ੴ

ਸਿੱਖਬਾਣੀ · SikhBani

ਅਛਲ ਛਲਾਈ ਨਹ ਛਲੈ ਨਹ ਘਾਉ ਕਟਾਰਾ ਕਰਿ ਸਕੈ ॥

achhal chhalaaee neh chhalai neh ghaau kattaaraa kar sakai
Guru Nanak Dev Ji ਗੁਰੂ ਨਾਨਕ ਦੇਵ ਜੀ · Siree Raag · Ang 25, 26 · 15 lines
Translations

ਸਿਰੀਰਾਗੁ ਮਹਲਾ ੧ ਘਰੁ ੫ ॥

sireeraag mahalaa 1 ghar 5 | Ang 25

Sant Singh KhalsaSiree Raag, First Mehl, Fifth House:
Manmohan SinghSri Rag, First Guru.
Manmohan Singh (Punjabi)ਸਿਰੀ ਰਾਗ, ਪਹਿਲੀ ਪਾਤਸ਼ਾਹੀ।
SikhNet (Spanish)Siri Rag, Mejl Guru Nanak, Primer Canal Divino.

ਅਛਲ ਛਲਾਈ. ਨਹ ਛਲੈ; ਨਹ ਘਾਉ ਕਟਾਰਾ ਕਰਿ ਸਕੈ ॥

achhal chhalaaee. neh chhalai; neh ghaau kattaaraa kar sakai | Ang 25

Sant Singh KhalsaThe Undeceiveable is not deceived by deception. He cannot be wounded by any dagger.
Manmohan SinghThe undeceivable (mammon) can not be deceived by deceiving, nor can a dagger inflict wound (on it.)
Manmohan Singh (Punjabi)ਨ ਠੱਗੀ ਜਾਣ ਵਾਲੀ (ਮਾਇਆ) ਠੱਗਣ ਦੁਆਰਾ ਠੱਗੀ ਨਹੀਂ ਜਾਂਦੀ, ਨਾਂ ਹੀ ਖੰਜਰ (ਇਸ ਉਤੇ) ਜ਼ਖ਼ਮ ਲਾ ਸਕਦੀ ਹੈ।
Fareedkot Teekaਸੋ ਮਾਇਆ ਆਪ ਤੌ ਅਛਲ ਹੈ, ਕ੍ਯੋਂਕਿ ਕਾਹੂ ਸੇ ਛਲਾਈ ਨਹੀਂ ਖਾਤੀ ਹੈ, ਪੁਨਃ ਔਰੋਂ ਕੋ (ਛਲੈ) ਛਲ ਲੇਤੀ ਹੈ। ਪੁਨਃ ਕਿਸੀ ਕਟਾਰਾਦਿ ਸਸਤ੍ਰ ਕਰ ਕੇ ਤਿਸ ਕਾ ਘਾਤੁ ਭੀ ਕੋਈ ਨਹੀਂ ਕਰ ਸਕਤਾ ਹੈ॥☬ਪ੍ਰਸ਼ਨ: ਜੇਕਰ ਮਾਯਾ ਅਛਲੁ ਹੈ, ਪੁਨਃ ਔਰੋਂ ਕੋ ਛਲ ਲੇਤੀ ਹੈ, ਤੋ ਪਰਮੇਸ੍ਵਰ ਕੋ ਭੀ ਛਲ ਲੇਤੀ ਹੋਂਵੇਗੀ?☬ਉੱਤਰ:
Prof. Sahib Singhਅਛਲ ਮਾਇਆ-ਜਿਸ ਨੂੰ ਕੋਈ ਛਲਣ ਦਾ ਜਤਨ ਕਰੇ ਤਾਂ ਛਲੀ ਨਹੀਂ ਜਾਂਦੀ, ਜਿਸ ਨੂੰ ਕਿਸੇ ਦੀ ਕਟਾਰ ਕੋਈ ਜ਼ਖ਼ਮ ਨਹੀਂ ਕਰ ਸਕਦੀ (ਜਿਸ ਨੂੰ ਕੋਈ ਮਾਰ-ਮੁਕਾ ਨਹੀਂ ਸਕਦਾ) ਦੇ ਅੱਗੇ ਲੋਭੀ ਜੀਵ ਦਾ ਮਨ ਡੋਲ ਜਾਂਦਾ ਹੈ।

