ੴ

ਸਿੱਖਬਾਣੀ · SikhBani

ਲਾਇ ਪ੍ਰੀਤਿ ਕੀਨ ਆਪਨ ਤੂਟਤ ਨਹੀ ਜੋਰੁ ॥

laae preet keen aapan toottat nahee jor
Guru Arjan Dev Ji ਗੁਰੂ ਅਰਜਨ ਦੇਵ ਜੀ · Raag Kaanraa · Ang 1307 · 8 lines
Translations

ਕਾਨੜਾ ਮਹਲਾ ੫ ॥

kaanarraa mahalaa 5 |

Sant Singh KhalsaKaanraa, Fifth Mehl:
Manmohan SinghKanra 5th Guru.
Manmohan Singh (Punjabi)ਕਾਨੜਾ ਪੰਜਵੀਂ ਪਾਤਿਸ਼ਾਹੀ।
SikhNet (Spanish)Malhar, Kanra, Mejl Guru Aryan, Quinto Canal Divino.

ਮਾਈ; ਸਿਮਰਤ ਰਾਮ ਰਾਮ ਰਾਮ ॥

maaee; simarat raam raam raam |

Sant Singh KhalsaO mother, I meditate on the Lord, Raam, Raam, Raam.
Manmohan SinghO my mother, ever do I meditate on the Lord, my Lord God.
Manmohan Singh (Punjabi)ਹੇ ਮੇਰੀ ਮਾਤਾ! ਮੈਂ ਸਦਾ ਸੁਆਮੀ, ਆਪਣੇ ਸੁਆਮੀ ਵਾਹਿਗੁਰੂ ਦਾ ਸਿਮਰਨ ਕਰਦਾ ਹਾਂ।
Fareedkot Teeka(ਮਾਈ) ਹੇ ਭਾਈ! ਰਾਮ ਕਾ ਜੋ ਰਾਮ ਰਾਮ ਨਾਮ ਹੈ ਤਿਸ ਕੋ ਸਿਮਰਨ ਕਰਤੇ ਹੈਂ॥
Prof. Sahib Singhਹੇ ਮਾਂ! ਉਸ ਪਰਮਾਤਮਾ ਦਾ ਨਾਮ ਹਰ ਵੇਲੇ ਸਿਮਰਦਿਆਂ (ਮੈਂ ਨਾਮ ਸਿਮਰਨ ਨੂੰ ਜੀਵਨ ਦਾ ਆਧਾਰ ਬਣਾ ਲਿਆ ਹੈ)।

ਪਦ ਅਰਥ ਮਾਈ = ਹੇ ਮਾਂ! ਸਿਮਰਤ = ਸਿਮਰਦਿਆਂ।

SikhNet (Spanish)Oh, madre, medita en el Señor Ram, Ram, Ram,

ਪ੍ਰਭ ਬਿਨਾ; ਨਾਹੀ ਹੋਰੁ ॥

prabh binaa; naahee hor |

Sant Singh KhalsaWithout God, there is no other at all.
Manmohan SinghWithout the Lord, there is not another.
Manmohan Singh (Punjabi)ਸੁਆਮੀ ਦੇ ਬਗੈਰ ਹੋਰ ਕੋਈ ਨਹੀਂ।
Fareedkot Teekaਪ੍ਰਭੂ ਸੇ ਬਿਨਾਂ ਔਰ ਕੋ ਨਹੀਂ ਜਾਨਤਾ ਹੂੰ॥
Prof. Sahib Singhਪ੍ਰਭੂ ਬਿਨਾ (ਮੇਰਾ) ਕੋਈ ਹੋਰ (ਆਸਰਾ) ਨਹੀਂ ਹੈ।
SikhNet (Spanish)pues sin Dios no hay nada más. Noche y día

