ੴ

ਸਿੱਖਬਾਣੀ · SikhBani

Ang 405

Sri Guru Granth Sahib · Raag Aasaa · 4 shabads, 40 lines
Translations
Shabad Guru Arjan Dev Ji Raag Aasaa

ਰਾਗੁ ਆਸਾ ਮਹਲਾ ੫ ਘਰੁ ੧੨ ॥

raag aasaa mahalaa 5 ghar 12 |

Sant Singh KhalsaRaag Aasaa, Fifth Mehl, Twelfth House:
Manmohan SinghAsa Measure 5th Guru.
Manmohan Singh (Punjabi)ਰਾਗ ਆਸਾ ਪੰਜਵੀਂ ਪਾਤਸ਼ਾਹੀ।
Prof. Sahib Singhਰਾਗ ਆਸਾ, ਘਰ ੧੨ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ।
SikhNet (Spanish)Rag Asa, Mejl Guru Aryan, Quinto Canal Divino.

ੴ ਸਤਿਗੁਰ ਪ੍ਰਸਾਦਿ ॥

ik oankaar satigur prasaad |

Sant Singh KhalsaOne Universal Creator God. By The Grace Of The True Guru:
Manmohan SinghThere is but one God. By True Guru's grace He is obtained.
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador del Universo, por la Gracia del Verdadero Guru

ਤਿਆਗਿ ਸਗਲ ਸਿਆਨਪਾ; ਭਜੁ ਪਾਰਬ੍ਰਹਮ ਨਿਰੰਕਾਰੁ ॥

tiaag sagal siaanapaa; bhaj paarabraham nirankaar |

Sant Singh KhalsaRenounce all your cleverness and remember the Supreme, Formless Lord God.
Manmohan SinghLay aside all thine clevernesses and remember the Formless Supreme Lords.
Manmohan Singh (Punjabi)ਆਪਣੀਆਂ ਸਾਰੀਆਂ ਚਤੁਰਾਈਆਂ ਛੱਡ ਦੇ ਅਤੇ ਆਕਾਰ-ਰਹਿਤ ਸ਼੍ਰੇਮਣੀ ਸਾਹਿਬ ਦਾ ਸਿਮਰਨ ਕਰ।
Fareedkot Teekaਸਭ ਸਿਆਨਪੋਂ ਕੋ ਤ੍ਯਾਗ ਕਰ ਕੇ ਪਾਰਬ੍ਰਹਮ ਨਿਰੰਕਾਰ ਕੋ ਭਜੁ॥
Prof. Sahib Singh(ਸੰਸਾਰ-ਸਮੁੰਦਰ ਤੋਂ ਪਾਰ ਲੰਘਣ ਲਈ ਇਸ ਸੰਬੰਧੀ ਆਪਣੀਆਂ) ਸਾਰੀਆਂ ਸਿਆਣਪਾਂ ਛੱਡ ਦੇ, ਪਰਮਾਤਮਾ ਨਿਰੰਕਾਰ ਦਾ ਸਿਮਰਨ ਕਰਿਆ ਕਰ।

ਪਦ ਅਰਥ ਭਜੁ = ਸਿਮਰ।

SikhNet (Spanish)Deshazte de toda astucia y contempla al Absoluto y Supremo Señor, puesto que sin el Eterno y Verdadero Nombre del Señor,

ਏਕ ਸਾਚੇ ਨਾਮ ਬਾਝਹੁ; ਸਗਲ ਦੀਸੈ ਛਾਰੁ ॥੧॥

ek saache naam baajhahu; sagal deesai chhaar |1|

Sant Singh KhalsaWithout the One True Name, everything appears as dust. ||1||
Manmohan SinghWithout the One True Name, all else appears to be dust.
Manmohan Singh (Punjabi)ਇਕ ਸੱਚੇ ਨਾਮ ਦੇ ਬਗੈਰ ਬਾਕੀ ਸਾਰਾ ਕੁੱਛ ਘਟਾ ਮਿੱਟੀ ਹੀ ਦਿਸਦਾ ਹੈ।
Fareedkot Teekaਏਕ ਸਚੇ ਨਾਮ ਸੇ ਬਿਨਾਂ ਸਭ ਪਦਾਰਥ (ਛਾਰੁ) ਭਸਮ ਵਤ ਦਿਖਲਾਈ ਪੜਤੇ ਹੈਂ॥੧॥
Prof. Sahib Singhਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਦਾ ਨਾਮ ਸਿਮਰਨ ਤੋਂ ਬਿਨਾ (ਸੰਸਾਰ-ਸਮੁੰਦਰ ਤੋਂ ਪਾਰ ਲੰਘਣ ਸੰਬੰਧੀ ਹੋਰ) ਹਰੇਕ ਸਿਆਣਪ ਨਿਕੰਮੀ (ਸਾਬਤ ਹੁੰਦੀ) ਹੈ ॥੧॥

ਪਦ ਅਰਥ ਸਾਚੇ = ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਦੇ। ਬਾਝਹੁ = ਬਿਨਾ। ਛਾਰੁ = ਸੁਆਹ, ਨਿਕੰਮੀ ॥੧॥

SikhNet (Spanish)todo lo demás es polvo. (1)

ਸੋ ਪ੍ਰਭੁ ਜਾਣੀਐ; ਸਦ ਸੰਗਿ ॥

so prabh jaaneeai; sad sang |

Sant Singh KhalsaKnow that God is always with you.
Manmohan SinghDeem that Lord to be ever with thee.
Manmohan Singh (Punjabi)ਉਸ ਸੁਆਮੀ ਨੂੰ ਤੂੰ ਹਮੇਸ਼ਾਂ ਆਪਣੇ ਨਾਲ ਖਿਆਲ ਕਰ।
Fareedkot Teekaਹੇ ਭਾਈ! ਸੋ ਪ੍ਰਭੂ ਕੋ ਸਦਾ ਸੰਗ ਜਾਨੀਐ॥
Prof. Sahib Singh(ਜੇ ਸੰਸਾਰ-ਸਮੁੰਦਰ ਵਿਚੋਂ ਆਪਣੀ ਜੀਵਨ-ਬੇੜੀ ਸਹੀ-ਸਲਾਮਤ ਪਾਰ ਲੰਘਾਣੀ ਹੈ, ਤਾਂ) ਉਸ ਪਰਮਾਤਮਾ ਨੂੰ ਸਦਾ ਆਪਣੇ ਅੰਗ-ਸੰਗ ਵੱਸਦਾ ਸਮਝਣਾ ਚਾਹੀਦਾ ਹੈ,

ਪਦ ਅਰਥ ਜਾਣੀਐ = ਸਮਝਣਾ ਚਾਹੀਦਾ ਹੈ। ਸਦ = ਦਸਾ। ਸੰਗਿ = ਅੰਗ ਸੰਗ ਵੱਸਦਾ।

SikhNet (Spanish)Ve siempre la Presencia del Señor dentro de ti,

ਗੁਰ ਪ੍ਰਸਾਦੀ ਬੂਝੀਐ; ਏਕ ਹਰਿ ਕੈ ਰੰਗਿ ॥੧॥ ਰਹਾਉ ॥

gur prasaadee boojheeai; ek har kai rang |1| rahaau |

Sant Singh KhalsaBy Guru's Grace, one understands, and is imbued with the Love of the One Lord. ||1||Pause||
Manmohan SinghBy Guru's favour, he who under-stand this realty, is imbued, with the love of one God. Pause
Manmohan Singh (Punjabi)ਗੁਰਾ ਦੀ ਦਇਆ ਦੁਆਰਾ ਜੋ ਇਸ ਅਸਲੀਅਤ ਨੂੰ ਸਮਝ ਲੈਦਾ ਹੈ, ਉਹ ਇੱਕ ਵਾਹਿਗੁਰੂ ਦੀ ਪ੍ਰੀਤ ਨਾਲ ਰੰਗਿਆ ਜਾਂਦਾ ਹੈ। ਠਹਿਰਾਉ।
Fareedkot Teekaਗੁਰੋਂ ਕੀ ਕ੍ਰਿਪਾ ਸੇ ਜਿਨ ਕੋ ਯਹ ਬੂਝਿ ਆਈ ਹੈ, ਸੋ ਏਕ ਹਰਿ ਕੇ (ਰੰਗਿ) ਆਨੰਦ ਕੋ ਪ੍ਰਾਪਤ ਹੂਏ ਹੈਂ॥੧॥ ਰਹਾਉ ॥
Prof. Sahib Singhਇਹ ਸਮਝ ਭੀ ਤਦੋਂ ਹੀ ਪੈ ਸਕਦੀ ਹੈ ਜੇ ਗੁਰੂ ਕਿਰਪਾ ਨਾਲ ਇਕ ਪਰਮਾਤਮਾ ਦੇ ਪਿਆਰ ਵਿਚ ਹੀ ਟਿਕੇ ਰਹੀਏ ॥੧॥ ਰਹਾਉ ॥

ਪਦ ਅਰਥ ਪ੍ਰਸਾਦੀ = ਪ੍ਰਸਾਦਿ, ਕਿਰਪਾ ਨਾਲ। ਬੂਝਿਐ = ਸਮਝ ਆਉਂਦੀ ਹੈ। ਰੰਗਿ = ਪ੍ਰੇਮ ਵਿਚ (ਜੁੜਿਆਂ)।॥੧॥ਰਹਾਉ॥

SikhNet (Spanish)e imbuido en Su Amor, concíbelo por la Gracia del Guru. (1-Pausa)

