ੴ

ਸਿੱਖਬਾਣੀ · SikhBani

Ang 530

Sri Guru Granth Sahib · Raag Dayv Gandhaaree · 6 shabads, 37 lines
Translations
Shabad Guru Arjan Dev Ji Raag Dayv Gandhaaree continued from Ang 529

ਮਹਾ ਕਿਲਬਿਖ ਕੋਟਿ ਦੋਖ ਰੋਗਾ; ਪ੍ਰਭ ਦ੍ਰਿਸਟਿ ਤੁਹਾਰੀ ਹਾਤੇ ॥

mahaa kilabikh kott dokh rogaa; prabh drisatt tuhaaree haate |

Sant Singh KhalsaThe greatest sins, and millions of pains and diseases are destroyed by Your Gracious Glance, O God.
Manmohan SinghThe great sins and millions of distressed and diseases are destroyed by Thy gracious glance, O Lord.
Manmohan Singh (Punjabi)ਭਾਰੇ ਅਪਰਾਧ ਕ੍ਰੋੜਾਂ ਹੀ ਦੁੱਖਣੇ ਅਤੇ ਬੀਮਾਰੀਆਂ ਤੇਰੀ ਰਹਿਮਤ ਦੀ ਨਿਗ੍ਹਾ ਦੁਆਰਾ ਨਾਸ ਹੋ ਜਾਂਦੀਆਂ ਹਨ। ਹੇ ਸੁਆਮੀ!
Fareedkot Teekaਮਹਾਂ ਭਾਰੀ ਪਾਪ ਅਰ ਕਰੋੜ ਪ੍ਰਕਾਰ ਕੇ ਦੁਖ ਔ ਰੋਗ, ਹੇ ਪ੍ਰਭੂ! ਤੁਮਾਰੀ ਏਕ ਕ੍ਰਿਪਾ ਦ੍ਰਿਸਟਿ ਸੇ (ਹਾਤੇ) ਨਾਸ ਹੋਤੇ ਹੈਂ॥
Prof. Sahib Singhਹੇ ਪ੍ਰਭੂ! (ਜੀਵਾਂ ਦੇ ਕੀਤੇ ਹੋਏ) ਵੱਡੇ ਵੱਡੇ ਪਾਪ, ਕ੍ਰੋੜਾਂ ਐਬ ਤੇ ਰੋਗ ਤੇਰੀ ਮੇਹਰ ਦੀ ਨਿਗਾਹ ਨਾਲ ਨਾਸ ਹੋ ਜਾਂਦੇ ਹਨ।

ਪਦ ਅਰਥ ਕਿਲਬਿਖ = ਪਾਪ। ਕੋਟਿ = ਕ੍ਰੋੜਾਂ। ਦੋਖ = ਐਬ। ਪ੍ਰਭ = ਹੇ ਪ੍ਰਭੂ! ਦ੍ਰਿਸਟਿ = ਨਿਗਾਹ। ਹਾਤੇ = ਨਾਸ ਹੋ ਜਾਂਦੇ ਹਨ, ਹਤੇ ਜਾਂਦੇ ਹਨ।

SikhNet (Spanish)Nuestros grandes errores, miles de temores y sufrimientos son destruidos, oh Señor, por Tu Mirada de Gracia.

ਸੋਵਤ ਜਾਗਿ ਹਰਿ ਹਰਿ ਹਰਿ ਗਾਇਆ; ਨਾਨਕ. ਗੁਰ ਚਰਨ ਪਰਾਤੇ ॥੨॥੮॥

sovat jaag har har har gaaeaa; naanak. gur charan paraate |2|8|

Sant Singh KhalsaWhile sleeping and waking, Nanak sings the Lord's Name, Har, Har, Har; he falls at the Guru's feet. ||2||8||
Manmohan SinghFalling at the Guru's Feet, sleeping and waking, Nanak sings the Lord's praise.
Manmohan Singh (Punjabi)ਗੁਰਾਂ ਦੀ ਪੈਰੀਂ ਪੈ ਕੇ, ਸੁੱਤਾ ਅਤੇ ਜਾਗਦਾ ਹੋਇਆ ਨਾਨਕ, ਪ੍ਰਭੁ, ਪ੍ਰਭੂ, ਪ੍ਰਭੂ ਦਾ ਜੱਸ ਗਾਇਨ ਕਰਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਗੁਰੋਂ ਕੇ ਚਰਨੋਂ ਮੇਂ ਪੜ ਕਰ ਕੇ ਸੋਤੇ ਹੂਏ ਜਾਗ ਕਰਕੇ, ਹੇ ਹਰੀ! ਉਨ ਸੰਤੋਂ ਨੇ ਮਨ ਬਚ ਕਰਮ ਕਰ ਕੇ ਤੇਰੇ ਕੋ ਹੀ ਗਾਇਆ ਹੈ॥੨॥੮॥
Prof. Sahib Singhਹੇ ਨਾਨਕ! ਜੇਹੜੇ ਮਨੁੱਖ ਗੁਰੂ ਦੀ ਚਰਨੀਂ ਆ ਪੈਂਦੇ ਹਨ ਉਹ ਸੁੱਤਿਆਂ ਜਾਗਦਿਆਂ ਹਰ ਵੇਲੇ ਪਰਮਾਤਮਾ ਦੀ ਸਿਫ਼ਤ-ਸਾਲਾਹ ਦਾ ਗੀਤ ਗਾਂਦੇ ਰਹਿੰਦੇ ਹਨ ॥੨॥੮॥

ਪਦ ਅਰਥ ਪਰਾਤੇ = ਪੈਂਦੇ ਹਨ ॥੨॥੮॥

SikhNet (Spanish)Y cuando uno despierta de su sueño, canta Tu Nombre, así como Nanak se aferra a los Pies del Guru. (2-8)

Open this shabad (7 lines, Angs 529-530) →

Shabad Guru Arjan Dev Ji Raag Dayv Gandhaaree

ਦੇਵਗੰਧਾਰੀ ੫ ॥

devagandhaaree 5 |

Sant Singh KhalsaDayv-Gandhaaree, Fifth Mehl:
Manmohan SinghDev Gandhari 5th Guru.
Manmohan Singh (Punjabi)ਦੇਵ ਗੰਧਾਰੀ ਪੰਜਵੀਂ ਪਾਤਿਸ਼ਾਹੀ।
SikhNet (Spanish)Dev Gandari, Mejl Guru Aryan, Quinto Canal Divino.

ਸੋ ਪ੍ਰਭੁ; ਜਤ ਕਤ ਪੇਖਿਓ ਨੈਣੀ ॥

so prabh; jat kat pekhio nainee |

Sant Singh KhalsaI have seen that God with my eyes everywhere.
Manmohan SinghThat Lord I have seen with my eyes everywhere.
Manmohan Singh (Punjabi)ਉਹ ਸਾਹਿਬ ਮੈਂ ਆਪਣੀਆਂ ਅੱਖਾਂ ਨਾਲ ਹਰ ਥਾਂ ਵੇਖਿਆ ਹੈ।
Fareedkot Teekaਹਮ ਨੇ ਸੋ ਪ੍ਰਭੂ ਜਹਾਂ ਕਹਾਂ, ਭਾਵ ਸਭ ਜਗਾ ਅਪਨੇ ਨੇਤ੍ਰੋਂ ਸੇ ਦੇਖਾ ਹੈ॥
Prof. Sahib Singhਉਸ ਪ੍ਰਭੂ ਨੂੰ ਮੈਂ (ਗੁਰੂ ਦੀ ਕਿਰਪਾ ਨਾਲ) ਹਰ ਥਾਂ ਆਪਣੀ ਅੱਖੀਂ ਵੇਖ ਲਿਆ ਹੈ,

ਪਦ ਅਰਥ ਜਤ ਕਤ = ਜਿਥੇ ਕਿਥੇ, ਹਰ ਥਾਂ। ਪੇਖਿਓ = ਮੈਂ ਵੇਖ ਲਿਆ ਹੈ। ਨੈਣੀ = ਆਪਣੀਆਂ ਅੱਖਾਂ ਨਾਲ।

SikhNet (Spanish)Al Señor Lo he visto con mis ojos por todas partes;

ਸੁਖਦਾਈ ਜੀਅਨ ਕੋ ਦਾਤਾ; ਅੰਮ੍ਰਿਤੁ ਜਾ ਕੀ ਬੈਣੀ ॥੧॥ ਰਹਾਉ ॥

sukhadaaee jeean ko daataa; amrit jaa kee bainee |1| rahaau |

Sant Singh KhalsaThe Giver of peace, the Giver of souls, His Speech is Ambrosial Nectar. ||1||Pause||
Manmohan SinghPeace-bestower and the Donor of beings in the Lord, Whose speech is Nectar sweet. Pause.
Manmohan Singh (Punjabi)ਆਰਾਮ-ਬਖਸ਼ਣਹਾਰ ਤੇ ਜੀਵਾਂ ਦਾ ਦਾਤਾਰ ਹੈ ਉਹ ਸਾਹਿਬ। ਅੰਮ੍ਰਿਤ ਵਰਗੇ ਮਿੱਠੜੇ ਹਨ ਜਿਸ ਦੇ ਬਚਨ-ਬਿਲਾਸ ਠਹਿਰਾਉ।
Fareedkot Teekaਸੁਖੋਂ ਕਾ ਦੇਨਹਾਰਾ ਹੈ ਅਰ ਜਿਸ ਕੀ (ਬੈਣੀ) ਬਾਣੀ ਅੰਮ੍ਰਿਤ ਰੂਪ ਹੈ॥੧॥ ਰਹਾਉ ॥☬ਜੇ ਕਹੈ ਕਬ ਦੇਖਾ ਹੈ?
Prof. Sahib Singhਜੇਹੜਾ ਸਭ ਜੀਵਾਂ ਨੂੰ ਦਾਤਾਂ ਦੇਣ ਵਾਲਾ ਹੈ ਸਾਰੇ ਸੁਖ ਦੇਣ ਵਾਲਾ ਹੈ ਤੇ ਜਿਸ ਦੀ ਸਿਫ਼ਤ ਸਾਲਾਹ-ਭਰੇ ਗੁਰ-ਸ਼ਬਦਾਂ ਵਿਚ ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਹੈ ॥੧॥ ਰਹਾਉ ॥