ਪਦ ਅਰਥ ਅਛਲ = ਜੋ ਛਲੀ ਨਾ ਜਾ ਸਕੇ, ਜਿਸ ਨੂੰ ਕੋਈ ਠੱਗ ਨਾ ਸਕੇ। ਨ ਛਲੈ = ਨਹੀਂ ਠੱਗੀ ਜਾਂਦੀ, ਧੋਖਾ ਨਹੀਂ ਖਾਦੀ। ਛਲਾਈ ਨਹ ਛਲੈ = ਜੇ ਕੋਈ ਛਲਣ ਦਾ ਯਤਨ ਕਰੇ ਭੀ, ਤਾਂ ਉਹ ਛਲੀ ਨਹੀਂ ਜਾ ਸਕਦੀ। ਘਾਉ = ਜ਼ਖ਼ਮ।

SikhNet (Spanish)Ni Maya la gran embustera, ni la daga de la lujuria, pueden lastimar o engañar al que vive en la Voluntad de Dios.

ਜਿਉ ਸਾਹਿਬੁ ਰਾਖੈ. ਤਿਉ ਰਹੈ; ਇਸੁ ਲੋਭੀ ਕਾ ਜੀਉ, ਟਲ ਪਲੈ ॥੧॥

jiau saahib raakhai. tiau rahai; is lobhee kaa jeeo, ttal palai |1| Ang 25

Sant Singh KhalsaAs our Lord and Master keeps us, so do we exist. The soul of this greedy person is tossed this way and that. ||1||
Manmohan SinghAs the Lord keeps it, so does it live. (under its influence,) the mind of this greedy man is tossed about.
Manmohan Singh (Punjabi)ਜਿਵੇ ਸੁਆਮੀ ਇਸ ਨੂੰ ਰਖਦਾ ਹੈ, ਇਹ ਉਵੇ ਹੀ ਰਹਿੰਦੀ ਹੈ। (ਇਸ ਦੇ ਅਸਰ ਹੇਠਾਂ) ਇਸ ਲਾਲਚੀ-ਬੰਦੇ ਦਾ ਮਨ ਡਿੱਕੋ-ਡੋਲੇ ਖਾਂਦਾ ਹੈ।
Fareedkot Teekaਜਿਸ ਪ੍ਰਕਾਰ ਮਾਲਕੁ ਰਾਖਤਾ ਹੈ, ਤੈਸੇ ਹੀ ਰਹਿਤੀ ਹੈ, ਕ੍ਯੋਂਕਿ ਸੁਤੰਤ੍ਰ ਨਹੀਂ ਹੈ। ਇਸ ਜੀਵ ਲੋਭੀ ਕਾ ਮਨੁ ਮਾਇਆ ਕਰ ਕੇ ਵਾਹਿਗੁਰੂ ਸੇ (ਟਲ ਪਲੈ) ਪਲ ਮੇਂ ਟਲ ਕੇ ਕ੍ਯਾ ਅਲਸਾਇ ਕਰ ਕੇ, ਮਾਯਾ ਮੇਂ ਲਗ ਜਾਤਾ ਹੈ। ਵਾ ਮਾਯਾ ਕੋ ਪਲ ਪਲ ਮੇਂ ਟਲਕਤਾ, ਕਿਆ ਜਾਤਾ ਹੈ॥੧॥☬ਪ੍ਰਸ਼ਨ:
Prof. Sahib Singhਮਾਲਕ ਪ੍ਰਭੂ ਦੀ ਰਜ਼ਾ ਇਸੇ ਤਰ੍ਹਾਂ ਦੀ ਹੈ (ਭਾਵ, ਜਗਤ ਵਿਚ ਨਿਯਮ ਹੀ ਇਹ ਹੈ ਕਿ ਜਿਥੇ ਨਾਮ ਨਹੀਂ, ਉਥੇ ਮਨ ਮਾਇਆ ਅੱਗੇ ਡੋਲ ਜਾਂਦਾ ਹੈ) ॥੧॥

