ੴ

ਸਿੱਖਬਾਣੀ · SikhBani

ਗਿਆਨ ਖੰਡ ਮਹਿ ਗਿਆਨੁ ਪਰਚੰਡੁ ॥

giaan khandd meh giaan parachandd
Guru Nanak Dev Ji ਗੁਰੂ ਨਾਨਕ ਦੇਵ ਜੀ · Jap · Ang 7, 8 · 8 lines
Translations

ਗਿਆਨ ਖੰਡ ਮਹਿ; ਗਿਆਨੁ ਪਰਚੰਡੁ ॥

giaan khandd meh; giaan parachandd | Ang 7

Sant Singh KhalsaIn the realm of wisdom, spiritual wisdom reigns supreme.
Manmohan SinghIn the domain of knowledge Divine deliberation is greatly resplendent.
Manmohan Singh (Punjabi)ਗਿਆਤ ਦੇ ਮੰਡਲ ਅੰਦਰ ਬ੍ਰਹਮ ਵਿਚਾਰ ਬਹੁਤ ਹੀ ਪ੍ਰਕਾਸ਼ਵਾਨ ਹੁੰਦਾ ਹੈ।
Fareedkot Teekaਗ੍ਯਾਨ ਕਾਂਡ ਕੇ ਵਿਖੇ ਜੋ ਗ੍ਯਾਨੁ ਕਥਨ ਕੀਆ ਹੈ, ਸੋ (ਪਰਚੰਡੁ) ਤੇਜ ਵਾਲਾ ਹੈ। ਭਾਵ ਅਗ੍ਯਾਨ ਕੇ ਨਾਸ ਵਾਸਤੇ ਕਰਮ ਵਾ ਉਪਾਸ਼ਨਾ ਕੀ ਸਹਾਇਤਾ ਨਹੀਂ ਚਾਹਤਾ॥☬ਪ੍ਰਸ਼ਨ: ਤਿਨ ਗ੍ਯਾਨੀਯੋਂ ਕੋ ਅਨੰਦੁ ਕੈਸਾ ਹੈ?☬ਉੱਤਰ:
Prof. Sahib Singhਗਿਆਨ ਖੰਡ ਵਿਚ (ਭਾਵ, ਮਨੁੱਖ ਦੀ ਗਿਆਨ ਅਵਸਥਾ ਵਿਚ) ਗਿਆਨ ਹੀ ਬਲਵਾਨ ਹੁੰਦਾ ਹੈ।

ਪਦ ਅਰਥ ਮਹਿ = ਵਿਚ। ਪਰਚੰਡ = ਤੇਜ਼, ਪ੍ਰਬਲ, ਬਲਵਾਨ।

SikhNet (Spanish)En el reino del la Sabiduría, es la Sabiduría Espiritual la reina Suprema,

ਤਿਥੈ ਨਾਦ ਬਿਨੋਦ; ਕੋਡ ਅਨੰਦੁ ॥

tithai naad binod; kodd anand | Ang 7

Sant Singh KhalsaThe Sound-current of the Naad vibrates there, amidst the sounds and the sights of bliss.
Manmohan SinghCelestial strain resounds there from whom myriads of amusements and joys proceed.
Manmohan Singh (Punjabi)ਉਥੇ ਇਲਾਹੀ ਕੀਰਤਨ ਗੂੰਜਦਾ ਹੈ, ਜਿਸ ਤੋਂ ਕਰੋੜਾਂ ਹੀ ਦਿਲ ਪਰਚਾਵੇ ਤੇ ਖੁਸ਼ੀਆਂ ਉਤਪੰਨ ਹੁੰਦੀਆਂ ਹਨ।
Fareedkot Teeka(ਨਾਦ) ਸਬਦ⁽¹⁾ ਕਾ ਅਨੰਦ ਹੈ, ਵਾ ਤਿਨ ਕੋ ਨਾਦ ਕੇ ਅਨੰਦ ਸੇਂ ਔਰ ਵਿਸ੍ਯੋਂ ਕੇ (ਬਿਨੋਦ) ਬਿਲਾਸ ਸੇ ਕੋਟ ਗੁਣ ਅਨੰਦੁ ਸਰਬਦਾ ਬਨਾ ਰਹਿਤਾ ਹੈ॥
Prof. Sahib Singhਇਸ ਅਵਸਥਾ ਵਿਚ (ਮਾਨੋ) ਸਭ ਰਾਗਾਂ, ਤਮਾਸ਼ਿਆਂ ਤੇ ਕੌਤਕਾਂ ਦਾ ਸੁਆਦ ਆ ਜਾਂਦਾ ਹੈ।

