ੴ

ਸਿੱਖਬਾਣੀ · SikhBani

Ang 1136

Sri Guru Granth Sahib · Raag Bhairao · 5 shabads, 52 lines
Translations
Shabad Guru Arjan Dev Ji Raag Bhairao

ਭੈਰਉ ਮਹਲਾ ੫ ਘਰੁ ੧ ॥

bhairau mahalaa 5 ghar 1 |

Sant Singh KhalsaBhairao, Fifth Mehl, First House:
Manmohan SinghBhairo 5th Guru.
Manmohan Singh (Punjabi)ਭੈਰਉ। ਪੰਜਵੀਂ ਪਾਤਿਸ਼ਾਹੀ।
Prof. Sahib Singhਰਾਗ ਭੈਰਉ, ਘਰ ੧ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ।
SikhNet (Spanish)Bhairo, Mejl Guru Aryan, Quinto Canal Divino.

ੴ ਸਤਿਗੁਰ ਪ੍ਰਸਾਦਿ ॥

ik oankaar satigur prasaad |

Sant Singh KhalsaOne Universal Creator God. By The Grace Of The True Guru:
Manmohan SinghThere is but one God. By the True Guru's grace, He is obtained.
Manmohan Singh (Punjabi)ਵਾਹਿਗੁਰੂ ਕੇਵਲ ਇੱਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador Universal, por la Gracia del Verdadero Guru.

ਸਗਲੀ ਥੀਤਿ; ਪਾਸਿ ਡਾਰਿ ਰਾਖੀ ॥

sagalee theet; paas ddaar raakhee |

Sant Singh KhalsaSetting aside all other days,
Manmohan SinghKeeping aside all other lunar days, thou say,
Manmohan Singh (Punjabi)ਸਾਰਿਆਂ ਤੱਥਾਂ ਨੂੰ ਪਰੇ ਸੁੱਟ ਕੇ ਤੂੰ ਆਖਦਾ ਹੈ,
Fareedkot Teekaਸਭ ਥਿਤੋਂ ਤੋ ਨਿਸਫਲ ਜਾਨ ਕਰ ਤਿਆਗ ਛੋਡੀਆਂ ਹੈ॥
Prof. Sahib Singh(ਤੇਰੀ ਇਹ ਕੱਚੀ ਗੱਲ ਹੈ ਕਿ) ਪਰਮਾਤਮਾ ਨੇ ਹੋਰ ਸਾਰੀਆਂ ਥਿੱਤਾਂ ਲਾਂਭੇ ਰਹਿਣ ਦਿੱਤੀਆਂ,

ਪਦ ਅਰਥ ਸਗਲੀ ਥੀਤਿ = ਸਾਰੀਆਂ ਥਿੱਤਾਂ। ਥੀਤਿ = {तिथि} ਚੰਦ੍ਰਮਾ ਦੇ ਹਿਸਾਬ ਨਾਲ ਗਿਣੇ ਹੋਏ ਦਿਨ। ਮੱਸਿਆ ਤੋਂ ਪੂਰਨਮਾਸ਼ੀ ਤਕ ਸ਼ੁਕਲ ਪੱਖ (ਸੁਦੀ), ਪੂਰਨਮਾਸ਼ੀ ਤੋਂ ਮੱਸਿਆ ਤਕ ਕ੍ਰਿਸ਼ਨ ਪੱਖ (ਵਦੀ)। ਮਹਾ ਪੁਰਖਾਂ ਦੇ ਜਨਮ-ਦਿਨ ਆਮ ਤੌਰ ਤੇ ਇਹਨਾਂ ਥਿੱਤਾਂ ਅਨੁਸਾਰ ਗਿਣੀਦੇ ਆ ਰਹੇ ਹਨ। ਕ੍ਰਿਸ਼ਨ ਜੀ ਦਾ ਜਨਮ ਭਾਦਰੋਂ ਦੀ ਅਸ਼ਟਮੀ ਹੈ {ਭਾਦਰੋਂ ਦੀ ਪੂਰਨਮਾਸ਼ੀ ਤੋਂ ਪਿੱਛੋਂ ਅਠਵਾਂ ਦਿਨ}।

SikhNet (Spanish)Has hecho a un lado los días lunares

ਅਸਟਮ ਥੀਤਿ; ਗੋਵਿੰਦ ਜਨਮਾ ਸੀ ॥੧॥

asattam theet; govind janamaa see |1|

Sant Singh KhalsaIt is said that the Lord was born on the eighth lunar day. ||1||
Manmohan Singhthat the Lord was born on the eighth day of moon.
Manmohan Singh (Punjabi)ਕਿ ਪ੍ਰਭੂ ਚੰਦੋ ਅਠਵੇ ਦਿਨ ਪੈਦਾ ਹੋਇਆ ਸੀ।
Fareedkot Teekaਤੁਮ ਮਾਨਤੇ ਹੋ ਕਿ ਅਸ਼ਟਮੀ ਤਿਥ ਕੋ ਗੋਬਿੰਦ (ਜਨਮਾ ਸੀ) ਜਨਮਾ ਥਾ॥੧॥
Prof. Sahib Singhਅਤੇ (ਭਾਦਰੋਂ ਵਦੀ) ਅਸ਼ਟਮੀ ਥਿੱਤ ਨੂੰ ਉਸ ਨੇ ਜਨਮ ਲਿਆ ॥੧॥

ਪਦ ਅਰਥ ਅਸਟਮ = ਅਠਵੀਂ। ਗੋਵਿੰਦ ਜਨਮਾਸੀ = (ਕ੍ਰਿਸ਼ਨ-ਰੂਪ ਵਿਚ) ਪਰਮਾਤਮਾ ਦਾ ਜਨਮ ॥੧॥

SikhNet (Spanish)y has creído que Dios nació en el octavo día de la luna. (1)

ਭਰਮਿ ਭੂਲੇ ਨਰ; ਕਰਤ ਕਚਰਾਇਣ ॥

bharam bhoole nar; karat kacharaaein |

Sant Singh KhalsaDeluded and confused by doubt, the mortal practices falsehood.
Manmohan SinghMan, led astray by doubt, does false things.
Manmohan Singh (Punjabi)ਸੰਦੇਹ ਅੰਦਰ ਭੁਲਿਆ ਹੋਇਆ ਬੰਦਾ ਕੂੜੀਆਂ ਗੱਲਾਂ ਕਰਦਾ ਹੈ।
Fareedkot Teekaਭਰਮ ਕਰ ਭੂਲੇ ਹੂਏ ਨਰ (ਕਚਰਾਇਣ)⁽¹⁾ ਕਚ ਪੁਣੇ ਕੀਆ ਬਾਤਾਂ ਕਰਤੇ ਹੈਂ॥
Prof. Sahib Singhਭਟਕਣਾ ਦੇ ਕਾਰਨ ਕੁਰਾਹੇ ਪਏ ਹੋਏ ਹੇ ਮਨੁੱਖ! ਤੂੰ ਇਹ ਕੱਚੀਆਂ ਗੱਲਾਂ ਕਰ ਰਿਹਾ ਹੈਂ (ਕਿ ਪਰਮਾਤਮਾ ਨੇ ਭਾਦਰੋਂ ਵਦੀ ਅਸ਼ਟਮੀ ਨੂੰ ਕ੍ਰਿਸ਼ਨ-ਰੂਪ ਵਿਚ ਜਨਮ ਲਿਆ)।

ਪਦ ਅਰਥ ਭਰਮਿ = ਭੁਲੇਖੇ ਵਿਚ। ਭੂਲੇ ਨਰ = ਹੇ ਕੁਰਾਹੇ ਪਏ ਹੋਏ ਮਨੁੱਖ। ਕਚਰਾਇਣ = ਕੱਚੀਆਂ ਗੱਲਾਂ।

SikhNet (Spanish)Oh grandísimo ignorante, falsa, falsa es tu creencia,

ਜਨਮ ਮਰਣ ਤੇ ਰਹਤ; ਨਾਰਾਇਣ ॥੧॥ ਰਹਾਉ ॥

janam maran te rehat; naaraaein |1| rahaau |

Sant Singh KhalsaThe Lord is beyond birth and death. ||1||Pause||
Manmohan SinghWithout birth and death is He, the Omnipresent Lord. Pause.
Manmohan Singh (Punjabi)ਜੰਮਣ ਅਤੇ ਮਰਨ ਦੇ ਬਗੈਰ ਹੈ ਉਹ ਸਰਬ ਵਿਆਪਕ ਸੁਆਮੀ! ਠਹਿਰਾਉ।
Fareedkot Teekaਕਿਉਂ ਜੋ ਠਾਕਰੋਂ ਨੇ ਜਨਮੁ ਲੀਆ ਕਹਤੇ ਹੈਂ, ਨਾਰਾਇਣ ਤੋ ਜਨਮ ਔਰ ਮਰਨ ਸੇ ਰਹਿਤ ਹੈ॥੧॥ ਰਹਾਉ ॥
Prof. Sahib Singhਪਰਮਾਤਮਾ ਜੰਮਣ ਮਰਨ ਤੋਂ ਪਰੇ ਹੈ ॥੧॥ ਰਹਾਉ ॥

ਪਦ ਅਰਥ ਤੇ = ਤੋਂ। ਨਾਰਾਇਣ = ਪਰਮਾਤਮਾ ॥੧॥ ਰਹਾਉ ॥

SikhNet (Spanish)pues Dios está más allá del nacimiento y de la muerte. (1-Pausa)

ਕਰਿ ਪੰਜੀਰੁ; ਖਵਾਇਓ ਚੋਰ ॥

kar panjeer; khavaaeo chor |

Sant Singh KhalsaYou prepare sweet treats and feed them to your stone god.
Manmohan SinghPreparing sweets, thou stealthily gives t it to thy stone-god to eat,
Manmohan Singh (Punjabi)ਪੰਜੀਰੀ ਬਣਾ ਕੇ ਤੂੰ ਇਸ ਆਪਣੈ ਪੱਥਰ ਦੇ ਦੇਵਤੇ ਨੂੰ ਚੋਰੀਓ ਖਾਣ ਨੂੰ ਦਿੰਦਾ ਹੈ।
Fareedkot Teekaਪੰਜੀਰ ਬਨਾਕਰ (ਚੋਰ) ਚੋਰੀ ਕਰ ਕੇ (ਖੁਵਾਇਓ) ਭੋਗ ਲਗਾਵਤੇ ਹੋ, ਭਾਵ ਯਿਹ ਕਿ ਪਰਦਾ ਕਰ ਕੇ ਭੋਗ ਲਗਾਵਤੇ ਹੋ॥
Prof. Sahib Singhਪੰਜੀਰ ਬਣਾ ਕੇ ਤੂੰ ਲੁਕਾ ਕੇ (ਆਪਣੇ ਵੱਲੋਂ ਪਰਮਾਤਮਾ ਨੂੰ ਕ੍ਰਿਸ਼ਨ-ਮੂਰਤੀ ਦੇ ਰੂਪ ਵਿਚ) ਖਵਾਂਦਾ ਹੈਂ।

ਪਦ ਅਰਥ ਕਰਿ = ਬਣਾ ਕੇ। ਚੋਰ = ਚੋਰੀ ਚੋਰੀ, ਲੁਕਾ ਕੇ।

SikhNet (Spanish)Rapazmente ofreces dulces de consuelo a tus ídolos de piedra,

ਓਹੁ ਜਨਮਿ ਨ ਮਰੈ; ਰੇ ਸਾਕਤ ਢੋਰ ॥੨॥

ohu janam na marai; re saakat dtor |2|

Sant Singh KhalsaGod is not born, and He does not die, you foolish, faithless cynic! ||2||
Manmohan SinghO ignorant worshipper of mammon, He, the Lord is not born, nor does he die.
Manmohan Singh (Punjabi)ਹੇ ਮੂਰਖ! ਮਾਇਆ ਦੇ ਪੁਜਾਰੀ! ਉਹ ਸੁਆਮੀ ਨਾਂ ਜਨਮ ਧਾਰਦਾ ਹੈ, ਨਾਂ ਹੀ ਮਰਦਾ ਹੈ।
Fareedkot Teekaਰੇ (ਸਾਕਤ) ਨਿਗੁਰੇ! (ਢੋਰ) ਪਸੂ ਉਹ ਪਰਮੇਸ੍ਵਰ ਜਨਮਤਾ ਮਰਤਾ ਨਹੀਂ ਹੈ॥੨॥
Prof. Sahib Singhਹੇ ਰੱਬ ਤੋਂ ਟੁੱਟੇ ਹੋਏ ਮੂਰਖ! ਪਰਮਾਤਮਾ ਨਾਹ ਜੰਮਦਾ ਹੈ ਨਾਹ ਮਰਦਾ ਹੈ ॥੨॥

