ੴ

ਸਿੱਖਬਾਣੀ · SikhBani

ਗਉੜੀ ਪੂਰਬੀ ॥

gaurree poorabee
Bhagat Kabir Ji ਭਗਤ ਕਬੀਰ ਜੀ · Raag Gauree · Ang 337 · 11 lines
Translations

ਗਉੜੀ ਪੂਰਬੀ ॥

gaurree poorabee |

Sant Singh KhalsaGauree Poorbee:
Manmohan SinghGauri Purbi.
Manmohan Singh (Punjabi)ਗਉੜੀ ਪੂਰਬੀ।
SikhNet (Spanish)Gauri Purbi.

ਸੁਰਗ ਬਾਸੁ. ਨ ਬਾਛੀਐ; ਡਰੀਐ ਨ. ਨਰਕਿ ਨਿਵਾਸੁ ॥

surag baas. na baachheeai; ddareeai na. narak nivaas |

Sant Singh KhalsaDon't wish for a home in heaven, and don't be afraid to live in hell.
Manmohan SinghLong not for an abode in paradise and fear not to dwell in hell.
Manmohan Singh (Punjabi)ਬਹਿਸ਼ਤ ਅੰਦਰ ਵਸੇਬੇ ਲਈ ਤਾਂਘ ਨਾਂ ਕਰ ਅਤੇ ਦੋਜ਼ਕ ਅੰਦਰ ਵਸਣੋਂ ਭੈ ਨਾਂ ਕਰ।
Fareedkot Teekaਸੁਰਗ ਕੀ ਇਛਾ ਨ ਕਰੀਐ ਔਰ ਨਰਕ ਕੇ ਨਿਵਾਸ ਸੇ ਨ ਡਰੀਐ, ਭਾਵ ਇਹ ਸ੍ਵਰਗ ਕੀ ਇਛਾ ਨਰਕ ਕਾ ਡਰ ਦੋਨੋਂ ਛੋਡ ਕਰ ਨਾਮ ਜਪੀਏ॥
Prof. Sahib Singhਨਾਹ ਇਹ ਤਾਂਘ ਰੱਖਣੀ ਚਾਹੀਦੀ ਹੈ ਕਿ (ਮਰਨ ਪਿਛੋਂ) ਸੁਰਗ ਦਾ ਵਸੇਬਾ ਮਿਲ ਜਾਏ ਅਤੇ ਨਾਹ ਇਸ ਗੱਲੋਂ ਡਰਦੇ ਰਹੀਏ ਕਿ ਕਿਤੇ ਨਰਕ ਵਿਚ ਹੀ ਨਿਵਾਸ ਨਾਹ ਮਿਲ ਜਾਏ।

ਪਦ ਅਰਥ ਸੁਰਗ ਬਾਸੁ = ਸੁਰਗ ਦਾ ਵਾਸਾ। ਬਾਛੀਐ = ਖ਼ਾਹਸ਼ ਕਰੀਏ, ਤਾਂਘ ਰੱਖੀਏ। ਨਰਕਿ = ਨਰਕ ਵਿਚ।

SikhNet (Spanish)No busques los recintos del cielo, ni temas las profundidades de la oscuridad de tu conciencia,

ਹੋਨਾ ਹੈ. ਸੋ ਹੋਈ ਹੈ; ਮਨਹਿ. ਨ ਕੀਜੈ ਆਸ ॥੧॥

honaa hai. so hoee hai; maneh. na keejai aas |1|

Sant Singh KhalsaWhatever will be will be, so don't get your hopes up in your mind. ||1||
Manmohan SinghWhat is to be, shall definitely happen so build no hope in thy mind.
Manmohan Singh (Punjabi)ਜੋ ਕੁਛ ਹੋਣਾ ਹੈ, ਉਹ ਨਿਸਚਿਤ ਹੀ ਹੋਵੇਗਾ। ਇਸ ਲਈ ਆਪਣੇ ਮਨ ਵਿੱਚ ਕੋਈ ਉਮੀਦ ਨ ਬੰਨ੍ਹ।
Fareedkot Teekaਕਿਉਂਕਿ ਜੋ ਹੋਨਾ ਹੈ, ਸੋ ਹੋਵੈ ਹੀ ਗਾ, ਤਾਂ ਤੇ ਮਨ ਮੇਂ ਸ੍ਵਰਗਾਦਿਕੋਂ ਕੀ ਆਸਾ ਨਾ ਕਰੀਏ॥੧॥
Prof. Sahib Singhਜੋ ਕੁਝ (ਪ੍ਰਭੂ ਦੀ ਰਜ਼ਾ ਵਿਚ) ਹੋਣਾ ਹੈ ਉਹੀ ਹੋਵੇਗਾ। ਸੋ, ਮਨ ਵਿਚ ਆਸਾਂ ਨਹੀਂ ਬਣਾਉਣੀਆਂ ਚਾਹੀਦੀਆਂ ॥੧॥

