ੴ

ਸਿੱਖਬਾਣੀ · SikhBani

Ang 337

Sri Guru Granth Sahib · Raag Gauree · 6 shabads, 48 lines
Translations
Shabad Bhagat Kabir Ji Raag Gauree continued from Ang 336

ਝੂਠਾ ਪਰਪੰਚੁ; ਜੋਰਿ ਚਲਾਇਆ ॥੨॥

jhootthaa parapanch; jor chalaaeaa |2|

Sant Singh KhalsaBy Your Power, You have set this false contrivance in motion. ||2||
Manmohan SinghThrough Thine might, Thou hast set going the false contrivance.
Manmohan Singh (Punjabi)ਆਪਣੀ ਸੱਤਿਆ ਦੁਆਰਾ ਤੂੰ ਝੂਠੀ ਬਣਤਰ ਨੂੰ ਚਾਲੂ ਕਰ ਛੱਡਿਆ ਹੈ।
Fareedkot Teekaਝੂਠਾ ਪਰਪੰਚ ਜੋੜ ਕਰ ਵਾ ਅਪਨੇ ਬਲ ਕਰ ਤੈਂ ਚਲਾਇਆ ਹੈ॥੨॥☬ਜੇ ਪਰਮੇਸ੍ਵਰ ਕਹੇ ਕੇ ਤੈਨੇ ਕੁਛ ਧਨ ਰਾਖ ਲੇਨਾ ਥਾ ਜੋ ਤੇਰੇ ਕਾਮ ਆਵਤਾ? ਤਿਸ ਪਰ ਕਹਤੇ ਹੈਂ:
Prof. Sahib Singh(ਪਰ ਇਸ ਕਮਜ਼ੋਰ ਜਿਹੀ ਥੰਮ੍ਹੀ ਨੂੰ ਨਾਹ ਸਮਝਦਾ ਹੋਇਆ) ਜੀਵ ਝੂਠਾ ਖਿਲਾਰਾ ਖਿਲਾਰ ਬੈਠਦਾ ਹੈ ॥੨॥

ਪਦ ਅਰਥ ਪਰਪੰਚੁ = ਪਸਾਰਾ, ਠੱਗੀ। ਜੋਰਿ = ਜੋੜ ਕੇ ॥੨॥

SikhNet (Spanish)sólo por Tu Poder, camina y se mueve. (2)

ਕਿਨਹੂ; ਲਾਖ ਪਾਂਚ ਕੀ ਜੋਰੀ ॥

kinahoo; laakh paanch kee joree |

Sant Singh KhalsaSome collect hundreds of thousands of dollars,
Manmohan SinghSome amass five lacs of rupees.
Manmohan Singh (Punjabi)ਕਈ ਪੰਜ ਲੱਖ ਰੁਪਏ ਜਮ੍ਹਾਂ ਕਰਦੇ ਹਨ।
Fareedkot Teekaਯਦ੍ਯਪਿ ਕਿਸੀ ਪਾਂਚ ਲਾਖ ਗਿਣਤੀ ਕੀ ਭੀ ਮਾਇਆ ਜੋੜੀ ਹੈ॥
Prof. Sahib Singhਜਿਨ੍ਹਾਂ ਜੀਵਾਂ ਨੇ ਪੰਜ ਪੰਜ ਲੱਖ ਦੀ ਜਾਇਦਾਦ ਜੋੜ ਲਈ ਹੈ,

ਪਦ ਅਰਥ ਕਿਨਹੂ = ਕਈ ਜੀਵਾਂ ਨੇ, ਜਿਨ੍ਹਾਂ ਜੀਵਾਂ ਨੇ। ਜੋਰੀ = ਇਕੱਠੀ ਕਰ ਲਈ।

SikhNet (Spanish)Hay algunos que amasan una gran riqueza,

ਅੰਤ ਕੀ ਬਾਰ; ਗਗਰੀਆ ਫੋਰੀ ॥੩॥

ant kee baar; gagareea foree |3|

Sant Singh Khalsabut in the end, the pitcher of the body bursts. ||3||
Manmohan SinghBut at last the pitcher (body) bursts.
Manmohan Singh (Punjabi)ਅਖੀਰ ਨੂੰ ਘੜਾ (ਸਰੀਰ) ਫੁੱਟ ਜਾਂਦਾ ਹੈ।
Fareedkot Teekaਤਥਾਪਿ ਅੰਤ ਕੇ ਸਮੇਂ ਘੜੀ ਫੋੜ ਕਰ ਚਲੇ ਆਵਤੇ ਹੈਂ, ਭਾਵ ਯਹਿ ਕਿ ਏਕ ਲਾਖ ਜੋੜਨੇ ਵਾਲਾ ਹੋਵੇ⁽¹⁾ ਭਾਵੈਂ ਪਾਂਚ ਲਾਖ ਜੋੜਨੇ ਵਾਲਾ ਹੋਵੇ ਅੰਤ ਕੋ ਏਕ ਪੈਸੇ ਕੀ ਘੜੀ ਫੋੜਤੇ ਹੈਂ॥
Prof. Sahib Singhਮੌਤ ਆਇਆਂ ਉਹਨਾਂ ਦਾ ਭੀ ਸਰੀਰ-ਰੂਪ ਭਾਂਡਾ ਭੱਜ ਜਾਂਦਾ ਹੈ ॥੩॥

ਪਦ ਅਰਥ ਫੋਰੀ = ਟੁੱਟ ਗਈ ॥੩॥

SikhNet (Spanish)pero al final, su cántaro también se rompe y se lamentan.(3)

ਕਹਿ ਕਬੀਰ; ਇਕ ਨੀਵ ਉਸਾਰੀ ॥

keh kabeer; ik neev usaaree |

Sant Singh KhalsaSays Kabeer, that single foundation which you have laid
Manmohan SinghSays Kabir the sole foundation, which thou has laid,
Manmohan Singh (Punjabi)ਕਬੀਰ ਜੀ ਆਖਦੇ ਹਨ, ਕਿ ਇਕ ਬੁਨਿਆਦ, ਜਿਹੜੀ ਤੂੰ ਰੱਖੀ ਹੈ,
Fareedkot Teekaਕਬੀਰ ਜੀ ਕਹਤੇ ਹੈਂ: ਏਕਤਾ ਕਾ ਜੋ ਚਿੰਤਨ ਹੈ, ਸੋ ਬ੍ਰਹਮ ਮੰਦਰ ਕੀ ਨੀਵ ਉਸਾਰੀ ਹੈ, ਭਾਵ ਯਹਿ ਕਿ ਅਦੁਤੀ ਚਿੰਤਨ ਰੂਪ ਅਭਿਆਸ ਸੇ ਬ੍ਰਹਮ ਰੂਪਤਾ ਪ੍ਰਾਪਤਿ ਹੋਤੀ ਹੈ॥☬ਜੇ ਕਹੇ ਐਸੇ ਨਿਰ ਹੰਕਾਰ ਤੂੰ ਕਿਉਂ ਹੂਆ? ਤਿਸ ਪਰ ਕਹਤੇ ਹੈਂ:
Prof. Sahib Singhਕਬੀਰ ਆਖਦਾ ਹੈ-ਹੇ ਅਹੰਕਾਰੀ ਜੀਵ! ਤੇਰੀ ਤਾਂ ਜੋ ਨੀਂਹ ਹੀ ਖੜੀ ਕੀਤੀ ਗਈ ਹੈ,

ਪਦ ਅਰਥ ਕਹਿ = ਕਹੈ, ਆਖਦਾ ਹੈ। ਨੀਵ = ਨੀਂਹ। ਉਸਾਰੀ = ਖੜੀ ਕੀਤੀ ਹੈ।

SikhNet (Spanish)Dice Kabir, tu estructura ha sido construida con una base falsa,

ਖਿਨ ਮਹਿ ਬਿਨਸਿ ਜਾਇ; ਅਹੰਕਾਰੀ ॥੪॥੧॥੯॥੬੦॥

khin meh binas jaae; ahankaaree |4|1|9|60|

Sant Singh Khalsawill be destroyed in an instant - you are so egotistical. ||4||1||9||60||
Manmohan Singhshall be destroyed in a moment, O proud man.
Manmohan Singh (Punjabi)ਇਕ ਮੁਹਤ ਵਿੱਚ ਤਬਾਹ ਹੋ ਜਾਏਗੀ, ਹੇ ਮਗਰੂਰ ਬੰਦੇ।
Fareedkot Teekaਜਿਨ ਕੋ ਦੇਹੋਹੰ ਬੁਧੀ ਹੈ, ਸੋ ਥੋੜੇ ਕਾਲ ਮੇਂ ਬਿਨਸਤੇ ਹੈਂ ਔਰ (ਜਾਇ) ਉਤਪਤਿ ਹੋਤੇ ਹੈਂ ਖਿਨ ਥੋੜੇ ਕਾਲ ਇਕੁ ਹੈ, ਭਾਵ ਜਨਮ ਮਰਨ ਕੇ ਭੈ ਕਰ ਮੈਂ ਨਿਰ ਹੰਕਾਰ ਹੂਆ ਹੂੰ॥੪॥੧॥੯॥੬੦॥
Prof. Sahib Singhਉਹ ਇਕ ਪਲਕ ਵਿਚ ਨਾਸ ਹੋ ਜਾਣ ਵਾਲੀ ਹੈ ॥੪॥੧॥੯॥੬੦॥

ਪਦ ਅਰਥ ਅਹੰਕਾਰੀ = ਹੇ ਅਹੰਕਾਰੀ! ॥੪॥੧॥੯॥੬੦॥

* ਸ਼ਬਦ ਦਾ ਭਾਵ: ਮਨੁੱਖ ਆਪਣੀ ਪਾਇਆਂ ਨੂੰ ਨਾਹ ਸਮਝ ਕੇ ਧਨ-ਪਦਾਰਥ ਦਾ ਅਹੰਕਾਰ ਕਰਦਾ ਰਹਿੰਦਾ ਹੈ। ਪਰ ਲੱਖਾਂ ਰੁਪਏ ਜੋੜੇ ਹੋਏ ਭੀ ਇੱਥੇ ਹੀ ਧਰੇ ਰਹਿ ਜਾਂਦੇ ਹਨ, ਤੇ ਇਹ ਸਰੀਰ ਨਾਸ ਹੋਣ ਲੱਗਿਆਂ ਤਾਂ ਇਕ ਪਲ ਨਹੀਂ ਲੱਗਦਾ।੬੦।

SikhNet (Spanish)porque en cualquier momento te mueres, oh hombre de vanagloria. (4-1-9-60)

Open this shabad (11 lines, Angs 336-337) →

Shabad Bhagat Kabir Ji Raag Gauree

ਗਉੜੀ ॥

gaurree |

Sant Singh KhalsaGauree:
Manmohan SinghGauri.
Manmohan Singh (Punjabi)ਗਉੜੀ।
SikhNet (Spanish)Gauri

ਰਾਮ ਜਪਉ ਜੀਅ; ਐਸੇ ਐਸੇ ॥

raam jpau jeea; aise aise |

Sant Singh KhalsaJust as Dhroo and Prahlaad meditated on the Lord,
Manmohan SinghO my soul, remember the Lord like,
Manmohan Singh (Punjabi)ਹੇ ਮੇਰੀ ਜਿੰਦੇ! ਇਸ ਤਰ੍ਹਾਂ ਸਾਹਿਬ ਦਾ ਸਿਮਰਨ ਕਰ,
Fareedkot Teekaਹੇ ਭਾਈ! ਰਾਮ ਕੋ (ਜੀਅ) ਰਿਦੇ ਮੇਂ ਐਸੇ ਐਸੇ ਪ੍ਰਕਾਰ ਜਪੋ॥
Prof. Sahib Singhਹੇ ਜਿੰਦੇ! (ਇਉਂ ਅਰਦਾਸ ਕਰ, ਕਿ) ਹੇ ਪ੍ਰਭੂ! ਮੈਂ ਤੈਨੂੰ ਉਸ ਪ੍ਰੇਮ ਤੇ ਸ਼ਰਧਾ ਨਾਲ ਸਿਮਰਾਂ,

ਪਦ ਅਰਥ ਜਪਉ = ਜਪਉਂ, ਮੈਂ ਜਪਾਂ। ਜੀਅ = ਹੇ ਜਿੰਦ!