ਪਦ ਅਰਥ ਤਿਥੈ = ਉਸ ਗਿਆਨ ਖੰਡ ਵਿਚ। ਨਾਦ = ਰਾਗ। ਬਿਨੋਦ = ਤਮਾਸ਼ੇ। ਕੋਡ = ਕੌਤਕ। ਅਨੰਦੁ = ਸੁਆਦ।

SikhNet (Spanish)ahí la belleza guía y dirige todo lenguaje en la Corriente Sonora del Naad, en medio de sonidos y visiones de Beatitud.

ਸਰਮ ਖੰਡ ਕੀ; ਬਾਣੀ ਰੂਪੁ ॥

saram khandd kee; baanee roop | Ang 8

Sant Singh KhalsaIn the realm of humility, the Word is Beauty.
Manmohan SinghBeauty is the language of the realm of spiritual effort.
Manmohan Singh (Punjabi)ਰੂਹਾਨੀ ਉਦਮ ਦੇ ਮੰਡਲ ਦੀ ਬੋਲੀ ਸੁੰਦ੍ਰਤਾ ਹੈ।
Fareedkot Teekaਸਰਮ ਨਾਮ ਲਜਿਆ ਕਾ ਹੈ। ਖੋਟੇ ਕਰਮ ਕਰਨ ਮੈ ਲੋਕੋਂ ਕੀ, ਕੁਲ ਕੀ, ਰਾਜਾ ਕੀ, ਗੁਰੋਂ ਕੀ, ਬੇਦ ਕੀ, ਧਰਮ ਰਾਇ ਕੀ ਲਜ੍ਯਾ ਕਰਨੀ, ਇਨ ਸਭ ਕੀ ਸਰਮ ਮੇਂ ਕੁਕਰਮ ਨਾ ਕਰਨੇ ਤੇ ਬਲਾਤਕਾਰ ਤੇ ਸੁਭ ਕਰਮੋਂ ਮੈ ਪ੍ਰਵਿਰਤੀ ਆਈ। ਤਿਨ ਸੁਭ ਕਰਮ ਕਰਨੇ ਵਾਲਿਯੋਂ ਮੈ ਜੋ (ਸਰਮ) ਲਜ੍ਯਾ ਕਰਨੇ ਵਾਲੇ ਅਰਥਾਤ ਜੋ ਉਪਾਸ਼ਨਾ ਕਾਂਡ ਮੈ ਪੁਰਸ ਹੈਂ, ਤਿਨ ਕੀ ਬਾਣੀ (ਰੂਪੁ) ਸੁੰਦ੍ਰ, ਭਾਵ ਸਫਾਉ ਔਰ ਸਚੀ ਔਰ ਮਧੁਰ ਹੈ। ਭਾਵ ਏਹ ਕਿ ਵਹੁ ਅਸੁਭ ਬਾਨੀ ਨਹੀ ਬੋਲਤੇ॥
Prof. Sahib Singhਉੱਦਮ ਅਵਸਥਾ ਦੀ ਬਨਾਵਟ ਸੁੰਦਰਤਾ ਹੈ (ਭਾਵ, ਇਸ ਅਵਸਥਾ ਵਿਚ ਆ ਕੇ ਮਨ ਦਿਨੋ ਦਿਨ ਸੋਹਣਾ ਬਣਨਾ ਸ਼ੁਰੂ ਹੋ ਜਾਂਦਾ ਹੈ)।

