ਭੈਰਉ ਮਹਲਾ ੫ ਘਰੁ ੧ ॥
bhairau mahalaa 5 ghar 1 |
Sant Singh KhalsaBhairao, Fifth Mehl, First House:
Manmohan SinghBhairo 5th Guru.
Manmohan Singh (Punjabi)ਭੈਰਉ। ਪੰਜਵੀਂ ਪਾਤਿਸ਼ਾਹੀ।
Prof. Sahib Singhਰਾਗ ਭੈਰਉ, ਘਰ ੧ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ।
SikhNet (Spanish)Bhairo, Mejl Guru Aryan, Quinto Canal Divino.
ੴ ਸਤਿਗੁਰ ਪ੍ਰਸਾਦਿ ॥
ik oankaar satigur prasaad |
Sant Singh KhalsaOne Universal Creator God. By The Grace Of The True Guru:
Manmohan SinghThere is but one God. By the True Guru's grace, He is obtained.
Manmohan Singh (Punjabi)ਵਾਹਿਗੁਰੂ ਕੇਵਲ ਇੱਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador Universal, por la Gracia del Verdadero Guru.
ਸਗਲੀ ਥੀਤਿ; ਪਾਸਿ ਡਾਰਿ ਰਾਖੀ ॥
sagalee theet; paas ddaar raakhee |
Sant Singh KhalsaSetting aside all other days,
Manmohan SinghKeeping aside all other lunar days, thou say,
Manmohan Singh (Punjabi)ਸਾਰਿਆਂ ਤੱਥਾਂ ਨੂੰ ਪਰੇ ਸੁੱਟ ਕੇ ਤੂੰ ਆਖਦਾ ਹੈ,
Fareedkot Teekaਸਭ ਥਿਤੋਂ ਤੋ ਨਿਸਫਲ ਜਾਨ ਕਰ ਤਿਆਗ ਛੋਡੀਆਂ ਹੈ॥
Prof. Sahib Singh(ਤੇਰੀ ਇਹ ਕੱਚੀ ਗੱਲ ਹੈ ਕਿ) ਪਰਮਾਤਮਾ ਨੇ ਹੋਰ ਸਾਰੀਆਂ ਥਿੱਤਾਂ ਲਾਂਭੇ ਰਹਿਣ ਦਿੱਤੀਆਂ,ਪਦ ਅਰਥ ਸਗਲੀ ਥੀਤਿ = ਸਾਰੀਆਂ ਥਿੱਤਾਂ। ਥੀਤਿ = {तिथि} ਚੰਦ੍ਰਮਾ ਦੇ ਹਿਸਾਬ ਨਾਲ ਗਿਣੇ ਹੋਏ ਦਿਨ। ਮੱਸਿਆ ਤੋਂ ਪੂਰਨਮਾਸ਼ੀ ਤਕ ਸ਼ੁਕਲ ਪੱਖ (ਸੁਦੀ), ਪੂਰਨਮਾਸ਼ੀ ਤੋਂ ਮੱਸਿਆ ਤਕ ਕ੍ਰਿਸ਼ਨ ਪੱਖ (ਵਦੀ)। ਮਹਾ ਪੁਰਖਾਂ ਦੇ ਜਨਮ-ਦਿਨ ਆਮ ਤੌਰ ਤੇ ਇਹਨਾਂ ਥਿੱਤਾਂ ਅਨੁਸਾਰ ਗਿਣੀਦੇ ਆ ਰਹੇ ਹਨ। ਕ੍ਰਿਸ਼ਨ ਜੀ ਦਾ ਜਨਮ ਭਾਦਰੋਂ ਦੀ ਅਸ਼ਟਮੀ ਹੈ {ਭਾਦਰੋਂ ਦੀ ਪੂਰਨਮਾਸ਼ੀ ਤੋਂ ਪਿੱਛੋਂ ਅਠਵਾਂ ਦਿਨ}।
SikhNet (Spanish)Has hecho a un lado los días lunares
ਅਸਟਮ ਥੀਤਿ; ਗੋਵਿੰਦ ਜਨਮਾ ਸੀ ॥੧॥
asattam theet; govind janamaa see |1|
Sant Singh KhalsaIt is said that the Lord was born on the eighth lunar day. ||1||
Manmohan Singhthat the Lord was born on the eighth day of moon.