ਪਦ ਅਰਥ ਸਾਹਿਬੁ = ਮਾਲਕ ਪ੍ਰਭੂ। ਟਲਪਲੈ = ਡੋਲਦਾ ਹੈ॥੧॥

SikhNet (Spanish)Pero el hombre cada vez añora y tiene hambre de más y más. (1)

ਬਿਨੁ ਤੇਲ; ਦੀਵਾ ਕਿਉ ਜਲੈ ॥੧॥ ਰਹਾਉ ॥

bin tel; deevaa kiau jalai |1| rahaau | Ang 25

Sant Singh KhalsaWithout the oil, how can the lamp be lit? ||1||Pause||
Manmohan SinghWithout oil how can the lamp be lighted? Pause.
Manmohan Singh (Punjabi)ਤੇਲ ਤੋਂ ਬਿਨਾ ਦੀਵਾ ਕਿੇਵ ਬਲ ਸਕਦਾ ਹੈ? ਠਹਿਰਾਉ।
Fareedkot Teekaਬਾਹਰ ਕੇ ਤੇਲ ਸੇ ਬਿਨੁ ਦੀਵਾ ਕੈਸੇ ਜਲੇ ਹੈ ਔਰੁ ਵਹ ਤੇਲ ਤਥਾ ਬਾਤੀ ਕੌਨੁ ਹੈ, ਜੋ ਮਾਇਕ ਅੰਧਕਾਰ ਕੋ ਦੂਰ ਕਰੈ, ਸੋ ਕਹੋ? ॥੧॥ ਰਹਾਉ ॥☬ਉੱਤਰ:
Prof. Sahib Singh(ਸਿਮਰਨ ਦੇ) ਤੇਲ ਤੋਂ ਬਿਨਾ (ਆਤਮਕ ਜੀਵਨ ਦਾ) ਦੀਵਾ ਕਿਵੇਂ ਟਹਕਦਾ ਰਹਿ ਸਕੇ? (ਮਾਇਆ- ਮੋਹ ਦੀ ਹਨੇਰੀ ਦੇ ਝੋਂਕੇ ਜਿੰਦ ਨੂੰ ਅਡੋਲ ਨਹੀਂ ਰਹਿਣ ਦੇਂਦੇ)॥੧॥ਰਹਾਉ॥

ਪਦ ਅਰਥ ਕਿਉ ਜਲੈ = ਬਲਦਾ ਨਹੀਂ ਰਹਿ ਸਕਦਾ॥੧॥ਰਹਾਉ॥

SikhNet (Spanish)Sin aceite, ¿cómo puede uno encender la lámpara?

ਪੋਥੀ ਪੁਰਾਣ; ਕਮਾਈਐ ॥

pothee puraan; kamaaeeai | Ang 25

Sant Singh KhalsaLet the reading of your prayer book be the oil,
Manmohan SinghLet the practise of reciting the religious booms
Manmohan Singh (Punjabi)ਧਾਰਮਕ ਗ੍ਰੰਥਾਂ ਦੇ ਪਾਠ ਦੇ ਅਭਿਆਸ ਦਾ
Fareedkot Teeka(ਪੋਥੀ) ਸਿੰਮ੍ਰਤੀਆਂ ਤਥਾ ਪੌਰਾਣਾਦਿਕੋਂ ਕੇ ਸਿਧਾਂਤ ਕੋ (ਕਮਾਈਐ) ਧਾਰਨੁ ਕਰੀਏ, ਭਾਵ ਏਹ ਕਿ ਨਿਸਕਾਮ ਕਰਮ ਔਰੁ ਉਪਾਸਨਾ ਕੋ ਕਰੀਏ॥
Prof. Sahib Singhਧਰਮ ਪੁਸਤਕਾਂ ਅਨੁਸਾਰ ਜੀਵਨ ਬਣਾਈਏ (-ਇਹ ਹੋਵੇ ਤੇਲ),

