ਗਉੜੀ ॥
gaurree |
Sant Singh KhalsaGauree:
Manmohan SinghGauri.
Manmohan Singh (Punjabi)ਗਉੜੀ।
SikhNet (Spanish)Gauri
ਰੇ ਮਨ. ਤੇਰੋ ਕੋਇ ਨਹੀ; ਖਿੰਚਿ ਲੇਇ ਜਿਨਿ ਭਾਰੁ ॥
re man. tero koe nahee; khinch lee jin bhaar |
Sant Singh KhalsaO my mind, even if you carry someone's burden, they don't belong to you.
Manmohan SinghMy soul, no one, whose burden thou carriest, belongs to thee.
Manmohan Singh (Punjabi)ਮੇਰੀ ਜਿੰਦੜੀਏ! ਕੋਈ ਜਣਾ ਜਿਸ ਦਾ ਬੋਝ ਤੂੰ ਚੁਕਦਾ ਹੈ, ਤੇਰਾ ਨਹੀਂ।
Fareedkot Teekaਹੇ ਪਿਆਰੇ! ਤੇਰਾ ਕੋਈ ਨਹੀਂ, ਯਾਂ ਤੇ ਸਬੰਧੀਓਂ ਕੀ ਪਾਲਣਾ ਕੇ ਵਾਸਤੇ ਬਿਵਹਾਰੋਂ ਰੂਪ ਵਾ ਪਾਪ ਰੂਪੀ ਭਾਰੁ ਤੂੰ ਆਪਨੇ ਊਪਰ ਖੈਂਚ ਕਰ (ਜਿਨਿ) ਮਤ ਲੇਹੁ॥☬ਜੇ ਕਹੇ ਮੇਰਾ ਕੋਈ ਕਿਉਂ ਨਹੀਂ ਸਰਬ ਕੁਟੰਬ ਅਪਨਾ ਦੇਖੀਤਾ ਹੈ, ਸਭ ਸੰਸਾਰ ਮੇਂ ਮਿਲ ਕਰ ਰਹਤੇ ਹੈਂ? ਤਿਸ ਪਰ ਕਹਤੇ ਹੈਂ:
Prof. Sahib Singhਹੇ ਮੇਰੇ ਮਨ! (ਅੰਤ ਨੂੰ) ਤੇਰਾ ਕੋਈ (ਸਾਥੀ) ਨਹੀਂ ਬਣੇਗਾ, ਮਤਾਂ (ਹੋਰਨਾਂ ਸੰਬੰਧੀਆਂ ਦਾ) ਭਾਰ ਖਿੱਚ ਕੇ (ਆਪਣੇ ਸਿਰ ਤੇ) ਲੈ ਲਏਂ (ਭਾਵ, ਮਤਾਂ ਸੰਬੰਧੀਆਂ ਦੀ ਖ਼ਾਤਰ ਪਰਪੰਚ ਕਰ ਕੇ ਪਰਾਇਆ ਧਨ ਲਿਆਉਣਾ ਸ਼ੁਰੂ ਕਰ ਦੇਵੇਂ)।ਪਦ ਅਰਥ ਜਿਨਿ = ਮਤਾਂ। ਖਿੰਚਿ = ਖਿੱਚ ਕੇ।
SikhNet (Spanish)Oh mi mente, no hay nadie, aunque respondas por él, que pertenezca a tu ser.
ਬਿਰਖ ਬਸੇਰੋ ਪੰਖਿ ਕੋ; ਤੈਸੋ ਇਹੁ ਸੰਸਾਰੁ ॥੧॥
birakh basero pankh ko; taiso ihu sansaar |1|
Sant Singh KhalsaThis world is like the perch of the bird on the tree. ||1||
Manmohan SinghAs is the perch of the bird on a tree, so is this world.
