ਕਰਮ ਖੰਡ ਕੀ; ਬਾਣੀ ਜੋਰੁ ॥
karam khandd kee; baanee jor |
Sant Singh KhalsaIn the realm of karma, the Word is Power.
Manmohan SinghThere is spiritual force in the language (of the man) of the realm of grace.
Manmohan Singh (Punjabi)ਬਖਸ਼ਿਸ਼ ਦੇ ਮੰਡਲ ਦੇ ਬੰਦੇ ਦੀ ਬੋਲੀ ਵਿੱਚ ਰੂਹਾਨੀ ਬਲ ਹੁੰਦਾ ਹੈ।
Fareedkot Teekaਜਿਨਾਂ ਉਪਾਸਕੋਂ ਪਰ (ਕਰਮ) ਕ੍ਰਿਪਾ ਹੋਈ ਹੈ, ਤਿਨ (ਖੰਡ) ਸਮੂਹੋਂ ਕੀ ਬਾਣੀ (ਜੋਰੁ) ਬਲ ਵਾਲੀ ਹੋਤੀ ਹੈ। ਭਾਵ ਜੋ ਕੁਛੁ ਵਰ ਸ੍ਰਾਪ ਕਰੇਂ ਸੋ ਨਿਸਫਲ ਨਹੀ ਹੋਤਾ। ਵਾ ਪਰਮੇਸ੍ਵਰ ਸਾਥ (ਜੋਰੁ) ਜੋੜਨੇ ਵਾਲੀ, ਭਾਵ ਮਿਲਾਵਨੇ ਵਾਲੀ ਹੈ॥
Prof. Sahib Singhਬਖ਼ਸ਼ਸ਼ ਵਾਲੀ ਅਵਸਥਾ ਦੀ ਬਨਾਵਟ ਬਲ ਹੈ, (ਭਾਵ, ਜਦੋਂ ਮਨੁੱਖ ਉੱਤੇ ਅਕਾਲ ਪੁਰਖ ਦੀ ਮਿਹਰ ਦੀ ਨਜ਼ਰ ਹੁੰਦੀ ਹੈ, ਤਾਂ ਉਸ ਦੇ ਅੰਦਰ ਅਜਿਹਾ ਬਲ ਪੈਦਾ ਹੁੰਦਾ ਹੈ ਕਿ ਵਿਸ਼ੇ-ਵਿਕਾਰ ਉਸ ਉੱਤੇ ਆਪਣਾ ਪਰਭਾਵ ਨਹੀਂ ਪਾ ਸਕਦੇ),ਪਦ ਅਰਥ ਕਰਮ = ਬਖਸ਼ਸ਼। ਬਾਣੀ = ਬਨਾਵਟ। ਜੋਰੁ = ਬਲ, ਤਾਕਤ।
SikhNet (Spanish)Pasando ahora al ámbito del Karma,
ਤਿਥੈ; ਹੋਰੁ ਨ ਕੋਈ ਹੋਰੁ ॥
tithai; hor na koee hor |
Sant Singh KhalsaNo one else dwells there,
Manmohan Singh(Except those mentioned below) no one else resides in that domain.
Manmohan Singh (Punjabi)ਹੇਠਾ ਦੱਸਿਆਂ ਹੋਇਆ ਦੇ ਬਾਝੋਂ) ਹੋਰ ਕੋਈ ਉਸ ਮੰਡਲ ਅੰਦਰ ਨਹੀਂ ਵੱਸਦਾ।
Fareedkot Teeka(ਤਿਥੈ) ਤਹਾਂ ਉਪਾਸਕਾਂ ਮੈਂ ਤਿਨ ਕੇ ਬਲ ਕੋ (ਹੋਰੁ) ਔਰ ਕੋਈ (ਹੋਰੁ) ਹਟਾਇ ਨਹੀ ਸਕਤਾ ਹੈ। ਅਰਥਾਤ ਤਿਨ ਸੇ ਵਡਾ ਕੋਈ ਨਹੀਂ ਹੈ॥
Prof. Sahib Singhਕਿਉਂਕਿ ਉਸ ਅਵਸਥਾ ਵਿਚ (ਮਨੁੱਖ ਦੇ ਅੰਦਰ) ਅਕਾਲ ਪੁਰਖ ਤੋਂ ਬਿਨਾ ਕੋਈ ਦੂਜਾ ਉੱਕਾ ਹੀ ਨਹੀਂ ਰਹਿੰਦਾ।ਪਦ ਅਰਥ ਹੋਰੁ = ਅਕਾਲ ਪੁਰਖ ਤੋਂ ਬਿਨਾ ਕੋਈ ਦੂਜਾ। ਹੋਰੁ ਨ ਕੋਈ ਹੋਰੁ = ਅਕਾਲ ਪੁਰਖ ਤੋਂ ਬਿਨਾ ਦੂਜਾ ਉੱਕਾ ਹੀ ਕੋਈ ਨਹੀਂ ਹੈ।
SikhNet (Spanish)la Palabra es el Poder y nadie más habita ahí
ਤਿਥੈ; ਜੋਧ ਮਹਾਬਲ ਸੂਰ ॥
tithai; jodh mahaabal soor |
Sant Singh Khalsaexcept the warriors of great power, the spiritual heroes.
Manmohan SinghThe very powerful warriors and heroes dwell there.