ਪਦ ਅਰਥ ਸਰਮ = ਉੱਦਮ, ਮਿਹਨਤ। ਸਰਮ ਖੰਡ ਕੀ = ਉੱਦਮ ਅਵਸਥਾ ਦੀ। ਬਾਣੀ = ਬਨਾਵਟ। ਰੂਪ = ਸੁੰਦਰਤਾ।

SikhNet (Spanish)En este reino de Humildad, la Palabra es Belleza,

ਤਿਥੈ ਘਾੜਤਿ ਘੜੀਐ; ਬਹੁਤੁ ਅਨੂਪੁ ॥

tithai ghaarrat gharreeai; bahut anoop | Ang 8

Sant Singh KhalsaForms of incomparable beauty are fashioned there.
Manmohan SinghThere, an extremely incomparable make, is made.
Manmohan Singh (Punjabi)ਉਥੇ ਪ੍ਰੇਮ ਲਾਸਾਨੀ ਬਣਾਵਟ ਬਣਾਈ ਜਾਂਦੀ ਹੈ।
Fareedkot Teeka(ਤਿਥੈ) ਤਹਾਂ ਉਪਾਸਕਾਂ ਮੈ ਜਗ੍ਯਾਸੂਓਂ ਕੇ ਅੰਤਸਕਰਨ ਕੀ ਬਹੁਤ ਹੀ ਅਨੂਪਮ ਘਾੜਤ ਘੜੀ ਜਾਤੀ ਹੈ। ਭਾਵ ਅੰਤਸਕਰਨ ਸੁਧ ਹੋ ਜਾਤਾ ਹੈ॥
Prof. Sahib Singhਇਸ ਅਵਸਥਾ ਵਿਚ (ਨਵੀਂ) ਘਾੜਤ ਦੇ ਕਾਰਨ ਮਨ ਬਹੁਤ ਸੋਹਣਾ ਘੜਿਆ ਜਾਂਦਾ ਹੈ।

ਪਦ ਅਰਥ ਤਿਥੈ = ਇਸ ਮਿਹਨਤ ਵਾਲੀ ਅਵਸਥਾ ਵਿਚ। ਘਾੜਤਿ ਘੜੀਐ = ਘਾੜਤ ਵਿਚ ਘੜਿਆ ਜਾਂਦਾ ਹੈ। ਬਹੁਤੁ ਅਨੂਪੁ = (ਮਨ) ਬਹੁਤ ਸੋਹਣਾ।

SikhNet (Spanish)formas incomparables indescriptibles en Belleza son creadas;

ਤਾ ਕੀਆ ਗਲਾ; ਕਥੀਆ ਨਾ ਜਾਹਿ ॥

taa keea galaa; katheea naa jaeh | Ang 8

Sant Singh KhalsaThese things cannot be described.
Manmohan SinghThe proceedings of that place can not be described.
Manmohan Singh (Punjabi)ਉਸ ਥਾਂ ਦੀਆਂ ਕਾਰਵਾਈਆਂ ਬਿਆਨ ਨਹੀਂ ਕੀਤੀਆਂ ਜਾ ਸਕਦੀਆਂ।
Fareedkot Teekaਤਿਨ ਸਰਮ ਖੰਡ ਵਾਸੀਯੋਂ ਕੀਆਂ ਬਾਰਤਾਂ ਅਰਥਾਤ ਤਿਨਾਂ ਕੇ ਬਚਨਾਂ ਕੀ ਮਹਿਮਾ ਕੁਛੁ ਕਹੀ ਨਹੀ ਜਾਤੀ॥
Prof. Sahib Singhਉਸ ਅਵਸਥਾ ਦੀਆਂ ਗੱਲਾਂ ਬਿਆਨ ਨਹੀਂ ਕੀਤੀਆਂ ਜਾ ਸਕਦੀਆਂ।