ਸਰਣਿ ਸਮਰਥ ਏਕ ਕੇਰੀ; ਦੂਜਾ ਨਾਹੀ ਠਾਉ ॥

saran samarath ek keree; doojaa naahee tthaau |

Sant Singh KhalsaSeek the Shelter of the One All-powerful Lord; there is no other place of rest.
Manmohan SinghSeek thou the shelter of the one Omnipotent Lord, as there is no other place of safety.
Manmohan Singh (Punjabi)ਤੂੰ ਇਕ ਸਰਬ-ਸ਼ਕਤੀਵਾਨ ਸੁਆਮੀ ਦੀ ਸ਼ਰਣਾਗਤ ਸੰਭਾਲ, ਕੌਈ ਹੋਰ ਥਾਂ ਬਚਾ ਦੀ ਨਹੀਂ।
Fareedkot Teekaਹੇ ਭਾਈ! ਏਕ ਸਮਰਥ (ਕੇਰੀ) ਕੀ (ਸਰਣਿ) ਆਸਰੇ ਸੇ ਬਿਨਾਂ ਦੂਸਰਾ ਕੋਈ ਅਸਥਾਨ ਨਹੀਂ ਹੈ॥
Prof. Sahib Singh(ਸੰਸਾਰ-ਸਮੁੰਦਰ ਤੋਂ ਪਾਰ ਲੰਘਾ ਸਕਣ ਦੀ) ਤਾਕਤ ਰੱਖਣ ਵਾਲੀ ਸਿਰਫ਼ ਇਕ ਪਰਮਾਤਮਾ ਦੀ ਓਟ ਹੈ, ਇਸ ਤੋਂ ਬਿਨਾ ਹੋਰ ਕੋਈ ਸਹਾਰਾ ਨਹੀਂ,

ਪਦ ਅਰਥ ਸਮਰਥ = ਤਾਕਤ ਵਾਲੀ। ਸਰਣਿ = ਓਟਿ, ਆਸਰਾ। ਕੇਰੀ = ਦੀ।

SikhNet (Spanish)Busca sólo el Refugio del Señor puesto que no hay ningún otro lugar a donde ir,

ਮਹਾ ਭਉਜਲੁ ਲੰਘੀਐ; ਸਦਾ ਹਰਿ ਗੁਣ ਗਾਉ ॥੨॥

mahaa bhaujal langheeai; sadaa har gun gaau |2|

Sant Singh KhalsaThe vast and terrifying world-ocean is crossed over, singing continually the Glorious Praises of the Lord. ||2||
Manmohan SinghThe most dreadful world ocean is crossed, by ever singing God's praise.
Manmohan Singh (Punjabi)ਹਮੇਸ਼ਾਂ ਵਾਹਿਗੁਰੂ ਦੀ ਕੀਰਤੀ ਗਾਇਨ ਕਰਨ ਦੁਆਰਾ ਮਹਾਂ ਭਿਆਨਕ ਸੰਸਾਰ ਸਮੁੰਦਰ ਤੋਂ ਪਾਰ ਹੋ ਜਾਈਦਾ ਹੈ।
Fareedkot Teekaਨਿਤ੍ਯ ਹਰੀ ਕੇ ਗੁਣ ਗਾਇ ਕਰ ਮਹਾਂ ਭਉਜਲ ਜੋ ਸੰਸਾਰ ਸਮੁੰਦ੍ਰ ਹੈ, ਸੋ ਲੰਘੀਤਾ ਹੈ॥੨॥
Prof. Sahib Singh(ਇਸ ਵਾਸਤੇ, ਹੇ ਭਾਈ!) ਸਦਾ ਪਰਮਾਤਮਾ ਦੇ ਗੁਣ ਗਾਂਦਾ ਰਹੁ ਤਾਂ ਹੀ ਇਸ ਬਿਖੜੇ ਸੰਸਾਰ-ਸਮੁੰਦਰ ਤੋਂ ਪਾਰ ਲੰਘਿਆ ਜਾ ਸਕੇਗਾ ॥੨॥

ਪਦ ਅਰਥ ਭਉਜਲੁ = ਸੰਸਾਰ-ਸਮੁੰਦਰ ॥੨॥

SikhNet (Spanish)y así cruza el océano de la vida cantando siempre las Alabanzas del Señor. (2)

ਜਨਮ ਮਰਣੁ ਨਿਵਾਰੀਐ; ਦੁਖੁ ਨ ਜਮ ਪੁਰਿ ਹੋਇ ॥

janam maran nivaareeai; dukh na jam pur hoe |

Sant Singh KhalsaBirth and death are overcome, and one does not have to suffer in the City of Death.
Manmohan SinghTransmigration comes to an end men faces not suffering in the city of death.
Manmohan Singh (Punjabi)ਆਵਾਗਾਉਣ ਮਿੱਟ ਜਾਂਦਾ ਹੈ ਅਤੇ ਇਨਸਾਨ ਨੂੰ ਮੌਤ ਦੇ ਸ਼ਹਿਰ ਵਿੱਚ ਕਸ਼ਟ ਉਠਾਉਣਾ ਨਹੀਂ ਪੈਦਾ।
Fareedkot Teekaਜਨਮ ਮਰਨ ਦੂਰ ਕਰੀਤਾ ਹੈ ਫਿਰ ਜਮ ਪੁਰ ਕਾ ਦੁਖ ਨਹੀਂ ਹੋਤਾ ਹੈ॥
Prof. Sahib Singh(ਜੇ ਪਰਮਾਤਮਾ ਨੂੰ ਸਦਾ ਅੰਗ-ਸੰਗ ਵੱਸਦਾ ਪਛਾਣ ਲਈਏ ਤਾਂ) ਜਨਮ ਮਰਨ ਦਾ ਗੇੜ ਮੁੱਕ ਜਾਂਦਾ ਹੈ, ਜਮਾਂ ਦੇ ਸ਼ਹਰ ਵਿਚ ਨਿਵਾਸ ਨਹੀਂ ਹੁੰਦਾ (ਆਤਮਕ ਮੌਤ ਨੇੜੇ ਨਹੀਂ ਢੁਕਦੀ) ਕੋਈ ਦੁੱਖ ਪੋਹ ਨਹੀਂ ਸਕਦਾ।

ਪਦ ਅਰਥ ਨਿਵਾਰੀਐ = ਦੂਰ ਕੀਤਾ ਜਾ ਸਕਦਾ ਹੈ। ਜਪਪੁਰਿ = ਜਮ ਦੀ ਪੁਰੀ ਵਿਚ।

SikhNet (Spanish)Así uno se sobrepone al dolor del nacimiento y de la muerte y no sufre la pena de morir.

ਨਾਮੁ ਨਿਧਾਨੁ ਸੋਈ ਪਾਏ; ਕ੍ਰਿਪਾ ਕਰੇ ਪ੍ਰਭੁ ਸੋਇ ॥੩॥

naam nidhaan soee paae; kripaa kare prabh soe |3|

Sant Singh KhalsaHe alone obtains the treasure of the Naam, the Name of the Lord, unto whom God shows His Mercy. ||3||
Manmohan SinghHe alone obtains the Name treasure, unto whom He, the Lord shows mercy.
Manmohan Singh (Punjabi)ਕੇਵਲ ਓਹੀ ਨਾਮ ਦੇ ਖ਼ਜ਼ਾਨੇ ਨੂੰ ਪਰਾਪਤ ਹੁੰਦਾ ਹੈ ਜਿਸ ਉੱਤੇ ਉਹ ਸੁਆਮੀ ਮਿਹਰ ਧਾਰਦਾ ਹੈ।
Fareedkot Teekaਜਿਸ ਪਰ ਸੋ ਪ੍ਰਭੂ ਕ੍ਰਿਪਾ ਕਰਤਾ ਹੈ, ਸੋਈ ਪੁਰਖੁ ਨਾਮ ਖਜਾਨਾ ਪਾਉਤਾ ਹੈ॥੩॥
Prof. Sahib Singh(ਪਰ ਸਾਰੇ ਗੁਣਾਂ ਦਾ) ਖ਼ਜ਼ਾਨਾ ਇਹ ਹਰਿ-ਨਾਮ ਉਹੀ ਮਨੁੱਖ ਪ੍ਰਾਪਤ ਕਰਦਾ ਹੈ ਜਿਸ ਉਤੇ ਪ੍ਰਭੂ ਆਪ ਕਿਰਪਾ ਕਰਦਾ ਹੈ ॥੩॥

ਪਦ ਅਰਥ ਨਿਧਾਨੁ = ਖ਼ਜ਼ਾਨਾ ॥੩॥

SikhNet (Spanish)Solamente aquél que tiene la Gracia del Señor es bendecido con el Tesoro del Nombre. (3)

ਏਕ ਟੇਕ ਅਧਾਰੁ ਏਕੋ; ਏਕ ਕਾ ਮਨਿ ਜੋਰੁ ॥

ek ttek adhaar eko; ek kaa man jor |

Sant Singh KhalsaThe One Lord is my Anchor and Support; the One Lord alone is the power of my mind.
Manmohan SinghThe one Lord is my mainstay and One support, and that one Lord's power is in my mind.
Manmohan Singh (Punjabi)ਇਕ ਸਾਹਿਬ ਮੇਰੀ ਓਟ ਹੈ ਅਤੇ ਇਕ ਹੀ ਆਸਰਾ ਇਕ ਸਾਹਿਬ ਦਾ ਬਲ ਹੀ ਮੇਰੇ ਚਿੱਤ ਅੰਦਰ ਹੈ।
Fareedkot Teekaਏਕ ਅਕਾਲ ਪੁਰਖ ਕੀ ਹੀ ਬਾਣੀ ਕਰ ਕੇ (ਟੇਕ) ਸਰਣ ਹੈ ਔ ਏਕ ਹੀ ਕਾ ਸਰੀਰ ਕਰ ਕੇ ਆਧਾਰ ਹੈ, ਏਕ ਹੀ ਕਾ ਮੇਰੇ ਕੋ ਮਨ ਕਰ ਕੇ ਬਲ ਹੈ॥
Prof. Sahib Singhਇਕ ਪਰਮਾਤਮਾ ਦੀ ਹੀ ਓਟ ਇਕ ਪਰਮਾਤਮਾ ਦਾ ਹੀ ਆਸਰਾ ਇਕ ਪਰਮਾਤਮਾ ਦਾ ਹੀ ਮਨ ਵਿਚ ਤਕੀਆ (ਜਮ-ਪੁਰੀ ਤੋਂ ਬਚਾ ਸਕਦਾ) ਹੈ।

ਪਦ ਅਰਥ ਅਧਾਰੁ = ਆਸਰਾ। ਮਨਿ = ਮਨ ਵਿਚ। ਜੋਰੁ = ਬਲ, ਤਾਣ, ਸਹਾਰਾ।

SikhNet (Spanish)El Señor es mi Soporte y mi Asta Principal, y Él es el Poder de mi mente.