ਪਦ ਅਰਥ ਕੋ = ਦਾ। ਅੰਮ੍ਰਿਤੁ = ਆਤਮਕ ਜੀਵਨ ਦੇਣ ਵਾਲਾ ਜਲ। ਜਾ ਕੀ ਬੈਣੀ = ਜਿਸ ਦੀ ਸਿਫ਼ਤ-ਸਾਲਾਹ ਵਾਲੇ ਗੁਰ-ਬਚਨਾਂ ਵਿਚ ॥੧॥ ਰਹਾਉ ॥

SikhNet (Spanish)Él bendice la vida con Éxtasis y Su hablar es dulce como el Néctar. (1-Pausa)

ਅਗਿਆਨੁ ਅਧੇਰਾ ਸੰਤੀ ਕਾਟਿਆ; ਜੀਅ ਦਾਨੁ ਗੁਰ ਦੈਣੀ ॥

agiaan adheraa santee kaattiaa; jeea daan gur dainee |

Sant Singh KhalsaThe Saints dispel the darkness of ignorance; the Guru is the Giver of the gift of life.
Manmohan SinghThe saints dispel the darkness of ignorance, and the Guru is the giver of the gift of real life.
Manmohan Singh (Punjabi)ਸਾਧੂ ਬੇਸਮਝੀ ਦੇ ਹਨ੍ਹੇਰੇ ਨੂੰ ਦੂਰ ਕਰ ਦਿੰਦੇ ਹਨ ਅਤੇ ਗੁਰੂ ਜੀ ਅਸਲ ਜੀਵਨ ਦੀ ਦਾਤ ਦੇਣ ਵਾਲੇ ਹਨ।
Fareedkot Teekaਜਬ ਗੁਰੂ ਸੰਤੋਂ ਨੇ ਅਗਿਆਨ ਰੂਪ ਅੰਧੇਰਾ ਕਾਟਾ ਹੈ ਅਰ ਜਿੰਦਗੀ ਦਾਨ ਦੇਨੀ ਕੀਤਾ ਹੈ ਅਰਥਾਤ ਮ੍ਰਿਤ ਸੇ ਰਹਿਤ ਕੀਆ ਹੈ॥
Prof. Sahib Singhਸੰਤ ਜਨਾਂ ਨੇ (ਮੇਰੇ ਅੰਦਰੋਂ) ਅਗਿਆਨ-ਹਨੇਰਾ ਕੱਟ ਦਿੱਤਾ ਹੈ, ਦੇਣਹਾਰ ਗੁਰੂ ਨੇ ਮੈਨੂੰ ਆਤਮਕ ਜੀਵਨ ਦੀ ਦਾਤ ਬਖਸ਼ੀ ਹੈ।

ਪਦ ਅਰਥ ਅਧੇਰਾ = ਹਨੇਰਾ। ਸੰਤੀ = ਸੰਤ ਜਨਾਂ ਨੇ। ਜੀਅ ਦਾਨੁ = ਆਤਮਕ ਜੀਵਨ ਦੀ ਦਾਤ। ਗੁਰ ਦੈਣੀ = ਦੇਣਹਾਰ ਗੁਰੂ ਨੇ।

SikhNet (Spanish)Los Santos se deshacen de su ignorancia, a través del Guru. Sí,

ਕਰਿ ਕਿਰਪਾ, ਕਰਿ ਲੀਨੋ ਅਪੁਨਾ; ਜਲਤੇ ਸੀਤਲ ਹੋਣੀ ॥੧॥

kar kirapaa, kar leeno apunaa; jalate seetal honee |1|

Sant Singh KhalsaGranting His Grace, the Lord has made me His own; I was on fire, but now I am cooled. ||1||
Manmohan SinghShowering His benediction, the Lord has make me His own and, whilst on fire, I am cooled down.
Manmohan Singh (Punjabi)ਆਪਣੀ ਮਿਹਰ ਧਾਰ ਕੇ, ਸੁਆਮੀ ਨੇ ਮੈਨੂੰ ਆਪਣਾ ਨਿੱਜ ਦਾ ਬਣਾ ਲਿਆ ਹੈ ਅਤੇ ਸੜਦਾ ਬਲਦਾ ਹੋਇਆ, ਹੁਣ ਮੈਂ ਠੰਢਾ ਠਾਰ ਹੋ ਗਿਆ ਹਾਂ।
Fareedkot Teekaਕ੍ਰਿਪਾ ਕਰ ਕੇ ਆਪਨਾ ਬਨਾਇ ਲੀਆ ਹੈ ਔਰ ਜਿਸ ਤ੍ਰਿਸਨਾ ਕਰ ਜਲਤੇ ਥੇ ਤਿਸ ਤੇ ਸ਼ਾਂਤੀ ਹੋਈ ਹੈ ਆਗੇ ਔਰੋਂ ਕੋ ਭੀ ਇਸ ਪ੍ਰਕਾਰ ਹੋਨੀ ਹੈ॥੧॥
Prof. Sahib Singhਪ੍ਰਭੂ ਨੇ ਮੇਹਰ ਕਰ ਕੇ ਮੈਨੂੰ ਆਪਣਾ (ਸੇਵਕ) ਬਣਾ ਲਿਆ ਹੈ (ਤ੍ਰਿਸ਼ਨਾ-ਅੱਗ ਵਿਚ) ਸੜ ਰਿਹਾ (ਸਾਂ, ਹੁਣ) ਮੈਂ ਸ਼ਾਂਤ-ਚਿੱਤ ਹੋ ਗਿਆ ਹਾਂ ॥੧॥

ਪਦ ਅਰਥ ਜਲਤੇ = ਸੜਦੇ। ਸੀਤਲ = ਠੰਢਾ-ਠਾਰ, ਸ਼ਾਂਤ-ਚਿੱਤ ॥੧॥

SikhNet (Spanish)así me es dada mi Alma y por Su Misericordia el Señor me hace Suyo. (1)

ਕਰਮੁ ਧਰਮੁ ਕਿਛੁ ਉਪਜਿ. ਨ ਆਇਓ; ਨਹ ਉਪਜੀ ਨਿਰਮਲ ਕਰਣੀ ॥

karam dharam kichh upaj. na aaeo; neh upajee niramal karanee |

Sant Singh KhalsaThe karma of good deeds, and the Dharma of righteous faith, have not been produced in me, in the least; nor has pure conduct welled up in me.
Manmohan SinghGood deeds and faith have not, in the least, been produced in me, and nor has pure conduct been manifested in me.
Manmohan Singh (Punjabi)ਚੰਗੇ ਅਮਲ ਅਤੇ ਈਮਾਨ ਮੇਰੇ ਵਿੱਚ ਭੋਰਾ ਭਰ ਭੀ ਉਤਪੰਨ ਨਹੀਂ ਹੋਏ ਅਤੇ ਨਾਂ ਹੀ ਪਵਿੱਤਰ ਚਾਲ ਚੱਲਣ ਮੇਰੇ ਵਿੱਚ ਪ੍ਰਗਟ ਹੋਇਆ ਹੈ।
Fareedkot Teekaਮੇਰੇ ਸੇ ਕੁਛ ਕਰਮ ਧਰਮ ਭੀ ਨਹੀਂ (ਉਪਜਿ), ਭਾਵ ਹੋ ਆਇਆ ਹੈ, ਨ ਕੋਈ ਸੁਧ ਕਰਣੀ, ਭਾਵ ਭਗਤੀ ਨਹੀਂ ਉਪਜੀ ਹੈਂ॥
Prof. Sahib Singh(ਸ਼ਾਸਤ੍ਰਾਂ ਅਨੁਸਾਰ ਮਿਥਿਆ ਹੋਇਆ ਕੋਈ) ਧਾਰਮਿਕ ਕੰਮ ਮੈਥੋਂ ਹੋ ਨਹੀਂ ਸਕਿਆ, (ਤੀਰਥ-ਇਸ਼ਨਾਨ ਆਦਿਕ ਦੀ ਰਾਹੀਂ) ਸਰੀਰਕ ਸੁੱਚਤਾ ਵਾਲਾ ਕੋਈ ਕੰਮ ਮੈਂ ਕਰ ਨਹੀਂ ਸਕਿਆ।

ਪਦ ਅਰਥ ਕਰਮੁ ਧਰਮੁ = (ਸ਼ਾਸਤ੍ਰਾਂ ਅਨੁਸਾਰ ਮਿਥਿਆ ਹੋਇਆ) ਧਾਰਮਿਕ ਕੰਮ। ਉਪਜਿ ਨ ਆਇਓ = ਮੈਥੋਂ ਹੋ ਨਹੀਂ ਸਕਿਆ। ਨਿਰਮਲ ਕਰਣੀ = (ਤੀਰਥ-ਇਸ਼ਨਾਨ ਆਦਿਕ ਦੀ ਰਾਹੀਂ) ਸੁੱਚਤਾ ਵਾਲਾ ਕੰਮ।

SikhNet (Spanish)El fuego de mi deseo interior es sofocado, aunque no haya hecho buenas acciones, ni practicado la discriminación, aunque mi conducta no sea pura.