ਪਦ ਅਰਥ ਤਾ ਕੀਆ = ਉਸ ਅਵਸਥਾ ਦੀਆਂ। ਕਥੀਆ ਨ ਜਾਹਿ = ਕਹੀਂਆਂ ਨਹੀਂ ਜਾ ਸਕਦੀਆਂ।

SikhNet (Spanish)Estas cosas no pueden ser descritas.

ਜੇ ਕੋ ਕਹੈ; ਪਿਛੈ ਪਛੁਤਾਇ ॥

je ko kahai; pichhai pachhutaae | Ang 8

Sant Singh KhalsaOne who tries to speak of these shall regret the attempt.
Manmohan SinghIf any one endeavors to describe, he shall afterwards repent.
Manmohan Singh (Punjabi)ਜੇਕਰ ਕੋਈ ਜਣਾ ਬਿਆਨ ਕਰਨ ਦੀ ਕੋਸ਼ਿਸ਼ ਕਰੇ, ਉਹ ਮਗਰੋ ਪਸ਼ਚਾਤਾਪ ਕਰੇਗਾ।
Fareedkot Teekaਜੋ ਕੋਈ ਕਹਿਨੇ ਕਾ ਉਦਮੁ ਕਰਤਾ ਹੈ, ਸੋ ਫਿਰ ਪੀਛੇ ਪਛੁਤਾਉਤਾ ਹੈ, ਕ੍ਯੋਂਕਿ ਵਹੁ ਸਮੱਗ੍ਰ ਮਹਿਮਾ ਕਹਿਨੇ ਮੈ ਸਮਰੱਥ ਨਹੀ ਹੋ ਸਕਤਾ॥
Prof. Sahib Singhਜੇ ਕੋਈ ਮਨੁੱਖ ਬਿਆਨ ਕਰਦਾ ਹੈ, ਤਾਂ ਪਿੱਛੋਂ ਪਛੁਤਾਉਂਦਾ ਹੈ (ਕਿਉਂਕਿ ਉਹ ਬਿਆਨ ਕਰਨ ਦੇ ਅਸਮਰਥ ਰਹਿੰਦਾ ਹੈ)।

ਪਦ ਅਰਥ ਕੋ = ਕੋਈ ਮਨੁੱਖ। ਕਹੈ = ਆਖੈ ਬਿਆਨ ਕਰੇ। ਪਿਛੈ = ਦੱਸਣ ਤੋਂ ਪਿੱਛੋਂ ਪਛੁਤਾਇ = ਪਛੁਤਾਉਂਦਾ ਹੈ (ਕਿਉਂਕਿ ਉਹ ਬਿਆਨ ਕਰਨ ਤੋਂ ਅਸਮਰਥ ਰਹਿੰਦਾ ਹੈ)।

SikhNet (Spanish)el que se atreviera a describirlas se arrepentiría.