ਪਦ ਅਰਥ ਸੋ ਹੋਈ ਹੈ = ਉਹੀ ਹੋਵੇਗਾ। ਮਨਹਿ = ਮਨ ਵਿਚ। ਨ ਕੀਜੈ = ਨਾਹ ਕਰੀਏ ॥੧॥

SikhNet (Spanish)porque eso que tiene que pasar, ha de suceder. Por tanto, no construyas falsas esperanzas en la mente. (1)

ਰਮਈਆ ਗੁਨ ਗਾਈਐ ॥

rameea gun gaaeeai |

Sant Singh KhalsaSing the Glorious Praises of the Lord,
Manmohan SinghChant thou the praises of the Pervading Lord,
Manmohan Singh (Punjabi)ਤੂੰ ਵਿਆਪਕ ਪ੍ਰਭੂ ਦਾ ਜੱਸ ਗਾਇਨ ਕਰ,
Fareedkot Teekaਹੇ ਭਾਈ! ਤਿਸ (ਰਮਈਆ) ਪਰਮੇਸ੍ਵਰ ਕੇ ਗੁਨ ਕੋ ਗਾਇਨ ਕਰੀਏ॥
Prof. Sahib Singhਅਕਾਲ ਪੁਰਖ ਦੀ ਸਿਫ਼ਤਿ-ਸਾਲਾਹ ਕਰਨੀ ਚਾਹੀਦੀ ਹੈ,

ਪਦ ਅਰਥ ਰਮਈਆ = ਸੋਹਣਾ ਰਾਮ।

SikhNet (Spanish)Recita la Alabanza del Señor,

ਜਾ ਤੇ ਪਾਈਐ; ਪਰਮ ਨਿਧਾਨੁ ॥੧॥ ਰਹਾਉ ॥

jaa te paaeeai; param nidhaan |1| rahaau |

Sant Singh Khalsafrom whom the most excellent treasure is obtained. ||1||Pause||
Manmohan Singhfrom whom the most excellent treasure is obtained. Pause.
Manmohan Singh (Punjabi)ਜਿਸ ਪਾਸੋਂ ਮਹਾਨ ਸਰੇਸ਼ਟ ਖਜਾਨਾ ਪ੍ਰਾਪਤ ਹੁੰਦਾ ਹੈ। ਠਹਿਰਾਉ।
Fareedkot Teekaਜਿਸ ਸੇ (ਪਰਮ) ਵੱਡਾ (ਨਿਧਾਨੁ) ਨਿਧੋਂ ਕਾ ਘਰ, ਭਾਵ ਆਤਮ ਸੁਖ ਪਾਈਤਾ ਹੈ॥੧॥ ਰਹਾਉ ॥
Prof. Sahib Singhਅਤੇ ਇਸੇ ਉੱਦਮ ਨਾਲ ਉਹ (ਨਾਮ-ਰੂਪ) ਖ਼ਜ਼ਾਨਾ ਮਿਲ ਜਾਂਦਾ ਹੈ, ਜੋ ਸਭ (ਸੁਖਾਂ) ਨਾਲੋਂ ਉੱਚਾ ਹੈ ॥੧॥ ਰਹਾਉ ॥

ਪਦ ਅਰਥ ਜਾ ਤੇ = ਜਿਸ ਤੋਂ। ਪਰਮ = ਸਭ ਤੋਂ ਉੱਚਾ। ਨਿਧਾਨੁ = ਖ਼ਜ਼ਾਨਾ ॥੧॥ ਰਹਾਉ ॥

SikhNet (Spanish)porque de Él uno obtiene el Tesoro del Eterno Éxtasis. (1-Pausa)

