ਦੇਵਗੰਧਾਰੀ ੫ ॥
devagandhaaree 5 |
Sant Singh KhalsaDayv-Gandhaaree, Fifth Mehl:
Manmohan SinghDev Gandhari 5th Guru.
Manmohan Singh (Punjabi)ਦੇਵ ਗੰਧਾਰੀ ਪੰਜਵੀਂ ਪਾਤਿਸ਼ਾਹੀ।
SikhNet (Spanish)Dev Gandari, Mejl Guru Aryan, Quinto Canal Divino.
ਮਨ; ਗੁਰ ਮਿਲਿ ਨਾਮੁ ਅਰਾਧਿਓ ॥
man; gur mil naam araadhio |
Sant Singh KhalsaO mind, meet with the Guru, and worship the Naam in adoration.
Manmohan SinghO man, meeting with the Guru, reflect thou on the Name.
Manmohan Singh (Punjabi)ਹੇ ਇਨਸਾਨ! ਗੁਰਾਂ ਨੂੰ ਮਿਲ ਕੇ ਤੂੰ ਨਾਮ ਦਾ ਸਿਮਰਨ ਕਰ।
Fareedkot Teekaਮੇਰੇ ਮਨ ਨੇ ਗੁਰੋਂ ਕੇ ਸਾਥ ਮਿਲ ਕੇ ਨਾਮ ਕੋ ਅਰਾਧਿਆ ਹੈ॥
Prof. Sahib Singhਹੇ (ਮੇਰੇ) ਮਨ! ਜਿਸ ਨੇ ਗੁਰੂ ਨੂੰ ਮਿਲ ਕੇ ਪਰਮਾਤਮਾ ਦਾ ਨਾਮ ਸਿਮਰਿਆ ਹੈ,ਪਦ ਅਰਥ ਗੁਰ ਮਿਲਿ = ਗੁਰੂ ਨੂੰ ਮਿਲ ਕੇ।
SikhNet (Spanish)Oh mi mente, contempla el Nombre del Señor y encuentra al Guru;
ਸੂਖ ਸਹਜ ਆਨੰਦ ਮੰਗਲ ਰਸ; ਜੀਵਨ ਕਾ ਮੂਲੁ ਬਾਧਿਓ ॥੧॥ ਰਹਾਉ ॥
sookh sehaj aanand mangal ras; jeevan kaa mool baadhio |1| rahaau |
Sant Singh KhalsaYou shall obtain peace, poise, bliss, joy and pleasure, and lay the foundation of eternal life. ||1||Pause||
Manmohan SinghThus shalt thou obtain peace, poise, joy, pleasure and sweetness and lay the foundation of eternal life. Pause.
Manmohan Singh (Punjabi)ਐਸ ਤਰ੍ਹਾਂ ਤੂੰ ਆਰਾਮ, ਅਡੋਲਤਾ, ਪ੍ਰਸੰਨਤਾ, ਖੁਸ਼ੀ ਤੇ ਮਿਠਾਸ ਨੂੰ ਪ੍ਰਾਪਤ ਹੋ ਵੰਞੇਗਾ ਅਤੇ ਅਬਿਨਾਸੀ ਜਿੰਗਦੀ ਦੀ ਬੁਨਿਆਦ ਰੱਖ ਲਵੇਂਗਾ। ਠਹਿਰਾਉ।
Fareedkot Teekaਪਰਮੇਸ੍ਵਰ ਮੇਂ (ਰਸ) ਪ੍ਰੇਮ ਕਰਨੇ ਸੇ ਮਨ ਤਨ ਬਾਣੀ ਕਰ ਅਨੰਦਤ ਹੂਏ ਹੈਂ ਔਰ ਚਿਰੰਕਾਲ ਜੀਵਨੇ ਕਾ (ਮੂਲੁ) ਬਾਂਧ ਲੀਆ ਹੈ, ਭਾਵ ਅਮਰ ਹੂਏ ਹੈਂ॥੧॥ ਰਹਾਉ ॥
Prof. Sahib Singhਉਸ ਨੇ ਆਤਮਕ ਅਡੋਲਤਾ ਦੇ ਸੁਖ ਆਨੰਦ ਤੇ ਖ਼ੁਸ਼ੀਆਂ ਵਾਲੀ ਜ਼ਿੰਦਗੀ ਦਾ ਮੁੱਢ ਬੰਨ੍ਹ ਲਿਆ ॥੧॥ ਰਹਾਉ ॥ਪਦ ਅਰਥ ਸਹਜ = ਆਤਮਕ ਅਡੋਲਤਾ। ਮੰਗਲ = ਖ਼ੁਸ਼ੀ। ਮੂਲੁ = ਮੁੱਢ। ਬਾਧਿਓ = ਬੰਨ੍ਹ ਲਿਆ ॥੧॥ ਰਹਾਉ ॥
SikhNet (Spanish)serás bendecido con Bondad, Equilibrio, Éxtasis y tu vida echará una firme raíz. (1-Pausa)
ਕਰਿ ਕਿਰਪਾ. ਅਪੁਨਾ ਦਾਸੁ ਕੀਨੋ; ਕਾਟੇ ਮਾਇਆ ਫਾਧਿਓ ॥
kar kirapaa. apunaa daas keeno; kaatte maaeaa faadhio |
Sant Singh KhalsaShowing His Mercy, the Lord has made me His slave, and shattered the bonds of Maya.