Manmohan Singh (Punjabi)ਜਿਸ ਤਰ੍ਹਾਂ ਪੰਛੀ ਦਾ ਰੁਖ ਉਤੇ ਬੈਠਣਾ ਹੈ, ਉਸੇ ਤਰ੍ਹਾਂ ਦਾ ਇਹ ਜਹਾਨ ਹੈ।
Fareedkot Teekaਜੈਸੇ ਰਾਤ੍ਰੀ ਕੋ ਪੰਖੀਓਂ ਕਾ ਬ੍ਰਿਖ ਪਰ ਬਸੇਰਾ ਹੋਤਾ ਹੈ ਪ੍ਰਾਤਹਕਾਲ ਸਭ ਚਲੇ ਜਾਤੇ ਹੈਂ, ਤੈਸੇ ਹੀ ਏਹੁ ਸੰਸਾਰ ਜਾਣ ਲੇਵੋ॥੧॥
Prof. Sahib Singhਜਿਵੇਂ ਪੰਛੀਆਂ ਦਾ ਰੁੱਖਾਂ ਤੇ ਬਸੇਰਾ ਹੁੰਦਾ ਹੈ ਇਸੇ ਤਰ੍ਹਾਂ ਇਹ ਜਗਤ (ਦਾ ਵਾਸਾ) ਹੈ ॥੧॥ਪਦ ਅਰਥ ਪੰਖਿ = ਪੰਛੀ ॥੧॥
SikhNet (Spanish)Este mundo es como el perchero de los pájaros sobre el árbol. (1)
ਰਾਮ ਰਸੁ ਪੀਆ ਰੇ ॥
raam ras peea re |
Sant Singh KhalsaI drink in the sublime essence of the Lord.
Manmohan SinghLord's elixir I have quaffed,
Manmohan Singh (Punjabi)ਪ੍ਰਭੂ ਦਾ ਅੰਮ੍ਰਿਤ ਮੈਂ ਪਾਨ ਕੀਤਾ ਹੈ,
Fareedkot Teekaਹੇ ਭਾਈ! ਰਾਮ ਨਾਮ ਰਸ ਪੀਆ ਹੈ॥
Prof. Sahib Singhਹੇ ਭਾਈ! (ਗੁਰਮੁਖ) ਪਰਮਾਤਮਾ ਦੇ ਨਾਮ ਦਾ ਰਸ ਪੀਂਦੇ ਹਨ,ਪਦ ਅਰਥ ਰੇ = ਹੇ ਭਾਈ! ਪੀਆ = ਪੀਤਾ ਹੈ।
SikhNet (Spanish)Prueba entonces la Esencia de tu Señor,
ਜਿਹ ਰਸ; ਬਿਸਰਿ ਗਏ ਰਸ ਅਉਰ ॥੧॥ ਰਹਾਉ ॥
jih ras; bisar ge ras aaur |1| rahaau |
Sant Singh KhalsaWith the taste of this essence, I have forgotten all other tastes. ||1||Pause||
Manmohan Singhby which Nectar, I have forgotten other relishes. Pause.
Manmohan Singh (Punjabi)ਜਿਸ ਆਬਿ-ਹਿਯਾਤ ਦੁਆਰਾ ਮੈਨੂੰ ਹੋਰ ਸੁਆਦ ਭੁੱਲ ਗਏ ਹਨ। ਠਹਿਰਾਉ।
Fareedkot Teekaਜਿਸ ਕਰ ਕੇ ਪੀਨੇ ਸੇ ਹਮਾਰੇ ਕੋ ਔਰ ਰਸ ਬਿਸਰਿ ਗਏ ਹੈਂ॥੧॥ ਰਹਾਉ ॥
Prof. Sahib Singhਅਤੇ ਉਸ ਰਸ ਦੀ ਬਰਕਤ ਨਾਲ ਹੋਰ ਸਾਰੇ ਚਸਕੇ (ਉਹਨਾਂ ਨੂੰ) ਵਿਸਰ ਜਾਂਦੇ ਹਨ ॥੧॥ ਰਹਾਉ ॥ਪਦ ਅਰਥ ਜਿਹ ਰਸ = ਜਿਸ (ਰਾਮ-) ਰਸ ਦੀ ਬਰਕਤਿ ਨਾਲ। ਅਉਰ ਰਸ = ਹੋਰ ਹੋਰ ਰਸ ॥੧॥ ਰਹਾਉ ॥
SikhNet (Spanish)la Cuál hace que abandones todos los demás sabores. (1-Pausa)
ਅਉਰ ਮੁਏ. ਕਿਆ ਰੋਈਐ; ਜਉ ਆਪਾ. ਥਿਰੁ ਨ ਰਹਾਇ ॥
aaur mue. kiaa roeeai; jau aapaa. thir na rahaae |
Sant Singh KhalsaWhy should we weep at the death of others, when we ourselves are not permanent?