SikhNet (Spanish)Contempla a tu Señor de igual forma como

ਧ੍ਰੂ ਪ੍ਰਹਿਲਾਦ; ਜਪਿਓ ਹਰਿ ਜੈਸੇ ॥੧॥

dhraoo prahilaad; japio har jaise |1|

Sant Singh KhalsaSo should you meditate on the Lord, O my soul. ||1||
Manmohan SinghDhru and Prahlad meditated on God.
Manmohan Singh (Punjabi)ਜਿਸ ਤਰ੍ਹਾਂ ਧਰੂ ਅਤੇ ਪ੍ਰਹਿਲਾਦ ਨੇ ਵਾਹਿਗੁਰੂ ਨੂੰ ਆਰਾਧਿਆ ਸੀ।
Fareedkot Teekaਜੈਸੇ ਹਰੀ ਕੋ ਧ੍ਰੂ ਅਰ ਪ੍ਰਹਿਲਾਦਿ ਨੇ ਜਪਿਆ ਹੈ, ਭਾਵ ਯੇਹਿ ਕਿ ਪ੍ਰੀਤੀ ਪੂਰਬਕ ਜਪੇ॥ ਐਸੇ ਬੇਨਤੀ ਕਰੇ:
Prof. Sahib Singhਜਿਸ ਪ੍ਰੇਮ ਤੇ ਸ਼ਰਧਾ ਨਾਲ ਧ੍ਰੂ ਤੇ ਪ੍ਰਹਿਲਾਦ ਭਗਤ ਨੇ, ਹੇ ਹਰੀ! ਤੈਨੂੰ ਸਿਮਰਿਆ ਸੀ ॥੧॥

ਪਦ ਅਰਥ ਜੈਸੇ = ਜਿਸ ਪ੍ਰੇਮ ਤੇ ਸ਼ਰਧਾ ਨਾਲ ॥੧॥

SikhNet (Spanish)Drub y Prahlad habitaron en su Señor. (1)

ਦੀਨ ਦਇਆਲ; ਭਰੋਸੇ ਤੇਰੇ ॥

deen deaal; bharose tere |

Sant Singh KhalsaO Lord, Merciful to the meek, I have placed my faith in You;
Manmohan SinghO Merciful to the poor, placing reliance on Thee,
Manmohan Singh (Punjabi)ਹੇ ਗਰੀਬਾਂ ਦੇ ਮਿਹਰਬਾਨ! ਤੇਰੇ ਉਤੇ ਧਕੀਨ ਧਾਰ ਕੇ,
Fareedkot Teekaਹੇ ਦੀਨ ਦਇਆਲ! ਤੇਰੇ ਭਰੋਸੇ ਪਰ ਮੈਨੇ॥
Prof. Sahib Singhਹੇ ਦੀਨਾਂ ਉੱਤੇ ਦਇਆ ਕਰਨ ਵਾਲੇ ਪ੍ਰਭੂ! ਤੇਰੀ ਮਿਹਰ ਦੀ ਆਸ ਤੇ-

ਪਦ ਅਰਥ ਦੀਨ ਦਇਆਲ = ਹੇ ਦੀਨਾਂ ਉੱਤੇ ਦਇਆ ਕਰਨ ਵਾਲੇ!

SikhNet (Spanish)Así, he puesto a mi ser

ਸਭੁ ਪਰਵਾਰੁ; ਚੜਾਇਆ ਬੇੜੇ ॥੧॥ ਰਹਾਉ ॥

sabh paravaar; charraaeaa berre |1| rahaau |

Sant Singh Khalsaalong with all my family, I have come aboard Your boat. ||1||Pause||
Manmohan SinghI have embarked all my family on Thine boat. Pause.
Manmohan Singh (Punjabi)ਮੈਂ ਆਪਣਾ ਸਮੂਹ ਟੱਬਰ ਕਬੀਲਾ ਤੇਰੇ ਜਹਾਜ਼ ਤੇ ਚਾੜ੍ਹ ਦਿੱਤਾ ਹੈ। ਠਹਿਰਾਉ।
Fareedkot Teekaਸਭ ਪਰਵਾਰੁ ਭਗਤੀ ਰੂਪ ਬੇੜੇ ਪਰ ਚੜਾ ਲੀਆ ਹੈ॥੧॥ ਰਹਾਉ ॥
Prof. Sahib Singhਮੈਂ ਆਪਣਾ ਸਾਰਾ ਪਰਵਾਰ ਤੇਰੇ (ਨਾਮ ਦੇ) ਜਹਾਜ਼ ਤੇ ਚੜ੍ਹਾ ਦਿੱਤਾ ਹੈ (ਮੈਂ ਜੀਭ, ਅੱਖ, ਕੰਨ ਆਦਿਕ ਸਭ ਗਿਆਨ-ਇੰਦ੍ਰਿਆਂ ਨੂੰ ਤੇਰੀ ਸਿਫ਼ਤਿ-ਸਾਲਾਹ ਵਿਚ ਜੋੜ ਦਿੱਤਾ ਹੈ) ॥੧॥ ਰਹਾਉ ॥

ਪਦ ਅਰਥ ਸਭੁ ਪਰਵਾਰੁ = ਸਾਰਾ ਪਰਵਾਰ, ਜਿੰਦ ਦਾ ਸਾਰਾ ਪਰਵਾਰ, ਸਾਰੇ ਇੰਦ੍ਰੇ, ਤਨ ਤੇ ਮਨ ਸਭ ਕੁਝ। ਬੇੜੇ = ਜਹਾਜ਼ ਉੱਤੇ, ਨਾਮ-ਰੂਪ ਜਹਾਜ਼ ਤੇ ॥੧॥ ਰਹਾਉ ॥

SikhNet (Spanish)y a todos mis parientes en Tu Barca para ser conducidos a través. (1-Pausa)

ਜਾ ਤਿਸੁ ਭਾਵੈ; ਤਾ ਹੁਕਮੁ ਮਨਾਵੈ ॥

jaa tis bhaavai; taa hukam manaavai |

Sant Singh KhalsaWhen it is pleasing to Him, then He inspires us to obey the Hukam of His Command.
Manmohan SinghWhen it pleases Him, then He has His order obeyed,
Manmohan Singh (Punjabi)ਜਦ ਉਸ ਨੂੰ ਚੰਗਾ ਲੱਗਦਾ ਹੈ, ਤਦ ਉਹ ਆਪਣੇ ਫੁਰਮਾਨ ਤੇ ਅਮਲ ਕਰਾਉਂਦਾ ਹੈ,
Fareedkot Teekaਜਬ (ਤਿਸੁ) ਹਰੀ ਜੋ ਜੀਵ ਭਾਵਤਾ ਹੈ ਤਬ ਆਪਨਾ ਹੁਕਮ ਮਨਾਵਤਾ ਹੈ॥
Prof. Sahib Singhਜਦੋਂ ਪ੍ਰਭੂ ਨੂੰ ਭਾਉਂਦਾ ਹੈ ਤਾਂ ਉਹ (ਇਸ ਸਾਰੇ ਪਰਵਾਰ ਤੋਂ ਆਪਣਾ) ਹੁਕਮ ਮਨਾਉਂਦਾ ਹੈ (ਭਾਵ, ਇਹਨਾਂ ਇੰਦ੍ਰਿਆਂ ਪਾਸੋਂ ਉਹੀ ਕੰਮ ਕਰਾਉਂਦਾ ਹੈ ਜਿਸ ਕੰਮ ਲਈ ਉਸ ਨੇ ਇਹ ਇੰਦ੍ਰੇ ਬਣਾਏ ਹਨ)
SikhNet (Spanish)Cuando así Te place, haces que uno se someta a Tu Voluntad,

ਇਸ ਬੇੜੇ ਕਉ; ਪਾਰਿ ਲਘਾਵੈ ॥੨॥

eis berre kau; paar laghaavai |2|

Sant Singh KhalsaHe causes this boat to cross over. ||2||
Manmohan Singhand He causes this boat to cross over.
Manmohan Singh (Punjabi)ਅਤੇ ਉਹ ਇਸ ਜਹਾਜ ਨੂੰ ਪਾਰ ਕਰ ਦਿੰਦਾ ਹੈ।
Fareedkot Teekaਔਰ ਜੀਵ ਨੇ ਭਗਤੀ ਕਾ ਜੋ ਬੇੜਾ ਭਰਾ ਹੂਆ ਹੈ ਤਿਸ ਕੋ ਅਨੇਕ ਬਿਘਨ ਰੂਪ ਸਮੁੰਦ੍ਰ ਸੇ ਪਾਰ ਲੰਘਾਵਤਾ ਹੈ॥੨॥
Prof. Sahib Singhਤੇ ਇਸ ਤਰ੍ਹਾਂ ਇਸ ਸਾਰੇ ਪੂਰ ਨੂੰ (ਇਹਨਾਂ ਸਭ ਇੰਦ੍ਰਿਆਂ ਨੂੰ) ਵਿਕਾਰਾਂ ਦੀਆਂ ਲਹਿਰਾਂ ਤੋਂ ਬਚਾ ਲੈਂਦਾ ਹੈ ॥੨॥

ਪਦ ਅਰਥ ਜਾ = ਜਦੋਂ। ਤਿਸੁ ਭਾਵੈ = ਉਸ ਪ੍ਰਭੂ ਨੂੰ ਚੰਗਾ ਲੱਗਦਾ ਹੈ, ਜਦੋਂ ਉਸ ਦੀ ਮਰਜ਼ੀ ਹੁੰਦੀ ਹੈ ॥੨॥

SikhNet (Spanish)y haciéndolo así, esta carga es cruzada hasta la otra orilla. (3)

ਗੁਰ ਪਰਸਾਦਿ; ਐਸੀ ਬੁਧਿ ਸਮਾਨੀ ॥

gur parasaad; aisee budh samaanee |

Sant Singh KhalsaBy Guru's Grace, such understanding is infused into me;
Manmohan SinghBy Guru's grace such understanding is enshrined within me,
Manmohan Singh (Punjabi)ਗੁਰਾਂ ਦੀ ਦਇਆ ਦੁਆਰਾ ਮੇਰੇ ਅੰਦਰ ਐਸੀ ਸਮਝ ਟਿਕ ਗਈ ਹੈ,
Fareedkot Teekaਗੁਰੋਂ ਕੀ ਕ੍ਰਿਪਾ ਸੇ ਜਿਨ ਕੇ ਰਿਦੇ ਮੇਂ ਐਸੀ ਪੂਰਬ ਉਕਤ ਬੁਧੀ ਸਮਾਈ ਹੈ॥
Prof. Sahib Singhਸਤਿਗੁਰੂ ਦੀ ਕਿਰਪਾ ਨਾਲ (ਜਿਸ ਮਨੁੱਖ ਦੇ ਅੰਦਰ) ਅਜਿਹੀ ਅਕਲ ਪਰਗਟ ਹੋ ਪੈਂਦੀ ਹੈ (ਭਾਵ, ਜੋ ਮਨੁੱਖ ਸਾਰੇ ਇੰਦ੍ਰਿਆਂ ਨੂੰ ਪ੍ਰਭੂ ਦੇ ਰੰਗ ਵਿਚ ਰੰਗਦਾ ਹੈ),

ਪਦ ਅਰਥ ਗੁਰ ਪਰਸਾਦਿ = ਗੁਰੂ ਦੀ ਕਿਰਪਾ ਨਾਲ। ਸਮਾਨੀ = ਸਮਾ ਜਾਂਦੀ ਹੈ, ਹਿਰਦੇ ਵਿਚ ਪਰਗਟ ਹੁੰਦੀ ਹੈ।

SikhNet (Spanish)Por la Gracia del Guru, esta Sabiduría es exaltada en mi mente:

ਚੂਕਿ ਗਈ; ਫਿਰਿ ਆਵਨ ਜਾਨੀ ॥੩॥

chook gee; fir aavan jaanee |3|

Sant Singh Khalsamy comings and goings in reincarnation have ended. ||3||
Manmohan Singhthat my coming and going, over again, have ceased.
Manmohan Singh (Punjabi)ਕਿ ਮੇਰਾ ਮੁੜ ਕੇ ਆਉਣਾ ਤੇ ਜਾਣਾ ਮੁਕ ਗਿਆ ਹੈ।
Fareedkot Teekaਫਿਰ ਤਿਨ ਕੀ ਆਵਨ ਜਾਨੀ ਚੁਕ ਗਈ ਹੈ; ਅਰਥਾਤ ਵਹੁ ਜਨਮ ਮਰਣ ਸੇ ਰਹਤ ਹੂਏ ਹੈਂ॥੩॥
Prof. Sahib Singhਉਸ ਦਾ ਮੁੜ ਮੁੜ ਜੰਮਣਾ ਮਰਨਾ ਮੁੱਕ ਜਾਂਦਾ ਹੈ ॥੩॥

ਪਦ ਅਰਥ ਚੂਕਿ ਗਈ = ਮੁੱਕ ਜਾਂਦੀ ਹੈ ॥੩॥

SikhNet (Spanish)mis nacimientos y mis muertes han cesado para siempre.