Manmohan SinghShowing mercy, the Lord has made me His slave, and has shattered the mammon's shackles.
Manmohan Singh (Punjabi)ਮਿਹਰ ਧਾਰ ਕੇ ਸਾਈਂ ਨੇ ਮੈਨੂੰ ਆਪਣਾ ਗੁਮਾਸ਼ਤਾ ਬਣਾ ਲਿਆ ਹੈ ਅਤੇ ਮੋਹਨੀ ਦੀ ਬੇੜੀਆਂ ਕੱਟ ਛੱਡੀਆਂ ਹਨ।
Fareedkot Teekaਪਰਮੇਸ੍ਵਰ ਨੇ ਕਿਰਪਾ ਕਰ ਕੇ ਮੇਰੇ ਕੋ ਅਪਨਾ ਦਾਸ ਕੀਆ ਹੈ ਔਰ ਮਾਇਆ ਕੇ ਫਾਂਧੇ, ਭਾਵ ਬੰਧਨੋਂ ਕੋ ਕਾਟਾ ਹੈ॥
Prof. Sahib Singhਹੇ ਮਨ! ਪਰਮਾਤਮਾ ਨੇ ਕਿਰਪਾ ਕਰ ਕੇ ਜਿਸ ਮਨੁੱਖ ਨੂੰ ਆਪਣਾ ਦਾਸ ਬਣਾ ਲਿਆ, ਉਸ ਦੇ ਮਾਇਆ ਦੇ ਮੋਹ ਵਾਲੇ ਬੰਧਨ ਕੱਟ ਦਿੱਤੇ।ਪਦ ਅਰਥ ਕਰਿ = ਕਰ ਕੇ। ਕੀਨੋ = ਬਣਾ ਲਿਆ। ਫਾਧਿਓ = ਫਾਹੀਆਂ।
SikhNet (Spanish)El Señor en Su Misericordia, te va a volver Su Esclavo; así cortará todas tus ligas y amarras con Maya
ਭਾਉ ਭਗਤਿ ਗਾਇ ਗੁਣ ਗੋਬਿਦ; ਜਮ ਕਾ ਮਾਰਗੁ ਸਾਧਿਓ ॥੧॥
bhaau bhagat gaae gun gobid; jam kaa maarag saadhio |1|
Sant Singh KhalsaThrough loving devotion, and singing the Glorious Praises of the Lord of the Universe, I have escaped the Path of Death. ||1||
Manmohan SinghBy love, devotion and hymning Lord's praise, I have captured the death's path.
Manmohan Singh (Punjabi)ਪ੍ਰੇਮ, ਅਨੁਰਾਗ ਅਤੇ ਸਾਹਿਬ ਦਾ ਜੱਸ ਗਾਇਨ ਕਰਨ ਦੁਆਰਾ ਮੈਂ ਮੌਤ ਦੇ ਰਸਤੇ ਨੂੰ ਸਰ ਕਰ ਲਿਆ ਹੈ।
Fareedkot Teeka(ਭਾਉ) ਪ੍ਰੇਮਾ ਭਗਤੀ ਸੇ ਗੋਬਿੰਦ ਕੇ ਗੁਨ ਗਾਨ ਕਰਨੇ ਕਰ ਕੇ ਹਮ ਨੇ ਜਮ ਕਾ ਮਾਰਗ ਸਾਧ ਲਿਆ ਹੈ ਅਰਥਾਤ ਭੈ ਦੂਰ ਕੀਆ ਹੈ॥੧॥
Prof. Sahib Singhਤੇ ਉਸ ਮਨੁੱਖ ਨੇ (ਪ੍ਰਭੂ-ਚਰਨਾਂ ਵਿਚ) ਪ੍ਰੇਮ (ਕਰ ਕੇ, ਪ੍ਰਭੂ ਦੀ) ਭਗਤੀ (ਕਰ ਕੇ) ਗੋਬਿੰਦ ਦੇ ਗੁਣ ਗਾ ਕੇ (ਆਤਮਕ) ਮੌਤ ਦੇ ਰਸਤੇ ਨੂੰ ਆਪਣੇ ਵੱਸ ਵਿਚ ਕਰ ਲਿਆ ॥੧॥ਪਦ ਅਰਥ ਭਾਉ = ਪਿਆਰ। ਗਾਇ = ਗਾ ਕੇ। ਮਾਰਗੁ = ਰਸਤਾ। ਸਾਧਿਓ = ਸਾਧ ਲਿਆ, ਵੱਸ ਵਿਚ ਕਰ ਲਿਆ ॥੧॥
SikhNet (Spanish)y a través de una amorosa Adoración, cantando la Melodía de Su Alabanza, dejarás atrás el sendero de la muerte. (1)
ਭਇਓ ਅਨੁਗ੍ਰਹੁ ਮਿਟਿਓ ਮੋਰਚਾ; ਅਮੋਲ ਪਦਾਰਥੁ ਲਾਧਿਓ ॥
bheo anugrahu mittio morachaa; amol padaarath laadhio |
Sant Singh KhalsaWhen he became Merciful, the rust was removed, and I found the priceless treasure.
