ਗੁਰ ਪ੍ਰਸਾਦਿ; ਆਪਨ ਆਪੁ ਸੁਝੈ ॥
gur prasaad; aapan aap sujhai |
Sant Singh KhalsaBy Guru's Grace, one understands himself;
Manmohan SinghWho by Guru's favour, understands his ownself,
Manmohan Singh (Punjabi)ਜੋ ਗੁਰਾਂ ਦੀ ਦਇਆ ਦੁਆਰਾ ਆਪਣੇ ਆਪ ਨੂੰ ਸਮਝ ਲੈਦਾ ਹੈ,
Fareedkot Teekaਗੁਰੋਂ ਕੀ ਕ੍ਰਿਪਾ ਕਰ ਕੇ ਜਿਸ ਕੋ ਅਪਨਾ ਆਪ ਸਰੂਪ ਸੂਝਤਾ ਹੈ॥
Prof. Sahib Singhਜਿਸ ਮਨੁੱਖ ਨੂੰ ਗੁਰੂ ਦੀ ਕਿਰਪਾ ਨਾਲ ਆਪਣਾ ਆਪ ਸੁੱਝ ਪੈਂਦਾ ਹੈ,ਪਦ ਅਰਥ ਸੁਝੈ = ਸੁੱਝ ਜਾਏ, ਸਮਝ ਆ ਜਾਏ।
SikhNet (Spanish)Cuando por Gracia de Dios, llega el hombre al conocimiento de sí mismo,
ਤਿਸ ਕੀ ਜਾਨਹੁ; ਤ੍ਰਿਸਨਾ ਬੁਝੈ ॥
tis kee jaanahu; trisanaa bujhai |
Sant Singh Khalsaknow that then, his thirst is quenched.
Manmohan Singhknow that his desire is quenched.
Manmohan Singh (Punjabi)ਜਾਣ ਲਉ ਕਿ ਉਸ ਦੀ ਖਾਹਿਸ਼ ਮਿਟ ਗਈ ਹੈ।
Fareedkot Teekaਹੇ ਭਾਈ! ਤਿਸੀ ਕੀ ਤ੍ਰਿਸਨਾ ਅਗਨੀ ਬੁਝੀ ਜਾਣੋਂ॥
Prof. Sahib Singhਇਹ ਜਾਣ ਲਵੋ ਕਿ ਉਸ ਦੀ ਤ੍ਰਿਸ਼ਨਾ ਮਿਟ ਜਾਂਦੀ ਹੈ।ਪਦ ਅਰਥ ਬੁਝੈ = ਮਿਟ ਜਾਂਦੀ ਹੈ।
SikhNet (Spanish)no vuelve a ser desgarrado por el deseo.
ਸਾਧਸੰਗਿ; ਹਰਿ ਹਰਿ ਜਸੁ ਕਹਤ ॥
saadhasang; har har jas kehat |
Sant Singh KhalsaIn the Company of the Holy, one chants the Praises of the Lord, Har, Har.
Manmohan SinghThe man of God, who in the guild of saints utters Lord God's praises,
Manmohan Singh (Punjabi)ਉਹ ਰੱਬ ਦਾ ਬੰਦਾ ਜੋ ਸਤਿਸੰਗਤ ਅੰਦਰ ਵਾਹਿਗੁਰੂ ਸੁਆਮੀ ਦੀ ਕੀਰਤੀ ਉਚਾਰਨ ਕਰਦਾ ਹੈ,
Fareedkot Teekaਸੰਤੋਂ ਕੇ ਸੰਗ ਮੇਂ ਜੋ ਪੁਰਸ਼ ਹਰਿ ਹਰਿ ਕੇ ਜਸ ਕੋ ਉਚਾਰਨ ਕਰਤਾ ਹੈ॥
Prof. Sahib Singhਜੋ ਰੱਬ ਦਾ ਪਿਆਰਾ ਸਤਸੰਗ ਵਿਚ ਅਕਾਲ ਪੁਰਖ ਦੀ ਸਿਫ਼ਤ-ਸਾਲਾਹ ਕਰਦਾ ਹੈ,ਪਦ ਅਰਥ ਜਸੁ = ਵਡਿਆਈ।
SikhNet (Spanish)Cantando las Alabanzas del Señor se puede seguir cumpliendo con las responsabilidades mundanas,
ਸਰਬ ਰੋਗ ਤੇ; ਓਹੁ ਹਰਿ ਜਨੁ ਰਹਤ ॥
sarab rog te; ohu har jan rehat |
Sant Singh KhalsaSuch a devotee of the Lord is free of all disease.
Manmohan Singhgets exempt from all the ailments.
Manmohan Singh (Punjabi)ਉਹ ਸਾਰੀਆਂ ਬੀਮਾਰੀਆਂ ਤੋਂ ਖਲਾਸੀ ਪਾ ਜਾਂਦਾ ਹੈ।
Fareedkot Teekaਵਹੁ ਹਰੀ ਕਾ ਜਨੁ ਸਰਬ ਰੋਗੋਂ ਸੇ ਰਹਤ ਹੋਤਾ ਹੈ॥
Prof. Sahib Singhਉਹ ਸਾਰੇ ਰੋਗਾਂ ਤੋਂ ਬਚ ਜਾਂਦਾ ਹੈ।ਪਦ ਅਰਥ ਹਰਿ ਜਨੁ = ਪ੍ਰਭੂ ਦਾ ਸੇਵਕ। ਸਰਬ ਰੋਗ ਤੇ ਰਹਤ = ਸਾਰੇ ਰੋਗਾਂ ਤੋਂ ਬਚਿਆ ਹੋਇਆ।
SikhNet (Spanish)ese devoto del Señor alcanza la Liberación.
ਅਨਦਿਨੁ ਕੀਰਤਨੁ; ਕੇਵਲ ਬਖੵਾਨੁ ॥
anadin keeratan; keval bakhayaan |
Sant Singh KhalsaNight and day, sing the Kirtan, the Praises of the One Lord.
Manmohan SinghHe who night and day chants only the praise of the Lord,
Manmohan Singh (Punjabi)ਜੋ ਰਾਤ ਦਿਨ, ਸਿਰਫ ਸਾਹਿਬ ਦੀ ਮਹਿਮਾ ਹੀ ਗਾਇਨ ਕਰਦਾ ਹੈ,
Fareedkot Teekaਜੋ ਦਿਨੇ ਰਾਤ ਕੇਵਲ ਹਰੀ ਕੀਰਤਨ ਕੌ ਵਖ੍ਯਾਨ ਕਰਤਾ ਹੈ॥
Prof. Sahib Singhਜੋ ਮਨੁੱਖ ਹਰ ਰੋਜ਼ ਪ੍ਰਭੂ ਦਾ ਕੀਰਤਨ ਹੀ ਉੱਚਾਰਦਾ ਹੈ,ਪਦ ਅਰਥ ਅਨਦਿਨੁ = ਹਰ ਰੋਜ਼। ਬਖ੍ਯ੍ਯਾਨੁ = ਉੱਚਾਰਨ।
SikhNet (Spanish)Día y noche canta el Kirtan, las alabanzas al Señor.
ਗ੍ਰਿਹਸਤ ਮਹਿ; ਸੋਈ ਨਿਰਬਾਨੁ ॥
grihasat meh; soee nirabaan |
Sant Singh KhalsaIn the midst of your household, remain balanced and unattached.
Manmohan Singhremains detached in his household.