ਚਿਤਵਉ ਚਰਨਾਰਬਿੰਦ; ਸਾਸਨ ਨਿਸਿ ਭੋਰ ॥੧॥ ਰਹਾਉ ॥

chitvau charanaarabind; saasan nis bhor |1| rahaau |

Sant Singh KhalsaI remember His Lotus Feet with every breath, night and day. ||1||Pause||
Manmohan SinghWith every breath and night and day, meditate I, on the Lord's lotus feet. Pause.
Manmohan Singh (Punjabi)ਹਰ ਸੁਆਸ ਨਾਲ ਅਤੇ ਰੈਣ ਤੇ ਦਿਹੁੰ ਮੈਂ ਪ੍ਰਭੂ ਦੇ ਕੰਵਲ ਪੈਰਾਂ ਦਾ ਸਿਮਰਨ ਕਰਦਾ ਹਾਂ। ਠਹਿਰਾਉ।
Fareedkot Teekaਰਾਤਿ ਦਿਨ ਸ੍ਵਾਸ ਸ੍ਵਾਸ ਤਿਸ ਕੇ ਚਰਨਾਰਵਿੰਦ ਕੋ ਸਿਮਰਤਾ ਹੂੰ॥੧॥ ਰਹਾਉ ॥
Prof. Sahib Singhਮੈਂ ਦਿਨ ਰਾਤ ਹਰੇਕ ਸਾਹ ਦੇ ਨਾਲ ਉਸ ਦੇ ਸੋਹਣੇ ਚਰਨਾਂ ਦਾ ਧਿਆਨ ਧਰਦਾ ਰਹਿੰਦਾ ਹਾਂ ॥੧॥ ਰਹਾਉ ॥

ਪਦ ਅਰਥ ਚਿਤਵਉ = ਚਿਤਵਉਂ, ਮੈਂ ਚਿਤਵਦਾ ਹਾਂ, ਮੈਂ ਚੇਤੇ ਕਰਦਾ ਹਾਂ। ਚਰਨਾਰਬਿੰਦ = (ਚਰਨ-ਅਰਬਿੰਦ। ਅਰਬਿੰਦ = ਕੌਲ ਫੁੱਲ) ਕੌਲ-ਫੁੱਲ ਵਰਗੇ ਸੋਹਣੇ ਚਰਨ। ਸਾਸਨ = ਹਰੇਕ ਸਾਹ ਦੇ ਨਾਲ। ਨਿਸਿ = ਰਾਤ। ਭੋਰ = ਦਿਨ ॥੧॥ ਰਹਾਉ ॥

SikhNet (Spanish)y con cada respiración, recuerdo Sus Pies de Loto. (1-Pausa)

ਲਾਇ ਪ੍ਰੀਤਿ. ਕੀਨ ਆਪਨ; ਤੂਟਤ ਨਹੀ. ਜੋਰੁ ॥

laae preet. keen aapan; toottat nahee. jor |

Sant Singh KhalsaHe loves me and makes me His Own; my union with Him shall never be broken.
Manmohan SinghLoving the Lord, I have owned Himself and now my union with Him snaps not.
Manmohan Singh (Punjabi)ਪ੍ਰਭੂ ਨੂੰ ਪਿਆਰ ਕਰਨ ਦੁਆਰਾ ਮੈਂ ਉਸ ਨੂੰ ਆਪਣਾ ਬਣਾ ਲਿਆ ਹੈ ਤੇ ਹੁਣ ਮੇਰਾ ਗੰਢ-ਜੋੜ ਉਸ ਨਾਲੋਂ ਟੁਟਦਾ ਨਹੀਂ।
Fareedkot Teekaਤਿਸ ਕੇ ਸਾਥ ਪ੍ਰੀਤੀ ਲਾਇ ਕਰ ਤਿਸ ਕੋ ਅਪਨਾ ਕਰ ਲੀਆ ਹੈ। ਅਬ ਹਮਾਰਾ ਐਸੇ ਜੋੜ ਬੈਠਾ ਹੈ ਕਿ ਪ੍ਰੀਤ ਹਮਾਰੀ ਟੂਟਤੀ ਨਹੀਂ ਹੈ॥
Prof. Sahib Singhਹੇ ਮਾਂ! (ਉਸ ਪਰਮਾਤਮਾ ਨਾਲ) ਪਿਆਰ ਪਾ ਕੇ (ਮੈਂ ਉਸ ਨੂੰ) ਆਪਣਾ ਬਣਾ ਲਿਆ ਹੈ (ਹੁਣ ਇਹ) ਪ੍ਰੀਤ ਦੀ ਗੰਢ ਟੁੱਟੇਗੀ ਨਹੀਂ।

ਪਦ ਅਰਥ ਲਾਇ = ਲਾ ਕੇ, ਜੋੜ ਕੇ। ਕੀਨ ਆਪਨ = ਆਪਣਾ ਬਣਾ ਲਿਆ ਹੈ। ਜੋਰੁ = ਜੋੜ, ਮਿਲਾਪ।

SikhNet (Spanish)Él me ama y me hace Suyo, y mi Unión con Él nunca se romperá.