ਛਾਡਿ ਸਿਆਨਪ ਸੰਜਮ, ਨਾਨਕ; ਲਾਗੋ ਗੁਰ ਕੀ ਚਰਣੀ ॥੨॥੯॥

chhaadd siaanap sanjam, naanak; laago gur kee charanee |2|9|

Sant Singh KhalsaRenouncing cleverness and self-mortification, O Nanak, I fall at the Guru's feet. ||2||9||
Manmohan SinghAbandoning cleverness and self-mortification, O Nanak, fall thou at the Guru's feet.
Manmohan Singh (Punjabi)ਚਤੁਰਾਈਂ ਅਤੇ ਸਵੈ-ਭਗਤੀ ਨੂੰ ਤਿਆਗ ਕੇ ਹੇ ਨਾਨਕ! ਤੂੰ ਗੁਰਾਂ ਦੇ ਪੈਰੀਂ ਜਾ ਪਉ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਸਭ ਚਤਰਾਈਓਂ ਔ ਸੰਜਮੋਂ ਕੋ ਛੋਡ ਕਰ ਕੇ ਮੈਂ ਗੁਰੋਂ ਕੀ ਚਰਨੀ ਲਗਾ ਹੂੰ॥੨॥੯॥
Prof. Sahib Singhਹੇ ਨਾਨਕ! ਆਪਣੀ ਚਤੁਰਾਈ ਤੇ ਇੰਦ੍ਰਿਆਂ ਨੂੰ ਵੱਸ ਕਰਨ ਦੇ ਯਤਨ ਛੱਡ ਕੇ ਮੈਂ ਗੁਰੂ ਦੀ ਚਰਨੀਂ ਆ ਪਿਆ ਹਾਂ ॥੨॥੯॥

ਪਦ ਅਰਥ ਛਾਡਿ = ਛੱਡ ਕੇ। ਸੰਜਮ = ਇੰਦ੍ਰਿਆਂ ਨੂੰ ਵੱਸ ਕਰਨ ਦੇ ਯਤਨ ॥੨॥੯॥

SikhNet (Spanish)Dice Nanak, haciendo a un lado mi astucia y mis caridades orgullosas, me he venido a postrar a los Pies del Guru. (2-9)

Open this shabad →

Shabad Guru Arjan Dev Ji Raag Dayv Gandhaaree

ਦੇਵਗੰਧਾਰੀ ੫ ॥

devagandhaaree 5 |

Sant Singh KhalsaDayv-Gandhaaree, Fifth Mehl:
Manmohan SinghDev Gandhari 5th Guru.
Manmohan Singh (Punjabi)ਦੇਵ ਗੰਧਾਰੀ ਪੰਜਵੀਂ ਪਾਤਿਸ਼ਾਹੀ।
SikhNet (Spanish)Dev Gandari, Mejl Guru Aryan, Quinto Canal Divino.

ਹਰਿ ਰਾਮ ਨਾਮੁ ਜਪਿ ਲਾਹਾ ॥

har raam naam jap laahaa |

Sant Singh KhalsaChant the Lord's Name, and earn the profit.
Manmohan SinghUtter thou the Lord God's Name as in it is thy profit.
Manmohan Singh (Punjabi)ਤੂੰ ਸੁਆਮੀ ਵਾਹਿਗੁਰੂ ਦਾ ਨਾਮ ਉਚਾਰ। ਇਸ ਵਿੱਚ ਤੇਰਾ ਲਾਭ ਹੈ।
Fareedkot Teekaਹੇ ਭਾਈ! ਹਰੀ ਕਾ ਨਾਮ ਜਪ ਤੇਰੇ ਕੋ ਲਾਭ ਮਿਲੇਗਾ॥
Prof. Sahib Singhਪਰਮਾਤਮਾ ਦਾ ਨਾਮ ਜਪ ਜਪ ਕੇ ਮਨੁੱਖਾ ਜਨਮ ਦਾ ਲਾਭ ਖੱਟ!

ਪਦ ਅਰਥ ਜਪਿ = ਜਪ ਕੇ। ਲਾਹਾ = ਲਾਭ।

SikhNet (Spanish)El Verdadero Fruto está en contemplar el Nombre, pues en la Emancipación está la Paz,

ਗਤਿ ਪਾਵਹਿ. ਸੁਖ ਸਹਜ ਅਨੰਦਾ; ਕਾਟੇ ਜਮ ਕੇ ਫਾਹਾ ॥੧॥ ਰਹਾਉ ॥

gat paaveh. sukh sehaj anandaa; kaatte jam ke faahaa |1| rahaau |

Sant Singh KhalsaYou shall attain salvation, peace, poise and bliss, and the noose of Death shall be cut away. ||1||Pause||
Manmohan SinghThus shall thou obtain salvation, peace, poise and pleasure and thy death's noose shall be cut off. Pause.
Manmohan Singh (Punjabi)ਇਸ ਤਰ੍ਹਾਂ ਤੂੰ ਮੁਕਤੀ, ਆਰਾਮ, ਅਡੋਲਤਾ ਅਤੇ ਖੁਸ਼ੀ ਨੂੰ ਪਾ ਲਵੇਂਗਾ ਅਤੇ ਤੇਰੀ ਮੌਤ ਦੀ ਫਾਹੀ ਕੱਟੀ ਜਾਏਗੀ। ਠਹਿਰਾਉ।
Fareedkot Teekaਇਸ ਲੋਕ ਕਾ ਸੁਖੁ ਅਰ ਸ੍ਵਰੂਪਾਨੰਦ ਕੀ ਪ੍ਰਾਪਤੀ ਪਾਇ ਲਵੇਂਗਾ ਅਰ ਜਮ ਕੇ ਫਾਹੇ ਕਾਟੇ ਜਾਇਗੇ॥੧॥ ਰਹਾਉ ॥
Prof. Sahib Singhਇੰਜ ਤੂੰ ਉੱਚੀ ਆਤਮਕ ਅਵਸਥਾ ਹਾਸਲ ਕਰ ਲਏਂਗਾ, ਆਤਮਕ ਅਡੋਲਤਾ ਦੇ ਸੁਖ ਆਨੰਦ ਮਾਣੇਂਗਾ ਤੇ ਤੇਰੀਆਂ (ਆਤਮਕ) ਮੌਤ ਦੀਆਂ ਫਾਹੀਆਂ ਕੱਟੀਆਂ ਜਾਣਗੀਆਂ ॥੧॥ ਰਹਾਉ ॥

ਪਦ ਅਰਥ ਗਤਿ = ਉੱਚੀ ਆਤਮਕ ਅਵਸਥਾ। ਸਹਜ = ਆਤਮਕ ਅਡੋਲਤਾ ॥੧॥ ਰਹਾਉ ॥

SikhNet (Spanish)el Equilibrio, el Éxtasis y las amarras que te atan con la muerte son destruidas. (1-Pausa)

ਖੋਜਤ ਖੋਜਤ. ਖੋਜਿ ਬੀਚਾਰਿਓ; ਹਰਿ ਸੰਤ ਜਨਾ ਪਹਿ ਆਹਾ ॥

khojat khojat. khoj beechaario; har sant janaa peh aahaa |

Sant Singh KhalsaSearching, searching, searching and reflecting, I have found that the Lord's Name is with the Saints.
Manmohan SinghSearching, searching, searching and reflecting, I have found that the Lord's Name is with the pious persons.
Manmohan Singh (Punjabi)ਭਾਲਦਿਆਂ, ਭਾਲਦਿਆਂ, ਭਾਲਦਿਆਂ ਅਤੇ ਵਿਚਾਰਦਿਆਂ ਮੈਨੂੰ ਪਤਾ ਲੱਗਾ ਹੈ ਕਿ ਪ੍ਰਭੂ ਦਾ ਨਾਮ ਪਵਿੱਤ੍ਰ ਪੁਰਸ਼ ਦੇ ਪਾਸ ਹੈ।
Fareedkot Teekaਖੋਜਤਿਆਂ ਖੋਜਤਿਆਂ ਇਹ (ਖੋਜਿ), ਭਾਵ ਰਸਤਾ ਬਿਚਾਰਾ ਹੈ ਕਿ ਹਰੀ ਪਿਆਰਾ ਸੰਤ ਜਨੋਂ ਕੇ ਪਾਸ (ਆਹਾ) ਹੈ॥
Prof. Sahib Singhਭਾਲ ਕਰਦਿਆਂ ਕਰਦਿਆਂ ਮੈਂ ਇਸ ਵਿਚਾਰ ਤੇ ਪਹੁੰਚਿਆ ਹਾਂ ਕਿ (ਇਹ ਲਾਭ) ਪ੍ਰਭੂ ਦੇ ਸੰਤ ਜਨਾਂ ਦੇ ਕੋਲ ਹੈ,

ਪਦ ਅਰਥ ਖੋਜਤ ਖੋਜਤ = ਭਾਲ ਕਰਦਿਆਂ ਕਰਦਿਆਂ। ਪਹਿ = ਪਾਸ। ਆਹਾ = ਹੈ।

SikhNet (Spanish)He buscado, indagado, reflexionado y lo que he encontrado es que el Señor está con los Santos,

ਤਿਨੑਾ ਪਰਾਪਤਿ ਏਹੁ ਨਿਧਾਨਾ; ਜਿਨੑ ਕੈ ਕਰਮਿ ਲਿਖਾਹਾ ॥੧॥

tinaa paraapat ehu nidhaanaa; jina kai karam likhaahaa |1|

Sant Singh KhalsaThey alone obtain this treasure, who have such pre-ordained destiny. ||1||
Manmohan SinghThey alone obtain this treasure, in whose destiny it is so recorded.
Manmohan Singh (Punjabi)ਕੇਵਲ ਓਹੀ ਇਸ ਖਜਾਨੇ ਨੂੰ ਹਾਸਲ ਕਰਦੇ ਹਨ, ਜਿਨ੍ਹਾਂ ਦੀ ਕਿਸਮਤ ਵਿੱਚ ਇਸ ਤਰ੍ਹਾਂ ਦੀ ਲਿਖਤਾਕਾਰ ਹੈ।
Fareedkot Teekaਪਰੰਤੂ ਜਿਨ ਕੇ ਮਸਤਕ ਮੇਂ ਉਤਮ ਲੇਖ ਲਿਖਾ ਹੈ ਇਹ ਖਜਾਨਾ ਤਿਨ ਕੋ ਮਿਲਾ ਹੈ॥੧॥
Prof. Sahib Singhਤੇ ਇਹ ਨਾਮ-ਖ਼ਜ਼ਾਨਾ ਉਹਨਾਂ ਮਨੁੱਖਾਂ ਨੂੰ ਮਿਲਦਾ ਹੈ, ਜਿਨ੍ਹਾਂ ਦੇ ਭਾਗਾਂ ਵਿੱਚ ਹੈ ਪਰਮਾਤਮਾ ਦੀ ਬਖ਼ਸ਼ਸ਼ ਨਾਲ ਇਹ ਹੈ ॥੧॥

ਪਦ ਅਰਥ ਨਿਧਾਨਾ = ਖ਼ਜ਼ਾਨਾ। ਕਰਮਿ = (ਪਰਮਾਤਮਾ ਦੀ) ਬਖ਼ਸ਼ਸ਼ ਨਾਲ ॥੧॥

SikhNet (Spanish)pero este Tesoro sólo lo logran obtener aquéllos que lo tienen inscrito en su Destino. (1)

