ਕਾਨੜਾ ਮਹਲਾ ੫ ॥
kaanarraa mahalaa 5 |
Sant Singh KhalsaKaanraa, Fifth Mehl:
Manmohan SinghKanra 5th Guru.
Manmohan Singh (Punjabi)ਕਾਨੜਾ ਪੰਜਵੀਂ ਪਾਤਿਸ਼ਾਹੀ।
SikhNet (Spanish)Malhar, Kanra, Mejl Guru Aryan, Quinto Canal Divino.
ਗੋਬਿੰਦ ਠਾਕੁਰ ਮਿਲਨ; ਦੁਰਾਈਂ ॥
gobind tthaakur milan; duraaenee |
Sant Singh KhalsaIt is so hard to meet the Lord of the Universe, my Lord and Master.
Manmohan SinghHard indeed it is to meet God, the Lord of Universe.
Manmohan Singh (Punjabi)ਸ਼੍ਰਿਸ਼ਟੀ ਦੇ ਮਾਲਕ, ਵਾਹਿਗੁਰੂ ਨਾਲ ਮਿਲਣਾ ਔਖਾ ਹੈ।
Fareedkot Teeka(ਗੋਬਿੰਦ) ਬੇਦੋਂ ਕਰ ਜਾਨਣੇ ਜੋਗ ਠਾਕੁਰ ਕੋ ਮਿਲਣਾ (ਦੁਰਾਈ) ਕਠਨ ਹੈ॥
Prof. Sahib Singhਗੋਬਿੰਦ ਨੂੰ ਠਾਕੁਰ ਨੂੰ ਮਿਲਣਾ ਬਹੁਤ ਔਖਾ ਹੈ।ਪਦ ਅਰਥ ਦੁਰਾਈ = ਕਠਨ, ਔਖਾ।
SikhNet (Spanish)Es muy difícil conocer al Señor del Universo, mi Señor y Maestro,
ਪਰਮਿਤਿ ਰੂਪੁ ਅਗੰਮ ਅਗੋਚਰ; ਰਹਿਓ ਸਰਬ ਸਮਾਈ ॥੧॥ ਰਹਾਉ ॥
paramit roop agam agochar; rahio sarab samaaee |1| rahaau |
Sant Singh KhalsaHis Form is Immeasurable, Inaccessible and Unfathomable; He is All-pervading everywhere. ||1||Pause||
Manmohan SinghThe Lord of Inestimable, Inaccessible and Inapprehensible From is pervading everywhere. Pause.
Manmohan Singh (Punjabi)ਅੰਦਾਜੇ ਰਹਿਤ, ਪਹੁੰਚ ਤੋਂ ਪਰੇ ਅਤੇ ਸੋਚ ਸਮਝ ਤੋਂ ਉਚੇਰੇ ਸਰੂਪ ਵਾਲਾ ਸੁਆਮੀ ਸਾਰੇ ਹੀ ਵਿਆਪਕ ਹੋ ਰਿਹਾ ਹੈ। ਠਹਿਰਾਉ।
Fareedkot Teekaਜਿਸ ਅਗਮ ਕਾ ਸਰੂਪ ਮ੍ਰਿਯਾਦਾ ਸੇ ਪਰੇ ਹੈ ਪੁਨਹ ਮਨ ਬਾਣੀ ਕਾ ਆਵਸ੍ਯ ਹੈ, ਸੋ ਸਰਬ ਮੇਂ ਸਮਾਇ ਰਹਾ ਹੈ॥੧॥ ਰਹਾਉ ॥
Prof. Sahib Singhਉਹ ਪਰਮਾਤਮਾ (ਉਂਞ ਤਾਂ) ਸਭਨਾਂ ਵਿਚ ਸਮਾਇਆ ਹੋਇਆ ਹੈ (ਪਰ) ਉਸ ਦਾ ਸਰੂਪ ਅੰਦਾਜ਼ੇ ਤੋਂ ਪਰੇ ਹੈ, ਉਹ ਅਪਹੁੰਚ ਹੈ, ਉਸ ਤਕ ਗਿਆਨ-ਇੰਦ੍ਰਿਆਂ ਦੀ ਪਹੁੰਚ ਨਹੀਂ ਹੋ ਸਕਦੀ ॥੧॥ ਰਹਾਉ ॥ਪਦ ਅਰਥ ਪਰਮਿਤਿ = ਮਿਤਿ ਤੋਂ ਪਰੇ, ਅੰਦਾਜ਼ੇ ਤੋਂ ਪਰੇ, ਜਿਸਦੀ ਹਸਤੀ ਦਾ ਅੰਦਾਜ਼ਾ ਨਹੀਂ ਲੱਗ ਸਕਦਾ। ਅਗੰਮ = ਅਪਹੁੰਚ। ਅਗੋਚਰ = (ਅ-ਗੋ-ਚਰ। ਗੋ = ਗਿਆਨ-ਇੰਦ੍ਰੇ) ਜਿਸ ਤਕ ਗਿਆਨ-ਇੰਦ੍ਰਿਆਂ ਦੀ ਪਹੁੰਚ ਨਾ ਹੋ ਸਕੇ ॥੧॥ ਰਹਾਉ ॥
SikhNet (Spanish)ya que su Forma es Inconmensurable, Inaccesible e Insondable. Es Omnipresente. (1-Pausa)
ਕਹਨਿ ਭਵਨਿ, ਨਾਹੀ ਪਾਇਓ ਪਾਇਓ; ਅਨਿਕ ਉਕਤਿ ਚਤੁਰਾਈ ॥੧॥
kehan bhavan, naahee paaeo paaeo; anik ukat chaturaaee |1|
Sant Singh KhalsaBy speaking and wandering, nothing is gained; nothing is obtained by clever tricks and devices. ||1||
Manmohan SinghThrough mere utterance, wanderings, cleverness or such other contrivances, the Lord is definitely not gained and obtained.
