ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ॥
ik oankaar sat naam karataa purakh nirbhau niravair akaal moorat ajoonee saibhan gur prasaad |
ਪਦ ਅਰਥ ੴ = 'ਓਅੰਕਾਰ' ਸੰਸਕ੍ਰਿਤ ਦੇ 'ਓਅੰ' ਸ਼ਬਦ ਤੋਂ ਲਿਆ ਗਿਆ ਹੈ। ਇਹ ਸ਼ਬਦ 'ਓਅੰ' ਸਭ ਤੋਂ ਪਹਿਲਾਂ ਉਪਨਿਸ਼ਦਾਂ ਵਿਚ ਵਰਤਿਆ ਗਿਆ ਹੈ 'ਮਾਂਡੂਕਯ' ਉਪਨਿਸ਼ਦ ਵਿਚ ਲਿਖਿਆ ਹੈ ਕਿ ਜੋ ਕੁਝ ਹੋ ਚੁਕਿਆ ਹੈ, ਜੋ ਐਸ ਵੇਲੇ ਮੌਜੂਦ ਹੈ ਅਤੇ ਜੋ ਹੋਵੇਗਾ, ਇਹ 'ਓਅੰ' ਹੀ ਹੈ। ਉਪਨਿਸ਼ਦਾਂ ਤੋਂ ਪਿਛੋਂ ਦੇ ਸਮੇ ਵਿਚ ਸ਼ਬਦ 'ਓਅੰ' ਵਿਸ਼ਨੂੰ, ਸ਼ਿਵ ਅਤੇ ਬ੍ਰਹਮਾ ਦੇ ਸਮੁਦਾਇ ਲਈ ਵਰਤਿਆ ਗਿਆ। 'ਓਅੰਕਾਰ' ਸ਼ਬਦ 'ਅਕਾਲ ਪੁਰਖ' ਦੇ ਅਰਥ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਆਉਂਦਾ ਹੈ, ਜਿਵੇਂ: ਓਅੰਕਾਰਿ ਬ੍ਰਹਮਾ ਉਤਪਤਿ ॥ ਓਅੰਕਾਰ ਕੀਆ ਜਿਨਿ ਚਿਤਿ ॥ ਓਅੰਕਾਰਿ ਸੈਲ ਜੁਗ ਭਏ ॥ ਓਅੰਕਾਰ ਬੇਦ ਨਿਰਮਏ ॥ (ਰਾਮਕਲੀ ਮਹਲਾ ੧ ਦਖਣੀ, ਓਅੰਕਾਰ)।ੁ ਸ਼ਬਦ 'ਏਕੰਕਾਰ' ਭੀ (ਜੋ ੴ ਦਾ ਉਚਾਰਨ ਹੈ) ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਵਰਤਿਆ ਗਿਆ ਹੈ, ਯਥਾ: ਏਕਮ ਏਕੰਕਾਰੁ ਨਿਰਾਲਾ ॥ ਅਮਰੁ ਅਜੋਨੀ ਜਾਤਿ ਨ ਜਾਲਾ ॥ (ਬਿਲਾਵਲੁ ਮਹਲਾ ੧ ਥਿਤੀ ਘਰੁ ੧੦ ਜਤਿ)। ਸਤਿਨਾਮੁ: ਜਿਸ ਦਾ ਨਾਮ 'ਸਤਿ' ਹੈ। ਸ਼ਬਦ 'ਸਤਿ' ਸੰਸਕ੍ਰਿਤ ਦੇ ਧਾਤੂ 'ਅਸ' ਤੋਂ ਹੈ, ਜਿਸ ਦਾ ਅਰਥ ਹੈ 'ਹੋਣਾ'। 