ਆਸਾ ਮਹਲਾ ੫ ॥
aasaa mahalaa 5 |
Sant Singh KhalsaAasaa, Fifth Mehl:
Manmohan SinghAsa 5th Guru.
Manmohan Singh (Punjabi)ਆਸਾ ਪੰਜਵੀਂ ਪਾਤਸ਼ਾਹੀ।
Prof. Sahib Singhਰਾਗ ਆਸਾ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ।
SikhNet (Spanish)Asa, Mejl Guru Aryan, Quinto Canal Divino.
ਜੀਉ ਮਨੁ ਤਨੁ ਪ੍ਰਾਨ ਪ੍ਰਭ ਕੇ; ਦੀਏ ਸਭਿ ਰਸ ਭੋਗ ॥
jeeo man tan praan prabh ke; dee sabh ras bhog |
Sant Singh KhalsaThe soul, the mind, the body and the breath of life belong to God. He has given all tastes and pleasures.
Manmohan SinghThe soul, mind, body and the life are of the Lord. He has given all the pleasure and dainties.
Manmohan Singh (Punjabi)ਆਤਮਾ, ਚਿੱਤ, ਦੇਹਿ ਅਤੇ ਜਿੰਦ-ਜਾਨ ਸੁਆਮੀ ਦੇ ਹਨ। ਉਸ ਨੇ ਹੀ ਸਾਰੇ ਅਨੰਦ ਤੇ ਨਿਹਮਤਾ ਦਿੱਤੀਆਂ ਹਨ।
Fareedkot Teekaਇਸ ਜੀਵ ਕੋ ਮਨ ਤਨ ਪ੍ਰਾਨ ਔਰ ਸਭ ਪ੍ਰਕਾਰ ਕੇ ਰਸੋਂ ਕੇ ਭੋਗ ਪ੍ਰਭੂ ਕੇ ਦੀਏ ਹੂਏ ਹੈਂ॥
Prof. Sahib Singh(ਹੇ ਭਾਈ।) ਇਹ ਜਿੰਦ, ਇਹ ਮਨ, ਇਹ ਸਰੀਰ, ਇਹ ਪ੍ਰਾਣ, ਸਾਰੇ ਸੁਆਦਲੇ ਪਦਾਰਥ-ਇਹ ਸਭ ਪਰਮਾਤਮਾ ਦੇ ਦਿੱਤੇ ਹੋਏ ਹਨ।ਪਦ ਅਰਥ ਜੀਉ = ਜਿੰਦ। ਤਨੁ = ਸਰੀਰ। ਕੇ ਦੀਏ = ਦੇ ਦਿੱਤੇ ਹੋਏ। ਸਭਿ = ਸਾਰੇ। ਰਸ ਭੋਗ = ਸੁਆਦਲੇ ਪਦਾਰਥ।
SikhNet (Spanish)El Señor me ha bendecido con el Alma, la mente, el cuerpo, la respiración vital y todos los placeres y gozos.
ਦੀਨ ਬੰਧਪ ਜੀਅ ਦਾਤਾ; ਸਰਣਿ ਰਾਖਣ ਜੋਗੁ ॥੧॥
deen bandhap jeea daataa; saran raakhan jog |1|
Sant Singh KhalsaHe is the Friend of the poor, the Giver of life, the Protector of those who seek His Sanctuary. ||1||
Manmohan SinghHe is the relation of the poor, bestower of life and potent to save those who seek His protection.