ਸੇ ਬਡਭਾਗੀ. ਸੇ ਪਤਿਵੰਤੇ; ਸੇਈ ਪੂਰੇ ਸਾਹਾ ॥

se baddabhaagee. se pativante; seee poore saahaa |

Sant Singh KhalsaThey are very fortunate and honorable; they are the perfect bankers.
Manmohan SinghThey are very fortunate, they are honourable, and they are the perfect bankers,
Manmohan Singh (Punjabi)ਉਹ ਵੱਡੇ ਕਰਮਾਂ ਵਾਲੇ ਹਨ, ਓਹੀ ਇੱਜ਼ਤ ਵਾਲੇ ਹਨ, ਉਹੀ ਪੂਰਨ ਸ਼ਾਹੂਕਾਰ ਹਨ,
Fareedkot Teekaਸੋਈ ਬਡੇ ਭਾਗੋਂ ਵਾਲੇ ਹੈਂ ਸੋਈ ਪਤਿ ਵਾਲੇ ਹੈਂ ਅਰ ਸੋਈ ਪੂਰੇ ਸ਼ਾਹੂਕਾਰ ਹੈਂ॥
Prof. Sahib Singhਉਹੀ ਮਨੁੱਖ ਵੱਡੇ ਭਾਗਾਂ ਵਾਲੇ ਹਨ ਉਹੀ ਇੱਜ਼ਤ ਵਾਲੇ ਹਨ, ਉਹੀ ਪੂਰੇ ਸ਼ਾਹ ਹਨ,

ਪਦ ਅਰਥ ਸੇ ਪਤਿਵੰਤੇ = ਉਹ ਹਨ ਇੱਜ਼ਤ ਵਾਲੇ। ਸਾਹਾ = ਸਾਹੂਕਾਰ।

SikhNet (Spanish)Ellos son los seres afortunados, los seres de Honor y los Ricos en verdad.

ਸੁੰਦਰ ਸੁਘੜ ਸਰੂਪ ਤੇ ਨਾਨਕ; ਜਿਨੑ ਹਰਿ ਹਰਿ ਨਾਮੁ ਵਿਸਾਹਾ ॥੨॥੧੦॥

sundar sugharr saroop te naanak; jina har har naam visaahaa |2|10|

Sant Singh KhalsaThey are beautiful, so very wise and handsome; O Nanak, purchase the Name of the Lord, Har, Har. ||2||10||
Manmohan Singhthey are beauteous, shrewd and comely, who, O Nanak, purchase the Lord God's Name.
Manmohan Singh (Punjabi)ਅਤੇ ਉਹੀ ਸੁਹਣੇ, ਚਤੁਰ ਅਤੇ ਸੁਨੱਖੇ ਹਨ, ਹੇ ਨਾਨਕ! ਜੋ ਵਾਹਿਗੁਰੂ ਸੁਆਮੀ ਦੇ ਨਾਮ ਨੂੰ ਖਰੀਦਦੇ ਹਨ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਿਨੋਂ ਨੇ ਮਨ ਬਾਣੀ ਕਰ ਹਰੀ ਰਾਮ ਹੀ (ਵਿਸਾਹਾ) ਖਰੀਦਾ ਹੈ, ਸੋਈ ਸੁੰਦਰ ਸ੍ਵਰੂਪ ਵਾਲੇ ਅਰ (ਸੁਘੜ) ਚਤ੍ਰ ਹੈਂ॥੨॥੧੦॥
Prof. Sahib Singhਉਹੀ ਸੋਹਣੇ ਹਨ, ਸੁਚੱਜੇ ਹਨ, ਸੋਹਣੇ ਰੂਪ ਵਾਲੇ ਹਨ, ਜਿਨ੍ਹਾਂ ਨੇ ਪਰਮਾਤਮਾ ਦਾ ਨਾਮ-ਪਦਾਰਥ ਖ਼ਰੀਦਿਆ ਹੈ, ਹੇ ਨਾਨਕ!॥੨॥੧੦॥

ਪਦ ਅਰਥ ਸੁਘੜ = ਸੁਚੱਜੇ ਜੀਵਨ ਵਾਲੇ। ਵਿਸਾਹ = ਖ਼ਰੀਦਿਆ ॥੨॥੧੦॥

SikhNet (Spanish)Dice Nanak, bellos y cultos son aquéllos que como único crédito tienen al Señor. (2-10)

Open this shabad →

Shabad Guru Arjan Dev Ji Raag Dayv Gandhaaree

ਦੇਵਗੰਧਾਰੀ ੫ ॥

devagandhaaree 5 |

Sant Singh KhalsaDayv-Gandhaaree, Fifth Mehl:
Manmohan SinghDev Gandhari 5th Guru.
Manmohan Singh (Punjabi)ਦੇਵ ਗੰਧਾਰੀ ਪੰਜਵੀਂ ਪਾਤਸ਼ਾਹੀ।
SikhNet (Spanish)Dev Gandari, Mejl Guru Aryan, Quinto Canal Divino.

ਮਨ; ਕਹ ਅਹੰਕਾਰਿ ਅਫਾਰਾ ॥

man; keh ahankaar afaaraa |

Sant Singh KhalsaO mind, why are you so puffed up with egotism?
Manmohan SinghO man, why art thou puffed up with pride?
Manmohan Singh (Punjabi)ਹੇ ਬੰਦੇ! ਕਿਉਂ ਗਰੂਰ ਨਾਲ ਫੁੱਲਿਆ ਫਿਰਦਾ ਹੈਂ?
Fareedkot Teekaਹੇ ਮਨ! ਹੰਕਾਰ ਕਰ ਕੇ ਕਿਆ (ਅਫਾਰਾ) ਅਮੋੜ ਹੋ ਰਹਾ ਵਾ ਫੁਲਾ ਬੈਠਾ ਹੈਂ॥
Prof. Sahib Singhਹੇ ਮਨ! ਤੂੰ ਕਿਉਂ ਅਹੰਕਾਰ ਨਾਲ ਆਫਰਿਆ ਹੋਇਆ ਹੈਂ?

ਪਦ ਅਰਥ ਮਨ = ਹੇ ਮਨ! ਕਹ = ਕਾਹੇ? ਕਿਉਂ? ਅਹੰਕਾਰਿ = ਅਹੰਕਾਰ ਨਾਲ। ਅਫਾਰਾ = ਆਫਰਿਆ ਹੋਇਆ।

SikhNet (Spanish)Oh mente, ¿por qué te has inflado de ego?

ਦੁਰਗੰਧ ਅਪਵਿਤ੍ਰ ਅਪਾਵਨ ਭੀਤਰਿ; ਜੋ ਦੀਸੈ ਸੋ ਛਾਰਾ ॥੧॥ ਰਹਾਉ ॥

duragandh apavitr apaavan bheetar; jo deesai so chhaaraa |1| rahaau |

Sant Singh KhalsaWhatever is seen in this foul, impure and filthy world, is only ashes. ||1||Pause||
Manmohan SinghWhatsoever is seen in this foul, impure and filthy world, that is but ashes. Pause.
Manmohan Singh (Punjabi)ਜੋ ਕੁਛ ਭੀ ਇਸ ਕੁਚੀਲ, ਪਲੀਤ ਅਤੇ ਮਲੀਨ ਦੁਨੀਆਂ ਵਿੱਚ ਦਿਸਦਾ ਹੈ, ਉਹ ਕੇਵਲ ਸੁਆਹ ਹੀ ਹੈ। ਠਹਿਰਾਉ।
Fareedkot Teekaਇਹ ਸਰੀਰ ਦੁਰਗੰਧ ਰੂਪ ਹੈ ਅੰਤਰ ਸੇ ਭੀ ਅਪਵਿਤ੍ਰ ਹੈ ਅਰ ਬਾਹਰ ਸੇ ਭੀ (ਅਪਾਵਨ) ਅਪਵਿਤ੍ਰ ਹੈ। ਜੋ ਜਗਤਿ ਦ੍ਰਿਸ਼ਟੀ ਆਵਤਾ ਹੈ, ਸੋ (ਛਾਰਾ) ਭਸਮ ਰੂਪ, ਭਾਵ ਨਾਸਵੰਤ ਹੈ॥੧॥ ਰਹਾਉ ॥
Prof. Sahib Singh(ਤੇਰੇ ਸਰੀਰ ਦੇ) ਅੰਦਰ ਬਦ-ਬੋ ਹੈ ਤੇ ਗੰਦ ਹੈ, ਤੇ, ਜੇਹੜਾ ਇਹ ਤੇਰਾ ਸਰੀਰ ਦਿੱਸ ਰਿਹਾ ਹੈ ਇਹ ਭੀ ਨਾਸਵੰਤ ਹੈ ॥੧॥ ਰਹਾਉ ॥

ਪਦ ਅਰਥ ਦੁਰਗੰਧ = ਬਦ-ਬੋ। ਅਪਾਵਨ = ਗੰਦਾ। ਭੀਤਰਿ = (ਤੇਰੇ ਸਰੀਰ ਦੇ) ਅੰਦਰ। ਛਾਰਾ = ਨਾਸਵੰਤ ॥੧॥ ਰਹਾਉ ॥

SikhNet (Spanish)¿Por qué te has alimentado sólo de impurezas y mugre? Todo eso que parece, será reducido a polvo. (1-Pausa)

ਜਿਨਿ ਕੀਆ. ਤਿਸੁ ਸਿਮਰਿ ਪਰਾਨੀ; ਜੀਉ ਪ੍ਰਾਨ ਜਿਨਿ ਧਾਰਾ ॥

jin keea. tis simar paraanee; jeeo praan jin dhaaraa |

Sant Singh KhalsaRemember the One who created you, O mortal; He is the Support of your soul, and the breath of life.
Manmohan SinghO mortal, remember Him, who made thee and who supports life and soul.
Manmohan Singh (Punjabi)ਹੇ ਫਾਨੀ ਬੰਦੇ! ਤੂੰ ਉਸ ਦਾ ਆਰਾਧਨ ਕਰ, ਜਿਸ ਨੇ ਮੈਨੂੰ ਬਣਾਇਆ ਹੈ ਅਤੇ ਜੋ ਜਿੰਦਗੀ ਅਤੇ ਆਤਮਾ ਦਾ ਆਸਰਾ ਹੈ।
Fareedkot Teekaਹੇ ਪਰਾਨੀ! ਜਿਸ ਨੇ ਤੂੰ ਉਤਪਤਿ ਕੀਆ ਹੈ ਤਿਸ ਕਾ ਸਿਮਰਨ ਕਰ ਪੁਨਾ ਜਿਸ ਨੇ ਸਰੀਰ ਵਿਖੇ ਜੀਵ ਕਲਾ ਔਰ ਪੁਰਾਣੋਂ ਕੋ ਧਾਰਨ ਕੀਆ ਹੈ॥
Prof. Sahib Singhਹੇ ਪ੍ਰਾਣੀ! ਜਿਸ ਪਰਮਾਤਮਾ ਨੇ ਤੈਨੂੰ ਪੈਦਾ ਕੀਤਾ ਹੈ, ਜਿਸ ਨੇ ਤੇਰੀ ਜਿੰਦ ਤੇਰੇ ਪ੍ਰਾਣਾਂ ਨੂੰ (ਸਰੀਰ ਦਾ) ਆਸਰਾ ਦਿੱਤਾ ਹੋਇਆ ਹੈ, ਉਸ ਦਾ ਸਿਮਰਨ ਕਰਿਆ ਕਰ।

