ੴ

ਸਿੱਖਬਾਣੀ · SikhBani

ਊਂਨਵਿ ਊਂਨਵਿ ਆਇਆ ਵਰਸੈ ਲਾਇ ਝੜੀ ॥

aoonav aoonav aaeaa varasai laae jharree
Guru Amardas Ji ਗੁਰੂ ਅਮਰਦਾਸ ਜੀ · Raag Malaar · Ang 1280 · 3 lines
Translations

ਸਲੋਕ ਮਃ ੩ ॥

salok mahalaa 3 |

Sant Singh KhalsaSalok, Third Mehl:
Manmohan SinghSlok 3rd Guru.
Manmohan Singh (Punjabi)ਸਲੋਕ ਤੀਜੀ ਪਾਤਿਸ਼ਾਹੀ।
SikhNet (Spanish)Slok, Mejl Guru Amar Das, Tercer Canal Divino.

ਊਂਨਵਿ ਊਂਨਵਿ ਆਇਆ; ਵਰਸੈ ਲਾਇ ਝੜੀ ॥

aoonav aoonav aaeaa; varasai laae jharree |

Sant Singh KhalsaHanging low, low and thick in the sky, the clouds come, and water rains down in torrents.
Manmohan SinghThe lowering, lowering clouds come and rain falls continuously.
Manmohan Singh (Punjabi)ਨੀਵੇ, ਨੀਵੇ ਬੱਦਲ ਆਉਂਦੇ ਹਨ ਅਤੇ ਲਗਾਤਾਰ ਮੀਂਹ ਵਰਸਦਾ ਹੈ।
Fareedkot Teekaਗੁਰੂ ਰੂਪ ਬਦਲ ਓਰੜ ਓਰੜ ਕਰ ਆਯਾ ਹੈ ਝੜੀ ਲਾਇਕਰ ਬਰਸਤਾ ਹੈ, ਭਾਵ ਦ੍ਰਿਸ਼੍ਟਾਂਤ ਪ੍ਰਮਾਣ ਦ੍ਵਾਰੇ ਉਪਦੇਸ ਕਰਤਾ ਹੈ॥
Prof. Sahib Singh(ਗੁਰੂ-ਬੱਦਲ) ਝੁਕ ਝੁਕ ਕੇ ਆਇਆ ਹੈ ਤੇ ਝੜੀ ਲਾ ਕੇ ਵਰ੍ਹ ਰਿਹਾ ਹੈ (ਭਾਵ, ਗੁਰੂ 'ਨਾਮ'-ਉਪਦੇਸ਼ ਦੀ ਵਰਖਾ ਕਰ ਰਿਹਾ ਹੈ);

ਪਦ ਅਰਥ ਲਾਇ = ਲਾ ਕੇ।

SikhNet (Spanish)Volando bajo, bajo y denso en los cielos, las nubes llegan y sueltan el torrente de sus aguas.

ਨਾਨਕ. ਭਾਣੈ ਚਲੈ ਕੰਤ ਕੈ; ਸੁ ਮਾਣੇ ਸਦਾ ਰਲੀ ॥੧॥

naanak. bhaanai chalai kant kai; su maane sadaa ralee |1|

Sant Singh KhalsaO Nanak, she walks in harmony with the Will of her Husband Lord; she enjoys peace and pleasure forever. ||1||
Manmohan SinghNanak, the bride who walks in the Will of her Spouse, she; ever enjoys revelments.
Manmohan Singh (Punjabi)ਨਾਨਕ ਜਿਹੜੀ ਪਤਨੀ ਆਪਣੇ ਪਤੀ ਦੀ ਰਜਾ ਆੰਦਰ ਟੁਰਦੇ ਹੈ, ਉਹ ਸਦੀਵ ਹੀ ਰੰਗ ਰਲੀਆਂ ਮਾਣਦੀ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜੋ ਸੰਤ ਸਰੂਪ ਇਸਤ੍ਰੀਆਂ ਗੁਰ ਉਪਦੇਸੁ ਕਰ ਪਰਮੇਸ੍ਵਰ ਕੰਤ ਕੀ ਆਗ੍ਯਾ ਮੇਂ ਚਲਤੀ ਹੈਂ, ਸੋ ਸਦੀਵ (ਰਲੀ) ਖੁਸ਼ੀ ਕੋ ਭੋਗਤੀ ਹੈਂ॥੧॥☬ਜੈਸੇ ਖਡੂਰ ਵਿਖੇ ਜੋਗੀ ਨੇ ਖ਼ਹਿਰੇ ਗੋਤ ਕੋ ਜਿਮੀਦਾਰੋਂ ਸੇ ਬਰਖਾ ਕਰ ਦੇਣੇ ਕਾ ਲਾਲਚ ਕਰ ਕੇ ਸ੍ਰੀ ਗੁਰੂ ਅੰਗਦ ਸਾਹਿਬ ਜੀ ਕੀ ਬੇਅਦਬੀ ਕੀ ਥੀ। ਸੋ ਪ੍ਰਸੰਗ ਗਉੜੀ ਕੀ ਵਾਰ ਮੇਂ ਕਹਿ ਆਏ ਹੈਂ, ਤਿਸੀ ਪਰ ਇਹ ਸਲੋਕ ਹੈ। ਜਬ ਬਦਲ ਕੀ ਤਰਫ ਲੋਕ ਉਠ ਉਠ ਕਰ ਦੇਖਣੇ ਲਗੇ ਤਬ ਗੁਰੂ ਜੀ ਨੇ ਇਹੁ ਸਲੋਕ ਕਹਾ:
Prof. Sahib Singhਪਰ, ਹੇ ਨਾਨਕ! (ਇਸ ਉਪਦੇਸ਼ ਨੂੰ ਸੁਣ ਕੇ) ਜੋ ਮਨੁੱਖ ਖਸਮ (-ਪ੍ਰਭੂ) ਦੀ ਰਜ਼ਾ ਵਿਚ ਤੁਰਦਾ ਹੈ ਉਹੀ (ਉਸ 'ਉਪਦੇਸ਼'-ਵਰਖਾ ਦਾ) ਆਨੰਦ ਮਾਣਦਾ ਹੈ ॥੧॥

ਪਦ ਅਰਥ ਰਲੀ = ਆਨੰਦ। ਕੈ ਭਾਣੇ = ਦੇ ਹੁਕਮ ਵਿਚ ॥੧॥

SikhNet (Spanish)Oh, dice Nanak, la novia Alma está en armonía con Su Señor Esposo y disfruta del Placer y Paz para siempre. (1)
Answers quote the Granth verbatim with Ang citations. AI commentary is not Gurbani and not a religious ruling.