Manmohan Singh (Punjabi)ਪ੍ਰਮ ਬਲਵਾਨ ਜੋਧੇ ਅਤੇ ਸੂਰਮੇ ਉਥੇ ਨਿਵਾਸ ਰੱਖਦੇ ਹਨ।
Fareedkot Teekaਤਿਨ ਉਪਾਸਕੋਂ ਮੈ ਰਹਿਨੇਹਾਰੇ ਜੋਧੇ ਸਰੀਰ ਕੋ ਜਿਤਨੇ ਵਾਲੇ ਰਥੀ ਹੈਂ, ਅਰ ਬਾਣੀ ਆਦਿਕ ਇੰਦ੍ਰਿਆਂ ਕੋ ਜਿਤਨੇ ਵਾਲੇ (ਮਹਾਬਲ) ਮਹਾਰਥੀਂ ਹੈਂ, ਮਨ ਕੇ ਜੀਤਨੇ ਵਾਲੇ (ਸੂਰ) ਅਤਿਰਥੀ ਹੈਂ॥
Prof. Sahib Singhਉਸ ਅਵਸਥਾ ਵਿਚ(ਜੋ ਮਨੁੱਖ ਹਨ ਉਹ) ਜੋਧੇ, ਮਹਾਂਬਲੀ ਤੇ ਸੂਰਮੇ ਹਨ।ਪਦ ਅਰਥ ਜੋਧ = ਜੋਧੇ। ਮਹਾਬਲ = ਵੱਡੇ ਬਲ ਵਾਲੇ। ਸੂਰ = ਸੂਰਮੇ।
SikhNet (Spanish)excepto los guerreros espirituales de gran poder y los héroes valientes
ਤਿਨ ਮਹਿ; ਰਾਮੁ ਰਹਿਆ ਭਰਪੂਰ ॥
tin meh; raam rahiaa bharapoor |
Sant Singh KhalsaThey are totally fulfilled, imbued with the Lord's Essence.
Manmohan SinghWithin them the might of the all pervading Lord remains fully filled.
Manmohan Singh (Punjabi)ਉਨ੍ਹਾਂ ਅੰਦਰ ਵਿਆਪਕ ਪ੍ਰਭੂ ਦਾ ਜੋਰ ਪਰੀਪੂਰਨ ਹੋਇਆ ਰਹਿੰਦਾ ਹੈ।
Fareedkot Teekaਤਿਨ ਉਪਾਸਕੋਂ ਮੈ ਰਾਮ ਪੂਰਨ ਹੋ ਰਹਾ ਹੈ, ਭਾਵ ਜਹਾਂ ਜਹਾਂ ਮਨੁ ਜਾਤਾ ਹੈ ਤਹਾਂ ਤਹਾਂ ਰਮਣ ਸੀਲ ਹਰੀ ਕੋ ਹੀ ਦੇਖਤੇ ਹੈਂ। ਜਥਾ- "ਬ੍ਰਹਮੁ ਦੀਸੈ ਬ੍ਰਹਮੁ ਸੁਣੀਐ ਏਕੁ ਏਕੁ ਵਖਾਣੀਐ॥ ਆਤਮ ਪਸਾਰਾ ਕਰਣ ਹਾਰਾ ਪ੍ਰਭ ਬਿਨਾ ਨਹੀ ਜਾਣੀਐ॥"☬ਪ੍ਰਸ਼ਨ: ਜਹਾਂ ਰਾਮੁ ਹੈ ਤਹਾਂ ਸੀਤਾ ਭੀ ਚਾਹੀਏ?☬ਉੱਤਰ:
Prof. Sahib Singhਉਹਨਾਂ ਦੇ ਰੋਮ ਰੋਮ ਵਿਚ ਅਕਾਲ ਪੁਰਖ ਵੱਸ ਰਿਹਾ ਹੈ।ਪਦ ਅਰਥ ਤਿਨ ਮਹਿ = ਉਹਨਾਂ ਵਿਚ। ਰਾਮੁ = ਅਕਾਲ ਪੁਰਖ। ਰਹਿਆ ਭਰਭੂਰ = ਨਕਾ-ਨਕ ਭਰਿਆ ਹੋਇਆ ਹੈ, ਰੋਮ ਰੋਮ ਵਿਚ ਵੱਸ ਰਿਹਾ ਹੈ।
SikhNet (Spanish)ellos están completos, sumergidos con el Espíritu del Todopoderoso.
ਤਿਥੈ; ਸੀਤੋ ਸੀਤਾ ਮਹਿਮਾ ਮਾਹਿ ॥
tithai; seeto seetaa mahimaa maeh |
Sant Singh KhalsaMyriads of Sitas are there, cool and calm in their majestic glory.
Manmohan SinghThey, who are fully sewn in the Lord's admiration, abide there.
Manmohan Singh (Punjabi)ਜੋ ਸੁਆਮੀ ਦੀ ਸਿਫ਼ਤ ਸ਼ਲਾਘਾ ਅੰਦਰ ਮੁਕੰਮਲ ਤੌਰ ਤੇ ਸਿਉਂਤੇ ਹੋਏ ਹਨ, ਉਹ ਉਥੇ ਰਹਿੰਦੇ ਹਨ।
Fareedkot Teekaਸੋ ਨਿਰਗੁਣ ਰਾਮ ਕੇ ਸਾਥ ਮਹਿਮਾ ਰੂਪੁ ਸੀਤਾ (ਮਾਹਿ) ਚੰਦ ਸਮ ਪ੍ਰਕਾਸ਼ ਰੂਪੁ ਔਰੁ (ਸੀਤੋ) ਸੀਤਲ ਕਰਨੇ ਹਾਰੀ ਹੈ। ਭਾਵ ਤਿਨ ਉਪਾਸਕੋਂ ਮੈ ਜੋ ਭਗਵੰਤ ਕੀ ਮਹਿਮਾ ਹੈ, ਸੋ ਸੀਤਾ ਹੈ। ਵਾ ਜੋ ਮਹਿਮਾ ਵਿਖੇ ਬ੍ਰਿਤੀ ਕੋ (ਸੀਤੋ) ਸੀਤਾ ਹੈ, ਭਾਵ ਜੋ ਮਹਿਮਾ ਕਾਰ ਬ੍ਰਿਤੀ ਕਰੀ ਹੈ, ਏਹੀ ਤਹਾਂ ਉਪਾਸਕੋਂ ਮੈ ਸੀਤਾ ਹੈ॥
Prof. Sahib Singhਉਸ (ਬਖ਼ਸ਼ਸ਼) ਅਵਸਥਾ ਵਿਚ ਅੱਪੜੇ ਹੋਏ ਮਨੁੱਖਾਂ ਦਾ ਮਨ ਨਿਰੋਲ ਅਕਾਲ ਪੁਰਖ ਦੀ ਵਡਿਆਈ ਵਿਚ ਪਰੋਤਾ ਰਹਿੰਦਾ ਹੈ।ਪਦ ਅਰਥ ਸੀਤੋ ਸੀਤਾ = ਪੂਰਨ ਤੌਰ 'ਤੇ ਸੀਤਾ ਹੋਇਆ ਹੈ, ਪਰੋਤਾ ਹੋਇਆ ਹੈ। ਮਹਿਮਾ = (ਅਕਾਲ ਪੁਰਖ ਦੀ) ਸਿਫਤਿ-ਸਾਲਾਹ, ਵਡਿਆਈ। ਮਾਹਿ = ਵਿਚ।
SikhNet (Spanish)Aquí se sientan los Sitas, ecuánimes y calmados en su majestuosa Gloria,
ਤਾ ਕੇ ਰੂਪ; ਨ ਕਥਨੇ ਜਾਹਿ ॥
taa ke roop; na kathane jaeh |
Sant Singh KhalsaTheir beauty cannot be described.