ਨਾਨਕ. ਜਪੀਐ ਮਿਲਿ ਸਾਧਸੰਗਤਿ; ਹਰਿ ਬਿਨੁ. ਅਵਰੁ ਨ ਹੋਰੁ ॥੪॥੧॥੧੩੬॥

naanak. japeeai mil saadhasangat; har bin. avar na hor |4|1|136|

Sant Singh KhalsaO Nanak, joining the Saadh Sangat, the Company of the Holy, meditate on Him; without the Lord, there is no other at all. ||4||1||136||
Manmohan SinghJoining the society of saints, O Nanak, meditate thou on God Without Him, there is not another.
Manmohan Singh (Punjabi)ਸਤਿ ਸੰਗਤ ਨਾਲ ਜੁੜ ਕੇ, ਹੇ ਨਾਨਕ! ਤੂੰ ਉਸ ਦਾ ਸਿਮਰਨ ਕਰ, ਵਾਹਿਗੁਰੂ ਦੇ ਬਾਝੋਂ ਹੋਰਸ ਕੋਈ ਨਹੀਂ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਿਸ ਹਰਿ ਸੇ ਬਿਨਾਂ ਅਵਰ ਅਸਥਾਨ ਮੇਂ ਦੂਸਰਾ ਕੋਈ ਨਹੀਂ ਹੈ ਸਾਧ ਸੰਗਤ ਮੇਂ ਮਿਲ ਕਰ ਤਿਸ ਕੋ ਜਪੀਐ॥੪॥੧॥੧੩੬॥☬ਅਪਨੇ ਮਨ ਪ੍ਰਤਿ ਉਪਦੇਸ਼:
Prof. Sahib Singh(ਇਸ ਵਾਸਤੇ) ਹੇ ਨਾਨਕ! ਸਾਧ ਸੰਗਤਿ ਵਿਚ ਮਿਲ ਕੇ ਪਰਮਾਤਮਾ ਦਾ ਹੀ ਨਾਮ ਸਿਮਰਨਾ ਚਾਹੀਦਾ ਹੈ, ਪਰਮਾਤਮਾ ਤੋਂ ਬਿਨਾ ਹੋਰ ਕੋਈ ਨਹੀਂ (ਜੋ ਜਮਪੁਰੀ ਤੋਂ ਬਚਾ ਸਕੇ ਜੋ ਸੰਸਾਰ-ਸਮੁੰਦਰ ਤੋਂ ਪਾਰ ਲੰਘਾ ਸਕੇ) ॥੪॥੧॥੧੩੬॥

* ਨੋਟ: ਇਥੋਂ ਘਰੁ ੧੨ ਦੇ ਸ਼ਬਦਾਂ ਦਾ ਸੰਗ੍ਰਹ ਸ਼ੁਰੂ ਹੋਇਆ ਹੈ।

SikhNet (Spanish)Uniéndote a la Sociedad de los Santos, oh, dice Nanak, medita solamente en el Señor, puesto que no hay ningún otro más que Él. (4-1-136)

Open this shabad →

Shabad Guru Arjan Dev Ji Raag Aasaa

ਆਸਾ ਮਹਲਾ ੫ ॥

aasaa mahalaa 5 |

Sant Singh KhalsaAasaa, Fifth Mehl:
Manmohan SinghAsa 5th Guru.
Manmohan Singh (Punjabi)ਆਸਾ ਪੰਜਵੀਂ ਪਾਤਸ਼ਾਹੀ।
Prof. Sahib Singhਰਾਗ ਆਸਾ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ।
SikhNet (Spanish)Asa, Mejl Guru Aryan, Quinto Canal Divino.

ਜੀਉ ਮਨੁ ਤਨੁ ਪ੍ਰਾਨ ਪ੍ਰਭ ਕੇ; ਦੀਏ ਸਭਿ ਰਸ ਭੋਗ ॥

jeeo man tan praan prabh ke; dee sabh ras bhog |

Sant Singh KhalsaThe soul, the mind, the body and the breath of life belong to God. He has given all tastes and pleasures.
Manmohan SinghThe soul, mind, body and the life are of the Lord. He has given all the pleasure and dainties.
Manmohan Singh (Punjabi)ਆਤਮਾ, ਚਿੱਤ, ਦੇਹਿ ਅਤੇ ਜਿੰਦ-ਜਾਨ ਸੁਆਮੀ ਦੇ ਹਨ। ਉਸ ਨੇ ਹੀ ਸਾਰੇ ਅਨੰਦ ਤੇ ਨਿਹਮਤਾ ਦਿੱਤੀਆਂ ਹਨ।
Fareedkot Teekaਇਸ ਜੀਵ ਕੋ ਮਨ ਤਨ ਪ੍ਰਾਨ ਔਰ ਸਭ ਪ੍ਰਕਾਰ ਕੇ ਰਸੋਂ ਕੇ ਭੋਗ ਪ੍ਰਭੂ ਕੇ ਦੀਏ ਹੂਏ ਹੈਂ॥
Prof. Sahib Singh(ਹੇ ਭਾਈ।) ਇਹ ਜਿੰਦ, ਇਹ ਮਨ, ਇਹ ਸਰੀਰ, ਇਹ ਪ੍ਰਾਣ, ਸਾਰੇ ਸੁਆਦਲੇ ਪਦਾਰਥ-ਇਹ ਸਭ ਪਰਮਾਤਮਾ ਦੇ ਦਿੱਤੇ ਹੋਏ ਹਨ।

ਪਦ ਅਰਥ ਜੀਉ = ਜਿੰਦ। ਤਨੁ = ਸਰੀਰ। ਕੇ ਦੀਏ = ਦੇ ਦਿੱਤੇ ਹੋਏ। ਸਭਿ = ਸਾਰੇ। ਰਸ ਭੋਗ = ਸੁਆਦਲੇ ਪਦਾਰਥ।

SikhNet (Spanish)El Señor me ha bendecido con el Alma, la mente, el cuerpo, la respiración vital y todos los placeres y gozos.

ਦੀਨ ਬੰਧਪ ਜੀਅ ਦਾਤਾ; ਸਰਣਿ ਰਾਖਣ ਜੋਗੁ ॥੧॥

deen bandhap jeea daataa; saran raakhan jog |1|

Sant Singh KhalsaHe is the Friend of the poor, the Giver of life, the Protector of those who seek His Sanctuary. ||1||
Manmohan SinghHe is the relation of the poor, bestower of life and potent to save those who seek His protection.
Manmohan Singh (Punjabi)ਉਹ ਮਸਕੀਨਾ ਦਾ ਸਨਬੰਧੀ ਹੈ, ਜਿੰਦਗੀ ਬਖਸ਼ਣ ਵਾਲਾ ਹੈ ਅਤੇ ਆਪਣੀ ਪਨਾਹ ਹੇਠ ਆਇਆ ਦੀ ਰੱਖਿਆ ਕਰਨ ਨੂੰ ਸਮਰਥ ਹੈ।
Fareedkot Teekaਸੋ ਦੀਨੋਂ ਕਾ ਬੰਧਪ ਜੀਵ ਕਾ ਦਾਤਾ ਹੈ ਅਪਣੀ ਸਰਣ ਮੇਂ ਦਾਸੋਂ ਕੋ ਰਾਖਨੇ ਜੋਗ ਹੈ॥੧॥
Prof. Sahib Singhਪਰਮਾਤਮਾ ਹੀ ਗਰੀਬਾਂ ਦਾ (ਅਸਲ) ਸਨਬੰਧੀ ਹੈ, ਪਰਮਾਤਮਾ ਹੀ ਆਤਮਕ ਜੀਵਨ ਦੇਣ ਵਾਲਾ ਹੈ, ਪਰਮਾਤਮਾ ਹੀ ਸਰਨ ਪਏ ਦੀ ਰਾਖੀ ਕਰਨ ਦੀ ਸਮਰਥਾ ਵਾਲਾ ਹੈ ॥੧॥

ਪਦ ਅਰਥ ਦੀਨ ਬੰਧਪ = ਗਰੀਬਾਂ ਦਾ ਰਿਸ਼ਤੇਦਾਰ। ਜੀਅ ਦਾਤਾ = ਆਤਮਕ ਜੀਵਨ ਦੇਣ ਵਾਲਾ। ਜੋਗੁ = ਸਮਰੱਥ ॥੧॥

SikhNet (Spanish)Él es el Amigo de los pobres, Quien bendice a todos con la vida y tiene el poder de dar la protección a quienes Lo buscan. (1)

ਮੇਰੇ ਮਨ ਧਿਆਇ; ਹਰਿ ਹਰਿ ਨਾਉ ॥

mere man dhiaae; har har naau |

Sant Singh KhalsaO my mind, meditate on the Name of the Lord, Har, Har.
Manmohan SinghMy soul, meditate thou on Lord God's Name.
Manmohan Singh (Punjabi)ਮੇਰੀ ਜਿੰਦੇ! ਤੂੰ ਵਾਹਿਗੁਰੂ ਸੁਆਮੀ ਦੇ ਨਾਮ ਦਾ ਸਿਮਰਨ ਕਰ।
Fareedkot Teekaਹੇ ਮੇਰੇ ਮਨ! ਹਰਿ ਹਰਿ ਨਾਮ ਕੋ ਧਿਆਉ॥
Prof. Sahib Singhਹੇ ਮੇਰੇ ਮਨ! ਸਦਾ ਪਰਮਾਤਮਾ ਦਾ ਨਾਮ ਸਿਮਰਦਾ ਰਹੁ।

ਪਦ ਅਰਥ ਮਨ = ਹੇ ਮਨ!