ਕਿਆ ਜਪੁ ਕਿਆ ਤਪੁ ਸੰਜਮੋ; ਕਿਆ ਬਰਤੁ ਕਿਆ ਇਸਨਾਨੁ ॥

kiaa jap kiaa tap sanjamo; kiaa barat kiaa isanaan |

Sant Singh KhalsaWhat good is chanting, penance or self-mortification? What good is fasting or cleansing baths,
Manmohan SinghOf What avail is recitation, what penance and self-mortification, what fasting and what ablution,
Manmohan Singh (Punjabi)ਕੀ ਲਾਭ ਪਾਠ ਦਾ, ਕੀ ਤਪੱਸਿਆ ਤੇ ਸਵੈ-ਰਿਆਜ਼ਤ ਦਾ, ਕੀ ਹੈ ਨਿਰਾ-ਅਹਾਰ ਰਹਿਣ ਦਾ ਅਤੇ ਕੀ ਨ੍ਹਾਉਣ ਦਾ,
Fareedkot Teekaਤਬ ਜਪ ਕਿਆ ਹੈ ਤਪ ਔਰ ਸੰਜਮ ਕਿਆ ਹੈ, ਪੁਨਾ ਬ੍ਰਤ ਤਥਾ ਇਸ਼ਨਾਨ ਕਿਆ ਹੈ॥
Prof. Sahib Singh(ਉਦੋਂ ਤੱਕ) ਜਪ ਤਪ, ਸੰਜਮ, ਵਰਤ, ਇਸ਼ਨਾਨ-ਇਹ ਸਭ ਕਿਸੇ ਕੰਮ ਨਹੀਂ,

ਪਦ ਅਰਥ ਕਿਆ = ਕਿਸ ਅਰਥ? ਕੀਹ ਲਾਭ? ਸੰਜਮੋ = ਮਨ ਅਤੇ ਇੰਦ੍ਰਿਆਂ ਨੂੰ ਰੋਕਣ ਦਾ ਜਤਨ। ਬਰਤੁ = ਵਰਤ, ਪ੍ਰਣ, ਇਕਰਾਰ (ਆਮ ਤੌਰ ਤੇ ਰੋਟੀ ਨਾਹ ਖਾਣ ਵਾਸਤੇ ਵਰਤੀਦਾ ਹੈ, ਇਹ ਪ੍ਰਣ ਕਿ ਅੱਜ ਕੁਝ ਨਹੀਂ ਖਾਣਾ)।

SikhNet (Spanish)¿De qué sirve la contemplación, las austeridades o cualquier clase de autodisciplina?

ਜਬ ਲਗੁ. ਜੁਗਤਿ ਨ ਜਾਨੀਐ; ਭਾਉ ਭਗਤਿ ਭਗਵਾਨ ॥੨॥

jab lag. jugat na jaaneeai; bhaau bhagat bhagavaan |2|

Sant Singh Khalsaunless you know the way to worship the Lord God with loving devotion? ||2||
Manmohan Singhunless thou know the way to love and serve the Auspicious Master?
Manmohan Singh (Punjabi)ਜਦ ਤਾਂਈ ਤੈਨੂੰ ਮੁਬਾਰਕ ਮਾਲਕ ਦੀ ਪ੍ਰੀਤ ਅਤੇ ਸੇਵਾ ਦਾ ਤਰੀਕਾ ਨਹੀਂ ਆਉਂਦਾ?
Fareedkot Teekaਜਬ ਪ੍ਰਯੰਤ ਭਗਵਾਨ ਕੀ ਪ੍ਰੇਮਾਂ ਭਗਤੀ ਕੀ ਜੁਗਤੀ ਨਾ ਜਾਨੀਏ॥ ੨॥
Prof. Sahib Singhਜਦ ਤਕ ਅਕਾਲ ਪੁਰਖ ਨਾਲ ਪਿਆਰ ਤੇ ਉਸ ਦੀ ਭਗਤੀ ਦੀ ਜੁਗਤਿ ਨਹੀਂ ਸਮਝੀ (ਭਾਵ, ਜਦ ਤਕ ਇਹ ਸਮਝ ਨਹੀਂ ਪਈ ਕਿ ਭਗਵਾਨ ਨਾਲ ਪਿਆਰ ਕਰਨਾ, ਭਗਵਾਨ ਦੀ ਭਗਤੀ ਕਰਨਾ ਹੀ ਜੀਵਨ ਦੀ ਅਸਲ ਜੁਗਤੀ ਹੈ।) ॥੨॥

