ਪਉੜੀ ॥
paurree |
Sant Singh KhalsaPauree:
Manmohan SinghPauri.
Manmohan Singh (Punjabi)ਪਉੜੀ।
SikhNet (Spanish)Pauri.
ਦੋਵੈ ਤਰਫਾ ਉਪਾਇ; ਇਕੁ ਵਰਤਿਆ ॥
dovai tarafaa upaae; ik varatiaa |
Sant Singh KhalsaThe One Lord created both sides and pervades the expanse.
Manmohan SinghCreating both the sides, He, the One Lord, is pervading both.
Manmohan Singh (Punjabi)ਦੋਨਾਂ ਹੀ ਪਾਸਿਆਂ ਨੂੰ ਰੱਚ ਕੇ ਉਹ, ਇਕ ਸੁਆਮੀ ਦੋਨਾਂ ਅੰਦਰ ਵਿਆਪਕ ਹੋ ਰਿਹਾ ਹੈ।
Fareedkot Teekaਗੁਰਮੁਖ ਔ ਮਨਮੁਖ ਦੋਨੋਂ ਤਰਫਾਂ ਉਤਪਤ ਕਰ ਕੇ ਸਭ ਮੇਂ ਇਕ ਵਾਹਿਗੁਰੂ ਹੀ ਵਰਤ ਰਹਾ ਹੈ॥
Prof. Sahib Singh('ਗੁਰਮੁਖ' ਤੇ 'ਮਨਮੁਖ') ਦੋਹਾਂ ਕਿਸਮਾਂ ਦੇ ਜੀਵ ਪੈਦਾ ਕਰ ਕੇ (ਦੋਹਾਂ ਵਿਚ) ਪ੍ਰਭੂ ਆਪ ਮੌਜੂਦ ਹੈ,ਪਦ ਅਰਥ ਤਰਫਾ = ਧੜੇ ('ਗੁਰਮੁਖ' ਤੇ 'ਮਨਮੁਖ' ਜਿਨ੍ਹਾਂ ਦਾ ਜ਼ਿਕਰ ਪਿਛਲੀ ਪਉੜੀ ਵਿਚ ਆਇਆ ਹੈ)।
SikhNet (Spanish)El Señor creó ambos lados y prevalece en la Expansión.
ਬੇਦ ਬਾਣੀ ਵਰਤਾਇ; ਅੰਦਰਿ ਵਾਦੁ ਘਤਿਆ ॥
bed baanee varataae; andar vaad ghatiaa |
Sant Singh KhalsaThe words of the Vedas became pervasive, with arguments and divisions.
Manmohan SinghSpreading the gospel of the Vedas he has brought about strife between the two.
Manmohan Singh (Punjabi)ੇਵੇਦਾਂ ਦੇ ਕਥਨ ਨੂੰ ਵਿਸਥਾਰ ਕੇ ਉਸ ਨੇ ਦੋਨਾ ਦੇ ਵਿਚਕਾਰ ਝਗੜਾ ਪਾ ਦਿਤਾ ਹੈ।
Fareedkot Teekaਬੇਦ ਬਾਣੀ ਕੋ ਬਰਤਾਇ ਕਰ ਕੇ ਤਿਨ ਕੇ ਅੰਤਰ (ਵਾਦੁ) ਝਗੜਾ ਪਾਇ ਦੀਆ ਹੈ, ਭਾਵ ਭਿੰਨ ਭਿੰਨ ਮਤ ਕਰ ਦੀਏ ਹੈਂ॥
Prof. Sahib Singhਧਾਰਮਿਕ ਉਪਦੇਸ਼ (=ਬੇਦ ਬਾਣੀ) ਭੀ ਉਸ ਨੇ ਆਪ ਹੀ ਕੀਤਾ ਹੈ (ਤੇ ਇਸ ਤਰ੍ਹਾਂ 'ਗੁਰਮੁਖ' ਤੇ 'ਮਨਮੁਖ' ਦੇ ਅੰਦਰ 'ਵਿਚਾਰ' ਵਖੋ-ਵੱਖਰੇ ਪਾ ਕੇ, ਦੋਹਾਂ ਧਿਰਾਂ ਦੇ) ਅੰਦਰ ਝਗੜਾ ਭੀ ਆਪ ਹੀ ਪਾਇਆ ਹੈ।ਪਦ ਅਰਥ ਵਾਦੁ = ਝਗੜਾ।
SikhNet (Spanish)Las palabras de los Vedas se volvieron dañinas por los argumentos y divisiones.