SikhNet (Spanish)Oh mi mente, contempla el Naam, el Nombre del Señor;

ਹਲਤਿ ਪਲਤਿ ਸਹਾਇ ਸੰਗੇ; ਏਕ ਸਿਉ ਲਿਵ ਲਾਉ ॥੧॥ ਰਹਾਉ ॥

halat palat sahaae sange; ek siau liv laau |1| rahaau |

Sant Singh KhalsaHere and hereafter, He is our Helper and Companion; embrace love and affection for the One Lord. ||1||Pause||
Manmohan SinghContract love with the One Lord, who is the helper and companion of thine in this world and the world beyond. Pause.
Manmohan Singh (Punjabi)ਇਕ ਸੁਆਮੀ ਨਾਲ ਪਿਰਹੜੀ ਪਾ, ਜੌ ਐਸ ਲੋਕ ਅਤੇ ਪਰਲੋਕ ਵਿੱਚ ਤੇਰਾ ਮਦਦਗਾਰ ਅਤੇ ਸੰਗੀ ਹੈ! ਠਹਿਰਾਉ।
Fareedkot Teekaਜੋ (ਹਲਤਿ ਪਲਤਿ) ਲੋਕ ਪ੍ਰਲੋਕ ਮੇਂ ਤੇਰਾ ਸੰਗ ਸਹਾਈ ਹੈ, ਉਸ ਏਕ ਸੇ ਲਿਵ ਲਗਾਉ॥੧॥ ਰਹਾਉ ॥
Prof. Sahib Singhਪਰਮਾਤਮਾ ਹੀ ਇਸ ਲੋਕ ਵਿਚ ਤੇ ਪਰਲੋਕ ਵਿਚ ਤੇਰੀ ਸਹਾਇਤਾ ਕਰਨ ਵਾਲਾ ਹੈ ਤੇਰੇ ਨਾਲ ਰਹਿਣ ਵਾਲਾ ਹੈ। ਇਕ ਪਰਮਾਤਮਾ ਦੇ ਨਾਲ ਹੀ ਸੁਰਤਿ ਜੋੜੀ ਰੱਖ ॥੧॥ ਰਹਾਉ ॥

ਪਦ ਅਰਥ ਹਲਤਿ = {अत्र} ਇਸ ਲੋਕ ਵਿਚ। ਪਲਤਿ = {परत्र} ਪਰ ਲੋਕ ਵਿਚ। ਸਹਾਇ = ਸਹਾਈ। ਸੰਗੇ = ਨਾਲ ਰਹਿਣ ਵਾਲਾ। ਲਿਵ ਲਾਉ = ਸੁਰਤਿ ਜੋੜ ॥੧॥ ਰਹਾਉ ॥

SikhNet (Spanish)entónate con el Único Señor, puesto que Él te acompaña siempre aquí y en el más allá. (1-Pausa)

ਬੇਦ ਸਾਸਤ੍ਰ ਜਨ ਧਿਆਵਹਿ; ਤਰਣ ਕਉ ਸੰਸਾਰੁ ॥

bed saasatr jan dhiaaveh; taran kau sansaar |

Sant Singh KhalsaThey meditate on the Vedas and the Shaastras, to swim across the world-ocean.
Manmohan SinghThe men ponder on the Vedas and Shashtras to swim across the world -ocean.
Manmohan Singh (Punjabi)ਜਗਤ ਸਮੁੰਦਰ ਤੋਂ ਪਾਰ ਉਤਰਨ ਲਈ, ਲੋਕ ਵੇਦਾਂ ਅਤੇ ਸ਼ਾਸਤਰਾਂ ਨੂੰ ਵੀਚਾਰਦੇ ਹਨ।
Fareedkot Teekaਬੇਦ ਸਾਸਤ੍ਰੋਂ ਦ੍ਵਾਰਾ ਸਮਝ ਕੇ ਦਾਸ ਜੋ ਹੈਂ ਸੰਸਾਰ ਸਮੁੰਦ੍ਰ ਸੇ ਤਰਨੇ ਕੋ ਤਿਸ ਕਾ ਧਿਆਉਣਾ ਕਰਤੇ ਹੈਂ॥
Prof. Sahib Singhਸੰਸਾਰ-ਸਮੁੰਦਰ ਤੋਂ ਪਾਰ ਲੰਘਣ ਵਾਸਤੇ ਲੋਕ ਵੇਦਾਂ ਸ਼ਾਸਤ੍ਰਾਂ ਨੂੰ ਵਿਚਾਰਦੇ ਹਨ (ਅਤੇ ਉਹਨਾਂ ਦੇ ਦੱਸੇ ਅਨੁਸਾਰ ਮਿਥੇ ਹੋਏ) ਅਨੇਕਾਂ ਧਾਰਮਿਕ ਕੰਮ ਤੇ ਹੋਰ ਸਾਧਨ ਕਰਦੇ ਹਨ।

ਪਦ ਅਰਥ ਜਨ = ਲੋਕ। ਧਿਆਵਹਿ = ਵਿਚਾਰਦੇ ਹਨ। ਕਉ = ਵਾਸਤੇ।

SikhNet (Spanish)Muchos contemplan los Vedas y los Shastras para nadar a través del océano de la vida,

ਕਰਮ ਧਰਮ ਅਨੇਕ ਕਿਰਿਆ; ਸਭ ਊਪਰਿ ਨਾਮੁ ਅਚਾਰੁ ॥੨॥

karam dharam anek kiriaa; sabh aoopar naam achaar |2|

Sant Singh KhalsaThe many religious rituals, good deeds of karma and Dharmic worship - above all of these is the Naam, the Name of the Lord. ||2||
Manmohan SinghTo all religious rituals and various ceremonial rites, superior is the conduct of the Name's meditation.
Manmohan Singh (Punjabi)ਮਜ਼ਹਬੀ ਕਰਮ-ਕਾਂਡਾਂ ਅਤੇ ਅਨੇਕਾਂ ਰਸਮੀ ਸੰਸਕਾਰਾਂ ਸਮੂਹ ਤੋਂ ਉਤੋਂ ਦੀ ਹੈ, ਨਾਮ ਸਿਮਰਨ ਦਾ ਚਾਲ ਚਲਨ।
Fareedkot Teekaਜਿਸ ਨੇ ਕਰਮ ਧਰਮ ਔਰ ਅਨੇਕ ਪ੍ਰਕਾਰ ਕੀ ਕ੍ਰਿਯਾ ਕੀ ਹੈ, ਨਾਮ ਚਿੰਤਨ ਰੂਪ ਜੋ (ਅਚਾਰੁ) ਕਰਤੱਬ ਹੈ, ਸੋ ਸਭ ਸੇ ਊਪਰ ਹੈ॥੨॥
Prof. Sahib Singhਪਰ ਪਰਮਾਤਮਾ ਦਾ ਨਾਮ-ਸਿਮਰਨ ਇਕ ਐਸਾ ਧਾਰਮਿਕ ਉੱਦਮ ਹੈ ਜੋ ਉਹਨਾਂ ਮਿਥੇ ਹੋਏ ਸਭਨਾਂ ਧਾਰਮਿਕ ਕੰਮਾਂ ਨਾਲੋਂ ਉੱਚਾ ਹੈ ਸ੍ਰੇਸ਼ਟ ਹੈ ॥੨॥

ਪਦ ਅਰਥ ਕਰਮ ਧਰਮ = (ਵੇਦਾਂ ਸ਼ਾਸਤਰਾਂ ਅਨੁਸਾਰ ਮਿਥੇ ਹੋਏ) ਧਾਰਮਿਕ ਕੰਮ। ਅਚਾਰੁ = {आचार} ਧਾਰਮਿਕ ਮਰਯਾਦਾ ॥੨॥

SikhNet (Spanish)pero superior a todos los ritos religiosos y prácticas es el Camino de la Meditación en el Nombre. (2)

ਕਾਮੁ ਕ੍ਰੋਧੁ ਅਹੰਕਾਰੁ ਬਿਨਸੈ; ਮਿਲੈ ਸਤਿਗੁਰ ਦੇਵ ॥

kaam krodh ahankaar binasai; milai satigur dev |

Sant Singh KhalsaSexual desire, anger, and egotism depart, meeting with the Divine True Guru.
Manmohan SinghLust, wrath and pride depart on meeting the God -Incarnate True Guru.
Manmohan Singh (Punjabi)ਰੱਬ ਰੂਪ ਸਚੇ ਗੁਰਾਂ ਨੂੰ ਭੇਟਣ ਦੁਆਰਾ ਵਿਸ਼ੇ ਭੋਗ, ਗੁੱਸਾ ਅਤੇ ਗ਼ਰੂਰ ਦੂਰ ਹੋ ਜਾਂਦੇ ਹਨ।
Fareedkot Teekaਜਬ ਸਤਿਗੁਰ ਦੇਵ ਮਿਲਤੇ ਹੈਂ ਤਬ ਕਾਮ ਕ੍ਰੋਧ ਹੰਕਾਰ ਸਭ ਨਸ਼ਟ ਹੋ ਜਾਤੇ ਹੈਂ॥
Prof. Sahib Singhਜੇਹੜਾ ਮਨੁੱਖ ਗੁਰੂ-ਦੇਵ ਨੂੰ ਮਿਲ ਪੈਂਦਾ ਹੈ (ਤੇ ਉਸ ਦੀ ਸਿੱਖਿਆ ਅਨੁਸਾਰ ਪਰਮਾਤਮਾ ਦਾ ਨਾਮ ਸਿਮਰਦਾ ਹੈ, ਉਸ ਦੇ ਮਨ ਵਿਚੋਂ) ਕਾਮ-ਵਾਸਨਾ ਦੂਰ ਹੋ ਜਾਂਦੀ ਹੈ ਕ੍ਰੋਧ ਮਿਟ ਜਾਂਦਾ ਹੈ ਅਹੰਕਾਰ ਖ਼ਤਮ ਹੋ ਜਾਂਦਾ ਹੈ।