Manmohan Singh (Punjabi)ਕਿ ਪ੍ਰਭੂ ਚੰਦੋ ਅਠਵੇ ਦਿਨ ਪੈਦਾ ਹੋਇਆ ਸੀ।
Fareedkot Teekaਤੁਮ ਮਾਨਤੇ ਹੋ ਕਿ ਅਸ਼ਟਮੀ ਤਿਥ ਕੋ ਗੋਬਿੰਦ (ਜਨਮਾ ਸੀ) ਜਨਮਾ ਥਾ॥੧॥
Prof. Sahib Singhਅਤੇ (ਭਾਦਰੋਂ ਵਦੀ) ਅਸ਼ਟਮੀ ਥਿੱਤ ਨੂੰ ਉਸ ਨੇ ਜਨਮ ਲਿਆ ॥੧॥ਪਦ ਅਰਥ ਅਸਟਮ = ਅਠਵੀਂ। ਗੋਵਿੰਦ ਜਨਮਾਸੀ = (ਕ੍ਰਿਸ਼ਨ-ਰੂਪ ਵਿਚ) ਪਰਮਾਤਮਾ ਦਾ ਜਨਮ ॥੧॥
SikhNet (Spanish)y has creído que Dios nació en el octavo día de la luna. (1)
ਭਰਮਿ ਭੂਲੇ ਨਰ; ਕਰਤ ਕਚਰਾਇਣ ॥
bharam bhoole nar; karat kacharaaein |
Sant Singh KhalsaDeluded and confused by doubt, the mortal practices falsehood.
Manmohan SinghMan, led astray by doubt, does false things.
Manmohan Singh (Punjabi)ਸੰਦੇਹ ਅੰਦਰ ਭੁਲਿਆ ਹੋਇਆ ਬੰਦਾ ਕੂੜੀਆਂ ਗੱਲਾਂ ਕਰਦਾ ਹੈ।
Fareedkot Teekaਭਰਮ ਕਰ ਭੂਲੇ ਹੂਏ ਨਰ (ਕਚਰਾਇਣ)⁽¹⁾ ਕਚ ਪੁਣੇ ਕੀਆ ਬਾਤਾਂ ਕਰਤੇ ਹੈਂ॥
Prof. Sahib Singhਭਟਕਣਾ ਦੇ ਕਾਰਨ ਕੁਰਾਹੇ ਪਏ ਹੋਏ ਹੇ ਮਨੁੱਖ! ਤੂੰ ਇਹ ਕੱਚੀਆਂ ਗੱਲਾਂ ਕਰ ਰਿਹਾ ਹੈਂ (ਕਿ ਪਰਮਾਤਮਾ ਨੇ ਭਾਦਰੋਂ ਵਦੀ ਅਸ਼ਟਮੀ ਨੂੰ ਕ੍ਰਿਸ਼ਨ-ਰੂਪ ਵਿਚ ਜਨਮ ਲਿਆ)।ਪਦ ਅਰਥ ਭਰਮਿ = ਭੁਲੇਖੇ ਵਿਚ। ਭੂਲੇ ਨਰ = ਹੇ ਕੁਰਾਹੇ ਪਏ ਹੋਏ ਮਨੁੱਖ। ਕਚਰਾਇਣ = ਕੱਚੀਆਂ ਗੱਲਾਂ।
SikhNet (Spanish)Oh grandísimo ignorante, falsa, falsa es tu creencia,
ਜਨਮ ਮਰਣ ਤੇ ਰਹਤ; ਨਾਰਾਇਣ ॥੧॥ ਰਹਾਉ ॥
janam maran te rehat; naaraaein |1| rahaau |
Sant Singh KhalsaThe Lord is beyond birth and death. ||1||Pause||
Manmohan SinghWithout birth and death is He, the Omnipresent Lord. Pause.