Manmohan SinghSince we ourselves are not permanent, why should we weep on others' death.
Manmohan Singh (Punjabi)ਜਦ ਕਿ ਅਸੀਂ ਖੁਦ ਮੁਸਤਕਿਲ ਨਹੀਂ ਹੋਰਨਾਂ ਦੇ ਮਰਨ ਉਤੇ ਅਸੀਂ ਕਿਉਂ ਵਿਰਲਾਪ ਕਰੀਏ?
Fareedkot Teekaਜਬ (ਆਪਾ) ਆਪਨਾ ਸਰੀਰ ਹੀ ਇਸਥਿਤ ਨਹੀਂ ਰਹਣਾ ਤੌ ਔਰ ਕੇ ਮਰਣੇ ਸੇ ਕਿਆ ਰੋਣਾ ਹੈ॥
Prof. Sahib Singhਕਿਸੇ ਹੋਰ ਦੇ ਮਰਨ ਤੇ ਰੋਣ ਦਾ ਕੀਹ ਅਰਥ, ਜਦੋਂ ਸਾਡਾ ਆਪਣਾ ਆਪ ਹੀ ਸਦਾ ਟਿਕਿਆ ਨਹੀਂ ਰਹੇਗਾ?ਪਦ ਅਰਥ ਕਿਆ ਰੋਈਐ = ਰੋਣ ਦਾ ਕੀਹ ਲਾਭ? ਜਉ = ਜਦੋਂ। ਥਿਰੁ = ਸਦਾ ਟਿਕੇ ਰਹਿਣ ਵਾਲਾ। ਨ ਰਹਾਇ = ਨਹੀਂ ਰਹਿੰਦਾ।
SikhNet (Spanish)¿Por qué tenemos que sufrir por la muerte de otros, cuando nosotros tampoco nos vamos a quedar?
ਜੋ ਉਪਜੈ. ਸੋ ਬਿਨਸਿ ਹੈ; ਦੁਖੁ ਕਰਿ ਰੋਵੈ ਬਲਾਇ ॥੨॥
jo upajai. so binas hai; dukh kar rovai balaae |2|
Sant Singh KhalsaWhoever is born shall pass away; why should we cry out in grief? ||2||
Manmohan SinghWhoever is born he shall die. Because of this grief let my evil spirit weep.
Manmohan Singh (Punjabi)ਜੋ ਕੋਈ ਭੀ ਜੰਮਿਆ ਹੈ, ਉਹ ਮਰ ਜਾਸੀ। ਇਸ ਦੁਖੜੇ ਕਾਰਨ ਮੇਰੇ ਭੂਤ ਪ੍ਰੇਤ ਰੋਣ।
Fareedkot Teekaਕਿਉਂਕਿ ਜੋ ਉਤਪਤਿ ਹੂਆ ਹੈ, ਸੋ ਬਿਨਸੇਗਾ। ਯਾਂ ਤੇ ਦੁਖ ਮਾਨ ਕਰ ਮੇਰੀ ਬਲਾ ਰੋਤੀ ਹੈ। ਪੰਜਾਬ ਕੀ ਬੋਲੀ ਹੈ ਮੇਰੀ ਬਲਾਇ ਜਾਣੇ ਵਾ ਦੁਖ ਮਾਨ ਕਰ ਵਹੁ ਰੋਤੇ ਹੈਂ ਜਿਨ ਕੋ ਅਵਿਦ੍ਯਾ ਰੂਪੀ (ਬਲਾਇ) ਭੂਤਨੀ ਚਿਪਟੀ ਹੂਈ ਹੈ॥੨॥
Prof. Sahib Singh(ਇਹ ਅਟੱਲ ਨਿਯਮ ਹੈ ਕਿ) ਜੋ ਜੋ ਜੀਵ ਜੰਮਦਾ ਹੈ ਉਹ ਨਾਸ ਹੋ ਜਾਂਦਾ ਹੈ, ਫਿਰ (ਕਿਸੇ ਦੇ ਮਰਨ ਤੇ) ਦੁਖੀ ਹੋ ਹੋ ਕੇ ਰੋਣਾ ਵਿਅਰਥ ਹੈ ॥੨॥ਪਦ ਅਰਥ ਬਿਨਸਿ ਹੈ = ਨਾਸ ਹੋ ਜਾਇਗਾ। ਦੁਖ ਕਰਿ = ਦੁਖੀ ਹੋ ਹੋ ਕੇ। ਰੋਵੈ ਬਲਾਇ = ਮੇਰੀ ਬਲਾ ਰੋਵੇ, ਮੈਂ ਕਿਉਂ ਰੋਵਾਂ? ॥੨॥
SikhNet (Spanish)Porque aquél que ha nacido, va a morir. ¿Por qué entonces sufrir en vano?(2)
ਜਹ ਕੀ ਉਪਜੀ. ਤਹ ਰਚੀ; ਪੀਵਤ. ਮਰਦਨ ਲਾਗ ॥
jeh kee upajee. teh rachee; peevat. maradan laag |
Sant Singh KhalsaWe are re-absorbed into the One from whom we came; drink in the Lord's essence, and remain attached to Him.