ਪਰਵਿਰਤਿ ਨਿਰਵਿਰਤਿ ਹਾਠਾ ਦੋਵੈ; ਵਿਚਿ ਧਰਮੁ ਫਿਰੈ ਰੈਬਾਰਿਆ ॥
paravirat niravirat haatthaa dovai; vich dharam firai raibaariaa |
Sant Singh KhalsaAttachment and detachment are the two sides of it; Dharma, true religion, is the guide between the two.
Manmohan SinghAttachment and department are the two sides and it is the faith that discriminates between the two.
Manmohan Singh (Punjabi)ਪਕੜ ਅਤੇ ਤਿਆਗ ਦੇ ਪਾਸੇ ਹਨ ਅਤੇ ਈਮਾਨ ਦੋਨਾਂ ਦੇ ਵਿਚਕਾਰ ਨਿਰਣੇ ਕਰਨ ਵਾਲਾ ਹੈ।
Fareedkot Teekaਪਰਵਿਰਤਿ ਨਿਰਵਿਰਤਿ, ਭਾਵ ਮਨਮੁਖੋਂ ਮੇਂ ਪ੍ਰਵਿਰਤੀ ਔਰ ਗੁਰਮੁਖੋਂ ਮੇਂ ਨਿਰਵਿਰਤੀ ਏਹ ਦੋਨੋਂ (ਹਾਠਾ) ਧਿਰਾਂ ਉਪਾਈਆਂ ਹੈਂ, ਅਰ ਧਰਮ ਔ ਅਧਰਮ ਸੋ ਦੋਨੋਂ ਕੇ ਬੀਚ (ਰੈਬਾਰਿਆ) ਵਕੀਲ ਫਿਰਤਾ ਹੈ॥
Prof. Sahib Singhਜਗਤ ਦੇ ਧੰਧਿਆਂ ਵਿਚ ਖਚਿਤ ਹੋਣਾ ਤੇ ਜਗਤ ਤੋਂ ਨਿਰਲੇਪ ਰਹਿਣਾ-ਇਹ ਦੋਵੇਂ ਪਾਸੇ ਉਸ ਨੇ ਆਪ ਹੀ ਬਣਾ ਦਿੱਤੇ ਹਨ ਤੇ ਆਪ ਹੀ 'ਧਰਮ' (-ਰੂਪ ਹੋ ਕੇ ਦੋਹਾਂ ਵਿਚ) ਵਿਚੋਲਾ ਬਣਿਆ ਹੋਇਆ ਹੈ;ਪਦ ਅਰਥ ਪਰਵਿਰਤਿ = ਦੁਨੀਆ ਵਿਚ ਮਨ ਦਾ ਫਸ ਜਾਣਾ। ਨਿਰਵਿਰਤਿ = ਦੁਨੀਆ ਵਲੋਂ ਮਨ ਵੱਖਰਾ ਰਹਿਣਾ। ਹਾਠਾ = ਤਰਫ਼ਾਂ, ਪਾਸੇ। ਰੈਬਾਰਿਆ = ਰਹਬਰ, ਵਿਚੋਲਾ।
SikhNet (Spanish)El apego y el desapego corresponden a los dos lados de esto.
ਮਨਮੁਖ ਕਚੇ ਕੂੜਿਆਰ; ਤਿਨੑੀ ਨਿਹਚਉ ਦਰਗਹ ਹਾਰਿਆ ॥
manamukh kache koorriaar; tinaee nihchau daragah haariaa |
Sant Singh KhalsaThe self-willed manmukhs are worthless and false. Without a doubt, they lose in the Court of the Lord.
Manmohan SinghFalse and worthless are the egocentrics, Verily lose they in the Lord's court.
Manmohan Singh (Punjabi)ਝੂਠੇ ਅਤੇ ਨਿਕੰਮੇ ਹਨ ਮਨਮਤੀਏ। ਪ੍ਰਭੂ ਦੇ ਦਰਬਾਰ ਅੰਦਰ ਉਹ ਨਿਸਚਿਤ ਹੀ ਹਾਰ ਜਾਂਦੇ ਹਨ।
Fareedkot Teekaਮਨਮੁਖ ਜੋ ਕਚੇ ਅਰ ਝੂਠੇ ਹੈਂ ਤਿਨੋਂ ਨੇ ਨਿਸਚ੍ਯ ਕਰ ਦਰਗਾਹ ਮੇਂ ਆਪਣੇ ਦਾਵੇ ਕੋ ਵਾ ਮਨੁਖ ਜਨਮ ਕੋ ਹਾਰਿਆ ਹੈ॥
Prof. Sahib Singhਪਰ, ਮਨ ਦੇ ਪਿੱਛੇ ਤੁਰਨ ਵਾਲੇ ਮੂਰਖ ਕੂੜ ਦੇ ਵਪਾਰੀ ਹਨ ਉਹ ਜ਼ਰੂਰ ਪ੍ਰਭੂ ਦੀ ਦਰਗਾਹ ਵਿਚ ਬਾਜ਼ੀ ਹਾਰ ਜਾਂਦੇ ਹਨ।
SikhNet (Spanish)El Dharma, la Verdadera Religión, es la Guía. Los soberbios Manmukjs son falsos y no tienen valor, y sin duda son derrotados en la Corte del Señor.