ਕਹੁ ਕਬੀਰ; ਭਜੁ ਸਾਰਿਗਪਾਨੀ ॥

kahu kabeer; bhaj saarigapaanee |

Sant Singh KhalsaSays Kabeer, meditate, vibrate upon the Lord, the Sustainer of the earth.
Manmohan SinghSays Kabir meditate Thou on God, the earth sustainer.
Manmohan Singh (Punjabi)ਕਬੀਰ ਜੀ ਆਖਦੇ ਹਨ, ਤੂੰ ਧਰਤੀ ਦੇ ਥੰਮ੍ਹਣਹਾਰ ਵਾਹਿਗੁਰੂ ਦਾ ਸਿਮਰਨ ਕਰ।
Fareedkot Teekaਸ੍ਰੀ ਕਬੀਰ ਜੀ ਕਹਤੇ ਹੈਂ: ਹੇ ਸਾਰੰਗ ਨਾਮੇ ਧਨਖ ਕੇ ਹਾਥ ਮੇਂ ਧਾਰਨੇ ਵਾਲੇ ਪਰਮੇਸ੍ਵਰ ਕੋ ਭਜ! ॥
Prof. Sahib Singhਕਬੀਰ ਆਖਦਾ ਹੈ- (ਆਪਣੇ ਆਪ ਨੂੰ ਸਮਝਾ ਕਿ ਹੇ ਮਨ!)-ਸਾਰਿੰਗਪਾਨੀ ਪ੍ਰਭੂ ਨੂੰ ਸਿਮਰ!

ਪਦ ਅਰਥ ਭਜੁ = ਸਿਮਰ। ਸਾਰਿਗਪਾਨੀ = ਧਨਖ ਜਿਸ ਦੇ ਹੱਥ ਵਿਚ ਹੈ {ਸਾਰਿਗ = ਵਿਸ਼ਨੂੰ ਦੇ ਧਨਖ ਦਾ ਨਾਮ ਹੈ। ਪਾਨੀ = ਹੱਥ}।

SikhNet (Spanish)Dice Kabir, contempla a tu Señor, el Soporte de la Tierra,

ਉਰਵਾਰਿ ਪਾਰਿ; ਸਭ ਏਕੋ ਦਾਨੀ ॥੪॥੨॥੧੦॥੬੧॥

auravaar paar; sabh eko daanee |4|2|10|61|

Sant Singh KhalsaIn this world, in the world beyond and everywhere, He alone is the Giver. ||4||2||10||61||
Manmohan SinghIn this world the world beyond and everywhere He alone is the Donor.
Manmohan Singh (Punjabi)ਇਸ ਲੋਕ, ਪਰਲੋਕ ਅਤੇ ਹਰ ਥਾਂ ਕੇਵਲ ਓਹੀ ਦਾਤਾਰ ਹੈ।
Fareedkot Teeka(ਉਰਵਾਰਿ ਪਾਰਿ) ਲੋਕ ਪਰਲੋਕ ਮੇਂ ਸਰਬ ਮੇਂ ਏਕ ਚੇਤਨ ਸਤਾ ਤੂੰ ਜਾਨ॥੪॥੨॥੧੦॥੬੧॥☬ਪਰਮੇਸ੍ਵਰ ਕੇ ਭਜਨ ਕਾ ਪਰਤਾਪ ਦੇਖਾਵਤੇ ਹੂਏ ਉਪਦੇਸ਼ ਕਰਤੇ ਹੈਂ:
Prof. Sahib Singhਅਤੇ ਲੋਕ-ਪਰਲੋਕ ਵਿਚ ਹਰ ਥਾਂ ਉਸ ਇੱਕ ਪ੍ਰਭੂ ਨੂੰ ਹੀ ਜਾਣ ॥੪॥੨॥੧੦॥੬੧॥

ਪਦ ਅਰਥ ਉਰਵਾਰਿ = ਉਰਲੇ ਪਾਸੇ, ਇਸ ਸੰਸਾਰ ਵਿਚ। ਪਾਰਿ = ਪਰਲੋਕ ਵਿਚ। ਦਾਨੀ = ਜਾਣ, ਸਮਝ ॥੪॥੨॥੧੦॥੬੧॥

* ਸ਼ਬਦ ਦਾ ਭਾਵ: ਜੋ ਮਨੁੱਖ ਗੁਰੂ ਦੇ ਦੱਸੇ ਰਾਹ ਤੇ ਤੁਰ ਕੇ ਆਪਣੇ ਮਨ ਨੂੰ ਤੇ ਗਿਆਨ-ਇੰਦ੍ਰਿਆਂ ਨੂੰ ਪ੍ਰਭੂ ਦੀ ਯਾਦ ਵਿਚ ਜੋੜਦਾ ਹੈ, ਉਹ ਸੰਸਾਰ-ਸਮੁੰਦਰ ਦੀਆਂ ਵਿਕਾਰਾਂ ਦੀਆਂ ਲਹਿਰਾਂ ਤੋਂ ਬਚ ਜਾਂਦਾ ਹੈ, ਤੇ ਇਸ ਤਰ੍ਹਾਂ ਉਸ ਦੀ ਭਟਕਣਾ ਮੁੱਕ ਜਾਂਦੀ ਹੈ।੬੧।

SikhNet (Spanish)porque en el aquí y en el aquí después, tu Único Señor Benévolo es Él, sólo el Uno.(4-2-10-61)

Open this shabad →

Shabad Bhagat Kabir Ji Raag Gauree

ਗਉੜੀ ੯ ॥

gaurree 9 |

Sant Singh KhalsaGauree 9:
Manmohan SinghGauri 9.
Manmohan Singh (Punjabi)ਗਉੜੀ 9।
Prof. Sahib Singh

ਪਦ ਅਰਥ ੯ = ਘਰ ਨਾਵਾਂ।

SikhNet (Spanish)Gauri 9

ਜੋਨਿ ਛਾਡਿ; ਜਉ ਜਗ ਮਹਿ ਆਇਓ ॥

jon chhaadd; jau jag meh aaeo |

Sant Singh KhalsaHe leaves the womb, and comes into the world;
Manmohan SinghLeaving the womb, when the mortal comes into the world,
Manmohan Singh (Punjabi)ਗਰਭ ਨੂੰ ਛੱਡ ਕੇ ਜਦ ਪ੍ਰਾਣੀ ਜਹਾਨ ਅੰਦਰ ਆਉਂਦਾ ਹੈ,
Fareedkot Teekaਜੋਨੀ ਛੋਡ ਕਰ ਜਬ ਤੂੰ ਜਗਤ ਮੇਂ ਆਇਆ, ਭਾਵ ਇਹ ਕਿ ਮਾਤਾ ਕੇ ਗਰਭ ਸੇ ਬਾਹਰ ਨਿਕਸਤੇ ਹੀ॥
Prof. Sahib Singhਜਦੋਂ ਜੀਵ ਮਾਂ ਦਾ ਪੇਟ ਛੱਡ ਕੇ ਜਨਮ ਲੈਂਦਾ ਹੈ,

ਪਦ ਅਰਥ ਜੋਨਿ = ਗਰਭ, ਮਾਂ ਦਾ ਪੇਟ। ਜਉ = ਜਦੋਂ। ਜਗ ਮਹਿ ਆਇਓ = ਜਗਤ ਵਿਚ ਆਇਆ, ਜੀਵ ਜੰਮਿਆ।

SikhNet (Spanish)Desde que uno nace en éste mundo,

ਲਾਗਤ ਪਵਨ; ਖਸਮੁ ਬਿਸਰਾਇਓ ॥੧॥

laagat pavan; khasam bisaraaeo |1|

Sant Singh Khalsaas soon as the air touches him, he forgets his Lord and Master. ||1||
Manmohan Singhas soon as the air touches him, he forgets his Master.
Manmohan Singh (Punjabi)ਹਵਾ ਦੇ ਲਗਦਿਆਂ ਹੀ ਉਹ ਆਪਣੇ ਮਾਲਕ ਨੂੰ ਭੁਲਾ ਦਿੰਦਾ ਹੈ।
Fareedkot Teekaਜਬ ਮਾਇਆ ਰੂਪੀ ਪਵਨ ਲਾਗੀ ਅਰਥਾਤ ਮਾਤਾ ਪਿਤਾ ਆਦਿਕੋਂ ਮੇਂ ਮੋਹ ਹੂਆ, ਤਬ ਪਰਮੇਸ੍ਵਰ ਕੋ ਬਿਸਾਰ ਦੀਆ ਵਾ ਤਿਸ ਮੋਹ ਨੇ ਵਾਹਿਗੁਰੂ ਬਿਸਰਵਾਇ ਦੀਆ ॥੧॥
Prof. Sahib Singhਤਾਂ (ਮਾਇਆ ਦੀ) ਹਵਾ ਲੱਗਦਿਆਂ ਹੀ ਖਸਮ-ਪ੍ਰਭੂ ਨੂੰ ਭੁਲਾ ਦੇਂਦਾ ਹੈ ॥੧॥

ਪਦ ਅਰਥ ਪਵਨ = ਹਵਾ, ਮਾਇਆ ਦੀ ਹਵਾ, ਮਾਇਆ ਦਾ ਪ੍ਰਭਾਵ ॥੧॥

SikhNet (Spanish)abandona a Dios tan pronto como empieza a respirar. (1)

ਜੀਅਰਾ; ਹਰਿ ਕੇ ਗੁਨਾ ਗਾਉ ॥੧॥ ਰਹਾਉ ॥

jeearaa; har ke gunaa gaau |1| rahaau |

Sant Singh KhalsaO my soul, sing the Glorious Praises of the Lord. ||1||Pause||
Manmohan SinghO my soul, sing thou the praises of God. Pause.
Manmohan Singh (Punjabi)ਹੇ ਮੇਰੀ ਜਿੰਦੇ! ਤੂੰ ਵਾਹਿਗੁਰੂ ਦਾ ਜੱਸ ਗਾਇਨ ਕਰ। ਠਹਿਰਾਉ।
Fareedkot Teekaਹੇ ਜੀਵ! ਹਰੀ ਕੇ ਗੁਨ ਗਾਇਨ ਕਰ॥੧॥ ਰਹਾਉ ॥
Prof. Sahib Singhਹੇ ਜਿੰਦੇ! ਪ੍ਰਭੂ ਦੀ ਸਿਫ਼ਤਿ-ਸਾਲਾਹ ਕਰ ॥੧॥ ਰਹਾਉ ॥

ਪਦ ਅਰਥ ਜੀਅਰਾ = ਹੇ ਜਿੰਦੇ! ॥੧॥ ਰਹਾਉ ॥

SikhNet (Spanish)Oh mi Alma, canta las Alabanzas de tu Señor.

