ੴ

ਸਿੱਖਬਾਣੀ · SikhBani

Ang 281

Sri Guru Granth Sahib · Raag Gauree · 8 shabads, 60 lines
Translations
Shabad Guru Arjan Dev Ji Raag Gauree continued from Ang 280

ਜਿਸ ਨੋ ਕ੍ਰਿਪਾ ਕਰੈ; ਤਿਸੁ ਆਪਨ ਨਾਮੁ ਦੇਇ ॥

jis no kripaa karai; tis aapan naam dee |

Sant Singh KhalsaHe Himself gives His Name to those, upon whom He bestows His Mercy.
Manmohan SinghGod gives His Name to those unto whom He shows His mercy.
Manmohan Singh (Punjabi)ਵਾਹਿਗੁਰੂ ਉਨ੍ਹਾਂ ਨੂੰ ਆਪਣਾ ਨਾਮ ਦਿੰਦਾ ਹੈ, ਜਿਨ੍ਹਾਂ ਉਤੇ ਆਪਣੀ ਰਹਿਮਤ ਧਾਰਦਾ ਹੈ।
Fareedkot Teekaਜਿਸ ਕੋ ਅਪਨੀ ਕ੍ਰਿਪਾ ਕਰਤਾ ਹੈ, ਤਿਸੀ ਕੌ ਅਪਨਾ ਨਾਮ ਦਾਨ ਦੇਤਾ ਹੈ॥
Prof. Sahib Singhਜਿਸ ਜਿਸ ਜੀਵ ਉਤੇ ਮੇਹਰ ਕਰਦਾ ਹੈ ਉਸ ਉਸ ਨੂੰ ਆਪਣਾ ਨਾਮ ਬਖ਼ਸ਼ਦਾ ਹੈ;
SikhNet (Spanish)Él Mismo da Su Nombre a quienes cuentan con Él,

ਬਡਭਾਗੀ; ਨਾਨਕ. ਜਨ ਸੇਇ ॥੮॥੧੩॥

baddabhaagee; naanak. jan see |8|13|

Sant Singh KhalsaVery fortunate, O Nanak, are those people. ||8||13||
Manmohan SinghThose person, O Nanak are very fortunate.
Manmohan Singh (Punjabi)ਹੇ ਨਾਨਕ! ਉਹ ਪੁਰਸ਼ ਚੰਗੇ ਭਾਗਾਂ ਵਾਲੇ ਹਨ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਸੋਈ ਨਾਮ ਦਾਨ ਪਾਵਨੇ ਵਾਲਾ ਵਡਿਭਾਗੀ ਪੁਰਸ ਹੈ॥੮॥੧੩॥
Prof. Sahib Singh(ਤੇ) ਹੇ ਨਾਨਕ! ਉਹ ਮਨੁੱਖ ਵੱਡੇ ਭਾਗਾਂ ਵਾਲੇ ਹੋ ਜਾਂਦੇ ਹਨ ॥੮॥੧੩॥

ਪਦ ਅਰਥ ਸੇਇ = ਸੇਇ ਜਨ, ਉਹ ਮਨੁੱਖ (Pl.)। ਕੋ = ਕੋਈ, ਹਰੇਕ ਜੀਵ ॥੮॥

SikhNet (Spanish)muy afortunados, oh, dice Nanak, son esos seres. (8-13)

Open this shabad (10 lines, Angs 280-281) →

Shabad Guru Arjan Dev Ji Raag Gauree

ਸਲੋਕੁ ॥

salok |

Sant Singh KhalsaSalok:
Manmohan SinghSlok.
Manmohan Singh (Punjabi)ਸਲੋਕ।
SikhNet (Spanish)Slok

ਤਜਹੁ ਸਿਆਨਪ. ਸੁਰਿ ਜਨਹੁ; ਸਿਮਰਹੁ. ਹਰਿ ਹਰਿ ਰਾਇ ॥

tajahu siaanap. sur janahu; simarahu. har har raae |

Sant Singh KhalsaGive up your cleverness, good people - remember the Lord God, your King!
Manmohan SinghAbandon thy cleverness, O good men and remember Lord God, the king.
Manmohan Singh (Punjabi)ਹੇ ਨੇਕ ਬੰਦਿਓ! ਆਪਣੀ ਚਤੁਰਾਈ ਛੱਡ ਕੇ, ਵਾਹਿਗੁਰੂ ਸੁਆਮੀ ਪਾਤਸ਼ਾਹ ਦਾ ਆਰਾਧਨ ਕਰੋ।
Fareedkot Teekaਤਾਂ ਤੇ ਹੇ (ਸੁਰਿਜਨਹੁ) ਚਤਰ ਪੁਰਸੋ! ਸਰਬ ਸਿਅਣਪਾਂ ਕੋ ਤਿਆਗੋ ਔਰ ਹਰਿ ਹਰਿ ਰਾਇ ਕੌ ਸਿਮਰੋ॥
Prof. Sahib Singhਹੇ ਭਲੇ ਮਨੁੱਖੋ! ਚਤੁਰਾਈ ਛੱਡੋ ਤੇ ਅਕਾਲ ਪੁਰਖ ਨੂੰ ਸਿਮਰੋ;

ਪਦ ਅਰਥ ਸਿਆਨਪ = ਚਤੁਰਾਈ, ਅਕਲ ਦਾ ਮਾਣ। ਸੁਰਿ ਜਨਹੁ = ਹੇ ਭਲੇ ਪੁਰਸ਼ੋ!

SikhNet (Spanish)Oh amigo, deja de elaborar astutas elucubraciones y fija tu pensamiento en el Señor.

ਏਕ ਆਸ ਹਰਿ. ਮਨਿ ਰਖਹੁ; ਨਾਨਕ. ਦੂਖੁ ਭਰਮੁ ਭਉ ਜਾਇ ॥੧॥

ek aas har. man rakhahu; naanak. dookh bharam bhau jaae |1|

Sant Singh KhalsaEnshrine in your heart, your hopes in the One Lord. O Nanak, your pain, doubt and fear shall depart. ||1||
Manmohan SinghTreasure in thy heart thy hope in one God and thine distress, doubt and dread shall depart O Nanak.
Manmohan Singh (Punjabi)ਆਪਣੇ ਦਿਲ ਅੰਦਰ ਆਪਣੀ ਉਮੀਦ ਇਕ ਵਾਹਿਗੁਰੂ ਵਿੱਚ ਰੱਖ ਅਤੇ ਤੇਰੀ ਪੀੜ ਸੰਦੇਹ ਅਤੇ ਡਰ ਦੂਰ ਹੋ ਜਾਣਗੇ, ਹੇ ਨਾਨਕ!
Fareedkot Teekaਪੁਨਾ ਤਿਸ ਹਰੀ ਕੀ ਹੀ ਏਕ ਆਸ ਮਨ ਮੇਂ ਰਾਖੋ। ਸ੍ਰੀ ਗੁਰੂ ਜੀ ਕਹਤੇ ਹੈਂ: ਤਿਸੀ ਤੇ ਤੁਮਾਰਾ ਜਨਮ ਮਰਨ ਕਾ ਦੂਖ ਔਰ ਭ੍ਰਮ ਪੁਨਾ ਜਮ ਕਾ ਭੈ ਦੂਰ ਹੋ ਜਾਏਗਾ॥੧॥
Prof. Sahib Singhਕੇਵਲ ਪ੍ਰਭੂ ਦੀ ਆਸ ਮਨ ਵਿਚ ਰੱਖੋ। ਹੇ ਨਾਨਕ! (ਇਸ ਤਰ੍ਹਾਂ) ਦੁੱਖ ਵਹਮ ਤੇ ਡਰ ਦੂਰ ਹੋ ਜਾਂਦਾ ਹੈ ॥੧॥

ਪਦ ਅਰਥ ਏਕ ਆਸ ਹਰਿ = ਏਕ ਹਰਿ ਆਸ, ਇਕ ਪ੍ਰਭੂ ਦੀ ਆਸ। ਮਨਿ = ਮਨ ਵਿਚ। ਭਰਮੁ = ਭੁਲੇਖਾ। ਭਉ = ਡਰ। ਜਾਇ = ਦੂਰ ਹੋ ਜਾਂਦਾ ਹੈ ॥੧॥

SikhNet (Spanish)Oh, dice Nanak, deposita tu confianza en Él y el dolor y la duda se alejarán de ti. (1)

Open this shabad →

Shabad Guru Arjan Dev Ji Raag Gauree

ਅਸਟਪਦੀ ॥

asattapadee |

Sant Singh KhalsaAshtapadee:
Manmohan SinghAshtpadi.
Manmohan Singh (Punjabi)ਅਸ਼ਟਪਦੀ।
SikhNet (Spanish)Ashtapadi XIV

ਮਾਨੁਖ ਕੀ ਟੇਕ; ਬ੍ਰਿਥੀ ਸਭ ਜਾਨੁ ॥

maanukh kee ttek; brithee sabh jaan |

Sant Singh KhalsaReliance on mortals is in vain - know this well.
Manmohan SinghKnow that reliance on man is all in vain.
Manmohan Singh (Punjabi)ਜਾਣ ਲੈ ਕਿ ਬੰਦੇ ਉਤੇ ਭਰੋਸਾ ਰੱਖਣ ਉੱਕਾ ਹੀ ਬੇਫਾਇਦਾ ਹੈ।
Fareedkot Teekaਮਾਨਸ ਕੀ ਸੰਪੂਰਨ ਟੇਕ ਵਿਅਰਥ ਕਰ ਕੇ ਹੀ ਜਾਣ॥
Prof. Sahib Singh(ਹੇ ਮਨ!) (ਕਿਸੇ) ਮਨੁੱਖ ਦਾ ਆਸਰਾ ਉੱਕਾ ਹੀ ਵਿਅਰਥ ਸਮਝ,

ਪਦ ਅਰਥ ਟੇਕ = ਆਸਰਾ। ਬ੍ਰਿਥੀ = ਬੇ-ਫ਼ਾਇਦਾ। ਜਾਨੁ = ਸਮਝ।

SikhNet (Spanish)Vano, vano e inútil es depender de otros hombres.