'ਸਤਿ' ਦਾ ਸੰਸਕ੍ਰਿਤ ਰੂਪ 'ਸਤਯ' ਹੈ। ਇਸ ਦਾ ਅਰਥ ਹੈ 'ਹੋਂਦ ਵਾਲਾ'। 'ਸਤਿਨਾਮੁ' ਦਾ ਅਰਥ ਹੈ, 'ਉਹ ਇਕ ਓਅੰਕਾਰ ਜਿਸ ਦਾ ਨਾਮ ਹੈ ਹੋਂਦ ਵਾਲਾ'। ਪੁਰਖੁ: ਸੰਸਕ੍ਰਿਤ ਵਿਚ ਵਿਉਤਪੱਤੀ ਅਨੁਸਾਰ ਇਸ ਦੇ ਅਰਥ ਇਉਂ ਕੀਤੇ ਹਨ: 'ਪੁਰਿ ਸ਼ੇਤੇ ਇਤਿ ਪੁਰੁਸ਼ਹ'। ਭਾਵ, ਜੋ ਸਰੀਰ ਵਿਚ ਲੇਟਿਆ ਹੋਇਆ ਹੈ। ਸੰਸਕ੍ਰਿਤ ਵਿਚ ਸ਼ਬਦ 'ਪੁ
* ਆਸਾ ਦੀ ਵਾਰ ਦਾ ਭਾਵ: ਗੁਰੂ ਅਰਜਨ ਸਾਹਿਬ ਜੀ ਤੋਂ ਪਹਿਲਾਂ 'ਆਸਾ ਦੀ ਵਾਰ' ਦੀ ਕੀਹ ਸ਼ਕਲ ਸੀ-ਇਸ ਗੱਲ ਦਾ ਨਿਰਨਾ "ਸਲੋਕ ਭੀ ਮਹਲੇ ਪਹਿਲੇ ਕੇ ਲਿਖੇ" ਦੇ ਸਿਰਲੇਖ ਦੀ ਵਿਆਖਿਆ ਵਿਚ ਕੀਤਾ ਗਿਆ ਹੈ। 'ਵਾਰ' ਪਹਿਲਾਂ ਕੇਵਲ ਪਉੜੀਆਂ ਹੀ ਸੀ। ਸੋ ਆਸਾ ਦੀ ਵਾਰ ਦਾ ਭਾਵ ਲਿਖਣ ਜਾਂ ਸਮਝਣ ਵੇਲੇ ਹਰੇਕ ਪਉੜੀ ਦੇ ਸਲੋਕਾਂ ਦਾ ਧਿਆਨ ਰੱਖਣ ਦੀ ਲੋੜ ਨਹੀਂ ਹੈ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਸ਼ਬਦ ਜਾਂ ਸਲੋਕ ਆਦਿਕ ਆਮ ਤੌਰ ਤੇ ਕਿਸੇ ਖ਼ਾਸ ਇਤਿਹਾਸਕ ਸਾਖੀ ਸੰਬੰਧੀ ਹਨ, ਪਰ ਉਹਨਾਂ ਦਾ ਮੁਖ-ਭਾਵ ਹਰੇਕ ਮਨੁੱਖ ਦੇ ਜੀਵਨ ਤੇ ਘਟ ਸਕਦਾ ਹੈ। ਇਸ ਗੱਲ ਦੀ ਲੋੜ ਨਹੀਂ ਹੈ ਕਿ ਜੇ ਉਹੋ ਜਿਹੀ ਇਤਿਹਾਸਕ ਘਟਨਾ ਵਰਤੋਂ ਵਿਚ ਆਵੇ, ਤਦੋਂ ਹੀ ਕੋਈ ਸ਼ਬਦ ਜਾਂ ਸਲੋਕ ਢੁਕ ਸਕੇਗਾ। ਇਸੇ ਤਰ੍ਹਾਂ 'ਆਸਾ ਦੀ ਵਾਰ' ਦੇ ਸਲੋਕਾਂ ਦਾ ਸਾਖੀ ਵਾਲਾ ਸੰਬੰਧ ਪਉੜੀਆਂ ਨਾਲ ਨਹੀਂ ਹੈ, ਕੇਵਲ ਮੁੱਖ ਭਾਵ ਦਾ ਸੰਬੰਧ ਪਉੜੀਆਂ ਦੇ ਭਾਵ ਨਾਲ ਹੈ। ਇਸ ਗੱਲ ਨੂੰ ਹੋਰ ਵਧੀਕ ਸਮਝਣ ਵਾਸਤੇ ਗੁਰੂ ਨਾਨਕ ਸਾਹਿਬ ਜੀ ਦੇ ਜੀਵਨ ਵਿਚੋਂ ਇਕ ਸਾਖੀ ਲੈ ਲਵੋ। ਸੰਗਲਾਦੀਪ ਤੋਂ ਆਉਂਦੇ ਹੋਏ, ਰਸਤੇ ਵਿਚ ਜੈਨੀਆਂ ਦੇ ਇਕ ਮੱਠ ਤੇ ਗੁਰੂ ਸਾਹਿਬ ਇਕ ਸਰੇਵੜੇ ਨੂੰ ਮਿਲੇ, ਜਿਸ ਦਾ ਨਾਉਂ 'ਅਨਭੀ' ਸੀ। ਇਸ ਦੇ ਨਾਲ ਧਰਮ-ਵਿਚਾਰ ਦੇ ਸੰਬੰਧ ਵਿਚ ਗੁਰੂ ਸਾਹਿਬ ਨੇ ਹੇਠ-ਲਿਖਿਆ ਸਲੋਕ ਉਚਾਰਿਆ: ਸਿਰੁ ਖੋਹਾਇ ਪੀਅਹਿ ਮਲਵਾਣੀ ਜੂਠਾ ਮੰਗਿ ਮੰਗਿ ਖਾਹੀ ॥ ਫੋਲਿ ਫਦੀਹਤਿ ਮੁਹਿ ਲੈਨਿ ਭੜਾਸਾ ਪਾਣੀ ਦੇਖਿ ਸਗਾਹੀ ॥ ਭੇਡਾ ਵਾਗ
ਆਸਾ ਮਹਲਾ ੧ ॥
aasaa mahalaa 1 |
* ਨੋਟ: ਸਾਰੀ ਬਾਣੀ ਨੂੰ ਤਰਤੀਬ ਦੇ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਰੂਪ ਵਿਚ ਇਕੱਤਰ ਕਰਾਉਣ ਵਾਲੇ ਸ੍ਰੀ ਗੁਰੂ ਅਰਜਨ ਦੇਵ ਜੀ ਸਨ। ਵਖੋ ਵਖਰੇ ਸ਼ਬਦਾਂ ਅਤੇ ਬਾਣੀਆਂ ਦੇ ਮੁੱਢ ਵਿਚ ਸਿਰਲੇਖ ਭੀ ਗੁਰੂ ਅਰਜਨ ਸਾਹਿਬ ਜੀ ਨੇ ਹੀ ਭਾਈ ਗੁਰਦਾਸ ਜੀ ਤੋਂ ਲਿਖਾਏ। ਆਸਾ ਦੀ ਵਾਰ ਦੇ ਮੁੱਢ ਤੇ ਭੀ ਇਹ ਪੰਕਤੀ 'ਸਲੋਕ ਭੀ ਮਹਲੇ ਪਹਿਲੇ ਕੇ ਲਿਖੇ' ਉਹਨਾਂ ਦੀ ਹੀ ਲਿਖਾਈ ਹੋਈ ਹੈ। ਉਹ ਆਪ ਹੀ ਲਿਖ ਰਹੇ ਹਨ ਕਿ ਇਸ ਵਾਰ ਦੇ 'ਨਾਲਿ' ਸਲੋਕ ਭੀ ਅਸਾਂ ਮਹਲੇ ਪਹਿਲੇ ਕੇ ਲਿਖ ਦਿੱਤੇ ਹਨ। ਇਸ ਤੋਂ ਇਹ ਗੱਲ ਸਪੱਸ਼ਟ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਤਿਆਰ ਹੋਣ ਤੋਂ ਪਹਿਲਾਂ 'ਆਸਾ ਦੀ ਵਾਰ' ਕੇਵਲ ੨੪ ਪਉੜੀਆਂ ਹੀ ਸੀ। ਸਾਰੇ ਗੁਰ-ਮਹਲਾਂ ਦੀ ਅਤੇ ਭਗਤਾਂ ਆਦਿਕਾਂ ਦੀ ਬਾਣੀ ਨੂੰ ਤਰਤੀਬ ਦੇਣ ਵੇਲੇ ਗੁਰੂ ਅਰਜਨ ਸਾਹਿਬ ਜੀ ਨੇ ਸਭ ਤੋਂ ਪਹਿਲਾਂ ਹਰੇਕ ਰਾਗ ਦੇ 'ਸ਼ਬਦ', ਫੇਰ 'ਅਸਟਪਦੀਆਂ', 'ਛੰਤ' ਤੇ 'ਵਾਰ' ਆਦਿਕ ਲਿਖਾਏ ਅਤੇ ਰਾਗ ਦੇ ਅਖ਼ੀਰ ਵਿਚ ਭਗਤਾਂ ਦੇ ਸ਼ਬਦ ਲਿਖਾਏ। ਏਸੇ ਤਰ੍ਹਾਂ ਸਾਰੇ ਗੁਰ-ਮਹਲਾਂ ਦੇ ਸਲੋਕਾਂ ਨੂੰ ਆਪ ਨੇ ਵਾਰਾਂ ਦੀਆਂ ਪਉੜੀਆਂ ਦੇ ਨਾਲ ਦੋ ਦੋ ਤਿੰਨ ਤਿੰਨ ਕਰ ਕੇ ਜੋੜ ਦਿੱਤਾ। ਜੇਹੜੇ ਸਲੋਕ ਵਧ ਰਹੇ, ਉਹਨਾਂ ਨੂੰ ਬੀੜ ਦੇ ਅਖ਼ੀਰ ਵਿਚ ਦਰਜ ਕੀਤਾ ਤੇ ਸਿਰਲੇਖ ਵਜੋਂ ਲਿਖਿਆ 'ਸਲੋਕ ਵਾਰਾਂ ਤੇ ਵਧੀਕ'।
ਵਾਰ ਸਲੋਕਾ ਨਾਲਿ, ਸਲੋਕ ਭੀ ਮਹਲੇ ਪਹਿਲੇ ਕੇ ਲਿਖੇ; ਟੁੰਡੇ ਅਸ ਰਾਜੈ ਕੀ, ਧੁਨੀ ॥
vaar salokaa naal, salok bhee mahale pahile ke likhe; ttundde as raajai kee, dhunee |
ਪਦ ਅਰਥ ਧੁਨੀ = ਸੁਰ।
ਸਾਖੀ: ਅਸਰਾਜ ਇਕ ਰਾਜੇ ਦਾ ਪੁੱਤਰ ਸੀ, ਜਿਸ ਦਾ ਨਾਮ ਸਾਰੰਗ ਸੀ। ਆਪਣੀ ਇਸਤ੍ਰੀ ਮਰ ਜਾਣ ਕਰਕੇ ਰਾਜਾ ਸਾਰੰਗ ਨੇ ਪਿਛਲੀ ਉਮਰੇ ਇਕ ਹੋਰ ਵਿਆਹ ਕਰ ਲਿਆ। ਨਵੀਂ ਰਾਣੀ ਆਪਣੇ ਮਤ੍ਰੇਏ ਪੁੱਤਰ ਅਸਰਾਜ ਤੇ ਰੀਝ ਪਈ, ਪਰ ਅਸਰਾਜ ਆਪਣੇ ਧਰਮ ਤੇ ਕਾਇਮ ਰਿਹਾ। ਜਦੋਂ ਰਾਣੀ ਦੀ ਹੋਰ ਕੋਈ ਚਾਲ ਪੁੱਤਰ ਨੂੰ ਧਰਮ ਤੋਂ ਡੇਗਣ ਵਿਚ ਕਾਮਯਾਬ ਨਾਹ ਹੋਈ, ਤਾਂ ਉਸ ਨੇ ਰਾਜੇ ਪਾਸ ਅਸਰਾਜ ਦੇ ਉਲਟ ਝੂਠੇ ਦੂਸ਼ਣ ਲਗਾ ਦਿੱਤੇ। ਰਾਜੇ ਨੇ ਕ੍ਰੋਧ ਵਿਚ ਆ ਕੇ ਪੁੱਤਰ ਵਾਸਤੇ ਫਾਂਸੀ ਦਾ ਹੁਕਮ ਦੇ ਦਿੱਤਾ। ਰਾਜੇ ਦਾ ਵਜ਼ੀਰ ਸਿਆਣਾ ਸੀ। ਉਸ ਨੇ ਅਸਰਾਜ ਨੂੰ ਜਾਨੋਂ ਤਾਂ ਨਾਹ ਮਾਰਿਆ ਪਰ ਉਸ ਦਾ ਇਕ ਹੱਥ ਕੱਟ ਕੇ ਉਸ ਨੂੰ ਸ਼ਹਿਰੋਂ ਬਾਹਰ ਕਿਸੇ ਉਜਾੜ ਵਿਚ ਇਕ ਖੂਹ ਤੇ ਛੱਡ ਦਿੱਤਾ। ਉੱਥੋਂ ਦੀ ਵਣਜਾਰਿਆਂ ਦਾ ਇਕ ਕਾਫ਼ਲਾ ਲੰਘਿਆ। ਉਹਨਾਂ ਵਿਚੋਂ ਇਕ ਵਣਜਾਰੇ ਨੇ ਅਸਰਾਜ ਨੂੰ ਆਪਣੇ ਨਾਲ ਲੈ ਲਿਆ। ਵਣਜਾਰੇ ਕਿਸੇ ਹੋਰ ਰਾਜੇ ਦੇ ਸ਼ਹਿਰ ਵਿਚੋਂ ਦੀ ਲੰਘੇ। ਉਥੇ ਅਸਰਾਜ ਇਕ ਧੋਬੀ ਦੇ ਪਾਸ ਵੇਚ ਦਿੱਤਾ ਗਿਆ। ਅਸਰਾਜ ਉੱਥੇ ਧੋਬੀ ਦੇ ਘਰ ਰਹਿ ਕੇ ਸੇਵਾ ਵਿਚ ਆਪਣੇ ਦਿਨ ਬਿਤਾਉਣ ਲੱਗ ਪਿਆ। ਸਮਾ ਪਾ ਕੇ ਉਸ ਸ਼ਹਿਰ ਦਾ ਰਾਜਾ ਸੰਤਾਨ-ਹੀਨ ਹੀ ਮਰ ਗਿਆ। ਵਜ਼ੀਰਾਂ ਨੇ ਆਪੋ ਵਿਚ ਫ਼ੈਸਲਾ ਕੀਤਾ ਕਿ ਸਵੇਰੇ ਜੋ ਮਨੁੱਖ ਸਭ ਤੋਂ ਪਹਿਲਾਂ ਸ਼ਹਿਰ ਦਾ ਦਰਵਾਜ਼ਾ ਖੜਕਾਏ, ਉਸ ਨੂੰ ਰਾਜ ਦੇ ਦਿੱਤਾ ਜਾਏ। ਅਸਰਾਜ ਦੇ ਭਾਗ ਜਾਗੇ ਧੋਬੀ ਦਾ ਬਲਦ ਖੁਲ੍ਹ ਗਿਆ ਬਲਦ ਦੀ ਢੂੰਡ ਭਾਲ ਵਿਚ ਅਸਰਾਜ ਸਵੇਰੇ ਹੀ ਉਠ ਤੁਰਿਆ ਤੇ ਦਰਵਾਜ਼ਾ
ਸਲੋਕੁ ਮਃ ੧ ॥
salok mahalaa 1 |
ਬਲਿਹਾਰੀ ਗੁਰ ਆਪਣੇ; ਦਿਉਹਾੜੀ ਸਦ ਵਾਰ ॥
balihaaree gur aapane; diauhaarree sad vaar |
ਪਦ ਅਰਥ ਦਿਉਹਾੜੀ = ਦਿਹਾੜੀ ਵਿਚ। ਸਦ ਵਾਰ = ਸਉ (ਸੌ) ਵਾਰੀ।
ਜਿਨਿ. ਮਾਣਸ ਤੇ ਦੇਵਤੇ ਕੀਏ; ਕਰਤ. ਨ ਲਾਗੀ ਵਾਰ ॥੧॥
jin. maanas te devate kee; karat. na laagee vaar |1|
ਪਦ ਅਰਥ ਜਿਨਿ = ਜਿਸ (ਗੁਰੂ) ਨੇ। ਮਾਣਸ ਤੇ = ਮਨੁੱਖਾਂ ਤੋਂ। ਕਰਤ = ਬਣਾਉਂਦਿਆਂ। ਵਾਰ = ਦੇਰ, ਚਿਰ ॥੧॥