Manmohan SinghTheir beauty cannot be narrated.
Manmohan Singh (Punjabi)ਉਨ੍ਹਾਂ ਦੀ ਸੁੰਦਰਤਾ ਵਰਨਣ ਨਹੀਂ ਕੀਤੀ ਜਾ ਸਕਦੀ।
Fareedkot Teekaਤਿਨ ਉਪਾਸਕੋਂ ਕੇ (ਰੂਪ) ਸੁੰਦਰਤਾ ਕਾ ਕਥਨ ਨਹੀ ਕੀਆ ਜਾ ਸਕਤਾ॥
Prof. Sahib Singh(ਉਹਨਾਂ ਦੇ ਸਰੀਰ ਅਜਿਹੇ ਕੰਚਨ ਦੀ ਵੰਨੀ ਵਾਲੇ ਹੋ ਜਾਂਦੇ ਹਨ ਕਿ) ਉਹਨਾਂ ਦੇ ਸੋਹਣੇ ਰੂਪ ਵਰਣਨ ਨਹੀਂ ਕੀਤੇ ਜਾ ਸਕਦੇ (ਉਹਨਾਂ ਦੇ ਮੂੰਹ ਉੱਤੇ ਨੂਰ ਹੀ ਨੂਰ ਲਿਸ਼ਕਦਾ ਹੈ)।ਪਦ ਅਰਥ ਤਾ ਕੇ = ਉਹਨਾਂ ਮਨੁੱਖਾਂ ਦੇ। ਰੂਪ = ਸੁੰਦਰ ਸਰੂਪ। ਨ ਕਥਨੇ ਜਾਹਿ = ਕਥੇ ਨਹੀਂ ਜਾ ਸਕਦੇ।
SikhNet (Spanish)su Belleza no puede ser descrita.
ਨਾ ਓਹਿ ਮਰਹਿ; ਨ ਠਾਗੇ ਜਾਹਿ ॥
naa ohi mareh; na tthaage jaeh |
Sant Singh KhalsaNeither death nor deception comes to those,
Manmohan SinghThey, die not and nor are they hood-winked,
Manmohan Singh (Punjabi)ਉਹ ਨਾਂ ਮਰਦੇ ਹਨ ਤੇ ਨਾਂ ਹੀ ਛਲੇ ਜਾਂਦੇ ਹਨ।
Fareedkot Teekaਓਹੁ ਉਪਾਸਕ ਨ ਮ੍ਰਿਤੂ ਹੋਤੇ ਹੈਂ, ਔਰ ਨ ਮਾਯਾ ਠਗਨੀ ਸੇ ਠਗੇ ਜਾਤੇ ਹੈਂ॥
Prof. Sahib Singh(ਇਸ ਅਵਸਥਾ ਵਿਚ) ਉਹ ਆਤਮਕ ਮੌਤ ਨਹੀਂ ਮਰਦੇ ਤੇ ਮਾਇਆ ਉਹਨਾਂ ਨੂੰ ਠੱਗ ਨਹੀਂ ਸਕਦੀ,ਪਦ ਅਰਥ ਓਹਿ = ਉਹ ਬੰਦੇ। ਨਾ ਮਰਹਿ = ਆਤਮਕ ਮੌਤ ਮਰਦੇ ਨਹੀਂ ਹਨ। ਨ ਠਾਗੇ ਜਾਹਿ = ਠੱਗੇ ਨਹੀਂ ਜਾ ਸਕਦੇ (ਮਾਇਆ ਉਹਨਾਂ ਨੂੰ ਠੱਗ ਨਹੀਂ ਸਕਦੀ।)
SikhNet (Spanish)Ni la muerte ni la trampa de la traición
ਜਿਨ ਕੈ; ਰਾਮੁ ਵਸੈ ਮਨ ਮਾਹਿ ॥
jin kai; raam vasai man maeh |
Sant Singh Khalsawithin whose minds the Lord abides.
Manmohan Singhin whose hearts God abides.