ਦੇਵਨ ਕਉ; ਏਕੈ ਭਗਵਾਨੁ ॥

devan kau; ekai bhagavaan |

Sant Singh KhalsaThe Great Giver is the One Lord God.
Manmohan SinghThe illustrious Lord alone is the Giver.
Manmohan Singh (Punjabi)ਕੇਵਲ ਪਰਸਿੱਧ-ਪ੍ਰਭੂ ਹੀ ਦੇਣ ਵਾਲਾ ਹੈ।
Fareedkot Teekaਕਿਉਂਕਿ ਸਭ ਕੌ ਦੇਣੇਹਾਰ ਏਕ ਭਗਵਾਨ ਹੀ ਹੈ॥
Prof. Sahib Singhਇਕ ਅਕਾਲ ਪੁਰਖ ਹੀ (ਸਭ ਜੀਆਂ ਨੂੰ) ਦੇਣ ਜੋਗਾ ਹੈ;

ਪਦ ਅਰਥ ਏਕੈ = ਇਕੋ ਹੀ।

SikhNet (Spanish)El Verdadero Dador es únicamente el Señor.

ਜਿਸ ਕੈ ਦੀਐ; ਰਹੈ ਅਘਾਇ ॥

jis kai deeai; rahai aghaae |

Sant Singh KhalsaBy His gifts, we are satisfied,
Manmohan SinghBy whose gifts man remains satiated,
Manmohan Singh (Punjabi)ਜਿਸ ਦੀਆਂ ਦਾਤਾਂ ਦੁਆਰਾ ਆਦਮੀ ਰੱਜਿਆ ਰਹਿੰਦਾ ਹੈ,
Fareedkot Teekaਜਿਸ ਕੇ ਦੀਏ ਹੂਏ ਸੇ ਤੂੰ ਤ੍ਰਿਪਤ ਰਹੈ॥
Prof. Sahib Singhਜਿਸ ਦੇ ਦਿੱਤਿਆਂ (ਮਨੁੱਖ) ਰੱਜਿਆ ਰਹਿੰਦਾ ਹੈ,

ਪਦ ਅਰਥ ਰਹੈ ਅਘਾਇ = ਅਘਾਇ ਰਹੈ, ਰੱਜਿਆ ਰਹਿੰਦਾ ਹੈ।

SikhNet (Spanish)…con Sus Regalos cualquier anhelo.

ਬਹੁਰਿ; ਨ ਤ੍ਰਿਸਨਾ ਲਾਗੈ ਆਇ ॥

bahur; na trisanaa laagai aae |

Sant Singh Khalsaand we suffer from thirst no longer.
Manmohan Singhand he feels not thirst, again.
Manmohan Singh (Punjabi)ਅਤੇ ਮੁੜ ਉਸ ਨੂੰ ਤਰੇਹ ਨਹੀਂ ਵਿਆਪਦੀ।
Fareedkot Teekaਪੁਨਾ ਕਿਸੀ ਪਦਾਰਥ ਕੀ ਤ੍ਰਿਸਨਾ ਆਇਕਰ ਨਹੀਂ ਲਾਗਤੀ ਹੈ॥
Prof. Sahib Singhਤੇ ਮੁੜ ਉਸ ਨੂੰ ਲਾਲਚ ਆ ਕੇ ਦਬਾਉਂਦਾ ਨਹੀਂ।

ਪਦ ਅਰਥ ਬਹੁਰਿ = ਫੇਰ।

SikhNet (Spanish)Él es Quien satisface…

ਮਾਰੈ; ਰਾਖੈ ਏਕੋ ਆਪਿ ॥

maarai; raakhai eko aap |

Sant Singh KhalsaThe One Lord Himself destroys and also preserves.
Manmohan SinghThe One Lord Himself destroys and projects.
Manmohan Singh (Punjabi)ਇਕ ਪ੍ਰਭੂ ਆਪੇ ਹੀ ਮਾਰਦਾ ਤੇ ਰਖਿਆ ਕਰਦਾ ਹੈ।
Fareedkot Teekaਏਕ ਵੁਹ ਆਪ ਹੀ ਜੀਵੋਂ ਕੋ ਮਾਰਤਾ ਔ ਰਾਖਤਾ ਹੈ॥
Prof. Sahib Singhਪ੍ਰਭੂ ਆਪ ਹੀ (ਜੀਵਾਂ ਨੂੰ) ਮਾਰਦਾ ਹੈ (ਜਾਂ) ਪਾਲਦਾ ਹੈ,
SikhNet (Spanish)Sólo Dios es quien salva o destruye,

ਮਾਨੁਖ ਕੈ; ਕਿਛੁ ਨਾਹੀ ਹਾਥਿ ॥

maanukh kai; kichh naahee haath |

Sant Singh KhalsaNothing at all is in the hands of mortal beings.
Manmohan SinghNothing is in man's hand.
Manmohan Singh (Punjabi)ਆਦਮੀ ਦੇ ਹੱਥ ਵਿੱਚ ਕੁਛ ਭੀ ਨਹੀਂ।
Fareedkot Teekaਇਸ ਮਾਨੁਖ ਕੇ ਹਾਥ ਕੁਛ ਨਹੀਂ ਹੈ॥
Prof. Sahib Singhਮਨੁੱਖ ਦੇ ਵੱਸ ਕੁਝ ਨਹੀਂ ਹੈ।

ਪਦ ਅਰਥ ਹਾਥਿ = ਹੱਥ ਵਿਚ, ਵੱਸ ਵਿਚ।

SikhNet (Spanish)nada depende del poder del hombre.

ਤਿਸ ਕਾ ਹੁਕਮੁ ਬੂਝਿ; ਸੁਖੁ ਹੋਇ ॥

tis kaa hukam boojh; sukh hoe |

Sant Singh KhalsaUnderstanding His Order, there is peace.
Manmohan SinghPeace ensues from understanding His order.
Manmohan Singh (Punjabi)ਉਸ ਦਾ ਫੁਰਮਾਨ ਸਮਝਣ ਦੁਆਰਾ ਆਰਾਮ ਉਤਪੰਨ ਹੁੰਦਾ ਹੈ।
Fareedkot Teekaਤਿਸ ਕਾ ਹੁਕਮ ਬੂਝ ਜੋ ਤੇਰੇ ਕੋ ਸੁਖ ਹੋਵੇ॥
Prof. Sahib Singh(ਤਾਂ ਤੇ) ਉਸ ਮਾਲਕ ਦਾ ਹੁਕਮ ਸਮਝ ਕੇ ਸੁਖ ਹੁੰਦਾ ਹੈ।

ਪਦ ਅਰਥ ਬੂਝਿ = ਸਮਝ ਕੇ।

SikhNet (Spanish)Sabe entonces que la Paz se alcanza aceptando Su Voluntad.

ਤਿਸ ਕਾ ਨਾਮੁ; ਰਖੁ ਕੰਠਿ ਪਰੋਇ ॥

tis kaa naam; rakh kantth paroe |

Sant Singh KhalsaSo take His Name, and wear it as your necklace.
Manmohan SinghString His Name and wear it around thy neck.
Manmohan Singh (Punjabi)ਉਸ ਦੇ ਨਾਮ ਨੂੰ ਗੁੰਥਨ ਕਰ ਅਤੇ ਇਸ ਨੂੰ ਆਪਣੀ ਗਰਦਨ ਦੁਆਲੇ ਪਾਈ ਰੱਖ।
Fareedkot Teekaਪੁਨਾ ਤਿਸੀ ਕਾ ਨਾਮ ਅਪਨੇ ਕੰਠ ਮੇਂ ਪਰੋਇ ਰਖ ਅਰਥਾਤ ਸਦਾ ਉਚਾਰਨ ਕਰੁ॥
Prof. Sahib Singh(ਹੇ ਮਨ!) ਉਸ ਦਾ ਨਾਮ ਹਰ ਵੇਲੇ ਯਾਦ ਕਰ।

ਪਦ ਅਰਥ ਕੰਠਿ = ਕੰਠ (ਗਲੇ) ਵਿਚ। ਰਖੁ ਕੰਠਿ ਪਰੋਇ = ਹਰ ਵੇਲੇ ਯਾਦ ਕਰ।

SikhNet (Spanish)Afianza el Nombre como un amuleto a tu cuello;

ਸਿਮਰਿ ਸਿਮਰਿ; ਸਿਮਰਿ ਪ੍ਰਭੁ ਸੋਇ ॥

simar simar; simar prabh soe |

Sant Singh KhalsaRemember, remember, remember God in meditation.
Manmohan SinghRemember, remember, remember that Lord,
Manmohan Singh (Punjabi)ਯਾਦ ਕਰ, ਯਾਦ ਕਰ, ਯਾਦ ਕਰ ਉਸ ਸੁਆਮੀ ਨੂੰ,
Fareedkot Teekaਹੇ ਭਾਈ! ਮਨ ਤਨ ਬਾਣੀ ਸੇ ਸੋਈ ਪ੍ਰਭੂ ਕਾ ਸਿਮਰਨ ਕਰ॥
Prof. Sahib Singhਉਸ ਪ੍ਰਭੂ ਨੂੰ ਸਦਾ ਸਿਮਰ।
SikhNet (Spanish)medita solamente en Él

ਨਾਨਕ; ਬਿਘਨੁ. ਨ ਲਾਗੈ ਕੋਇ ॥੧॥

naanak; bighan. na laagai koe |1|

Sant Singh KhalsaO Nanak, no obstacle shall stand in your way. ||1||
Manmohan SinghO Nanak, thus, no obstacle shall come in thy way.
Manmohan Singh (Punjabi)ਹੇ ਨਾਨਕ! ਇੰਝ ਕੋਈ ਰੁਕਾਵਟ ਤੇਰੇ ਰਾਹ ਵਿੱਚ ਨਹੀਂ ਆਵੇਗੀ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਤੌ ਤੁਝ ਕੌ ਕੋਈ ਵਿਘਨ ਨਹੀਂ ਲਾਗੇਗਾ॥੧॥
Prof. Sahib Singhਹੇ ਨਾਨਕ! (ਸਿਮਰਨ ਦੀ ਬਰਕਤਿ ਨਾਲ) (ਜ਼ਿੰਦਗੀ ਦੇ ਸਫ਼ਰ ਵਿਚ) ਕੋਈ ਰੁਕਾਵਟ ਨਹੀਂ ਪੈਂਦੀ ॥੧॥