Manmohan Singh (Punjabi)ਉਹ ਮਸਕੀਨਾ ਦਾ ਸਨਬੰਧੀ ਹੈ, ਜਿੰਦਗੀ ਬਖਸ਼ਣ ਵਾਲਾ ਹੈ ਅਤੇ ਆਪਣੀ ਪਨਾਹ ਹੇਠ ਆਇਆ ਦੀ ਰੱਖਿਆ ਕਰਨ ਨੂੰ ਸਮਰਥ ਹੈ।
Fareedkot Teekaਸੋ ਦੀਨੋਂ ਕਾ ਬੰਧਪ ਜੀਵ ਕਾ ਦਾਤਾ ਹੈ ਅਪਣੀ ਸਰਣ ਮੇਂ ਦਾਸੋਂ ਕੋ ਰਾਖਨੇ ਜੋਗ ਹੈ॥੧॥
Prof. Sahib Singhਪਰਮਾਤਮਾ ਹੀ ਗਰੀਬਾਂ ਦਾ (ਅਸਲ) ਸਨਬੰਧੀ ਹੈ, ਪਰਮਾਤਮਾ ਹੀ ਆਤਮਕ ਜੀਵਨ ਦੇਣ ਵਾਲਾ ਹੈ, ਪਰਮਾਤਮਾ ਹੀ ਸਰਨ ਪਏ ਦੀ ਰਾਖੀ ਕਰਨ ਦੀ ਸਮਰਥਾ ਵਾਲਾ ਹੈ ॥੧॥ਪਦ ਅਰਥ ਦੀਨ ਬੰਧਪ = ਗਰੀਬਾਂ ਦਾ ਰਿਸ਼ਤੇਦਾਰ। ਜੀਅ ਦਾਤਾ = ਆਤਮਕ ਜੀਵਨ ਦੇਣ ਵਾਲਾ। ਜੋਗੁ = ਸਮਰੱਥ ॥੧॥
SikhNet (Spanish)Él es el Amigo de los pobres, Quien bendice a todos con la vida y tiene el poder de dar la protección a quienes Lo buscan. (1)
ਮੇਰੇ ਮਨ ਧਿਆਇ; ਹਰਿ ਹਰਿ ਨਾਉ ॥
mere man dhiaae; har har naau |
Sant Singh KhalsaO my mind, meditate on the Name of the Lord, Har, Har.
Manmohan SinghMy soul, meditate thou on Lord God's Name.
Manmohan Singh (Punjabi)ਮੇਰੀ ਜਿੰਦੇ! ਤੂੰ ਵਾਹਿਗੁਰੂ ਸੁਆਮੀ ਦੇ ਨਾਮ ਦਾ ਸਿਮਰਨ ਕਰ।
Fareedkot Teekaਹੇ ਮੇਰੇ ਮਨ! ਹਰਿ ਹਰਿ ਨਾਮ ਕੋ ਧਿਆਉ॥
Prof. Sahib Singhਹੇ ਮੇਰੇ ਮਨ! ਸਦਾ ਪਰਮਾਤਮਾ ਦਾ ਨਾਮ ਸਿਮਰਦਾ ਰਹੁ।ਪਦ ਅਰਥ ਮਨ = ਹੇ ਮਨ!
SikhNet (Spanish)Oh mi mente, contempla el Naam, el Nombre del Señor;
ਹਲਤਿ ਪਲਤਿ ਸਹਾਇ ਸੰਗੇ; ਏਕ ਸਿਉ ਲਿਵ ਲਾਉ ॥੧॥ ਰਹਾਉ ॥
halat palat sahaae sange; ek siau liv laau |1| rahaau |
Sant Singh KhalsaHere and hereafter, He is our Helper and Companion; embrace love and affection for the One Lord. ||1||Pause||
Manmohan SinghContract love with the One Lord, who is the helper and companion of thine in this world and the world beyond. Pause.