ਗਰਭ ਜੋਨਿ ਮਹਿ; ਉਰਧ ਤਪੁ ਕਰਤਾ ॥

garabh jon meh; uradh tap karataa |

Sant Singh KhalsaYou were upside-down, living in the womb; you generated the intense meditative heat of 'tapas'.
Manmohan SinghWhen thou didst penance reversed in the womb existence,
Manmohan Singh (Punjabi)ਜਦ ਤੂੰ ਬੱਚੇਦਾਨੀ ਦੇ ਜੀਵਨ ਅੰਦਰ ਪੁੱਠਾ ਲਟਕਿਆ ਹੋਇਆ ਤਪੱਸਿਆ ਕਰਦਾ ਸੈਂ,
Fareedkot Teekaਗਰਭ ਜੋਨੀ ਮੇਂ ਤੂੰ ਊਪਰ ਪੈਰ ਕਰ ਕੇ ਤਪ ਕਰਤਾ ਥਾ॥
Prof. Sahib Singh(ਜਦੋਂ ਜੀਵ) ਮਾਂ ਦੇ ਪੇਟ ਵਿਚ ਸਿਰ-ਭਾਰ ਟਿਕਿਆ ਹੋਇਆ ਪ੍ਰਭੂ ਦੀ ਬੰਦਗੀ ਕਰਦਾ ਹੈ,

ਪਦ ਅਰਥ ਉਰਧ = ਉਲਟਾ, ਪੁੱਠਾ ਲਟਕਿਆ ਹੋਇਆ।

SikhNet (Spanish)En el vientre materno y mientras uno está siendo cocinado al fuego lento,

ਤਉ ਜਠਰ ਅਗਨਿ ਮਹਿ; ਰਹਤਾ ॥੨॥

tau jatthar agan meh; rahataa |2|

Sant Singh KhalsaThen, you escaped the fire of the belly. ||2||
Manmohan Singhthou then, escaped the fire of the belly.
Manmohan Singh (Punjabi)ਤਾਂ ਤੂੰ ਪੇਟ ਦੀ ਅੱਗ ਵਿਚੋਂ ਬਚ ਨਿਕਲਿਆਂ ਸੈਂ।
Fareedkot Teekaਤਉ (ਜਠਰ) ਪੇਟ ਮੇਂ ਜੋ ਅੰਨ ਆਦਿਕ ਕੋ ਪਚਾਵਨੇ ਵਾਲੀ ਅਗਨੀ ਹੈ ਤਿਸ ਮੇਂ (ਰਹਤਾ) ਬਚਤਾ ਥਾ॥੨॥
Prof. Sahib Singhਤਦੋਂ ਪੇਟ ਦੀ ਅੱਗ ਵਿਚ ਭੀ ਬਚਿਆ ਰਹਿੰਦਾ ਹੈ ॥੨॥

ਪਦ ਅਰਥ ਜਠਰ ਅਗਨਿ = ਪੇਟ ਦੀ ਅੱਗ। ਰਹਤਾ = ਬਚਿਆ ਰਹਿੰਦਾ ਹੈ ॥੨॥

SikhNet (Spanish)va a través de muchas posturas de Yoga, y de cabeza espera pacientemente nacer.(2)

ਲਖ ਚਉਰਾਸੀਹ ਜੋਨਿ; ਭ੍ਰਮਿ ਆਇਓ ॥

lakh chauraaseeh jon; bhram aaeo |

Sant Singh KhalsaAfter wandering through 8.4 million incarnations, you came.
Manmohan SinghHaving wandered through eighty four lacs of existences, thou hast come.
Manmohan Singh (Punjabi)ਚੁਰਾਸੀ ਲੱਖ ਜੂਨੀਆਂ ਅੰਦਰ ਭਟਕਦਾ ਹੋਇਆ ਤੂੰ ਆਇਆ ਹੈ।
Fareedkot Teekaਚੌਰਾਸੀ ਲਖ ਜੋਨੀ ਮੇਂ ਭਰਮਤਾ ਮਨੁਖ ਜਨਮ ਕੇ ਬੀਚ ਆਇਆ ਹੈ॥
Prof. Sahib Singh(ਜੀਵ) ਚੌਰਾਸੀਹ ਲੱਖ ਜੂਨਾਂ ਵਿਚ ਭਟਕ ਭਟਕ ਕੇ (ਭਾਗਾਂ ਨਾਲ ਮਨੁੱਖਾ ਜਨਮ ਵਿਚ) ਆਉਂਦਾ ਹੈ,

ਪਦ ਅਰਥ ਭ੍ਰਮਿ = ਭਟਕ ਕੇ, ਭਉਂ ਕੇ। ਆਇਓ = ਆਇਆ ਹੈ, ਮਨੁੱਖਾ ਜਨਮ ਵਿਚ ਆਇਆ ਹੈ।

SikhNet (Spanish)Y eso después de millones de encarnaciones para obtener la forma humana.

ਅਬ ਕੇ ਛੁਟਕੇ; ਠਉਰ ਨ ਠਾਇਓ ॥੩॥

ab ke chhuttake; tthaur na tthaaeo |3|

Sant Singh KhalsaIf you stumble and fall now, you shall find no home or place of rest. ||3||
Manmohan SinghIf thou stumble, now thou shalt find no place or home.
Manmohan Singh (Punjabi)ਜੇ ਤੂੰ ਹੁਣ ਠੋਕਰ ਖਾ ਗਿਆ ਤੈਨੂੰ ਕੋਈ ਜਗ੍ਹਾ ਜਾਂ ਘਰ ਹੱਥ ਨਹੀਂ ਲੱਗਣਾ।
Fareedkot Teekaਅਬ ਇਸ ਮਾਨੁਖ ਜਨਮ ਕੇ ਬੀਚ ਪਰਮੇਸ੍ਵਰ ਕੇ ਚਰਨ ਤੇਰੇ ਸੇ ਛੂਟ ਗਏ ਤਬ ਠਹਿਰਨੇ ਕੋ ਜਾਗਾ ਨਹੀਂ ਮਿਲੇਗੀ, ਭਾਵ ਇਹ ਕਿ ਫੇਰ ਚੌਰਾਸੀ ਮੇਂ ਭ੍ਰਮਤਾ ਫਿਰੇਗਾ॥੩॥☬ਪ੍ਰਸ਼ਨ: ਮੇਂ ਕਿਆ ਕਰੂੰ?☬ਉੱਤਰ:
Prof. Sahib Singhਪਰ ਇੱਥੋਂ ਭੀ ਖੁੰਝ ਕੇ ਫਿਰ ਕੋਈ ਥਾਂ-ਥਿੱਤਾ (ਇਸ ਨੂੰ) ਨਹੀਂ ਮਿਲਦਾ ॥੩॥

ਪਦ ਅਰਥ ਅਬ ਕੇ = ਇਸ ਵਾਰੀ ਭੀ। ਛੁਟਕੇ = ਖੁੰਝ ਜਾਣ ਤੇ। ਠਉਰ ਠਾਇਓ = ਥਾਂ-ਥਿੱਤਾ। ਠਉਰ = {ਸੰ: ਸਥਾਵਰ, ਠਾਂ, ਠਾਵਰ, ਠਉਰ} ਪੱਕਾ, ਟਿਕਵਾਂ। ਠਾਇਓ = {ਸੰ: ਸਥਾਨ स्थान} ਠਾਂ, ਥਾਂ ॥੩॥

SikhNet (Spanish)Si uno desperdicia el lapso de esta vida, ¿cuándo tendrá otra oportunidad?(3)

ਕਹੁ ਕਬੀਰ; ਭਜੁ ਸਾਰਿਗਪਾਨੀ ॥

kahu kabeer; bhaj saarigapaanee |

Sant Singh KhalsaSays Kabeer, meditate, vibrate upon the Lord, the Sustainer of the earth.
Manmohan SinghSays Kabir, remember thou thy Lord,
Manmohan Singh (Punjabi)ਕਬੀਰ ਜੀ ਆਖਦੇ ਹਨ, ਤੂੰ ਆਪਣੇ ਸਾਈਂ ਦਾ ਸਿਮਰਨ ਕਰ,
Fareedkot Teekaਕਬੀਰ ਜੀ ਕਹਤੇ ਹੈਂ: ਵਾਹਿਗਰੂ ਕਾ ਭਜਨ ਕਰ॥☬ਜੇ ਕਹੇ ਅਵਸਥਾ ਤੋ ਬਹੁਤ ਪੜੀ ਹੈ ਅੰਤ ਕੋ ਭਜ ਲੇਵਾਂਗਾ? ਤਿਸ ਪਰ ਕਹਤੇ ਹੈਂ:
Prof. Sahib Singhਕਬੀਰ ਆਖਦਾ ਹੈ- ਜਿੰਦ ਨੂੰ ਸਮਝਾ ਕਿ ਉਸ ਸਾਰਿਗਪਾਨੀ-ਪ੍ਰਭੂ ਨੂੰ ਸਿਮਰੇ,

ਪਦ ਅਰਥ ਕਹੁ = ਆਖ, ਜਿੰਦ ਨੂੰ ਸਮਝਾ।

SikhNet (Spanish)Dice Kabir, habita en tu Señor Eterno,

ਆਵਤ ਦੀਸੈ; ਜਾਤ ਨ ਜਾਨੀ ॥੪॥੧॥੧੧॥੬੨॥

aavat deesai; jaat na jaanee |4|1|11|62|

Sant Singh KhalsaHe is not seen to be coming or going; He is the Knower of all. ||4||1||11||62||
Manmohan Singhwho is not seen coming or going and who knows all the things.
Manmohan Singh (Punjabi)ਜੋ ਆਉਂਦਾ ਅਤੇ ਜਾਂਦਾ ਦਿਸਦਾ ਨਹੀਂ ਅਤੇ ਜੋ ਸਾਰਾ ਕੁਛ ਜਾਣਦਾ ਹੈ।
Fareedkot Teekaਉਮਰ ਆਵਤੀ ਦੇਖੀਤੀ ਹੈ ਔਰ ਜਾਤੀ ਹੂਈ ਪਰਤੀਤ ਨਹੀਂ ਹੋਤੀ, ਦੀਪ ਸਿਖਾਵਤ ਵਾ ਜੀਵ ਆਵਤੇ ਤੋ ਦੇਖੀਤੇ ਹੈਂ ਜਾਤੇ ਹੂਏ ਨਹੀਂ ਜਾਣੀਤੇ ਹੈਂ, ਜੋ ਕਹਾਂ ਗਏ ਹੈਂ॥੪॥੧॥੧੧॥੬੨॥☬ਭਗਤੀ ਕੋ ਮੁਖ ਔਰ ਦੁੰਦੋਂ ਕੀ ਨਿਖੇਧੀ ਦਿਖਾਵਤੇ ਹੂਏ ਕਹਤੇ ਹੈਂ:
Prof. Sahib Singhਜੋ ਨਾਹ ਜੰਮਦਾ ਦਿੱਸਦਾ ਹੈ ਤੇ ਨਾਹ ਮਰਦਾ ਸੁਣੀਦਾ ਹੈ ॥੪॥੧॥੧੧॥੬੨॥

ਪਦ ਅਰਥ ਨ ਆਵਤ ਦੀਸੈ = ਜੋ ਨਾਹ ਆਉਂਦਾ ਦਿੱਸਦਾ ਹੈ, ਜੋ ਨਾਹ ਹੀ ਜੰਮਦਾ ਹੈ। ਨ ਜਾਤ ਜਾਨੀ = ਜੋ ਨਾਹ ਮਰਦਾ ਜਾਣੀਦਾ ਹੈ, ਜੋ ਨਾਹ ਮਰਦਾ ਸੁਣੀਦਾ ਹੈ ॥੪॥੧॥੧੧॥੬੨॥

* ਸ਼ਬਦ ਦਾ ਭਾਵ: ਜੋ ਪ੍ਰਭੂ ਮਾਂ ਦੇ ਪੇਟ ਦੀ ਅੱਗ ਵਿਚ ਬਚਾਈ ਰੱਖਦਾ ਹੈ, ਉਹੀ ਜਗਤ ਦੀ ਮਾਇਆ ਦੀ ਅੱਗ ਤੋਂ ਬਚਾਣ ਦੇ ਸਮਰੱਥ ਹੈ। ਇਸ ਵਾਸਤੇ ਪ੍ਰਭੂ ਦਾ ਸਿਮਰਨ ਹੀ ਇਥੇ ਆਉਣ ਦਾ ਮੁੱਖ ਮਨੋਰਥ ਹੈ, ਪਰ ਜੇ ਜੀਵ ਉਸ ਨੂੰ ਇਸ ਮਨੁੱਖਾ ਜਨਮ ਵਿਚ ਸਿਮਰਨੋਂ ਖੁੰਝ ਜਾਏ ਤਾਂ ਫਿਰ ਮੌਕਾ ਨਹੀਂ ਬਣਦਾ।੬੨। * ਨੋਟ: ਕਈ ਜੋਗੀ ਲੋਕ ਉਲਟਾ ਲਟਕ ਕੇ (ਸਿਰ-ਭਾਰ ਹੋ ਕੇ) ਤਪ ਕਰਦੇ ਹਨ। ਇਸ ਤੋਂ ਇਹ ਖ਼ਿਆਲ ਆਮ ਪ੍ਰਚਲਤ ਹੈ ਕਿ ਜੀਵ ਮਾਂ ਦੇ ਪੇਟ ਵਿਚ ਪੁੱਠਾ ਲਟਕਿਆ ਹੋਇਆ ਤਪ ਕਰਦਾ ਹੈ।

SikhNet (Spanish)Quien ni va ni viene.(4-1-11-62)

Open this shabad →

Shabad Bhagat Kabir Ji Raag Gauree

ਗਉੜੀ ਪੂਰਬੀ ॥

gaurree poorabee |

Sant Singh KhalsaGauree Poorbee:
Manmohan SinghGauri Purbi.
Manmohan Singh (Punjabi)ਗਉੜੀ ਪੂਰਬੀ।
SikhNet (Spanish)Gauri Purbi.