ਪਦ ਅਰਥ ਜਨਮਿ ਨ ਮਰੈ = ਜੰਮ ਕੇ ਨਹੀਂ ਮਰਦਾ, ਨਾਹ ਜੰਮਦਾ ਹੈ ਨਾਹ ਮਰਦਾ ਹੈ। ਰੇ ਸਾਕਤ = ਹੇ ਰੱਬ ਤੋਂ ਟੁੱਟੇ ਹੋਏ! ਰੇ ਢੋਰ = ਹੇ ਮਹਾ ਮੂਰਖ! ॥੨॥

SikhNet (Spanish)oh cuadrúpedo, oh alabador de Maya, entiende que Dios ni nace ni muere. (2)

ਸਗਲ ਪਰਾਧ; ਦੇਹਿ ਲੋਰੋਨੀ ॥

sagal paraadh; dehi loronee |

Sant Singh KhalsaYou sing lullabyes to your stone god - this is the source of all your mistakes.
Manmohan SinghAll the sins result from thy giving lullaby to thy stone-god.
Manmohan Singh (Punjabi)ਤੇਰੇ ਆਪਣੇ ਪੱਥਰ ਦੇ ਦੇਵਤੇ ਨੂੰ ਲੋਰੀ ਦੇਣ ਤੋਂ ਸਾਰੇ ਪਾਪ ਪੈਦਾ ਹੁੰਦੇ ਹਨ।
Fareedkot Teekaਜੋ ਠਾਕਰ ਕੋ ਲੋਰੀ ਦੇਤੇ ਹੈਂ ਉਨੋਂ ਨੇ ਸੰਪੂਰਨ ਅਪਰਾਧ ਕਰ ਲੀਏ ਜਾਣੋ॥
Prof. Sahib Singhਤੂੰ (ਕ੍ਰਿਸ਼ਨ-ਮੂਰਤੀ ਨੂੰ) ਲੋਰੀ ਦੇਂਦਾ ਹੈਂ (ਆਪਣੇ ਵਲੋਂ ਤੂੰ ਪਰਮਾਤਮਾ ਨੂੰ ਲੋਰੀ ਦੇਂਦਾ ਹੈਂ, ਤੇਰਾ ਇਹ ਕੰਮ) ਸਾਰੇ ਅਪਰਾਧਾਂ (ਦਾ ਮੂਲ ਹੈ)।

ਪਦ ਅਰਥ ਸਗਲ ਪਰਾਧ = ਸਾਰੇ ਅਪਰਾਧਾਂ (ਦਾ ਮੂਲ)। ਦੇਹਿ = ਦੇਹਿਂ, ਤੂੰ ਦੇਂਦਾ ਹੈਂ। ਲੋਰੋਨੀ = ਲੋਰੀ।

SikhNet (Spanish)Cantas para arrullar y acostar a tu Dios y así cometes un grave error.

ਸੋ ਮੁਖੁ ਜਲਉ; ਜਿਤੁ ਕਹਹਿ ਠਾਕੁਰੁ ਜੋਨੀ ॥੩॥

so mukh jlau; jit kaheh tthaakur jonee |3|

Sant Singh KhalsaLet that mouth be burnt, which says that our Lord and Master is subject to birth. ||3||
Manmohan SinghMay that mouth burn, which says that the Lord enters into existences.
Manmohan Singh (Punjabi)ਹੇ ਸੜ ਜਾਵੇ ਉਹ ਮੂੰਹ ਜੋ ਆਖਦਾ ਹੈ ਕਿ ਪ੍ਰਭੂ ਜੂਨੀਆਂ ਅੰਦਰ ਪੈਦਾ ਹੈ।
Fareedkot Teekaਸੋ ਮੁਖ ਜਲ ਜਾਉ ਜਿਸ ਮੁਖਿ ਕਰ ਕੇ ਕਹਤੇ ਹੈਂ ਕਿ ਠਾਕੁਰ ਜੀ ਜੋਨੀ ਮੇਂ ਆਏ ਹੈਂ॥੩॥☬ਜੇ ਕਹੇਂ ਆਪ ਕਾ ਕਿਆ ਨਿਸਚਾ ਹੈ? ਤਿਸ ਪਰ ਕਹਤੇ ਹੈਂ:
Prof. Sahib Singhਸੜ ਜਾਏ (ਤੇਰਾ) ਉਹ ਮੂੰਹ ਜਿਸ ਦੀ ਰਾਹੀਂ ਤੂੰ ਆਖਦਾ ਹੈਂ ਕਿ ਮਾਲਕ-ਪ੍ਰਭੂ ਜੂਨਾਂ ਵਿਚ ਆਉਂਦਾ ਹੈ ॥੩॥

ਪਦ ਅਰਥ ਸੋ = ਉਹ। ਜਲਉ = {ਹੁਕਮੀ ਭਵਿੱਖਤ, ਅੱਨ ਪੁਰਖ, ਇਕ-ਵਚਨ} ਸੜ ਜਾਏ। ਜਿਤੁ = ਜਿਸ (ਮੂੰਹ) ਨਾਲ। ਕਹਹਿ = ਤੂੰ ਆਖਦਾ ਹੈਂ, ਕਹਹਿਂ ॥੩॥

SikhNet (Spanish)Destruidos sean los labios por donde sale la idea de que Dios fue puesto en el vientre. (3)

ਜਨਮਿ ਨ ਮਰੈ; ਨ ਆਵੈ. ਨ ਜਾਇ ॥

janam na marai; na aavai. na jaae |

Sant Singh KhalsaHe is not born, and He does not die; He does not come and go in reincarnation.
Manmohan SinghHe is not born, nor dies He. He comes and goes not.
Manmohan Singh (Punjabi)ਉਹ ਜੰਮਦਾ ਨਹੀਂ, ਨਾਂ ਹੀ ਉਹ ਮਰਦਾ ਹੈ। ਉਹ ਆਉਂਦਾ ਤੇ ਜਾਂਦਾ ਨਹੀਂ।
Fareedkot Teekaਜਨਮ ਕੇ ਆਵਤਾ ਨਹੀਂ ਔ ਮਰ ਕਰ ਕੇ ਜਾਤਾ ਨਹੀਂ॥
Prof. Sahib Singhਪਰਮਾਤਮਾ ਨਾਹ ਜੰਮਦਾ ਹੈ ਨਾਹ ਮਰਦਾ ਹੈ, ਨਾਹ ਆਉਂਦਾ ਹੈ ਨਾਹ ਜਾਂਦਾ ਹੈ।

ਪਦ ਅਰਥ ਨ ਆਵੈ ਨ ਜਾਇ = ਨਾਹ ਆਉਂਦਾ ਹੈ ਨਾਹ ਜਾਂਦਾ ਹੈ।

SikhNet (Spanish)No, Él no nace ni muere, pues ve,

ਨਾਨਕ ਕਾ ਪ੍ਰਭੁ ਰਹਿਓ ਸਮਾਇ ॥੪॥੧॥

naanak kaa prabh rahio samaae |4|1|

Sant Singh KhalsaThe God of Nanak is pervading and permeating everywhere. ||4||1||
Manmohan SinghThe Lord of Nanak is pervading everywhere.
Manmohan Singh (Punjabi)ਨਾਨਕ ਦਾ ਸੁਆਮੀ ਹਰ ਥਾਂ ਵਿਆਪਕ ਹੋ ਰਿਹਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹਮਾਰਾ ਸਮ੍ਰਥੁ ਠਾਕੁਰ ਸਰਬ ਅਸਥਾਨੋਂ ਮੇਂ (ਸਮਾਇ) ਬ੍ਯਾਪਕ ਹੋ ਰਹਾ ਹੈ॥੪॥੧॥
Prof. Sahib Singhਉਹ ਨਾਨਕ ਦਾ ਪਰਮਾਤਮਾ ਸਭ ਥਾਈਂ ਵਿਆਪਕ ਹੈ ॥੪॥੧॥

ਪਦ ਅਰਥ ਸਮਾਇ ਰਹਿਓ = ਸਭ ਥਾਂ ਵਿਆਪਕ ਹੈ ॥੪॥੧॥

SikhNet (Spanish)el Dios de Nanak, prevalece en todo y por todas partes.(4-1)

Open this shabad →

Shabad Guru Arjan Dev Ji Raag Bhairao

ਭੈਰਉ ਮਹਲਾ ੫ ॥

bhairau mahalaa 5 |

Sant Singh KhalsaBhairao, Fifth Mehl:
Manmohan SinghBhairo 5th Guru.
Manmohan Singh (Punjabi)ਭੈਰਉ ਪੰਜਵੀਂ ਪਾਤਿਸ਼ਾਹੀ।
SikhNet (Spanish)Bhairo, Mejl Guru Aryan, Quinto Canal Divino.

ਊਠਤ ਸੁਖੀਆ; ਬੈਠਤ ਸੁਖੀਆ ॥

aootthat sukheea; baitthat sukheea |

Sant Singh KhalsaStanding up, I am at peace; sitting down, I am at peace.
Manmohan SinghI am in peace when rising, in peace when sitting,
Manmohan Singh (Punjabi)ਉਠਦਾ ਹੋਇਆ ਮੈਂ ਸੁਖੀ ਹਾਂ, ਸੁਖੀ ਹਾਂ ਮੈਂ ਬਹਿੰਦਾ ਹੋਇਆ,
Fareedkot Teekaਜਬ ਐਸੀ ਸਮਝ ਹੂਈ ਤਬ ਊਠਤਾ ਔਰ ਬੈਠਤਾ ਹੂਆ ਸੁਖੀਆ ਹੂਆ ਹੂੰ॥
Prof. Sahib Singhਜਦੋਂ ਕੋਈ ਮਨੁੱਖ ਇਉਂ ਸਮਝ ਲੈਂਦਾ ਹੈ (ਕਿ ਪਰਮਾਤਮਾ ਹੀ ਸਭ ਦਾ ਰਾਖਾ ਹੈ) ਤਾਂ ਉਹ ਉਠਦਾ ਬੈਠਦਾ ਹਰ ਵੇਲੇ ਆਤਮਕ ਆਨੰਦ ਮਾਣਦਾ ਹੈ।

ਪਦ ਅਰਥ ਊਠਤ ਬੈਠਤ = ਉਠਦਾ ਬੈਠਦਾ ਹਰ ਵੇਲੇ। ਸੁਖੀਆ = ਆਤਮਕ ਆਨੰਦ ਵਿਚ।

SikhNet (Spanish)Aquél que sabe que Dios prevalece en todo, el miedo no lo aflige,

ਭਉ ਨਹੀ ਲਾਗੈ; ਜਾਂ ਐਸੇ ਬੁਝੀਆ ॥੧॥

bhau nahee laagai; jaan aise bujheea |1|

Sant Singh KhalsaI feel no fear, because this is what I understand. ||1||
Manmohan Singhand feel no fear, when I know this, that,
Manmohan Singh (Punjabi)ਅਤੇ ਮੈਨੂੰ ਕੋਈ ਡਰ ਨਹੀਂ ਲੱਗਦਾ ਜਦ ਮੈਂ ਇਸ ਤਰ੍ਹਾਂ ਜਾਣ ਲੈਂਦਾ ਹਾਂ ਕਿ-
Fareedkot Teekaਪੁਨ: ਮੇਰੇ ਕੋ ਭੈ ਭੀ ਨਹੀਂ ਲਾਗਤਾ ਹੈ॥੧॥
Prof. Sahib Singhਤਦੋਂ ਉਸ ਨੂੰ ਕਿਸੇ ਕਿਸਮ ਦਾ ਕੋਈ (ਮੌਤ ਆਦਿਕ ਦਾ) ਡਰ ਪੋਹ ਨਹੀਂ ਸਕਦਾ ॥੧॥

ਪਦ ਅਰਥ ਭਉ = (ਕਿਸੇ ਕਿਸਮ ਦਾ) ਡਰ। ਜਾਂ = ਜਦੋਂ। ਐਸੇ = ਇਸ ਤਰ੍ਹਾਂ। ਬੁਝੀਆ = (ਮਨੁੱਖ) ਸਮਝਦਾ ਹੈ ॥੧॥