Manmohan Singh (Punjabi)ਇਕ ਸੁਆਮੀ ਨਾਲ ਪਿਰਹੜੀ ਪਾ, ਜੌ ਐਸ ਲੋਕ ਅਤੇ ਪਰਲੋਕ ਵਿੱਚ ਤੇਰਾ ਮਦਦਗਾਰ ਅਤੇ ਸੰਗੀ ਹੈ! ਠਹਿਰਾਉ।
Fareedkot Teekaਜੋ (ਹਲਤਿ ਪਲਤਿ) ਲੋਕ ਪ੍ਰਲੋਕ ਮੇਂ ਤੇਰਾ ਸੰਗ ਸਹਾਈ ਹੈ, ਉਸ ਏਕ ਸੇ ਲਿਵ ਲਗਾਉ॥੧॥ ਰਹਾਉ ॥
Prof. Sahib Singhਪਰਮਾਤਮਾ ਹੀ ਇਸ ਲੋਕ ਵਿਚ ਤੇ ਪਰਲੋਕ ਵਿਚ ਤੇਰੀ ਸਹਾਇਤਾ ਕਰਨ ਵਾਲਾ ਹੈ ਤੇਰੇ ਨਾਲ ਰਹਿਣ ਵਾਲਾ ਹੈ। ਇਕ ਪਰਮਾਤਮਾ ਦੇ ਨਾਲ ਹੀ ਸੁਰਤਿ ਜੋੜੀ ਰੱਖ ॥੧॥ ਰਹਾਉ ॥ਪਦ ਅਰਥ ਹਲਤਿ = {अत्र} ਇਸ ਲੋਕ ਵਿਚ। ਪਲਤਿ = {परत्र} ਪਰ ਲੋਕ ਵਿਚ। ਸਹਾਇ = ਸਹਾਈ। ਸੰਗੇ = ਨਾਲ ਰਹਿਣ ਵਾਲਾ। ਲਿਵ ਲਾਉ = ਸੁਰਤਿ ਜੋੜ ॥੧॥ ਰਹਾਉ ॥
SikhNet (Spanish)entónate con el Único Señor, puesto que Él te acompaña siempre aquí y en el más allá. (1-Pausa)
ਬੇਦ ਸਾਸਤ੍ਰ ਜਨ ਧਿਆਵਹਿ; ਤਰਣ ਕਉ ਸੰਸਾਰੁ ॥
bed saasatr jan dhiaaveh; taran kau sansaar |
Sant Singh KhalsaThey meditate on the Vedas and the Shaastras, to swim across the world-ocean.
Manmohan SinghThe men ponder on the Vedas and Shashtras to swim across the world -ocean.
Manmohan Singh (Punjabi)ਜਗਤ ਸਮੁੰਦਰ ਤੋਂ ਪਾਰ ਉਤਰਨ ਲਈ, ਲੋਕ ਵੇਦਾਂ ਅਤੇ ਸ਼ਾਸਤਰਾਂ ਨੂੰ ਵੀਚਾਰਦੇ ਹਨ।
Fareedkot Teekaਬੇਦ ਸਾਸਤ੍ਰੋਂ ਦ੍ਵਾਰਾ ਸਮਝ ਕੇ ਦਾਸ ਜੋ ਹੈਂ ਸੰਸਾਰ ਸਮੁੰਦ੍ਰ ਸੇ ਤਰਨੇ ਕੋ ਤਿਸ ਕਾ ਧਿਆਉਣਾ ਕਰਤੇ ਹੈਂ॥
Prof. Sahib Singhਸੰਸਾਰ-ਸਮੁੰਦਰ ਤੋਂ ਪਾਰ ਲੰਘਣ ਵਾਸਤੇ ਲੋਕ ਵੇਦਾਂ ਸ਼ਾਸਤ੍ਰਾਂ ਨੂੰ ਵਿਚਾਰਦੇ ਹਨ (ਅਤੇ ਉਹਨਾਂ ਦੇ ਦੱਸੇ ਅਨੁਸਾਰ ਮਿਥੇ ਹੋਏ) ਅਨੇਕਾਂ ਧਾਰਮਿਕ ਕੰਮ ਤੇ ਹੋਰ ਸਾਧਨ ਕਰਦੇ ਹਨ।ਪਦ ਅਰਥ ਜਨ = ਲੋਕ। ਧਿਆਵਹਿ = ਵਿਚਾਰਦੇ ਹਨ। ਕਉ = ਵਾਸਤੇ।
SikhNet (Spanish)Muchos contemplan los Vedas y los Shastras para nadar a través del océano de la vida,
ਕਰਮ ਧਰਮ ਅਨੇਕ ਕਿਰਿਆ; ਸਭ ਊਪਰਿ ਨਾਮੁ ਅਚਾਰੁ ॥੨॥
karam dharam anek kiriaa; sabh aoopar naam achaar |2|
Sant Singh KhalsaThe many religious rituals, good deeds of karma and Dharmic worship - above all of these is the Naam, the Name of the Lord. ||2||
Manmohan SinghTo all religious rituals and various ceremonial rites, superior is the conduct of the Name's meditation.