Manmohan SinghWhen man is attached to the pious persons and drinks the Name Nectar, his soul is absorbed in Him from whom it had sprung.
Manmohan Singh (Punjabi)ਜਦ ਆਦਮੀ ਨੇਕ ਬੰਦਿਆਂ ਨਾਲ ਜੁੜ ਜਾਂਦਾ ਹੈ ਅਤੇ ਨਾਮ ਅੰਮ੍ਰਿਤ ਪਾਨ ਕਰਦਾ ਹੈ, ਉਸ ਦੀ ਆਤਮਾ ਉਸ ਅੰਦਰ ਲੀਨ ਹੋ ਜਾਂਦੀ ਹੈ, ਜਿਸ ਤੋਂ ਉਹ ਪੈਦਾ ਹੋਈ ਸੀ।
Fareedkot Teekaਜਿਸ ਕੀ ਉਤਪਤਿ ਕਰੀ ਹੂਈ ਥੀ ਜੀਵ ਕਲਾ ਤਹਾਂ ਹੀ ਰਚੀ ਗਈ, ਭਾਵ ਮਿਲ ਗਈ ਹੈ॥☬ਪ੍ਰਸ਼ਨ: ਕਿਨ ਕੀ?☬ਉੱਤਰ: ਜੋ ਸੰਤ ਜਨ ਮਰਦੋਂ ਕੇ ਸਾਥ ਮਿਲਕਰ ਰਾਮ ਰਸ ਪੀਵਤੇ ਹੈਂ॥
Prof. Sahib Singhਗੁਰਮੁਖਾਂ ਦੀ ਸੰਗਤ ਵਿਚ (ਨਾਮ-ਰਸ) ਪੀਂਦਿਆਂ ਪੀਂਦਿਆਂ ਉਹਨਾਂ ਦੀ ਆਤਮਾ ਜਿਸ ਪ੍ਰਭੂ ਤੋਂ ਪੈਦਾ ਹੋਈ ਹੈ ਉਸੇ ਵਿਚ ਜੁੜੀ ਰਹਿੰਦੀ ਹੈ।ਪਦ ਅਰਥ ਜਹ ਕੀ ਉਪਜੀ = ਜਿਸ ਪ੍ਰਭੂ ਤੋਂ ਇਹ ਜਿੰਦ ਪੈਦਾ ਹੋਈ। ਤਹ ਰਚੀ = ਉਸੇ ਵਿਚ ਲੀਨ ਹੋ ਗਈ। ਪੀਵਤ = (ਨਾਮ-ਰਸ) ਪੀਂਦਿਆਂ। ਮਰਦਨ ਲਾਗ = ਮਰਦਾਂ ਦੀ ਲਾਗ ਨਾਲ, ਗੁਰਮੁਖਾਂ ਦੀ ਸੰਗਤ ਨਾਲ।
SikhNet (Spanish)A través de la mujer uno viene al mundo, y por la mujer uno se enloquece mientras está joven. De los senos maternos uno toma alimento de bebé, y en la juventud uno los acaricia conpasión.