ਪਦ ਅਰਥ ਬਿਘਨੁ = ਰੁਕਾਵਟ ॥੧॥

SikhNet (Spanish)y ningún mal se acercará a ti.(1)

Open this shabad →

Shabad Guru Arjan Dev Ji Raag Gauree

ਉਸਤਤਿ ਮਨ ਮਹਿ; ਕਰਿ ਨਿਰੰਕਾਰ ॥

ausatat man meh; kar nirankaar |

Sant Singh KhalsaPraise the Formless Lord in your mind.
Manmohan SinghUtter the praise of the Formless One in thy heart.
Manmohan Singh (Punjabi)ਆਪਣੇ ਦਿਲ ਅੰਦਰ ਆਕਾਰ-ਰਹਤਿ ਪੁਰਖ ਦਾ ਜੱਸ ਉਚਾਰਣ ਕਰ।
Fareedkot Teekaਹੇ ਭਾਈ! ਮਨ ਕੇ ਬੀਚ ਤਿਸ ਨਿਰੰਕਾਰ ਕੀ ਹੀ ਉਸਤਤੀ ਕਰੁ॥
Prof. Sahib Singhਆਪਣੇ ਅੰਦਰ ਅਕਾਲ ਪੁਰਖ ਦੀ ਵਡਿਆਈ ਕਰ।

ਪਦ ਅਰਥ ਉਸਤਤਿ = ਵਡਿਆਈ, ਸਿਫ਼ਤਿ-ਸਾਲਾਹ।

SikhNet (Spanish)Permite que tu mente recite las Alabanzas del Señor; oh mente mía,

ਕਰਿ ਮਨ ਮੇਰੇ; ਸਤਿ ਬਿਉਹਾਰ ॥

kar man mere; sat biauhaar |

Sant Singh KhalsaO my mind, make this your true occupation.
Manmohan SinghMy soul, practise thou the works of righteousness.
Manmohan Singh (Punjabi)ਮੇਰੀ ਜਿੰਦੜੀਏ! ਤੂੰ ਸੱਚਾਈ ਦਾ ਕਾਰ ਵਿਹਾਰ ਅਖਤਿਆਰ ਕਰ।
Fareedkot Teekaਪਨਾ ਹੇ ਮੇਰੇ (ਮਨ) ਪਿਆਰੇ! ਸੰਤ ਕਾ ਹੀ ਵਾ (ਸਤਿ) ਸ੍ਰੇਸਟ ਬਿਵਹਾਰ ਕਰ॥
Prof. Sahib Singhਹੇ ਮੇਰੇ ਮਨ! ਇਹ ਸੱਚਾ ਵਿਹਾਰ ਕਰ।

ਪਦ ਅਰਥ ਸਤਿ = ਸੱਚਾ। ਬਿਉਹਾਰ = ਵਿਹਾਰ।

SikhNet (Spanish)reconoce que esta Práctica te beneficiará por siempre.

ਨਿਰਮਲ ਰਸਨਾ; ਅੰਮ੍ਰਿਤੁ ਪੀਉ ॥

niramal rasanaa; amrit peeo |

Sant Singh KhalsaLet your tongue become pure, drinking in the Ambrosial Nectar.
Manmohan SinghBy drinking the Name Nectar thy tongue will become pure,
Manmohan Singh (Punjabi)ਨਾਮ ਦਾ ਆਬਿ-ਹਿਯਾਤ ਪਾਨ ਕਰਨ ਨਾਲ ਤੇਰੀ ਜੀਭ ਪਵਿੱਤ੍ਰ ਹੋ ਜਾਏਗੀ,
Fareedkot Teekaਰਸਨਾ ਸੇ ਨਿਰਮਲ ਨਾਮ ਅੰਮ੍ਰਿਤ ਕੋ ਪਾਨ ਕਰ॥
Prof. Sahib Singhਜੀਭ ਨਾਲ ਮਿੱਠਾ (ਨਾਮ-) ਅੰਮ੍ਰਿਤ ਪੀ,

ਪਦ ਅਰਥ ਰਸਨਾ = ਜੀਭ ਨਾਲ।

SikhNet (Spanish)Deja que tus labios saboreen únicamente el Néctar del Nombre

ਸਦਾ ਸੁਹੇਲਾ; ਕਰਿ ਲੇਹਿ ਜੀਉ ॥

sadaa suhelaa; kar lehi jeeo |

Sant Singh KhalsaYour soul shall be forever peaceful.
Manmohan Singhand thou shalt render thy soul ever comfortable.
Manmohan Singh (Punjabi)ਅਤੇ ਤੂੰ ਆਪਣੀ ਆਤਮਾ ਨੂੰ ਹਮੇਸ਼ਾਂ ਲਈ ਸੁਖਾਲੀ ਬਣਾ ਲਵੇਗਾ।
Fareedkot Teekaਤਿਸ ਜਾਪ ਕਰ ਅਪਨਾ ਜੀਵ ਸਦਾ ਸੁਖੀ ਕਰ ਲੇਹੁ॥
Prof. Sahib Singh(ਇਸ ਤਰ੍ਹਾਂ) ਆਪਣੀ ਜਿੰਦ ਨੂੰ ਸਦਾ ਲਈ ਸੁਖੀ ਕਰ ਲੈ।

ਪਦ ਅਰਥ ਸੁਹੇਲਾ = ਸੌਖਾ, ਸੁਖੀ। ਜੀਉ = ਜਿੰਦ।

SikhNet (Spanish)y así encontrará Paz tu Alma.

ਨੈਨਹੁ ਪੇਖੁ; ਠਾਕੁਰ ਕਾ ਰੰਗੁ ॥

nainahu pekh; tthaakur kaa rang |

Sant Singh KhalsaWith your eyes, see the wondrous play of your Lord and Master.
Manmohan SinghWith thine eyes see the wondrous play of the Lord.
Manmohan Singh (Punjabi)ਆਪਣੀਆਂ ਅੱਖਾਂ ਨਾਲ ਸੁਆਮੀ ਦਾ ਕਉਤਕ ਦੇਖ।
Fareedkot Teekaਨੇਤ੍ਰਹੁ ਕਰ ਕੇ ਤਿਸ ਠਾਕੁਰ ਕੈ ਰੰਗ ਕੋ ਦੇਖ॥
Prof. Sahib Singhਅੱਖਾਂ ਨਾਲ ਅਕਾਲ ਪੁਰਖ ਦਾ (ਜਗਤ-) ਤਮਾਸ਼ਾ ਵੇਖ,

ਪਦ ਅਰਥ ਨੈਨਹੁ = ਅੱਖਾਂ ਨਾਲ। ਰੰਗੁ = ਤਮਾਸ਼ਾ, ਖੇਲ।

SikhNet (Spanish)Percibe con ojos atentos el Juego del Señor y no te distraigas con los demás,

ਸਾਧਸੰਗਿ; ਬਿਨਸੈ ਸਭ ਸੰਗੁ ॥

saadhasang; binasai sabh sang |

Sant Singh KhalsaIn the Company of the Holy, all other associations vanish.
Manmohan SinghBy associating with the saints congregation, all other associations vanish.
Manmohan Singh (Punjabi)ਸਤਿਸੰਗਤ ਨਾਲ ਮਿਲਣ ਦੁਆਰਾ ਹੋਰ ਸਾਰੇ ਮੇਲ-ਮਿਲਾਪ ਅਲੋਪ ਹੋ ਜਾਂਦੇ ਹਨ।
Fareedkot Teekaਪੁਨਾ ਸੰਤੋਂ ਕਾ ਸੰਗ ਕਰ ਜਿਸ ਸਤਸੰਗ ਸੇ ਖੋਟਾ ਸੰਗ ਸਭ ਬਿਨਸ ਜਾਤਾ ਹੈ॥
Prof. Sahib Singhਭਲਿਆਂ ਦੀ ਸੰਗਤਿ ਵਿਚ (ਟਿਕਿਆਂ) ਹੋਰ (ਕੁਟੰਬ ਆਦਿਕ ਦਾ) ਮੋਹ ਮਿਟ ਜਾਂਦਾ ਹੈ।

ਪਦ ਅਰਥ ਸਾਧ ਸੰਗਿ = ਸਾਧਾਂ ਦੀ ਸੰਗਤਿ ਵਿਚ। ਸਭ ਸੰਗੁ = ਹੋਰ ਸਭ ਸੰਗ, ਹੋਰ ਸਭ ਦਾ ਸੰਗ, ਹੋਰ ਸਭ ਦਾ ਮੋਹ।

SikhNet (Spanish)para que puedas encontrarte con los Santos.

ਚਰਨ ਚਲਉ; ਮਾਰਗਿ ਗੋਬਿੰਦ ॥

charan chlau; maarag gobind |

Sant Singh KhalsaWith your feet, walk in the Way of the Lord.
Manmohan SinghWith thy feet walk the way of the World-Lord.
Manmohan Singh (Punjabi)ਆਪਣੇ ਪੈਰਾਂ ਨਾਲ ਸ੍ਰਿਸ਼ਟੀ ਦੇ ਸੁਆਮੀ ਦੇ ਰਸਤੇ ਤੁਰ।
Fareedkot Teekaਚਰਨੋਂ ਕਰ ਕੇ ਗੋਬਿੰਦ ਕੇ ਮਾਰਗ ਮੇਂ ਚਲੋ॥
Prof. Sahib Singhਪੈਰਾਂ ਨਾਲ ਰੱਬ ਦੇ ਰਾਹ ਤੇ ਤੁਰ।

ਪਦ ਅਰਥ ਚਲਉ = ਚਲੋ। ਮਾਰਗਿ = ਰਸਤੇ ਤੇ।

SikhNet (Spanish)Deja que tus pies te conduzcan por el Camino del Señor,

ਮਿਟਹਿ ਪਾਪ; ਜਪੀਐ ਹਰਿ ਬਿੰਦ ॥

mitteh paap; japeeai har bind |

Sant Singh KhalsaSins are washed away, chanting the Lord's Name, even for a moment.
Manmohan SinghBy contemplating over God, even for a moment, the sins are washed off.
Manmohan Singh (Punjabi)ਇਕ ਮੁਹਤ ਭਰ ਲਈ ਭੀ ਵਾਹਿਗੁਰੂ ਦਾ ਆਰਾਧਨ ਕਰਨ ਦੁਆਰਾ ਪਾਪ ਧੋਤੇ ਜਾਂਦੇ ਹਨ।
Fareedkot Teekaਤਿਸ ਹਰੀ ਕੇ ਨਾਮ ਕੋ (ਬਿੰਦ) ਕਿੰਚਤ ਮਾਤ੍ਰ ਭੀ ਜਪਣੇ ਸੇ ਪਾਪ ਮਿਟ ਜਾਤੇ ਹੈਂ॥
Prof. Sahib Singhਪ੍ਰਭੂ ਨੂੰ ਰਤਾ ਭਰ ਭੀ ਜਪੀਏ ਤਾਂ ਪਾਪ ਦੂਰ ਹੋ ਜਾਂਦੇ ਹਨ।

ਪਦ ਅਰਥ ਬਿੰਦ = ਰਤਾ ਭਰ, ਥੋੜਾ ਚਿਰ।

SikhNet (Spanish)porque si logras meditar en Él, aunque sea por un instante, todas tus faltas serán absueltas.