ਪਦ ਅਰਥ ਜੁਗਤਿ = ਜਾਚ, ਤਰੀਕਾ। ਭਾਉ = ਪ੍ਰੇਮ ॥੨॥

SikhNet (Spanish)¿De qué sirven los ayunos o los baños en los lugares santos, si uno no conoce el Sendero de la Alabanza Amorosa del Señor? (2)

ਸੰਪੈ ਦੇਖਿ. ਨ ਹਰਖੀਐ; ਬਿਪਤਿ ਦੇਖਿ. ਨ ਰੋਇ ॥

sanpai dekh. na harakheeai; bipat dekh. na roe |

Sant Singh KhalsaDon't feel so delighted at the sight of wealth, and don't weep at the sight of suffering and adversity.
Manmohan SinghFeel not elated at the sight of treasures and weep not at the sigh of adversity.
Manmohan Singh (Punjabi)ਖ਼ਜ਼ਾਨਿਆਂ ਨੂੰ ਤੱਕ ਕੇ ਫੁੱਲ ਕੇ ਨਾਂ ਬੈਠ ਅਤੇ ਮੁਸੀਬਤ ਨੂੰ ਤੱਕ ਕੇ ਵਿਰਲਾਪ ਨਾਂ ਕਰ।
Fareedkot Teekaਧਨ ਕੋ ਦੇਖ ਕਰ ਅਨੰਦ ਨਾਂ ਹੋਈਏ ਔਰ ਅਪਦਾ ਕੋ ਦੇਖ ਕਰ ਰੋਈਏ ਨਹੀਂ ਅਰਥਾਤ ਹਰਖ ਸੋਗ ਮੇਂ ਸਮ ਰਹੀਏ॥
Prof. Sahib Singhਰਾਜ-ਭਾਗ ਵੇਖ ਕੇ ਫੁੱਲੇ ਨਹੀਂ ਫਿਰਨਾ ਚਾਹੀਦਾ, ਮੁਸੀਬਤ ਵੇਖ ਕੇ ਦੁਖੀ ਨਹੀਂ ਹੋਣਾ ਚਾਹੀਦਾ।

ਪਦ ਅਰਥ ਸੰਪੈ = ਸੰਪਤ, ਐਸ਼੍ਵਰਜ, ਰਾਜ-ਭਾਗ। ਦੇਖਿ = ਵੇਖ ਕੇ। ਨ ਹਰਖੀਐ = ਖ਼ੁਸ਼ ਨਾਹ ਹੋਈਏ, ਫੁੱਲੇ ਨਾਹ ਫਿਰੀਏ।

SikhNet (Spanish)No te apegues a tus riquezas, no te vanaglories de ellas, ni tampoco sufras por tus penas.

ਜਿਉ ਸੰਪੈ. ਤਿਉ ਬਿਪਤਿ ਹੈ; ਬਿਧ ਨੇ ਰਚਿਆ. ਸੋ ਹੋਇ ॥੩॥

jiau sanpai. tiau bipat hai; bidh ne rachiaa. so hoe |3|

Sant Singh KhalsaAs is wealth, so is adversity; whatever the Lord proposes, comes to pass. ||3||
Manmohan SinghAs is wealth, so is poverty, and what the Lord proposes, that is accomplished.
Manmohan Singh (Punjabi)ਜਿਹੋ ਜਿਹੀ ਦੌਲਤ ਹੈ, ਉਹੋ ਜਿਹੇ ਹੀ ਕੰਗਾਲਤਾ ਜੋ ਕੁਛ ਪ੍ਰਭੂ ਕਰਦਾ ਹੈ, ਉਹੀ ਹੁੰਦਾ ਹੈ।
Fareedkot Teekaਕਿਉਂਕਿ ਜੈਸੇ ਕਰਮਾਂਨੁਸਾਰ ਬਿਭੂਤੀ ਕੀ ਪ੍ਰਾਪਤੀ ਹੈ ਤੈਸੀ ਹੀ ਕਰਮਾਂਨੁਸਾਰ ਬਿਪਤਾ ਕੀ ਪ੍ਰਾਪਤੀ ਹੈ। ਜੈਸਾ ਬਿਧਾਤਾ ਨੇ ਰਚਿਆ ਹੈ, ਸੋ ਅਵਸ੍ਯ ਹੋਤਾ ਹੈ॥੩॥
Prof. Sahib Singhਜੋ ਕੁਝ ਪਰਮਾਤਮਾ ਕਰਦਾ ਹੈ ਉਹੀ ਹੁੰਦਾ ਹੈ, ਜਿਵੇਂ ਰਾਜ-ਭਾਗ (ਪ੍ਰਭੂ ਦਾ ਦਿੱਤਾ ਹੀ ਮਿਲਦਾ) ਹੈ ਤਿਵੇਂ ਬਿਪਤਾ (ਭੀ ਉਸੇ ਦੀ ਪਾਈ ਪੈਂਦੀ) ਹੈ ॥੩॥