ਸੁਰਗ ਬਾਸੁ. ਨ ਬਾਛੀਐ; ਡਰੀਐ ਨ. ਨਰਕਿ ਨਿਵਾਸੁ ॥

surag baas. na baachheeai; ddareeai na. narak nivaas |

Sant Singh KhalsaDon't wish for a home in heaven, and don't be afraid to live in hell.
Manmohan SinghLong not for an abode in paradise and fear not to dwell in hell.
Manmohan Singh (Punjabi)ਬਹਿਸ਼ਤ ਅੰਦਰ ਵਸੇਬੇ ਲਈ ਤਾਂਘ ਨਾਂ ਕਰ ਅਤੇ ਦੋਜ਼ਕ ਅੰਦਰ ਵਸਣੋਂ ਭੈ ਨਾਂ ਕਰ।
Fareedkot Teekaਸੁਰਗ ਕੀ ਇਛਾ ਨ ਕਰੀਐ ਔਰ ਨਰਕ ਕੇ ਨਿਵਾਸ ਸੇ ਨ ਡਰੀਐ, ਭਾਵ ਇਹ ਸ੍ਵਰਗ ਕੀ ਇਛਾ ਨਰਕ ਕਾ ਡਰ ਦੋਨੋਂ ਛੋਡ ਕਰ ਨਾਮ ਜਪੀਏ॥
Prof. Sahib Singhਨਾਹ ਇਹ ਤਾਂਘ ਰੱਖਣੀ ਚਾਹੀਦੀ ਹੈ ਕਿ (ਮਰਨ ਪਿਛੋਂ) ਸੁਰਗ ਦਾ ਵਸੇਬਾ ਮਿਲ ਜਾਏ ਅਤੇ ਨਾਹ ਇਸ ਗੱਲੋਂ ਡਰਦੇ ਰਹੀਏ ਕਿ ਕਿਤੇ ਨਰਕ ਵਿਚ ਹੀ ਨਿਵਾਸ ਨਾਹ ਮਿਲ ਜਾਏ।

ਪਦ ਅਰਥ ਸੁਰਗ ਬਾਸੁ = ਸੁਰਗ ਦਾ ਵਾਸਾ। ਬਾਛੀਐ = ਖ਼ਾਹਸ਼ ਕਰੀਏ, ਤਾਂਘ ਰੱਖੀਏ। ਨਰਕਿ = ਨਰਕ ਵਿਚ।

SikhNet (Spanish)No busques los recintos del cielo, ni temas las profundidades de la oscuridad de tu conciencia,

ਹੋਨਾ ਹੈ. ਸੋ ਹੋਈ ਹੈ; ਮਨਹਿ. ਨ ਕੀਜੈ ਆਸ ॥੧॥

honaa hai. so hoee hai; maneh. na keejai aas |1|

Sant Singh KhalsaWhatever will be will be, so don't get your hopes up in your mind. ||1||
Manmohan SinghWhat is to be, shall definitely happen so build no hope in thy mind.
Manmohan Singh (Punjabi)ਜੋ ਕੁਛ ਹੋਣਾ ਹੈ, ਉਹ ਨਿਸਚਿਤ ਹੀ ਹੋਵੇਗਾ। ਇਸ ਲਈ ਆਪਣੇ ਮਨ ਵਿੱਚ ਕੋਈ ਉਮੀਦ ਨ ਬੰਨ੍ਹ।
Fareedkot Teekaਕਿਉਂਕਿ ਜੋ ਹੋਨਾ ਹੈ, ਸੋ ਹੋਵੈ ਹੀ ਗਾ, ਤਾਂ ਤੇ ਮਨ ਮੇਂ ਸ੍ਵਰਗਾਦਿਕੋਂ ਕੀ ਆਸਾ ਨਾ ਕਰੀਏ॥੧॥
Prof. Sahib Singhਜੋ ਕੁਝ (ਪ੍ਰਭੂ ਦੀ ਰਜ਼ਾ ਵਿਚ) ਹੋਣਾ ਹੈ ਉਹੀ ਹੋਵੇਗਾ। ਸੋ, ਮਨ ਵਿਚ ਆਸਾਂ ਨਹੀਂ ਬਣਾਉਣੀਆਂ ਚਾਹੀਦੀਆਂ ॥੧॥

ਪਦ ਅਰਥ ਸੋ ਹੋਈ ਹੈ = ਉਹੀ ਹੋਵੇਗਾ। ਮਨਹਿ = ਮਨ ਵਿਚ। ਨ ਕੀਜੈ = ਨਾਹ ਕਰੀਏ ॥੧॥

SikhNet (Spanish)porque eso que tiene que pasar, ha de suceder. Por tanto, no construyas falsas esperanzas en la mente. (1)

ਰਮਈਆ ਗੁਨ ਗਾਈਐ ॥

rameea gun gaaeeai |

Sant Singh KhalsaSing the Glorious Praises of the Lord,
Manmohan SinghChant thou the praises of the Pervading Lord,
Manmohan Singh (Punjabi)ਤੂੰ ਵਿਆਪਕ ਪ੍ਰਭੂ ਦਾ ਜੱਸ ਗਾਇਨ ਕਰ,
Fareedkot Teekaਹੇ ਭਾਈ! ਤਿਸ (ਰਮਈਆ) ਪਰਮੇਸ੍ਵਰ ਕੇ ਗੁਨ ਕੋ ਗਾਇਨ ਕਰੀਏ॥
Prof. Sahib Singhਅਕਾਲ ਪੁਰਖ ਦੀ ਸਿਫ਼ਤਿ-ਸਾਲਾਹ ਕਰਨੀ ਚਾਹੀਦੀ ਹੈ,

ਪਦ ਅਰਥ ਰਮਈਆ = ਸੋਹਣਾ ਰਾਮ।

SikhNet (Spanish)Recita la Alabanza del Señor,

ਜਾ ਤੇ ਪਾਈਐ; ਪਰਮ ਨਿਧਾਨੁ ॥੧॥ ਰਹਾਉ ॥

jaa te paaeeai; param nidhaan |1| rahaau |

Sant Singh Khalsafrom whom the most excellent treasure is obtained. ||1||Pause||
Manmohan Singhfrom whom the most excellent treasure is obtained. Pause.
Manmohan Singh (Punjabi)ਜਿਸ ਪਾਸੋਂ ਮਹਾਨ ਸਰੇਸ਼ਟ ਖਜਾਨਾ ਪ੍ਰਾਪਤ ਹੁੰਦਾ ਹੈ। ਠਹਿਰਾਉ।
Fareedkot Teekaਜਿਸ ਸੇ (ਪਰਮ) ਵੱਡਾ (ਨਿਧਾਨੁ) ਨਿਧੋਂ ਕਾ ਘਰ, ਭਾਵ ਆਤਮ ਸੁਖ ਪਾਈਤਾ ਹੈ॥੧॥ ਰਹਾਉ ॥
Prof. Sahib Singhਅਤੇ ਇਸੇ ਉੱਦਮ ਨਾਲ ਉਹ (ਨਾਮ-ਰੂਪ) ਖ਼ਜ਼ਾਨਾ ਮਿਲ ਜਾਂਦਾ ਹੈ, ਜੋ ਸਭ (ਸੁਖਾਂ) ਨਾਲੋਂ ਉੱਚਾ ਹੈ ॥੧॥ ਰਹਾਉ ॥

ਪਦ ਅਰਥ ਜਾ ਤੇ = ਜਿਸ ਤੋਂ। ਪਰਮ = ਸਭ ਤੋਂ ਉੱਚਾ। ਨਿਧਾਨੁ = ਖ਼ਜ਼ਾਨਾ ॥੧॥ ਰਹਾਉ ॥

SikhNet (Spanish)porque de Él uno obtiene el Tesoro del Eterno Éxtasis. (1-Pausa)

ਕਿਆ ਜਪੁ ਕਿਆ ਤਪੁ ਸੰਜਮੋ; ਕਿਆ ਬਰਤੁ ਕਿਆ ਇਸਨਾਨੁ ॥

kiaa jap kiaa tap sanjamo; kiaa barat kiaa isanaan |

Sant Singh KhalsaWhat good is chanting, penance or self-mortification? What good is fasting or cleansing baths,
Manmohan SinghOf What avail is recitation, what penance and self-mortification, what fasting and what ablution,
Manmohan Singh (Punjabi)ਕੀ ਲਾਭ ਪਾਠ ਦਾ, ਕੀ ਤਪੱਸਿਆ ਤੇ ਸਵੈ-ਰਿਆਜ਼ਤ ਦਾ, ਕੀ ਹੈ ਨਿਰਾ-ਅਹਾਰ ਰਹਿਣ ਦਾ ਅਤੇ ਕੀ ਨ੍ਹਾਉਣ ਦਾ,
Fareedkot Teekaਤਬ ਜਪ ਕਿਆ ਹੈ ਤਪ ਔਰ ਸੰਜਮ ਕਿਆ ਹੈ, ਪੁਨਾ ਬ੍ਰਤ ਤਥਾ ਇਸ਼ਨਾਨ ਕਿਆ ਹੈ॥
Prof. Sahib Singh(ਉਦੋਂ ਤੱਕ) ਜਪ ਤਪ, ਸੰਜਮ, ਵਰਤ, ਇਸ਼ਨਾਨ-ਇਹ ਸਭ ਕਿਸੇ ਕੰਮ ਨਹੀਂ,

ਪਦ ਅਰਥ ਕਿਆ = ਕਿਸ ਅਰਥ? ਕੀਹ ਲਾਭ? ਸੰਜਮੋ = ਮਨ ਅਤੇ ਇੰਦ੍ਰਿਆਂ ਨੂੰ ਰੋਕਣ ਦਾ ਜਤਨ। ਬਰਤੁ = ਵਰਤ, ਪ੍ਰਣ, ਇਕਰਾਰ (ਆਮ ਤੌਰ ਤੇ ਰੋਟੀ ਨਾਹ ਖਾਣ ਵਾਸਤੇ ਵਰਤੀਦਾ ਹੈ, ਇਹ ਪ੍ਰਣ ਕਿ ਅੱਜ ਕੁਝ ਨਹੀਂ ਖਾਣਾ)।

SikhNet (Spanish)¿De qué sirve la contemplación, las austeridades o cualquier clase de autodisciplina?