Manmohan Singh (Punjabi)ਜਿਨ੍ਹਾਂ ਦੇ ਦਿਲਾਂ ਅੰਦਰ ਵਾਹਿਗੁਰੂ ਨਿਵਾਸ ਰੱਖਦਾ ਹੈ।
Fareedkot Teekaਓਹੁ ਉਪਾਸਕ ਭਗਤ ਜਿਨ ਕੇ ਮਨ ਮੇ ਰਾਮੁ ਵਸਤਾ ਹੈ॥
Prof. Sahib Singhਜਿਨ੍ਹਾਂ ਦੇ ਮਨ ਵਿਚ ਅਕਾਲ ਪੁਰਖ ਵੱਸਦਾ ਹੈ।ਪਦ ਅਰਥ ਵਸਹਿ = ਵੱਸਦੇ ਹਨ।
* ਨੋਟ: ਇਕੋ ਹੀ ਸ਼ਬਦ 'ਸੀਤਾ' ਦੂਜੀ ਵਾਰੀ ਵਰਤਿਆ ਗਿਆ ਹੈ। ਇਸੇ ਤਰ੍ਹਾਂ ਇਸ ਖ਼ਿਆਲ 'ਤੇ ਖ਼ਾਸ ਵਧੀਕ ਜ਼ੋਰ ਦਿੱਤਾ ਹੈ। ਇਹੋ ਜਿਹੇ ਹੀ ਵਾਕੰਸ਼ ਹੋਰ ਭੀ ਹਨ, ਜਿਵੇਂ: (੧) ਨਾਨਕ ਅੰਤੁ ਨ ਅੰਤੁ। (ਪਉੜੀ ੩੫)। (੨) ਤਿਥੈ ਹੋਰੁ ਨ ਕੋਈ ਹੋਰੁ। (ਪਉੜੀ ੩੭)। (੩) ਜੇ ਕੋ ਕਥੈ ਤ ਅੰਤ ਨ ਅੰਤ। (ਪਉੜੀ ੩੭)।
SikhNet (Spanish)tienen cabida en la mente de aquéllos que meditan en la Palabra del Señor.
ਤਿਥੈ ਭਗਤ ਵਸਹਿ; ਕੇ ਲੋਅ ॥
tithai bhagat vaseh; ke loa |
Sant Singh KhalsaThe devotees of many worlds dwell there.
Manmohan SinghThe saints of various worlds dwell there.
Manmohan Singh (Punjabi)ਅਨੇਕਾਂ ਪੁਰੀਆਂ ਦੇ ਸਾਧੂ ਉਥੇ ਰਹਿੰਦੇ ਹਨ।
Fareedkot Teeka(ਤਿਥੈ) ਤਹਾਂ (ਕੇ) ਕੇਈਕ ਭਗਤ (ਲੋਅ) ਲੋਕ ਹੀ ਵਸਤੇ ਹੈਂ, ਭਾਵ ਤਿਨਾ ਮੈ ਪਾਮਰ ਨਹੀ ਵਸਤੇ॥
Prof. Sahib Singhਉਸ ਅਵਸਥਾ ਵਿਚ ਕਈ ਭਵਣਾਂ ਦੇ ਭਗਤ ਜਨ ਵੱਸਦੇ ਹਨ,ਪਦ ਅਰਥ ਲੋਅ = ਲੋਕ, ਭਵਣ। ਕੇ ਲੋਅ = ਕਈ ਭਵਣਾਂ ਦੇ। (ਵੇਖੋ ਪਉੜੀ ੩੪ ਵਿਚ 'ਕੇ ਰੰਗ')।
SikhNet (Spanish)Los Devotos de incontables mundos habitan ahí y,
ਕਰਹਿ ਅਨੰਦੁ; ਸਚਾ ਮਨਿ ਸੋਇ ॥
kareh anand; sachaa man soe |
Sant Singh KhalsaThey celebrate; their minds are imbued with the True Lord.
Manmohan SinghThey make merry, That True Lord is in their hearts.
Manmohan Singh (Punjabi)ਉਹ ਮੌਜਾਂ ਮਾਣਦੇ ਹਨ। ਉਹ ਸੱਚਾ ਸੁਆਮੀ ਉਨ੍ਹਾਂ ਦੇ ਦਿਲਾਂ ਅੰਦਰ ਹੈ।
Fareedkot Teekaਸੋ ਸਚਾ ਅਕਾਲ ਪੁਰਖੁ ਤਿਨ ਕੇ ਮਨ ਮੇ ਵਸਤਾ ਹੈ, ਤਾਂ ਤੇ ਅਨੰਦ ਕਾ ਭੋਗੁਨਾਂ ਕਰਤੇ ਹੈਂ। ਭਾਵ ਏਹ ਕਿ ਤਹਾਂ ਫਿਰ ਦੁਖ ਕਲੇਸੁ ਨਹੀ ਰਹਿਤਾ ਹੈ। ਸਤਚਿਤਾਨੰਦ ਮੇ ਸਤਚਿਤਾਨੰਦ ਹੂਏ ਹੂਏ ਵਿਚਰਤੇ ਹੈਂ॥☬ਪ੍ਰਸ਼ਨ: ਜਿਸ ਕੀ ਉਪਾਸਕ ਉਪਾਸਨਾਂ ਕਰਤੇ ਹੈਂ, ਸੋ ਨਿਰੰਕਾਰੁ ਕਹਾਂ ਰਹਿਤਾ ਹੈ?☬ਉੱਤਰ:
Prof. Sahib Singhਜੋ ਸਦਾ ਖਿੜੇ ਰਹਿੰਦੇ ਹਨ, (ਕਿਉਂਕਿ) ਉਹ ਸੱਚਾ ਅਕਾਲ ਪੁਰਖ ਉਹਨਾਂ ਦੇ ਮਨ ਵਿਚ (ਮੌਜੂਦ) ਹੈ।ਪਦ ਅਰਥ ਕਰਹਿ ਅਨੰਦ = ਅਨੰਦ ਕਰਦੇ ਹਨ, ਸਦਾ ਖਿੜੇ ਰਹਿੰਦੇ ਹਨ। ਸਚਾ ਸੋਇ = ਉਹ ਸੱਚਾ ਹਰੀ। ਮਨਿ = (ਉਹਨਾਂ ਦੇ) ਮਨ ਵਿਚ ਹੈ।
SikhNet (Spanish)celebrando, conservan sus mentes imbuidas en el Señor Verdadero.