ਪਦ ਅਰਥ ਜਿਨ = ਜਿਸ (ਕਰਤਾਰ) ਨੇ। ਕੀਆ = ਪੈਦਾ ਕੀਤਾ ਹੈ। ਪਰਾਨੀ = ਹੇ ਪ੍ਰਾਣੀ! ਜੀਉ = ਜਿੰਦ। ਧਾਰਾ = ਸਹਾਰਾ ਦਿੱਤਾ ਹੈ।

SikhNet (Spanish)Contempla a tu Creador solamente; es lo Único importante en tu vida.

ਤਿਸਹਿ ਤਿਆਗਿ. ਅਵਰ ਲਪਟਾਵਹਿ; ਮਰਿ ਜਨਮਹਿ ਮੁਗਧ ਗਵਾਰਾ ॥੧॥

tiseh tiaag. avar lapattaaveh; mar janameh mugadh gavaaraa |1|

Sant Singh KhalsaOne who forsakes Him, and attaches himself to another, dies to be reborn; he is such an ignorant fool! ||1||
Manmohan SinghThe ignorant fool, who forsakes Him and attaches Himself to another continues coming and going.
Manmohan Singh (Punjabi)ਬੇਸਮਝ ਮੂਰਖ! ਜੋ ਉਸ ਨੂੰ ਛੱਡ ਕੇ ਹੋਰਸ ਨਾਲ ਜੁੜਦਾ ਹੈ, ਉਹ ਆਉਂਦਾ ਤੇ ਜਾਂਦਾ ਰਹਿੰਦਾ ਹੈ।
Fareedkot Teekaਤਿਸ ਕੋ ਤਿਆਗ ਕਰ ਕੇ ਜੋ ਅਵਰ ਕੇ ਸਾਥ ਲਪਟਤੇ ਹੈਂ, ਸੋ ਅਤੀ ਮੂਰਖ ਜੀਵ ਜਨਮਤੇ ਮਰਤੇ ਹੈਂ॥੧॥☬ਐਸੇ ਬੇਨਤੀ ਕਰੇ:
Prof. Sahib Singhਹੇ ਮੂਰਖ! ਹੇ ਗੰਵਾਰ! ਤੂੰ ਉਸ ਪਰਮਾਤਮਾ ਨੂੰ ਭੁਲਾ ਕੇ ਹੋਰ ਪਦਾਰਥਾਂ ਨਾਲ ਚੰਬੜਿਆ ਰਹਿੰਦਾ ਹੈਂ, ਜਨਮ ਮਰਨ ਦੇ ਗੇੜ ਵਿਚ ਪਿਆ ਰਹੇਂਗਾ ॥੧॥

ਪਦ ਅਰਥ ਤਿਸਹਿ = ਉਸ (ਕਰਤਾਰ) ਨੂੰ। ਤਿਆਗਿ = ਛੱਡ ਕੇ। ਮਰਿ = ਮਰ ਕੇ। ਮੁਗਧ = ਹੇ ਮੂਰਖ! ਗਵਾਰਾ = ਹੇ ਗੰਵਾਰ! ॥੧॥

SikhNet (Spanish)Oh tonto ignorante, te aferras al otro y abandonas a tu Señor; de esa forma vas a ir y a venir para siempre. (1)

ਅੰਧ ਗੁੰਗ ਪਿੰਗੁਲ ਮਤਿ ਹੀਨਾ; ਪ੍ਰਭ ਰਾਖਹੁ ਰਾਖਨਹਾਰਾ ॥

andh gung pingul mat heenaa; prabh raakhahu raakhanahaaraa |

Sant Singh KhalsaI am blind, mute, crippled and totally lacking in understanding; O God, Preserver of all, please preserve me!
Manmohan SinghI am blind, dumb, crippled and devoid of understanding, O Lord, the Preserver, preserve me.
Manmohan Singh (Punjabi)ਮੈਂ ਅੰਨ੍ਹਾ ਬੇਜਬਾਨ! ਹੱਥ-ਪੈਰ-ਹੀਣਾ ਅਤੇ ਸਮਝ-ਵਿਹੂਣ ਹਾਂ। ਹੇ ਰੱਖਿਆ ਕਰਨਹਾਰ ਮਾਲਕ! ਮੇਰੀ ਰੱਖਿਆ ਕਰ।
Fareedkot Teekaਹੇ ਹਰੀ ਸਮਰਥ ਰਖਨਹਾਰ! ਮੈਂ (ਅੰਧ), ਭਾਵ ਗਿਆਨ ਰੂਪ ਨੇਤ੍ਰੋਂ ਸੇ ਰਹਿਤ ਅਰ (ਗੁੰਗ) ਪ੍ਰੀਤੀ ਰੂਪ ਜਿਹਬਾ ਸੇ ਰਹਿਤ ਅਰ (ਪਿੰਗੁਲ) ਨਿਸਕਾਮ ਕਰਮੋਂ ਰੂਪ ਚਰਣੋਂ ਸੇ ਰਹਿਤ ਅਰ ਬੁਧੀ ਰਹਿਤ ਹੂੰ, ਮੇਰੇ ਕੋ ਰਖ ਲੇਵੋ॥
Prof. Sahib Singhਹੇ ਸਭ ਜੀਵਾਂ ਦੀ ਰਾਖੀ ਕਰਨ ਦੇ ਸਮਰੱਥ ਪ੍ਰਭੂ! (ਜੀਵ ਮਾਇਆ ਦੇ ਮੋਹ ਵਿਚ) ਅੰਨ੍ਹੇ ਹੋਏ ਪਏ ਹਨ, ਤੇਰੇ ਭਜਨ ਵਲੋਂ ਗੁੰਗੇ ਹੋ ਰਹੇ ਹਨ, ਤੇਰੇ ਰਸਤੇ ਤੁਰਨੋਂ ਲੂਲ੍ਹੇ ਹੋ ਚੁਕੇ ਹਨ, ਮੂਰਖ ਹੋ ਗਏ ਹਨ, ਇਹਨਾਂ ਨੂੰ ਤੂੰ ਆਪ (ਇਸ ਮੋਹ ਵਿਚੋਂ) ਬਚਾ ਲੈ।

ਪਦ ਅਰਥ ਅੰਧ = ਅੰਨ੍ਹਾ। ਪਿੰਗੁਲ = ਲੂਲ੍ਹ੍ਹਾ। ਮਤਿ ਹੀਨਾ = ਮੂਰਖ। ਪ੍ਰਭ = ਹੇ ਪ੍ਰਭੂ!

SikhNet (Spanish)Estoy ciego, sordo, tullido, privado de todo sentido; oh Maestro,

ਕਰਨ ਕਰਾਵਨਹਾਰ ਸਮਰਥਾ; ਕਿਆ ਨਾਨਕ ਜੰਤ ਬਿਚਾਰਾ ॥੨॥੧੧॥

karan karaavanahaar samarathaa; kiaa naanak jant bichaaraa |2|11|

Sant Singh KhalsaThe Creator, the Cause of causes is all-powerful; O Nanak, how helpless are His beings! ||2||11||
Manmohan SinghGod is Omnipotent to act and causes others to act. How helpless the man is, O Nanak.
Manmohan Singh (Punjabi)ਵਾਹਿਗੁਰੂ ਆਪ ਕਰਨ ਅਤੇ ਹੋਰਨਾਂ ਨੂੰ ਕਰਾਉਣ ਲਈ ਸਰਬ-ਸ਼ਕਤੀਵਾਨ ਹੈ। ਇਨਸਾਨ ਕਿੰਨਾ ਬੇਵੱਸ ਹੈ, ਹੇ ਨਾਨਕ!
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਕਰਨ ਕਰਾਵਨਹਾਰ ਔ ਸਮਰਥ ਹੈਂ ਅਰ ਤੇਰੇ ਆਗੇ ਮੈਂ ਬਿਚਾਰਾ ਕਿਆ ਤੁਛ ਜੀਵ ਹੂੰ, ਭਾਵ ਕੁਛ ਨਹੀਂ ਹੂੰ॥੨॥੧੧॥
Prof. Sahib Singhਹੇ ਨਾਨਕ! (ਆਖ-) ਹੇ ਸਭ ਕੁਝ ਆਪ ਕਰ ਸਕਣ ਵਾਲੇ ਤੇ ਜੀਵਾਂ ਪਾਸੋਂ ਕਰਾਣ ਦੀ ਸਮਰੱਥਾ ਰੱਖਣ ਵਾਲੇ ਪ੍ਰਭੂ! ਇਹਨਾਂ ਜੀਵਾਂ ਦੇ ਵੱਸ ਕੁਝ ਭੀ ਨਹੀਂ (ਤੂੰ ਆਪ ਇਹਨਾਂ ਦੀ ਸਹਾਇਤਾ ਕਰ) ॥੨॥੧੧॥
SikhNet (Spanish)bendíceme con Tu Misericordia, pues Tú, Todopoderoso Señor eres el Creador y la Causa, y Nanak es una simple criatura ante Ti. (2-11)

Open this shabad →

Shabad Guru Arjan Dev Ji Raag Dayv Gandhaaree

ਦੇਵਗੰਧਾਰੀ ੫ ॥

devagandhaaree 5 |

Sant Singh KhalsaDayv-Gandhaaree, Fifth Mehl:
Manmohan SinghDev Gandhari 5th Guru.
Manmohan Singh (Punjabi)ਦੇਵ ਗੰਧਾਰੀ ਪੰਜਵੀਂ ਪਾਤਸ਼ਾਹੀ।
SikhNet (Spanish)Dev Gandari, Mejl Guru Aryan, Quinto Canal Divino.