ਕਰ ਹਰਿ ਕਰਮ; ਸ੍ਰਵਨਿ ਹਰਿ ਕਥਾ ॥

kar har karam; sravan har kathaa |

Sant Singh KhalsaSo do the Lord's Work, and listen to the Lord's Sermon.
Manmohan SinghPerform God's service and hear God's discourse.
Manmohan Singh (Punjabi)ਰੱਬ ਦੀ ਟਹਿਲ ਕਮਾ ਅਤੇ ਰੱਬ ਦੀ ਹੀ ਵਾਰਤਾ ਸੁਣ।
Fareedkot Teekaਪੁਨਾ ਹਾਥੋਂ ਕਰ ਹਰੀ ਨਮਿਤ ਕਰਮ ਕਰ, ਜੋ ਹਰਿ ਕੀਆਂ ਕਥਾ ਹੈਂ ਤਿਨੋਂ ਕੋ ਤੂੰ ਸ੍ਰਵਨ ਕਰ॥
Prof. Sahib Singhਹੱਥਾਂ ਨਾਲ ਪ੍ਰਭੂ (ਦੇ ਰਾਹ) ਦੇ ਕੰਮ ਕਰ ਤੇ ਕੰਨ ਨਾਲ ਉਸ ਦੀ ਵਡਿਆਈ (ਸੁਣ);

ਪਦ ਅਰਥ ਕਰ = ਹੱਥਾਂ ਨਾਲ। ਕਰਮ = ਕੰਮ। ਸ੍ਰਵਨਿ = ਕੰਨਾਂ ਨਾਲ।

SikhNet (Spanish)Haz con tus manos Su Trabajo y escucha con tus oídos Su Palabra,

ਹਰਿ ਦਰਗਹ ਨਾਨਕ; ਊਜਲ ਮਥਾ ॥੨॥

har daragah naanak; aoojal mathaa |2|

Sant Singh KhalsaIn the Lord's Court, O Nanak, your face shall be radiant. ||2||
Manmohan SinghLike this thy countenance shall be bright in God's court, O Nanak.
Manmohan Singh (Punjabi)ਇਸ ਤਰ੍ਹਾਂ ਤੇਰਾ ਚਿਹਰਾ, ਰੱਬ ਦੇ ਦਰਬਾਰ ਵਿੱਚ ਰੋਸ਼ਨ ਹੋ ਜਾਵੇਗਾ, ਹੇ ਨਾਨਕ!
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਇਸ ਤੇ ਤੇਰਾ ਮਸਤਕ ਹਰੀ ਕੀ ਦਰਹਗਾਹਿ ਮੇਂ ਉਜਲ ਹੋਇਗਾ॥੨॥
Prof. Sahib Singh(ਇਸ ਤਰ੍ਹਾਂ) ਹੇ ਨਾਨਕ! ਪ੍ਰਭੂ ਦੀ ਦਰਗਾਹ ਵਿਚ ਸੁਰਖ਼-ਰੂ ਹੋ ਜਾਈਦਾ ਹੈ ॥੨॥
SikhNet (Spanish)así, dice Nanak, tu rostro brillará de hermosura en la Corte del Señor.(2)

Open this shabad →

Shabad Guru Arjan Dev Ji Raag Gauree

ਬਡਭਾਗੀ ਤੇ ਜਨ; ਜਗ ਮਾਹਿ ॥

baddabhaagee te jan; jag maeh |

Sant Singh KhalsaVery fortunate are those humble beings in this world,
Manmohan SinghVery fortunate are those persons in the world,
Manmohan Singh (Punjabi)ਉਹ ਪੁਰਸ਼ ਇਸ ਜਹਾਨ ਅੰਦਰ ਭਾਰੇ ਨਸੀਬਾਂ ਵਾਲੇ ਹਨ,
Fareedkot Teekaਸੋ ਜਨ ਇਸ ਜਗਤ ਮੇਂ ਵਡਿਭਾਗੀ ਹੈਂ॥
Prof. Sahib Singhਉਹ ਮਨੁੱਖ ਜਗਤ ਵਿਚ ਵੱਡੇ ਭਾਗਾਂ ਵਾਲੇ ਹਨ,

ਪਦ ਅਰਥ ਤੇ ਜਨ = ਉਹ ਬੰਦੇ।

SikhNet (Spanish)Benditos en este mundo son aquéllos que cantan Sus Alabanzas.

ਸਦਾ ਸਦਾ; ਹਰਿ ਕੇ ਗੁਨ ਗਾਹਿ ॥

sadaa sadaa; har ke gun gaeh |

Sant Singh Khalsawho sing the Glorious Praises of the Lord, forever and ever.
Manmohan Singhwho ever and ever chant God's glory.
Manmohan Singh (Punjabi)ਜੋ ਹਮੇਸ਼ਾਂ ਤੇ ਹਮੇਸ਼ਾਂ ਵਾਹਿਗੁਰੂ ਦਾ ਜੱਸ ਗਾਇਨ ਕਰਦੇ ਹਨ।
Fareedkot Teekaਜੋ ਸਦਾ ਮਨ ਬਾਣੀ ਸਾਥ ਹਰੀ ਕੇ ਗੁਣੋਂ ਕੌ ਗਾਵਤੇ ਹੈਂ॥
Prof. Sahib Singh(ਜੋ) ਸਦਾ ਹੀ ਪ੍ਰਭੂ ਦੇ ਗੁਣ ਗਾਉਂਦੇ ਹਨ।

ਪਦ ਅਰਥ ਗਾਹਿ = ਗਾਉਂਦੇ ਹਨ। ਸੋ = ਉਹ ਮਨੁੱਖ।

SikhNet (Spanish)Aquéllos que contemplan el Nombre se convierten en los canales de poder ,se convierten en riqueza de este mundo.

ਰਾਮ ਨਾਮ; ਜੋ ਕਰਹਿ ਬੀਚਾਰ ॥

raam naam; jo kareh beechaar |

Sant Singh KhalsaThose who dwell upon the Lord's Name,
Manmohan SinghThey who meditate on Lord's Name,
Manmohan Singh (Punjabi)ਜੋ ਸਾਹਿਬ ਦੇ ਨਾਮ ਦਾ ਸਿਮਰਨ ਕਰਦੇ ਹਨ,
Fareedkot Teekaਜੋ ਪੁਰਸ ਰਾਮ ਨਾਮ ਕਾ ਵੀਚਾਰ ਕਰਤੇ ਹੈਂ॥
Prof. Sahib Singhਜੋ ਅਕਾਲ ਪੁਰਖ ਦੇ ਨਾਮ ਦਾ ਧਿਆਨ ਕਰਦੇ ਹਨ,

ਪਦ ਅਰਥ ਗਨੀ = ਗ਼ਨੀ, ਧਨਾਢ।

SikhNet (Spanish)Los que viven mediante el nombre de Dios,

ਸੇ ਧਨਵੰਤ ਗਨੀ; ਸੰਸਾਰ ॥

se dhanavant ganee; sansaar |

Sant Singh Khalsaare the most wealthy and prosperous in the world.
Manmohan Singhare accounted wealthy in the world.
Manmohan Singh (Punjabi)ਉਹ ਜਗਤ ਅੰਦਰ ਦੌਲਤਮੰਦ ਗਿਣੇ ਜਾਂਦੇ ਹਨ।
Fareedkot Teekaਸੋਈ ਸੰਸਾਰ ਮੇਂ ਧਨਵੰਤ ਗਿਣੀਤੇ ਹੈਂ॥
Prof. Sahib Singhਉਹ ਮਨੁੱਖ ਜਗਤ ਵਿਚ ਧਨੀ ਹਨ ਤੇ ਰੱਜੇ ਹੋਏ ਹਨ।

ਪਦ ਅਰਥ ਮੁਖੀ = ਚੋਣਵੇਂ ਚੰਗੇ ਬੰਦੇ।

SikhNet (Spanish)Son los mas ricos y prósperos del mundo.