ਪਦ ਅਰਥ ਬਿਪਤਿ = ਬਿਪਤਾ, ਮੁਸੀਬਤ। ਬਿਧਿ ਨੇ = ਪਰਮਾਤਮਾ ਨੇ ॥੩॥

SikhNet (Spanish)Porque la riqueza y la pobreza, ambas vienen de tu Dios. (3)

ਕਹਿ ਕਬੀਰ. ਅਬ ਜਾਨਿਆ; ਸੰਤਨ ਰਿਦੈ ਮਝਾਰਿ ॥

keh kabeer. ab jaaniaa; santan ridai majhaar |

Sant Singh KhalsaSays Kabeer, now I know that the Lord dwells within the hearts of His Saints;
Manmohan SinghSays Kabir, through the saints, I have now come to know within my mind,
Manmohan Singh (Punjabi)ਕਬੀਰ ਜੀ ਆਖਦੇ ਹਨ, ਸਾਧੂਆਂ ਦੇ ਰਾਹੀਂ, ਮੈਂ ਹੁਣ ਆਪਣੇ ਮਨ ਵਿੱਚ ਜਾਣ ਲਿਆ ਹੈ,
Fareedkot Teekaਸ੍ਰੀ ਕਬੀਰ ਜੀ ਕਹਤੇ ਹੈਂ: ਜੋ ਸੰਤੋਂ ਕੇ ਰਿਦੇ ਬੀਚ ਸਿਧਾਂਤ ਹੈ, ਸੋ ਅਬ ਜਾਨਿਆ ਹੈ, ਵਾ (ਅਬ) ਇਸ ਮਾਨੁਖ ਦੇਹ ਕਰ ਜਾਨਿਆ ਹੈ॥☬ਕਿਸ ਨੇ?☬ਸੇਵਕ ਨੇ॥☬ਪ੍ਰਸ਼ਨ: ਸੇਵਕ ਕੌਣ ਹੈ?☬ਉੱਤਰ:
Prof. Sahib Singhਕਬੀਰ ਆਖਦਾ ਹੈ-ਹੁਣ ਇਹ ਸਮਝ ਆਈ ਹੈ (ਕਿ ਪਰਮਾਤਮਾ ਕਿਸੇ ਬੈਕੁੰਠ ਸੁਰਗ ਵਿਚ ਨਹੀਂ, ਪਰਮਾਤਮਾ) ਸੰਤਾਂ ਦੇ ਹਿਰਦੇ ਵਿਚ ਵੱਸਦਾ ਹੈ।

ਪਦ ਅਰਥ ਮਝਾਰਿ = ਵਿਚ।

SikhNet (Spanish)Dice Kabir, ahora ya sé que el Señor habita en los corazones de los Santos,