ਪਦ ਅਰਥ ਬਿਨਸੈ = ਨਾਸ ਹੋ ਜਾਂਦਾ ਹੈ। ਸਤਿਗੁਰ ਮਿਲੈ = (ਜੇਹੜਾ ਮਨੁੱਖ) ਗੁਰੂ ਨੂੰ ਮਿਲਦਾ ਹੈ।

SikhNet (Spanish)La lujuria, el enojo y el ego son erradicados si uno se encuentra con el Verdadero Guru,

ਨਾਮੁ ਦ੍ਰਿੜੁ ਕਰਿ ਭਗਤਿ ਹਰਿ ਕੀ; ਭਲੀ ਪ੍ਰਭ ਕੀ ਸੇਵ ॥੩॥

naam drirr kar bhagat har kee; bhalee prabh kee sev |3|

Sant Singh KhalsaImplant the Naam within, perform devotional worship to the Lord and serve God - this is good. ||3||
Manmohan SinghImplant within thee the Name, God's meditation and the sublime service of the Lord.
Manmohan Singh (Punjabi)ਆਪਣੇ ਅੰਦਰ ਨਾਮ, ਰੱਬ ਦਾ ਸਿਮਰਨ ਅਤੇ ਸੁਆਮੀ ਦੀ ਸ਼੍ਰੇਸ਼ਟ ਸੇਵਾ ਟਹਿਲ ਪੱਕੀ ਕਰ।
Fareedkot Teekaਤਾਂ ਤੇ ਨਾਮ ਚਿੰਤਨ ਕੋ ਦ੍ਰਿਢ ਕਰ ਹਰਿ ਕੀ ਭਗਤਿ ਕਰ। ਇਸ ਪ੍ਰਕਾਰ ਪ੍ਰਭ ਕੀ ਸੇਵਾ ਕਰਨੀ ਭਲੀ ਹੈ ਔਰ ਇਸ ਪ੍ਰਕਾਰ ਬੇਨਤੀ ਕਰ॥੩॥
Prof. Sahib Singh(ਤੂੰ ਭੀ ਆਪਣੇ ਹਿਰਦੇ ਵਿਚ) ਪਰਮਾਤਮਾ ਦਾ ਨਾਮ ਪੱਕੀ ਤਰ੍ਹਾਂ ਟਿਕਾ ਰੱਖ, ਪਰਮਾਤਮਾ ਦੀ ਭਗਤੀ ਕਰ, ਪਰਮਾਤਮਾ ਦੀ ਸੇਵਾ-ਭਗਤੀ ਹੀ ਚੰਗੀ ਕਾਰ ਹੈ ॥੩॥
SikhNet (Spanish)la Encarnación de Dios, y enaltece la Alabanza del Señor en la mente; Bendito es el Servicio al Señor. (3)

ਚਰਣ ਸਰਣ ਦਇਆਲ ਤੇਰੀ; ਤੂੰ ਨਿਮਾਣੇ ਮਾਣੁ ॥

charan saran deaal teree; toon nimaane maan |

Sant Singh KhalsaI seek the Sanctuary of Your Feet, O Merciful Lord; You are the Honor of the dishonored.
Manmohan SinghMy Merciful Master, I have sough the protection of thine feet. Thou art honour of the dishonoured.
Manmohan Singh (Punjabi)ਮੇਰੇ ਮਿਹਰਬਾਨ ਮਾਲਕ! ਮੈਂ ਤੇਰੇ ਪੈਰਾਂ ਦੀ ਪਨਾਹ ਲਈ ਹੈ। ਤੂੰ ਨਿਪੱਤਿਆਂ ਦੀ ਪੱਤ ਹੈ।
Fareedkot Teekaਹੇ (ਚਰਣ) ਪੂਜ੍ਯ! ਹੇ ਦਿਆਲ! ਮੈਨੇ ਤੇਰੀ ਸਰਣ ਲਈ ਹੈ, ਤੂੰ ਨਿਮਾਣੋਂ ਕਾ ਮਾਣੂ ਹੈਂ॥
Prof. Sahib Singhਹੇ ਦਇਆ ਦੇ ਘਰ ਪ੍ਰਭੂ! ਮੈਂ ਤੇਰੇ ਚਰਨਾਂ ਦੀ ਓਟ ਲਈ ਹੈ, ਤੂੰ ਹੀ ਮੈਨੂੰ ਨਿਮਾਣੇ ਨੂੰ ਆਦਰ ਦੇਣ ਵਾਲਾ ਹੈਂ।

ਪਦ ਅਰਥ ਦਇਆਲ = ਹੇ ਦਇਆਲ!

SikhNet (Spanish)Oh Dios Compasivo, busco Tu Refugio puesto que Tú traes Honor a los que no lo tienen,

ਜੀਅ ਪ੍ਰਾਣ ਅਧਾਰੁ ਤੇਰਾ; ਨਾਨਕ ਕਾ ਪ੍ਰਭੁ ਤਾਣੁ ॥੪॥੨॥੧੩੭॥

jeea praan adhaar teraa; naanak kaa prabh taan |4|2|137|

Sant Singh KhalsaYou are the Support of my soul, my breath of life; O God, You are Nanak's strength. ||4||2||137||
Manmohan SinghThou, O Lord art the mainstay of my soul and life and Thou art Nanak's strength.
Manmohan Singh (Punjabi)ਤੂੰ ਹੇ ਸੁਆਮੀ! ਮੇਰੀ ਆਤਮਾ ਅਤੇ ਜਿੰਦ-ਜਾਨ ਦਾ ਆਸਰਾ ਹੈ। ਤੂੰ ਹੀ ਨਾਨਕ ਦੀ ਤਾਕਤ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਮੇਰੇ ਕੋ ਜੀਵ ਪ੍ਰਾਣ ਕਰ ਤੇਰਾ ਹੀ ਅਧਾਰ ਹੈ ਔਰ ਤੇਰਾ ਹੀ (ਤਾਣੁ) ਬਲ ਹੈ॥੪॥੨॥੧੩੭॥
Prof. Sahib Singhਹੇ ਪ੍ਰਭੂ! ਮੈਨੂੰ ਆਪਣੀ ਜਿੰਦ ਵਾਸਤੇ ਪ੍ਰਾਣਾਂ ਵਾਸਤੇ ਤੇਰਾ ਹੀ ਸਹਾਰਾ ਹੈ। (ਦਾਸ) ਨਾਨਕ ਦਾ ਆਸਰਾ ਪਰਮਾਤਮਾ ਹੀ ਹੈ ॥੪॥੨॥੧੩੭॥

ਪਦ ਅਰਥ ਜੀਅ ਅਧਾਰੁ = ਜਿੰਦ ਦਾ ਆਸਰਾ। ਤਾਣੁ = ਸਹਾਰਾ ॥੪॥੨॥੧੩੭॥

SikhNet (Spanish)y Tú eres el Asta Principal de mi vida y de mi Alma. Tú eres el Soporte de Nanak. (4-2-137)

Open this shabad →

Shabad Guru Arjan Dev Ji Raag Aasaa

ਆਸਾ ਮਹਲਾ ੫ ॥

aasaa mahalaa 5 |

Sant Singh KhalsaAasaa, Fifth Mehl:
Manmohan SinghAsa 5th Guru.
Manmohan Singh (Punjabi)ਆਸਾ ਪੰਜਵੀਂ ਪਾਤਸ਼ਾਹੀ।
Prof. Sahib Singhਰਾਗ ਆਸਾ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ।
SikhNet (Spanish)Asa, Mejl Guru Aryan, Quinto Canal Divino.

ਡੋਲਿ. ਡੋਲਿ. ਮਹਾ ਦੁਖੁ ਪਾਇਆ; ਬਿਨਾ ਸਾਧੂ ਸੰਗ ॥

ddol. ddol. mahaa dukh paaeaa; binaa saadhoo sang |

Sant Singh KhalsaHe wavers and falters, and suffers such great pain, without the Saadh Sangat, the Company of the Holy.
Manmohan SinghWithout the society of saints, man ever wavers and suffer great agony.
Manmohan Singh (Punjabi)ਸਤਿ ਸੰਗਤ ਦੇ ਬਗੈਰ ਆਦਮੀ ਸਦਾ ਡਿੱਕ ਡੋਲੇ ਖਾਂਦਾ ਹੈ ਅਤੇ ਪਰਮ ਤਕਲੀਫ ਉਠਾਉਂਦਾ ਹੈ।
Fareedkot Teekaਹੇ ਮਨ! ਸਾਧੂਓਂ ਕੇ ਸਤਿਸੰਗ ਕੀਏ ਬਿਨਾਂ ਆਨ ਓਰ ਫਿਰ ਫਿਰ ਕਰ ਤੈਨੇ ਪਰਮ ਦੁਖ ਪਾਯਾ ਹੈ॥
Prof. Sahib Singh(ਹੇ ਮਨ!) ਗੁਰੂ ਨੂੰ ਸੰਗਤਿ ਤੋਂ ਵਾਂਜਿਆ ਰਹਿ ਕੇ (ਅਸਲ ਸਹਾਈ ਪਰਮਾਤਮਾ ਵਲੋਂ) ਸਿਦਕ-ਹੀਣ ਹੋ ਹੋ ਕੇ ਤੂੰ ਬੜਾ ਦੁੱਖ ਸਹਾਰਦਾ ਰਿਹਾ।

ਪਦ ਅਰਥ ਡੋਲਿ ਡੋਲਿ = (ਅਸਲ ਸੰਗੀ ਪਰਮਾਤਮਾ ਵਲੋਂ) ਸਰਧਾ-ਹੀਣ ਹੋ ਹੋ ਕੇ। ਸਾਧੂ = ਗੁਰੂ।

SikhNet (Spanish)Sin la Sociedad de los Santos la propia Fe vacila y uno sufre inmensamente.

