ਸੂਹੀ ਮਹਲਾ ੫ ॥
soohee mahalaa 5 |
Sant Singh KhalsaSoohee, Fifth Mehl:
Manmohan SinghSuhi 5th Guru.
Manmohan Singh (Punjabi)ਸੂਹੀ ਪੰਜਵੀਂ ਪਾਤਿਸ਼ਾਹੀ।
SikhNet (Spanish)Suji, Mejl Guru Aryan, Quinto Canal Divino.
ਗੁਰ ਅਪੁਨੇ ਊਪਰਿ; ਬਲਿ ਜਾਈਐ ॥
gur apune aoopar; bal jaaeeai |
Sant Singh KhalsaI am a sacrifice to my True Guru.
Manmohan SinghI am a sacrifice unto my Guru.
Manmohan Singh (Punjabi)ਮੈਂ ਆਪਣੇ ਗੁਰਾਂ ਉਤੋਂ ਘੋਲੀ ਜਾਂਦਾ ਹਾਂ।
Fareedkot Teekaਅਪਨੇ ਗੁਰਾਂ ਉਤੋਂ ਬਲਿਹਾਰੇ ਜਾਈਏ॥
Prof. Sahib Singhਹੇ ਭਾਈ! ਆਪਣੇ ਗੁਰੂ ਉੱਤੋਂ (ਸਦਾ) ਕੁਰਬਾਨ ਹੋਣਾ ਚਾਹੀਦਾ ਹੈ (ਗੁਰੂ ਦੀ ਸਰਨ ਪੈ ਕੇ ਆਪਣੇ ਅੰਦਰੋਂ ਆਪਾ- ਭਾਵ ਮਿਟਾ ਦੇਣਾ ਚਾਹੀਦਾ ਹੈ,ਪਦ ਅਰਥ ਬਲਿ ਜਾਈਐ = ਕੁਰਬਾਨ ਹੋਣਾ ਚਾਹੀਦਾ ਹੈ।
SikhNet (Spanish)Ofrezco mi ser en sacrificio a mi Guru
ਆਠ ਪਹਰ; ਹਰਿ ਹਰਿ ਜਸੁ ਗਾਈਐ ॥੧॥
aatth pehar; har har jas gaaeeai |1|
Sant Singh KhalsaTwenty-four hours a day, I sing the Praises of the Lord, Har, Har. ||1||
Manmohan SinghThroughout the eight watches, I sing the God's praise.
Manmohan Singh (Punjabi)ਅੱਠੇ ਪਹਿਰ ਹੀ ਮੈਂ ਸੁਆਮੀ ਵਾਹਿਗੁਰੂ ਦੀ ਮਹਿਮਾ ਗਾਇਨ ਕਰਦਾ ਹਾਂ।
Fareedkot Teekaਪੁਨਾ ਅਠੇ ਪਹਰ ਹਰਿ ਹਰਿ ਕਾ ਜਸ ਗਾਇਨ ਕਰੀਏ॥੧॥
Prof. Sahib Singh(ਕਿਉਂਕਿ, ਗੁਰੂ ਦੀ ਕਿਰਪਾ ਨਾਲ ਹੀ) ਅੱਠੇ ਪਹਰ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦਾ ਗੀਤ ਗਾਇਆ ਜਾ ਸਕਦਾ ਹੈ ॥੧॥ਪਦ ਅਰਥ ਗਾਈਐ = ਗਾਣਾ ਚਾਹੀਦਾ ਹੈ। ਜਸੁ = ਸਿਫ਼ਤਿ-ਸਾਲਾਹ (ਦਾ ਗੀਤ) ॥੧॥
SikhNet (Spanish)las veinticuatro horas del día y canto siempre la Alabanza del Señor, Jar, Jar.(1)
ਸਿਮਰਉ ਸੋ ਪ੍ਰਭੁ; ਅਪਨਾ ਸੁਆਮੀ ॥
simrau so prabh; apanaa suaamee |
Sant Singh KhalsaMeditate in remembrance on God, your Lord and Master.
Manmohan SinghMeditate thou on that Lord Master of thine.