Manmohan Singh (Punjabi)ਉਹ ਆਪਣੇ ਘਰ ਬਾਰ ਵਿੱਚ ਹੀ ਨਿਰਲੇਪ ਰਹਿੰਦਾ ਹੈ।
Fareedkot Teekaਸੋ ਜਨੁ ਯਦਪੀ ਗ੍ਰਿਹਸਤ ਮੇਂ ਭੀ ਹੋ ਤਦਿਪੀ ਨਿਰਬੰਧ ਹੈ॥
Prof. Sahib Singhਉਹ ਮਨੁੱਖ ਗ੍ਰਿਹਸਤ ਵਿਚ (ਰਹਿੰਦਾ ਹੋਇਆ) ਨਿਰਲੇਪ ਹੈ।ਪਦ ਅਰਥ ਨਿਰਬਾਨੁ = ਵਾਸਨਾ ਤੋਂ ਰਹਿਤ।
SikhNet (Spanish)Dentro de tu casa conserva el balance y espiritu,
ਏਕ ਊਪਰਿ; ਜਿਸੁ ਜਨ ਕੀ ਆਸਾ ॥
ek aoopar; jis jan kee aasaa |
Sant Singh KhalsaOne who places his hopes in the One Lord
Manmohan SinghThe man who pins his hope on God alone,
Manmohan Singh (Punjabi)ਜਿਸ ਇਨਸਾਨ ਨੇ ਕੇਵਲ ਵਾਹਿਗੁਰੂ ਉਤੇ ਉਮੀਦ ਰੱਖੀ ਹੈ,
Fareedkot Teekaਜਿਸ ਜਨ ਕੀ ਏਕ ਵਾਹਿਗੁਰੂ ਪਰ (ਆਸਾ) ਭਰੋਸਾ ਹੈ॥
Prof. Sahib Singhਜਿਸ ਮਨੁੱਖ ਦੀ ਆਸ ਇਕ ਅਕਾਲ ਪੁਰਖ ਉੱਤੇ ਹੈ,ਪਦ ਅਰਥ ਜਿਸੁ ਮਨਿ = ਜਿਸ ਮਨੁੱਖ ਦੇ ਮਨ ਵਿਚ।
SikhNet (Spanish)El que pone su fe en Dios,
ਤਿਸ ਕੀ ਕਟੀਐ; ਜਮ ਕੀ ਫਾਸਾ ॥
tis kee katteeai; jam kee faasaa |
Sant Singh Khalsathe noose of Death is cut away from his neck.
Manmohan Singhfor him Death's noose is cut.
Manmohan Singh (Punjabi)ਉਸ ਲਈ ਮੌਤ ਦੀ ਫਾਹੀ ਕੱਟੀ ਜਾਂਦੀ ਹੈ।
Fareedkot Teekaਤਿਸ ਕੀ ਜਮ ਕੀ ਫਾਹੀ ਕਾਟੀ ਜਾਤੀ ਹੈ॥
Prof. Sahib Singhਉਸ ਦੀ ਜਮਾਂ ਵਾਲੀ ਫਾਹੀ ਕੱਟੀ ਜਾਂਦੀ ਹੈ।
SikhNet (Spanish)las amarras de la muerte le son desatadas,
ਪਾਰਬ੍ਰਹਮ ਕੀ; ਜਿਸੁ ਮਨਿ ਭੂਖ ॥
paarabraham kee; jis man bhookh |
Sant Singh KhalsaOne whose mind hungers for the Supreme Lord God,
Manmohan SinghHe in whose mind is the hunger of the Supreme Lord,
Manmohan Singh (Punjabi)ਜਿਸ ਦੇ ਚਿੱਤ ਅੰਦਰ ਪਰਮ ਪ੍ਰਭੂ ਦੀ ਭੁਖ ਹੈ,
Fareedkot Teekaਜਿਸ ਕੇ ਮਨ ਮੇਂ ਪਾਰਬ੍ਰਹਮ ਕੀ ਭੂਖ ਹੈ॥
Prof. Sahib Singhਜਿਸ ਮਨੁੱਖ ਦੇ ਮਨ ਵਿਚ ਪ੍ਰਭੂ (ਦੇ ਮਿਲਣ) ਦੀ ਤਾਂਘ ਹੈ,
SikhNet (Spanish)Viviendo la mente en Añoranza del Supremo Estado,
ਨਾਨਕ. ਤਿਸਹਿ; ਨ ਲਾਗਹਿ ਦੂਖ ॥੪॥
naanak. tiseh; na laageh dookh |4|
Sant Singh KhalsaO Nanak, shall not suffer pain. ||4||
Manmohan Singhsuffers no pain, O Nanak!
Manmohan Singh (Punjabi)ਉਸ ਨੂੰ ਹੇ ਨਾਨਕ! ਕੋਈ ਪੀੜ ਨਹੀਂ ਵਾਪਰਦੀ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਤਿਸ ਕੋ ਦੁਖ ਨਹੀਂ ਲਾਗਤੇ ਹੈਂ॥੪॥
Prof. Sahib Singhਹੇ ਨਾਨਕ! ਉਸ ਮਨੁੱਖ ਨੂੰ ਕੋਈ ਦੁੱਖ ਨਹੀਂ ਪੋਂਹਦਾ ॥੪॥ਪਦ ਅਰਥ ਤਿਸਹਿ = ਤਿਸ ਮਨੁੱਖ ਨੂੰ ॥੪॥
SikhNet (Spanish)ningún dolor aqueja al hombre. (4)