ਖਾਟਿ ਲਾਭੁ. ਗੋਬਿੰਦ ਹਰਿ ਰਸੁ; ਪਾਰਬ੍ਰਹਮ ਇਕ ਰੰਗ ॥੧॥

khaatt laabh. gobind har ras; paarabraham ik rang |1|

Sant Singh KhalsaThe profit of the sublime essence of the Lord of the Universe is obtained, by the Love of the One Supreme Lord God. ||1||
Manmohan SinghBy the love of the One Supreme God, the profit of Lord's divine Nectar is earned.
Manmohan Singh (Punjabi)ਅਦੁੱਤੀ ਸ਼੍ਰੋਮਣੀ ਵਾਹਿਗੁਰੂ ਦੇ ਪ੍ਰੇਮ ਦੁਆਰਾ ਪ੍ਰਭੂ ਦੇ ਰੱਬੀ ਅੰਮ੍ਰਿਤ ਦਾ ਨਫਾ ਕਮਾਇਆ ਜਾਂਦਾ ਹੈ।
Fareedkot Teekaਤਾਂ ਤੇ ਸਾਧੂਓਂ ਕਾ ਸੰਗ ਕਰ ਕੇ ਹਰੀ ਗੋਬਿੰਦ ਕਾ (ਰਸੁ) ਪ੍ਰੇਮ ਰੂਪ ਨਫਾ ਖਾਟ। ਤਿਸ ਪ੍ਰੇਮ ਤੇ ਤੇਰੇ ਕੋ ਅਦੁਤੀ ਪਾਰਬ੍ਰਹਮ ਕਾ ਅਨੰਦ ਪ੍ਰਾਪਤ ਹੋਵੇਗਾ॥੧॥
Prof. Sahib Singhਹੁਣ ਤਾਂ ਹਰਿ-ਨਾਮ ਦਾ ਸੁਆਦ ਚੱਖ, ਇਕ ਪਰਮਾਤਮਾ ਦੇ ਮਿਲਾਪ ਦਾ ਆਨੰਦ ਮਾਣ (ਇਹੀ ਹੈ ਜੀਵਨ ਦਾ) ਲਾਭ (ਇਹ) ਖੱਟ ਲੈ ॥੧॥

ਪਦ ਅਰਥ ਖਾਟਿ = ਖੱਟ ਲੈ। ਹਰਿ ਰਸੁ = ਹਰਿ-ਨਾਮ ਦਾ ਸੁਆਦ। ਪਾਰਬ੍ਰਹਮ ਇਕ ਰੰਗ = ਇਕ ਪਰਮਾਤਮਾ (ਦੇ ਮਿਲਾਪ) ਦਾ ਆਨੰਦ ॥੧॥

SikhNet (Spanish)Estando entonado en Dios, con toda la mente, uno cosecha la Ganancia del Señor. (1)

ਹਰਿ ਕੋ ਨਾਮੁ; ਜਪੀਐ ਨੀਤਿ ॥

har ko naam; japeeai neet |

Sant Singh KhalsaChant continually the Name of the Lord.
Manmohan SinghMeditate thou, ever, on God's Name.
Manmohan Singh (Punjabi)ਤੂੰ ਸਦਾ ਹੀ, ਵਾਹਿਗੁਰੂ ਦੇ ਨਾਮ ਦਾ ਆਰਾਧਨ ਕਰ।
Fareedkot Teekaਹੇ ਮਨ! ਹਰਿ ਕਾ ਨਾਮ ਨਿਤ ਹੀ ਜਪ॥
Prof. Sahib Singhਪਰਮਾਤਮਾ ਦਾ ਨਾਮ ਸਦਾ ਜਪਦੇ ਰਹਿਣਾ ਚਾਹੀਦਾ ਹੈ।

ਪਦ ਅਰਥ ਕੋ = ਦਾ। ਨੀਤਿ = ਨਿਤ, ਸਦਾ।

SikhNet (Spanish)Contempla siempre el Nombre de Dios,

ਸਾਸਿ ਸਾਸਿ ਧਿਆਇ. ਸੋ ਪ੍ਰਭੁ; ਤਿਆਗਿ ਅਵਰ ਪਰੀਤਿ ॥੧॥ ਰਹਾਉ ॥

saas saas dhiaae. so prabh; tiaag avar pareet |1| rahaau |

Sant Singh KhalsaWith each and every breath, meditate on God, and renounce other love. ||1||Pause||
Manmohan SinghWith every breath, contemplate thou on Him, the Lord and forsake other love. Pause
Manmohan Singh (Punjabi)ਹਰ ਸੁਆਸ ਨਾਲ ਤੂੰ ਉਸ ਸਾਹਿਬ ਦਾ ਸਿਮਰਨ ਕਰ ਅਤੇ ਹੋਰ ਮੁਹੱਬਤਾਂ ਨੂੰ ਛੱਡ ਦੇ। ਠਹਿਰਾਉ।
Fareedkot Teekaਅਵਰ ਪ੍ਰੀਤਿ ਕੋ ਤਿਆਗ ਕਰ ਕੇ ਸ੍ਵਾਸ ਸ੍ਵਾਸ ਤਿਸੀ ਪ੍ਰਭੂ ਕੋ ਧ੍ਯਾਉ॥੧॥ ਰਹਾਉ ॥
Prof. Sahib Singhਹਰੇਕ ਸਾਹ ਦੇ ਨਾਲ ਉਸ ਪਰਮਾਤਾਮਾ ਨੂੰ ਸਿਮਰਦਾ ਰਹੁ, ਹੋਰ ਦੀ ਪ੍ਰੀਤ ਤਿਆਗ ਦੇ ॥੧॥ ਰਹਾਉ ॥

ਪਦ ਅਰਥ ਸਾਸਿ ਸਾਸਿ = ਹਰੇਕ ਸਾਹ ਦੇ ਨਾਲ। ਅਵਰ = ਹੋਰ ਦੂਜੀ ॥੧॥ ਰਹਾਉ ॥

SikhNet (Spanish)habitando en Él con cada respiración y abandona cualquier otro amor. (1-Pausa)

ਕਰਣ ਕਾਰਣ ਸਮਰਥ. ਸੋ ਪ੍ਰਭੁ; ਜੀਅ ਦਾਤਾ ਆਪਿ ॥

karan kaaran samarath. so prabh; jeea daataa aap |

Sant Singh KhalsaGod is the Doer, the All-powerful Cause of causes; He Himself is the Giver of life.
Manmohan SinghHe, the Omnipotent Lord is the cause of causes and Himself is the Giver of life.
Manmohan Singh (Punjabi)ਉਹ ਸਰਬ-ਸ਼ਕਤੀਵਾਨ ਸੁਆਮੀ ਹੇਤੂਆਂ ਦਾ ਹੇਤੁ ਹੈ ਤੇ ਖੁਦ ਹੀ ਜਿੰਦ-ਜਾਨ ਦੇਣ ਵਾਲਾ ਹੈ।
Fareedkot Teekaਸੋ ਪ੍ਰਭ ਕਰਨ ਕਾਰਨ ਸਮਰਥ ਹੈ, ਆਪ ਹੀ ਸਭ ਜੀਵੋਂ ਕਾ ਦਾਤਾ ਹੈ॥
Prof. Sahib Singhਉਹ ਪ੍ਰਭੂ ਹੀ ਸਾਰੇ ਜਗਤ ਦਾ ਮੂਲ ਹੈ, (ਦੁੱਖ ਦੂਰ ਕਰਨ ਦੇ) ਸਮਰੱਥ ਹੈ, ਉਹ ਆਪ ਹੀ ਆਤਮਕ ਜੀਵਨ ਦੇਣ ਵਾਲਾ ਹੈ।੨।

ਪਦ ਅਰਥ ਕਰਣ ਕਾਰਣ = ਸਾਰੇ ਜਗਤ ਦਾ ਮੂਲ। ਜੀਅ ਦਾਤਾ = ਆਤਮਕ ਜੀਵਨ ਦੇਣ ਵਾਲਾ।

SikhNet (Spanish)El Señor Todopoderoso es la Causa de todo y es el Dador de la vida.

ਤਿਆਗਿ ਸਗਲ ਸਿਆਣਪਾ; ਆਠ ਪਹਰ ਪ੍ਰਭੁ ਜਾਪਿ ॥੨॥

tiaag sagal siaanapaa; aatth pehar prabh jaap |2|

Sant Singh KhalsaSo renounce all your cleverness, and meditate on God, twenty-four hours a day. ||2||
Manmohan SinghDiscord all thy clevernesses and throughout the eight watches, dwell thou on the Lord.
Manmohan Singh (Punjabi)ਤੂੰ ਆਪਣੀਆਂ ਸਾਰੀਆਂ ਚਤੁਰ-ਵਿਧੀਆਂ ਛੱਡ ਦੇ ਅਤੇ ਤੂੰ ਅੱਠੇ ਪਹਿਰ ਹੀ ਸੁਆਮੀ ਦਾ ਸਿਮਰਨ ਕਰ।
Fareedkot Teekaਤਾਂ ਤੇ ਸਭ ਚਤੁਰਾਈਓਂ ਕੋ ਤਿਆਗ ਕਰ ਅਸ੍ਟ ਪਹਿਰ ਤਿਸੀ ਕਾ ਜਾਪੁ ਕਰੋ॥੨॥
Prof. Sahib Singh(ਦੁੱਖਾਂ ਤੋਂ ਛੁਟਕਾਰਾ ਪਾਣ ਲਈ) ਹੋਰ ਸਾਰੀਆਂ ਚਤੁਰਾਈਆਂ ਛੱਡ, ਅੱਠੇ ਪਹਰ ਪ੍ਰਭੂ ਨੂੰ ਯਾਦ ਕਰਦਾ ਰਹੁ ॥੨॥
SikhNet (Spanish)Así es que despójate de toda tu astucia y medita en Él día y noche. (2)