ਸਚ ਖੰਡਿ ਵਸੈ ਨਿਰੰਕਾਰੁ ॥
sach khandd vasai nirankaar |
Sant Singh KhalsaIn the realm of Truth, the Formless Lord abides.
Manmohan SinghIn the realm of Truth abides the Formless Lord.
Manmohan Singh (Punjabi)ਸੱਚਾਈ ਦੇ ਮੰਡਲ ਵਿੱਚ ਸ਼ਕਲ ਸੂਰਤ-ਰਹਿਤ ਸੁਆਮੀ ਨਿਵਾਸ ਰੱਖਦਾ ਹੈ।
Fareedkot Teeka(ਸਚਖੰਡਿ) ਸਚ ਧਾਰਨ ਵਾਲੇ (ਖੰਡ) ਅਸਥਾਨ, ਭਾਵ ਉਪਾਸਕੋਂ ਮੈ ਨਿਰੰਕਾਰ ਵਸਤਾ ਹੈ। ਵਾ ਬੈਕੁੰਠ ਮੈ ਸਚਾ ਸਾਹਿਬੁ ਨਿਰੰਕਾਰੁ ਸਰਗੁਣੁ ਮੂਰਤੀ ਧਾਰ ਕੇ ਆਪ ਵਸਤਾ ਹੈ॥
Prof. Sahib Singhਸੱਚ ਖੰਡ ਵਿਚ (ਭਾਵ,ਅਕਾਲ ਪੁਰਖ ਨਾਲ ਇੱਕ ਰੂਪ ਹੋਣ ਵਾਲੀ ਅਵਸਥਾ ਵਿਚ) ਮਨੁੱਖ ਦੇ ਅੰਦਰ ਉਹ ਅਕਾਲ ਪੁਰਖ ਆਪ ਹੀ ਵੱਸਦਾ ਹੈ,ਪਦ ਅਰਥ ਸਚਿ = ਸੱਚ ਵਿਚ। ਸਚਿ ਖੰਡਿ = ਸਚ ਖੰਡ ਵਿਚ।
SikhNet (Spanish)En el Ámbito de la Verdad, el Dios sin Forma habita
ਕਰਿ ਕਰਿ ਵੇਖੈ; ਨਦਰਿ ਨਿਹਾਲ ॥
kar kar vekhai; nadar nihaal |
Sant Singh KhalsaHaving created the creation, He watches over it. By His Glance of Grace, He bestows happiness.
Manmohan SinghGod beholds the creation which He has created and renders them happy when He casts upon the beings His merciful glance.
Manmohan Singh (Punjabi)ਰਚਨਾ ਨੂੰ ਰਚ ਕੇ ਵਾਹਿਗੁਰੂ ਉਸਨੂੰ ਤੱਕਦਾ ਹੈ ਜਦ ਉਹ ਜੀਵਾ ਉਤੇ ਆਪਣੀ ਦਿਆ-ਦ੍ਰਿਸ਼ਟੀ ਧਾਰਦਾ ਹੈ, ਉਹ ਉਨ੍ਹਾਂ ਨੂੰ ਖ਼ੁਸ਼ ਪ੍ਰਸੰਨ ਕਰ ਦਿੰਦਾ ਹੈ।
Fareedkot Teekaਸੋ ਨਿਰੰਕਾਰ ਅਪਨੀ ਰਚਨਾ ਕੋ (ਕਰਿ ਕਰਿ) ਰਚ ਰਚ ਕੇ ਦੇਖੇ, ਭਾਵ ਪਾਲਣਾ ਕਰਤਾ ਹੈ। ਵਾ ਕਰਮਾਦਿਕੋਂ ਕੋ ਦੇਖਤਾ ਹੈ। ਜਿਨਾਂ ਪਰ (ਨਦਰਿ) ਕ੍ਰਿਪਾਦ੍ਰਿਸਟੀ ਕਰਤਾ ਹੈ, ਸੋ (ਨਿਹਾਲ) ਅਨੰਦ ਹੋ ਜਾਤੇ ਹੈਂ॥
Prof. Sahib Singhਜੋ ਸ੍ਰਿਸ਼ਟੀ ਨੂੰ ਰਚ ਰਚ ਕੇ ਮਿਹਰ ਦੀ ਨਜ਼ਰ ਨਾਲ ਉਸ ਦੀ ਸੰਭਾਲ ਕਰਦਾ ਹੈ।ਪਦ ਅਰਥ ਕਰਿ ਕਰਿ = ਸਿ੍ਹਸ਼ਟੀ ਰਚ ਕੇ। ਨਦਰਿ ਨਿਹਾਲ = ਨਿਹਾਲ ਕਰਨ ਵਾਲੀ ਨਜ਼ਰ ਨਾਲ। ਵੇਖੈ = ਵੇਖਦਾ ਹੈ ਸੰਭਾਲ ਕਰਦਾ ਹੈ।
SikhNet (Spanish)y observa Su Creación con la Mirada Bondadosa que otorga Plenitud.
ਤਿਥੈ ਖੰਡ ਮੰਡਲ; ਵਰਭੰਡ ॥
tithai khandd manddal; varabhandd |
Sant Singh KhalsaThere are planets, solar systems and galaxies.
Manmohan SinghIn that realm there are continents, worlds and solar systems.