SikhNet (Spanish)se encuentra siempre en Éxtasis, haga lo que haga. (1)

ਰਾਖਾ ਏਕੁ ਹਮਾਰਾ ਸੁਆਮੀ ॥

raakhaa ek hamaaraa suaamee |

Sant Singh KhalsaThe One Lord, my Lord and Master, is my Protector.
Manmohan Singhthe one Lord is my Protector,
Manmohan Singh (Punjabi)ਇਕ ਪ੍ਰਭੂ ਮੇਰਾ ਰਖਵਾਲਾ ਹੈ,
Fareedkot Teekaਹੇ ਸ੍ਵਾਮੀ! ਏਕ ਤੂੰ ਹੀ ਹਮਾਰਾ ਰਛਕ ਹੈਂ॥☬ਪੁਨ: ਕੈਸਾ ਹੈਂ?
Prof. Sahib Singhਅਸਾਂ ਜੀਵਾਂ ਦਾ ਰਾਖਾ ਇਕ ਮਾਲਕ-ਪ੍ਰਭੂ ਹੀ ਹੈ।

ਪਦ ਅਰਥ ਹਮਾਰਾ = ਅਸਾਂ ਜੀਵਾਂ ਦਾ। ਸੁਆਮੀ = ਮਾਲਕ।

SikhNet (Spanish)Nuestro Único Santuario será siempre nuestro Señor,

ਸਗਲ ਘਟਾ ਕਾ ਅੰਤਰਜਾਮੀ ॥੧॥ ਰਹਾਉ ॥

sagal ghattaa kaa antarajaamee |1| rahaau |

Sant Singh KhalsaHe is the Inner-knower, the Searcher of Hearts. ||1||Pause||
Manmohan Singhwho is the searcher of all hearts. Pause.
Manmohan Singh (Punjabi)ਜੋ ਸਾਰਿਆਂ ਦਿਲਾਂ ਦੀਆਂ ਜਾਣਨਹਾਰ ਹੈ। ਠਹਿਰਾਉ।
Fareedkot Teekaਸੰਪੂਰਨ ਦੇਹ ਧਾਰੀਓਂ ਕੇ ਅੰਤਰ ਕਾ ਪ੍ਰੇਰਕੁ ਹੈਂ॥੧॥ ਰਹਾਉ ॥
Prof. Sahib Singhਸਾਡਾ ਉਹ ਮਾਲਕ ਸਭ ਜੀਵਾਂ ਦੇ ਦਿਲ ਦੀ ਜਾਣਨ ਵਾਲਾ ਹੈ ॥੧॥ ਰਹਾਉ ॥

ਪਦ ਅਰਥ ਘਟਾ ਕਾ = ਘਟਾਂ ਕਾ, ਸਰੀਰਾਂ ਦਾ। ਅੰਤਰਜਾਮੀ = ਦਿਲ ਦੀ ਜਾਣਨ ਵਾਲਾ ॥੧॥ ਰਹਾਉ ॥

SikhNet (Spanish)sí, el que es el Conocedor de todos los corazones. (1-Pausa)

ਸੋਇ ਅਚਿੰਤਾ; ਜਾਗਿ ਅਚਿੰਤਾ ॥

soe achintaa; jaag achintaa |

Sant Singh KhalsaI sleep without worry, and I awake without worry.
Manmohan SinghCare-free I sleep and I have no fear when I am awake.
Manmohan Singh (Punjabi)ਬੇਫਿਕਰ ਹੋ ਸੌਦਾ ਹਾਂ ਅਤੇ ਬੇਫਿਕਰ ਹੋ ਹੀ ਮੈਂ ਜਾਗਦਾ ਹਾਂ।
Fareedkot Teekaਚਿੰਤਾ ਤੇ ਰਹਿਤ ਹੋਇ ਕਰ ਸੋਵਤਾ ਹੂੰ, ਪੁਨਃ ਜਾਗ੍ਰਿਤ ਮੇਂ ਭੀ ਅਚਿੰਤਾ ਹੋ ਕੇ ਰਹਿਤਾ ਹੂੰ॥
Prof. Sahib Singh(ਜਦੋਂ ਮਨੁੱਖ ਇਹ ਸਮਝ ਲੈਂਦਾ ਹੈ ਕਿ ਇਕ ਪਰਮਾਤਮਾ ਹੀ ਸਭ ਜੀਵਾਂ ਦਾ ਰਾਖਾ ਹੈ) ਤਾਂ ਉਹ ਮਨੁੱਖ ਨਿਸਚਿੰਤ ਹੋ ਕੇ ਸੌਂਦਾ ਹੈ ਨਿਸਚਿੰਤ ਹੋ ਕੇ ਜਾਗਦਾ ਹੈ,

ਪਦ ਅਰਥ ਸੋਇ = ਸੌਂਦਾ ਹੈ। ਜਾਗਿ = ਜਾਗੇ, ਜਾਗਦਾ ਹੈ। ਅਚਿੰਤਾ = ਚਿੰਤਾ-ਰਹਿਤ ਹੋ ਕੇ।

SikhNet (Spanish)Duerme entonces sin preocupación, oh ser humano y despierta en total libertad,

ਜਹਾ ਕਹਾਂ; ਪ੍ਰਭੁ ਤੂੰ ਵਰਤੰਤਾ ॥੨॥

jahaa kahaan; prabh toon varatantaa |2|

Sant Singh KhalsaYou, O God, are pervading everywhere. ||2||
Manmohan SinghThou, O Lord, are contained everywhere.
Manmohan Singh (Punjabi)ਤੂੰ ਹੇ ਸੁਆਮੀ ਹਰ ਥਾਂ ਵਿਆਪਕ ਹੋ ਰਿਹਾ ਹੈ।
Fareedkot Teekaਔਰ ਐਸਾ ਜਾਣਤਾ ਹੂੰ ਕਿ ਹੇ ਪ੍ਰਭੂ ਸੰਪੂਰਨ ਅਸਥਾਨੋਂ ਮੇਂ ਤੂੰ ਹੀ (ਵਰਤੰਤਾ) ਕ੍ਰੀੜਾ ਕਰ ਰਹਾ ਹੈਂ॥੨॥
Prof. Sahib Singh(ਤਦੋਂ ਮਨੁੱਖ ਹਰ ਵੇਲੇ ਇਹ ਆਖਣ ਲੱਗ ਪੈਂਦਾ ਹੈ ਕਿ ਹੇ ਸੁਆਮੀ!) ਤੂੰ ਪ੍ਰਭੂ ਹੀ ਹਰ ਥਾਂ ਮੌਜੂਦ ਹੈਂ ॥੨॥

ਪਦ ਅਰਥ ਜਹਾ ਕਹਾਂ = ਜਿੱਥੇ ਕਿੱਥੇ, ਹਰ ਥਾਂ। ਪ੍ਰਭੁ ਤੂੰ = ਤੂੰ ਪ੍ਰਭੂ ਹੀ। ਵਰਤੰਤਾ = ਮੌਜੂਦ ਹੈਂ ॥੨॥

SikhNet (Spanish)pues tu Dios Todopoderoso sostiene y prevalece en todo. (2)

ਘਰਿ ਸੁਖਿ ਵਸਿਆ; ਬਾਹਰਿ ਸੁਖੁ ਪਾਇਆ ॥

ghar sukh vasiaa; baahar sukh paaeaa |

Sant Singh KhalsaI dwell in peace in my home, and I am at peace outside.
Manmohan SinghI live in peace at home and find peace abroad,
Manmohan Singh (Punjabi)ਮੈਂ ਆਪਣੇ ਧਾਮ ਵਿੱਚ ਆਰਾਮ ਅੰਦਰ ਵੱਸਦਾ ਹਾਂ ਅਤੇ ਬਾਹਰ ਭੀ ਆਰਾਮ ਪਾਉਂਦਾ ਹਾਂ,
Fareedkot Teekaਮੇਰਾ (ਘਰਿ) ਰਿਦਾ ਭੀ ਸੁਖ ਪੂਰਬਕ (ਵਸਿਆ) ਗੁਣੋ ਸੰਜੁਗਤ ਹੂਆ ਹੈ ਔਰ ਬਾਹ੍ਯ ਸੁਖ ਭੀ ਪ੍ਰਾਪਤਿ ਹੂਆ ਹੈ॥
Prof. Sahib Singhਉਹ ਮਨੁੱਖ ਆਪਣੇ ਘਰ ਵਿਚ (ਭੀ) ਸੁਖੀ ਵੱਸਦਾ ਹੈ, ਉਹ ਘਰੋਂ ਬਾਹਰ (ਜਾ ਕੇ) ਭੀ ਆਨੰਦ ਮਾਣਦਾ ਹੈ,

ਪਦ ਅਰਥ ਘਰਿ = ਘਰ ਵਿਚ। ਸੁਖਿ = ਆਨੰਦ ਵਿਚ। ਬਾਹਰਿ = ਘਰੋਂ ਬਾਹਰ। ਸੁਖੁ = ਆਨੰਦ।

SikhNet (Spanish)Tal es el Mantra que me fue dado por el Guru,

ਕਹੁ ਨਾਨਕ; ਗੁਰਿ ਮੰਤ੍ਰੁ ਦ੍ਰਿੜਾਇਆ ॥੩॥੨॥

kahu naanak; gur mantru drirraaeaa |3|2|

Sant Singh KhalsaSays Nanak, the Guru has implanted His Mantra within me. ||3||2||
Manmohan Singhsince the Guru has fixed the Holy word within my mind, O Nanak!
Manmohan Singh (Punjabi)ਜਦ ਦੀ ਗੁਰਾਂ ਨੇ ਮੇਰੇ ਮਨ ਅੰਦਰ ਗੁਰਬਾਣੀ ਪੱਕੀ ਤਰ੍ਹਾ ਟਿਕਾਈ ਹੈ, ਹੇ ਨਾਨਕ!
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਗੁਰੋਂ ਨੇ ਮੇਰੇ ਕੋ ਰਾਮ (ਮੰਤ੍ਰ) ਉਪਦੇਸ ਦ੍ਰਿੜ ਕਰਾਯਾ ਹੈ॥੩॥੨॥☬ਏਕ ਸਮੇਂ ਹਿੰਦੂ ਔਰ ਮੁਸਲਮਾਨੋਂ ਨੇ ਕਬੀਰ ਜੀ ਸੇ ਪੂਛਾ ਥਾ: ਗੋਸਾਈਂ ਕੌਨ ਹੈ ਔ ਅਲਾਹ ਕੌਨ ਹੈ ਔਰ ਤੂੰ ਕਿਸ ਕੀ ਉਪਾਸਨਾ ਕਰਤਾ ਹੈਂ? ਔਰ ਤੇਰਾ ਨਿਸਚਾ ਹਿੰਦੂਓਂ ਕੇ ਮਤਿ ਪਰ ਹੈ ਯਾ ਮੁਸਲਮਾਨੋਂ ਕੇ ਮਤ ਪਰ? ਤਿਨ ਕੋ ਕਬੀਰ ਜੀ ਨੇ ਐਸੇ ਉਤਰੁ ਦੀਆ ਥਾ। ਸੋ ਕਹਤੇ ਹੈਂ:
Prof. Sahib Singhਨਾਨਕ ਆਖਦਾ ਹੈ- ਗੁਰੂ ਨੇ ਜਿਸ ਮਨੁੱਖ ਦੇ ਹਿਰਦੇ ਵਿਚ (ਇਹ) ਉਪਦੇਸ਼ ਪੱਕਾ ਕਰ ਦਿੱਤਾ (ਕਿ ਪਰਮਾਤਮਾ ਹੀ ਅਸਾਂ ਸਭ ਜੀਵਾਂ ਦਾ ਰਾਖਾ ਹੈ) ॥੩॥੨॥

ਪਦ ਅਰਥ ਕਹੁ = ਆਖ। ਨਾਨਕ = ਹੇ ਨਾਨਕ! ਗੁਰਿ = ਗੁਰੂ ਨੇ। ਮੰਤ੍ਰੁ = ਉਪਦੇਸ਼। ਦ੍ਰਿੜਾਇਆ = ਹਿਰਦੇ ਵਿਚ ਪੱਕਾ ਕਰ ਦਿੱਤਾ ॥੩॥੨॥

SikhNet (Spanish)que ahora no hay nada más que Paz para mí, tanto por fuera como en mi interior. (3-2)

Open this shabad →

Shabad Bhagat Kabir Ji Raag Bhairao

ਭੈਰਉ ਮਹਲਾ ੫ ॥

bhairau mahalaa 5 |

Sant Singh KhalsaBhairao, Fifth Mehl:
Manmohan SinghBhairo 5th Guru.
Manmohan Singh (Punjabi)ਭੈਰਉ ਪੰਜਵੀਂ ਪਾਤਿਸ਼ਾਹੀ।
SikhNet (Spanish)Bhairo, Mejl Guru Aryan, Quinto Canal Divino.