ਜਬ ਲਗੁ. ਜੁਗਤਿ ਨ ਜਾਨੀਐ; ਭਾਉ ਭਗਤਿ ਭਗਵਾਨ ॥੨॥

jab lag. jugat na jaaneeai; bhaau bhagat bhagavaan |2|

Sant Singh Khalsaunless you know the way to worship the Lord God with loving devotion? ||2||
Manmohan Singhunless thou know the way to love and serve the Auspicious Master?
Manmohan Singh (Punjabi)ਜਦ ਤਾਂਈ ਤੈਨੂੰ ਮੁਬਾਰਕ ਮਾਲਕ ਦੀ ਪ੍ਰੀਤ ਅਤੇ ਸੇਵਾ ਦਾ ਤਰੀਕਾ ਨਹੀਂ ਆਉਂਦਾ?
Fareedkot Teekaਜਬ ਪ੍ਰਯੰਤ ਭਗਵਾਨ ਕੀ ਪ੍ਰੇਮਾਂ ਭਗਤੀ ਕੀ ਜੁਗਤੀ ਨਾ ਜਾਨੀਏ॥ ੨॥
Prof. Sahib Singhਜਦ ਤਕ ਅਕਾਲ ਪੁਰਖ ਨਾਲ ਪਿਆਰ ਤੇ ਉਸ ਦੀ ਭਗਤੀ ਦੀ ਜੁਗਤਿ ਨਹੀਂ ਸਮਝੀ (ਭਾਵ, ਜਦ ਤਕ ਇਹ ਸਮਝ ਨਹੀਂ ਪਈ ਕਿ ਭਗਵਾਨ ਨਾਲ ਪਿਆਰ ਕਰਨਾ, ਭਗਵਾਨ ਦੀ ਭਗਤੀ ਕਰਨਾ ਹੀ ਜੀਵਨ ਦੀ ਅਸਲ ਜੁਗਤੀ ਹੈ।) ॥੨॥

ਪਦ ਅਰਥ ਜੁਗਤਿ = ਜਾਚ, ਤਰੀਕਾ। ਭਾਉ = ਪ੍ਰੇਮ ॥੨॥

SikhNet (Spanish)¿De qué sirven los ayunos o los baños en los lugares santos, si uno no conoce el Sendero de la Alabanza Amorosa del Señor? (2)

ਸੰਪੈ ਦੇਖਿ. ਨ ਹਰਖੀਐ; ਬਿਪਤਿ ਦੇਖਿ. ਨ ਰੋਇ ॥

sanpai dekh. na harakheeai; bipat dekh. na roe |

Sant Singh KhalsaDon't feel so delighted at the sight of wealth, and don't weep at the sight of suffering and adversity.
Manmohan SinghFeel not elated at the sight of treasures and weep not at the sigh of adversity.
Manmohan Singh (Punjabi)ਖ਼ਜ਼ਾਨਿਆਂ ਨੂੰ ਤੱਕ ਕੇ ਫੁੱਲ ਕੇ ਨਾਂ ਬੈਠ ਅਤੇ ਮੁਸੀਬਤ ਨੂੰ ਤੱਕ ਕੇ ਵਿਰਲਾਪ ਨਾਂ ਕਰ।
Fareedkot Teekaਧਨ ਕੋ ਦੇਖ ਕਰ ਅਨੰਦ ਨਾਂ ਹੋਈਏ ਔਰ ਅਪਦਾ ਕੋ ਦੇਖ ਕਰ ਰੋਈਏ ਨਹੀਂ ਅਰਥਾਤ ਹਰਖ ਸੋਗ ਮੇਂ ਸਮ ਰਹੀਏ॥
Prof. Sahib Singhਰਾਜ-ਭਾਗ ਵੇਖ ਕੇ ਫੁੱਲੇ ਨਹੀਂ ਫਿਰਨਾ ਚਾਹੀਦਾ, ਮੁਸੀਬਤ ਵੇਖ ਕੇ ਦੁਖੀ ਨਹੀਂ ਹੋਣਾ ਚਾਹੀਦਾ।

ਪਦ ਅਰਥ ਸੰਪੈ = ਸੰਪਤ, ਐਸ਼੍ਵਰਜ, ਰਾਜ-ਭਾਗ। ਦੇਖਿ = ਵੇਖ ਕੇ। ਨ ਹਰਖੀਐ = ਖ਼ੁਸ਼ ਨਾਹ ਹੋਈਏ, ਫੁੱਲੇ ਨਾਹ ਫਿਰੀਏ।

SikhNet (Spanish)No te apegues a tus riquezas, no te vanaglories de ellas, ni tampoco sufras por tus penas.

ਜਿਉ ਸੰਪੈ. ਤਿਉ ਬਿਪਤਿ ਹੈ; ਬਿਧ ਨੇ ਰਚਿਆ. ਸੋ ਹੋਇ ॥੩॥

jiau sanpai. tiau bipat hai; bidh ne rachiaa. so hoe |3|

Sant Singh KhalsaAs is wealth, so is adversity; whatever the Lord proposes, comes to pass. ||3||
Manmohan SinghAs is wealth, so is poverty, and what the Lord proposes, that is accomplished.
Manmohan Singh (Punjabi)ਜਿਹੋ ਜਿਹੀ ਦੌਲਤ ਹੈ, ਉਹੋ ਜਿਹੇ ਹੀ ਕੰਗਾਲਤਾ ਜੋ ਕੁਛ ਪ੍ਰਭੂ ਕਰਦਾ ਹੈ, ਉਹੀ ਹੁੰਦਾ ਹੈ।
Fareedkot Teekaਕਿਉਂਕਿ ਜੈਸੇ ਕਰਮਾਂਨੁਸਾਰ ਬਿਭੂਤੀ ਕੀ ਪ੍ਰਾਪਤੀ ਹੈ ਤੈਸੀ ਹੀ ਕਰਮਾਂਨੁਸਾਰ ਬਿਪਤਾ ਕੀ ਪ੍ਰਾਪਤੀ ਹੈ। ਜੈਸਾ ਬਿਧਾਤਾ ਨੇ ਰਚਿਆ ਹੈ, ਸੋ ਅਵਸ੍ਯ ਹੋਤਾ ਹੈ॥੩॥
Prof. Sahib Singhਜੋ ਕੁਝ ਪਰਮਾਤਮਾ ਕਰਦਾ ਹੈ ਉਹੀ ਹੁੰਦਾ ਹੈ, ਜਿਵੇਂ ਰਾਜ-ਭਾਗ (ਪ੍ਰਭੂ ਦਾ ਦਿੱਤਾ ਹੀ ਮਿਲਦਾ) ਹੈ ਤਿਵੇਂ ਬਿਪਤਾ (ਭੀ ਉਸੇ ਦੀ ਪਾਈ ਪੈਂਦੀ) ਹੈ ॥੩॥

ਪਦ ਅਰਥ ਬਿਪਤਿ = ਬਿਪਤਾ, ਮੁਸੀਬਤ। ਬਿਧਿ ਨੇ = ਪਰਮਾਤਮਾ ਨੇ ॥੩॥

SikhNet (Spanish)Porque la riqueza y la pobreza, ambas vienen de tu Dios. (3)

ਕਹਿ ਕਬੀਰ. ਅਬ ਜਾਨਿਆ; ਸੰਤਨ ਰਿਦੈ ਮਝਾਰਿ ॥

keh kabeer. ab jaaniaa; santan ridai majhaar |

Sant Singh KhalsaSays Kabeer, now I know that the Lord dwells within the hearts of His Saints;
Manmohan SinghSays Kabir, through the saints, I have now come to know within my mind,
Manmohan Singh (Punjabi)ਕਬੀਰ ਜੀ ਆਖਦੇ ਹਨ, ਸਾਧੂਆਂ ਦੇ ਰਾਹੀਂ, ਮੈਂ ਹੁਣ ਆਪਣੇ ਮਨ ਵਿੱਚ ਜਾਣ ਲਿਆ ਹੈ,
Fareedkot Teekaਸ੍ਰੀ ਕਬੀਰ ਜੀ ਕਹਤੇ ਹੈਂ: ਜੋ ਸੰਤੋਂ ਕੇ ਰਿਦੇ ਬੀਚ ਸਿਧਾਂਤ ਹੈ, ਸੋ ਅਬ ਜਾਨਿਆ ਹੈ, ਵਾ (ਅਬ) ਇਸ ਮਾਨੁਖ ਦੇਹ ਕਰ ਜਾਨਿਆ ਹੈ॥☬ਕਿਸ ਨੇ?☬ਸੇਵਕ ਨੇ॥☬ਪ੍ਰਸ਼ਨ: ਸੇਵਕ ਕੌਣ ਹੈ?☬ਉੱਤਰ:
Prof. Sahib Singhਕਬੀਰ ਆਖਦਾ ਹੈ-ਹੁਣ ਇਹ ਸਮਝ ਆਈ ਹੈ (ਕਿ ਪਰਮਾਤਮਾ ਕਿਸੇ ਬੈਕੁੰਠ ਸੁਰਗ ਵਿਚ ਨਹੀਂ, ਪਰਮਾਤਮਾ) ਸੰਤਾਂ ਦੇ ਹਿਰਦੇ ਵਿਚ ਵੱਸਦਾ ਹੈ।

ਪਦ ਅਰਥ ਮਝਾਰਿ = ਵਿਚ।

SikhNet (Spanish)Dice Kabir, ahora ya sé que el Señor habita en los corazones de los Santos,

ਸੇਵਕ ਸੋ ਸੇਵਾ ਭਲੇ; ਜਿਹ ਘਟ ਬਸੈ ਮੁਰਾਰਿ ॥੪॥੧॥੧੨॥੬੩॥

sevak so sevaa bhale; jih ghatt basai muraar |4|1|12|63|

Sant Singh Khalsathat servant performs the best service, whose heart is filled with the Lord. ||4||1||12||63||
Manmohan Singhthat the servant, within whose mind the Lord abides, performs the best service.
Manmohan Singh (Punjabi)ਕਿ ਉਹ ਸੇਵਕ, ਜਿਸ ਦੇ ਹਿਰਦੇ ਵਿੱਚ ਸੁਆਮੀ ਨਿਵਾਸ ਰੱਖਦਾ ਹੈ ਪਰਮ ਸਰੇਸ਼ਟ ਟਹਿਲ ਕਮਾਉਂਦਾ ਹੈ।
Fareedkot Teekaਸੇਵਕ ਸੋ ਹੈ, ਜੋ ਭਲੇ ਪੁਰਸ਼ੋਂ ਕੀ ਸੇਵਾ ਕਰਤੇ ਹੈਂ॥☬ਪ੍ਰਸ਼ਨ: ਭਲੇ ਪੁਰਸ਼ ਕੌਨ ਹੈਂ?☬ਉੱਤਰ: ਜਿਨ ਮਹਾਤਮਾ ਜਨੋਂ ਕੇ ਰਿਦੇ ਮੇਂ ਪਰਮੇਸ੍ਵਰ ਬਸਤਾ ਹੈ ਵੁਹ ਭਲੇ ਹੈਂ॥੪॥੧॥੧੨॥੬੩॥☬ਕਬੀਰ ਜੀ ਕਾ ਕੋਈ ਸਬੰਧੀ ਮ੍ਰਿਤੂ ਹੂਆ, ਤਬ ਸੰਬਧੀਓਂ ਨੇ ਕਹਾ ਕਿ ਤੂੰ ਰੋਤਾ ਕਿਉਂ ਨਹੀਂ। ਤੈਂ ਕੁਛ ਪੀ ਲੀਆ ਹੈ ਹਮ ਸਭ ਰੋਤੇ ਹੈਂ। ਤਿਸ ਪਰ ਵੈਰਾਗ ਮੇਂ ਸਬਦੁ ਉਚਾਰਣ ਕਰਤੇ ਹੈਂ:
Prof. Sahib Singhਉਹੀ ਸੇਵਕ ਸੇਵਾ ਕਰਦੇ ਸੁਹਣੇ ਲੱਗਦੇ ਹਨ ਜਿਨ੍ਹਾਂ ਦੇ ਮਨ ਵਿਚ ਪ੍ਰਭੂ ਵੱਸਦਾ ਹੈ (ਭਾਵ, ਜੋ ਪ੍ਰਭੂ ਦੀ ਸਿਫ਼ਤਿ-ਸਾਲਾਹ ਕਰਦੇ ਹਨ ॥੪॥੧॥੧੨॥੬੩॥

ਪਦ ਅਰਥ ਭਲੇ = ਚੰਗੇ। ਜਿਹ ਘਟ = ਜਿਨ੍ਹਾਂ ਦੇ ਹਿਰਦੇ ਵਿਚ ॥੪॥੧॥੧੨॥੬੩॥

* ਸ਼ਬਦ ਦਾ ਭਾਵ: ਜਪ, ਤਪ, ਵਰਤ, ਤੀਰਥ-ਇਸ਼ਨਾਨ ਆਦਿਕ ਆਸਰੇ ਛੱਡ ਕੇ ਜੋ ਮਨੁੱਖ ਭਗਵਾਨ ਦਾ ਭਜਨ ਕਰਦਾ ਹੈ, ਉਸ ਦੀ ਐਸੀ ਉੱਚੀ ਆਤਮਕ ਅਵਸਥਾ ਬਣਦੀ ਹੈ ਕਿ ਜਗਤ ਦੇ ਦੁੱਖ-ਸੁਖ ਉਸ ਨੂੰ ਪ੍ਰਭੂ ਦੀ ਰਜ਼ਾ ਵਿਚ ਹੀ ਆਉਂਦੇ ਦਿੱਸਦੇ ਹਨ, ਇਸ ਵਾਸਤੇ ਉਹ ਮਨੁੱਖ ਨਾਹ ਕਿਸੇ ਸੁਰਗ ਲਈ ਤਾਂਘਦਾ ਹੈ ਨਾਹ ਕਿਸੇ ਨਰਕ ਤੋਂ ਡਰਦਾ ਹੈ।੬੩।

