ਸਾਜਨ ਸੰਤ; ਕਰਹੁ ਇਹੁ ਕਾਮੁ ॥
saajan sant; karahu ihu kaam |
Sant Singh KhalsaO friends, O Saints, make this your work.
Manmohan SinghO friendly saints do this work.
Manmohan Singh (Punjabi)ਹੇ ਮਿਤ੍ਰ ਸਾਧੂਓ! ਇਹ ਕੰਮ ਕਰੋ।
Fareedkot Teekaਹੇ ਸੰਤ ਸ੍ਵਜਨੋਂ! ਤੁਮ ਇਹੀ ਕਾਮ ਕਰੋ॥
Prof. Sahib Singhਹੇ ਸੱਜਣ ਜਨੋ! ਹੇ ਸੰਤ ਜਨੋ! ਇਹ ਕੰਮ ਕਰੋ,
SikhNet (Spanish)Oh Santo amigo, destina tu existencia a meditar en el Nombre de Dios.
ਆਨ ਤਿਆਗਿ; ਜਪਹੁ ਹਰਿ ਨਾਮੁ ॥
aan tiaag; japahu har naam |
Sant Singh KhalsaRenounce everything else, and chant the Name of the Lord.
Manmohan SinghAbandon all else and repeat God's Name.
Manmohan Singh (Punjabi)ਹੋਰ ਸਾਰਾ ਕੁਛ ਛਡ ਦਿਓ ਅਤੇ ਰੱਬ ਦੇ ਨਾਮ ਦਾ ਉਚਾਰਨ ਕਰੋ।
Fareedkot Teekaਔਰ ਕਾਮ ਤਿਆਗ ਕਰ ਹਰਿ ਨਾਮ ਕੋ ਹੀ ਜਪੋ॥
Prof. Sahib Singhਹੋਰ ਸਾਰੇ (ਆਹਰ) ਛੱਡ ਕੇ ਪ੍ਰਭੂ ਦਾ ਨਾਮ ਜਪਹੁ।ਪਦ ਅਰਥ ਆਨ = ਹੋਰ। ਤਿਆਗਿ = ਛੱਡ ਕੇ।
SikhNet (Spanish)Si logras hacerlo, tu mente cosechará Paz
ਸਿਮਰਿ ਸਿਮਰਿ; ਸਿਮਰਿ ਸੁਖ ਪਾਵਹੁ ॥
simar simar; simar sukh paavahu |
Sant Singh KhalsaMeditate, meditate, meditate in remembrance of Him, and find peace.
Manmohan SinghRemember, remember, remember the Name and obtain peace.
Manmohan Singh (Punjabi)ਨਾਮ ਦਾ ਚਿੰਤਨ, ਚਿੰਤਨ, ਚਿੰਤਨ ਕਰ ਅਤੇ ਆਰਾਮ ਨੂੰ ਪ੍ਰਾਪਤ ਹੋ।
Fareedkot Teekaਤਿਸ ਨਾਮ ਕੋ ਮਨ ਤਨ ਬਾਣੀ ਸੇ ਸਿਮਰ ਕਰ ਕੇ ਆਤਮ ਸੁਖ ਪਾਵੋ॥
Prof. Sahib Singhਸਦਾ ਸਿਮਰੋ ਤੇ ਸਿਮਰ ਕੇ ਸੁਖ ਹਾਸਲ ਕਰੋ;
SikhNet (Spanish)y podrás compartir con otros el Tesoro del Nombre.
ਆਪਿ ਜਪਹੁ; ਅਵਰਹ ਨਾਮੁ ਜਪਾਵਹੁ ॥
aap japahu; avarah naam japaavahu |
Sant Singh KhalsaChant the Naam yourself, and inspire others to chant it.
Manmohan SinghThyself repeat the Name and make others to repeat it.
