ਭੈਰਉ ਮਹਲਾ ੫ ॥
bhairau mahalaa 5 |
Sant Singh KhalsaBhairao, Fifth Mehl:
Manmohan SinghBhairo 5th Guru.
Manmohan Singh (Punjabi)ਭੈਰਉ ਪੰਜਵੀਂ ਪਾਤਿਸ਼ਾਹੀ।
SikhNet (Spanish)Bhairo, Mejl Guru Aryan, Quinto Canal Divino.
ਊਠਤ ਸੁਖੀਆ; ਬੈਠਤ ਸੁਖੀਆ ॥
aootthat sukheea; baitthat sukheea |
Sant Singh KhalsaStanding up, I am at peace; sitting down, I am at peace.
Manmohan SinghI am in peace when rising, in peace when sitting,
Manmohan Singh (Punjabi)ਉਠਦਾ ਹੋਇਆ ਮੈਂ ਸੁਖੀ ਹਾਂ, ਸੁਖੀ ਹਾਂ ਮੈਂ ਬਹਿੰਦਾ ਹੋਇਆ,
Fareedkot Teekaਜਬ ਐਸੀ ਸਮਝ ਹੂਈ ਤਬ ਊਠਤਾ ਔਰ ਬੈਠਤਾ ਹੂਆ ਸੁਖੀਆ ਹੂਆ ਹੂੰ॥
Prof. Sahib Singhਜਦੋਂ ਕੋਈ ਮਨੁੱਖ ਇਉਂ ਸਮਝ ਲੈਂਦਾ ਹੈ (ਕਿ ਪਰਮਾਤਮਾ ਹੀ ਸਭ ਦਾ ਰਾਖਾ ਹੈ) ਤਾਂ ਉਹ ਉਠਦਾ ਬੈਠਦਾ ਹਰ ਵੇਲੇ ਆਤਮਕ ਆਨੰਦ ਮਾਣਦਾ ਹੈ।ਪਦ ਅਰਥ ਊਠਤ ਬੈਠਤ = ਉਠਦਾ ਬੈਠਦਾ ਹਰ ਵੇਲੇ। ਸੁਖੀਆ = ਆਤਮਕ ਆਨੰਦ ਵਿਚ।
SikhNet (Spanish)Aquél que sabe que Dios prevalece en todo, el miedo no lo aflige,
ਭਉ ਨਹੀ ਲਾਗੈ; ਜਾਂ ਐਸੇ ਬੁਝੀਆ ॥੧॥
bhau nahee laagai; jaan aise bujheea |1|
Sant Singh KhalsaI feel no fear, because this is what I understand. ||1||
Manmohan Singhand feel no fear, when I know this, that,
Manmohan Singh (Punjabi)ਅਤੇ ਮੈਨੂੰ ਕੋਈ ਡਰ ਨਹੀਂ ਲੱਗਦਾ ਜਦ ਮੈਂ ਇਸ ਤਰ੍ਹਾਂ ਜਾਣ ਲੈਂਦਾ ਹਾਂ ਕਿ-
Fareedkot Teekaਪੁਨ: ਮੇਰੇ ਕੋ ਭੈ ਭੀ ਨਹੀਂ ਲਾਗਤਾ ਹੈ॥੧॥
Prof. Sahib Singhਤਦੋਂ ਉਸ ਨੂੰ ਕਿਸੇ ਕਿਸਮ ਦਾ ਕੋਈ (ਮੌਤ ਆਦਿਕ ਦਾ) ਡਰ ਪੋਹ ਨਹੀਂ ਸਕਦਾ ॥੧॥ਪਦ ਅਰਥ ਭਉ = (ਕਿਸੇ ਕਿਸਮ ਦਾ) ਡਰ। ਜਾਂ = ਜਦੋਂ। ਐਸੇ = ਇਸ ਤਰ੍ਹਾਂ। ਬੁਝੀਆ = (ਮਨੁੱਖ) ਸਮਝਦਾ ਹੈ ॥੧॥
SikhNet (Spanish)se encuentra siempre en Éxtasis, haga lo que haga. (1)
ਰਾਖਾ ਏਕੁ ਹਮਾਰਾ ਸੁਆਮੀ ॥
raakhaa ek hamaaraa suaamee |
Sant Singh KhalsaThe One Lord, my Lord and Master, is my Protector.