Manmohan Singh (Punjabi)ਮਜ਼ਹਬੀ ਕਰਮ-ਕਾਂਡਾਂ ਅਤੇ ਅਨੇਕਾਂ ਰਸਮੀ ਸੰਸਕਾਰਾਂ ਸਮੂਹ ਤੋਂ ਉਤੋਂ ਦੀ ਹੈ, ਨਾਮ ਸਿਮਰਨ ਦਾ ਚਾਲ ਚਲਨ।
Fareedkot Teekaਜਿਸ ਨੇ ਕਰਮ ਧਰਮ ਔਰ ਅਨੇਕ ਪ੍ਰਕਾਰ ਕੀ ਕ੍ਰਿਯਾ ਕੀ ਹੈ, ਨਾਮ ਚਿੰਤਨ ਰੂਪ ਜੋ (ਅਚਾਰੁ) ਕਰਤੱਬ ਹੈ, ਸੋ ਸਭ ਸੇ ਊਪਰ ਹੈ॥੨॥
Prof. Sahib Singhਪਰ ਪਰਮਾਤਮਾ ਦਾ ਨਾਮ-ਸਿਮਰਨ ਇਕ ਐਸਾ ਧਾਰਮਿਕ ਉੱਦਮ ਹੈ ਜੋ ਉਹਨਾਂ ਮਿਥੇ ਹੋਏ ਸਭਨਾਂ ਧਾਰਮਿਕ ਕੰਮਾਂ ਨਾਲੋਂ ਉੱਚਾ ਹੈ ਸ੍ਰੇਸ਼ਟ ਹੈ ॥੨॥ਪਦ ਅਰਥ ਕਰਮ ਧਰਮ = (ਵੇਦਾਂ ਸ਼ਾਸਤਰਾਂ ਅਨੁਸਾਰ ਮਿਥੇ ਹੋਏ) ਧਾਰਮਿਕ ਕੰਮ। ਅਚਾਰੁ = {आचार} ਧਾਰਮਿਕ ਮਰਯਾਦਾ ॥੨॥
SikhNet (Spanish)pero superior a todos los ritos religiosos y prácticas es el Camino de la Meditación en el Nombre. (2)
ਕਾਮੁ ਕ੍ਰੋਧੁ ਅਹੰਕਾਰੁ ਬਿਨਸੈ; ਮਿਲੈ ਸਤਿਗੁਰ ਦੇਵ ॥
kaam krodh ahankaar binasai; milai satigur dev |
Sant Singh KhalsaSexual desire, anger, and egotism depart, meeting with the Divine True Guru.
Manmohan SinghLust, wrath and pride depart on meeting the God -Incarnate True Guru.