Manmohan Singh (Punjabi)ਕੇਵਲ ਉਚਾਰਨ ਭਟਕਣ, ਚਾਲਾਕੀ ਅਜੇਹੀਆਂ ਯਾ ਹੋਰ ਘਣੇਰੀਆਂ ਯੁਕਤੀਆਂ ਰਾਹੀਂ, ਪ੍ਰਭੂ ਕਦਾਚਿਤ ਪ੍ਰਾਪਤ ਨਹੀਂ ਹੁੰਦਾ।
Fareedkot Teekaਕਹਿਨੇ ਕਰ ਨਹੀਂ ਪਾਇਆ, ਦੇਸਾਂਤ੍ਰੋਂ ਮੇਂ ਭ੍ਰਮਣੇ ਕਰ ਨਹੀਂ ਪ੍ਰਾਪਤ ਹੋਆ, ਅਨਿਕ ਚਤਰਾਈਆਂ ਕਰ ਨਹੀਂ ਪਾਇਆ, ਐਸੇ ਬੇਦ ਸਾਸਤ੍ਰ (ਉਕਤਿ) ਕਹਤੇ ਹੈਂ॥੧॥
Prof. Sahib Singh(ਨਿਰਾ ਗਿਆਨ ਦੀਆਂ) ਗੱਲਾਂ ਕਰਨ ਨਾਲ, (ਤੀਰਥ ਆਦਿਕਾਂ ਤੇ) ਭੌਣ ਨਾਲ ਪਰਮਾਤਮਾ ਨਹੀਂ ਮਿਲਦਾ, ਅਨੇਕਾਂ ਯੁਕਤੀਆਂ ਤੇ ਚਤੁਰਾਈਆਂ ਨਾਲ ਭੀ ਨਹੀਂ ਮਿਲਦਾ ॥੧॥ਪਦ ਅਰਥ ਕਹਨਿ = ਕਹਿਣ ਨਾਲ, ਆਖਣ ਨਾਲ, (ਨਿਰਾ) ਜ਼ਬਾਨੀ ਗੱਲਾਂ ਕਰਨ ਨਾਲ। ਭਵਣਿ = ਭੌਣ ਨਾਲ, ਤੀਰਥ ਯਾਤ੍ਰਾ ਆਦਿ ਕਰਨ ਨਾਲ। ਉਕਤਿ = ਦਲੀਲ, ਯੁਕਤੀ ॥੧॥
SikhNet (Spanish)Nada se gana hablando e imaginando, y nada se obtiene con trucos o medidas astutas. (1)
ਜਤਨ ਜਤਨ, ਅਨਿਕ ਉਪਾਵ ਰੇ; ਤਉ ਮਿਲਿਓ. ਜਉ ਕਿਰਪਾਈ ॥
jatan jatan, anik upaav re; tau milio. jau kirapaaee |
Sant Singh KhalsaPeople try all sorts of things, but the Lord is only met when He shows His Mercy.
Manmohan SinghVarious means, artifices and efforts succeed not, When the Lord is merciful, then alone meets He, O man.