Manmohan Singhthe one Lord is my Protector,
Manmohan Singh (Punjabi)ਇਕ ਪ੍ਰਭੂ ਮੇਰਾ ਰਖਵਾਲਾ ਹੈ,
Fareedkot Teekaਹੇ ਸ੍ਵਾਮੀ! ਏਕ ਤੂੰ ਹੀ ਹਮਾਰਾ ਰਛਕ ਹੈਂ॥☬ਪੁਨ: ਕੈਸਾ ਹੈਂ?
Prof. Sahib Singhਅਸਾਂ ਜੀਵਾਂ ਦਾ ਰਾਖਾ ਇਕ ਮਾਲਕ-ਪ੍ਰਭੂ ਹੀ ਹੈ।ਪਦ ਅਰਥ ਹਮਾਰਾ = ਅਸਾਂ ਜੀਵਾਂ ਦਾ। ਸੁਆਮੀ = ਮਾਲਕ।
SikhNet (Spanish)Nuestro Único Santuario será siempre nuestro Señor,
ਸਗਲ ਘਟਾ ਕਾ ਅੰਤਰਜਾਮੀ ॥੧॥ ਰਹਾਉ ॥
sagal ghattaa kaa antarajaamee |1| rahaau |
Sant Singh KhalsaHe is the Inner-knower, the Searcher of Hearts. ||1||Pause||
Manmohan Singhwho is the searcher of all hearts. Pause.
Manmohan Singh (Punjabi)ਜੋ ਸਾਰਿਆਂ ਦਿਲਾਂ ਦੀਆਂ ਜਾਣਨਹਾਰ ਹੈ। ਠਹਿਰਾਉ।
Fareedkot Teekaਸੰਪੂਰਨ ਦੇਹ ਧਾਰੀਓਂ ਕੇ ਅੰਤਰ ਕਾ ਪ੍ਰੇਰਕੁ ਹੈਂ॥੧॥ ਰਹਾਉ ॥
Prof. Sahib Singhਸਾਡਾ ਉਹ ਮਾਲਕ ਸਭ ਜੀਵਾਂ ਦੇ ਦਿਲ ਦੀ ਜਾਣਨ ਵਾਲਾ ਹੈ ॥੧॥ ਰਹਾਉ ॥ਪਦ ਅਰਥ ਘਟਾ ਕਾ = ਘਟਾਂ ਕਾ, ਸਰੀਰਾਂ ਦਾ। ਅੰਤਰਜਾਮੀ = ਦਿਲ ਦੀ ਜਾਣਨ ਵਾਲਾ ॥੧॥ ਰਹਾਉ ॥
SikhNet (Spanish)sí, el que es el Conocedor de todos los corazones. (1-Pausa)
ਸੋਇ ਅਚਿੰਤਾ; ਜਾਗਿ ਅਚਿੰਤਾ ॥
soe achintaa; jaag achintaa |
Sant Singh KhalsaI sleep without worry, and I awake without worry.
Manmohan SinghCare-free I sleep and I have no fear when I am awake.