ਪਦ ਅਰਥ ਕਮਾਈਐ = ਕਮਾਈ ਕਰੀਏ, ਜੀਵਨ ਬਣਾਈਏ।

SikhNet (Spanish)Deja que la lectura de tus libros sagrados sea el aceite,

ਭਉ ਵਟੀ; ਇਤੁ ਤਨਿ ਪਾਈਐ ॥

bhau vattee; it tan paaeeai | Ang 25

Sant Singh KhalsaAnd let the Fear of God be the wick for the lamp of this body.
Manmohan Singhbe the oil and the fear of of Lord be the wick of this body (lamp).
Manmohan Singh (Punjabi)ਤੇਲ ਅਤੇ ਸੁਆਮੀ ਦੇ ਡਰ ਦੀ ਬੱਤੀ ਇਸ ਦੇਹਿ (ਦੇ ਦੀਵੇ) ਵਿੱਚ ਪਾ।
Fareedkot Teekaਏਹਿ ਤੋ ਭਯਾ ਤੇਲੁ, (ਭਉ) ਵਾਹਿਗੁਰੂ ਕਾ ਜੋ ਭੈ ਹੈ, ਸੋਈ ਭਈ ਬਾਤੀ, ਸਰੀਰ ਰੂਪੀ ਦੀਪਕ ਮੇਂ ਲਗਾਵਨਾ ਕਰੀਏ। ਭਾਵ ਏਹਿ ਸਰੀਰ ਮੇਂ ਪਰਮੇਸਰ ਦਾ ਭਉ ਧਾਰਨ ਕਰੀਏ॥
Prof. Sahib Singhਪਰਮਾਤਮਾ ਦਾ ਡਰ-ਇਹ ਸਰੀਰ (-ਦੀਵੇ) ਵਿਚ ਵੱਟੀ ਪਾ ਦੇਈਏ,

ਪਦ ਅਰਥ ਇਤੁ = ਇਸ ਵਿਚ। ਤਨਿ = ਤਨ ਵਿਚ। ਇਤੁ ਤਨਿ = ਇਸ ਤਨ ਵਿਚ।

SikhNet (Spanish)and let the Fear of God be the wick for the lamp of this body.

ਸਚੁ ਬੂਝਣੁ; ਆਣਿ ਜਲਾਈਐ ॥੨॥

sach boojhan; aan jalaaeeai |2| Ang 25

Sant Singh KhalsaLight this lamp with the understanding of Truth. ||2||
Manmohan SinghLight this lamp with the fire of the knowledge of the Truth.
Manmohan Singh (Punjabi)ਸੱਚ ਦੇ ਗਿਆਨ ਦੀ ਅੱਗ ਨਾਲ ਇਸ ਦੀਵੇ ਨੂੰ ਬਾਲ।
Fareedkot Teeka(ਸਚੁ) ਬ੍ਰਹਮ ਸ੍ਵਰੂਪ ਕਾ ਜੋ (ਬੂਝਣੁ) ਜਾਨਣਾ ਹੈ, ਗੁਰੋਂ ਸੇ (ਆਣਿ) ਲਿਆ ਕਰ ਕੇ ਏਹ ਅਗਨੀ ਪ੍ਰਜੁਲਤ ਕਰੀਏ॥੨॥
Prof. Sahib Singhਪਰਮਾਤਮਾ ਨਾਲ ਡੂੰਘੀ ਸਾਂਝ (-ਇਹ ਅੱਗ) ਲਿਆ ਕੇ ਬਾਲੀਏ ॥੨॥

ਪਦ ਅਰਥ ਸਚੁ ਬੂਝਣੁ = ਸਚ ਨੂੰ ਸਮਝਣਾ, ਸਦਾ-ਥਿਰ ਪ੍ਰਭੂ ਨਾਲ ਸਾਂਝ ਪਾਣੀ। ਆਣਿ = ਲਿਆ ਕੇ॥੨॥

SikhNet (Spanish)Y que el Miedo de Dios sea la mecha para la lámpara de este cuerpo.