ਕਹਿ ਕਬੀਰ. ਚਿਤਿ ਚੇਤਿਆ; ਰਾਮ ਸਿਮਰਿ ਬੈਰਾਗ ॥੩॥੨॥੧੩॥੬੪॥
keh kabeer. chit chetiaa; raam simar bairaag |3|2|13|64|
Sant Singh KhalsaSays Kabeer, my consciousness is filled with thoughts of remembrance of the Lord; I have become detached from the world. ||3||2||13||64||
Manmohan SinghSays Kabir, I, my mind, have though of the pervading God and remember Him with love.
Manmohan Singh (Punjabi)ਕਬੀਰ ਜੀ ਆਖਦੇ ਹਨ, ਮੈਂ ਆਪਣੇ ਮਨ ਵਿੱਚ ਵਿਆਪਕ ਵਾਹਿਗੁਰੂ ਦਾ ਸਿਮਰਨ ਕੀਤਾ ਹੈ ਅਤੇ ਉਸ ਨੂੰ ਪਿਆਰ ਨਾਲ ਯਾਦ ਕਰਦਾ ਹਾਂ।
Fareedkot Teekaਕਬੀਰ ਜੀ ਕਹਤੇ ਹੈਂ: ਹਮਨੇ ਤੋ ਏਹ ਚਿਤ ਮੇਂ ਜਾਣਿਆ ਹੈ ਕਿ ਬੈਰਾਗ ਕੋ ਧਾਰਨ ਕਰ ਕੇ ਜੀਵ ਰਾਮ ਕਾ ਸਿਮਰਨ ਕਰੇ ਤਬ ਇਸ ਕਾ ਰੋਣਾ ਮਿਟਤਾ ਹੈ॥੩॥੨॥੧੩॥੬੪॥☬ਪਰਦੇਸ ਗਾਮੀ ਪਤੀ ਕੀ ਪਤਿਬ੍ਰਤਾ ਇਸਤ੍ਰੀ ਕੇ ਦ੍ਰਿਸ੍ਟਾਂਤ ਕਰ ਜਗ੍ਯਾਸੂ ਕੀ ਦਸ਼ਾ ਸਹਿਤ ਬੇਨਤੀ ਕਰਤੇ ਹੈਂ:
Prof. Sahib Singhਕਬੀਰ ਆਖਦਾ ਹੈ-ਜਿਨ੍ਹਾਂ ਨੇ ਆਪਣੇ ਮਨ ਵਿਚ ਪ੍ਰਭੂ ਨੂੰ ਯਾਦ ਕੀਤਾ ਹੈ, ਪ੍ਰਭੂ ਨੂੰ ਸਿਮਰਿਆ ਹੈ, ਉਹਨਾਂ ਦੇ ਅੰਦਰ ਜਗਤ ਵਲੋਂ ਨਿਰਮੋਹਤਾ ਪੈਦਾ ਹੋ ਜਾਂਦੀ ਹੈ ॥੩॥੨॥੧੩॥੬੪॥ਪਦ ਅਰਥ ਚਿਤਿ = ਚਿਤ ਵਿਚ। ਸਿਮਰਿ = ਸਿਮਰ ਕੇ। ਬੈਰਾਗ = ਨਿਰਮੋਹਤਾ ॥੩॥੨॥੧੩॥੬੪॥
* ਸ਼ਬਦ ਦਾ ਭਾਵ: ਸਤਸੰਗ ਵਿਚ ਰਹਿ ਕੇ ਨਾਮ-ਰਸ ਦੀ ਬਰਕਤ ਨਾਲ ਮਨੁੱਖ ਦਾ ਮਨ ਜਗਤ ਦੇ ਮੋਹ ਵਿਚ ਨਹੀਂ ਫਸਦਾ, ਕਿਉਂਕਿ ਇਹ ਸਮਝ ਆ ਜਾਂਦੀ ਹੈ ਕਿ ਇੱਥੇ ਪੰਛੀਆਂ ਵਾਂਗ ਰੈਣ-ਬਸੇਰਾ ਹੀ ਹੈ, ਜੋ ਆਇਆ ਹੈ ਉਸ ਨੇ ਜ਼ਰੂਰ ਚਲੇ ਜਾਣਾ ਹੈ।੬੪।
SikhNet (Spanish)Dice Kabir, cuando habito en mi Señor y Lo enaltezco en el seno de mi conciencia, libre de pasiones se encuentra mi mente. (3-2-13-64)