ਤਿਥੈ ਘੜੀਐ; ਸੁਰਤਿ ਮਤਿ ਮਨਿ ਬੁਧਿ ॥

tithai gharreeai; surat mat man budh | Ang 8

Sant Singh KhalsaThe intuitive consciousness, intellect and understanding of the mind are shaped there.
Manmohan SinghThere inner consciousness, intellect, soul and understand are moulded afresh.
Manmohan Singh (Punjabi)ਉਥੇ ਅੰਤ੍ਰੀਵੀ ਗਿਆਤ, ਅਕਲ, ਆਤਮਾ ਅਤੇ ਸਮਝ ਸੋਚ ਨਵੇਂ ਸਿਰਿਓ ਢਾਲੇ ਜਾਂਦੇ ਹਨ।
Fareedkot Teeka(ਤਿਥੈ) ਤਹਾਂ (ਸੁਰਤਿ) ਚਿੱਤ ਕੀ ਬ੍ਰਿਤੀ, (ਮਤਿ) ਮਸਤੀ ਭਾਵ ਹੰਕਾਰ, ਮਨ, ਬੁਧਿ ਚਤੁਸਟੇ ਅੰਤਸਕਰਨ ਘੜ ਕਰ ਕੇ ਸੁਧ ਕੀਏ ਜਾਤੇ ਹੈਂ, ਅਰਥਾਤ ਨਿਰਵਿਕਾਰ ਹੋ ਜਾਤੇ ਹੈਂ॥
Prof. Sahib Singhਉਸ ਮਿਹਨਤ ਵਾਲੀ ਅਵਸਥਾ ਵਿਚ ਮਨੁੱਖ ਦੀ ਸੁਰਤ ਤੇ ਮਤ ਘੜੀ ਜਾਂਦੀ ਹੈ, (ਭਾਵ, ਸੁਰਤ ਤੇ ਮਤ ਉੱਚੀ ਹੋ ਜਾਂਦੀ ਹੈ) ਅਤੇ ਮਨ ਵਿਚ ਜਾਗ੍ਰਤ ਪੈਦਾ ਹੋ ਜਾਂਦੀ ਹੈ।

ਪਦ ਅਰਥ ਤਿਥੈ = ਉਸ ਦਰਮ ਖੰਡ ਵਿਚ। ਘੜੀਐ = ਘੜੀ ਜਾਂਦੀ ਹੈ। ਮਨਿ ਬੁਧਿ = ਮਨ ਵਿਚ ਜਾਗ੍ਰਤ।

SikhNet (Spanish)Aquí la mente es iluminada y el entendimiento extendido.

ਤਿਥੈ ਘੜੀਐ; ਸੁਰਾ ਸਿਧਾ ਕੀ ਸੁਧਿ ॥੩੬॥

tithai gharreeai; suraa sidhaa kee sudh |36| Ang 8

Sant Singh KhalsaThe consciousness of the spiritual warriors and the Siddhas, the beings of spiritual perfection, are shaped there. ||36||
Manmohan SinghThere the genius of the pious persons and men of miracles is moulded a new.
Manmohan Singh (Punjabi)ਉਥੇ ਪਵਿੱਤ੍ਰ ਪੁਰਸ਼ਾਂ ਅਤੇ ਕਰਾਮਾਤੀ ਬੰਦਿਆਂ ਦੀ ਖਸਲਤ (ਨਵੇਂ ਸਿਰੀਓ) ਢਾਲੀ ਜਾਂਦੀ ਹੈ।
Fareedkot Teeka(ਤਿਥੈ) ਤਹਾਂ ਸੁਰ ਸਿਧੋ ਕੀ ਘਾੜਤ ਕਰ ਕੇ ਘੜੀ ਜਾਤੀ ਹੈ। ਭਾਵ ਏਹ ਕਿ ਸੁਰ ਵਡੇ ਦਰਜੇ ਕੇ ਹੈਂ, ਪਰੰਤੂ ਈਰਖਾਲੁ ਹੈਂ। ਸਰਮ ਖੰਡ ਵਾਲੇ ਈਰਖਾ ਸੇ ਰਹਿਤ ਹੋ ਜਾਤੇ ਹੈਂ, ਏਹੀ ਸੁਧਤਾ ਕੀ ਘਾੜਤ ਘੜੀ ਜਾਤੀ ਹੈ। ਸਿੱਧੀਯੋਂ ਕੋ ਪ੍ਰਾਪਤਿ ਕਰ ਕੇ ਵੜੇ ਵੜੇ ਸਾਧਨਾਂ ਕੋ ਸਾਧਕੇ, ਅਭਿ੍ਯਾਸ ਕਰ ਕੇ ਅਭਿਮਾਨੀ ਹੂਏ ਹੈਂ। ਸੋ ਸਰਮ ਖੰਡ ਵਾਲੇ, ਪਰਮੇਸ੍ਵਰ ਕੀ ਨਿਸਕਾਮ ਭਗਤੀ ਰੂਪ ਉਪਾਸਨਾ ਕਰਨੇ ਵਾਲੇ, ਸਿੱਧੀਯੋਂ ਕੋ ਪਰਮ ਤੁਛ ਜਾਨਤੇ ਹੈਂ। ਏਹ ਸਿੱਧ ਸੁਧਤਾ ਕੀ ਘਾੜਤ ਘੜੀ ਜਾਤੀ ਹੈ॥੩੬॥ ਐਸਾ ਜੋ ਸਰਮ ਖੰਡ ਵਾਲਾ ਹੈ, ਜਿਸ ਕੀ ਸਭ ਘਾੜਤ ਸੁਧ ਘੜੀ ਗਈ ਹੈ, ਸੋ ਕਰਮ ਖੰਡ ਕੋ ਪਹੁਚਾ ਹੈ। ਭਾਵ ਏਹ ਕਿ ਵਹੁ ਕ੍ਰਿਪਾ ਕਾ ਪਾਤ੍ਰ ਹੋਤਾ ਹੈ, ਔਰ ਉਸ ਪਰ ਕਰਤਾ ਪੁਰਖੁ ਕ੍ਰਿਪਾ ਕਰਤਾ ਹੈ॥
Prof. Sahib Singhਸਰਮ ਖੰਡ ਵਿਚ ਦੇਵਤਿਆਂ ਤੇ ਸਿੱਧਾਂ ਵਾਲੀ ਅਕਲ (ਮਨੁੱਖ ਦੇ ਅੰਦਰ) ਬਣ ਜਾਂਦੀ ਹੈ ॥੩੬॥