Manmohan Singh (Punjabi)ਰੱਬ ਰੂਪ ਸਚੇ ਗੁਰਾਂ ਨੂੰ ਭੇਟਣ ਦੁਆਰਾ ਵਿਸ਼ੇ ਭੋਗ, ਗੁੱਸਾ ਅਤੇ ਗ਼ਰੂਰ ਦੂਰ ਹੋ ਜਾਂਦੇ ਹਨ।
Fareedkot Teekaਜਬ ਸਤਿਗੁਰ ਦੇਵ ਮਿਲਤੇ ਹੈਂ ਤਬ ਕਾਮ ਕ੍ਰੋਧ ਹੰਕਾਰ ਸਭ ਨਸ਼ਟ ਹੋ ਜਾਤੇ ਹੈਂ॥
Prof. Sahib Singhਜੇਹੜਾ ਮਨੁੱਖ ਗੁਰੂ-ਦੇਵ ਨੂੰ ਮਿਲ ਪੈਂਦਾ ਹੈ (ਤੇ ਉਸ ਦੀ ਸਿੱਖਿਆ ਅਨੁਸਾਰ ਪਰਮਾਤਮਾ ਦਾ ਨਾਮ ਸਿਮਰਦਾ ਹੈ, ਉਸ ਦੇ ਮਨ ਵਿਚੋਂ) ਕਾਮ-ਵਾਸਨਾ ਦੂਰ ਹੋ ਜਾਂਦੀ ਹੈ ਕ੍ਰੋਧ ਮਿਟ ਜਾਂਦਾ ਹੈ ਅਹੰਕਾਰ ਖ਼ਤਮ ਹੋ ਜਾਂਦਾ ਹੈ।ਪਦ ਅਰਥ ਬਿਨਸੈ = ਨਾਸ ਹੋ ਜਾਂਦਾ ਹੈ। ਸਤਿਗੁਰ ਮਿਲੈ = (ਜੇਹੜਾ ਮਨੁੱਖ) ਗੁਰੂ ਨੂੰ ਮਿਲਦਾ ਹੈ।
SikhNet (Spanish)La lujuria, el enojo y el ego son erradicados si uno se encuentra con el Verdadero Guru,
ਨਾਮੁ ਦ੍ਰਿੜੁ ਕਰਿ ਭਗਤਿ ਹਰਿ ਕੀ; ਭਲੀ ਪ੍ਰਭ ਕੀ ਸੇਵ ॥੩॥
naam drirr kar bhagat har kee; bhalee prabh kee sev |3|
Sant Singh KhalsaImplant the Naam within, perform devotional worship to the Lord and serve God - this is good. ||3||
Manmohan SinghImplant within thee the Name, God's meditation and the sublime service of the Lord.
Manmohan Singh (Punjabi)ਆਪਣੇ ਅੰਦਰ ਨਾਮ, ਰੱਬ ਦਾ ਸਿਮਰਨ ਅਤੇ ਸੁਆਮੀ ਦੀ ਸ਼੍ਰੇਸ਼ਟ ਸੇਵਾ ਟਹਿਲ ਪੱਕੀ ਕਰ।
Fareedkot Teekaਤਾਂ ਤੇ ਨਾਮ ਚਿੰਤਨ ਕੋ ਦ੍ਰਿਢ ਕਰ ਹਰਿ ਕੀ ਭਗਤਿ ਕਰ। ਇਸ ਪ੍ਰਕਾਰ ਪ੍ਰਭ ਕੀ ਸੇਵਾ ਕਰਨੀ ਭਲੀ ਹੈ ਔਰ ਇਸ ਪ੍ਰਕਾਰ ਬੇਨਤੀ ਕਰ॥੩॥
Prof. Sahib Singh(ਤੂੰ ਭੀ ਆਪਣੇ ਹਿਰਦੇ ਵਿਚ) ਪਰਮਾਤਮਾ ਦਾ ਨਾਮ ਪੱਕੀ ਤਰ੍ਹਾਂ ਟਿਕਾ ਰੱਖ, ਪਰਮਾਤਮਾ ਦੀ ਭਗਤੀ ਕਰ, ਪਰਮਾਤਮਾ ਦੀ ਸੇਵਾ-ਭਗਤੀ ਹੀ ਚੰਗੀ ਕਾਰ ਹੈ ॥੩॥
SikhNet (Spanish)la Encarnación de Dios, y enaltece la Alabanza del Señor en la mente; Bendito es el Servicio al Señor. (3)
ਚਰਣ ਸਰਣ ਦਇਆਲ ਤੇਰੀ; ਤੂੰ ਨਿਮਾਣੇ ਮਾਣੁ ॥
charan saran deaal teree; toon nimaane maan |
Sant Singh KhalsaI seek the Sanctuary of Your Feet, O Merciful Lord; You are the Honor of the dishonored.