ਵਰਤ. ਨ ਰਹਉ; ਨ ਮਹ ਰਮਦਾਨਾ ॥

varat. na rhau; na meh ramadaanaa |

Sant Singh KhalsaI do not keep fasts, nor do I observe the month of Ramadaan.
Manmohan SinghI practise not fasting, not observe I the month of Ramzan.
Manmohan Singh (Punjabi)ਮੈਂ ਵਰਤ ਰੱਖਦਾ ਹਾਂ, ਨਾਂ ਹੀ ਮੈਂ ਰਮਜਾਨ ਦੇ ਮਹੀਨੇ ਵੱਲ ਧਿਆਨ ਦਿੰਦਾ ਹਾਂ।
Fareedkot Teekaਹਿੰਦੂਓਂ ਕੇ ਬ੍ਰਤੋਂ ਮੇਂ ਇਸਥਿਤ ਨਹੀਂ ਰਹਿਤਾ ਹੂੰ ਔਰ ਨਾ (ਰਮਦਾਨਾ) ਰਮਜਾਨ ਰੋਜਿਓਂ ਕੇ ਮਾਹ ਮਹੀਨੇ ਕੋ ਮਾਨਤਾ ਹੂੰ॥
Prof. Sahib Singhਨਾਹ ਮੈਂ (ਹਿੰਦੂ ਦੇ) ਵਰਤਾਂ ਦਾ ਆਸਰਾ ਲੈਂਦਾ ਹਾਂ, ਨਾਹ ਮੈਂ (ਮੁਸਲਮਾਨ ਦੇ) ਰਮਜ਼ਾਨ ਦੇ ਮਹੀਨੇ (ਵਿਚ ਰੱਖੇ ਰੋਜ਼ਿਆਂ ਦਾ)।

ਪਦ ਅਰਥ ਰਹਉ = ਰਹਉਂ, ਮੈਂ ਰਹਿੰਦਾ ਹਾਂ। ਮਹ ਰਮਦਾਨਾ = ਮਾਹ ਰਮਜ਼ਾਨਾ, ਰਮਜ਼ਾਨ ਦਾ ਮਹੀਨਾ (ਜਦੋਂ ਰੋਜ਼ੇ ਰੱਖੇ ਜਾਂਦੇ ਹਨ)।

SikhNet (Spanish)Ni hago ayunos como el hindú, ni observo el mes de Ramadán

ਤਿਸੁ ਸੇਵੀ; ਜੋ ਰਖੈ ਨਿਦਾਨਾ ॥੧॥

tis sevee; jo rakhai nidaanaa |1|

Sant Singh KhalsaI serve only the One, who will protect me in the end. ||1||
Manmohan SinghI serve Him alone, who will save me in the end.
Manmohan Singh (Punjabi)ਮੈਂ ਕੇਵਲ ਉਸ ਦੀ ਟਹਿਲ ਕਰਦਾ ਹਾਂ, ਜੋ ਅਖੀਰ ਨੂੰ ਮੇਰੀ ਰੱਖਿਆ ਕਰੇਗਾ।
Fareedkot Teekaਜੋ ਅੰਤ ਕੋ ਰਖਕ ਹੈ ਤਿਸੁ ਕੋ ਸੇਵਤਾ ਹੂੰ॥੧॥
Prof. Sahib Singhਮੈਂ ਤਾਂ (ਸਿਰਫ਼) ਉਸ ਪਰਮਾਤਮਾ ਨੂੰ ਸਿਮਰਦਾ ਹਾਂ ਜਿਹੜਾ ਆਖ਼ਿਰ (ਹਰੇਕ ਦੀ) ਰੱਖਿਆ ਕਰਦਾ ਹੈ ॥੧॥

ਪਦ ਅਰਥ ਤਿਸੁ = ਉਸ ਪ੍ਰਭੂ ਨੂੰ। ਸੇਵੀ = ਸੇਵੀਂ, ਮੈਂ ਸਿਮਰਦਾ ਹਾਂ। ਰਖੈ = ਰੱਖਿਆ ਕਰਦਾ ਹੈ। ਨਿਦਾਨਾ = ਆਖ਼ਰ ਨੂੰ ॥੧॥

SikhNet (Spanish)como el musulmán, pues Le sirvo sólo a Él, Quien emancipa a todos al final. (1)

ਏਕੁ ਗੁਸਾਈ ਅਲਹੁ ਮੇਰਾ ॥

ek gusaaee alahu meraa |

Sant Singh KhalsaThe One Lord, the Lord of the World, is my God Allah.
Manmohan SinghThe One Lord of the world is my God.
Manmohan Singh (Punjabi)ਸੰਸਾਰ ਦਾ ਇੱਕ ਸੁਆਮੀ ਹੀ ਮੇਰਾ ਵਾਹਿਗੁਰੂ ਹੈ।
Fareedkot Teekaਅਲਾਹ ਔਰ ਗੁਸਾਈ ਮੇਰਾ ਵਹੁ ਏਕ ਵਾਹਿਗੁਰੂ ਹੀ ਹੈ॥
Prof. Sahib Singhਮੇਰਾ ਤਾਂ ਸਿਰਫ਼ ਉਹ ਹੈ (ਜਿਸ ਨੂੰ ਹਿੰਦੂ) ਗੁਸਾਈਂ (ਆਖਦਾ ਹੈ ਅਤੇ ਜਿਸ ਨੂੰ ਮੁਸਲਮਾਨ) ਅੱਲਾ (ਆਖਦਾ ਹੈ)।

ਪਦ ਅਰਥ ਗੁਸਾਈ = ਗੋ-ਸਾਈਂ, ਧਰਤੀ ਦਾ ਖਸਮ। ਅਲਹੁ = ਅੱਲਾ (ਮੁਸਲਮਾਨਾਂ ਦਾ ਨਾਮ ਪਰਮਾਤਮਾ ਵਾਸਤੇ)।

SikhNet (Spanish)Lo mismo es Gosaim que Alá,

ਹਿੰਦੂ ਤੁਰਕ; ਦੁਹਾਂ ਨੇਬੇਰਾ ॥੧॥ ਰਹਾਉ ॥

hindoo turak; duhaan neberaa |1| rahaau |

Sant Singh KhalsaHe adminsters justice to both Hindus and Muslims. ||1||Pause||
Manmohan SinghHe ministers justice to both the Hindus and Muslims. Pause.
Manmohan Singh (Punjabi)ਉਹ ਹਿੰਦੂਆਂ ਅਤੇ ਮੁਸਲਮਾਨਾ ਦੋਹਾਂ ਦਾ ਨਿਆਂ ਕਰਦਾ ਹੈ। ਠਹਿਰਾਉ।
Fareedkot Teekaਜੋ ਹਿੰਦੂ ਅਰ ਮੁਸਲਮਾਨ ਦੋਨੋ ਕਾ (ਨੇਬੇਰਾ) ਨਿ੍ਯਾਉਂ ਕਰਨੇ ਵਾਲਾ ਹੈ॥੧॥ ਰਹਾਉ ॥
Prof. Sahib Singh(ਆਤਮਕ ਜੀਵਨ ਦੀ ਅਗਵਾਈ ਦੇ ਸੰਬੰਧ ਵਿਚ) ਮੈਂ ਹਿੰਦੂ ਅਤੇ ਤੁਰਕ ਦੋਹਾਂ ਨਾਲੋਂ ਹੀ ਸਾਂਝ ਮੁਕਾ ਲਈ ਹੈ ॥੧॥ ਰਹਾਉ ॥

ਪਦ ਅਰਥ ਦੁਹਾਂ ਨੇਬੇਰਾ = ਦੁਹਾਂ ਤੋਂ (ਸੰਬੰਧ) ਨਿਬੇੜ ਲਿਆ ਹੈ, ਦੋਹਾਂ ਨਾਲੋਂ ਮੁਕਾ ਲਿਆ ਹੈ ॥੧॥ ਰਹਾਉ ॥

SikhNet (Spanish)pues me he liberado tanto de los ritos hindúes como de los musulmanes. (1-Pausa)

ਹਜ ਕਾਬੈ ਜਾਉ ਨ ਤੀਰਥ ਪੂਜਾ ॥

haj kaabai jaau na teerath poojaa |

Sant Singh KhalsaI do not make pilgrimages to Mecca, nor do I worship at Hindu sacred shrines.
Manmohan SinghI go not on pilgrimage to Mecca, nor worship I at the holies.
Manmohan Singh (Punjabi)ਮੈਂ ਮੱਕੇ ਦੀ ਯਾਤਰਾ ਤੇ ਨਹੀਂ ਜਾਂਦਾ, ਨਾਂ ਹੀ ਮੈਂ ਧਰਮ ਅਸਥਾਨਾਂ ਤੇ ਉਪਾਸ਼ਨਾ ਕਰਦਹਾ ਹਾਂ।
Fareedkot Teekaਨਾ ਤੋ ਕਾਬੇ ਹਜ ਕਰਨੇ ਕੋ ਜਾਤਾ ਹੂੰ ਔਰ ਨਾ ਤੀਰਥ ਜਾਤ੍ਰਾ ਕਰਤਾ ਹੂੰ, ਨਾ ਠਾਕੁਰ ਪੂਜਾ ਕਰਤਾ ਹੂੰ॥
Prof. Sahib Singhਮੈਂ ਨਾਹ ਕਾਬੇ ਦਾ ਹੱਜ ਕਰਨ ਜਾਂਦਾ ਹਾਂ (ਜਿਵੇਂ ਮੁਸਲਮਾਨ ਜਾਂਦੇ ਹਨ), ਨਾਹ ਮੈਂ (ਹਿੰਦੂਆਂ ਵਾਂਗ) ਤੀਰਥਾਂ ਤੇ ਪੂਜਾ ਕਰਨ ਜਾਂਦਾ ਹਾਂ।

ਪਦ ਅਰਥ ਜਾਉ ਨ = ਜਾਉਂ ਨ, ਮੈਂ ਨਹੀਂ ਜਾਂਦਾ।

SikhNet (Spanish)No hago peregrinajes a la Mecca, ni hago alabanza en los santuarios Hindúes.