ਸੋ ਪ੍ਰਭੁ; ਨੇਰੈ ਹੂ ਤੇ ਨੇਰੈ ॥

so prabh; nerai hoo te nerai |

Sant Singh KhalsaGod is the nearest of the near.
Manmohan SinghHe, the Lord, is the nearest of the near.
Manmohan Singh (Punjabi)ਉਹ ਸਾਹਿਬ ਦੇ ਪਰਮ ਨੇੜੇ ਤੋਂ ਪਰਮ ਨੇੜੇ ਹੈ।
Fareedkot Teekaਹੇ ਭਾਈ! ਸੋ ਪ੍ਰਭੂ ਨਿਕਟ ਸੇ ਭੀ ਨਿਕਟ ਹੈ॥
Prof. Sahib Singhਉਹ ਪਰਮਾਤਮਾ ਨੇੜੇ ਹੈ, ਨਾਲ ਹੀ ਵੱਸਦਾ ਹੈ।

ਪਦ ਅਰਥ ਨੇਰੈ ਹੂ ਤੇ ਨੇਰੈ = ਨੇੜੇ ਤੋਂ ਨੇੜੇ, ਨਾਲ ਹੀ।

SikhNet (Spanish)Mi Señor está lo más cerca de lo cerca;

ਸਿਮਰਿ ਧਿਆਇ ਗਾਇ ਗੁਨ ਗੋਬਿੰਦ; ਦਿਨੁ ਰੈਨਿ ਸਾਝ ਸਵੇਰੈ ॥੧॥ ਰਹਾਉ ॥

simar dhiaae gaae gun gobind; din rain saajh saverai |1| rahaau |

Sant Singh KhalsaRemember Him, meditate on Him, and sing the Glorious Praises of the Lord of the Universe, day and night, evening and morning. ||1||Pause||
Manmohan SinghDay, night, evening and morning, remember, repeat and sing thou the praise of God, the master of the world. Pause.
Manmohan Singh (Punjabi)ਦਿਨੇ, ਰਾਤ, ਸ਼ਾਮ ਅਤੇ ਸਵੇਰੇ ਤੂੰ ਦ੍ਰਿਸ਼ਟੀ ਦੇ ਸੁਆਮੀ, ਵਾਹਿਗੁਰੂ ਦੇ ਜੱਸ ਦਾ ਚਿੰਤਨ ਉਚਾਰਨ ਅਤੇ ਗਾਇਨ ਕਰ। ਠਹਿਰਾਉ।
Fareedkot Teekaਤਿਸ ਕੋ ਸਿਮਰ ਅਰ ਧਿਆਨ ਕਰ ਪੁਨਾ ਰਾਤ੍ਰਿ ਦਿਨ ਸਾਂਝ ਸਵੇਰੇ ਦੋਨੋਂ ਵਕਤ ਗੋਬਿੰਦ ਕੇ ਗੁਣ ਗਾਇਨ ਕਰ॥੧॥ ਰਹਾਉ ॥
Prof. Sahib Singhਦਿਨ, ਰਾਤ, ਸ਼ਾਮ, ਸਵੇਰੇ (ਹਰ ਵੇਲੇ) ਪਰਮਾਤਮਾ ਦੇ ਗੁਣ ਗਾਂਦਾ ਰਹੁ, ਪਰਮਾਤਮਾ ਦਾ ਨਾਮ ਸਿਮਰਦਾ ਰਹੁ ਤੇ ਪਰਮਾਤਮਾ ਦਾ ਧਿਆਨ ਧਰਦਾ ਰਹੁ ॥੧॥ ਰਹਾਉ ॥

ਪਦ ਅਰਥ ਰੈਨਿ = ਰਾਤ। ਸਾਝ = ਸ਼ਾਮ ॥੧॥ ਰਹਾਉ ॥

SikhNet (Spanish)contempla Su Alabanza noche y día, en la mañana y en el anochecer. (1-Pausa)

ਉਧਰੁ ਦੇਹ ਦੁਲਭ, ਸਾਧੂ ਸੰਗਿ; ਹਰਿ ਹਰਿ ਨਾਮੁ ਜਪੇਰੈ ॥

audhar deh dulabh, saadhoo sang; har har naam japerai |

Sant Singh KhalsaRedeem your body in the invaluable Saadh Sangat, the Company of the Holy, chanting the Name of the Lord, Har, Har.
Manmohan SinghO man, save thyself by being in the invaluable society of saints, by meditating on the Lord God's Name.
Manmohan Singh (Punjabi)ਹੇ ਬੰਦੇ! ਅਮੋਲਕ ਸਤਿ ਸੰਗਤ ਅੰਦਰ ਜੁੜ ਕੇ, ਤੂੰ ਵਾਹਿਗੁਰੂ ਸੁਆਮੀ ਦੇ ਨਾਮ ਦਾ ਸਿਮਰਨ ਕਰਨ ਦੁਆਰਾ ਆਪਣੇ ਜੀਵਨ ਦਾ ਸਰੀਰ ਦਾ ਸੁਧਾਰ ਕਰ ਲੈ।
Fareedkot Teekaਸਾਧੂਓਂ ਕੇ ਸੰਗ ਮੇਂ ਹਰਿ ਹਰਿ ਨਾਮ ਜਪ ਕਰ, ਹੇ ਭਾਈ! ਦੁਰਭਲ ਦੇਹ ਕਾ ਉਧਾਰ ਕਰ॥
Prof. Sahib Singhਗੁਰੂ ਦੀ ਸੰਗਤ ਵਿਚ ਟਿਕ ਕੇ ਪਰਮਾਤਮਾ ਦਾ ਨਾਮ ਜਪਿਆ ਕਰ ਤੇ ਇੰਜ ਆਪਣੇ ਇਸ ਮਨੁੱਖਾ ਸਰੀਰ ਨੂੰ (ਵਿਕਾਰਾਂ ਦੇ ਸਮੁੰਦਰ ਵਿਚ ਡੁੱਬਣੋਂ) ਬਚਾ ਲੈ ਜੋ ਬੜੀ ਮੁਸ਼ਕਿਲ ਨਾਲ ਤੈਨੂੰ ਮਿਲਿਆ ਹੈ।

ਪਦ ਅਰਥ ਉਧਰੁ ਦੇਹ = ਸਰੀਰ ਦਾ (ਸੰਸਾਰ-ਸਮੁੰਦਰ ਤੋਂ) ਪਾਰ-ਉਤਾਰਾ ਕਰ ਲੈ। ਦੁਲਭ ਦੇਹ = ਜੋ ਮਨੁੱਖਾ ਸਰੀਰ ਮੁਸ਼ਕਿਲ ਨਾਲ ਮਿਲਿਆ ਹੈ। ਸਾਧੂ ਸੰਗਿ = ਗੁਰੂ ਦੀ ਸੰਗਤ ਵਿਚ। ਜਪੇਰੈ = ਜਪਦਾ ਰਹੁ।

SikhNet (Spanish)Oh mi ser, sálvate uniéndote a la Sociedad preciosa de los Santos y habita en el Nombre de tu Dios.

ਘਰੀ ਨ ਮੁਹਤੁ. ਨ ਚਸਾ ਬਿਲੰਬਹੁ; ਕਾਲੁ. ਨਿਤਹਿ ਨਿਤ ਹੇਰੈ ॥੧॥

gharee na muhat. na chasaa bilanbahu; kaal. niteh nit herai |1|

Sant Singh KhalsaDo not delay for an instant, even for a moment. Death is keeping you constantly in his vision. ||1||
Manmohan SinghMake not the delay of an instant, a moment and trice, as death is ever, ever spying thee.
Manmohan Singh (Punjabi)ਤੂੰ ਇਕ ਛਿਨ ਲੰਮੇ ਅਤੇ ਪਲ ਦੀ ਭੀ ਦੇਰੀ ਨਾਂ ਕਰ। ਮੌਤ ਸਦਾ, ਸਦਾ ਹੀ ਤੈਨੂੰ ਤਾੜ ਰਹੀ ਹੈ।
Fareedkot Teekaਹੇ ਭਾਈ! ਨਾ ਘੜੀ ਨਾ (ਮੁਹਤੁ) ਅਧੀ ਘੜੀ ਨਾ ਚਸਾ ਮਾਤ੍ਰ ਕੀ ਹੀ (ਬਿਲੰਬਹੁ) ਦੇਰੀ ਕਰੋ, ਭਾਵ ਨਾਮ ਜਪੋ, ਕਿਉਂਕਿ ਸਿਰ ਪਰ ਕਾਲ ਨਿਤ੍ਯੰਪ੍ਰਤੀ ਖੜਾ ਦੇਖ ਰਹਾ ਹੈ॥੧॥☬ਅਰ ਇਸ ਪ੍ਰਕਾਰ ਬੇਨਤੀ ਕਰੇ:
Prof. Sahib Singhਮੌਤ ਤੈਨੂੰ ਹਰ ਵੇਲੇ ਸਦਾ ਤੱਕ ਰਹੀ ਹੈ, ਤੂੰ (ਨਾਮ ਸਿਮਰਨ ਵਿਚ) ਇਕ ਘੜੀ ਢਿੱਲ ਨਾਹ ਕਰ, ਅੱਧੀ ਘੜੀ ਭੀ ਦੇਰ ਨਾਹ ਕਰ, ਰਤਾ ਭੀ ਢਿੱਲ ਨਾਹ ਕਰ ॥੧॥

ਪਦ ਅਰਥ ਮੁਹਤੁ = ਅੱਧੀ ਘੜੀ। ਚਸਾ = ਨਿਮਖ-ਮਾਤ੍ਰ। ਨ ਬਿਲੰਬਹੁ = ਦੇਰ ਨਾਹ ਕਰ। ਕਾਲੁ = ਮੌਤ। ਹੇਰੈ = ਤੱਕ ਰਹੀ ਹੈ ॥੧॥

SikhNet (Spanish)No tardes más, pues la muerte asecha por todas partes. (1)