Manmohan SinghThe Lord's mercy is on me, the rust is removed and I have found the invaluable wealth.
Manmohan Singh (Punjabi)ਮੇਰੇ ਉਤੇ ਮਾਲਕ ਦੀ ਮਿਹਰ ਹੈ, ਜੰਗਾਲ ਉਤਰ ਗਿਆ ਹੈ ਅਤੇ ਮੈਨੂੰ ਅਣਮੁੱਲੀ ਦੌਲਤ ਲੱਭ ਪਈ ਹੈ।
Fareedkot Teekaਭਗਵੰਤ ਕਾ ਮੇਰੇ ਪੁਰ ਅਨੁਗ੍ਰਹੁ ਹੂਆ ਹੈ ਬਿਸ਼੍ਯ ਬਿਕਾਰ ਵਾ ਅਗਿਆਨ ਰੂਪ (ਮੋਰਚਾ) ਦਾਗ ਮਿਟ ਗਿਆ ਹੈ ਅਰ ਅਮੋਲ ਪਦਾਰਥ ਨਾਮ ਵ ਗਿਆਨ (ਲਾਧਿਓ) ਲਖਾ, ਭਾਵ ਪਾਇਆ ਹੈ॥
Prof. Sahib Singhਜਿਸ ਮਨੁੱਖ ਉਤੇ ਪਰਮਾਤਮਾ ਦੀ ਮੇਹਰ ਹੋਈ, ਉਸ (ਦੇ ਮਨ ਤੋਂ ਮਾਇਆ ਦੇ ਮੋਹ) ਦਾ ਜੰਗਾਲ ਲਹਿ ਗਿਆ, ਉਸ ਨੇ ਪਰਮਾਤਮਾ ਦਾ ਕੀਮਤੀ ਨਾਮ-ਪਦਾਰਥ ਲੱਭ ਲਿਆ।ਪਦ ਅਰਥ ਅਨੁਗ੍ਰਹੁ = ਕਿਰਪਾ। ਮੋਰਚਾ = ਜੰਗਾਲ। ਅਮੋਲ = ਕੀਮਤੀ।
SikhNet (Spanish)Entonces la Misericordia del Señor se posará sobre ti; tu impureza desaparecerá y realizarás el invaluable objetivo de la vida.
ਬਲਿਹਾਰੈ ਨਾਨਕ ਲਖ ਬੇਰਾ; ਮੇਰੇ ਠਾਕੁਰ ਅਗਮ ਅਗਾਧਿਓ ॥੨॥੧੩॥
balihaarai naanak lakh beraa; mere tthaakur agam agaadhio |2|13|
Sant Singh KhalsaO Nanak, I am a sacrifice, a hundred thousand times, to my unapproachable, unfathomable Lord and Master. ||2||13||
Manmohan SinghO my Unapproachable and Unfathomable Lord, Nanak is hundred thousand times a sacrifice unto Thee.
Manmohan Singh (Punjabi)ਹੇ ਮੈਂਡੇ ਪਹੁੰਚ ਤੋਂ ਪਰ੍ਹੇ ਅਤੇ ਅਥਾਹ ਸੁਆਮੀ ਨਾਨਕ ਤੇਰੇ ਉਤੋਂ ਸੈਂਕੜੇ ਹਜ਼ਾਰਾਂ ਵਾਰੀ ਕੁਰਬਾਨ ਜਾਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਅਗਮ ਅਗਾਧ ਠਾਕਰ ਕੇ ਉਪਰ ਸੇ ਲਾਖੋਂ ਬਾਰ ਬਲਿਹਾਰੇ ਜਾਤਾ ਹੂੰ॥੨॥੧੩॥
Prof. Sahib Singhਹੇ ਨਾਨਕ! ਮੈਂ ਲਖ ਵਾਰੀ ਕੁਰਬਾਨ ਜਾਂਦਾ ਹਾਂ ਆਪਣੇ ਉਸ ਮਾਲਕ-ਪ੍ਰਭੂ ਤੋਂ ਜੋ (ਜੀਵਾਂ ਦੀ ਅਕਲ ਦੀ) ਪਹੁੰਚ ਤੋਂ ਪਰੇ ਹੈ, ਤੇ, ਜੋ ਅਥਾਹ (ਗੁਣਾਂ ਵਾਲਾ) ਹੈ ॥੨॥੧੩॥ਪਦ ਅਰਥ ਨਾਨਕ = ਹੇ ਨਾਨਕ! ਬੇਰਾ = ਵਾਰੀ। ਅਗਮ = ਅਪਹੁੰਚ। ਅਗਾਧਿਓ = ਅਥਾਹ ॥੨॥੧੩॥
SikhNet (Spanish)Dice Nanak, ofrezco mi ser en sacrificio, un millón de veces, a mi Maestro, Quien es Insondable e Inalcanzable. (2-13)