Manmohan Singh (Punjabi)ਤੂੰ ਆਪਣੇ ਪ੍ਰਭੂ ਪਰਮੇਸ਼ਰ ਦਾ ਆਰਾਧਨ ਕਰ।
Fareedkot Teekaਹੇ ਭਾਈ! ਅਪਨਾ ਸਵਾਮੀ ਜੋ ਪ੍ਰਭੂ ਹੈ ਤਿਸ ਕੋ ਸਿਮਰੋ। ਕੈਸਾ ਹੈ?
Prof. Sahib Singhਹੇ ਭਾਈ! (ਗੁਰੂ ਦੀ ਕਿਰਪਾ ਨਾਲ) ਮੈਂ ਆਪਣਾ ਉਹ ਮਾਲਕ-ਪ੍ਰਭੂ ਸਿਮਰਦਾ ਰਹਿੰਦਾ ਹਾਂ,ਪਦ ਅਰਥ ਸਿਮਰਉ = ਸਿਮਰਉਂ, ਮੈਂ ਸਿਮਰਦਾ ਹਾਂ। ਸੁਆਮੀ = ਮਾਲਕ।
SikhNet (Spanish)Habita entonces en Tu Único Señor,
ਸਗਲ ਘਟਾ ਕਾ ਅੰਤਰਜਾਮੀ ॥੧॥ ਰਹਾਉ ॥
sagal ghattaa kaa antarajaamee |1| rahaau |
Sant Singh KhalsaHe is the Inner-knower, the Searcher of all hearts. ||1||Pause||
Manmohan SinghHe is the inner-knower of all the hearts. Pause.
Manmohan Singh (Punjabi)ਉਹ ਸਾਰਿਆਂ ਦਿਲਾਂ ਦੀਆਂ ਅੰਦਰਲੀਆਂ ਜਾਨਣਹਾਰ ਹੈ। ਠਹਿਰਾਉ।
Fareedkot Teekaਸਭ ਘਟਾਂ ਕੇ ਅੰਤਰ ਹੋ ਕੇ ਪ੍ਰੇਰਕ ਹੈ ਵਾ ਸਰਬ ਕੇ ਰਿਦੇ ਕੀ ਜਾਨਤਾ ਹੈ॥੧॥ ਰਹਾਉ ॥
Prof. Sahib Singhਜੇਹੜਾ ਸਭ ਜੀਵਾਂ ਦੇ ਦਿਲ ਦੀ ਜਾਣਨ ਵਾਲਾ ਹੈ ॥੧॥ ਰਹਾਉ ॥ਪਦ ਅਰਥ ਸਗਲ = ਸਾਰੇ। ਅੰਤਰਜਾਮੀ = ਅੰਦਰ ਦੀ ਜਾਣਨ ਵਾਲਾ ॥੧॥ ਰਹਾਉ ॥
SikhNet (Spanish)Quien es el Conocedor Íntimo de todos los corazones.(1-Pausa)
ਚਰਣ ਕਮਲ ਸਿਉ. ਲਾਗੀ ਪ੍ਰੀਤਿ ॥
charan kamal siau. laagee preet |
Sant Singh KhalsaSo love the Lord's Lotus Feet,
Manmohan SinghWhen man enshrines affection for the Lord's lotus feet,
Manmohan Singh (Punjabi)ਜਦ ਇਨਸਾਨ ਦਾ ਪ੍ਰਭੂ ਦੇ ਅੰਦਰ ਕੰਵਲ-ਰੂਪੀ ਚਰਨਾਂ ਨਾਲ ਪ੍ਰੇਮ ਪੈ ਜਾਂਦਾ ਹੈ,
Fareedkot Teekaਜਿਨੋਂ ਕੀ ਵਾਹਗੁਰੂ ਜੀ ਕੇ ਚਰਨ ਕਮਲਾਂ ਸਾਥ ਪ੍ਰੀਤ ਲਗੀ ਹੈ॥
Prof. Sahib Singhਹੇ ਭਾਈ! (ਗੁਰੂ ਦੀ ਕਿਰਪਾ ਨਾਲ ਹੀ) ਪਰਮਾਤਮਾ ਦੇ ਸੋਹਣੇ ਚਰਨਾਂ ਨਾਲ ਪਿਆਰ ਬਣਦਾ ਹੈ।ਪਦ ਅਰਥ ਸਿਉ = ਨਾਲ।
SikhNet (Spanish)Cuando uno ama el Loto de los Pies del Señor,
ਸਾਚੀ ਪੂਰਨ ਨਿਰਮਲ ਰੀਤਿ ॥੨॥
saachee pooran niramal reet |2|
Sant Singh Khalsaand live a lifestyle which is true, perfect and spotless. ||2||
Manmohan Singhhis mode of life becomes true, perfect and pure.