ਇਹੁ ਤੇਲੁ; ਦੀਵਾ ਇਉ ਜਲੈ ॥

eihu tel; deevaa iau jalai | Ang 25

Sant Singh KhalsaUse this oil to light this lamp.
Manmohan SinghWith this oil thus shall(thy) lamp burn.
Manmohan Singh (Punjabi)ਇਸ ਤੇਲ ਨਾਲ ਇੰਞ (ਤੇਰਾ) ਦੀਵਾ ਬਲੇਗਾ।
Fareedkot Teekaਪੂਰਬੋਕਤ ਪੋਥੀ ਪੌਰਾਣ ਦ੍ਵਾਰਾ ਕਰਮੁ ਉਪਾਸਨਾ ਰੂਪੁ ਏਹ ਤੋ ਹੈ ਤੇਲੁ, ਔਰੁ ਭੈ ਰੂਪੀ ਹੈ ਬਾਤੀ, ਔਰੁ ਬਬੇਕ ਰੂਪੀ ਹੈ ਅਗਨੀ। ਹੇ ਭਾਈ! ਗ੍ਯਾਨ ਰੂਪੀ ਦੀਪਕੁ ਐਸੇ ਪ੍ਰਕਾਸਤਾ ਹੈ॥
Prof. Sahib Singhਇਹ ਨਾਮ-ਤੇਲ ਹੋਵੇ, ਤਾਹੀਏਂ ਇਹ ਜੀਵਨ ਦਾ ਦੀਵਾ ਟਹਕਦਾ ਹੈ।
SikhNet (Spanish)y enciende la lámpara con el Entendimiento de la Verdad.

ਕਰਿ ਚਾਨਣੁ; ਸਾਹਿਬ ਤਉ ਮਿਲੈ ॥੧॥ ਰਹਾਉ ॥

kar chaanan; saahib tau milai |1| rahaau | Ang 25

Sant Singh KhalsaLight it, and meet your Lord and Master. ||1||Pause||
Manmohan SinghMake such light and then shalt thou meet the Lord. Pause.
Manmohan Singh (Punjabi)ਅਜੇਹਾ ਚਾਨਣ ਕਰ, ਤਦ ਤੂੰ ਸੁਆਮੀ ਨੂੰ ਮਿਲ ਪਵੇਗਾ। ਠਹਿਰਾਉ।
Fareedkot Teekaਹੇ ਪ੍ਯਾਰੇ! ਇਸ ਰੀਤਿ ਸੇ (ਚਾਨਣ) ਰਿਦੈ ਮੇਂ ਪ੍ਰਕਾਸੁ ਕਰੁ, ਤਬ ਸਾਹਿਬ ਮਿਲੇਗਾ॥੧॥ ਰਹਾਉ ॥
Prof. Sahib Singh(ਹੇ ਭਾਈ!) ਪ੍ਰਭੂ ਦੇ ਨਾਮ ਦਾ ਚਾਨਣ ਕਰ, ਤਦੋਂ ਹੀ ਮਾਲਕ-ਪ੍ਰਭੂ ਦਾ ਦਰਸ਼ਨ ਹੁੰਦਾ ਹੈ ॥੧॥ ਰਹਾਉ ॥
SikhNet (Spanish)Así encontrarás a tu Señor y Maestro. (1-Pausa)

ਇਤੁ ਤਨਿ; ਲਾਗੈ ਬਾਣੀਆ ॥

eit tan; laagai baaneea | Ang 25

Sant Singh KhalsaThis body is softened with the Word of the Guru's Bani;
Manmohan SinghWhen the Word (of His Name) softens this body soul,
Manmohan Singh (Punjabi)ਜਦ (ਨਾਮ ਰੂਪੀ) ਬਾਣੀ ਇਸ ਦੇਹ-ਆਤਮਾ ਨੂੰ ਮੋਮ ਕਰ ਦਿੰਦੀ ਹੈ,
Fareedkot Teekaਹੇ ਭਾਈ! ਇਸ ਸਰੀਰ ਕੋ ਜਮ ਰੂਪੀ ਬਾਣੀਆ (ਲਾਗੈ) ਮਾਰਤਾ ਹੈ। ਭਾਵ ਇਹ ਕਿ ਬਾਣੀਆ ਜਾਤੀ ਲੇਖੈ ਮੇਂ ਚਤੁਰ ਹੋਤੀ ਹੈ, ਤੈਸੇ ਹੀ ਜਮ ਕੋ ਸਮਝਨਾ। ਵਾ (ਤਨਿ) ਕ੍ਯਾ ਸੂਖ੍ਯਮ ਮਨੁ, ਤਿਸ ਕੋ (ਬਾਣੀਆ) ਕਾਨੀਆ, ਭਾਵ ਏਹਿ ਕਿ ਮਨ ਕੋ ਬਾਸਨਾ ਰੂਪੀ ਕਾਨੀਆ ਲਗ ਰਹੀ ਹੈਂ, ਤਬ ਜੀਵ ਕੋ ਸੁਖ ਕੈਸੇ ਪ੍ਰਾਪਤ ਹੋਵੈ। ਵਾ (ਤਨਿ) ਸੂਖਮ ਤਨ, ਭਾਵ ਅੰਤਸਕਰਣ ਵਿਖੇ ਗੁਰਾਂ ਕੇ ਵਾਕਾਂ ਰੂਪੀ ਬਾਣ ਲਗਣਾ॥
Prof. Sahib Singh(ਜਿਸ ਮਨੁੱਖ ਨੂੰ) ਇਸ ਸਰੀਰ ਵਿਚ ਗੁਰੂ ਦਾ ਉਪਦੇਸ਼ ਅਸਰ ਕਰਦਾ ਹੈ,

