ਮੰਘਿਰਿ ਮਾਹਿ ਸੋਹੰਦੀਆ; ਹਰਿ ਪਿਰ ਸੰਗਿ ਬੈਠੜੀਆਹ ॥
manghir maeh sohandeea; har pir sang baittharreeaah |
Sant Singh KhalsaIn the month of Maghar, those who sit with their Beloved Husband Lord are beautiful.
Manmohan SinghIn Maghar beautiful are they who sit with their Beloved God.
Manmohan Singh (Punjabi)ਮੱਘਰ ਵਿੱਚ ਸੁੰਦਰ ਉਹ ਹਨ ਜੋ ਆਪਣੇ ਵਾਹਿਗੁਰੂ ਪ੍ਰੀਤਮ ਦੇ ਨਾਲ ਬਹਿੰਦੀਆਂ ਹਨ।
Fareedkot Teekaਮਘਰ ਮਹੀਨੇ ਦੁਆਰੇ ਕਹਤੇ ਹੈਂ: ਜੋ ਹਰੀ ਪਤੀ ਵਾਹਗੁਰੂ ਕੇ ਸਾਥ ਬੈਠੀਆਂ ਹੈਂ, ਅਰਥਾਤ ਭਜਨ ਕਰਤੀਆਂ ਹੈਂ, ਸੋ ਸੋਭਤੀਆਂ ਹੈਂ॥
Prof. Sahib Singhਮੱਘਰ (ਦੇ ਠੰਢੇ-ਮਿੱਠੇ) ਮਹੀਨੇ ਵਿਚ ਉਹ ਜੀਵ-ਇਸਤ੍ਰੀਆਂ ਸੋਹਣੀਆਂ ਲੱਗਦੀਆਂ ਹਨ ਜੋ ਹਰੀ-ਪਤੀ ਦੇ ਨਾਲ ਬੈਠੀਆਂ ਹੁੰਦੀਆਂ ਹਨ।ਪਦ ਅਰਥ ਮੰਘਿਰਿ = ਮੰਘਰ ਵਿਚ। ਮਾਹਿ = ਮਹੀਨੇ ਵਿਚ। ਪਿਰ ਸੰਗਿ = ਪਤੀ ਦੇ ਨਾਲ।
SikhNet (Spanish)En el tiempo de Maghar, bellos son aquéllos que están con su Bienamado.
ਤਿਨ ਕੀ ਸੋਭਾ ਕਿਆ ਗਣੀ; ਜਿ ਸਾਹਿਬਿ ਮੇਲੜੀਆਹ ॥
tin kee sobhaa kiaa ganee; ji saahib melarreeaah |
Sant Singh KhalsaHow can their glory be measured? Their Lord and Master blends them with Himself.
Manmohan SinghHow can their glory be measured whom the Lord blends with Himself?
Manmohan Singh (Punjabi)ਉਨ੍ਹਾਂ ਦੀ ਮਹਿਮਾ ਪਰਤਾਪ ਕਿਸ ਤਰ੍ਹਾਂ ਮਿਣਿਆਂ ਜਾ ਸਕਦਾ ਹੈ ਜਿਨ੍ਹਾਂ ਨੂੰ ਸੁਆਮੀ ਆਪਣੇ ਨਾਲ ਅਭੇਦ ਕਰ ਲੈਂਦਾ ਹੈ?
Fareedkot Teekaਜੋ ਸਾਹਿਬ ਨੈ ਮੇਲੀਆਂ ਹੈਂ ਤਿਨ ਕੀ ਸੋਭਾ ਕੀ ਕਿਆ ਗਿਣਤੀ ਹੈ॥
Prof. Sahib Singhਜਿਨ੍ਹਾਂ ਨੂੰ ਮਾਲਕ-ਪ੍ਰਭੂ ਨੇ ਆਪਣੇ ਨਾਲ ਮਿਲਾ ਲਿਆ, ਉਹਨਾਂ ਦੀ ਸੋਭਾ ਬਿਆਨ ਨਹੀਂ ਹੋ ਸਕਦੀ।ਪਦ ਅਰਥ ਕਿਆ ਗਣੀ = ਮੈਂ ਕੀਹ ਦੱਸਾਂ? ਬਿਆਨ ਨਹੀਂ ਹੋ ਸਕਦੀ। ਜਿ = ਜਿਨ੍ਹਾਂ ਨੂੰ। ਸਾਹਿਬਿ = ਸਾਹਿਬ ਨੇ।
SikhNet (Spanish)¿Cómo se puede medir la Gloria de la persona a quien Dios ha unido Consigo?
ਤਨੁ ਮਨੁ ਮਉਲਿਆ ਰਾਮ ਸਿਉ; ਸੰਗਿ ਸਾਧ ਸਹੇਲੜੀਆਹ ॥
tan man mauliaa raam siau; sang saadh sahelarreeaah |
Sant Singh KhalsaTheir bodies and minds blossom forth in the Lord; they have the companionship of the Holy Saints.
Manmohan SinghThe body and mind of those who have the companionship of saints bloom with the Pervading God.