Manmohan Singh (Punjabi)ਤਾਂ ਉਸ ਦੀ ਜੀਵਨ ਰਹੁ-ਰੀਤੀ ਸੱਚੀ, ਪੂਰੀ ਤੇ ਪਵਿੱਤਰ ਹੋ ਜਾਂਦੀ ਹੈ।
Fareedkot Teekaਤਿਨੋਂ ਕੀ ਸਚੀ ਔ ਪੂਰਨ ਔ ਨਿਰਮਲ ਰੀਤ ਹੈ॥੨॥
Prof. Sahib Singh(ਗੁਰ-ਚਰਨਾਂ ਦੀ ਪ੍ਰੀਤ ਹੀ) ਅਟੱਲ ਮੁਕੰਮਲ ਤੇ ਪਵਿਤ੍ਰ ਜੀਵਨ-ਜੁਗਤਿ ਹੈ ॥੨॥ਪਦ ਅਰਥ ਸਾਚੀ = ਸਦਾ ਕਾਇਮ ਰਹਿਣ ਵਾਲੀ। ਪੂਰਨ = ਮੁਕੰਮਲ। ਰੀਤਿ = ਜੀਵਨ-ਜੁਗਤਿ ॥੨॥
SikhNet (Spanish)el Sendero se vuelve Puro, Verdadero y Perfecto. (2)
ਸੰਤ ਪ੍ਰਸਾਦਿ; ਵਸੈ ਮਨ ਮਾਹੀ ॥
sant prasaad; vasai man maahee |
Sant Singh KhalsaBy the Grace of the Saints, the Lord comes to dwell within the mind,
Manmohan SinghBy saints grace, the Lord abides in the mind,
Manmohan Singh (Punjabi)ਸਾਧੂਆਂ ਦੀ ਦਇਆ ਦੁਆਰਾ ਸਾਈਂ ਚਿੱਤ ਵਿੱਚ ਵਸਦਾ ਹੈ,
Fareedkot Teekaਪਰੰਤੂ ਸੰਤੋਂ ਕੀ ਕ੍ਰਿਪਾ ਸੇ ਜਬ ਦੈਵੀ ਗੁਣ ਮਨ ਮੇਂ ਵਸੇ॥
Prof. Sahib Singhਹੇ ਭਾਈ! ਗੁਰੂ ਦੀ ਕਿਰਪਾ ਨਾਲ (ਪਰਮਾਤਮਾ ਜਿਸ ਮਨੁੱਖ ਦੇ) ਮਨ ਵਿਚ ਆ ਵੱਸਦਾ ਹੈ,ਪਦ ਅਰਥ ਸੰਤ ਪ੍ਰਸਾਦਿ = ਗੁਰੂ ਦੀ ਕਿਰਪਾ ਨਾਲ। ਮਾਹੀ = ਮਾਹਿ, ਵਿਚ।
SikhNet (Spanish)A través de la Gracia de los Santos, el Señor habita en nuestra mente
ਜਨਮ ਜਨਮ ਕੇ ਕਿਲਵਿਖ ਜਾਹੀ ॥੩॥
janam janam ke kilavikh jaahee |3|
Sant Singh Khalsaand the sins of countless incarnations are eradicated. ||3||
Manmohan Singhand the sins of many births are eradicated.