ਪਦ ਅਰਥ ਬਾਣੀਆ = ਗੁਰੂ ਦੀ ਬਾਣੀ। ਲਾਗੈ = ਅਸਰ ਕਰੇ।

SikhNet (Spanish)El cuerpo se ablanda con la Palabra del Bani del Guru

ਸੁਖੁ ਹੋਵੈ; ਸੇਵ ਕਮਾਣੀਆ ॥

sukh hovai; sev kamaaneea | Ang 25

Sant Singh Khalsayou shall find peace, doing seva (selfless service).
Manmohan Singhand service is performed happiness is obtained.6
Manmohan Singh (Punjabi)ਅਤੇ ਘਾਲ ਕਮਾਈ ਜਾਂਦੀ ਹੈ ਤਾਂ ਸੁਖ ਪਾਈਦਾ ਹੈ।
Fareedkot Teekaਔਰੁ ਸਾਧੋਂ ਕੀ ਸੇਵਾ ਕਮਾਵਨੀ ਕਰੇ ਤਾਂ ਸੁਖੁ ਹੋਵੇਗਾ॥
Prof. Sahib Singh(ਪ੍ਰਭੂ ਦੀ) ਸੇਵਾ ਕਰਨ ਨਾਲ (ਸਿਮਰਨ ਕਰਨ ਨਾਲ) ਉਸ ਨੂੰ ਆਤਮਕ ਆਨੰਦ ਮਿਲਦਾ ਹੈ,
SikhNet (Spanish)y haciendo Seva, servicio sin recompensa, encontrarás la Paz.

ਸਭ ਦੁਨੀਆ; ਆਵਣ ਜਾਣੀਆ ॥੩॥

sabh duneea; aavan jaaneea |3| Ang 26

Sant Singh KhalsaAll the world continues coming and going in reincarnation. ||3||
Manmohan SinghAll the world continues coming and going.
Manmohan Singh (Punjabi)ਸਾਰਾ ਜਗ ਆਉਂਦਾ ਤੇ ਜਾਂਦਾ ਰਹਿੰਦਾ ਹੈ।
Fareedkot Teekaਸਭ ਸ੍ਰਿਸ੍ਟੀ ਆਵਨੇ ਜਾਵਨੇ ਵਾਲੀ ਹੈ॥੩॥
Prof. Sahib Singhਜਗਤ ਉਸ ਨੂੰ ਨਾਸਵੰਤ ਦਿੱਸਦਾ ਹੈ ॥੩॥
SikhNet (Spanish)El hombre vive atrapado en la rueda de la trasmigración. (3)

ਵਿਚਿ ਦੁਨੀਆ; ਸੇਵ ਕਮਾਈਐ ॥

vich duneea; sev kamaaeeai | Ang 26

Sant Singh KhalsaIn the midst of this world, do seva,
Manmohan SinghIn this world perform Lord's service.
Manmohan Singh (Punjabi)ਇਸ ਸੰਸਾਰ ਅੰਦਰ ਸੁਆਮੀ ਦੀ ਚਾਕਰੀ ਕਰ।
Fareedkot Teekaਬੀਚ (ਦੁਨੀਆ) ਸੰਸਾਰ ਕੇ ਸਾਧੋਂ ਕੀ ਸੇਵਾ ਕਰੀਏ॥
Prof. Sahib Singh(ਹੇ ਭਾਈ!) ਦੁਨੀਆ ਵਿਚ (ਆ ਕੇ) ਪ੍ਰਭੂ ਦੀ ਸੇਵਾ (ਸਿਮਰਨ) ਕਰਨੀ ਚਾਹੀਦੀ ਹੈ।
SikhNet (Spanish)El hombre vive atrapado en la rueda de la trasmigración.