ਪ੍ਰਾਨ ਮਨੁ ਧਨੁ ਸਰਬਸੋੁ; ਹਰਿ ਗੁਨ ਨਿਧੇ, ਸੁਖ ਮੋਰ ॥੧॥

praan man dhan sarabasuo; har gun nidhe, sukh mor |1|

Sant Singh KhalsaHe is my breath of life, mind, wealth and everything. The Lord is the Treasure of Virtue and Peace. ||1||
Manmohan SinghGod, the Treasure of virtues and bliss is my vital breath, my soul, my wealth and everything.
Manmohan Singh (Punjabi)ਨੇਕੀਆਂ ਅਤੇ ਪ੍ਰਸੰਨਤਾ ਦਾ ਖਜਾਨਾ ਵਾਹਿਗੁਰੂ, ਮੇਰੀ ਜਿੰਦ-ਜਾਨ ਮੇਰੀ ਜਿੰਦੜੀ, ਮੇਰੀ ਦੌਲਤ ਅਤੇ ਸਾਰਾ ਕੁਛ ਹੈ।
Fareedkot Teekaਪ੍ਰਾਨ, ਮਨ, ਧਨ, ਸਰਬੰਸ ਹੀ ਮੇਰਾ ਸਭ ਕੁਛ ਸੂਖ ਰੂਪ ਗੁਣੋਂ ਕਾ ਸਮੁੰਦਰ ਹਰੀ ਹੀ ਹੈ॥੧॥
Prof. Sahib Singhਮੇਰੇ ਵਾਸਤੇ ਗੁਣਾਂ ਦਾ ਖ਼ਜ਼ਾਨਾ ਹਰੀ ਹੀ ਸੁਖ ਹੈ, ਜਿੰਦ ਹੈ, ਮਨ ਹੈ, ਧਨ ਹੈ, ਮੇਰਾ ਸਭ ਕੁਝ ਉਹੀ ਹੈ ॥੧॥

ਪਦ ਅਰਥ ਸਰਬਸ (सर्वस्व)। ਅੱਖਰ 'ਸ' ਦੇ ਨਾਲ ਦੋ ਲਗਾਂ ਹਨ: (ੋ) ਅਤੇ (ੁ) ਅਸਲ ਲਫ਼ਜ਼ 'ਸਰਬਸੁ' ਹੈ, ਇਥੇ 'ਸਰਬਸੋ' ਪੜ੍ਹਨਾ ਹੈ) ਸਾਰਾ ਧਨ-ਪਦਾਰਥ, ਸਭ ਕੁਝ। ਗੁਨ ਨਿਧੇ = ਗੁਣਾਂ ਦਾ ਖ਼ਜ਼ਾਨਾ ਹਰੀ। ਮੋਰ = ਮੇਰਾ ॥੧॥

SikhNet (Spanish)Él es la Respiración Vital, mi Mente, Riqueza y mi Todo. El Señor es el Tesoro de Virtud y de Paz. (1)

ਈਤ ਊਤ. ਰਾਮ ਪੂਰਨੁ; ਨਿਰਖਤ ਰਿਦ ਖੋਰਿ ॥

eet aoot. raam pooran; nirakhat rid khor |

Sant Singh KhalsaHere and hereafter, the Lord is perfectly pervading; He is seen deep within the heart.
Manmohan SinghHere and hereafter the Lord Is pervading and I see Him in the every heart.
Manmohan Singh (Punjabi)ਏਥੇ ਅਤੇ ਓਥੇ ਪ੍ਰਭੂ ਵਿਆਪਕ ਹੋ ਰਿਹਾ ਹੈ ਅਤੇ ਮੈਂ ਉਸ ਨੂੰ ਹਰ ਦਿਲ ਦੀ ਡੁੰਘਾਈ ਅੰਦਰ ਵੇਖਦਾ ਹਾਂ।
Fareedkot Teeka(ਈਤ ਊਤ) ਈਹਾਂ ਊਹਾਂ ਅਰਥਾਤ ਸਰਬ ਸਥਾਨੋਂ ਮੇਂ; ਵਾ ਲੋਕ ਪ੍ਰਲੋਕ ਮੇਂ ਜੋ ਰਾਮ ਪੂਰਨ ਹੋ ਰਹਾ ਹੈ। ਤਿਸ ਪੂਰਨ ਕੋ ਰਿਦੇ ਰੂਪੀ ਖੋੜ ਮੇਂ ਦੇਖ ਰਹਾ ਹੂੰ॥
Prof. Sahib Singhਇਥੇ ਉਥੇ ਹਰ ਥਾਂ ਪਰਮਾਤਮਾ ਹੀ ਵਿਆਪਕ ਹੈ, ਮੈਂ ਉਸਨੂੰ ਆਪਣੇ ਹਿਰਦੇ ਦੇ ਲੁਕਵੇਂ ਥਾਂ ਵਿਚ (ਬੈਠਾ) ਵੇਖ ਰਿਹਾ ਹਾਂ।