Manmohan Singh (Punjabi)ਅਤੇ ਅਨੇਕਾਂ ਜਨਮਾਂ ਦੇ ਪਾਪ ਦੂਰ ਹੋ ਜਾਂਦੇ ਹਨ।
Fareedkot Teekaਤਬ ਹੀ ਜਨਮ ਜਨਮਾਂਤ੍ਰੋਂ ਕੇ ਪਾਪ ਚਲੇ ਜਾਤੇ ਹੈਂ॥੩॥
Prof. Sahib Singh(ਉਸ ਮਨੁੱਖ ਦੇ) ਅਨੇਕਾਂ ਜਨਮਾਂ ਦੇ ਪਾਪ ਦੂਰ ਹੋ ਜਾਂਦੇ ਹਨ ॥੩॥ਪਦ ਅਰਥ ਕਿਲਵਿਖ = ਪਾਪ। ਜਾਹੀ = ਜਾਹਿ, ਦੂਰ ਹੋ ਜਾਂਦੇ ਹਨ ॥੩॥
SikhNet (Spanish)y así nuestros errores, acumulados de nacimiento en nacimiento, son erradicados.(3)
ਕਰਿ ਕਿਰਪਾ; ਪ੍ਰਭ ਦੀਨ ਦਇਆਲਾ ॥
kar kirapaa; prabh deen deaalaa |
Sant Singh KhalsaPlease be Merciful, O God, O Merciful to the meek.
Manmohan SinghO Lord, compassionate to the meek, take Thou pity on me.
Manmohan Singh (Punjabi)ਹੇ ਮਸਕੀਨਾਂ ਤੇ ਮਿਹਰਬਾਨ ਸੁਆਮੀ! ਤੂੰ ਮੇਰੇ ਉਤੇ ਤਰਸ ਕਰ।
Fareedkot Teekaਹੇ ਪ੍ਰਭੂ! ਦੀਨ ਦਿਆਲ ਕ੍ਰਿਪਾ ਕਰ॥
Prof. Sahib Singhਹੇ ਨਿਮਾਣਿਆਂ ਉਤੇ ਦਇਆ ਕਰਨ ਵਾਲੇ ਪ੍ਰਭੂ! (ਆਪਣੇ ਦਾਸ ਨਾਨਕ ਉਤੇ) ਕਿਰਪਾ ਕਰ।ਪਦ ਅਰਥ ਪ੍ਰਭ = ਹੇ ਪ੍ਰਭੂ! ਦੀਨ = ਕੰਗਾਲ।
SikhNet (Spanish)Oh Señor Compasivo con el pobre y el débil,
ਨਾਨਕੁ ਮਾਗੈ; ਸੰਤ ਰਵਾਲਾ ॥੪॥੧੭॥੨੩॥
naanak maagai; sant ravaalaa |4|17|23|
Sant Singh KhalsaNanak begs for the dust of the Saints. ||4||17||23||
Manmohan SinghNanak prays for the dust of Thine saint's feet.
Manmohan Singh (Punjabi)ਨਾਨਕ, ਤੇਰੇ ਸਾਧੂਆਂ ਦੇ ਪੈਰਾਂ ਦੀ ਧੂੜ ਦੀ ਯਾਚਨਾ ਕਰਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਮੈਂ ਸੰਤੋਂ ਕੀ ਧੂੜ ਮਾਂਗਤਾ ਹੂੰ॥੪॥੧੭॥੨੩॥☬ਪਰਮੇਸਰ ਆਗੇ ਬੇਨਤੀ ਕਰਤੇ ਹੈਂ:
Prof. Sahib Singh(ਤੇਰਾ ਦਾਸ) ਨਾਨਕ (ਤੇਰੇ ਦਰ ਤੋਂ) ਗੁਰੂ ਦੇ ਚਰਨਾਂ ਦੀ ਧੂੜ ਮੰਗਦਾ ਹੈ ॥੪॥੧੭॥੨੩॥ਪਦ ਅਰਥ ਨਾਨਕੁ ਮਾਗੈ = ਨਾਨਕ ਮੰਗਦਾ ਹੈ। ਰਵਾਲਾ = ਚਰਨ-ਧੂੜ ॥੪॥੧੭॥੨੩॥
SikhNet (Spanish)ten Compasión y bendíceme con el Polvo de los Pies de Tus Santos.(4-17-23)