Manmohan Singh (Punjabi)ਜੰਮਣ ਅਤੇ ਮਰਨ ਦੇ ਬਗੈਰ ਹੈ ਉਹ ਸਰਬ ਵਿਆਪਕ ਸੁਆਮੀ! ਠਹਿਰਾਉ।
Fareedkot Teekaਕਿਉਂ ਜੋ ਠਾਕਰੋਂ ਨੇ ਜਨਮੁ ਲੀਆ ਕਹਤੇ ਹੈਂ, ਨਾਰਾਇਣ ਤੋ ਜਨਮ ਔਰ ਮਰਨ ਸੇ ਰਹਿਤ ਹੈ॥੧॥ ਰਹਾਉ ॥
Prof. Sahib Singhਪਰਮਾਤਮਾ ਜੰਮਣ ਮਰਨ ਤੋਂ ਪਰੇ ਹੈ ॥੧॥ ਰਹਾਉ ॥ਪਦ ਅਰਥ ਤੇ = ਤੋਂ। ਨਾਰਾਇਣ = ਪਰਮਾਤਮਾ ॥੧॥ ਰਹਾਉ ॥
SikhNet (Spanish)pues Dios está más allá del nacimiento y de la muerte. (1-Pausa)
ਕਰਿ ਪੰਜੀਰੁ; ਖਵਾਇਓ ਚੋਰ ॥
kar panjeer; khavaaeo chor |
Sant Singh KhalsaYou prepare sweet treats and feed them to your stone god.
Manmohan SinghPreparing sweets, thou stealthily gives t it to thy stone-god to eat,
Manmohan Singh (Punjabi)ਪੰਜੀਰੀ ਬਣਾ ਕੇ ਤੂੰ ਇਸ ਆਪਣੈ ਪੱਥਰ ਦੇ ਦੇਵਤੇ ਨੂੰ ਚੋਰੀਓ ਖਾਣ ਨੂੰ ਦਿੰਦਾ ਹੈ।
Fareedkot Teekaਪੰਜੀਰ ਬਨਾਕਰ (ਚੋਰ) ਚੋਰੀ ਕਰ ਕੇ (ਖੁਵਾਇਓ) ਭੋਗ ਲਗਾਵਤੇ ਹੋ, ਭਾਵ ਯਿਹ ਕਿ ਪਰਦਾ ਕਰ ਕੇ ਭੋਗ ਲਗਾਵਤੇ ਹੋ॥
Prof. Sahib Singhਪੰਜੀਰ ਬਣਾ ਕੇ ਤੂੰ ਲੁਕਾ ਕੇ (ਆਪਣੇ ਵੱਲੋਂ ਪਰਮਾਤਮਾ ਨੂੰ ਕ੍ਰਿਸ਼ਨ-ਮੂਰਤੀ ਦੇ ਰੂਪ ਵਿਚ) ਖਵਾਂਦਾ ਹੈਂ।ਪਦ ਅਰਥ ਕਰਿ = ਬਣਾ ਕੇ। ਚੋਰ = ਚੋਰੀ ਚੋਰੀ, ਲੁਕਾ ਕੇ।
SikhNet (Spanish)Rapazmente ofreces dulces de consuelo a tus ídolos de piedra,
ਓਹੁ ਜਨਮਿ ਨ ਮਰੈ; ਰੇ ਸਾਕਤ ਢੋਰ ॥੨॥
ohu janam na marai; re saakat dtor |2|
Sant Singh KhalsaGod is not born, and He does not die, you foolish, faithless cynic! ||2||
Manmohan SinghO ignorant worshipper of mammon, He, the Lord is not born, nor does he die.