Manmohan Singh (Punjabi)ਬੇਫਿਕਰ ਹੋ ਸੌਦਾ ਹਾਂ ਅਤੇ ਬੇਫਿਕਰ ਹੋ ਹੀ ਮੈਂ ਜਾਗਦਾ ਹਾਂ।
Fareedkot Teekaਚਿੰਤਾ ਤੇ ਰਹਿਤ ਹੋਇ ਕਰ ਸੋਵਤਾ ਹੂੰ, ਪੁਨਃ ਜਾਗ੍ਰਿਤ ਮੇਂ ਭੀ ਅਚਿੰਤਾ ਹੋ ਕੇ ਰਹਿਤਾ ਹੂੰ॥
Prof. Sahib Singh(ਜਦੋਂ ਮਨੁੱਖ ਇਹ ਸਮਝ ਲੈਂਦਾ ਹੈ ਕਿ ਇਕ ਪਰਮਾਤਮਾ ਹੀ ਸਭ ਜੀਵਾਂ ਦਾ ਰਾਖਾ ਹੈ) ਤਾਂ ਉਹ ਮਨੁੱਖ ਨਿਸਚਿੰਤ ਹੋ ਕੇ ਸੌਂਦਾ ਹੈ ਨਿਸਚਿੰਤ ਹੋ ਕੇ ਜਾਗਦਾ ਹੈ,ਪਦ ਅਰਥ ਸੋਇ = ਸੌਂਦਾ ਹੈ। ਜਾਗਿ = ਜਾਗੇ, ਜਾਗਦਾ ਹੈ। ਅਚਿੰਤਾ = ਚਿੰਤਾ-ਰਹਿਤ ਹੋ ਕੇ।
SikhNet (Spanish)Duerme entonces sin preocupación, oh ser humano y despierta en total libertad,
ਜਹਾ ਕਹਾਂ; ਪ੍ਰਭੁ ਤੂੰ ਵਰਤੰਤਾ ॥੨॥
jahaa kahaan; prabh toon varatantaa |2|
Sant Singh KhalsaYou, O God, are pervading everywhere. ||2||
Manmohan SinghThou, O Lord, are contained everywhere.
Manmohan Singh (Punjabi)ਤੂੰ ਹੇ ਸੁਆਮੀ ਹਰ ਥਾਂ ਵਿਆਪਕ ਹੋ ਰਿਹਾ ਹੈ।
Fareedkot Teekaਔਰ ਐਸਾ ਜਾਣਤਾ ਹੂੰ ਕਿ ਹੇ ਪ੍ਰਭੂ ਸੰਪੂਰਨ ਅਸਥਾਨੋਂ ਮੇਂ ਤੂੰ ਹੀ (ਵਰਤੰਤਾ) ਕ੍ਰੀੜਾ ਕਰ ਰਹਾ ਹੈਂ॥੨॥
Prof. Sahib Singh(ਤਦੋਂ ਮਨੁੱਖ ਹਰ ਵੇਲੇ ਇਹ ਆਖਣ ਲੱਗ ਪੈਂਦਾ ਹੈ ਕਿ ਹੇ ਸੁਆਮੀ!) ਤੂੰ ਪ੍ਰਭੂ ਹੀ ਹਰ ਥਾਂ ਮੌਜੂਦ ਹੈਂ ॥੨॥ਪਦ ਅਰਥ ਜਹਾ ਕਹਾਂ = ਜਿੱਥੇ ਕਿੱਥੇ, ਹਰ ਥਾਂ। ਪ੍ਰਭੁ ਤੂੰ = ਤੂੰ ਪ੍ਰਭੂ ਹੀ। ਵਰਤੰਤਾ = ਮੌਜੂਦ ਹੈਂ ॥੨॥
SikhNet (Spanish)pues tu Dios Todopoderoso sostiene y prevalece en todo. (2)
ਘਰਿ ਸੁਖਿ ਵਸਿਆ; ਬਾਹਰਿ ਸੁਖੁ ਪਾਇਆ ॥
ghar sukh vasiaa; baahar sukh paaeaa |
Sant Singh KhalsaI dwell in peace in my home, and I am at peace outside.