Manmohan Singh (Punjabi)ਜਿਨ੍ਹਾਂ ਦਾ ਸਹੇਲਪਣਾ ਸੰਤਾਂ ਦੇ ਨਾਲ ਹੈ, ਉਨ੍ਹਾਂ ਦੀ ਦੇਹਿ ਤੇ ਆਤਮਾ ਵਿਆਪਕ ਵਾਹਿਗੁਰੂ ਨਾਲ ਪਰਫੂਲਤ ਹੁੰਦੀਆਂ ਹਨ।
Fareedkot Teekaਜਿਨ ਕੋ ਸੰਤ ਰੂਪ ਸਹੇਲੀਓਂ ਕਾ ਸੰਗ ਹੈ, ਤਿਨ ਕਾ ਤਨ ਮਨ ਰਾਮ ਕੇ ਸਾਥ ਮਿਲ ਰਹਾ ਵਾ ਹਰਿਆ ਹੂਆ ਹੈ, ਭਾਵ ਯਹਿ ਕਿ ਭਗਤੀ ਕਰਤੀਆਂ ਹੈਂ॥
Prof. Sahib Singhਸਤ-ਸੰਗੀ ਸਹੇਲੀਆਂ ਦੀ ਸੰਗਤਿ ਵਿਚ ਪ੍ਰਭੂ ਦੇ ਨਾਲ (ਚਿੱਤ ਜੋੜ ਕੇ) ਉਹਨਾਂ ਦਾ ਸਰੀਰ ਉਹਨਾਂ ਦਾ ਮਨ ਸਦਾ ਖਿੜਿਆ ਰਹਿੰਦਾ ਹੈ।ਪਦ ਅਰਥ ਰਾਮ ਸਿਉ = ਪਰਮਾਤਮਾ ਨਾਲ। ਸਾਧ ਸਹੇਲੜੀਆਹ ਸੰਗਿ = ਸਤ ਸੰਗੀਆਂ ਨਾਲ।
SikhNet (Spanish)El cuerpo y la mente de los que tienen la Compañía de los Santos florecen con la Presencia del Dios Prevaleciente.
ਸਾਧ ਜਨਾ ਤੇ ਬਾਹਰੀ; ਸੇ ਰਹਨਿ ਇਕੇਲੜੀਆਹ ॥
saadh janaa te baaharee; se rehan ikelarreeaah |
Sant Singh KhalsaThose who lack the Company of the Holy, remain all alone.
Manmohan SinghThey, who are without the society of the pious persons, dwell all alone.
Manmohan Singh (Punjabi)ਜੋ ਪਵਿੱਤ੍ਰ ਪੁਰਸ਼ਾ ਦੀ ਸੰਗਤ ਤੋਂ ਵਾਂਞੇ ਹੋਏ ਹਨ ਉਹ ਕੱਲਮਕੱਲੇ ਹੀ ਵਸਦੇ ਹਨ।
Fareedkot Teekaਜੋ ਸੰਤੋਂ ਕੇ ਸੰਗ ਸੇ (ਬਾਹਰੀ) ਹੀਣ ਹੈ, ਸੋ ਪਤੀ ਸੇ ਬਿਨਾ ਏਕਲੀਆਂ ਰਹਤੀਆਂ ਹੈਂ॥
Prof. Sahib Singhਪਰ ਜੇਹੜੀਆਂ ਜੀਵ-ਇਸਤ੍ਰੀਆਂ ਸਤਸੰਗੀਆਂ (ਦੀ ਸੰਗਤਿ) ਤੋਂ ਵਾਂਜੀਆਂ ਰਹਿੰਦੀਆਂ ਹਨ, ਉਹ ਇਕੱਲੀਆਂ (ਛੁੱਟੜ) ਹੀ ਰਹਿੰਦੀਆਂ ਹਨ (ਜਿਵੇਂ ਸੜੇ ਹੋਏ ਤਿਲਾਂ ਦਾ ਬੂਟਾ ਪੈਲੀ ਵਿਚ ਨਿਖਸਮਾ ਰਹਿੰਦਾ ਹੈ।ਪਦ ਅਰਥ ਬਾਹਰੀ = ਬਿਨਾ। ਤੇ = ਤੋਂ।
SikhNet (Spanish)Sin la Sociedad de las Personas Piadosas uno se siente solo,
ਤਿਨ ਦੁਖੁ. ਨ ਕਬਹੂ ਉਤਰੈ; ਸੇ ਜਮ ਕੈ ਵਸਿ ਪੜੀਆਹ ॥
tin dukh. na kabahoo utarai; se jam kai vas parreeaah |
Sant Singh KhalsaTheir pain never departs, and they fall into the grip of the Messenger of Death.
Manmohan SinghTheir pain never departs and they fall under the clutches of the death's minister.