Manmohan SinghMy Merciful Master, I have sough the protection of thine feet. Thou art honour of the dishonoured.
Manmohan Singh (Punjabi)ਮੇਰੇ ਮਿਹਰਬਾਨ ਮਾਲਕ! ਮੈਂ ਤੇਰੇ ਪੈਰਾਂ ਦੀ ਪਨਾਹ ਲਈ ਹੈ। ਤੂੰ ਨਿਪੱਤਿਆਂ ਦੀ ਪੱਤ ਹੈ।
Fareedkot Teekaਹੇ (ਚਰਣ) ਪੂਜ੍ਯ! ਹੇ ਦਿਆਲ! ਮੈਨੇ ਤੇਰੀ ਸਰਣ ਲਈ ਹੈ, ਤੂੰ ਨਿਮਾਣੋਂ ਕਾ ਮਾਣੂ ਹੈਂ॥
Prof. Sahib Singhਹੇ ਦਇਆ ਦੇ ਘਰ ਪ੍ਰਭੂ! ਮੈਂ ਤੇਰੇ ਚਰਨਾਂ ਦੀ ਓਟ ਲਈ ਹੈ, ਤੂੰ ਹੀ ਮੈਨੂੰ ਨਿਮਾਣੇ ਨੂੰ ਆਦਰ ਦੇਣ ਵਾਲਾ ਹੈਂ।ਪਦ ਅਰਥ ਦਇਆਲ = ਹੇ ਦਇਆਲ!
SikhNet (Spanish)Oh Dios Compasivo, busco Tu Refugio puesto que Tú traes Honor a los que no lo tienen,
ਜੀਅ ਪ੍ਰਾਣ ਅਧਾਰੁ ਤੇਰਾ; ਨਾਨਕ ਕਾ ਪ੍ਰਭੁ ਤਾਣੁ ॥੪॥੨॥੧੩੭॥
jeea praan adhaar teraa; naanak kaa prabh taan |4|2|137|
Sant Singh KhalsaYou are the Support of my soul, my breath of life; O God, You are Nanak's strength. ||4||2||137||
Manmohan SinghThou, O Lord art the mainstay of my soul and life and Thou art Nanak's strength.
Manmohan Singh (Punjabi)ਤੂੰ ਹੇ ਸੁਆਮੀ! ਮੇਰੀ ਆਤਮਾ ਅਤੇ ਜਿੰਦ-ਜਾਨ ਦਾ ਆਸਰਾ ਹੈ। ਤੂੰ ਹੀ ਨਾਨਕ ਦੀ ਤਾਕਤ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਮੇਰੇ ਕੋ ਜੀਵ ਪ੍ਰਾਣ ਕਰ ਤੇਰਾ ਹੀ ਅਧਾਰ ਹੈ ਔਰ ਤੇਰਾ ਹੀ (ਤਾਣੁ) ਬਲ ਹੈ॥੪॥੨॥੧੩੭॥
Prof. Sahib Singhਹੇ ਪ੍ਰਭੂ! ਮੈਨੂੰ ਆਪਣੀ ਜਿੰਦ ਵਾਸਤੇ ਪ੍ਰਾਣਾਂ ਵਾਸਤੇ ਤੇਰਾ ਹੀ ਸਹਾਰਾ ਹੈ। (ਦਾਸ) ਨਾਨਕ ਦਾ ਆਸਰਾ ਪਰਮਾਤਮਾ ਹੀ ਹੈ ॥੪॥੨॥੧੩੭॥ਪਦ ਅਰਥ ਜੀਅ ਅਧਾਰੁ = ਜਿੰਦ ਦਾ ਆਸਰਾ। ਤਾਣੁ = ਸਹਾਰਾ ॥੪॥੨॥੧੩੭॥
SikhNet (Spanish)y Tú eres el Asta Principal de mi vida y de mi Alma. Tú eres el Soporte de Nanak. (4-2-137)