ਪਦ ਅਰਥ ਈਤ = ਇਥੇ। ਊਤ = ਉਥੇ। ਨਿਰਖਤ = (ਮੈਂ) ਵੇਖਦਾ ਹਾਂ। ਰਿਦ ਖੋਰਿ = ਹਿਰਦੇ ਦੀ ਖੋੜ ਵਿਚ, ਹਿਰਦੇ ਦੇ ਗੁਪਤ ਥਾਂ ਵਿਚ।

SikhNet (Spanish)Aquí y en el más allá, la Perfección del Señor prevalece y Es visto en la profundidad del corazón.

ਸੰਤ ਸਰਨ ਤਰਨ ਨਾਨਕ; ਬਿਨਸਿਓ ਦੁਖੁ ਘੋਰ ॥੨॥੩॥੪੮॥

sant saran taran naanak; binasio dukh ghor |2|3|48|

Sant Singh KhalsaIn the Sanctuary of the Saints, I am carried across; O Nanak, the terrible pain has been taken away. ||2||3||48||
Manmohan SinghIn the saints, refuge I have been ferried across and am rid of my appalling agony, O Nanak.
Manmohan Singh (Punjabi)ਸਾਧੂਆਂ ਦੀ ਸ਼ਰਣਾਗਤ ਅੰਦਰ ਮੈਂ ਪਾਰ ਉਤਰ ਗਿਆ ਹਾਂ ਸਅਤੇ ਭਿਆਨਕ ਕਸ਼ਟ ਤੋਂ ਖਲਾਸੀ ਪਾ ਗਿਆ ਹਾਂ, ਹੇ ਨਾਨਕ!
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਸੰਤੋਂ ਕੀ ਸਰਣ ਕਰ ਸੰਸਾਰ ਸਮੁੰਦ੍ਰ ਸੇ ਤਰਨਾ ਹੂਆ ਹੈ; ਵਾ ਤਿਨ ਕੀ ਸਰਣ (ਤਰਨ) ਜਹਾਜ ਰੂਪ ਕਰ ਜਨਮ ਮਰਨ ਆਦਿ ਘੋਰ ਦੁਖ ਨਾਸ ਭ੍ਯਾ ਹੈ॥੨॥੩॥੪੮॥
Prof. Sahib Singh(ਜੀਵਾਂ ਨੂੰ ਪਾਰ ਲੰਘਾਣ ਲਈ ਉਹ) ਜਹਾਜ਼ ਹੈ, ਸੰਤਾਂ ਦੀ ਸਰਨ ਵਿਚ ਹੇ ਨਾਨਕ! (ਜਿਨ੍ਹਾਂ ਨੂੰ ਮਿਲ ਪੈਂਦਾ ਹੈ, ਉਹਨਾਂ ਦਾ) ਸਾਰਾ ਵੱਡੇ ਤੋਂ ਵੱਡਾ ਦੁੱਖ ਭੀ ਨਾਸ ਹੋ ਜਾਂਦਾ ਹੈ ॥੨॥੩॥੪੮॥

ਪਦ ਅਰਥ ਤਰਨ = ਬੇੜੀ, ਜਹਾਜ਼। ਘੋਰ = ਬਹੁਤ ਭਾਰੀ ॥੨॥੩॥੪੮॥

SikhNet (Spanish)En el Santuario de los Santos soy llevado a través. Oh, dice Nanak, el terrible dolor ha desaparecido. (2-3-48)
Answers quote the Granth verbatim with Ang citations. AI commentary is not Gurbani and not a religious ruling.