ਤਾ ਦਰਗਹ; ਬੈਸਣੁ ਪਾਈਐ ॥

taa daragah; baisan paaeeai | Ang 26

Sant Singh Khalsaand you shall be given a place of honor in the Court of the Lord.
Manmohan SinghThen, (shalt thou) get a seat in Masters Court,
Manmohan Singh (Punjabi)ਤਾਂ (ਤੈਨੂੰ) ਮਾਲਕ ਦੇ ਦਰਬਾਰ ਵਿੱਚ ਬੈਠਨ ਦੀ ਥਾਂ ਮਿਲੇਗੀ।
Fareedkot Teekaਤਾਂ ਵਾਹਿਗੁਰੂ ਕੀ ਸਭਾ ਮੇਂ ਆਦਰ ਸੇ ਬੈਠਨਾ ਪਾਈਤਾ ਹੈ॥
Prof. Sahib Singhਤਦੋਂ ਹੀ ਉਸ ਦੀ ਹਜ਼ੂਰੀ ਵਿਚ ਬੈਠਣ ਨੂੰ ਥਾਂ ਮਿਲਦਾ ਹੈ।

ਪਦ ਅਰਥ ਬੈਸਣੁ = ਬੈਠਣ ਦੀ ਥਾਂ।

SikhNet (Spanish)Aquél que se dedica al servicio de su prójimo en este mundo, logra un Sitio de Honor en la Corte del Señor.

ਕਹੁ ਨਾਨਕ; ਬਾਹ ਲੁਡਾਈਐ ॥੪॥੩੩॥

kahu naanak; baah luddaaeeai |4|33| Ang 26

Sant Singh KhalsaSays Nanak, swing your arms in joy! ||4||33||
Manmohan Singhand swing thy arm (happily) says Nanak.
Manmohan Singh (Punjabi)(ਅਤੇ ਤੂੰ ਖੁਸ਼ੀ ਨਾਲ) ਆਪਦੀ ਭੁਜਾ ਉਲਾਰੇਗਾ, ਗੁਰੂ ਜੀ ਆਖਦੇ ਹਨ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਤਬ (ਬਾਹ ਲੁਡਾਈਐ) ਮਸਤ ਹੋ ਕੇ ਭੁਜਾ ਝੁਲਾਇ ਕਰਿ ਚਲੀਏ ਹੈ, ਭਾਵ ਏਹਿ ਕਿ ਨਿਰਭੈ ਹੋਈਤਾ ਹੈ॥੪॥੩੩॥☬ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਨੇ ਮਨ ਕੇ ਪਰਥਾਇ ਸਬਦ ਉਚਾਰਨ ਕੀਏ ਹੈਂ:
Prof. Sahib Singhਨਾਨਕ ਆਖਦਾ ਹੈ- (ਸਿਮਰਨ ਦੀ ਬਰਕਤਿ ਨਾਲ) ਬੇ-ਫ਼ਿਕਰ ਹੋ ਜਾਈਦਾ ਹੈ। (ਕੋਈ ਚਿੰਤਾ-ਸੋਗ ਨਹੀਂ ਵਿਆਪਦਾ) ॥੪॥੩੩॥

ਪਦ ਅਰਥ ਬਾਹ ਲੁਡਾਈਐ = ਬੇ-ਫ਼ਿਕਰ ਹੋ ਜਾਈਦਾ ਹੈ॥੪॥

* ਨੋਟ: ਸਿਰੀ ਰਾਗੁ ਵਿਚ ਗੁਰੂ ਨਾਨਕ ਦੇਵ ਜੀ ਦੇ ਇਹ ੩੩ ਸ਼ਬਦ ਹਨ।

SikhNet (Spanish)Nanak, sólo así vive uno en la Dicha Eterna. (4-33)
Answers quote the Granth verbatim with Ang citations. AI commentary is not Gurbani and not a religious ruling.