ਸੇਵਕ ਸੋ ਸੇਵਾ ਭਲੇ; ਜਿਹ ਘਟ ਬਸੈ ਮੁਰਾਰਿ ॥੪॥੧॥੧੨॥੬੩॥

sevak so sevaa bhale; jih ghatt basai muraar |4|1|12|63|

Sant Singh Khalsathat servant performs the best service, whose heart is filled with the Lord. ||4||1||12||63||
Manmohan Singhthat the servant, within whose mind the Lord abides, performs the best service.
Manmohan Singh (Punjabi)ਕਿ ਉਹ ਸੇਵਕ, ਜਿਸ ਦੇ ਹਿਰਦੇ ਵਿੱਚ ਸੁਆਮੀ ਨਿਵਾਸ ਰੱਖਦਾ ਹੈ ਪਰਮ ਸਰੇਸ਼ਟ ਟਹਿਲ ਕਮਾਉਂਦਾ ਹੈ।
Fareedkot Teekaਸੇਵਕ ਸੋ ਹੈ, ਜੋ ਭਲੇ ਪੁਰਸ਼ੋਂ ਕੀ ਸੇਵਾ ਕਰਤੇ ਹੈਂ॥☬ਪ੍ਰਸ਼ਨ: ਭਲੇ ਪੁਰਸ਼ ਕੌਨ ਹੈਂ?☬ਉੱਤਰ: ਜਿਨ ਮਹਾਤਮਾ ਜਨੋਂ ਕੇ ਰਿਦੇ ਮੇਂ ਪਰਮੇਸ੍ਵਰ ਬਸਤਾ ਹੈ ਵੁਹ ਭਲੇ ਹੈਂ॥੪॥੧॥੧੨॥੬੩॥☬ਕਬੀਰ ਜੀ ਕਾ ਕੋਈ ਸਬੰਧੀ ਮ੍ਰਿਤੂ ਹੂਆ, ਤਬ ਸੰਬਧੀਓਂ ਨੇ ਕਹਾ ਕਿ ਤੂੰ ਰੋਤਾ ਕਿਉਂ ਨਹੀਂ। ਤੈਂ ਕੁਛ ਪੀ ਲੀਆ ਹੈ ਹਮ ਸਭ ਰੋਤੇ ਹੈਂ। ਤਿਸ ਪਰ ਵੈਰਾਗ ਮੇਂ ਸਬਦੁ ਉਚਾਰਣ ਕਰਤੇ ਹੈਂ:
Prof. Sahib Singhਉਹੀ ਸੇਵਕ ਸੇਵਾ ਕਰਦੇ ਸੁਹਣੇ ਲੱਗਦੇ ਹਨ ਜਿਨ੍ਹਾਂ ਦੇ ਮਨ ਵਿਚ ਪ੍ਰਭੂ ਵੱਸਦਾ ਹੈ (ਭਾਵ, ਜੋ ਪ੍ਰਭੂ ਦੀ ਸਿਫ਼ਤਿ-ਸਾਲਾਹ ਕਰਦੇ ਹਨ ॥੪॥੧॥੧੨॥੬੩॥

ਪਦ ਅਰਥ ਭਲੇ = ਚੰਗੇ। ਜਿਹ ਘਟ = ਜਿਨ੍ਹਾਂ ਦੇ ਹਿਰਦੇ ਵਿਚ ॥੪॥੧॥੧੨॥੬੩॥

* ਸ਼ਬਦ ਦਾ ਭਾਵ: ਜਪ, ਤਪ, ਵਰਤ, ਤੀਰਥ-ਇਸ਼ਨਾਨ ਆਦਿਕ ਆਸਰੇ ਛੱਡ ਕੇ ਜੋ ਮਨੁੱਖ ਭਗਵਾਨ ਦਾ ਭਜਨ ਕਰਦਾ ਹੈ, ਉਸ ਦੀ ਐਸੀ ਉੱਚੀ ਆਤਮਕ ਅਵਸਥਾ ਬਣਦੀ ਹੈ ਕਿ ਜਗਤ ਦੇ ਦੁੱਖ-ਸੁਖ ਉਸ ਨੂੰ ਪ੍ਰਭੂ ਦੀ ਰਜ਼ਾ ਵਿਚ ਹੀ ਆਉਂਦੇ ਦਿੱਸਦੇ ਹਨ, ਇਸ ਵਾਸਤੇ ਉਹ ਮਨੁੱਖ ਨਾਹ ਕਿਸੇ ਸੁਰਗ ਲਈ ਤਾਂਘਦਾ ਹੈ ਨਾਹ ਕਿਸੇ ਨਰਕ ਤੋਂ ਡਰਦਾ ਹੈ।੬੩।

SikhNet (Spanish)y el Devoto del Señor es aquél en cuyo corazón habita el Señor. (4-1-12-63)
Answers quote the Granth verbatim with Ang citations. AI commentary is not Gurbani and not a religious ruling.