SikhNet (Spanish)y el Devoto del Señor es aquél en cuyo corazón habita el Señor. (4-1-12-63)

Open this shabad →

Shabad Bhagat Kabir Ji Raag Gauree

ਗਉੜੀ ॥

gaurree |

Sant Singh KhalsaGauree:
Manmohan SinghGauri.
Manmohan Singh (Punjabi)ਗਉੜੀ।
SikhNet (Spanish)Gauri

ਰੇ ਮਨ. ਤੇਰੋ ਕੋਇ ਨਹੀ; ਖਿੰਚਿ ਲੇਇ ਜਿਨਿ ਭਾਰੁ ॥

re man. tero koe nahee; khinch lee jin bhaar |

Sant Singh KhalsaO my mind, even if you carry someone's burden, they don't belong to you.
Manmohan SinghMy soul, no one, whose burden thou carriest, belongs to thee.
Manmohan Singh (Punjabi)ਮੇਰੀ ਜਿੰਦੜੀਏ! ਕੋਈ ਜਣਾ ਜਿਸ ਦਾ ਬੋਝ ਤੂੰ ਚੁਕਦਾ ਹੈ, ਤੇਰਾ ਨਹੀਂ।
Fareedkot Teekaਹੇ ਪਿਆਰੇ! ਤੇਰਾ ਕੋਈ ਨਹੀਂ, ਯਾਂ ਤੇ ਸਬੰਧੀਓਂ ਕੀ ਪਾਲਣਾ ਕੇ ਵਾਸਤੇ ਬਿਵਹਾਰੋਂ ਰੂਪ ਵਾ ਪਾਪ ਰੂਪੀ ਭਾਰੁ ਤੂੰ ਆਪਨੇ ਊਪਰ ਖੈਂਚ ਕਰ (ਜਿਨਿ) ਮਤ ਲੇਹੁ॥☬ਜੇ ਕਹੇ ਮੇਰਾ ਕੋਈ ਕਿਉਂ ਨਹੀਂ ਸਰਬ ਕੁਟੰਬ ਅਪਨਾ ਦੇਖੀਤਾ ਹੈ, ਸਭ ਸੰਸਾਰ ਮੇਂ ਮਿਲ ਕਰ ਰਹਤੇ ਹੈਂ? ਤਿਸ ਪਰ ਕਹਤੇ ਹੈਂ:
Prof. Sahib Singhਹੇ ਮੇਰੇ ਮਨ! (ਅੰਤ ਨੂੰ) ਤੇਰਾ ਕੋਈ (ਸਾਥੀ) ਨਹੀਂ ਬਣੇਗਾ, ਮਤਾਂ (ਹੋਰਨਾਂ ਸੰਬੰਧੀਆਂ ਦਾ) ਭਾਰ ਖਿੱਚ ਕੇ (ਆਪਣੇ ਸਿਰ ਤੇ) ਲੈ ਲਏਂ (ਭਾਵ, ਮਤਾਂ ਸੰਬੰਧੀਆਂ ਦੀ ਖ਼ਾਤਰ ਪਰਪੰਚ ਕਰ ਕੇ ਪਰਾਇਆ ਧਨ ਲਿਆਉਣਾ ਸ਼ੁਰੂ ਕਰ ਦੇਵੇਂ)।

ਪਦ ਅਰਥ ਜਿਨਿ = ਮਤਾਂ। ਖਿੰਚਿ = ਖਿੱਚ ਕੇ।

SikhNet (Spanish)Oh mi mente, no hay nadie, aunque respondas por él, que pertenezca a tu ser.

ਬਿਰਖ ਬਸੇਰੋ ਪੰਖਿ ਕੋ; ਤੈਸੋ ਇਹੁ ਸੰਸਾਰੁ ॥੧॥

birakh basero pankh ko; taiso ihu sansaar |1|

Sant Singh KhalsaThis world is like the perch of the bird on the tree. ||1||
Manmohan SinghAs is the perch of the bird on a tree, so is this world.
Manmohan Singh (Punjabi)ਜਿਸ ਤਰ੍ਹਾਂ ਪੰਛੀ ਦਾ ਰੁਖ ਉਤੇ ਬੈਠਣਾ ਹੈ, ਉਸੇ ਤਰ੍ਹਾਂ ਦਾ ਇਹ ਜਹਾਨ ਹੈ।
Fareedkot Teekaਜੈਸੇ ਰਾਤ੍ਰੀ ਕੋ ਪੰਖੀਓਂ ਕਾ ਬ੍ਰਿਖ ਪਰ ਬਸੇਰਾ ਹੋਤਾ ਹੈ ਪ੍ਰਾਤਹਕਾਲ ਸਭ ਚਲੇ ਜਾਤੇ ਹੈਂ, ਤੈਸੇ ਹੀ ਏਹੁ ਸੰਸਾਰ ਜਾਣ ਲੇਵੋ॥੧॥
Prof. Sahib Singhਜਿਵੇਂ ਪੰਛੀਆਂ ਦਾ ਰੁੱਖਾਂ ਤੇ ਬਸੇਰਾ ਹੁੰਦਾ ਹੈ ਇਸੇ ਤਰ੍ਹਾਂ ਇਹ ਜਗਤ (ਦਾ ਵਾਸਾ) ਹੈ ॥੧॥

ਪਦ ਅਰਥ ਪੰਖਿ = ਪੰਛੀ ॥੧॥

SikhNet (Spanish)Este mundo es como el perchero de los pájaros sobre el árbol. (1)

ਰਾਮ ਰਸੁ ਪੀਆ ਰੇ ॥

raam ras peea re |

Sant Singh KhalsaI drink in the sublime essence of the Lord.
Manmohan SinghLord's elixir I have quaffed,
Manmohan Singh (Punjabi)ਪ੍ਰਭੂ ਦਾ ਅੰਮ੍ਰਿਤ ਮੈਂ ਪਾਨ ਕੀਤਾ ਹੈ,
Fareedkot Teekaਹੇ ਭਾਈ! ਰਾਮ ਨਾਮ ਰਸ ਪੀਆ ਹੈ॥
Prof. Sahib Singhਹੇ ਭਾਈ! (ਗੁਰਮੁਖ) ਪਰਮਾਤਮਾ ਦੇ ਨਾਮ ਦਾ ਰਸ ਪੀਂਦੇ ਹਨ,

ਪਦ ਅਰਥ ਰੇ = ਹੇ ਭਾਈ! ਪੀਆ = ਪੀਤਾ ਹੈ।

SikhNet (Spanish)Prueba entonces la Esencia de tu Señor,

ਜਿਹ ਰਸ; ਬਿਸਰਿ ਗਏ ਰਸ ਅਉਰ ॥੧॥ ਰਹਾਉ ॥

jih ras; bisar ge ras aaur |1| rahaau |

Sant Singh KhalsaWith the taste of this essence, I have forgotten all other tastes. ||1||Pause||
Manmohan Singhby which Nectar, I have forgotten other relishes. Pause.
Manmohan Singh (Punjabi)ਜਿਸ ਆਬਿ-ਹਿਯਾਤ ਦੁਆਰਾ ਮੈਨੂੰ ਹੋਰ ਸੁਆਦ ਭੁੱਲ ਗਏ ਹਨ। ਠਹਿਰਾਉ।
Fareedkot Teekaਜਿਸ ਕਰ ਕੇ ਪੀਨੇ ਸੇ ਹਮਾਰੇ ਕੋ ਔਰ ਰਸ ਬਿਸਰਿ ਗਏ ਹੈਂ॥੧॥ ਰਹਾਉ ॥
Prof. Sahib Singhਅਤੇ ਉਸ ਰਸ ਦੀ ਬਰਕਤ ਨਾਲ ਹੋਰ ਸਾਰੇ ਚਸਕੇ (ਉਹਨਾਂ ਨੂੰ) ਵਿਸਰ ਜਾਂਦੇ ਹਨ ॥੧॥ ਰਹਾਉ ॥

ਪਦ ਅਰਥ ਜਿਹ ਰਸ = ਜਿਸ (ਰਾਮ-) ਰਸ ਦੀ ਬਰਕਤਿ ਨਾਲ। ਅਉਰ ਰਸ = ਹੋਰ ਹੋਰ ਰਸ ॥੧॥ ਰਹਾਉ ॥

SikhNet (Spanish)la Cuál hace que abandones todos los demás sabores. (1-Pausa)

ਅਉਰ ਮੁਏ. ਕਿਆ ਰੋਈਐ; ਜਉ ਆਪਾ. ਥਿਰੁ ਨ ਰਹਾਇ ॥

aaur mue. kiaa roeeai; jau aapaa. thir na rahaae |

Sant Singh KhalsaWhy should we weep at the death of others, when we ourselves are not permanent?
Manmohan SinghSince we ourselves are not permanent, why should we weep on others' death.
Manmohan Singh (Punjabi)ਜਦ ਕਿ ਅਸੀਂ ਖੁਦ ਮੁਸਤਕਿਲ ਨਹੀਂ ਹੋਰਨਾਂ ਦੇ ਮਰਨ ਉਤੇ ਅਸੀਂ ਕਿਉਂ ਵਿਰਲਾਪ ਕਰੀਏ?
Fareedkot Teekaਜਬ (ਆਪਾ) ਆਪਨਾ ਸਰੀਰ ਹੀ ਇਸਥਿਤ ਨਹੀਂ ਰਹਣਾ ਤੌ ਔਰ ਕੇ ਮਰਣੇ ਸੇ ਕਿਆ ਰੋਣਾ ਹੈ॥
Prof. Sahib Singhਕਿਸੇ ਹੋਰ ਦੇ ਮਰਨ ਤੇ ਰੋਣ ਦਾ ਕੀਹ ਅਰਥ, ਜਦੋਂ ਸਾਡਾ ਆਪਣਾ ਆਪ ਹੀ ਸਦਾ ਟਿਕਿਆ ਨਹੀਂ ਰਹੇਗਾ?

ਪਦ ਅਰਥ ਕਿਆ ਰੋਈਐ = ਰੋਣ ਦਾ ਕੀਹ ਲਾਭ? ਜਉ = ਜਦੋਂ। ਥਿਰੁ = ਸਦਾ ਟਿਕੇ ਰਹਿਣ ਵਾਲਾ। ਨ ਰਹਾਇ = ਨਹੀਂ ਰਹਿੰਦਾ।

SikhNet (Spanish)¿Por qué tenemos que sufrir por la muerte de otros, cuando nosotros tampoco nos vamos a quedar?