Manmohan SinghI live in peace at home and find peace abroad,
Manmohan Singh (Punjabi)ਮੈਂ ਆਪਣੇ ਧਾਮ ਵਿੱਚ ਆਰਾਮ ਅੰਦਰ ਵੱਸਦਾ ਹਾਂ ਅਤੇ ਬਾਹਰ ਭੀ ਆਰਾਮ ਪਾਉਂਦਾ ਹਾਂ,
Fareedkot Teekaਮੇਰਾ (ਘਰਿ) ਰਿਦਾ ਭੀ ਸੁਖ ਪੂਰਬਕ (ਵਸਿਆ) ਗੁਣੋ ਸੰਜੁਗਤ ਹੂਆ ਹੈ ਔਰ ਬਾਹ੍ਯ ਸੁਖ ਭੀ ਪ੍ਰਾਪਤਿ ਹੂਆ ਹੈ॥
Prof. Sahib Singhਉਹ ਮਨੁੱਖ ਆਪਣੇ ਘਰ ਵਿਚ (ਭੀ) ਸੁਖੀ ਵੱਸਦਾ ਹੈ, ਉਹ ਘਰੋਂ ਬਾਹਰ (ਜਾ ਕੇ) ਭੀ ਆਨੰਦ ਮਾਣਦਾ ਹੈ,ਪਦ ਅਰਥ ਘਰਿ = ਘਰ ਵਿਚ। ਸੁਖਿ = ਆਨੰਦ ਵਿਚ। ਬਾਹਰਿ = ਘਰੋਂ ਬਾਹਰ। ਸੁਖੁ = ਆਨੰਦ।
SikhNet (Spanish)Tal es el Mantra que me fue dado por el Guru,
ਕਹੁ ਨਾਨਕ; ਗੁਰਿ ਮੰਤ੍ਰੁ ਦ੍ਰਿੜਾਇਆ ॥੩॥੨॥
kahu naanak; gur mantru drirraaeaa |3|2|
Sant Singh KhalsaSays Nanak, the Guru has implanted His Mantra within me. ||3||2||
Manmohan Singhsince the Guru has fixed the Holy word within my mind, O Nanak!
Manmohan Singh (Punjabi)ਜਦ ਦੀ ਗੁਰਾਂ ਨੇ ਮੇਰੇ ਮਨ ਅੰਦਰ ਗੁਰਬਾਣੀ ਪੱਕੀ ਤਰ੍ਹਾ ਟਿਕਾਈ ਹੈ, ਹੇ ਨਾਨਕ!
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਗੁਰੋਂ ਨੇ ਮੇਰੇ ਕੋ ਰਾਮ (ਮੰਤ੍ਰ) ਉਪਦੇਸ ਦ੍ਰਿੜ ਕਰਾਯਾ ਹੈ॥੩॥੨॥☬ਏਕ ਸਮੇਂ ਹਿੰਦੂ ਔਰ ਮੁਸਲਮਾਨੋਂ ਨੇ ਕਬੀਰ ਜੀ ਸੇ ਪੂਛਾ ਥਾ: ਗੋਸਾਈਂ ਕੌਨ ਹੈ ਔ ਅਲਾਹ ਕੌਨ ਹੈ ਔਰ ਤੂੰ ਕਿਸ ਕੀ ਉਪਾਸਨਾ ਕਰਤਾ ਹੈਂ? ਔਰ ਤੇਰਾ ਨਿਸਚਾ ਹਿੰਦੂਓਂ ਕੇ ਮਤਿ ਪਰ ਹੈ ਯਾ ਮੁਸਲਮਾਨੋਂ ਕੇ ਮਤ ਪਰ? ਤਿਨ ਕੋ ਕਬੀਰ ਜੀ ਨੇ ਐਸੇ ਉਤਰੁ ਦੀਆ ਥਾ। ਸੋ ਕਹਤੇ ਹੈਂ:
Prof. Sahib Singhਨਾਨਕ ਆਖਦਾ ਹੈ- ਗੁਰੂ ਨੇ ਜਿਸ ਮਨੁੱਖ ਦੇ ਹਿਰਦੇ ਵਿਚ (ਇਹ) ਉਪਦੇਸ਼ ਪੱਕਾ ਕਰ ਦਿੱਤਾ (ਕਿ ਪਰਮਾਤਮਾ ਹੀ ਅਸਾਂ ਸਭ ਜੀਵਾਂ ਦਾ ਰਾਖਾ ਹੈ) ॥੩॥੨॥ਪਦ ਅਰਥ ਕਹੁ = ਆਖ। ਨਾਨਕ = ਹੇ ਨਾਨਕ! ਗੁਰਿ = ਗੁਰੂ ਨੇ। ਮੰਤ੍ਰੁ = ਉਪਦੇਸ਼। ਦ੍ਰਿੜਾਇਆ = ਹਿਰਦੇ ਵਿਚ ਪੱਕਾ ਕਰ ਦਿੱਤਾ ॥੩॥੨॥
SikhNet (Spanish)que ahora no hay nada más que Paz para mí, tanto por fuera como en mi interior. (3-2)