ਏਕੋ ਸੇਵੀ; ਅਵਰੁ. ਨ ਦੂਜਾ ॥੨॥

eko sevee; avar. na doojaa |2|

Sant Singh KhalsaI serve the One Lord, and not any other. ||2||
Manmohan SinghI serve only the one Lord and not any other.
Manmohan Singh (Punjabi)ਮੈਂ ਕੇਵਲ ਇੱਕ ਸੁਆਮੀ ਦੀ ਘਾਲ ਕਮਾਉਂਦਾ ਹਾਂ ਅਤੇ ਕਿਸੇ ਹੋਰਸ ਦੀ ਨਹੀਂ।
Fareedkot Teekaਏਕ ਵਾਹਿਗੁਰੂ ਕੋ ਸੇਵਨਾ ਕਰਤਾ ਹੂੰ ਔਰ ਦੂਸਰਾ ਨਹੀਂ ਜਾਨਤਾ ਹੂੰ॥੨॥
Prof. Sahib Singhਮੈਂ ਤਾਂ ਸਿਰਫ਼ ਇੱਕ ਪਰਮਾਤਮਾ ਨੂੰ ਸਿਮਰਦਾ ਹਾਂ, ਕਿਸੇ ਹੋਰ ਦੂਜੇ ਨੂੰ ਨਹੀਂ (ਸਿਮਰਦਾ) ॥੨॥

ਪਦ ਅਰਥ ਏਕੋ ਸੇਵੀ = ਇਕ ਪਰਮਾਤਮਾ ਨੂੰ ਹੀ ਮੈਂ ਸਿਮਰਦਾ ਹਾਂ ॥੨॥

SikhNet (Spanish)Sirvo sólo al Único Dios y no, no sirvo a nadie más. (2)

ਪੂਜਾ ਕਰਉ ਨ ਨਿਵਾਜ ਗੁਜਾਰਉ ॥

poojaa krau na nivaaj gujaarau |

Sant Singh KhalsaI do not perform Hindu worship services, nor do I offer the Muslim prayers.
Manmohan SinghI perform not Hindu worship, nor offer I Muslim prayer.
Manmohan Singh (Punjabi)ਮੈਂ ਹਿੰਦੂ ਢੰਗ ਦੀ ਉਪਾਸ਼ਨਾ ਨਹੀਂ ਕਰਦਾ, ਨਾਂ ਹੀ ਮੈਂ ਮੁਸਲਮਾਨੀ ਨਮਾਜ ਪੜ੍ਹਦਾ ਹਾਂ।
Fareedkot Teekaਨਾ ਤੋ ਪਥਰਾਦਿਕੋਂ ਕੋ ਪਰਮੇਸ੍ਵਰ ਜਾਨ ਕਰ ਪੂਜਾ ਕਰਤਾ ਹੂੰ ਔਰ ਨਾ ਨਿਮਾਜ ਕੋ (ਗੁਜਾਰਉ) ਕਰਤਾ ਹੂੰ॥
Prof. Sahib Singhਮੈਂ ਨਾਹ (ਹਿੰਦੂਆਂ ਵਾਂਗ ਵੇਦ-) ਪੂਜਾ ਕਰਦਾ ਹਾਂ, ਨਾਹ (ਮੁਸਲਮਾਨ ਵਾਂਗ) ਨਿਮਾਜ਼ ਪੜ੍ਹਦਾ ਹਾਂ।

ਪਦ ਅਰਥ ਕਰਉ ਨ = ਕਰਉਂ ਨ, ਮੈਂ ਨਹੀਂ ਕਰਦਾ। ਨਿਵਾਜ = ਨਿਮਾਜ਼। ਨ ਗੁਜਾਰਉ = ਨ ਗੁਜਾਰਉਂ, ਮੈਂ ਨਹੀਂ ਗੁਜ਼ਾਰਦਾ, ਮੈਂ (ਨਿਮਾਜ਼) ਨਹੀਂ ਪੜ੍ਹਦਾ।

SikhNet (Spanish)Mi alabanza no es del rito Hindú, ni hago oración como los musulmanes,

ਏਕ ਨਿਰੰਕਾਰ; ਲੇ ਰਿਦੈ ਨਮਸਕਾਰਉ ॥੩॥

ek nirankaar; le ridai namasakaarau |3|

Sant Singh KhalsaI have taken the One Formless Lord into my heart; I humbly worship Him there. ||3||
Manmohan SinghTaking the One Formless Lord into my mind, I make obeisance unto Him there.
Manmohan Singh (Punjabi)ਇੱਕ ਸਰੂ ਰਹਿਤ ਸਾਈਂ ਨੂੰ ਆਪਣੇ ਮਨ ਅੰਦਰ ਟਿਕਾ ਕੇ ਮੈਂ ਉਸ ਨੂੰ ਓਥੇ ਹੀ ਬੰਦਨਾ ਕਰਦਾ ਹਾਂ।
Fareedkot Teekaਏਕ ਨਿਰੰਕਾਰ ਕੋ ਰਿਦੇ ਵਿਖੇ ਧਾਰਨ ਕਰ ਕੇ ਨਮਸਕਾਰ ਕਰਤਾ ਹੂੰ॥੩॥
Prof. Sahib Singhਮੈਂ ਤਾਂ ਸਿਰਫ਼ ਨਿਰੰਕਾਰ ਨੂੰ ਹਿਰਦੇ ਵਿਚ ਵਸਾ ਕੇ (ਉਸ ਅੱਗੇ) ਸਿਰ ਨਿਵਾਂਦਾ ਹਾਂ ॥੩॥

ਪਦ ਅਰਥ ਲੈ = ਲੈ ਕੇ। ਰਿਦੈ = ਹਿਰਦੇ ਵਿਚ। ਨਮਸਕਾਰਉ = ਨਮਸਕਾਰਉਂ, ਮੈਂ ਸਿਰ ਨਿਵਾਂਦਾ ਹਾਂ ॥੩॥

SikhNet (Spanish)pues me postro sólo ante el Único Dios Absoluto en el interior de mi corazón. (3)

ਨਾ ਹਮ ਹਿੰਦੂ. ਨ ਮੁਸਲਮਾਨ ॥

naa ham hindoo. na musalamaan |

Sant Singh KhalsaI am not a Hindu, nor am I a Muslim.
Manmohan SinghI am neither a Hindu, nor a Muslim.
Manmohan Singh (Punjabi)ਨਾਂ ਮੈਂ ਹਿੰਦੂ ਹਾਂ, ਨਾਂ ਹੀ ਮੁਸਲਮਾਨ।
Fareedkot Teekaਨਾ ਤੋ ਹਮ ਹਿੰਦੂ ਹੈਂ ਔਰ ਨਾ ਮੁਸਲਮਾਨ ਹੈਂ॥
Prof. Sahib Singh(ਆਤਮਕ ਜੀਵਨ ਦੀ ਅਗਵਾਈ ਵਾਸਤੇ) ਨਾਹ ਅਸੀਂ ਹਿੰਦੂ (ਦੇ ਮੁਥਾਜ) ਹਾਂ, ਨਾਹ ਅਸੀਂ ਮੁਸਲਮਾਨ (ਦੇ ਮੁਥਾਜ) ਹਾਂ।

ਪਦ ਅਰਥ ਹਮ = ਅਸੀ।

SikhNet (Spanish)No soy ni Hindú ni Musulmán, pues mi cuerpo

ਅਲਹ ਰਾਮ ਕੇ; ਪਿੰਡੁ ਪਰਾਨ ॥੪॥

alah raam ke; pindd paraan |4|

Sant Singh KhalsaMy body and breath of life belong to Allah - to Raam - the God of both. ||4||
Manmohan SinghMy body and soul belong to Him, who is called God of Muslims and the Lord of Hindus.
Manmohan Singh (Punjabi)ਮੇਰੀ ਦੇਹ ਅਤੇ ਜਿੰਦੜੀ ਉਸ ਦੀ ਮਲਕੀਅਤ ਹਨ ਜੋ ਮੁਸਲਮਾਨਾਂ ਦਾ ਖੁਦਾ ਅਤੇ ਹਿੰਦੂਆਂ ਦਾ ਪ੍ਰਭੂ ਆਖਿਆ ਜਾਂਦਾ ਹੈ।
Fareedkot Teekaਅਲਹ ਰਾਮ ਕੇ ਤਾਂਈ ਸਰੀਰ ਕੇ ਵਿਖੇ ਪ੍ਰਾਣ ਰੂਪ ਮਾਨਾ ਹੈ॥੪॥
Prof. Sahib Singhਸਾਡੇ ਇਹ ਸਰੀਰ ਸਾਡੀ ਇਹ ਜਿੰਦ (ਉਸ ਪਰਮਾਤਮਾ) ਦੇ ਦਿੱਤੇ ਹੋਏ ਹਨ (ਜਿਸ ਨੂੰ ਮੁਸਲਮਾਨ) ਅੱਲਾ (ਆਖਦਾ ਹੈ, ਜਿਸ ਨੂੰ ਹਿੰਦੂ) ਰਾਮ (ਆਖਦਾ ਹੈ) ॥੪॥

ਪਦ ਅਰਥ ਪਿੰਡ = ਸਰੀਰ। ਪਰਾਨ = ਪ੍ਰਾਣ, ਜਿੰਦ। ਕੇ = ਦੇ (ਦਿੱਤੇ ਹੋਏ) ॥੪॥

SikhNet (Spanish)y mi respiración vital pertenecen al Dios de ambos. (4)

ਕਹੁ ਕਬੀਰ; ਇਹੁ ਕੀਆ ਵਖਾਨਾ ॥

kahu kabeer; ihu keea vakhaanaa |

Sant Singh KhalsaSays Kabeer, this is what I say:
Manmohan SinghSays Kabir, this wise utter I the truth,
Manmohan Singh (Punjabi)ਕਬੀਰ ਜੀ ਆਖਦੇ ਹਨ ਇਸ ਤਰ੍ਹਾਂ ਮੈਂ ਸੱਚ ਉਚਾਰਨ ਕਰਦਾ ਹਾਂ,
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਕਬੀਰ ਜੀ ਨੇ ਏਹੁ ਵਖ੍ਯਾਨੁ ਕੀਆ ਹੈ॥
Prof. Sahib Singhਕਬੀਰ ਆਖਦਾ ਹੈ- (ਹੇ ਭਾਈ!) ਮੈਂ ਤਾਂ ਇਹ ਗੱਲ ਖੋਲ੍ਹ ਕੇ ਦੱਸਦਾ ਹਾਂ,

ਪਦ ਅਰਥ ਕਹੁ = ਆਖ। ਕਬੀਰ = ਹੇ ਕਬੀਰ!

SikhNet (Spanish)Dice Kabir, así, la Verdad es que encontrado a mi Guru,

ਗੁਰ ਪੀਰ ਮਿਲਿ; ਖੁਦਿ ਖਸਮੁ ਪਛਾਨਾ ॥੫॥੩॥

gur peer mil; khud khasam pachhaanaa |5|3|

Sant Singh Khalsameeting with the Guru, my Spiritual Teacher, I realize God, my Lord and Master. ||5||3||
Manmohan Singhthat meeting with the Guru the Prophet, I have realised my Lord.
Manmohan Singh (Punjabi)ਕਿ ਗੁਰਦੇਵ ਜੀ ਪੈਗੰਬਰ ਨਾਲ ਮਿਲ ਕੇ ਮੈਂ ਆਪਣੇ ਸਾਈਂ ਨੂੰ ਅਨੁਭਵ ਕਰ ਲਿਆ ਹੈ।
Fareedkot Teekaਗੁਰ ਪੀਰ ਕੇ ਸਾਥ ਮਿਲ ਕਰ ਕੇ ਆਪ ਕੋ ਖਸਮ ਰੂਪ ਪਛਾਨਾ ਹੈ॥੫॥੩॥☬ਗੁਰੂ ਜੀ ਕੋ ਕਿਸੀ ਰਾਜਾ ਨੇ ਕਹਾ: ਚਲੋ ਸ਼ਿਕਾਰ ਖੇਲ ਆਵੇਂ। ਸਿਕਾਰ ਕਾ ਰੂਪ ਦਿਖਾਵਤੇ ਹੂਏ ਇੰਦ੍ਰੀਓਂ ਕਾ ਨਿਗ੍ਰਹੁ ਕਹਤੇ ਹੈਂ:
Prof. Sahib Singhਕਿ ਮੈਂ ਆਪਣੇ ਗੁਰੂ-ਪੀਰ ਨੂੰ ਮਿਲ ਕੇ ਆਪਣੇ ਖਸਮ-ਪ੍ਰਭੂ ਨਾਲ ਡੂੰਘੀ ਸਾਂਝ ਪਾ ਰੱਖੀ ਹੈ ॥੫॥੩॥

ਪਦ ਅਰਥ ਗੁਰ ਮਿਲਿ = ਗੁਰੂ ਨੂੰ ਮਿਲ ਕੇ। ਪੀਰ ਮਿਲਿ = ਪੀਰ ਨੂੰ ਮਿਲ ਕੇ। ਖੁਦਿ = ਆਪਣਾ ॥੫॥੩॥

* ਨੋਟ: ਇਸ ਸ਼ਬਦ ਦਾ ਸਿਰਲੇਖ ਹੈ 'ਮਹਲਾ ੫'। ਪਰ ਅਖ਼ੀਰ ਤੇ ਲਫ਼ਜ਼ 'ਨਾਨਕ' ਦੇ ਥਾਂ 'ਕਬੀਰ' ਹੈ। ਇਸ ਦਾ ਭਾਵ ਇਹ ਹੈ ਕਿ ਇਹ ਸ਼ਬਦ ਗੁਰੂ ਅਰਜਨ ਸਾਹਿਬ ਜੀ ਦਾ ਆਪਣਾ ਲਿਖਿਆ ਹੋਇਆ ਹੈ, ਪਰ ਹੈ ਇਹ ਕਬੀਰ ਜੀ ਦੇ ਕਿਸੇ ਸ਼ਬਦ ਦੇ ਪਰਥਾਇ। ਹੁਣ ਵੇਖੋ ਇਸੇ ਰਾਗ ਵਿਚ ਕਬੀਰ ਜੀ ਦਾ ਸ਼ਬਦ ਨੰਬਰ ੭। ਉਸ ਵਿਚੋਂ ਹੇਠ-ਲਿਖੀਆਂ ਤੁਕਾਂ ਪੜ੍ਹ ਕੇ ਗੁਰੂ ਅਰਜਨ ਸਾਹਿਬ ਦੇ ਇਸ ਸ਼ਬਦ ਨਾਲ ਰਲਾਓ: ਹਮਰਾ ਝਗਰਾ ਰਹਾ ਨ ਕੋਊ ॥ ਪੰਡਿਤ ਮੁਲਾਂ ਛਾਡੇ ਦੋਊ ॥੧॥ਰਹਾਉ॥... ਪੰਡਿਤ ਮੁਲਾਂ ਜੋ ਲਿਖਿ ਦੀਆ ॥ ਛਾਡਿ ਚਲੇ ਹਮ ਕਛੂ ਨ ਲੀਆ ॥੩॥ ਗੁਰੂ ਅਰਜਨ ਸਾਹਿਬ ਆਪਣੇ ਸ਼ਬਦ ਵਿਚ ਕਬੀਰ ਜੀ ਦੇ ਦਿੱਤੇ ਖ਼ਿਆਲ ਦੀ ਵਿਆਖਿਆ ਕਰ ਰਹੇ ਹਨ।