ਮਨਿ ਤਨਿ ਮੁਖਿ; ਬੋਲਹਿ ਹਰਿ ਮੁਖੀ ॥

man tan mukh; boleh har mukhee |

Sant Singh KhalsaThose who speak of the Supreme Lord in thought, word and deed
Manmohan SinghWho with their soul, body and mouth repeat the Name of Supreme God,
Manmohan Singh (Punjabi)ਜੋ ਆਪਣੀ ਆਤਮਾ, ਦੇਹਿ ਅਤੇ ਮੂੰਹ ਨਾਲ ਸ਼ਰੋਮਣੀ ਵਾਹਿਗੁਰੂ ਦੇ ਨਾਮ ਦਾ ਉਚਾਰਨ ਕਰਦੇ ਹਨ,
Fareedkot Teekaਜੋ ਪੁਰਸ ਮੁਖਯ ਰੂਪ ਹਰੀ ਕਾ ਨਾਮ ਮਨ ਤਨ ਬਾਣੀ ਕਰ ਉਚਾਰਤੇ ਹੈਂ ਅਰਥਾਤ ਕਾਸਕ ਵਾਚਕ ਮਾਨਸ ਭਗਤੀ ਕਰਤੇ ਹੈਂ॥
Prof. Sahib Singhਜੇਹੜੇ ਭਲੇ ਲੋਕ ਮਨ ਤਨ ਤੇ ਮੂੰਹ ਤੋਂ ਪ੍ਰਭੂ ਦਾ ਨਾਮ ਉਚਾਰਦੇ ਹਨ,
SikhNet (Spanish)Deja que tu mente, tu cuerpo y tus labios rebocen de Su Melodía

ਸਦਾ ਸਦਾ; ਜਾਨਹੁ ਤੇ ਸੁਖੀ ॥

sadaa sadaa; jaanahu te sukhee |

Sant Singh Khalsaknow that they are peaceful and happy, forever and ever.
Manmohan Singhknow that they are ever and ever happy.
Manmohan Singh (Punjabi)ਸਮਝ ਲਓ ਕਿ ਉਹ ਸਦੀਵ ਤੇ ਹਮੇਸ਼ਾਂ ਲਈ ਪ੍ਰਸੰਨ ਹਨ।
Fareedkot Teekaਸੋ ਤੀਨੋਂ ਕਾਲੋਂ ਮੇਂ ਸੁਖੀ ਰਹਿਤੇ ਹੈਂ ਐਸੇ ਜਾਣੋਂ॥
Prof. Sahib Singhਉਹਨਾਂ ਨੂੰ ਸਦਾ ਸੁਖੀ ਜਾਣੋ।

ਪਦ ਅਰਥ ਤੇ = ਉਹਨਾਂ ਨੂੰ।

SikhNet (Spanish)encuentran paz y regosijo por los siglos de los siglos.

ਏਕੋ ਏਕੁ; ਏਕੁ ਪਛਾਨੈ ॥

eko ek; ek pachhaanai |

Sant Singh KhalsaOne who recognizes the One and only Lord as One,
Manmohan SinghHe who recognises the only One and the One Unique Lord,
Manmohan Singh (Punjabi)ਜੋ ਕੇਵਲ ਇਕ ਅਤੇ ਇਕ ਅਦੁਤੀ ਸਾਹਿਬ ਨੂੰ ਹੀ ਸਿੰਝਾਣਦਾ ਹੈ,
Fareedkot Teekaਜੋ ਜਨ ਤੀਨੋਂ ਕਾਲ ਮੇਂ ਏਕ ਅਦੁਤੀ ਸਰੂਪ ਕੋ ਪਛਾਨਤੇ ਹੈਂ॥
Prof. Sahib Singhਜੋ ਮਨੁੱਖ ਕੇਵਲ ਇਕ ਪ੍ਰਭੂ ਨੂੰ (ਹਰ ਥਾਂ) ਪਛਾਣਦਾ ਹੈ,
SikhNet (Spanish)Dedícate sólo a cultivar la Conciencia del Uno,

ਇਤ ਉਤ ਕੀ; ਓਹੁ ਸੋਝੀ ਜਾਨੈ ॥

eit ut kee; ohu sojhee jaanai |

Sant Singh Khalsaunderstands this world and the next.
Manmohan Singhobtains the knowledge of this world and the next one.
Manmohan Singh (Punjabi)ਉਹ ਇਸ ਲੋਕ ਅਤੇ ਪ੍ਰਲੋਕ ਦੀ ਗਿਆਤ ਪ੍ਰਾਪਤ ਕਰ ਲੈਦਾ ਹੈ।
Fareedkot Teekaਸੋ ਇਸ ਲੋਕ ਔ ਪ੍ਰਲੋਕ ਕੀ ਸੋਝੀ ਜਾਨਤੇ ਹੈਂ॥
Prof. Sahib Singhਉਸ ਨੂੰ ਲੋਕ ਪਰਲੋਕ ਦੀ (ਭਾਵ, ਜੀਵਨ ਦੇ ਸਾਰੇ ਸਫ਼ਰ ਦੀ) ਸਮਝ ਆ ਜਾਂਦੀ ਹੈ।

ਪਦ ਅਰਥ ਇਤ ਉਤ ਕੀ = ਲੋਕ ਪਰਲੋਕ ਦੀ।

SikhNet (Spanish)porque Él es el Único que conoce los misterios de este mundo y de los otros mundos.

ਨਾਮ ਸੰਗਿ; ਜਿਸ ਕਾ ਮਨੁ ਮਾਨਿਆ ॥

naam sang; jis kaa man maaniaa |

Sant Singh KhalsaOne whose mind accepts the Company of the Naam,
Manmohan SinghHe whose mind is won over to the Name,
Manmohan Singh (Punjabi)ਜਿਸ ਦਾ ਮਨੂਆ ਨਾਮ ਵੱਲ ਮਾਇਲ ਹੋ ਗਿਆ ਹੈ,
Fareedkot Teekaਜਿਨ ਕਾ ਏਕ ਵਾਹਿਗੁਰੂ ਕੇ ਨਾਮ ਸਾਥ ਹੀ ਮਨ ਮਾਨਿਆ ਹੈ॥
Prof. Sahib Singhਜਿਸ ਮਨੁੱਖ ਦਾ ਮਨ ਪ੍ਰਭੂ ਦੇ ਨਾਮ ਨਾਲ ਰਚ ਮਿਚ ਜਾਂਦਾ ਹੈ,

ਪਦ ਅਰਥ ਮਾਨਿਆ = ਪਤੀਜਿਆ।

SikhNet (Spanish)Aquéllos que han alcanzado a vislumbrar el Nombre en sus mentes,

ਨਾਨਕ; ਤਿਨਹਿ ਨਿਰੰਜਨੁ ਜਾਨਿਆ ॥੩॥

naanak; tineh niranjan jaaniaa |3|

Sant Singh Khalsathe Name of the Lord, O Nanak, knows the Immaculate Lord. ||3||
Manmohan Singhshall O Nanak know the Pure One.
Manmohan Singh (Punjabi)ਹੇ ਨਾਨਕ! ਉਹ ਪਵਿੱਤ੍ਰ-ਪੁਰਖ ਨੂੰ ਜਾਣ ਲੈਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਤਿਨੋਂ ਨੇ ਹੀ ਮਾਯਾ ਸੇ ਰਹਤ ਹਰੀ ਕੋ ਜਾਣਿਆਂ ਹੈਂ॥੩॥
Prof. Sahib Singhਹੇ ਨਾਨਕ! ਉਸ ਨੇ ਪ੍ਰਭੂ ਨੂੰ ਪਛਾਣ ਲਿਆ ਹੈ ॥੩॥

ਪਦ ਅਰਥ ਤਿਨਹਿ = ਤਿਨਿ ਹੀ, ਉਸੇ ਨੇ। ਜਾਨਿਆ = ਸਮਝਿਆ ਹੈ ॥੩॥

SikhNet (Spanish)han conocido a Dios Mismo, al Inmaculado Señor.(3)

Open this shabad →

Shabad Guru Arjan Dev Ji Raag Gauree

ਗੁਰ ਪ੍ਰਸਾਦਿ; ਆਪਨ ਆਪੁ ਸੁਝੈ ॥

gur prasaad; aapan aap sujhai |

Sant Singh KhalsaBy Guru's Grace, one understands himself;
Manmohan SinghWho by Guru's favour, understands his ownself,
Manmohan Singh (Punjabi)ਜੋ ਗੁਰਾਂ ਦੀ ਦਇਆ ਦੁਆਰਾ ਆਪਣੇ ਆਪ ਨੂੰ ਸਮਝ ਲੈਦਾ ਹੈ,
Fareedkot Teekaਗੁਰੋਂ ਕੀ ਕ੍ਰਿਪਾ ਕਰ ਕੇ ਜਿਸ ਕੋ ਅਪਨਾ ਆਪ ਸਰੂਪ ਸੂਝਤਾ ਹੈ॥
Prof. Sahib Singhਜਿਸ ਮਨੁੱਖ ਨੂੰ ਗੁਰੂ ਦੀ ਕਿਰਪਾ ਨਾਲ ਆਪਣਾ ਆਪ ਸੁੱਝ ਪੈਂਦਾ ਹੈ,

ਪਦ ਅਰਥ ਸੁਝੈ = ਸੁੱਝ ਜਾਏ, ਸਮਝ ਆ ਜਾਏ।

SikhNet (Spanish)Cuando por Gracia de Dios, llega el hombre al conocimiento de sí mismo,

ਤਿਸ ਕੀ ਜਾਨਹੁ; ਤ੍ਰਿਸਨਾ ਬੁਝੈ ॥

tis kee jaanahu; trisanaa bujhai |

Sant Singh Khalsaknow that then, his thirst is quenched.
Manmohan Singhknow that his desire is quenched.
Manmohan Singh (Punjabi)ਜਾਣ ਲਉ ਕਿ ਉਸ ਦੀ ਖਾਹਿਸ਼ ਮਿਟ ਗਈ ਹੈ।
Fareedkot Teekaਹੇ ਭਾਈ! ਤਿਸੀ ਕੀ ਤ੍ਰਿਸਨਾ ਅਗਨੀ ਬੁਝੀ ਜਾਣੋਂ॥
Prof. Sahib Singhਇਹ ਜਾਣ ਲਵੋ ਕਿ ਉਸ ਦੀ ਤ੍ਰਿਸ਼ਨਾ ਮਿਟ ਜਾਂਦੀ ਹੈ।

ਪਦ ਅਰਥ ਬੁਝੈ = ਮਿਟ ਜਾਂਦੀ ਹੈ।

SikhNet (Spanish)no vuelve a ser desgarrado por el deseo.