ਮੀਤੁ ਸਖਾ ਸਹਾਇ ਸੰਗੀ; ਊਚ ਅਗਮ ਅਪਾਰੁ ॥

meet sakhaa sahaae sangee; aooch agam apaar |

Sant Singh KhalsaHe is our best friend and companion, our help and support; He is lofty, inaccessible and infinite.
Manmohan SinghThe lofty, Inaccessible and Infinite Lord shall then become thy friend, companion, helper and an associate.
Manmohan Singh (Punjabi)ਤਦ ਉਹ ਉੱਚਾ, ਪਹੁੰਚ ਤੋਂ ਪਰੇ ਅਤੇ ਬੇਅੰਤ ਸੁਆਮੀ ਤੇਰਾ ਮਿਤ੍ਰ ਸਾਥੀ ਮਦਦਗਾਰ ਅਤੇ ਜੋੜੀਦਾਰ ਬਣ ਜਾਵੇਗਾ।
Fareedkot Teekaਇਸ ਲੋਕ ਮੇਂ ਜੋ ਮੀਤ ਹੈਂ ਪਰਲੋਕ ਮੇਂ ਜੋ ਸਖਾ ਰੂਪ। ਇਸ ਲੋਕ ਮੇਂ ਪਰਲੋਕ ਮੇਂ ਸੰਗੀ ਸਹਾਇਕ ਹੋਏਗਾ, ਜੋ ਮਨ ਬਾਣੀ ਤੇ ਅਗਮ ਔ (ਅਪਾਰੁ) ਪਾਰਾਵਾਰ ਸੇ ਰਹਤ ਹੈ॥
Prof. Sahib Singhਉਹ ਸਭ ਤੋਂ ਉੱਚਾ ਅਪਹੁੰਚ ਤੇ ਬੇਅੰਤ ਪਰਮਾਤਮਾ ਹੀ ਤੇਰਾ ਅਸਲ ਮਿੱਤਰ ਹੈ ਦੋਸਤ ਹੈ ਸਹਾਈ ਹੈ ਸਾਥੀ ਹੈ,

ਪਦ ਅਰਥ ਸਖਾ = ਦੋਸਤ। ਸਹਾਇ = ਸਹਾਈ। ਅਗਮ = ਅਪਹੁੰਚ।

SikhNet (Spanish)El Señor Excelso, Inaccesible e Infinito será entonces tu Amigo, Compañero y Soporte.

ਚਰਣ ਕਮਲ ਬਸਾਇ ਹਿਰਦੈ; ਜੀਅ ਕੋ ਆਧਾਰੁ ॥੩॥

charan kamal basaae hiradai; jeea ko aadhaar |3|

Sant Singh KhalsaEnshrine His Lotus Feet within your heart; He is the Support of the soul. ||3||
Manmohan SinghEnshrine thou the Lord's lotus Feet in my mind as he alone is the prop of life.
Manmohan Singh (Punjabi)ਸਾਹਿਬ ਦੇ ਕੰਵਲ ਪੈਰ ਆਪਣੇ ਮਨ ਅੰਦਰ ਟਿਕਾ ਕੇਵਲ ਉਹੀ ਜਿੰਦ ਜਾਨ ਦਾ ਆਸਰਾ ਹੈ।
Fareedkot Teekaਜੋ ਜੀਵੋਂ ਕੋ ਆਸਰਾ ਰੂਪ ਹੈ ਤਿਸ ਕੇ ਚਰਣ ਕਮਲੋਂ ਕੋ ਹਿਰਦੇ ਮੇਂ ਬਸਾਉ॥੩॥
Prof. Sahib Singhਉਸ ਦੇ ਸੋਹਣੇ ਕੋਮਲ ਚਰਨ ਆਪਣੇ ਹਿਰਦੇ ਵਿਚ ਵਸਾਈ ਰੱਖ, ਉਹੀ ਜਿੰਦ ਦਾ (ਅਸਲ) ਸਹਾਰਾ ਹੈ ॥੩॥

ਪਦ ਅਰਥ ਹਿਰਦੈ = ਹਿਰਦੇ ਵਿਚ। ਜੀਅ ਕੋ = ਜਿੰਦ ਦਾ ॥੩॥

SikhNet (Spanish)Así es que enaltece Sus Pies de Loto en tu mente y haz de Él, el Asta Principal de tu Alma. (3)

ਕਰਿ ਕਿਰਪਾ. ਪ੍ਰਭ ਪਾਰਬ੍ਰਹਮ; ਗੁਣ ਤੇਰਾ ਜਸੁ ਗਾਉ ॥

kar kirapaa. prabh paarabraham; gun teraa jas gaau |

Sant Singh KhalsaShow Your Mercy, O Supreme Lord God, that I may sing Your Glorious Praises.
Manmohan SinghO my Transcendent Lord Master show mercy unto me, that I may sing Thine excellences and praises.
Manmohan Singh (Punjabi)ਹੇ ਮੇਰੇ ਪਰਮ ਪ੍ਰਭੂ ਮਾਲਕ! ਮੇਰੇ ਉਤੇ ਮਿਹਰ ਧਾਰ ਤਾਂ ਜੋ ਤੇਰੀਆਂ ਸ਼੍ਰੇਸ਼ਟਤਾਈਆਂ ਤੇ ਕੀਰਤੀ ਗਾਇਨ ਕਰਾਂ।
Fareedkot Teekaਇਸ ਪ੍ਰਕਾਰ ਬੇਨਤੀ ਕਰ ਕਿ ਹੇ ਸੁਆਮੀ ਤੂੰ ਮੇਰੇ ਪਰ ਕ੍ਰਿਪਾ ਕਰ, ਹੇ ਪਾਰਬ੍ਰਹਮ ਪ੍ਰਭੂ! ਗੁਣ ਵਿਚਾਰ ਕੇ ਮੈਂ ਤੇਰਾ ਜਸ ਗਾਇਨ ਕਰਤਾ ਰਹੂੰ॥
Prof. Sahib Singhਹੇ ਪ੍ਰਭੂ! ਹੇ ਪਾਰਬ੍ਰਹਮ! ਮੇਹਰ ਕਰ ਮੈਂ ਸਦਾ ਤੇਰੇ ਗੁਣ ਗਾਂਦਾ ਰਹਾਂ ਤੇਰੀ ਸਿਫ਼ਤ-ਸਾਲਾਹ ਕਰਦਾ ਰਹਾਂ।

ਪਦ ਅਰਥ ਪ੍ਰਭ = ਹੇ ਪ੍ਰਭੂ! ਗਾਉ = ਗਾਉਂ, ਮੈਂ ਗਾਵਾਂ।

SikhNet (Spanish)Oh mi Señor Trascendente, sé Misericordioso conmigo para que yo pueda cantar Tus Alabanzas,

ਸਰਬ ਸੂਖ ਵਡੀ ਵਡਿਆਈ; ਜਪਿ ਜੀਵੈ ਨਾਨਕੁ ਨਾਉ ॥੪॥੩॥੧੩੮॥

sarab sookh vaddee vaddiaaee; jap jeevai naanak naau |4|3|138|

Sant Singh KhalsaTotal peace, and the greatest greatness, O Nanak, are obtained by living to chant the Name of the Lord. ||4||3||138||
Manmohan SinghTo live by contemplating on Lord's Name, is with Nanak, the entries peace and the greatest glory.
Manmohan Singh (Punjabi)ਸੁਆਮੀ ਦੇ ਨਾਮ ਦਾ ਸਿਮਰਨ ਕਰਨ ਦੁਆਰਾ ਜੀਵਨ ਬਤੀਤ ਕਰਨਾ ਨਾਨਕ ਲਈ ਸਮੂਹ ਆਰਾਮ ਤੇ ਮਹਾਨ ਮਹਾਨਤਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਸਰਬ ਪਰਕਾਰ ਕੇ ਸੁਖ ਔਰ ਬਡੀ ਵਡਿਆਈ ਯਹੀ ਮੁਝ ਕੋ ਦੇਹੁ, ਜਬ ਤਕ ਜੀਵੋਂ ਤੇਰਾ ਨਾਮ ਜਪ ਕਰ ਜੀਵੋਂ॥੪॥੩॥੧੩੮॥
Prof. Sahib Singh(ਤੇਰੀ ਸਿਫ਼ਤ-ਸਾਲਾਹ ਵਿਚ ਹੀ) ਸਾਰੇ ਸੁਖ ਹਨ ਤੇ ਵੱਡੀ ਇੱਜ਼ਤ ਹੈ। (ਤੇਰਾ ਦਾਸ) ਨਾਨਕ ਤੇਰਾ ਨਾਮ ਸਿਮਰ ਕੇ ਆਤਮਕ ਜੀਵਨ ਪ੍ਰਾਪਤ ਕਰਦਾ ਹੈ ॥੪॥੩॥੧੩੮॥

ਪਦ ਅਰਥ ਜਪਿ = ਜਪ ਕੇ। ਜੀਵੈ ਨਾਨਕੁ = ਨਾਨਕ ਜੀਊਂਦਾ ਹੈ ॥੪॥੩॥੧੩੮॥

SikhNet (Spanish)viva contemplando Tu Nombre y coseche toda Paz y Gloria. (4-3-138)

Open this shabad →

Shabad Guru Arjan Dev Ji Raag Aasaa continues on Ang 406

ਆਸਾ ਮਹਲਾ ੫ ॥

aasaa mahalaa 5 |

Sant Singh KhalsaAasaa, Fifth Mehl:
Manmohan SinghAsa 5th Guru.
Manmohan Singh (Punjabi)ਆਸਾ ਪੰਜਵੀਂ ਪਾਤਸ਼ਾਹੀ।
Prof. Sahib Singhਰਾਗ ਆਸਾ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ।
SikhNet (Spanish)Asa, Mejl Guru Aryan, Quinto Canal Divino.