Manmohan Singh (Punjabi)ਅਨੇਕਾਂ ਤਰੀਕੇ, ਢੰਗ ਅਤੇ ਉਪਰਾਲੇ ਕਾਮਯਾਬ ਨਹੀਂ ਹੁੰਦੇ। ਜਦ ਸੁਆਮੀ ਮਿਹਰਬਾਨ ਹੁੰਦਾ ਹੈ, ਕੇਵਲ ਤਦ ਹੀ ਉਹ ਮਿਲਦਾ ਹੈ, ਹੇ ਬੰਦੇ।
Fareedkot Teekaਹੇ ਭਾਈ! ਮਨ, ਬਾਣੀ ਕਰ ਜੋ ਅਨੇਕ ਉਪਾਵ ਕਰੀਏ ਤੌ ਨਾ ਮਿਲਿਆ ਗਿਆ। ਜਬ ਆਪ ਪਰਮੇਸ੍ਵਰ ਕੋ (ਕਿਰਪਾਈ) ਕ੍ਰਿਪਾ ਆਈ ਤੌ ਆਇ ਮਿਲਤਾ ਭ੍ਯਾ॥
Prof. Sahib Singhਹੇ ਭਾਈ! ਅਨੇਕਾਂ ਜਤਨਾਂ ਅਤੇ ਅਨੇਕਾਂ ਹੀਲਿਆਂ ਨਾਲ ਪਰਮਾਤਮਾ ਨਹੀਂ ਮਿਲਦਾ। ਉਹ ਤਦੋਂ ਹੀ ਮਿਲਦਾ ਹੈ ਜਦੋਂ ਉਸ ਦੀ ਆਪਣੀ ਕਿਰਪਾ ਹੁੰਦੀ ਹੈ।ਪਦ ਅਰਥ ਉਪਾਵ = (ਲਫ਼ਜ਼ 'ਉਪਾਉ' ਤੋਂ ਬਹੁ-ਵਚਨ) ਹੀਲੇ। ਰੇ = ਹੇ ਭਾਈ! ਤਉ = ਤਦੋਂ। ਜਉ = ਜਦੋਂ।
SikhNet (Spanish)La gente trata de muchas formas de conocer al Señor, pero a Él sólo se Le conoce cuando Él muestra su Misericordia.
ਪ੍ਰਭੂ ਦਇਆਰ ਕ੍ਰਿਪਾਰ ਕ੍ਰਿਪਾ ਨਿਧਿ; ਜਨ ਨਾਨਕ. ਸੰਤ ਰੇਨਾਈ ॥੨॥੨॥੪੭॥
prabhoo deaar kripaar kripaa nidh; jan naanak. sant renaaee |2|2|47|
Sant Singh KhalsaGod is Kind and Compassionate, the Treasure of Mercy; servant Nanak is the dust of the feet of the Saints. ||2||2||47||
Manmohan SinghMy kind and compassionate Lord is the treasure of mercy, Slave Nanak is the dust of saints feet.
Manmohan Singh (Punjabi)ਮੇਰਾ ਮਿਹਰਬਾਨ ਅਤੇ ਮਇਆਵਾਨ ਮਾਲਕ ਰਹਿਮਤ ਦਾ ਖਜਾਨਾ ਹੈ। ਗੋਲਾ ਨਾਨਕ ਸਾਧੂਆਂ ਦੇ ਪੈਰਾਂ ਦੀ ਧੂੜ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜੋ ਤੀਨੋਂ ਕਾਲੋਂ ਮੇਂ ਦਯਾਲ ਪ੍ਰਭੂ, ਮੈਂ ਜਨ ਤਿਨ ਕੇ ਸੰਤੋਂ ਕੀ ਰੇਨ ਹੂੰ॥੨॥੨॥੪੭॥
Prof. Sahib Singhਹੇ ਦਾਸ ਨਾਨਕ! ਦਇਆਲ, ਕਿਰਪਾਲ, ਕਿਰਪਾ ਦਾ ਖ਼ਜ਼ਾਨਾ ਪ੍ਰਭੂ ਸੰਤ ਜਨਾਂ ਦੀ ਚਰਨ-ਧੂੜ ਵਿਚ ਰਿਹਾਂ ਮਿਲਦਾ ਹੈ ॥੨॥੨॥੪੭॥ਪਦ ਅਰਥ ਦਇਆਰ = ਦਇਆਲ। ਕ੍ਰਿਪਾਰ = ਕਿਰਪਾਲ। ਕ੍ਰਿਪਾਨਿਧਿ = ਕਿਰਪਾ ਦਾ ਖ਼ਜ਼ਾਨਾ। ਰੇਨਾਈ = ਚਰਨ-ਧੂੜ ॥੨॥੨॥੪੭॥
SikhNet (Spanish)Dios es Compasivo y Amoroso, es el Tesoro de Misericordia. El Sirviente Nanak es el Polvo de los Pies de los Santos. (2-2-47)