ਜੋ ਉਪਜੈ. ਸੋ ਬਿਨਸਿ ਹੈ; ਦੁਖੁ ਕਰਿ ਰੋਵੈ ਬਲਾਇ ॥੨॥

jo upajai. so binas hai; dukh kar rovai balaae |2|

Sant Singh KhalsaWhoever is born shall pass away; why should we cry out in grief? ||2||
Manmohan SinghWhoever is born he shall die. Because of this grief let my evil spirit weep.
Manmohan Singh (Punjabi)ਜੋ ਕੋਈ ਭੀ ਜੰਮਿਆ ਹੈ, ਉਹ ਮਰ ਜਾਸੀ। ਇਸ ਦੁਖੜੇ ਕਾਰਨ ਮੇਰੇ ਭੂਤ ਪ੍ਰੇਤ ਰੋਣ।
Fareedkot Teekaਕਿਉਂਕਿ ਜੋ ਉਤਪਤਿ ਹੂਆ ਹੈ, ਸੋ ਬਿਨਸੇਗਾ। ਯਾਂ ਤੇ ਦੁਖ ਮਾਨ ਕਰ ਮੇਰੀ ਬਲਾ ਰੋਤੀ ਹੈ। ਪੰਜਾਬ ਕੀ ਬੋਲੀ ਹੈ ਮੇਰੀ ਬਲਾਇ ਜਾਣੇ ਵਾ ਦੁਖ ਮਾਨ ਕਰ ਵਹੁ ਰੋਤੇ ਹੈਂ ਜਿਨ ਕੋ ਅਵਿਦ੍ਯਾ ਰੂਪੀ (ਬਲਾਇ) ਭੂਤਨੀ ਚਿਪਟੀ ਹੂਈ ਹੈ॥੨॥
Prof. Sahib Singh(ਇਹ ਅਟੱਲ ਨਿਯਮ ਹੈ ਕਿ) ਜੋ ਜੋ ਜੀਵ ਜੰਮਦਾ ਹੈ ਉਹ ਨਾਸ ਹੋ ਜਾਂਦਾ ਹੈ, ਫਿਰ (ਕਿਸੇ ਦੇ ਮਰਨ ਤੇ) ਦੁਖੀ ਹੋ ਹੋ ਕੇ ਰੋਣਾ ਵਿਅਰਥ ਹੈ ॥੨॥

ਪਦ ਅਰਥ ਬਿਨਸਿ ਹੈ = ਨਾਸ ਹੋ ਜਾਇਗਾ। ਦੁਖ ਕਰਿ = ਦੁਖੀ ਹੋ ਹੋ ਕੇ। ਰੋਵੈ ਬਲਾਇ = ਮੇਰੀ ਬਲਾ ਰੋਵੇ, ਮੈਂ ਕਿਉਂ ਰੋਵਾਂ? ॥੨॥

SikhNet (Spanish)Porque aquél que ha nacido, va a morir. ¿Por qué entonces sufrir en vano?(2)

ਜਹ ਕੀ ਉਪਜੀ. ਤਹ ਰਚੀ; ਪੀਵਤ. ਮਰਦਨ ਲਾਗ ॥

jeh kee upajee. teh rachee; peevat. maradan laag |

Sant Singh KhalsaWe are re-absorbed into the One from whom we came; drink in the Lord's essence, and remain attached to Him.
Manmohan SinghWhen man is attached to the pious persons and drinks the Name Nectar, his soul is absorbed in Him from whom it had sprung.
Manmohan Singh (Punjabi)ਜਦ ਆਦਮੀ ਨੇਕ ਬੰਦਿਆਂ ਨਾਲ ਜੁੜ ਜਾਂਦਾ ਹੈ ਅਤੇ ਨਾਮ ਅੰਮ੍ਰਿਤ ਪਾਨ ਕਰਦਾ ਹੈ, ਉਸ ਦੀ ਆਤਮਾ ਉਸ ਅੰਦਰ ਲੀਨ ਹੋ ਜਾਂਦੀ ਹੈ, ਜਿਸ ਤੋਂ ਉਹ ਪੈਦਾ ਹੋਈ ਸੀ।
Fareedkot Teekaਜਿਸ ਕੀ ਉਤਪਤਿ ਕਰੀ ਹੂਈ ਥੀ ਜੀਵ ਕਲਾ ਤਹਾਂ ਹੀ ਰਚੀ ਗਈ, ਭਾਵ ਮਿਲ ਗਈ ਹੈ॥☬ਪ੍ਰਸ਼ਨ: ਕਿਨ ਕੀ?☬ਉੱਤਰ: ਜੋ ਸੰਤ ਜਨ ਮਰਦੋਂ ਕੇ ਸਾਥ ਮਿਲਕਰ ਰਾਮ ਰਸ ਪੀਵਤੇ ਹੈਂ॥
Prof. Sahib Singhਗੁਰਮੁਖਾਂ ਦੀ ਸੰਗਤ ਵਿਚ (ਨਾਮ-ਰਸ) ਪੀਂਦਿਆਂ ਪੀਂਦਿਆਂ ਉਹਨਾਂ ਦੀ ਆਤਮਾ ਜਿਸ ਪ੍ਰਭੂ ਤੋਂ ਪੈਦਾ ਹੋਈ ਹੈ ਉਸੇ ਵਿਚ ਜੁੜੀ ਰਹਿੰਦੀ ਹੈ।

ਪਦ ਅਰਥ ਜਹ ਕੀ ਉਪਜੀ = ਜਿਸ ਪ੍ਰਭੂ ਤੋਂ ਇਹ ਜਿੰਦ ਪੈਦਾ ਹੋਈ। ਤਹ ਰਚੀ = ਉਸੇ ਵਿਚ ਲੀਨ ਹੋ ਗਈ। ਪੀਵਤ = (ਨਾਮ-ਰਸ) ਪੀਂਦਿਆਂ। ਮਰਦਨ ਲਾਗ = ਮਰਦਾਂ ਦੀ ਲਾਗ ਨਾਲ, ਗੁਰਮੁਖਾਂ ਦੀ ਸੰਗਤ ਨਾਲ।

SikhNet (Spanish)A través de la mujer uno viene al mundo, y por la mujer uno se enloquece mientras está joven. De los senos maternos uno toma alimento de bebé, y en la juventud uno los acaricia conpasión.

ਕਹਿ ਕਬੀਰ. ਚਿਤਿ ਚੇਤਿਆ; ਰਾਮ ਸਿਮਰਿ ਬੈਰਾਗ ॥੩॥੨॥੧੩॥੬੪॥

keh kabeer. chit chetiaa; raam simar bairaag |3|2|13|64|

Sant Singh KhalsaSays Kabeer, my consciousness is filled with thoughts of remembrance of the Lord; I have become detached from the world. ||3||2||13||64||
Manmohan SinghSays Kabir, I, my mind, have though of the pervading God and remember Him with love.
Manmohan Singh (Punjabi)ਕਬੀਰ ਜੀ ਆਖਦੇ ਹਨ, ਮੈਂ ਆਪਣੇ ਮਨ ਵਿੱਚ ਵਿਆਪਕ ਵਾਹਿਗੁਰੂ ਦਾ ਸਿਮਰਨ ਕੀਤਾ ਹੈ ਅਤੇ ਉਸ ਨੂੰ ਪਿਆਰ ਨਾਲ ਯਾਦ ਕਰਦਾ ਹਾਂ।
Fareedkot Teekaਕਬੀਰ ਜੀ ਕਹਤੇ ਹੈਂ: ਹਮਨੇ ਤੋ ਏਹ ਚਿਤ ਮੇਂ ਜਾਣਿਆ ਹੈ ਕਿ ਬੈਰਾਗ ਕੋ ਧਾਰਨ ਕਰ ਕੇ ਜੀਵ ਰਾਮ ਕਾ ਸਿਮਰਨ ਕਰੇ ਤਬ ਇਸ ਕਾ ਰੋਣਾ ਮਿਟਤਾ ਹੈ॥੩॥੨॥੧੩॥੬੪॥☬ਪਰਦੇਸ ਗਾਮੀ ਪਤੀ ਕੀ ਪਤਿਬ੍ਰਤਾ ਇਸਤ੍ਰੀ ਕੇ ਦ੍ਰਿਸ੍ਟਾਂਤ ਕਰ ਜਗ੍ਯਾਸੂ ਕੀ ਦਸ਼ਾ ਸਹਿਤ ਬੇਨਤੀ ਕਰਤੇ ਹੈਂ:
Prof. Sahib Singhਕਬੀਰ ਆਖਦਾ ਹੈ-ਜਿਨ੍ਹਾਂ ਨੇ ਆਪਣੇ ਮਨ ਵਿਚ ਪ੍ਰਭੂ ਨੂੰ ਯਾਦ ਕੀਤਾ ਹੈ, ਪ੍ਰਭੂ ਨੂੰ ਸਿਮਰਿਆ ਹੈ, ਉਹਨਾਂ ਦੇ ਅੰਦਰ ਜਗਤ ਵਲੋਂ ਨਿਰਮੋਹਤਾ ਪੈਦਾ ਹੋ ਜਾਂਦੀ ਹੈ ॥੩॥੨॥੧੩॥੬੪॥

ਪਦ ਅਰਥ ਚਿਤਿ = ਚਿਤ ਵਿਚ। ਸਿਮਰਿ = ਸਿਮਰ ਕੇ। ਬੈਰਾਗ = ਨਿਰਮੋਹਤਾ ॥੩॥੨॥੧੩॥੬੪॥

* ਸ਼ਬਦ ਦਾ ਭਾਵ: ਸਤਸੰਗ ਵਿਚ ਰਹਿ ਕੇ ਨਾਮ-ਰਸ ਦੀ ਬਰਕਤ ਨਾਲ ਮਨੁੱਖ ਦਾ ਮਨ ਜਗਤ ਦੇ ਮੋਹ ਵਿਚ ਨਹੀਂ ਫਸਦਾ, ਕਿਉਂਕਿ ਇਹ ਸਮਝ ਆ ਜਾਂਦੀ ਹੈ ਕਿ ਇੱਥੇ ਪੰਛੀਆਂ ਵਾਂਗ ਰੈਣ-ਬਸੇਰਾ ਹੀ ਹੈ, ਜੋ ਆਇਆ ਹੈ ਉਸ ਨੇ ਜ਼ਰੂਰ ਚਲੇ ਜਾਣਾ ਹੈ।੬੪।

SikhNet (Spanish)Dice Kabir, cuando habito en mi Señor y Lo enaltezco en el seno de mi conciencia, libre de pasiones se encuentra mi mente. (3-2-13-64)

Open this shabad →

Shabad Bhagat Kabir Ji Raag Gauree continues on Ang 338

ਰਾਗੁ ਗਉੜੀ ॥

raag gaurree |

Sant Singh KhalsaRaag Gauree:
Manmohan SinghMeasure Gauri.
Manmohan Singh (Punjabi)ਰਾਗ ਗਉੜੀ।
SikhNet (Spanish)Rag Gauri

ਪੰਥੁ ਨਿਹਾਰੈ ਕਾਮਨੀ; ਲੋਚਨ ਭਰੀ. ਲੇ ਉਸਾਸਾ ॥

panth nihaarai kaamanee; lochan bharee. le usaasaa |

Sant Singh KhalsaThe bride gazes at the path, and sighs with tearful eyes.
Manmohan SinghThe bride beholds the pathway singing and with tearful eyes.
Manmohan Singh (Punjabi)ਹਊਕੇ ਭਰਦੀ ਅਤੇ ਅੱਥਰੂ ਭਰੀਆਂ ਅੱਖਾਂ ਨਾਲ ਪਤਨੀ ਰਾਹ ਤਕਾਉਂਦੀ ਹੈ।
Fareedkot Teekaਜੈਸੇ ਕਾਮਨੀ ਨੇਤ੍ਰ ਭਰੇ ਹੂਏ ਉਚੇ ਸ੍ਵਾਸ ਲੇ ਕਰ ਪਤੀ ਕਾ ਰਸਤਾ ਦੇਖਤੀ ਹੈ, ਤੈਸੇ ਜਗ੍ਯਾਸੂ ਜਨ ਪਰਮੇਸ੍ਵਰ ਕੀ ਪ੍ਰਾਪਤੀ ਕਾ ਰਸਤਾ ਦੇਖਤਾ ਹੈ। ਪ੍ਰੇਮ ਕਰ ਜਲ ਸੇ ਨੇਤ੍ਰ ਭਰੇ ਹੂਏ ਹੈਂ ਉਚੇ ਸ੍ਵਾਸ ਲੇਤਾ ਹੈ॥
Prof. Sahib Singh(ਜਿਵੇਂ ਪਰਦੇਸ ਗਏ ਪਤੀ ਦੀ ਉਡੀਕ ਵਿਚ) ਇਸਤ੍ਰੀ (ਉਸ ਦਾ) ਰਾਹ ਤੱਕਦੀ ਹੈ, (ਉਸ ਦੀਆਂ) ਅੱਖਾਂ ਹੰਝੂਆਂ ਨਾਲ ਭਰੀਆਂ ਹਨ ਤੇ ਉਹ ਉੱਭੇ ਸਾਹ ਲੈ ਰਹੀ ਹੈ,

ਪਦ ਅਰਥ ਪੰਥੁ = ਰਸਤਾ। ਨਿਹਾਰੈ = ਤੱਕਦੀ ਹੈ, ਵੇਖਦੀ ਹੈ। ਕਾਮਨੀ = ਇਸਤ੍ਰੀ। ਲੋਚਨ = ਅੱਖਾਂ। ਭਰੀਲੇ = (ਹੰਝੂਆਂ ਨਾਲ) ਭਰੇ ਹੋਏ। ਉਸਾਸਾ = ਹਾਹੁਕੇ।

SikhNet (Spanish)La novia mira hacia el sendero observando con ojos llorosos;

Open this shabad (7 lines, Angs 337-338) →

Ang 337 of 1430