ਉਦਮੁ ਕਰਉ. ਕਰਾਵਹੁ ਠਾਕੁਰ; ਪੇਖਤ ਸਾਧੂ ਸੰਗਿ ॥

audam krau. karaavahu tthaakur; pekhat saadhoo sang |

Sant Singh KhalsaI make the effort, as You cause me to do, my Lord and Master, to behold You in the Saadh Sangat, the Company of the Holy.
Manmohan SinghMeeting the society of saints, O Lord, prompted by Thee, I make an effort to see Thee.
Manmohan Singh (Punjabi)ਸਤਿ ਸੰਗਤ ਨਾਲ ਜੁੜ ਕੇ ਹੇ ਸੁਆਮੀ! ਤੇਰਾ ਪ੍ਰੇਰਿਆਂ ਹੋਇਆ, ਮੈਂ ਤੈਨੂੰ ਵੇਖਣ ਦਾ ਉਪਰਾਲਾ ਕਰਦਾ ਹਾਂ।
Fareedkot Teekaਹੇ ਠਾਕੁਰ! ਜੋ ਤੁਮ ਉਦਮ ਕਰਵਾਵਹੁ ਤੋ ਮੈਂ ਤੇਰੇ ਬਲ ਕਰ ਸਾਧ ਸੰਗ ਕਾ ਉਦਮ ਕਰੂੰਗਾ। ਮੈਂ ਸਾਧ ਸੰਗ ਕੀ ਓਰ ਦੇਖ ਰਹਾ ਹੂੰ ਪਰੰਤੂ ਮੁਝੇ ਪਰਾਪਤ ਨਹੀਂ ਹੂਆ॥
Prof. Sahib Singhਹੇ ਮੇਰੇ ਮਾਲਕ! (ਮੈਥੋਂ ਇਹ ਉੱਦਮ) ਕਰਾਂਦਾ ਰਹੁ, ਗੁਰੂ ਦੀ ਸੰਗਤਿ ਵਿਚ ਤੇਰਾ ਦਰਸਨ ਕਰਦਾ ਹੋਇਆ ਮੈਂ ਤੇਰਾ ਨਾਮ ਜਪਣ ਦਾ ਆਹਰ ਕਰਦਾ ਰਹਾਂ।

ਪਦ ਅਰਥ ਕਰਉ = ਮੈਂ ਕਰਾਂ। ਕਰਾਵਹੁ = ਤੂੰ ਕਰਾਂਦਾ ਰਹੁ। ਠਾਕੁਰ = ਹੇ ਠਾਕੁਰ! ਸਾਧੂ ਸੰਗਿ = ਗੁਰੂ ਦੀ ਸੰਗਤਿ ਵਿਚ।

SikhNet (Spanish)Asa, Mejl Guru Aryan, Quinto Canal Divino.

ਹਰਿ ਹਰਿ ਨਾਮੁ ਚਰਾਵਹੁ ਰੰਗਨਿ; ਆਪੇ ਹੀ ਪ੍ਰਭ ਰੰਗਿ ॥੧॥

har har naam charaavahu rangan; aape hee prabh rang |1|

Sant Singh KhalsaI am imbued with the color of the Love of the Lord, Har, Har; God Himself has colored me in His Love. ||1||
Manmohan SinghO Lord God, my Master, Thou Thyself dye me with the colour of Thy Name.
Manmohan Singh (Punjabi)ਹੇ ਵਾਹਿਗੁਰੂ ਸੁਆਮੀ! ਮੇਰੇ ਮਾਲਕ! ਤੂੰ ਆਪ ਹੀ ਮੈਨੂੰ ਆਪਣੇ ਨਾਮ ਦੀ ਰੰਗਤ ਨਾਲ ਰੰਗ ਦੇ।
Fareedkot Teekaਜਬ ਹਰਿ ਹਰਿ ਨਾਮ ਕੀ ਸਤਸੰਗ ਰੂਪੀ (ਰੰਗਨਿ) ਮਟੀ ਮੇਂ, ਹੇ ਪ੍ਰਭੂ! ਮੇਰੇ ਮਨ ਰੂਪ ਬਸਤ੍ਰ ਕੋ ਤੁਮ ਆਪ ਹੀ ਰੰਗ ਚੜਾਵਹੁਗੇ ਤਬ ਰੰਗਾ ਜਾਏਗਾ॥੧॥
Prof. Sahib Singhਹੇ ਪ੍ਰਭੂ! ਮੇਰੇ ਮਨ ਉੱਤੇ ਤੂੰ ਆਪਣੇ ਨਾਮ ਦੀ ਰੰਗਣ ਚਾੜ੍ਹ ਦੇ, ਤੂੰ ਆਪ ਹੀ (ਮੇਰੇ ਮਨ ਨੂੰ ਆਪਣੇ ਪ੍ਰੇਮ ਦੇ ਰੰਗ ਵਿਚ) ਰੰਗ ਦੇ ॥੧॥

ਪਦ ਅਰਥ ਚਰਾਵਹੁ = ਚਾੜ੍ਹਹੁ। ਰੰਗਨਿ = ਰੰਗਣ। ਪ੍ਰਭ = ਹੇ ਪ੍ਰਭੂ! ਰੰਗਿ = (ਆਪਣੇ ਨਾਮ-ਰੰਗ ਵਿਚ) ਰੰਗ ॥੧॥

SikhNet (Spanish)Hallándome en la Saad Sangat, la Compañía de los Santos, hago el esfuerzo de ser parte de ella.

ਮਨ ਮਹਿ; ਰਾਮ ਨਾਮਾ ਜਾਪਿ ॥

man meh; raam naamaa jaap |

Sant Singh KhalsaI chant the Lord's Name within my mind.
Manmohan SinghWithin my mind, I meditate on Lord's Name.
Manmohan Singh (Punjabi)ਆਪਣੇ ਚਿੱਤ ਅੰਦਰ ਮੈਂ ਸੁਆਮੀ ਦੇ ਨਾਮ ਦਾ ਚਿੰਤਨ ਕਰਦਾ ਹਾਂ।
Fareedkot Teekaਮੈਂ ਮਨ ਮਹਿ ਤੇਰੇ ਨਾਮੋਂ ਕਾ ਜਾਪ ਕਰੂੰ॥
Prof. Sahib Singhਹੇ ਪ੍ਰਭੂ! ਮੈਂ ਆਪਣੇ ਮਨ ਵਿਚ ਤੇਰਾ ਰਾਮ-ਨਾਮ ਜਪਦਾ ਰਹਾਂ,

ਪਦ ਅਰਥ ਜਾਪਿ = ਜਪੀਂ, ਮੈਂ ਜਪਦਾ ਰਹਾਂ।

SikhNet (Spanish)Si es Tu Voluntad, oh Señor, me imbuyo en el Color Tu Nombre, Jar, Jar; Tú, Dios Mismo me tiñes en Tu Amor. (1)

ਕਰਿ ਕਿਰਪਾ ਵਸਹੁ ਮੇਰੈ ਹਿਰਦੈ; ਹੋਇ ਸਹਾਈ ਆਪਿ ॥੧॥ ਰਹਾਉ ॥

kar kirapaa vasahu merai hiradai; hoe sahaaee aap |1| rahaau |

Sant Singh KhalsaBestow Your Mercy, and dwell within my heart; please, become my Helper. ||1||Pause||
Manmohan SinghShow Thine mercy and abide within, and Thyself be my succour. Pause.
Manmohan Singh (Punjabi)ਆਪਣੀ ਮਿਹਰ ਧਾਰ ਅਤੇ ਮੇਰੇ ਚਿੱਤ ਅੰਦਰ ਨਿਵਾਸ ਕਰ ਅਤੇ ਖੁਦ ਮੇਰਾ ਮਦਦਗਾਰ ਬਣ। ਠਹਿਰਾਉ।
Fareedkot Teekaਹੇ ਰਾਮ! ਆਪ ਸਹਾਈ ਹੋ ਕਰ ਮੇਰੇ ਹਿਰਦੇ ਮੇਂ ਬਸਹੁ॥੧॥ ਰਹਾਉ ॥
Prof. Sahib Singhਜੇ ਤੂੰ ਮੇਰਾ ਮਦਦਗਾਰ ਬਣੇਂ ਤੇ (ਮੇਰੇ ਉਤੇ) ਕਿਰਪਾ ਕਰਕੇ, ਮੇਰੇ ਹਿਰਦੇ ਵਿਚ ਆ ਵੱਸੇਂ ॥੧॥ ਰਹਾਉ ॥

ਪਦ ਅਰਥ ਹਿਰਦੈ = ਹਿਰਦੇ ਵਿਚ ॥੧॥ ਰਹਾਉ ॥

SikhNet (Spanish)Canto el Nombre de Dios, en el interior de mi mente,

ਸੁਣਿ ਸੁਣਿ. ਨਾਮੁ ਤੁਮਾਰਾ ਪ੍ਰੀਤਮ; ਪ੍ਰਭੁ ਪੇਖਨ ਕਾ ਚਾਉ ॥

sun sun. naam tumaaraa preetam; prabh pekhan kaa chaau |

Sant Singh KhalsaListening continually to Your Name, O Beloved God, I yearn to behold You.
Manmohan SinghContinuously hearing Thy Name my dear Lord, I have come to cherish an ambition to see Thee
Manmohan Singh (Punjabi)ਤੇਰਾ ਨਾਮ ਇਕ ਰਸ ਸ੍ਰਵਣ ਕਰਨ ਦੁਆਰਾ ਮੇਰੇ ਪਿਆਰੇ ਠਾਕੁਰ ਤੈਨੂੰ ਵੇਖਣ ਦੀ ਮੈਨੂੰ ਉਮੰਗ ਪੈਦਾ ਹੋ ਗਈ ਹੈ।
Fareedkot Teekaਹੇ ਪ੍ਰਭੂ ਪ੍ਰੀਤਮ ਨਾਮ ਸੁਣ ੨ ਕਰ ਕੇ ਤੁਮਾਰੇ ਦੇਖਨੇ ਕਾ ਚਾਉ ਹੋਤਾ ਹੈ॥
Prof. Sahib Singhਹੇ ਮੇਰੇ ਪਿਆਰੇ! ਕਿ ਤੇਰਾ ਨਾਮ ਸੁਣ ਸੁਣ ਕੇ ਮੇਰੇ ਅੰਦਰ ਤੇਰੇ ਦਰਸਨ ਦਾ ਚਾਉ ਬਣਿਆ ਰਹੇ,

ਪਦ ਅਰਥ ਪ੍ਰੀਤਮ = ਹੇ ਪ੍ਰੀਤਮ! ਪੇਖਨ ਕਾ = ਵੇਖਣ ਦਾ।

SikhNet (Spanish)dame Tu Misericordia y habita en mi corazón; sí, por favor sostén mi Alma. (1-Pausa)

Open this shabad (11 lines, Angs 405-406) →

Ang 405 of 1430