ਪਦ ਅਰਥ ਸੁਰਾ ਕੀ ਸੁਧਿ = ਦੇਵਤਿਆਂ ਦੀ ਸੂਝ। ਸਿਧਾ ਕੀ ਸੁਧਿ = ਸਿੱਧਾਂ ਵਾਲੀ ਅਕਲ ॥੩੬॥

* ਭਾਵ: ਗਿਆਨ-ਅਵਸਥਾ ਦੀ ਬਰਕਤਿ ਨਾਲ ਜਿਉਂ ਜਿਉਂ ਸਾਰਾ ਜਗਤ ਇਕ ਸਾਂਝਾ ਟੱਬਰ ਦਿੱਸਦਾ ਹੈ, ਜੀਵ ਖ਼ਲਕਤਿ ਦੀ ਸੇਵਾ ਦੀ ਮਿਹਨਤ (-'ਸਰਮ' ਸਿਰ 'ਤੇ ਚੁੱਕਦਾ ਹੈ, ਮਨ ਦੀ ਪਹਿਲੀ ਤੰਗ-ਦਿਲੀ ਹਟ ਕੇ ਵਿਸ਼ਾਲਤਾ ਤੇ ਉਦਾਰਤਾ ਦੀ ਘਾੜਤ ਵਿਚ ਮਨ ਨਵੇਂ ਸਿਰੇ ਸੋਹਣਾ ਘੜਿਆ ਜਾਂਦਾ ਹੈ, ਮਨ ਵਿਚ ਇਕ ਨਵੀਂ ਜਾਗ੍ਰਤ ਆਉਂਦੀ ਹੈ, ਸੁਰਤਿ ਉੱਚੀ ਹੋਣ ਲੱਗ ਪੈਂਦੀ ਹੈ।੩੬।

SikhNet (Spanish)La conciencia de los guerreros espirituales, de lo Siddhas y de los seres de perfección espiritual es formada ahí (36)
Answers quote the Granth verbatim with Ang citations. AI commentary is not Gurbani and not a religious ruling.