Manmohan Singh (Punjabi)ਉਸ ਮੰਡਲ ਵਿੱਚ ਮਹਾਂਦੀਪ, ਸੰਸਾਰ ਅਤੇ ਸੂਰਜ ਬੰਧਾਨ ਹਨ।
Fareedkot Teekaਤਿਸ ਨਿਵਾਸੀ ਸਚਖੰਡ ਮੇਂ ਅਨੰਤ ਖੰਡ ਮੰਡਲੋਂ ਵਾਲੇ ਬ੍ਰਹਮੰਡੋਂ ਕੇ ਅਕਾਰ ਹੈਂ, ਭਾਵ ਸਭ ਜਗਤੁ ਤਿਸ ਕੇ ਸੰਕਲਪ ਮੈ ਹੀ ਹੈਂ॥
Prof. Sahib Singhਉਸ ਅਵਸਥਾ ਵਿਚ (ਭਾਵ, ਅਕਾਲ ਪੁਰਖ ਨਾਲ ਇੱਕ-ਰੂਪ ਹੋਣ ਵਾਲੀ ਅਵਸਥਾ ਵਿਚ) ਮਨੁੱਖ ਨੂੰ ਬੇਅੰਤ ਖੰਡ, ਮੰਡਲ ਤੇ ਬੇਅੰਤ ਬ੍ਰਹਿਮੰਡ (ਦਿੱਸਦੇ ਹਨ, ਇਤਨੇ ਬੇਅੰਤ ਕਿ)ਪਦ ਅਰਥ ਵਰਭੰਡ = ਬ੍ਰਹਿਮੰਡ। ਕੋ = ਕੋਈ ਮਨੁੱਖ। ਕਥੈ = ਦੱਸਣ ਲੱਗੇ, ਬਿਆਨ ਕਰੇ।
SikhNet (Spanish)Existen mundos, universos y galaxias,
ਜੇ ਕੋ ਕਥੈ; ਤ. ਅੰਤ ਨ ਅੰਤ ॥
je ko kathai; ta. ant na ant |
Sant Singh KhalsaIf one speaks of them, there is no limit, no end.
Manmohan Singhif some one tries to describe them, he should know that there are no limits or bounds of them.
Manmohan Singh (Punjabi)ਜੇ ਕੋਈ ਉਨ੍ਹਾ ਨੂੰ ਬਿਆਨ ਕਰਨ ਦੀ ਕੋਸ਼ਿਸ਼ ਕਰੇ ਤਾਂ ਸਮਝ ਲਵੇ ਕਿ ਉਨ੍ਹਾਂ ਦਾ ਕੋਈ ਓੜਕ ਜਾਂ ਹਦ-ਬੰਨਾਂ ਨਹੀਂ।
Fareedkot Teekaਜੇ ਕਰ ਕੋਈ ਉਸ ਕੇ ਅੰਤ ਕੋ ਕਥਨ ਕਰੇ, ਤੌ ਅੰਤੁ ਨਹੀਂ ਆਵਤਾ, ਭਾਵ ਦੇਸ ਕਾਲ ਵਸਤੂ ਕੇ ਪ੍ਰਛੇਦ ਤੇ ਰਹਿਤ ਹੈ॥
Prof. Sahib Singhਜੇ ਕੋਈ ਮਨੁੱਖ ਇਸ ਦਾ ਕਥਨ ਕਰਨ ਲੱਗੇ, ਤਾਂ ਉਹਨਾਂ ਦੇ ਓੜਕ ਨਹੀਂ ਪੈ ਸਕਦੇ।ਪਦ ਅਰਥ ਤ ਅੰਤ ਨ ਅੰਤ = ਇਹਨਾਂ ਖੰਡਾਂ ਮੰਡਲਾਂ ਤੇ ਬ੍ਰਹਿਮੰਡਾਂ ਦੇ ਅੰਤ ਨਹੀਂ ਪੈ ਸਕਦੇ।
SikhNet (Spanish)que no tienen límite ni cuenta;
ਤਿਥੈ. ਲੋਅ ਲੋਅ; ਆਕਾਰ ॥
tithai. loa loa; aakaar |
Sant Singh KhalsaThere are worlds upon worlds of His Creation.
Manmohan SinghThere are universes upon universes and creations over creations.
Manmohan Singh (Punjabi)ਉਥੇ ਆਲਮਾ ਉਤੇ ਆਲਮ, ਅਤੇ ਮਖਲੂਕਾਤਾਂ ਤੇ ਮਖਲੂਕਾਤਾਂ ਹਨ।
Fareedkot Teekaਲੋਕਾਂ ਲੋਕਾਂ ਕੇ ਅਕਾਰ ਸਭ ਤਹਾਂ ਨਿਰੰਕਾਰ ਕੇ ਅਵਾਂਤਰ ਹੈਂ॥
Prof. Sahib Singhਉਸ ਅਵਸਥਾ ਵਿਚ ਬੇਅੰਤ ਭਵਣ ਤੇ ਅਕਾਰ ਦਿੱਸਦੇ ਹਨ, (ਜਿਨ੍ਹਾਂ ਸਭਨਾਂ ਵਿਚ)ਪਦ ਅਰਥ ਲੋਅ ਲੋਅ = ਕਈ ਲੋਕ, ਕਈ ਭਵਨ।
SikhNet (Spanish)mundos sobre mundos de creación,
ਜਿਵ ਜਿਵ ਹੁਕਮੁ; ਤਿਵੈ ਤਿਵ ਕਾਰ ॥
jiv jiv hukam; tivai tiv kaar |
Sant Singh KhalsaAs He commands, so they exist.
Manmohan SinghAs is the Master's mandate, so are their functions.
Manmohan Singh (Punjabi)ਜਿਸ ਤਰ੍ਹਾਂ ਦਾ ਮਾਲਕ ਦਾ ਫੁਰਮਾਨ ਹੈ, ਉਸੇ ਤਰ੍ਹਾਂ ਦੇ ਹਨ ਉਨ੍ਹਾਂ ਦੇ ਕਾਰ ਵਿਹਾਰ।
Fareedkot Teekaਜਿਸ ਜਿਸ ਪ੍ਰਕਾਰ ਨਿਰੰਕਾਰ ਕਾ ਹੁਕਮੁ ਹੋਤਾ ਹੈ, ਤਿਸੀ ਤਿਸੀ ਪ੍ਰਕਾਰ ਜੀਵ ਕਾਰ ਕਰਤੇ ਹੈਂ॥
Prof. Sahib Singhਉਸੇ ਤਰ੍ਹਾਂ ਕਾਰ ਚੱਲ ਰਹੀ ਹੈ ਜਿਵੇਂ ਅਕਾਲ ਪੁਰਖ ਦਾ ਹੁਕਮ ਹੁੰਦਾ ਹੈ (ਭਾਵ, ਇਸ ਅਵਸਥਾ ਵਿਚ ਅੱਪੜ ਕੇ ਮਨੁੱਖ ਨੂੰ ਹਰ ਥਾਂ ਅਕਾਲ ਪੁਰਖ ਦੀ ਰਜ਼ਾ ਵਰਤਦੀ ਦਿੱਸਦੀ ਹੈ)।
SikhNet (Spanish)todos bajo Su Comando.