ਅੰਧ ਬਿਲਾ ਤੇ. ਕਾਢਹੁ ਕਰਤੇ; ਕਿਆ ਨਾਹੀ. ਘਰਿ ਤੇਰੈ ॥

andh bilaa te. kaadtahu karate; kiaa naahee. ghar terai |

Sant Singh KhalsaLift me up out of the dark dungeon, O Creator Lord; what is there which is not in Your home?
Manmohan SinghO Creator, pull me out of the dark dungeon of the world. What is that, which is wanting in Thy home?
Manmohan Singh (Punjabi)ਹੇ ਸਿਰਜਣਹਾਰ! ਮੈਨੂੰ ਸੰਸਾਰ ਦੀ ਅੰਨ੍ਹੀ, ਖੁੱਡ ਵਿਚੋਂ ਬਾਹਰ ਧੂ ਲੈ। ਉਹ ਕਿਹੜੀ ਸ਼ੈ ਹੈ, ਜਿਹੜੀ ਤੇਰੇ ਘਰ ਵਿੱਚ ਨਹੀਂ?
Fareedkot Teekaਹੇ ਕਰਤੇ! ਮੈਂ (ਅੰਧ ਬਿਲਾ ਤੇ) ਅਵਿਦਿਆ ਵਾ ਦੇਹਾਭਿਮਾਨ (ਬਿਲ) ਗੁਫਾ ਸੇ ਕਾਢਹੁ, ਭਾਵ ਬਾਹਰ ਕਰੋ, ਤੇਰੇ ਘਰ ਮੇਂ ਕਿਆ ਨਹੀਂ ਹੈ, ਭਾਵ ਸਭ ਕੁਛ ਹੈ॥
Prof. Sahib Singh(ਹੇ ਕਰਤਾਰ!) ਮੈਨੂੰ ਘੁੱਪ ਹਨੇਰੀ ਖੁੱਡ ਵਿਚੋਂ ਕੱਢ ਲੈ! ਤੇਰੇ ਘਰ ਵਿਚ ਕਿਸੇ ਚੀਜ਼ ਦੀ ਕਮੀ ਨਹੀਂ।

ਪਦ ਅਰਥ ਬਿਲਾ = ਬਿਲ, ਖੁੱਡ। ਅੰਧ = ਅੰਨ੍ਹੀ। ਤੇ = ਤੋਂ, ਵਿਚੋਂ। ਕਰਤੇ = ਹੇ ਕਰਤਾਰ! ਘਰਿ ਤੇਰੈ = ਤੇਰੇ ਘਰ ਵਿਚ।

SikhNet (Spanish)Oh Señor Creador, sácame del calabozo oscuro de la ilusión, pues sólo Tú puedes hacer que Tu Voluntad se cumpla.

ਨਾਮੁ ਅਧਾਰੁ ਦੀਜੈ. ਨਾਨਕ ਕਉ; ਆਨਦ ਸੂਖ ਘਨੇਰੈ ॥੨॥੧੨॥ ਛਕੇ ੨ ॥

naam adhaar deejai. naanak kau; aanad sookh ghanerai |2|12| chhake 2 |

Sant Singh KhalsaBless Nanak with the Support of Your Name, that he may find great happiness and peace. ||2||12|| Second Set of Six||
Manmohan SinghO Lord, bless Nanak, with the prop of Thy Name that he may ever be in great happiness and peace.
Manmohan Singh (Punjabi)ਹੇ ਸਆਮੀ! ਨਾਨਕ ਨੂੰ ਆਪਣੇ ਨਾਮ ਦਾ ਆਸਰਾ ਪ੍ਰਦਾਨ ਕਰ, ਤਾਂ ਜੋ ਉਹ ਹਮੇਸ਼ਾਂ ਪਰਮ ਪ੍ਰਸੰਨਤਾ ਅਤੇ ਆਰਾਮ ਅੰਦਰ ਵਿਚਰੇ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਿਸ ਤੇਰੇ ਨਾਮ ਕੇ ਜਪਨੇ ਸੇ (ਘਨੇਰੈ) ਬਹੁਤੇ ਆਨੰਦ ਔਰ ਸੁਖ, ਭਾਵ ਲੋਕ ਪਰਲੋਕ ਕੇ ਸੁਖ ਹੋਵੇ, ਤਿਸ ਨਾਮ ਕਾ ਅਧਾਰ ਮੇਰੇ ਕੋ ਦੀਜੀਏ॥੨॥੧੨॥
Prof. Sahib Singhਨਾਨਕ ਨੂੰ ਆਪਣਾ ਨਾਮ-ਆਸਰਾ ਦੇਹ, ਤੇਰੇ ਨਾਮ ਵਿਚ ਬੇਅੰਤ ਸੁਖ ਆਨੰਦ ਹਨ ॥੨॥੧੨॥ ਛੇ ਸ਼ਬਦਾਂ ਦੇ 2 ਸੰਗ੍ਰਹ।

ਪਦ ਅਰਥ ਅਧਾਰੁ = ਆਸਰਾ। ਕਉ = ਨੂੰ। ਘਨੇਰੈ = ਬਹੁਤ ॥੨॥੧੨॥ ਛਕੇ = ਛੇ ਸ਼ਬਦਾਂ ਦੇ ਸੰਗ੍ਰਹ।

SikhNet (Spanish)Bendice a Nanak con Tu Nombre para que viva siempre en Paz y en Éxtasis. (2-12) Segunda Parte de Seis

Open this shabad →

Shabad Guru Arjan Dev Ji Raag Dayv Gandhaaree

ਦੇਵਗੰਧਾਰੀ ੫ ॥

devagandhaaree 5 |

Sant Singh KhalsaDayv-Gandhaaree, Fifth Mehl:
Manmohan SinghDev Gandhari 5th Guru.
Manmohan Singh (Punjabi)ਦੇਵ ਗੰਧਾਰੀ ਪੰਜਵੀਂ ਪਾਤਿਸ਼ਾਹੀ।
SikhNet (Spanish)Dev Gandari, Mejl Guru Aryan, Quinto Canal Divino.

ਮਨ; ਗੁਰ ਮਿਲਿ ਨਾਮੁ ਅਰਾਧਿਓ ॥

man; gur mil naam araadhio |

Sant Singh KhalsaO mind, meet with the Guru, and worship the Naam in adoration.
Manmohan SinghO man, meeting with the Guru, reflect thou on the Name.
Manmohan Singh (Punjabi)ਹੇ ਇਨਸਾਨ! ਗੁਰਾਂ ਨੂੰ ਮਿਲ ਕੇ ਤੂੰ ਨਾਮ ਦਾ ਸਿਮਰਨ ਕਰ।
Fareedkot Teekaਮੇਰੇ ਮਨ ਨੇ ਗੁਰੋਂ ਕੇ ਸਾਥ ਮਿਲ ਕੇ ਨਾਮ ਕੋ ਅਰਾਧਿਆ ਹੈ॥
Prof. Sahib Singhਹੇ (ਮੇਰੇ) ਮਨ! ਜਿਸ ਨੇ ਗੁਰੂ ਨੂੰ ਮਿਲ ਕੇ ਪਰਮਾਤਮਾ ਦਾ ਨਾਮ ਸਿਮਰਿਆ ਹੈ,

ਪਦ ਅਰਥ ਗੁਰ ਮਿਲਿ = ਗੁਰੂ ਨੂੰ ਮਿਲ ਕੇ।

SikhNet (Spanish)Oh mi mente, contempla el Nombre del Señor y encuentra al Guru;

ਸੂਖ ਸਹਜ ਆਨੰਦ ਮੰਗਲ ਰਸ; ਜੀਵਨ ਕਾ ਮੂਲੁ ਬਾਧਿਓ ॥੧॥ ਰਹਾਉ ॥

sookh sehaj aanand mangal ras; jeevan kaa mool baadhio |1| rahaau |

Sant Singh KhalsaYou shall obtain peace, poise, bliss, joy and pleasure, and lay the foundation of eternal life. ||1||Pause||
Manmohan SinghThus shalt thou obtain peace, poise, joy, pleasure and sweetness and lay the foundation of eternal life. Pause.
Manmohan Singh (Punjabi)ਐਸ ਤਰ੍ਹਾਂ ਤੂੰ ਆਰਾਮ, ਅਡੋਲਤਾ, ਪ੍ਰਸੰਨਤਾ, ਖੁਸ਼ੀ ਤੇ ਮਿਠਾਸ ਨੂੰ ਪ੍ਰਾਪਤ ਹੋ ਵੰਞੇਗਾ ਅਤੇ ਅਬਿਨਾਸੀ ਜਿੰਗਦੀ ਦੀ ਬੁਨਿਆਦ ਰੱਖ ਲਵੇਂਗਾ। ਠਹਿਰਾਉ।
Fareedkot Teekaਪਰਮੇਸ੍ਵਰ ਮੇਂ (ਰਸ) ਪ੍ਰੇਮ ਕਰਨੇ ਸੇ ਮਨ ਤਨ ਬਾਣੀ ਕਰ ਅਨੰਦਤ ਹੂਏ ਹੈਂ ਔਰ ਚਿਰੰਕਾਲ ਜੀਵਨੇ ਕਾ (ਮੂਲੁ) ਬਾਂਧ ਲੀਆ ਹੈ, ਭਾਵ ਅਮਰ ਹੂਏ ਹੈਂ॥੧॥ ਰਹਾਉ ॥
Prof. Sahib Singhਉਸ ਨੇ ਆਤਮਕ ਅਡੋਲਤਾ ਦੇ ਸੁਖ ਆਨੰਦ ਤੇ ਖ਼ੁਸ਼ੀਆਂ ਵਾਲੀ ਜ਼ਿੰਦਗੀ ਦਾ ਮੁੱਢ ਬੰਨ੍ਹ ਲਿਆ ॥੧॥ ਰਹਾਉ ॥

ਪਦ ਅਰਥ ਸਹਜ = ਆਤਮਕ ਅਡੋਲਤਾ। ਮੰਗਲ = ਖ਼ੁਸ਼ੀ। ਮੂਲੁ = ਮੁੱਢ। ਬਾਧਿਓ = ਬੰਨ੍ਹ ਲਿਆ ॥੧॥ ਰਹਾਉ ॥

SikhNet (Spanish)serás bendecido con Bondad, Equilibrio, Éxtasis y tu vida echará una firme raíz. (1-Pausa)