Manmohan Singh (Punjabi)ਖੁਦ ਨਾਮ ਦਾ ਉਚਾਰਨ ਕਰ ਅਤੇ ਹੋਰਨਾਂ ਤੋਂ ਇਸ ਦਾ ਉਚਾਰਣ ਕਰਵਾ।
Fareedkot Teekaਆਪਿ ਜਪੋ ਪੁਨਾ ਔਰੋਂ ਸੇ ਨਾਮ ਜਪਾਵੋ॥
Prof. Sahib Singhਪ੍ਰਭੂ ਦਾ ਨਾਮ ਆਪ ਜਪਹੁ ਤੇ ਹੋਰਨਾਂ ਨੂੰ ਭੀ ਜਪਾਵਹੁ।ਪਦ ਅਰਥ ਅਵਰਹ = ਹੋਰਨਾਂ ਨੂੰ।
SikhNet (Spanish)Viviendo con Amor y Devoción,
ਭਗਤਿ ਭਾਇ; ਤਰੀਐ ਸੰਸਾਰੁ ॥
bhagat bhaae; tareeai sansaar |
Sant Singh KhalsaBy loving devotional worship, you shall cross over the world-ocean.
Manmohan SinghBy meditation and Divine Love thou shalt cross over the world ocean.
Manmohan Singh (Punjabi)ਸਿਮਰਨ ਅਤੇ ਪ੍ਰਭੂ-ਪ੍ਰੇਮ ਦੁਆਰਾ ਤੂੰ ਜਗਤ-ਸਮੁੰਦਰ ਤੋਂ ਪਾਰ ਹੋ ਜਾਵੇਗਾ।
Fareedkot Teekaਪ੍ਰੇਮਾ ਭਗਤੀ ਸੇ ਹੀ ਇਸ ਸੰਸਾਰ ਸੇ ਤਰੀਤਾ ਹੈ॥
Prof. Sahib Singhਪ੍ਰਭੂ ਦੀ ਭਗਤੀ ਵਿਚ ਨਿਹੁਂ ਲਾਇਆਂ ਇਹ ਸੰਸਾਰ (ਸਮੁੰਦਰ) ਤਰੀਦਾ ਹੈ,ਪਦ ਅਰਥ ਭਗਤਿ ਭਾਇ = ਭਗਤੀ ਦੇ ਪਿਆਰ ਨਾਲ।
SikhNet (Spanish)transitarás felizmente a través de este mundo;
ਬਿਨੁ ਭਗਤੀ; ਤਨੁ ਹੋਸੀ ਛਾਰੁ ॥
bin bhagatee; tan hosee chhaar |
Sant Singh KhalsaWithout devotional meditation, the body will be just ashes.
Manmohan SinghWithout meditation the body shall become ashes.
Manmohan Singh (Punjabi)ਸਿਮਰਨ ਦੇ ਬਾਝੋਂ ਦੇਹਿ ਸੁਆਹ ਹੋ ਜਾਏਗੀ।
Fareedkot Teekaਭਗਤੀ ਸੇ ਬਿਨਾਂ ਇਹ ਸਰੀਰ ਖਾਕ ਵਤ ਨਿਸਫਲ ਹੋਇਗਾ॥
Prof. Sahib Singhਭਗਤੀ ਤੋਂ ਬਿਨਾ ਇਹ ਸਰੀਰ ਕਿਸੇ ਕੰਮ ਨਹੀਂ।ਪਦ ਅਰਥ ਛਾਰੁ = ਸੁਆਹ, ਵਿਅਰਥ।
SikhNet (Spanish)mas una vida sin Alabanza, terminará en cenizas.
ਸਰਬ ਕਲਿਆਣ; ਸੂਖ ਨਿਧਿ ਨਾਮੁ ॥
sarab kaliaan; sookh nidh naam |
Sant Singh KhalsaAll joys and comforts are in the treasure of the Naam.
Manmohan SinghLord's name is the treasure of all the comforts and joys,
Manmohan Singh (Punjabi)ਸੁਆਮੀ ਦਾ ਨਾਮ ਸਾਰਿਆਂ ਆਰਾਮਾ ਅਤੇ ਖੁਸ਼ੀਆਂ ਦਾ ਖ਼ਜ਼ਾਨਾ ਹੈ,
Fareedkot Teekaਸਰਬ ਪ੍ਰਕਾਰ (ਕਲਿਆਣ) ਮੁਕਤੀਓਂ ਔਰ ਸੁਖੋਂ ਕੀ ਨਿਧ ਹਰੀ ਕਾ ਨਾਮ ਹੀ ਹੈ॥
Prof. Sahib Singhਪ੍ਰਭੂ ਦਾ ਨਾਮ ਭਲੇ ਭਾਗਾਂ ਤੇ ਸਾਰੇ ਸੁਖਾਂ ਦਾ ਖ਼ਜ਼ਾਨਾ ਹੈ,ਪਦ ਅਰਥ ਕਲਿਆਣ = ਭਲੇ ਭਾਗ। ਨਿਧਿ = ਖ਼ਜ਼ਾਨਾ।
SikhNet (Spanish)El Amor del Nombre es todo Paz y Alegría;
ਬੂਡਤ ਜਾਤ; ਪਾਏ ਬਿਸ੍ਰਾਮੁ ॥
booddat jaat; paae bisraam |
Sant Singh KhalsaEven the drowning can reach the place of rest and safety.