ਸਾਧਸੰਗਿ; ਹਰਿ ਹਰਿ ਜਸੁ ਕਹਤ ॥

saadhasang; har har jas kehat |

Sant Singh KhalsaIn the Company of the Holy, one chants the Praises of the Lord, Har, Har.
Manmohan SinghThe man of God, who in the guild of saints utters Lord God's praises,
Manmohan Singh (Punjabi)ਉਹ ਰੱਬ ਦਾ ਬੰਦਾ ਜੋ ਸਤਿਸੰਗਤ ਅੰਦਰ ਵਾਹਿਗੁਰੂ ਸੁਆਮੀ ਦੀ ਕੀਰਤੀ ਉਚਾਰਨ ਕਰਦਾ ਹੈ,
Fareedkot Teekaਸੰਤੋਂ ਕੇ ਸੰਗ ਮੇਂ ਜੋ ਪੁਰਸ਼ ਹਰਿ ਹਰਿ ਕੇ ਜਸ ਕੋ ਉਚਾਰਨ ਕਰਤਾ ਹੈ॥
Prof. Sahib Singhਜੋ ਰੱਬ ਦਾ ਪਿਆਰਾ ਸਤਸੰਗ ਵਿਚ ਅਕਾਲ ਪੁਰਖ ਦੀ ਸਿਫ਼ਤ-ਸਾਲਾਹ ਕਰਦਾ ਹੈ,

ਪਦ ਅਰਥ ਜਸੁ = ਵਡਿਆਈ।

SikhNet (Spanish)Cantando las Alabanzas del Señor se puede seguir cumpliendo con las responsabilidades mundanas,

ਸਰਬ ਰੋਗ ਤੇ; ਓਹੁ ਹਰਿ ਜਨੁ ਰਹਤ ॥

sarab rog te; ohu har jan rehat |

Sant Singh KhalsaSuch a devotee of the Lord is free of all disease.
Manmohan Singhgets exempt from all the ailments.
Manmohan Singh (Punjabi)ਉਹ ਸਾਰੀਆਂ ਬੀਮਾਰੀਆਂ ਤੋਂ ਖਲਾਸੀ ਪਾ ਜਾਂਦਾ ਹੈ।
Fareedkot Teekaਵਹੁ ਹਰੀ ਕਾ ਜਨੁ ਸਰਬ ਰੋਗੋਂ ਸੇ ਰਹਤ ਹੋਤਾ ਹੈ॥
Prof. Sahib Singhਉਹ ਸਾਰੇ ਰੋਗਾਂ ਤੋਂ ਬਚ ਜਾਂਦਾ ਹੈ।

ਪਦ ਅਰਥ ਹਰਿ ਜਨੁ = ਪ੍ਰਭੂ ਦਾ ਸੇਵਕ। ਸਰਬ ਰੋਗ ਤੇ ਰਹਤ = ਸਾਰੇ ਰੋਗਾਂ ਤੋਂ ਬਚਿਆ ਹੋਇਆ।

SikhNet (Spanish)ese devoto del Señor alcanza la Liberación.

ਅਨਦਿਨੁ ਕੀਰਤਨੁ; ਕੇਵਲ ਬਖੵਾਨੁ ॥

anadin keeratan; keval bakhayaan |

Sant Singh KhalsaNight and day, sing the Kirtan, the Praises of the One Lord.
Manmohan SinghHe who night and day chants only the praise of the Lord,
Manmohan Singh (Punjabi)ਜੋ ਰਾਤ ਦਿਨ, ਸਿਰਫ ਸਾਹਿਬ ਦੀ ਮਹਿਮਾ ਹੀ ਗਾਇਨ ਕਰਦਾ ਹੈ,
Fareedkot Teekaਜੋ ਦਿਨੇ ਰਾਤ ਕੇਵਲ ਹਰੀ ਕੀਰਤਨ ਕੌ ਵਖ੍ਯਾਨ ਕਰਤਾ ਹੈ॥
Prof. Sahib Singhਜੋ ਮਨੁੱਖ ਹਰ ਰੋਜ਼ ਪ੍ਰਭੂ ਦਾ ਕੀਰਤਨ ਹੀ ਉੱਚਾਰਦਾ ਹੈ,

ਪਦ ਅਰਥ ਅਨਦਿਨੁ = ਹਰ ਰੋਜ਼। ਬਖ੍ਯ੍ਯਾਨੁ = ਉੱਚਾਰਨ।

SikhNet (Spanish)Día y noche canta el Kirtan, las alabanzas al Señor.

ਗ੍ਰਿਹਸਤ ਮਹਿ; ਸੋਈ ਨਿਰਬਾਨੁ ॥

grihasat meh; soee nirabaan |

Sant Singh KhalsaIn the midst of your household, remain balanced and unattached.
Manmohan Singhremains detached in his household.
Manmohan Singh (Punjabi)ਉਹ ਆਪਣੇ ਘਰ ਬਾਰ ਵਿੱਚ ਹੀ ਨਿਰਲੇਪ ਰਹਿੰਦਾ ਹੈ।
Fareedkot Teekaਸੋ ਜਨੁ ਯਦਪੀ ਗ੍ਰਿਹਸਤ ਮੇਂ ਭੀ ਹੋ ਤਦਿਪੀ ਨਿਰਬੰਧ ਹੈ॥
Prof. Sahib Singhਉਹ ਮਨੁੱਖ ਗ੍ਰਿਹਸਤ ਵਿਚ (ਰਹਿੰਦਾ ਹੋਇਆ) ਨਿਰਲੇਪ ਹੈ।

ਪਦ ਅਰਥ ਨਿਰਬਾਨੁ = ਵਾਸਨਾ ਤੋਂ ਰਹਿਤ।

SikhNet (Spanish)Dentro de tu casa conserva el balance y espiritu,

ਏਕ ਊਪਰਿ; ਜਿਸੁ ਜਨ ਕੀ ਆਸਾ ॥

ek aoopar; jis jan kee aasaa |

Sant Singh KhalsaOne who places his hopes in the One Lord
Manmohan SinghThe man who pins his hope on God alone,
Manmohan Singh (Punjabi)ਜਿਸ ਇਨਸਾਨ ਨੇ ਕੇਵਲ ਵਾਹਿਗੁਰੂ ਉਤੇ ਉਮੀਦ ਰੱਖੀ ਹੈ,
Fareedkot Teekaਜਿਸ ਜਨ ਕੀ ਏਕ ਵਾਹਿਗੁਰੂ ਪਰ (ਆਸਾ) ਭਰੋਸਾ ਹੈ॥
Prof. Sahib Singhਜਿਸ ਮਨੁੱਖ ਦੀ ਆਸ ਇਕ ਅਕਾਲ ਪੁਰਖ ਉੱਤੇ ਹੈ,

ਪਦ ਅਰਥ ਜਿਸੁ ਮਨਿ = ਜਿਸ ਮਨੁੱਖ ਦੇ ਮਨ ਵਿਚ।

SikhNet (Spanish)El que pone su fe en Dios,

ਤਿਸ ਕੀ ਕਟੀਐ; ਜਮ ਕੀ ਫਾਸਾ ॥

tis kee katteeai; jam kee faasaa |

Sant Singh Khalsathe noose of Death is cut away from his neck.
Manmohan Singhfor him Death's noose is cut.
Manmohan Singh (Punjabi)ਉਸ ਲਈ ਮੌਤ ਦੀ ਫਾਹੀ ਕੱਟੀ ਜਾਂਦੀ ਹੈ।
Fareedkot Teekaਤਿਸ ਕੀ ਜਮ ਕੀ ਫਾਹੀ ਕਾਟੀ ਜਾਤੀ ਹੈ॥
Prof. Sahib Singhਉਸ ਦੀ ਜਮਾਂ ਵਾਲੀ ਫਾਹੀ ਕੱਟੀ ਜਾਂਦੀ ਹੈ।
SikhNet (Spanish)las amarras de la muerte le son desatadas,

ਪਾਰਬ੍ਰਹਮ ਕੀ; ਜਿਸੁ ਮਨਿ ਭੂਖ ॥

paarabraham kee; jis man bhookh |

Sant Singh KhalsaOne whose mind hungers for the Supreme Lord God,
Manmohan SinghHe in whose mind is the hunger of the Supreme Lord,
Manmohan Singh (Punjabi)ਜਿਸ ਦੇ ਚਿੱਤ ਅੰਦਰ ਪਰਮ ਪ੍ਰਭੂ ਦੀ ਭੁਖ ਹੈ,
Fareedkot Teekaਜਿਸ ਕੇ ਮਨ ਮੇਂ ਪਾਰਬ੍ਰਹਮ ਕੀ ਭੂਖ ਹੈ॥
Prof. Sahib Singhਜਿਸ ਮਨੁੱਖ ਦੇ ਮਨ ਵਿਚ ਪ੍ਰਭੂ (ਦੇ ਮਿਲਣ) ਦੀ ਤਾਂਘ ਹੈ,
SikhNet (Spanish)Viviendo la mente en Añoranza del Supremo Estado,

ਨਾਨਕ. ਤਿਸਹਿ; ਨ ਲਾਗਹਿ ਦੂਖ ॥੪॥

naanak. tiseh; na laageh dookh |4|

Sant Singh KhalsaO Nanak, shall not suffer pain. ||4||
Manmohan Singhsuffers no pain, O Nanak!
Manmohan Singh (Punjabi)ਉਸ ਨੂੰ ਹੇ ਨਾਨਕ! ਕੋਈ ਪੀੜ ਨਹੀਂ ਵਾਪਰਦੀ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਤਿਸ ਕੋ ਦੁਖ ਨਹੀਂ ਲਾਗਤੇ ਹੈਂ॥੪॥
Prof. Sahib Singhਹੇ ਨਾਨਕ! ਉਸ ਮਨੁੱਖ ਨੂੰ ਕੋਈ ਦੁੱਖ ਨਹੀਂ ਪੋਂਹਦਾ ॥੪॥

ਪਦ ਅਰਥ ਤਿਸਹਿ = ਤਿਸ ਮਨੁੱਖ ਨੂੰ ॥੪॥

SikhNet (Spanish)ningún dolor aqueja al hombre. (4)

Open this shabad →

Shabad Guru Arjan Dev Ji Raag Gauree

ਜਿਸ ਕਉ ਹਰਿ ਪ੍ਰਭੁ; ਮਨਿ ਚਿਤਿ ਆਵੈ ॥

jis kau har prabh; man chit aavai |

Sant Singh KhalsaOne who focuses his conscious mind on the Lord God
Manmohan SinghWho with his mind and heart remembers Lord God,
Manmohan Singh (Punjabi)ਜੋ ਆਪਣੇ ਹਿਰਦੇ ਅਤੇ ਦਿਲ ਅੰਦਰ ਵਾਹਿਗੁਰੂ ਸੁਆਮੀ ਨੂੰ ਸਿਮਰਦਾ ਹੈ,
Fareedkot Teekaਜਿਸ ਕੋ ਹਰਿ ਪ੍ਰਭ ਮਨ ਕਰ ਕੇ (ਚਿਤਿ) ਯਾਦ ਆਵਤਾ ਹੈ॥
Prof. Sahib Singhਜਿਸ ਮਨੁੱਖ ਨੂੰ ਹਰੀ ਪ੍ਰਭੂ ਮਨ ਵਿਚ ਸਦਾ ਯਾਦ ਰਹਿੰਦਾ ਹੈ,
SikhNet (Spanish)Aquél que se acuerda del Señor,