SikhNet (Spanish)Quien es también mi Guía, he tomado Conciencia de mi Dios. (5-3)

Open this shabad →

Shabad Guru Arjan Dev Ji Raag Bhairao

ਭੈਰਉ ਮਹਲਾ ੫ ॥

bhairau mahalaa 5 |

Sant Singh KhalsaBhairao, Fifth Mehl:
Manmohan SinghBhairo 5th Guru.
Manmohan Singh (Punjabi)ਭੈਰਉ ਪੰਜਵੀਂ ਪਾਤਿਸ਼ਾਹੀ।
SikhNet (Spanish)Bhairo, Mejl Guru Aryan, Quinto Canal Divino.

ਦਸ ਮਿਰਗੀ; ਸਹਜੇ ਬੰਧਿ ਆਨੀ ॥

das miragee; sahaje bandh aanee |

Sant Singh KhalsaI easily tied up the deer - the ten sensory organs.
Manmohan SinghThe ten (organs of action and perception) or (she-deer) I have easily bound down.
Manmohan Singh (Punjabi)ਦਸ (ਕਰਮ ਅਤੇ ਗਿਆਨ ਇੰਦ੍ਰੀਆਂ) ਜਾਂ (ਹਰਨੀਆਂ) ਨੂੰ ਮੈਂ ਸੌਖੇ ਹੀ ਬੰਨ੍ਹ ਲਿਆ ਹੈ।
Fareedkot Teekaਹੇ ਭਾਈ! ਦਸੋਂ (ਮਿਰਗੀ) ਇੰਦ੍ਰੀਆਂ (ਸਹਜੇ) ਸ੍ਵਭਾਵਕ ਹੀ ਬਾਂਧ ਲਿਆਂਦੀਆਂ ਹੈਨ॥
Prof. Sahib Singh(ਸੰਤ ਜਨਾਂ ਦੀ ਸਹਾਇਤਾ ਨਾਲ, ਸਾਧ ਸੰਗਤ ਦੀ ਬਰਕਤਿ ਨਾਲ) ਆਤਮਕ ਅਡੋਲਤਾ ਵਿਚ ਟਿਕ ਕੇ ਮੈਂ ਦਸੇ ਹਿਰਨੀਆਂ (ਇੰਦ੍ਰੀਆਂ) ਬੰਨ੍ਹ ਕੇ ਲੈ ਆਂਦੀਆਂ (ਵੱਸ ਵਿਚ ਕਰ ਲਈਆਂ)।

ਪਦ ਅਰਥ ਮਿਰਗੀ = ਹਿਰਨੀਆਂ। ਦਸ ਮਿਰਗੀ = ਦਸ ਹਿਰਨੀਆਂ, ਦਸ ਇੰਦ੍ਰਿਆਂ। ਸਹਜੇ = ਆਤਮਕ ਅਡੋਲਤਾ ਵਿਚ (ਟਿਕ ਕੇ)। ਬੰਧਿ = ਬੰਨ੍ਹ ਕੇ। ਆਨੀ = ਲੈ ਆਂਦੀਆਂ।

SikhNet (Spanish)Los órganos de los sentidos, las manos, los pies, la voz, los genitales, los de excreción y los de percepción como la nariz, los ojos, los oídos, el paladar, y los pies; las cinco pasiones de la lujuria, el enojo, la avaricia, el apego y el ego negativo,

ਪਾਂਚ ਮਿਰਗ ਬੇਧੇ; ਸਿਵ ਕੀ ਬਾਨੀ ॥੧॥

paanch mirag bedhe; siv kee baanee |1|

Sant Singh KhalsaI shot five of the desires with the Word of the Lord's Bani. ||1||
Manmohan SinghThe five (demons) or(deer) I have pierced through with the Divine Gurbani.
Manmohan Singh (Punjabi)ਪੰਜ (ਭੂਤਨਿਆਂ) ਜਾਂ (ਹਰਨਾਂ) ਨੂੰ ਮੈਂ ਰੱਬੀ ਬਾਣੀ ਨਾਲ ਵਿੰਨ੍ਹ ਸੁਟਿਆ ਹੈ।
Fareedkot Teekaਕਾਮਾਦਿਕ ਪਾਂਚ ਮ੍ਰਿਗ (ਸਿਵ ਕੀ) ਬਾਨੀ ਕਲ੍ਯਾਨ ਸ੍ਵਰੂਪ ਪਰਮੇਸ੍ਵਰ ਕੀ ਬਾਣੀ ਰੂਪ ਬਾਣੋ ਕਰ ਕੇ ਭੇਦਨ ਕੀਏ ਹੈਂ॥੧॥
Prof. Sahib Singhਕਦੇ ਖ਼ਤਾ ਨਾਹ ਖਾਣ ਵਾਲੇ ਗੁਰ-ਸ਼ਬਦ-ਤੀਰਾਂ ਨਾਲ ਮੈਂ ਪੰਜ (ਕਾਮਾਦਿਕ) ਹਿਰਨ (ਭੀ) ਵਿੰਨ੍ਹ ਲਏ ॥੧॥

ਪਦ ਅਰਥ ਪਾਂਚ ਮਿਰਗ = (ਕਾਮਾਦਿਕ) ਪੰਜ ਹਿਰਨ। ਬੇਧੇ = ਵਿੰਨ੍ਹ ਲਏ। ਸਿਵ ਕੀ ਬਾਨੀ = ਸ਼ਿਵ ਦੇ ਤੀਰਾਂ ਨਾਲ, ਕਦੇ ਖ਼ਤਾ ਨਾਹ ਖਾਣ ਵਾਲੇ ਤੀਰਾਂ ਨਾਲ, ਗੁਰੂ ਦੀ ਬਾਣੀ ਨਾਲ ॥੧॥

SikhNet (Spanish)han sido atravesados por las flechas Infalibles de la Palabra del Shabd del Guru. (1)

ਸੰਤਸੰਗਿ ਲੇ ਚੜਿਓ ਸਿਕਾਰ ॥

santasang le charrio sikaar |

Sant Singh KhalsaI go out hunting with the Saints,
Manmohan SinghTaking the saints with me, I go out hunting,
Manmohan Singh (Punjabi)ਸਾਧੂਆਂ ਨੂੰ ਨਾਲ ਲੈ ਕੇ ਮੈਂ ਸ਼ਿਕਾਰ ਕਰਨ ਜਾਂਦਾ ਹਾਂ,
Fareedkot Teekaਸੰਤੋਂ ਕਾ ਸੰਗ ਲੈਕਰ ਜਬ ਸ਼ਿਕਾਰ ਚੜੇ॥
Prof. Sahib Singhਸੰਤ ਜਨਾਂ ਨੂੰ ਨਾਲ ਲੈ ਕੇ ਮੈਂ ਸ਼ਿਕਾਰ ਖੇਡਣ ਚੜ੍ਹ ਪਿਆ (ਸਾਧ ਸੰਗਤ ਵਿਚ ਟਿਕ ਕੇ ਮੈਂ ਕਾਮਾਦਿਕ ਹਿਰਨਾਂ ਨੂੰ ਫੜਨ ਲਈ ਤਿਆਰੀ ਕਰ ਲਈ)।

ਪਦ ਅਰਥ ਸੰਤ ਸੰਗਿ ਲੇ = ਸੰਤ ਜਨਾਂ ਨੂੰ (ਆਪਣੇ) ਨਾਲ ਲੈ ਕੇ, ਸਾਧ ਸੰਗਤ ਵਿਚ ਟਿਕ ਕੇ। ਚੜਿਓ ਸਿਕਾਰ = ਸ਼ਿਕਾਰ ਖੇਡਣ ਲਈ ਚੜ੍ਹ ਪਿਆ, ਕਾਮਾਦਿਕ ਹਿਰਨਾਂ ਨੂੰ ਫੜਨ ਲਈ ਤਿਆਰੀ ਕਰ ਲਈ।

SikhNet (Spanish)Voy de caza con los Santos de Dios a conseguir el venado

ਮ੍ਰਿਗ ਪਕਰੇ; ਬਿਨੁ ਘੋਰ ਹਥੀਆਰ ॥੧॥ ਰਹਾਉ ॥

mrig pakare; bin ghor hatheeaar |1| rahaau |

Sant Singh Khalsaand we capture the deer without horses or weapons. ||1||Pause||
Manmohan Singhand the deer are caught without horses and weapons. Pause.
Manmohan Singh (Punjabi)ਅਤੇ ਘੋੜਿਆਂ ਤੇ ਸ਼ਸ਼ਤਰਾਂ ਦੇ ਬਗੈਰ ਹੀ ਹਰਨ ਫੜ ਲਏ ਜਾਂਦੇ ਹਨ। ਠਹਿਰਾਉ।
Fareedkot Teekaਤਬ ਬਿਨਾਂ ਹੀ (ਘੋਰ) ਹਥੀਆਰ ਘੋੜੇ ਅਰ ਸਸਤ੍ਰੋਂ ਕੇ ਵਾਹਿਜ ਸਮਾਜ ਬਿਨਾਂ; ਵਾ ਬਿਨਾਂ (ਘੋਰ) ਕਠਨ ਸਾਧਨੋਂ ਕੇ ਕਾਮਾਦਿਕ ਮ੍ਰਿਗ ਪਕੜ ਲੀਏ ਹੈਂ॥੧॥ ਰਹਾਉ ॥
Prof. Sahib Singhਬਿਨਾ ਘੋੜਿਆਂ ਤੋਂ ਬਿਨਾ ਹਥਿਆਰਾਂ ਤੋਂ (ਉਹ ਕਾਮਾਦਿਕ) ਹਿਰਨ ਮੈਂ ਫੜ ਲਏ (ਵੱਸ ਵਿਚ ਕਰ ਲਏ) ॥੧॥ ਰਹਾਉ ॥

ਪਦ ਅਰਥ ਮ੍ਰਿਗ ਪਕਰੇ = (ਪੰਜੇ ਕਾਮਾਦਿਕ) ਹਿਰਨ ਕਾਬੂ ਕਰ ਲਏ। ਘੋਰ = ਘੋੜੇ ॥੧॥ ਰਹਾਉ ॥

SikhNet (Spanish)de los sentidos sin los caballos de los brazos. (1-Pausa)

ਆਖੇਰ ਬਿਰਤਿ; ਬਾਹਰਿ ਆਇਓ ਧਾਇ ॥

aakher birat; baahar aaeo dhaae |

Sant Singh KhalsaMy mind used to run around outside hunting.
Manmohan SinghBefore this, my hunter-mind used to run outside;
Manmohan Singh (Punjabi)ਮੇਰਾ ਸ਼ਿਕਾਰੀ ਮਨੂਆ ਪਹਿਲੇ ਬਾਹਰ ਭੱਜਿਆ ਫਿਰਦਾ ਸੀ।
Fareedkot Teekaਸ਼ਿਕਾਰ ਕੀ ਬ੍ਰਿਤੀ ਏਹੀ ਹੈ, ਜੋ ਬਾਹਰ ਕੋ ਧਾਵਤਾ ਹੂਆ ਮਨੁ ਅੰਤਰ ਆਯਾ ਹੈ॥
Prof. Sahib Singh(ਸਾਧ ਸੰਗਤ ਦੀ ਬਰਕਤਿ ਨਾਲ, ਸੰਤ ਜਨਾਂ ਦੀ ਸਹਾਇਤਾ ਨਾਲ) ਵਿਸ਼ੇ-ਵਿਕਾਰਾਂ ਦਾ ਸ਼ਿਕਾਰ ਖੇਡਣ ਵਾਲਾ ਸੁਭਾਉ (ਮੇਰੇ ਅੰਦਰੋਂ) ਦੌੜ ਕੇ ਬਾਹਰ ਨਿਕਲ ਗਿਆ।