Manmohan Singh (Punjabi)ਹੇ ਮੂਰਖ! ਮਾਇਆ ਦੇ ਪੁਜਾਰੀ! ਉਹ ਸੁਆਮੀ ਨਾਂ ਜਨਮ ਧਾਰਦਾ ਹੈ, ਨਾਂ ਹੀ ਮਰਦਾ ਹੈ।
Fareedkot Teekaਰੇ (ਸਾਕਤ) ਨਿਗੁਰੇ! (ਢੋਰ) ਪਸੂ ਉਹ ਪਰਮੇਸ੍ਵਰ ਜਨਮਤਾ ਮਰਤਾ ਨਹੀਂ ਹੈ॥੨॥
Prof. Sahib Singhਹੇ ਰੱਬ ਤੋਂ ਟੁੱਟੇ ਹੋਏ ਮੂਰਖ! ਪਰਮਾਤਮਾ ਨਾਹ ਜੰਮਦਾ ਹੈ ਨਾਹ ਮਰਦਾ ਹੈ ॥੨॥ਪਦ ਅਰਥ ਜਨਮਿ ਨ ਮਰੈ = ਜੰਮ ਕੇ ਨਹੀਂ ਮਰਦਾ, ਨਾਹ ਜੰਮਦਾ ਹੈ ਨਾਹ ਮਰਦਾ ਹੈ। ਰੇ ਸਾਕਤ = ਹੇ ਰੱਬ ਤੋਂ ਟੁੱਟੇ ਹੋਏ! ਰੇ ਢੋਰ = ਹੇ ਮਹਾ ਮੂਰਖ! ॥੨॥
SikhNet (Spanish)oh cuadrúpedo, oh alabador de Maya, entiende que Dios ni nace ni muere. (2)
ਸਗਲ ਪਰਾਧ; ਦੇਹਿ ਲੋਰੋਨੀ ॥
sagal paraadh; dehi loronee |
Sant Singh KhalsaYou sing lullabyes to your stone god - this is the source of all your mistakes.
Manmohan SinghAll the sins result from thy giving lullaby to thy stone-god.
Manmohan Singh (Punjabi)ਤੇਰੇ ਆਪਣੇ ਪੱਥਰ ਦੇ ਦੇਵਤੇ ਨੂੰ ਲੋਰੀ ਦੇਣ ਤੋਂ ਸਾਰੇ ਪਾਪ ਪੈਦਾ ਹੁੰਦੇ ਹਨ।
Fareedkot Teekaਜੋ ਠਾਕਰ ਕੋ ਲੋਰੀ ਦੇਤੇ ਹੈਂ ਉਨੋਂ ਨੇ ਸੰਪੂਰਨ ਅਪਰਾਧ ਕਰ ਲੀਏ ਜਾਣੋ॥
Prof. Sahib Singhਤੂੰ (ਕ੍ਰਿਸ਼ਨ-ਮੂਰਤੀ ਨੂੰ) ਲੋਰੀ ਦੇਂਦਾ ਹੈਂ (ਆਪਣੇ ਵਲੋਂ ਤੂੰ ਪਰਮਾਤਮਾ ਨੂੰ ਲੋਰੀ ਦੇਂਦਾ ਹੈਂ, ਤੇਰਾ ਇਹ ਕੰਮ) ਸਾਰੇ ਅਪਰਾਧਾਂ (ਦਾ ਮੂਲ ਹੈ)।ਪਦ ਅਰਥ ਸਗਲ ਪਰਾਧ = ਸਾਰੇ ਅਪਰਾਧਾਂ (ਦਾ ਮੂਲ)। ਦੇਹਿ = ਦੇਹਿਂ, ਤੂੰ ਦੇਂਦਾ ਹੈਂ। ਲੋਰੋਨੀ = ਲੋਰੀ।
SikhNet (Spanish)Cantas para arrullar y acostar a tu Dios y así cometes un grave error.
ਸੋ ਮੁਖੁ ਜਲਉ; ਜਿਤੁ ਕਹਹਿ ਠਾਕੁਰੁ ਜੋਨੀ ॥੩॥
so mukh jlau; jit kaheh tthaakur jonee |3|
Sant Singh KhalsaLet that mouth be burnt, which says that our Lord and Master is subject to birth. ||3||
Manmohan SinghMay that mouth burn, which says that the Lord enters into existences.