ਸੋ ਸੰਤੁ ਸੁਹੇਲਾ; ਨਹੀ ਡੁਲਾਵੈ ॥

so sant suhelaa; nahee ddulaavai |

Sant Singh Khalsa- that Saint is at peace; he does not waver.
Manmohan Singhhe the saint is comfortable and wavers not.
Manmohan Singh (Punjabi)ਉਹ, ਸਾਧੂ, ਸੁਖਾਲਾ ਹੁੰਦਾ ਹੈ ਅਤੇ ਡਿਕਡੋਲੇ ਨਹੀਂ ਖਾਂਦਾ।
Fareedkot Teekaਸੋ ਸੰਤ ਜਨ (ਸੁਹੇਲਾ) ਸੁਖੀ ਹੂਆ ਅਪਨੇ ਮਨ ਕੋ ਤ੍ਰਿਸਨਾ ਕਰ ਕੇ ਕਬੀ ਡੁਲਾਵਤਾ ਨਹੀਂ ਹੈ॥
Prof. Sahib Singhਉਹ ਸੰਤ ਹੈ, ਸੁਖੀ ਹੈ (ਉਹ ਕਦੇ) ਘਾਬਰਦਾ ਨਹੀਂ।

ਪਦ ਅਰਥ ਸੁਹੇਲਾ = ਸੁਖੀ।

SikhNet (Spanish)transcurre en Santa Paz y sin vacilaciones.

ਜਿਸੁ ਪ੍ਰਭੁ ਅਪੁਨਾ; ਕਿਰਪਾ ਕਰੈ ॥

jis prabh apunaa; kirapaa karai |

Sant Singh KhalsaThose unto whom God has granted His Grace
Manmohan SinghThe servant unto whom his Master shows mercy,
Manmohan Singh (Punjabi)ਉਹ ਦਾਸ, ਜਿਸ ਉਤੇ ਉਸ ਦਾ ਮਾਲਕ ਮਿਹਰ ਧਾਰਦਾ ਹੈ,
Fareedkot Teekaਜਿਸ ਪਰ ਅਪਨਾ ਪ੍ਰਭੂ ਕ੍ਰਿਪਾ ਕਰਤਾ ਹੈ॥
Prof. Sahib Singhਜਿਸ ਮਨੁੱਖ ਉਤੇ ਪ੍ਰਭੂ ਆਪਣੀ ਮੇਹਰ ਕਰਦਾ ਹੈ,
SikhNet (Spanish)Por Gracia Divina descubre el Servicio al Maestro

ਸੋ ਸੇਵਕੁ; ਕਹੁ ਕਿਸ ਤੇ ਡਰੈ ॥

so sevak; kahu kis te ddarai |

Sant Singh Khalsawho do those servants need to fear?
Manmohan Singhsay of whom should he be afraid?
Manmohan Singh (Punjabi)ਦੱਸੋ ਖਾਂ, ਉਸ ਕਿਸ ਕੋਲੋ ਭੈ ਖਾਵੇ?
Fareedkot Teekaਹੇ ਭਾਈ! ਸੋ ਸੇਵਕ ਕਹੁ ਤੋ ਕਿਸ ਤੇ ਡਰਤਾ ਹੈ ਅਰਥਾਤ ਨਹੀਂ ਡਰਤਾ ਹੈ॥
Prof. Sahib Singhਦੱਸੋ (ਪ੍ਰਭੂ ਦਾ) ਉਹ ਸੇਵਕ (ਹੋਰ) ਕਿਸ ਤੋਂ ਡਰ ਸਕਦਾ ਹੈ?

ਪਦ ਅਰਥ ਕਿਸ ਤੇ = ਕਿਸ ਤੋਂ?

SikhNet (Spanish)¿ A quien temer?

ਜੈਸਾ ਸਾ; ਤੈਸਾ ਦ੍ਰਿਸਟਾਇਆ ॥

jaisaa saa; taisaa drisattaaeaa |

Sant Singh KhalsaAs God is, so does He appear;
Manmohan SinghAs the Lord is so does He appear unto him.
Manmohan Singh (Punjabi)ਜਿਹੋ ਜਿਹਾ ਵਾਹਿਗੁਰੂ ਹੈ, ਉਹੋ ਜਿਹਾ ਹੀ ਉਸ ਨੂੰ ਨਿਗ੍ਹ੍ਰਾ ਆਉਂਦਾ ਹੈ।
Fareedkot Teekaਜੈਸਾ ਵਾਹਿਗੁਰੂ ਥਾ ਤਿਸ ਜਨ ਕੌ ਤੈਸਾ ਹੀ ਦ੍ਰਿਸਟ ਆਯਾ ਹੈ॥
Prof. Sahib Singh(ਕਿਉਂਕਿ) ਉਸ ਨੂੰ ਪ੍ਰਭੂ ਉਹੋ ਜਿਹਾ ਹੀ ਦਿੱਸ ਪੈਂਦਾ ਹੈ, ਜਿਹੋ ਜਿਹਾ ਉਹ (ਅਸਲ ਵਿਚ) ਹੈ,

ਪਦ ਅਰਥ ਦ੍ਰਿਸਟਾਇਆ = ਦ੍ਰਿਸ਼ਟੀ ਆਇਆ, ਨਜ਼ਰੀਂ ਆਇਆ, ਦਿੱਸਿਆ।

SikhNet (Spanish)todo rastro de temor desaparece de él.

ਅਪੁਨੇ ਕਾਰਜ ਮਹਿ; ਆਪਿ ਸਮਾਇਆ ॥

apune kaaraj meh; aap samaaeaa |

Sant Singh Khalsain His Own creation, He Himself is pervading.
Manmohan SinghIn His creation the Master Himself is contained.
Manmohan Singh (Punjabi)ਆਪਣੀ ਰਚਨਾ ਅੰਦਰ ਮਾਲਕ ਆਪੇ ਹੀ ਰਮਿਆ ਹੋਇਆ ਹੈ।
Fareedkot Teekaਅਪਨੇ ਕਾਰਜ ਰੂਪ ਜਗਤ ਮੇਂ ਆਪ ਹੀ ਸਮਾਇਆ ਹੈ, ਭਾਵ ਤਿਸ ਕੋ ਵਯਾਪਕ ਸਰੂਪ ਜਾਣਿਆ ਹੈ॥
Prof. Sahib Singh(ਭਾਵ ਇਹ ਦਿੱਸ ਪੈਂਦਾ ਹੈ ਕਿ) ਪ੍ਰਭੂ ਆਪਣੇ ਰਚੇ ਹੋਏ ਜਗਤ ਵਿਚ ਆਪ ਵਿਆਪਕ ਹੈ;
SikhNet (Spanish)A un hombre así se le concede la Visión Esplendorosa del Señor, que se difunde por toda la creación.

ਸੋਧਤ ਸੋਧਤ; ਸੋਧਤ ਸੀਝਿਆ ॥

sodhat sodhat; sodhat seejhiaa |

Sant Singh KhalsaSearching, searching, searching, and finally, success!
Manmohan SinghSearching searching and searching ultimately the mortal succeeds.
Manmohan Singh (Punjabi)ਭਾਲਦਾ, ਭਾਲਦਾ ਅਤੇ ਭਾਲਦਾ ਹੋਇਆ, ਓੜਕ ਨੂੰ ਜੀਵ ਕਾਮਯਾਬ ਹੋ ਜਾਂਦਾ ਹੈ।
Fareedkot Teekaਗੁਰੋਂ ਕੀ ਕਿਰਪਾ ਸੇ ਬੇਦ, ਸਾਸਤ੍ਰ, ਪੁਰਾਣੋਂ ਕੋ ਵਾ ਮਨ ਤਨ ਬਾਣੀ ਕਰ (ਸੋਧਤ) ਵਿਚਾਰ ਕਰਤਿਆਂ ਹੋਇਆਂ ਸਫਲ ਹੂਆ॥
Prof. Sahib Singhਨਿੱਤ ਵਿਚਾਰ ਕਰਦਿਆਂ (ਉਸ ਸੇਵਕ ਨੂੰ ਵਿਚਾਰ ਵਿਚ) ਸਫਲਤਾ ਹੋ ਜਾਂਦੀ ਹੈ,

ਪਦ ਅਰਥ ਸੋਧਤ = ਵਿਚਾਰ ਕਰਦਿਆਂ। ਸੀਝਿਆ = ਕਾਮਯਾਬੀ ਹੋ ਜਾਂਦੀ ਹੈ, ਸਫਲਤਾ ਹੋ ਜਾਂਦੀ ਹੈ।

SikhNet (Spanish)Después de haber buscado afanosamente la Esencia de la Realidad,

ਗੁਰ ਪ੍ਰਸਾਦਿ; ਤਤੁ ਸਭੁ ਬੂਝਿਆ ॥

gur prasaad; tat sabh boojhiaa |

Sant Singh KhalsaBy Guru's Grace, the essence of all reality is understood.
Manmohan SinghBy Guru's grace he comes to know the whole reality.
Manmohan Singh (Punjabi)ਗੁਰਾਂ ਦੀ ਮਿਹਰ ਸਦਕਾ ਉਹ ਸਾਰੀ ਅਸਲੀਅਤ ਨੂੰ ਜਾਣ ਲੈਦਾ ਹੈ।
Fareedkot Teekaਜਬ ਜਨ ਨੇ ਗੁਰਾਂ ਦੀ ਕ੍ਰਿਪਾ ਸੇ ਸਰਬ ਕੇ (ਤਤੁ) ਸਾਰ ਸਰੂਪ ਕੋ ਸਮਝਿਆ ਹੈ ਮੁਕਤੀ ਕੋ ਪ੍ਰਾਪਤਿ ਹੂਆ ਹੈ॥
Prof. Sahib Singh(ਭਾਵ) ਗੁਰੂ ਦੀ ਕਿਰਪਾ ਨਾਲ (ਉਸ ਨੂੰ) ਸਾਰੀ ਅਸਲੀਅਤ ਦੀ ਸਮਝ ਆ ਜਾਂਦੀ ਹੈ।

ਪਦ ਅਰਥ ਤਤੁ = ਅਸਲੀਅਤ {Skt. तत्वं = The real nature of the human soul or the material world as being indentical with the Supreme Spirit pervading the Universe. 2. The Supreme being.} ਸੂਖਮੁ = {Skt. सुक्ष्मं The subtle all = pervading spirit, the Supreme Soul} ਸਰਬ-ਵਿਆਪਕ ਜੋਤਿ।

SikhNet (Spanish)finalmente La encuentra por la Gracia del Guru.