ਪਦ ਅਰਥ ਆਖੇਰ = ਆਖੇਟ, (Hunting) ਸ਼ਿਕਾਰ ਖੇਡਣਾ। ਬਿਰਤਿ = {वृत्ति = Profession} ਕਿੱਤਾ, ਸੁਭਾਉ। ਆਖੇਰ ਬਿਰਤਿ = {आखेट वृत्ति = Profession of hunting} (ਵਿਸ਼ੇ-ਵਿਕਾਰਾਂ ਦਾ) ਸ਼ਿਕਾਰ ਖੇਡਣ ਦਾ ਕਸਬ (ਸੁਭਾਉ)। ਧਾਇ = ਧਾ ਕੇ, ਦੌੜ ਕੇ।

SikhNet (Spanish)Mi mente ha ido de caza antes,

ਅਹੇਰਾ ਪਾਇਓ; ਘਰ ਕੈ ਗਾਂਇ ॥੨॥

aheraa paaeo; ghar kai gaane |2|

Sant Singh KhalsaBut now, I have found the game within the home of my body-village. ||2||
Manmohan Singhbut now, I have found the game within the home of my body village.
Manmohan Singh (Punjabi)ਪਰ ਹੁਣ ਮੈਂ ਸ਼ਿਕਾਰ ਆਪਣੀ ਦੇਹ ਦੇ ਪਿੰਡ ਦੇ ਗ੍ਰਹਿ ਵਿੱਚ ਹੀ ਲੱਭ ਲਿਆ ਹੈ।
Fareedkot Teeka(ਘਰ ਕੈ ਗਾਂਇ) ਅੰਤਹਕਰਨ ਕੇ ਅਸਥਾਨ ਮੇਂ ਸ਼ਿਕਾਰ ਕੋ ਪਾਇਆ ਹੈ, ਭਾਵ ਯਹਿ ਪਰਮਾਤਮਾ ਕੋ ਜਾਣ ਲੀਆ ਹੈ॥੨॥
Prof. Sahib Singh(ਜਿਸ ਮਨ ਨੂੰ ਪਕੜਨਾ ਸੀ ਉਹ ਮਨ-) ਸ਼ਿਕਾਰ ਮੈਨੂੰ ਆਪਣੇ ਸਰੀਰ ਦੇ ਅੰਦਰ ਹੀ ਲੱਭ ਪਿਆ (ਤੇ, ਮੈਂ ਉਸ ਨੂੰ ਕਾਬੂ ਕਰ ਲਿਆ) ॥੨॥

ਪਦ ਅਰਥ ਅਹੇਰਾ = ਸ਼ਿਕਾਰ, ਜਿਸ ਨੂੰ ਪਕੜਨਾ ਸੀ ਉਹ (ਮਨ)। ਕੈ ਗਾਂਇ = ਦੇ ਗ੍ਰਾਮ ਵਿਚ, ਦੇ ਪਿੰਡ ਵਿਚ। ਘਰ ਕੈ ਗਾਂਇ = ਸਰੀਰ-ਘਰ ਦੇ ਪਿੰਡ ਵਿਚ, ਸਰੀਰ ਦੇ ਅੰਦਰ ਹੀ ॥੨॥

SikhNet (Spanish)pero ahora mi presa la encuentro en el Recinto de mi Ser. (2)

ਮ੍ਰਿਗ ਪਕਰੇ; ਘਰਿ ਆਣੇ ਹਾਟਿ ॥

mrig pakare; ghar aane haatt |

Sant Singh KhalsaI caught the deer and brought them home.
Manmohan SinghTurning away from the world, I have caught the deer and brought them home.
Manmohan Singh (Punjabi)ਸੰਸਾਰ ਵੱਲੋ ਹਟ ਕੇ ਮੈਂ ਹਰਨ ਪਕੜ ਕੇ ਆਪਣੇ ਗ੍ਰਹਿ ਵਿੱਚ ਲੈ ਆਂਦੇ ਹਨ।
Fareedkot Teekaਜੋ ਇੰਦ੍ਰੈ ਰੂਪ ਮ੍ਰਿਗ ਪਕੜ ਕੇ ਔ ਮੋੜ ਕੇ ਘਰ ਵਿਖੇ ਆਣੇ ਥੇ॥
Prof. Sahib Singh(ਪੰਜਾਂ) ਹਿਰਨਾਂ ਨੂੰ ਫੜ ਕੇ ਮੈਂ ਆਪਣੇ ਘਰ ਵਿਚ ਲੈ ਆਂਦਾ, ਆਪਣੀ ਹੱਟੀ ਵਿਚ ਲੈ ਆਂਦਾ।

ਪਦ ਅਰਥ ਮ੍ਰਿਗ = (ਕਾਮਾਦਿਕ ਪੰਜੇ) ਹਿਰਨ। ਘਰਿ = ਘਰ ਵਿਚ। ਘਰਿ ਆਣੇ = ਘਰ ਵਿਚ ਲੈ ਆਂਦੇ। ਹਾਟਿ ਆਣੇ = ਹੱਟੀ ਵਿਚ ਲੈ ਆਂਦੇ। ਘਰਿ ਆਣੇ ਹਾਟਿ = ਘਰ ਵਿਚ ਹੱਟੀ ਵਿਚ ਲੈ ਆਂਦੇ, ਵੱਸ ਵਿਚ ਕਰ ਲਏ।

SikhNet (Spanish)Le he dado caza al venado y lo he traído a su hogar y mira,

ਚੁਖ ਚੁਖ ਲੇ ਗਏ; ਬਾਂਢੇ ਬਾਟਿ ॥੩॥

chukh chukh le ge; baandte baatt |3|

Sant Singh KhalsaDividing them up, I shared them, bit by bit. ||3||
Manmohan SinghDividing them into their shares, these deer had taken away my virtues bit by bit.
Manmohan Singh (Punjabi)ਆਪਣਿਆਂ ਹਿੱਸਿਆਂ ਵਿੱਚ ਵੰਡ ਕੇ ਇਹ ਹਰਨ ਮੇਰੀਆਂ ਨੇਕੀਆਂ ਨੂੰ ਰਤਾ ਰਤਾ ਕਰ ਕੇ ਲੈ ਗਏ ਸਨ।
Fareedkot Teekaਸੋ ਸੁਭ ਗੁਣ ਜੋ ਪਹਿਲੇ (ਬਾਂਢੇ) ਵਿਛੋੜੇ ਹੂਏ ਥੇ ਓਪਰੇ ਹੂਏ ਹੂਏ ਥੇ, ਸੋ ਤਿਸ ਕੇ ਵਿਸਿਓਂ ਕੋ ਰੱਤੀ ਰੱਤੀ ਬਾਂਟ ਕਰ ਲੈ ਗਏ। ਯਥਾ- ਕਾਮ ਕੋ ਵਸਤੁ ਵੀਚਾਰੁ, ਲੋਭ ਕੋ ਸੰਤੋਖੁ, ਮੋਹ ਕੋ ਵਿਵੇਕ, ਹੰਕਾਰ ਕੋ ਧੀਰਜ, ਕਰੋਧ ਕੋ ਨਿਮ੍ਰਿਤਾ॥੩॥
Prof. Sahib Singh(ਸੰਤ ਜਨ ਉਹਨਾਂ ਨੂੰ) ਰਤਾ ਰਤਾ ਕਰ ਕੇ (ਮੇਰੇ ਅੰਦਰੋਂ) ਦੂਰ-ਦੁਰਾਡੇ ਥਾਂ ਲੈ ਗਏ (ਮੇਰੇ ਅੰਦਰੋਂ ਸੰਤ ਜਨਾਂ ਨੇ ਪੰਜਾਂ ਕਾਮਾਦਿਕ ਹਿਰਨਾਂ ਨੂੰ ਉੱਕਾ ਹੀ ਕੱਢ ਦਿੱਤਾ) ॥੩॥

ਪਦ ਅਰਥ ਚੁਖ ਚੁਖ = ਰਤਾ ਰਤਾ ਕਰ ਕੇ। ਲੇ ਗਏ = (ਸੰਤ ਜਨ) ਲੈ ਗਏ। ਬਾਂਢੇ ਬਾਟਿ = ਬਿਗਾਨੇ ਰਸਤੇ ਵਿਚ, ਓਪਰੇ ਪਿੰਡ ਵਿਚ (ਮੇਰੇ ਅੰਦਰੋਂ ਕੱਢ ਕੇ) ਹੋਰ ਥਾਂ (ਲੈ ਗਏ), (ਮੇਰੇ ਅੰਦਰੋਂ ਸੰਤ ਜਨਾਂ ਨੇ) ਉਹਨਾਂ ਨੂੰ ਉੱਕਾ ਹੀ ਕੱਢ ਦਿੱਤਾ ॥੩॥

SikhNet (Spanish)he compartido cada pedazo con mis amigos, los Santos. (3)

ਏਹੁ ਅਹੇਰਾ ਕੀਨੋ ਦਾਨੁ ॥

ehu aheraa keeno daan |

Sant Singh KhalsaGod has given this gift.
Manmohan SinghThe Lord has given the gift of this game,
Manmohan Singh (Punjabi)ਸਾਈਂ ਨੇ ਇਸ ਸ਼ਿਕਾਰ ਦੀ ਦਾਤ ਬਖਸ਼ੀ ਹੈ,
Fareedkot Teekaਗੁਰੋਂ ਨੇ ਏਹ (ਅਹੇਰਾ) ਸ਼ਿਕਾਰ ਦਾਨ ਕੀਆ ਹੈ; ਵਾ ਹਮਨੇ ਵਸਤੁ ਵੀਚਾਰਾਦਿ ਸ਼ੁਭ ਗੁਨੋਂ ਕੋ ਕਾਮਾਦ ਵੰਡ ਵੰਡ ਕੇ ਦਾਨੁ ਕਰ ਦੀਆ ਹੈ॥
Prof. Sahib Singhਸੰਤ ਜਨਾਂ ਨੇ ਇਹ ਫੜਿਆ ਹੋਇਆ ਸ਼ਿਕਾਰ (ਇਹ ਵੱਸ ਵਿਚ ਕੀਤਾ ਹੋਇਆ ਮੇਰਾ ਮਨ) ਮੈਨੂੰ ਬਖ਼ਸ਼ੀਸ਼ ਦੇ ਤੌਰ ਤੇ ਦੇ ਦਿੱਤਾ।

ਪਦ ਅਰਥ ਅਹੇਰਾ = ਸ਼ਿਕਾਰ, ਜਿਸ (ਮਨ) ਨੂੰ ਫੜਨਾ ਸੀ ਉਹ।

SikhNet (Spanish)Mi aportación de la cacería,

ਨਾਨਕ ਕੈ ਘਰਿ; ਕੇਵਲ ਨਾਮੁ ॥੪॥੪॥

naanak kai ghar; keval naam |4|4|

Sant Singh KhalsaNanak's home is filled with the Naam, the Name of the Lord. ||4||4||
Manmohan Singhto Nanak that in his home resounds only the Name.
Manmohan Singh (Punjabi)ਕਿ ਨਾਨਕ ਦੇ ਘਰ ਵਿੱਚ ਸਿਰਫ ਨਾਮ ਹੀ ਗੂੰਜਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹਮਾਰੇ (ਘਰਿ) ਰਿਦੇ ਵਿਖੇ ਅਸਟ ਪਹਿਰ ਕੇਵਲ ਏਕ ਨਾਮ ਹੀ ਬਸਿਆ ਹੈ॥੪॥੪॥☬ਸਾਕਤ ਸੇ ਅਲਾਭਤਾ ਔਰ ਉਸ ਕੀ ਕਠੋਰਤਾ ਦਿਖਾਵਤੇ ਹੂਏ ਉਪਦੇਸੁ ਕਹਤੇ ਹੈਂ:
Prof. Sahib Singhਹੁਣ ਮੈਂ ਨਾਨਕ ਦੇ ਹਿਰਦੇ ਵਿਚ ਸਿਰਫ਼ ਪਰਮਾਤਮਾ ਦਾ ਨਾਮ ਹੀ ਨਾਮ ਹੈ (ਮਨ ਵੱਸ ਵਿਚ ਆ ਗਿਆ ਹੈ, ਤੇ ਕਾਮਾਦਿਕ ਭੀ ਆਪਣਾ ਜ਼ੋਰ ਨਹੀਂ ਪਾ ਸਕਦੇ) ॥੪॥੪॥

ਪਦ ਅਰਥ ਕੈ ਘਰਿ = ਦੇ ਘਰ ਵਿਚ, ਦੇ ਹਿਰਦੇ ਵਿਚ ॥੪॥੪॥

SikhNet (Spanish)es que en mi interior resuena sólo el Nombre de Dios. (4-4)

Open this shabad →

Shabad Guru Arjan Dev Ji Raag Bhairao continues on Ang 1137

ਭੈਰਉ ਮਹਲਾ ੫ ॥

bhairau mahalaa 5 |

Sant Singh KhalsaBhairao, Fifth Mehl:
Manmohan SinghBhairo 5th Guru.
Manmohan Singh (Punjabi)ਭੈਰਉ ਪੰਜਵੀਂ ਪਾਤਿਸ਼ਾਹੀ।
SikhNet (Spanish)Bhairo, Mejl Guru Aryan, Quinto Canal Divino.