Manmohan Singh (Punjabi)ਹੇ ਸੜ ਜਾਵੇ ਉਹ ਮੂੰਹ ਜੋ ਆਖਦਾ ਹੈ ਕਿ ਪ੍ਰਭੂ ਜੂਨੀਆਂ ਅੰਦਰ ਪੈਦਾ ਹੈ।
Fareedkot Teekaਸੋ ਮੁਖ ਜਲ ਜਾਉ ਜਿਸ ਮੁਖਿ ਕਰ ਕੇ ਕਹਤੇ ਹੈਂ ਕਿ ਠਾਕੁਰ ਜੀ ਜੋਨੀ ਮੇਂ ਆਏ ਹੈਂ॥੩॥☬ਜੇ ਕਹੇਂ ਆਪ ਕਾ ਕਿਆ ਨਿਸਚਾ ਹੈ? ਤਿਸ ਪਰ ਕਹਤੇ ਹੈਂ:
Prof. Sahib Singhਸੜ ਜਾਏ (ਤੇਰਾ) ਉਹ ਮੂੰਹ ਜਿਸ ਦੀ ਰਾਹੀਂ ਤੂੰ ਆਖਦਾ ਹੈਂ ਕਿ ਮਾਲਕ-ਪ੍ਰਭੂ ਜੂਨਾਂ ਵਿਚ ਆਉਂਦਾ ਹੈ ॥੩॥ਪਦ ਅਰਥ ਸੋ = ਉਹ। ਜਲਉ = {ਹੁਕਮੀ ਭਵਿੱਖਤ, ਅੱਨ ਪੁਰਖ, ਇਕ-ਵਚਨ} ਸੜ ਜਾਏ। ਜਿਤੁ = ਜਿਸ (ਮੂੰਹ) ਨਾਲ। ਕਹਹਿ = ਤੂੰ ਆਖਦਾ ਹੈਂ, ਕਹਹਿਂ ॥੩॥
SikhNet (Spanish)Destruidos sean los labios por donde sale la idea de que Dios fue puesto en el vientre. (3)
ਜਨਮਿ ਨ ਮਰੈ; ਨ ਆਵੈ. ਨ ਜਾਇ ॥
janam na marai; na aavai. na jaae |
Sant Singh KhalsaHe is not born, and He does not die; He does not come and go in reincarnation.
Manmohan SinghHe is not born, nor dies He. He comes and goes not.
Manmohan Singh (Punjabi)ਉਹ ਜੰਮਦਾ ਨਹੀਂ, ਨਾਂ ਹੀ ਉਹ ਮਰਦਾ ਹੈ। ਉਹ ਆਉਂਦਾ ਤੇ ਜਾਂਦਾ ਨਹੀਂ।
Fareedkot Teekaਜਨਮ ਕੇ ਆਵਤਾ ਨਹੀਂ ਔ ਮਰ ਕਰ ਕੇ ਜਾਤਾ ਨਹੀਂ॥
Prof. Sahib Singhਪਰਮਾਤਮਾ ਨਾਹ ਜੰਮਦਾ ਹੈ ਨਾਹ ਮਰਦਾ ਹੈ, ਨਾਹ ਆਉਂਦਾ ਹੈ ਨਾਹ ਜਾਂਦਾ ਹੈ।ਪਦ ਅਰਥ ਨ ਆਵੈ ਨ ਜਾਇ = ਨਾਹ ਆਉਂਦਾ ਹੈ ਨਾਹ ਜਾਂਦਾ ਹੈ।
SikhNet (Spanish)No, Él no nace ni muere, pues ve,
ਨਾਨਕ ਕਾ ਪ੍ਰਭੁ ਰਹਿਓ ਸਮਾਇ ॥੪॥੧॥
naanak kaa prabh rahio samaae |4|1|
Sant Singh KhalsaThe God of Nanak is pervading and permeating everywhere. ||4||1||
Manmohan SinghThe Lord of Nanak is pervading everywhere.
Manmohan Singh (Punjabi)ਨਾਨਕ ਦਾ ਸੁਆਮੀ ਹਰ ਥਾਂ ਵਿਆਪਕ ਹੋ ਰਿਹਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹਮਾਰਾ ਸਮ੍ਰਥੁ ਠਾਕੁਰ ਸਰਬ ਅਸਥਾਨੋਂ ਮੇਂ (ਸਮਾਇ) ਬ੍ਯਾਪਕ ਹੋ ਰਹਾ ਹੈ॥੪॥੧॥
Prof. Sahib Singhਉਹ ਨਾਨਕ ਦਾ ਪਰਮਾਤਮਾ ਸਭ ਥਾਈਂ ਵਿਆਪਕ ਹੈ ॥੪॥੧॥ਪਦ ਅਰਥ ਸਮਾਇ ਰਹਿਓ = ਸਭ ਥਾਂ ਵਿਆਪਕ ਹੈ ॥੪॥੧॥
SikhNet (Spanish)el Dios de Nanak, prevalece en todo y por todas partes.(4-1)