Manmohan Singheven the drowning one obtains rest.
Manmohan Singh (Punjabi)ਡੁਬਦਾ ਹੋਇਆ ਜੀਵ ਭੀ ਇਸ ਵਿੱਚ ਆਰਾਮ ਪਾ ਲੈਦਾ ਹੈ।
Fareedkot Teekaਜਿਸ ਕੇ ਜਾਪ ਸੇ ਬੂਡਤਾ ਜਾਤਾ ਪੁਰਸ ਇਸਥਿਤੀ (ਪਾਏ) ਪਾਵਤਾ ਹੈ॥
Prof. Sahib Singh(ਨਾਮ ਜਪਿਆਂ ਵਿਕਾਰਾਂ ਵਿਚ) ਡੁੱਬਦੇ ਜਾਂਦੇ ਨੂੰ ਆਸਰਾ ਟਿਕਾਣਾ ਮਿਲਦਾ ਹੈ;ਪਦ ਅਰਥ ਬੂਡਤ ਜਾਤ = ਡੁੱਬਦਾ ਜਾਂਦਾ। ਬਿਸ੍ਰਾਮੁ = ਟਿਕਾਣਾ।
SikhNet (Spanish)aun aquél que va naufragando por la existencia puede aferrarse al Nombre,
ਸਗਲ ਦੂਖ ਕਾ; ਹੋਵਤ ਨਾਸੁ ॥
sagal dookh kaa; hovat naas |
Sant Singh KhalsaAll sorrows shall vanish.
Manmohan SinghUtter thou the Name of the Lord of excellences,
Manmohan Singh (Punjabi)ਤੂੰ ਗੁਣਾ ਦੇ ਸੁਆਮੀ ਦੇ ਨਾਮ ਦਾ ਉਚਾਰਣ ਕਰ,
Fareedkot Teekaਔਰ ਸੰਪੂਰਨ ਦੁਖੋਂ ਕਾ ਜਿਸ ਨਾਮ ਸੇ ਨਾਸ ਹੋਤਾ ਹੈ॥
Prof. Sahib Singh(ਤੇ) ਸਾਰੇ ਦੁੱਖਾਂ ਦਾ ਨਾਸ ਹੋ ਜਾਂਦਾ ਹੈ।
SikhNet (Spanish)estabilizar su mente y liberarse para siempre de la aflicción.
ਨਾਨਕ; ਨਾਮੁ ਜਪਹੁ ਗੁਨਤਾਸੁ ॥੫॥
naanak; naam japahu gunataas |5|
Sant Singh KhalsaO Nanak, chant the Naam, the treasure of excellence. ||5||
Manmohan Singhall thy sorrows shall vanish, O Nanak!
Manmohan Singh (Punjabi)ਤੇਰੇ ਸਾਰੇ ਗ਼ਮ ਅਲੋਪ ਹੋ ਜਾਣਗੇ। ਹੇ ਨਾਨਕ!
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਸੋ ਗੁਣੋਂ ਕਾ ਸਮੁੰਦ੍ਰ ਨਾਮ ਜਪੋ॥੫॥
Prof. Sahib Singh(ਤਾਂ ਤੇ) ਹੇ ਨਾਨਕ! ਨਾਮ ਜਪਹੁ, (ਨਾਮ ਹੀ) ਗੁਣਾਂ ਦਾ ਖ਼ਜ਼ਾਨਾ (ਹੈ) ॥੫॥ਪਦ ਅਰਥ ਗੁਣ ਤਾਸੁ = ਗੁਣਾਂ ਦਾ ਖ਼ਜ਼ਾਨਾ ॥੫॥
SikhNet (Spanish)¿Por qué no dedicarse a cultivar la fuente de tanto Bien? (5)