ਜੇ ਸਉ ਲੋਚਿ ਲੋਚਿ; ਖਾਵਾਇਆ ॥

je sau loch loch; khaavaaeaa |

Sant Singh KhalsaEven though he may be fed with hundreds of longings and yearnings,
Manmohan SinghThough the mammon-worshipper be induced with hundreds of yearnings and longings (for Lord),
Manmohan Singh (Punjabi)ਭਾਵੇਂ ਮਾਇਆ ਦੇ ਪੁਜਾਰੀ ਨੂੰ ਸੈਂਕੜੇ ਚਾਹਨਾਂ ਤੇ ਸੱਧਰਾਂ ਨਾਲ ਖੁਲਾਇਆ ਜਾਵੇ,
Fareedkot Teekaਜੇਕਰ ਸੈਂਕੜੇ ਵੇਰ ਸਾਕਤ ਕੋ ਚਾਹ ਕਰ ਕੇ ਖਵਾਵਣਾ ਕੀਆ ਹੈ, ਭਾਵ ਯਿਹ ਕਿ ਕਿਤਨਾ ਹੀ ਉਪਦੇਸ ਕਰੀਏ ਵਾ ਪਦਾਰਥੋਂ ਕਾ ਲੋਭ ਭੀ ਦੀਆ ਜਾਵੇ॥
Prof. Sahib Singhਪਰਮਾਤਮਾ ਤੋਂ ਟੁੱਟੇ ਹੋਏ ਮਨੁੱਖ ਨੂੰ ਜੇ ਸੌ ਵਾਰੀ ਭੀ ਬੜੀ ਤਾਂਘ ਨਾਲ (ਉਸ ਦਾ ਆਤਮਕ ਜੀਵਨ ਕਾਇਮ ਰੱਖਣ ਲਈ ਨਾਮ-) ਭੋਜਨ ਖਵਾਲਣ ਦਾ ਜਤਨ ਕੀਤਾ ਜਾਏ,

ਪਦ ਅਰਥ ਸਉ = ਸੌ ਵਾਰੀ। ਲੋਚਿ = ਲੋਚ ਕੇ, ਤਾਂਘ ਨਾਲ। ਲੋਚਿ ਲੋਚਿ = ਬੜੀ ਤਾਂਘ ਨਾਲ। ਜੇ ਖਾਵਾਇਆ = ਜੇ (ਨਾਮ-ਭੋਜਨ) ਖਵਾਲਿਆ ਜਾਏ।

SikhNet (Spanish)Con lo que he traído, he alimentado al que alaba a Maya y mira,

ਸਾਕਤ; ਹਰਿ ਹਰਿ ਚੀਤਿ. ਨ ਆਇਆ ॥੧॥

saakat; har har cheet. na aaeaa |1|

Sant Singh Khalsastill the faithless cynic does not remember the Lord, Har, Har. ||1||
Manmohan Singheven then he remembers not the Lord Master.
Manmohan Singh (Punjabi)ਤਾਂ ਭੀ ਉਹ ਸੁਆਮੀ ਮਾਲਕ ਦਾ ਸਿਮਰਨ ਨਹੀਂ ਕਰਦਾ।
Fareedkot Teekaਤੌ ਭੀ ਸਾਕਤ ਕੇ ਚਿਤ ਵਿਖੇ ਹਰਿ ਹਰਿ ਨਾਮੁ ਨਹੀਂ ਆਯਾ ਹੈ॥੧॥
Prof. Sahib Singhਤਾਂ ਭੀ ਉਸ ਦੇ ਚਿੱਤ ਵਿਚ ਪਰਮਾਤਮਾ ਦਾ ਨਾਮ (-ਭੋਜਨ) ਟਿਕ ਨਹੀਂ ਸਕਦਾ ॥੧॥

ਪਦ ਅਰਥ ਸਾਕਤ ਚੀਤਿ = ਸਾਕਤ ਦੇ ਚਿੱਤ ਵਿਚ। ਸਾਕਤ = ਪਰਮਾਤਮਾ ਨਾਲੋਂ ਟੁੱਟਾ ਹੋਇਆ ਮਨੁੱਖ ॥੧॥

SikhNet (Spanish)aún así él no recuerda a Dios. (1)

ਸੰਤ ਜਨਾ ਕੀ ਲੇਹੁ ਮਤੇ ॥

sant janaa kee lehu mate |

Sant Singh KhalsaTake in the teachings of the humble Saints.
Manmohan SinghO man, imbibe thou the instruction of the holymen.
Manmohan Singh (Punjabi)ਹੇ ਬੰਦੇ! ਤੂੰ ਪੁਰਸ਼ਾਂ ਦੀ ਸਿੱਖ-ਮਤ ਧਾਰਨ ਕਰ।
Fareedkot Teekaਹੇ ਭਾਈ! ਸੰਤ ਜਨੋਂ ਕੀ ਮਤਿ ਕੋ ਅੰਗੀਕਾਰ ਕਰੋ॥
Prof. Sahib Singh(ਪਰਮਾਤਮਾ ਦੇ ਚਰਨਾਂ ਨਾਲੋਂ ਟੁੱਟੇ ਹੋਏ ਬੰਦਿਆਂ ਦੀ ਸੰਗਤ ਕਰਨ ਦੇ ਥਾਂ) ਸੰਤ ਜਨਾਂ ਪਾਸੋਂ (ਸਹੀ ਜੀਵਨ-ਜੁਗਤਿ ਦੀ) ਸਿੱਖਿਆ ਲਿਆ ਕਰੋ।

ਪਦ ਅਰਥ ਮਤੇ = ਮੱਤ, ਸਿੱਖਿਆ।

SikhNet (Spanish)Oh ser humano, instrúyete en la Sabiduría de los Santos,

ਸਾਧਸੰਗਿ ਪਾਵਹੁ ਪਰਮ ਗਤੇ ॥੧॥ ਰਹਾਉ ॥

saadhasang paavahu param gate |1| rahaau |

Sant Singh KhalsaIn the Saadh Sangat, the Company of the Holy, you shall obtain the supreme status. ||1||Pause||
Manmohan SinghIn the society of saints, thou shall obtain the supreme state. Pause.
Manmohan Singh (Punjabi)ਸਤਿਸੰਗਤ ਅੰਦਰ ਤੂੰ ਮਹਾਨ ਅਵਸਥਾ ਨੂੰ ਪ੍ਰਾਪਤ ਹੋ ਜਾਵੇਗਾ। ਠਹਿਰਾਉ।
Fareedkot Teekaਸੰਤੋਂ ਕੇ ਸੰਗ ਕਰਨੇ ਕਰ ਪਰਮਗਤ ਕੋ ਪਾਵੋਗੇ॥੧॥ ਰਹਾਉ ॥
Prof. Sahib Singhਸੰਤ ਜਨਾਂ ਦੀ ਸੰਗਤ ਵਿਚ (ਰਹਿ ਕੇ) ਤੁਸੀਂ ਸਭ ਤੋਂ ਉੱਚੀ ਆਤਮਕ ਅਵਸਥਾ ਪ੍ਰਾਪਤ ਕਰ ਲਵੋਗੇ ॥੧॥ ਰਹਾਉ ॥

ਪਦ ਅਰਥ ਸਾਧ ਸੰਗਿ = ਸਾਧ ਸੰਗਤ ਵਿਚ। ਪਰਮ ਗਤੇ = ਸਭ ਤੋਂ ਉੱਚੀ ਆਤਮਕ ਅਵਸਥਾ ॥੧॥ ਰਹਾਉ ॥

SikhNet (Spanish)Pues uno logra el Estado Sublime de Éxtasis, sólo asociándose con ellos. (1-Pausa)

ਪਾਥਰ ਕਉ; ਬਹੁ ਨੀਰੁ ਪਵਾਇਆ ॥

paathar kau; bahu neer pavaaeaa |

Sant Singh KhalsaStones may be kept under water for a long time.
Manmohan SinghThought stone be kept under water for a long time,
Manmohan Singh (Punjabi)ਭਾਵੇਂ ਪੱਥਰ ਨੂੰ ਘਣੇਰਾ ਚਿਰ ਪਾਣੀ ਵਿੱਚ ਰੱਖਿਆ ਜਾਵੇ,
Fareedkot Teekaਜਿਸ ਪ੍ਰਕਾਰ ਪਥਰ ਕੋ ਬਹੁਤ ਕਾਲ ਜਲ ਵਿਖੇ ਪਵਾਇਆ ਹੈ॥
Prof. Sahib Singhਜੇ ਕਿਸੇ ਪੱਥਰ ਉੱਤੇ ਬਹੁਤ ਸਾਰਾ ਪਾਣੀ ਸੁਟਾਇਆ ਜਾਏ, (ਤਾਂ ਭੀ ਉਹ ਪੱਥਰ ਅੰਦਰੋਂ) ਭਿੱਜਦਾ ਨਹੀਂ,

ਪਦ ਅਰਥ ਕਉ = ਨੂੰ। ਨੀਰੁ = ਪਾਣੀ।

SikhNet (Spanish)Si uno moja una y otra vez una piedra, su interior no se moja,

ਨਹ ਭੀਗੈ; ਅਧਿਕ ਸੂਕਾਇਆ ॥੨॥

neh bheegai; adhik sookaaeaa |2|

Sant Singh KhalsaEven so, they do not absorb the water; they remain hard and dry. ||2||
Manmohan Singheven then it is wetted not and remains extremely dry.
Manmohan Singh (Punjabi)ਤਾਂ ਭੀ ਇਹ ਗਿੱਲਾ ਨਹੀਂ ਹੁੰਦਾ ਅਤੇ ਨਿਹਾਇਤ ਸੁੱਕਾ ਰਹਿੰਦਾ ਹੈ।
Fareedkot Teekaਵਹੁ ਅੰਤਰ ਸੇ ਭੀਗਤਾ ਨਹੀਂ ਅਧਿਕਤਾ ਕਰ ਕੇ ਜਲ ਮੇਂ ਸੇ ਸੁਕਾ ਹੂਆ ਹੀ ਆਵਤਾ ਹੈ, ਭਾਵ ਸਾਕਤ ਸਤਿਸੰਗ ਵਿਖੇ ਰਹਿ ਕੇ ਭੀ ਕਠੋਰ ਹੀ ਰਹਤਾ ਹੈ॥੨॥
Prof. Sahib Singh(ਅੰਦਰੋਂ ਉਹ) ਬਿਲਕੁਲ ਸੁੱਕਾ ਹੀ ਰਹਿੰਦਾ ਹੈ (ਇਹੀ ਹਾਲ ਹੈ ਸਾਕਤ ਦਾ) ॥੨॥

ਪਦ ਅਰਥ ਭੀਗੈ = ਭਿੱਜਦਾ। ਅਧਿਕ = ਬਹੁਤ ॥੨॥

SikhNet (Spanish)permaneciendo tan seca como siempre. (2)

Open this shabad (13 lines, Angs 1136-1137) →

Ang 1136 of 1430