ਕਰਿ ਕਿਰਪਾ. ਅਪੁਨਾ ਦਾਸੁ ਕੀਨੋ; ਕਾਟੇ ਮਾਇਆ ਫਾਧਿਓ ॥

kar kirapaa. apunaa daas keeno; kaatte maaeaa faadhio |

Sant Singh KhalsaShowing His Mercy, the Lord has made me His slave, and shattered the bonds of Maya.
Manmohan SinghShowing mercy, the Lord has made me His slave, and has shattered the mammon's shackles.
Manmohan Singh (Punjabi)ਮਿਹਰ ਧਾਰ ਕੇ ਸਾਈਂ ਨੇ ਮੈਨੂੰ ਆਪਣਾ ਗੁਮਾਸ਼ਤਾ ਬਣਾ ਲਿਆ ਹੈ ਅਤੇ ਮੋਹਨੀ ਦੀ ਬੇੜੀਆਂ ਕੱਟ ਛੱਡੀਆਂ ਹਨ।
Fareedkot Teekaਪਰਮੇਸ੍ਵਰ ਨੇ ਕਿਰਪਾ ਕਰ ਕੇ ਮੇਰੇ ਕੋ ਅਪਨਾ ਦਾਸ ਕੀਆ ਹੈ ਔਰ ਮਾਇਆ ਕੇ ਫਾਂਧੇ, ਭਾਵ ਬੰਧਨੋਂ ਕੋ ਕਾਟਾ ਹੈ॥
Prof. Sahib Singhਹੇ ਮਨ! ਪਰਮਾਤਮਾ ਨੇ ਕਿਰਪਾ ਕਰ ਕੇ ਜਿਸ ਮਨੁੱਖ ਨੂੰ ਆਪਣਾ ਦਾਸ ਬਣਾ ਲਿਆ, ਉਸ ਦੇ ਮਾਇਆ ਦੇ ਮੋਹ ਵਾਲੇ ਬੰਧਨ ਕੱਟ ਦਿੱਤੇ।

ਪਦ ਅਰਥ ਕਰਿ = ਕਰ ਕੇ। ਕੀਨੋ = ਬਣਾ ਲਿਆ। ਫਾਧਿਓ = ਫਾਹੀਆਂ।

SikhNet (Spanish)El Señor en Su Misericordia, te va a volver Su Esclavo; así cortará todas tus ligas y amarras con Maya

ਭਾਉ ਭਗਤਿ ਗਾਇ ਗੁਣ ਗੋਬਿਦ; ਜਮ ਕਾ ਮਾਰਗੁ ਸਾਧਿਓ ॥੧॥

bhaau bhagat gaae gun gobid; jam kaa maarag saadhio |1|

Sant Singh KhalsaThrough loving devotion, and singing the Glorious Praises of the Lord of the Universe, I have escaped the Path of Death. ||1||
Manmohan SinghBy love, devotion and hymning Lord's praise, I have captured the death's path.
Manmohan Singh (Punjabi)ਪ੍ਰੇਮ, ਅਨੁਰਾਗ ਅਤੇ ਸਾਹਿਬ ਦਾ ਜੱਸ ਗਾਇਨ ਕਰਨ ਦੁਆਰਾ ਮੈਂ ਮੌਤ ਦੇ ਰਸਤੇ ਨੂੰ ਸਰ ਕਰ ਲਿਆ ਹੈ।
Fareedkot Teeka(ਭਾਉ) ਪ੍ਰੇਮਾ ਭਗਤੀ ਸੇ ਗੋਬਿੰਦ ਕੇ ਗੁਨ ਗਾਨ ਕਰਨੇ ਕਰ ਕੇ ਹਮ ਨੇ ਜਮ ਕਾ ਮਾਰਗ ਸਾਧ ਲਿਆ ਹੈ ਅਰਥਾਤ ਭੈ ਦੂਰ ਕੀਆ ਹੈ॥੧॥
Prof. Sahib Singhਤੇ ਉਸ ਮਨੁੱਖ ਨੇ (ਪ੍ਰਭੂ-ਚਰਨਾਂ ਵਿਚ) ਪ੍ਰੇਮ (ਕਰ ਕੇ, ਪ੍ਰਭੂ ਦੀ) ਭਗਤੀ (ਕਰ ਕੇ) ਗੋਬਿੰਦ ਦੇ ਗੁਣ ਗਾ ਕੇ (ਆਤਮਕ) ਮੌਤ ਦੇ ਰਸਤੇ ਨੂੰ ਆਪਣੇ ਵੱਸ ਵਿਚ ਕਰ ਲਿਆ ॥੧॥

ਪਦ ਅਰਥ ਭਾਉ = ਪਿਆਰ। ਗਾਇ = ਗਾ ਕੇ। ਮਾਰਗੁ = ਰਸਤਾ। ਸਾਧਿਓ = ਸਾਧ ਲਿਆ, ਵੱਸ ਵਿਚ ਕਰ ਲਿਆ ॥੧॥

SikhNet (Spanish)y a través de una amorosa Adoración, cantando la Melodía de Su Alabanza, dejarás atrás el sendero de la muerte. (1)

ਭਇਓ ਅਨੁਗ੍ਰਹੁ ਮਿਟਿਓ ਮੋਰਚਾ; ਅਮੋਲ ਪਦਾਰਥੁ ਲਾਧਿਓ ॥

bheo anugrahu mittio morachaa; amol padaarath laadhio |

Sant Singh KhalsaWhen he became Merciful, the rust was removed, and I found the priceless treasure.
Manmohan SinghThe Lord's mercy is on me, the rust is removed and I have found the invaluable wealth.
Manmohan Singh (Punjabi)ਮੇਰੇ ਉਤੇ ਮਾਲਕ ਦੀ ਮਿਹਰ ਹੈ, ਜੰਗਾਲ ਉਤਰ ਗਿਆ ਹੈ ਅਤੇ ਮੈਨੂੰ ਅਣਮੁੱਲੀ ਦੌਲਤ ਲੱਭ ਪਈ ਹੈ।
Fareedkot Teekaਭਗਵੰਤ ਕਾ ਮੇਰੇ ਪੁਰ ਅਨੁਗ੍ਰਹੁ ਹੂਆ ਹੈ ਬਿਸ਼੍ਯ ਬਿਕਾਰ ਵਾ ਅਗਿਆਨ ਰੂਪ (ਮੋਰਚਾ) ਦਾਗ ਮਿਟ ਗਿਆ ਹੈ ਅਰ ਅਮੋਲ ਪਦਾਰਥ ਨਾਮ ਵ ਗਿਆਨ (ਲਾਧਿਓ) ਲਖਾ, ਭਾਵ ਪਾਇਆ ਹੈ॥
Prof. Sahib Singhਜਿਸ ਮਨੁੱਖ ਉਤੇ ਪਰਮਾਤਮਾ ਦੀ ਮੇਹਰ ਹੋਈ, ਉਸ (ਦੇ ਮਨ ਤੋਂ ਮਾਇਆ ਦੇ ਮੋਹ) ਦਾ ਜੰਗਾਲ ਲਹਿ ਗਿਆ, ਉਸ ਨੇ ਪਰਮਾਤਮਾ ਦਾ ਕੀਮਤੀ ਨਾਮ-ਪਦਾਰਥ ਲੱਭ ਲਿਆ।

ਪਦ ਅਰਥ ਅਨੁਗ੍ਰਹੁ = ਕਿਰਪਾ। ਮੋਰਚਾ = ਜੰਗਾਲ। ਅਮੋਲ = ਕੀਮਤੀ।

SikhNet (Spanish)Entonces la Misericordia del Señor se posará sobre ti; tu impureza desaparecerá y realizarás el invaluable objetivo de la vida.

ਬਲਿਹਾਰੈ ਨਾਨਕ ਲਖ ਬੇਰਾ; ਮੇਰੇ ਠਾਕੁਰ ਅਗਮ ਅਗਾਧਿਓ ॥੨॥੧੩॥

balihaarai naanak lakh beraa; mere tthaakur agam agaadhio |2|13|

Sant Singh KhalsaO Nanak, I am a sacrifice, a hundred thousand times, to my unapproachable, unfathomable Lord and Master. ||2||13||
Manmohan SinghO my Unapproachable and Unfathomable Lord, Nanak is hundred thousand times a sacrifice unto Thee.
Manmohan Singh (Punjabi)ਹੇ ਮੈਂਡੇ ਪਹੁੰਚ ਤੋਂ ਪਰ੍ਹੇ ਅਤੇ ਅਥਾਹ ਸੁਆਮੀ ਨਾਨਕ ਤੇਰੇ ਉਤੋਂ ਸੈਂਕੜੇ ਹਜ਼ਾਰਾਂ ਵਾਰੀ ਕੁਰਬਾਨ ਜਾਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਅਗਮ ਅਗਾਧ ਠਾਕਰ ਕੇ ਉਪਰ ਸੇ ਲਾਖੋਂ ਬਾਰ ਬਲਿਹਾਰੇ ਜਾਤਾ ਹੂੰ॥੨॥੧੩॥
Prof. Sahib Singhਹੇ ਨਾਨਕ! ਮੈਂ ਲਖ ਵਾਰੀ ਕੁਰਬਾਨ ਜਾਂਦਾ ਹਾਂ ਆਪਣੇ ਉਸ ਮਾਲਕ-ਪ੍ਰਭੂ ਤੋਂ ਜੋ (ਜੀਵਾਂ ਦੀ ਅਕਲ ਦੀ) ਪਹੁੰਚ ਤੋਂ ਪਰੇ ਹੈ, ਤੇ, ਜੋ ਅਥਾਹ (ਗੁਣਾਂ ਵਾਲਾ) ਹੈ ॥੨॥੧੩॥

ਪਦ ਅਰਥ ਨਾਨਕ = ਹੇ ਨਾਨਕ! ਬੇਰਾ = ਵਾਰੀ। ਅਗਮ = ਅਪਹੁੰਚ। ਅਗਾਧਿਓ = ਅਥਾਹ ॥੨॥੧੩॥

SikhNet (Spanish)Dice Nanak, ofrezco mi ser en sacrificio, un millón de veces, a mi Maestro, Quien es Insondable e Inalcanzable. (2-13)

Open this shabad →

Ang 530 of 1430