ਜਬ ਦੇਖਉ; ਤਬ ਸਭੁ ਕਿਛੁ ਮੂਲੁ ॥

jab dekhau; tab sabh kichh mool |

Sant Singh KhalsaWherever I look, there I see Him, at the root of all things.
Manmohan SinghWhen I look then I see God at the root of all the thing.
Manmohan Singh (Punjabi)ਜਦ ਮੈਂ ਵੇਖਦਾ ਹਾਂ, ਤਦ ਮੈਂ ਹਰ ਵਸਤੂ ਦੀ ਜੜ੍ਹ ਵਾਹਿਗੁਰੂ ਨੂੰ ਦੇਖਦਾ ਹਾਂ।
Fareedkot Teekaਜਬ ਦੇਖਤਾ ਹੈ ਤਬ ਸਭ ਮੂਲ ਰੂਪ ਹੀ ਦ੍ਰਿਸਟੀ ਆਇਆ ਹੈ॥
Prof. Sahib Singh(ਮੇਰੇ ਉਤੇ ਭੀ ਗੁਰੂ ਦੀ ਮੇਹਰ ਹੋਈ ਹੈ, ਹੁਣ) ਮੈਂ ਜਦੋਂ ਤੱਕਦਾ ਹਾਂ ਤਾਂ ਹਰੇਕ ਚੀਜ਼ ਉਸ ਸਭ ਦੇ ਮੁਢ (-ਪ੍ਰਭੂ ਦਾ ਰੂਪ ਦਿੱਸਦੀ ਹੈ),
SikhNet (Spanish)Entonces, comprende que el Señor es la Causa de todas las causas.

ਨਾਨਕ. ਸੋ ਸੂਖਮੁ; ਸੋਈ ਅਸਥੂਲੁ ॥੫॥

naanak. so sookham; soee asathool |5|

Sant Singh KhalsaO Nanak, He is the subtle, and He is also the manifest. ||5||
Manmohan SinghNanak He Himself is minute and Himself great.
Manmohan Singh (Punjabi)ਨਾਨਕ ਉਹ ਆਪੇ ਹੀ ਬਾਰੀਕ ਅਤੇ ਆਪੇ ਹੀ ਵਿਸ਼ਾਲ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: (ਸੋਈ) ਸੋ ਹਰੀ ਸੂਖਮ ਅਸਥੂਲ ਰੂਪ ਹੋ ਰਹਾ ਹੈ, ਤਿਨੋਂ ਨੇ ਜਾਣਿਆ ਹੈ॥
Prof. Sahib Singhਹੇ ਨਾਨਕ! ਇਹ ਦਿੱਸਦਾ ਸੰਸਾਰ ਭੀ ਉਹ ਆਪ ਹੈ ਤੇ ਸਭ ਵਿਚ ਵਿਆਪਕ ਜੋਤਿ ਭੀ ਆਪਿ ਹੀ ਹੈ ॥੫॥

ਪਦ ਅਰਥ ਅਸਥੂਲੁ = ਦ੍ਰਿਸ਼ਟਮਾਨ ਜਗਤ {Skt. स्थुल = Gross, coarse, rough}। ਕਾਰਜ = ਕੀਤਾ ਹੋਇਆ ਜਗਤ ॥੫॥

SikhNet (Spanish)Él es la Materia, y Él es el Espíritu.(5)

Open this shabad →

Shabad Guru Arjan Dev Ji Raag Gauree continues on Ang 282

ਨਹ ਕਿਛੁ ਜਨਮੈ; ਨਹ ਕਿਛੁ ਮਰੈ ॥

neh kichh janamai; neh kichh marai |

Sant Singh KhalsaNothing is born, and nothing dies.
Manmohan SinghNothing is born and nothing dies.
Manmohan Singh (Punjabi)ਨਾਂ ਕੁਝ ਜੰਮਦਾ ਹੈ ਅਤੇ ਨਾਂ ਹੀ ਕੁਝ ਮਰਦਾ ਹੈ।
Fareedkot Teekaਤਾਂ ਤੇ ਨਾ ਕੁਛ ਜਨਮਤਾ ਹੈ ਔਰ ਨਾ ਕੁਛ ਮਰਤਾ ਹੈ॥
Prof. Sahib Singhਨਾਹ ਕੁਝ ਜੰਮਦਾ ਹੈ ਨਾਹ ਕੁਝ ਮਰਦਾ ਹੈ;
SikhNet (Spanish)Nada nace y nada muere;

ਆਪਨ ਚਲਿਤੁ; ਆਪ ਹੀ ਕਰੈ ॥

aapan chalit; aap hee karai |

Sant Singh KhalsaHe Himself stages His own drama.
Manmohan SinghHis plays He Himself enacts.
Manmohan Singh (Punjabi)ਆਪਣੇ ਕੌਤਕ ਉਹ ਆਪੇ ਹੀ ਰਚਦਾ ਹੈ।
Fareedkot Teekaਅਪਨੇ ਚਰਿਤ੍ਰੋਂ ਕੋ ਵਹੁ ਪ੍ਰਭੂ ਆਪ ਹੀ ਕਰਤਾ ਹੈ॥
Prof. Sahib Singh(ਇਹ ਜਨਮ ਮਰਣ ਦਾ ਤਾਂ) ਪ੍ਰਭੂ ਆਪ ਹੀ ਖੇਲ ਕਰ ਰਿਹਾ ਹੈ;

ਪਦ ਅਰਥ ਚਲਿਤੁ = ਤਮਾਸ਼ਾ, ਖੇਲ।

SikhNet (Spanish)todo forma parte del Juego Perfecto de Dios.

ਆਵਨੁ ਜਾਵਨੁ; ਦ੍ਰਿਸਟਿ ਅਨਦ੍ਰਿਸਟਿ ॥

aavan jaavan; drisatt anadrisatt |

Sant Singh KhalsaComing and going, seen and unseen,
Manmohan SinghComing and going visible and invisible,
Manmohan Singh (Punjabi)ਆਉਣ ਤੇ ਜਾਣ, ਪਰਤੱਖ ਤੇ ਗੁਪਤ,
Fareedkot Teekaਇਸ ਜੀਵ ਕੋ (ਅਨ) ਦ੍ਵੈਤ ਦ੍ਰਿਸਟੀ ਕਰ ਕੇ ਆਵਣਾ ਜਾਣਾ ਅਰਥਾਤ ਜਨਮਣਾ ਮਰਣਾ ਚੇਤਨ ਮੇਂ ਦ੍ਰਿਸਟਿ ਆਵਤਾ ਹੈ॥
Prof. Sahib Singhਜੰਮਣਾ, ਮਰਣਾ, ਦਿੱਸਦਾ ਤੇ ਅਣ-ਦਿੱਸਦਾ-

ਪਦ ਅਰਥ ਆਵਨੁ ਜਾਵਨੁ = ਜਨਮ ਮਰਣ। ਦ੍ਰਿਸਟਿ = ਦਿੱਸਦਾ ਜਗਤ, ਅਸਥੂਲ ਸੰਸਾਰ। ਅਨਦ੍ਰਿਸਟਿ = ਨਾਹ ਦਿੱਸਦਾ ਸੰਸਾਰ, ਸੂਖਮ ਜਗਤ।

SikhNet (Spanish)Lo que viene y se va, lo visible y lo invisible,

ਆਗਿਆਕਾਰੀ; ਧਾਰੀ ਸਭ ਸ੍ਰਿਸਟਿ ॥

aagiaakaaree; dhaaree sabh srisatt |

Sant Singh Khalsaall the world is obedient to His Will.
Manmohan Singhand the entire world, He has made obedient to Himself.
Manmohan Singh (Punjabi)ਅਤੇ ਸਮੂਹ ਜਹਾਨ ਉਸ ਨੇ ਆਪਣੇ ਫਰਮਾਂਬਰਦਾਰ ਬਣਾਏ ਹੋਏ ਹਨ।
Fareedkot Teekaਵਾਹਿਗੁਰੂ ਨੇ ਅਪਨੀ (ਆਗਿਆਕਾਰੀ) ਮਾਇਆ ਕਰ ਕੇ ਇਹ ਸੰਪੂਰਨ ਸ੍ਰਿਸਟੀ ਧਾਰੀ ਹੂਈ ਹੈ; ਵਾ ਆਵਣਾ ਜਾਣਾ (ਦ੍ਰਿਸਟਿ) ਅਸਥੂਲ (ਅਨਦ੍ਰਿਸਟਿ) ਸੂਖਮ ਸਭ ਸ੍ਰਿਸਟੀ ਆਗਯਾ ਮੇਂ ਚਲਨੇ ਵਾਲੀ ਹੀ ਹਰੀ ਨੇ ਧਾਰਨ ਕਰੀ ਹੂਈ ਹੈ॥
Prof. Sahib Singhਇਹ ਸਾਰਾ ਸੰਸਾਰ ਪ੍ਰਭੂ ਨੇ ਆਪਣੇ ਹੁਕਮ ਵਿਚ ਤੁਰਨ ਵਾਲਾ ਬਣਾ ਦਿੱਤਾ ਹੈ।

ਪਦ ਅਰਥ ਆਗਿਆਕਾਰੀ = ਹੁਕਮ ਵਿਚ ਤੁਰਨ ਵਾਲੀ। ਧਾਰੀ = ਟਿਕਾਈ ਹੈ।

SikhNet (Spanish)todo obedece a Su Voluntad y a Su Control.

Open this shabad (10 lines, Angs 281-282) →

Ang 281 of 1430