ਵੇਖੈ ਵਿਗਸੈ; ਕਰਿ ਵੀਚਾਰੁ ॥
vekhai vigasai; kar veechaar |
Sant Singh KhalsaHe watches over all, and contemplating the creation, He rejoices.
Manmohan SinghThe Lord beholds His creation and feels happy by contemplating over it.
Manmohan Singh (Punjabi)ਸੁਆਮੀ ਆਪਣੀ ਰਚਨਾ ਨੂੰ ਦੇਖਦਾ ਹੈ ਤੇ ਇਸ ਦਾ ਧਿਆਨ ਧਰ ਕੇ ਖੁਸ਼ ਹੁੰਦਾ ਹੈ।
Fareedkot Teekaਇਸ ਅਪਨੇ ਕੀਏ ਹੂਏ ਖੇਲ ਕੋ ਦੇਖ ਕਰ ਕੇ, ਔਰੁ ਸੁਭਾ ਸੁਭ ਕਰਮਾ ਕੋ ਵੀਚਾਰੁ ਕਰ ਕੇ (ਵਿਗਸੈ) ਪ੍ਰਸਿੰਨ ਹੋਤਾ ਹੈ॥
Prof. Sahib Singh(ਉਸ ਨੂੰ ਪਰਤੱਖ ਦਿਸੱਦਾ ਹੈ ਕਿ) ਅਕਾਲ ਪੁਰਖ ਵੀਚਾਰ ਕਰਕੇ (ਸਭ ਜੀਵਾਂ ਦੀ) ਸੰਭਾਲ ਕਰਦਾ ਹੈ ਤੇ ਖੁਸ਼ ਹੁੰਦਾ ਹੈ।ਪਦ ਅਰਥ ਵਿਗਸੈ = ਵਿਗਸਦਾ ਹੈ, ਖ਼ੁਸ਼ ਹੁੰਦਾ ਹੈ। ਕਰਿ ਵੀਚਾਰੁ = ਵੀਚਾਰ ਕਰ ਕੇ।
SikhNet (Spanish)El Señor ve y contempla todo, lleno de Dicha.
ਨਾਨਕ ਕਥਨਾ; ਕਰੜਾ ਸਾਰੁ ॥੩੭॥
naanak kathanaa; kararraa saar |37|
Sant Singh KhalsaO Nanak, to describe this is as hard as steel! ||37||
Manmohan SinghO Nanak! to describe the realm of truth is hard like iron.
Manmohan Singh (Punjabi)ਹੇ ਨਾਨਕ! ਸੱਚਾਈ ਦੇ ਮੰਡਲ ਨੂੰ ਬਿਆਨ ਕਰਨਾ ਲੋਹੇ ਵਰਗਾ ਸਖਤ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਸਿਧੋ! ਏਹਿ ਨਿਰੰਕਾਰ (ਸਾਰੁ) ਤਤ ਕਾ ਕਥਨ ਜੋ ਮੈਨੇ ਤੁਮ ਕੋ ਸ੍ਰਵਣ ਕਰਾਯਾ ਹੈ, ਸੋ ਅਤ੍ਯੰਤ (ਕਰੜਾ) ਕਠਨੁ ਹੈ। ਭਾਵ ਜੈਸੇ ਸੁਵਰਣ ਕਾ ਘੜਨਾ ਔਖਾ ਔਰ ਧਾਤੂਓਂ ਮੈ ਸ੍ਰੇਸਟ ਹੈ, ਇਸੀ ਪ੍ਰਕਾਰ ਗੁਰੂ ਉਪਦੇਸ਼ ਰੂਪੁ ਸਬਦ ਕਾ ਵਿਚਾਰੁ ਭੀ ਅਤ੍ਯੰਤ ਕਠਨ ਔਰ ਸ੍ਰੇਸਟ ਹੈ॥੩੭॥☬ਪ੍ਰਸ਼ਨ: ਆਪ ਨੇ ਜੋ ਸ੍ਵਰਨ ਕੇ ਘੜਨ ਕੀ ਨ੍ਯਾਈ ਸਬਦ ਕਾ ਕਥਨੁ ਕਰੜਾ ਕਹਾ ਹੈ। ਸ੍ਵਰਨ ਘੜਨੇ ਕੀ ਤੋ ਸਮਗ੍ਰੀ ਹੋਤੀ ਹੈ। ਤਾਂ ਤੇ ਸਬਦੁ ਘੜਨੇ ਕੀ ਸਮੱਗ੍ਰੀ ਭੀ ਕਹੋ?☬ਉੱਤਰ:
Prof. Sahib Singhਹੇ ਨਾਨਕ! ਇਸ ਅਵਸਥਾ ਦਾ ਕਥਨ ਕਰਨਾ ਬਹੁਤ ਹੀ ਔਖਾ ਹੈ (ਭਾਵ, ਇਹ ਅਵਸਥਾ ਬਿਆਨ ਨਹੀਂ ਹੋ ਸਕਦੀ, ਅਨੁਭਵ ਹੀ ਕੀਤੀ ਜਾ ਸਕਦੀ ਹੈ) ॥੩੭॥ਪਦ ਅਰਥ ਕਥਨਾ = ਕਥਨ ਕਰਨਾ, ਬਿਆਨ ਕਰਨਾ। ਸਾਰੁ = ਲੋਹਾ। ਕਰੜਾ ਸਾਰੁ = ਕਰੜਾ ਜਿਵੇਂ ਲੋਹਾ ਹੈ। ❀ ਨੋਟ: 'ਸਾਰੁ' ਸ਼ਬਦ ਨੂੰ ਸਮਝਣ ਲਈ ਵੰਨਗੀ-ਮਾਤਰ ਹੇਠ-ਲਿਖੇ ਪ੍ਰਮਾਣ ਦਿੱਤੇ ਜਾਂਦੇ ਹਨ: (੧) ਪਹਿਰਾ ਅਗਨਿ ਹਿਵੈ ਘਰ ਬਾਧਾ ਭੋਜਨ ਸਾਰੁ ਕਰਾਈ।੧। (ਪਉੜੀ ੧੯, ਮਾਝ ਕੀ ਵਾਰ)। (੨) ਤੂੰ ਸਾਗਰੋ ਰਤਨਾਗਰੋ ਹਉ ਸਾਰ ਨ ਜਾਣਾ ਤੇਰੀ ਰਾਮ। (ਸੂਹੀ ਛੰਤ ਮਹਲਾ ੫)। (੩) ਲਾਹਾ ਭਗਤਿ ਸੁ ਸਾਰੁ ਗੁਰਮੁਖਿ ਪਾਇਐ। (ਮਾਝ ਕੀ ਵਾਰ, ਪਉੜੀ ੧੫)। (੪) ਧਨੁ ਵਡਭਾਗੀ ਨਾਨਕਾ, ਜਿਨ ਗੁਰਮੁਖਿ ਹਰਿ ਰਸੁ ਸਾਰਿ।੧। (ਕਾਨੜੇ ਕੀ ਵਾਰ)। ਇਹਨਾਂ ਉਪਰ-ਲਿਖੇ ਪ੍ਰਮਾਣਾਂ ਦਾ ਸਿੱਟਾ ਇਉਂ ਹੈ: (੧) 'ਸਾਰ' 'ਨਾਂਵ' ਹੈ, ਪੁਲਿੰਗ ਤੇ ਇਸਤ੍ਰੀ-ਲਿੰਗ। 'ਸਾਰੁ' ਪੁਲਿੰਗ ਦਾ ਅਰਥ ਹੈ 'ਲੋਹਾ' ਜਾਂ 'ਤੱਤ'। 'ਸਾਰ' ਇਸਤ੍ਰੀ-ਲਿੰਗ ਦਾ ਅਰਥ ਹੈ 'ਸੁਰਤਿ, ਖ਼ਬਰ'। ਜਿਵੇਂ ਪ੍ਰਮਾਣ ਨੰ: (੧) ਅਤੇ (੨)। (੨)'ਸਾਰ' ਵਿਸ਼ੇਸ਼ਣ ਹੈ, ਜਿਵੇਂ ਪ੍ਰਮਾਣ ਨੰ: (੩) ਵਿਚ ਹੈ। ਇਸ ਦਾ ਅਰਥ ਹੈ 'ਸ੍ਰੇਸ਼ਟ'। (੩)'ਸਾਰਿ' ਕ੍ਰਿਆ ਹੈ, ਜਿਸ ਦਾ ਅਰਥ ਹੈ 'ਖ਼ਬਰ ਲੈਣੀ', 'ਚੇਤੇ ਕਰਨਾ' ਜਿਵੇਂ ਪ੍ਰਮਾਣ (੪) ॥੩੭॥
* ਭਾਵ: ਪਰਮਾਤਮਾ ਨਾਲ ਇੱਕ-ਰੂਪ ਹੋ ਚੁਕਣ ਵਾਲੀ ਆਤਮਕ ਅਵਸਥਾ ਵਿਚ ਅਪੜੇ ਜੀਵ ਉੱਤੇ ਪਰਮਾਤਮਾ ਦੀ ਬਖ਼ਸ਼ਸ਼ ਦਾ ਦਰਵਾਜ਼ਾ ਖੁਲ੍ਹਦਾ ਹੈ, ਉਸ ਨੂੰ ਸਭ ਆਪਣੇ ਹੀ ਆਪਣੇ ਦਿੱਸਦੇ ਹਨ, ਹਰ ਪਾਸੇ ਪ੍ਰਭੂ ਹੀ ਨਜ਼ਰੀਂ ਆਉਂਦਾ ਹੈ। ਅਜਿਹੇ ਮਨੁੱਖ ਦੀ ਸੁਰਤ ਸਦਾ ਪ੍ਰਭੂ ਦੀ ਸਿਫ਼ਤਿ-ਸਾਲਾਹ ਜੁੜੀ ਰਹਿਂਦੀ ਹੈ, ਹੁਣ ਮਾਇਆ ਇਸ ਨੂੰ ਠੱਗ ਨਹੀਂ ਸਕਦੀ, ਆਤਮਾ ਬਲਵਾਨ ਹੋ ਜਾਂਦੀ ਹੈ, ਪ੍ਰਭੂ ਨਾਲੋਂ ਵਿੱਥ ਨਹੀਂ ਪੈ ਸਕਦੀ। ਹੁਣ ਉਸ ਨੂੰ ਪਰਤੱਖ ਜਾਪਦਾ ਹੈ ਕਿ ਬੇਅੰਤ ਕੁਦਰਤ ਰਚ ਕੇ ਪ੍ਰਭੂ ਸਭ ਨੂੰ ਆਪਣੀ ਰਜ਼ਾ ਵਿਚ ਤੋਰ ਰਿਹਾ ਹੈ, ਤੇ ਸਭ ਉਤੇ ਮਿਹਰ ਦੀ ਨਜ਼ਰ ਕਰ ਰਿਹਾ ਹੈ।੩੭।
SikhNet (Spanish)Oh, dice Nanak, tratar de describir esto es tan duro como el acero. (37)