ਗੁਰਮਤੀ ਸਬਦਿ ਸੂਰ ਹੈ; ਕਾਮੁ ਕ੍ਰੋਧੁ ਜਿਨੑੀ ਮਾਰਿਆ ॥
guramatee sabad soor hai; kaam krodh jinaee maariaa |
Sant Singh KhalsaThose who follow the Guru's Teachings are the true spiritual warriors; they have conquered sexual desire and anger.
Manmohan SinghThey, who practice the Guru's instruction are the Lord's warriors, who have stilled their lust and wrath.
Manmohan Singh (Punjabi)ਜੋ ਗੁਰਾਂ ਦੇ ਉਪਦੇਸ਼ ਦੀ ਕਮਾਈ ਕਰਦੇ ਹਨ ਉਹ ਪ੍ਰਭੂ ਦੇ ਯੋਧੇ ਹਨ, ਜਿਨ੍ਹਾਂ ਨੇ ਆਪਣੇ ਭੋਗ-ਬਿਲਾਸ ਅਤੇ ਗੁੱਸੇ ਨੂੰ ਮਾਰ ਸੁੱਟਿਆ ਹੈ।
Fareedkot Teekaਜਿਨੋਂ ਨੇ ਕਾਮ, ਕ੍ਰੋਧਾਦਿਕ ਸਤ੍ਰੂਓਂ ਕੋ ਮਾਰਾ ਹੈ, ਸੋ ਗੁਰਮਤੀਏ ਸਬਦ ਕਰ ਸੂਰਮੇ ਹੈਂ॥
Prof. Sahib Singhਜਿਨ੍ਹਾਂ ਨੇ ਗੁਰੂ ਦੀ ਮੱਤ ਦਾ ਆਸਰਾ ਲਿਆ ਉਹ ਗੁਰ-ਸ਼ਬਦ ਦੀ ਬਰਕਤਿ ਨਾਲ ਸੂਰਮੇ ਬਣ ਗਏ ਕਿਉਂਕਿ ਉਹਨਾਂ ਕਾਮ ਤੇ ਕ੍ਰੋਧ ਜਿੱਤ ਲਿਆ;ਪਦ ਅਰਥ ਸੂਰ = ਸੂਰਮੇ।
SikhNet (Spanish)Quiénes siguen las Enseñanzas del Guru son los Verdaderos Guerreros Espirituales,
ਸਚੈ ਅੰਦਰਿ ਮਹਲਿ; ਸਬਦਿ ਸਵਾਰਿਆ ॥
sachai andar mehal; sabad savaariaa |
Sant Singh KhalsaThey enter into the True Mansion of the Lord's Presence, embellished and exalted by the Word of the Shabad.
Manmohan SinghThey, who are, embellished with the Name, enter into the True Lord's mansion.
Manmohan Singh (Punjabi)ਜੋ ਨਾਮ ਨਾਲ ਸ਼ਸ਼ੋਭਤ ਹੋਏ ਹਨ, ਉਸ ਸੱਚੇ ਸਾਈਂ ਦੇ ਮੰਦਰ ਦੇ ਵਿੱਚ ਪ੍ਰਵੇਸ਼ ਕਰ ਜਾਂਦੇ ਹਨ।
Fareedkot Teekaਜਿਨੋਂ ਨੇ ਗੁਰ ਸਬਦ ਕਰ ਮਨ ਕੋ ਸਵਾਰਿਆ ਹੈ, ਸੋ ਸਚੇ (ਮਹਲਿ) ਸ੍ਵਰੂਪ ਕੇ ਅਨੰਦ ਕੋ ਪ੍ਰਾਪਤਿ ਹੂਏ ਹੈਂ॥
Prof. Sahib Singhਉਹ ਗੁਰ-ਸ਼ਬਦ ਦੀ ਰਾਹੀਂ ਸੱਚੇ ਪ੍ਰਭੂ ਦੀ ਹਜ਼ੂਰੀ ਵਿੱਚ ਸੁਰਖ਼ਰੂ ਹੋ ਗਏ।ਪਦ ਅਰਥ ਮਹਲਿ = ਹਜ਼ੂਰੀ ਵਿਚ। ਸਵਾਰਿਆ = ਸੁਰਖ਼ਰੂ ਹੋ ਗਏ
SikhNet (Spanish)pues han conquistado el enojo y el deseo sexual
ਸੇ ਭਗਤ ਤੁਧੁ ਭਾਵਦੇ; ਸਚੈ ਨਾਇ ਪਿਆਰਿਆ ॥
se bhagat tudh bhaavade; sachai naae piaariaa |
Sant Singh KhalsaThose devotees are pleasing to Your Will, O Lord; they dearly love the True Name.
Manmohan SinghThe saints, who love the True Name, are pleasing to Thee, O Lord.
Manmohan Singh (Punjabi)ਜਿਹੜੇ ਸਾਧੂ, ਸੱਚੇ ਨਾਮ ਨੂੰ ਪਿਆਰ ਕਰਦੇ ਹਨ, ਉਹ ਤੈਨੂੰ ਚੰਗੇ ਲਗਦੇ ਹਨ, ਹੇ ਸੁਆਮੀ।
Fareedkot Teekaਸੇਈ ਭਗਤਿ (ਤੁਧੁ) ਤਿਸ ਵਾ ਤੈਨੂੰ, ਹੇ ਪਰਮੇਸ੍ਵਰ! ਭਾਵਤੇ ਹੈਂ ਜਿਨੋਂ ਨੇ ਸਚੇ ਨਾਮ ਮੇਂ ਪਿਆਰ ਕੀਆ ਹੈ॥
Prof. Sahib Singh(ਹੇ ਪ੍ਰਭੂ!) ਉਹ ਤੇਰੇ ਭਗਤ ਤੈਨੂੰ ਚੰਗੇ ਲੱਗਦੇ ਹਨ, ਕਿਉਂਕਿ ਉਹ ਤੇਰੇ ਸਦਾ ਕਾਇਮ ਰਹਿਣ ਵਾਲੇ ਨਾਮ ਵਿਚ ਪਿਆਰ ਪਾਂਦੇ ਹਨ।ਪਦ ਅਰਥ ਨਾਇ = ਨਾਮ ਵਿਚ।
SikhNet (Spanish)y así entran en la Verdadera Mansión de la Presencia del Señor. Embellecidos y excelsos se encuentran por la Palabra del Shabd.
ਸਤਿਗੁਰੁ ਸੇਵਨਿ ਆਪਣਾ; ਤਿਨੑਾ ਵਿਟਹੁ ਹਉ ਵਾਰਿਆ ॥੫॥
satigur sevan aapanaa; tinaa vittahu hau vaariaa |5|
Sant Singh KhalsaI am a sacrifice to those who serve their True Guru. ||5||
Manmohan SinghThey, who serve their True Guru, unto them I am a sacrifice.
Manmohan Singh (Punjabi)ਜੋ ਆਪਣੇ ਸੱਚੇ ਗੁਰੂ ਦੀ ਟਹਿਲ ਕਮਾਉਂਦੇ ਹਨ, ਉਨ੍ਹਾਂ ਉਤੇ ਮੈਂ ਕੁਰਬਾਨ ਜਾਂਦਾ ਹਾਂ।
Fareedkot Teekaਜੋ ਆਪਣਾ ਸਤਿਗੁਰੂ ਸੇਵਤੇ ਹੈਂ ਤਿਨ ਕੇ ਊਪਰ ਸੇ ਮੈਂ ਬਲਿਹਾਰਨੇ ਜਾਤਾ ਹੂੰ॥੫॥
Prof. Sahib Singhਜੋ ਮਨੁੱਖ ਆਪਣੇ ਸਤਿਗੁਰੂ ਨੂੰ ਸੇਂਵਦੇ ਹਨ (ਭਾਵ, ਜੋ ਗੁਰੂ ਦੇ ਕਹੇ ਉਤੇ ਤੁਰਦੇ ਹਨ), ਮੈਂ ਉਹਨਾਂ ਤੋਂ ਸਦਕੇ ਹਾਂ ॥੫॥* ਨੋਟ: ਗੁਰੂ ਅਮਰਦਾਸ ਜੀ ਮਾਰੂ ਕੀ ਵਾਰ ਦੀ ਪਉੜੀ ਨੰ: ੧੦ ਵਿਚ ਲਫ਼ਜ਼ 'ਦੋਵੈ ਤਰਫਾ' ਵਰਤਦੇ ਹਨ। ਇਹ 'ਵਾਰ' ਉਹਨਾਂ ਪਾਸ ਮੌਜੂਦ ਸੀ।
SikhNet (Spanish)Estos Devotos están complaciendo Tu Voluntad, oh, Señor, y tienen Amor por el Nombre Verdadero. Yo ofrezco mi vida en sacrificio a aquéllos que sirven a su Guru Verdadero. (5)