Manmohan Singh (Punjabi)ਉਨ੍ਹਾਂ ਦੀ ਤਕਲੀਫ ਕਦਾਚਿੱਤ ਦੁਰ ਨਹੀਂ ਹੁੰਦੀ ਅਤੇ ਉਹ ਮੌਤ ਦੇ ਦੂਤ ਦੇ ਪੰਜੇ ਵਿੱਚ ਫਸ ਜਾਂਦੇ ਹਨ।
Fareedkot Teekaਯਾਂ ਤੇ ਤਿਨ ਕਾ ਦੁਖ ਕਬੀ ਨਹੀਂ ਦੂਰ ਹੋਤਾ ਸੋ ਜਮ ਕੈ ਵਸ ਪਈਆਂ ਹੈਂ॥
Prof. Sahib Singhਇਕੱਲੀ ਨਿਖਸਮੀ ਜਿੰਦ ਨੂੰ ਵੇਖ ਕੇ ਕਾਮਾਦਿਕ ਕਈ ਵੈਰੀ ਆ ਕੇ ਘੇਰ ਲੈਂਦੇ ਹਨ, ਤੇ) ਉਹਨਾਂ ਦਾ (ਵਿਕਾਰਾਂ ਤੋਂ ਉਪਜਿਆ) ਦੁੱਖ ਕਦੇ ਲਹਿੰਦਾ ਨਹੀਂ, ਉਹ ਜਮਾਂ ਦੇ ਵੱਸ ਪਈਆਂ ਰਹਿੰਦੀਆਂ ਹਨ।
SikhNet (Spanish)el dolor nunca lo deja y la muerte lo atrapa de seguro.
ਜਿਨੀ ਰਾਵਿਆ ਪ੍ਰਭੁ ਆਪਣਾ; ਸੇ ਦਿਸਨਿ ਨਿਤ ਖੜੀਆਹ ॥
jinee raaviaa prabh aapanaa; se disan nit kharreeaah |
Sant Singh KhalsaThose who have ravished and enjoyed their God, are seen to be continually exalted and uplifted.
Manmohan SinghThey, who have enjoyed their Lord, are ever seen standing in His service.
Manmohan Singh (Punjabi)ਜਿਨ੍ਹਾਂ ਨੇ ਆਪਣੇ ਸਾਹਿਬ ਨੂੰ ਮਾਣਿਆ ਹੈ, ਉਹ ਉਸ ਦੀ ਸੇਵਾ ਅੰਦਰ ਸਦਾ ਹੀ ਖਲੋਤੀਆਂ ਦਿਸਦੀਆਂ ਹਨ।
Fareedkot Teekaਔਰ ਜਿਨਹੋਂ ਨੇ ਪ੍ਰਭੂ ਆਪਨਾ ਜਾਨਕੇ ਰਾਵਿਆ ਹੈ, ਸੋ ਨਿਤ ਭਜਨ ਮੇਂ (ਖੜੀਆਹ) ਸਾਵਧਾਨ ਦੇਖੀਦੀਆਂ ਹੈਂ॥
Prof. Sahib Singhਜਿਨ੍ਹਾਂ ਜੀਵ-ਇਸਤ੍ਰੀਆਂ ਨੇ ਪਤੀ-ਪ੍ਰਭੂ ਦਾ ਸਾਥ ਮਾਣਿਆ ਹੈ, ਉਹ (ਵਿਕਾਰਾਂ ਦੇ ਹੱਲੇ ਵਲੋਂ) ਸਦਾ ਸੁਚੇਤ ਦਿੱਸਦੀਆਂ ਹਨ (ਵਿਕਾਰ ਉਹਨਾਂ ਉਤੇ ਚੋਟ ਨਹੀਂ ਕਰ ਸਕਦੇ, ਕਿਉਂਕਿ)ਪਦ ਅਰਥ ਦਿਸਹਿ = ਦਿੱਸਦੀਆਂ ਹਨ। ਖੜੀਆਹ = ਸਾਵਧਾਨ, ਸੁਚੇਤ।
SikhNet (Spanish)Los que han gozado de su Señor, siempre están a Su Servicio.
ਰਤਨ ਜਵੇਹਰ ਲਾਲ ਹਰਿ; ਕੰਠਿ ਤਿਨਾ ਜੜੀਆਹ ॥
ratan javehar laal har; kantth tinaa jarreeaah |
Sant Singh KhalsaThey wear the Necklace of the jewels, emeralds and rubies of the Lord's Name.
Manmohan SinghTheir neck is set with the jewels, emeralds and rubies of God's Name.
Manmohan Singh (Punjabi)ਉਨ੍ਹਾਂ ਦਾ ਗਲਾ ਵਾਹਿਗੁਰੂ ਦੇ ਨਾਮ ਦੇ ਜਵਾਹਿਰਾਤ, ਮਾਣਕਾ ਤੇ ਹੀਰਿਆਂ ਨਾਲ ਜੜਿਆ ਹੋਇਆ ਹੈ।
Fareedkot Teekaਤਿਨ ਕੇ (ਰਤਨ) ਵੈਰਾਗ ਔਰ (ਜਵੇਹਰ) ਸਾਖਿਆਤ ਕਾਰ ਪੁਨਾ (ਲਾਲ) ਪ੍ਰੇਮ ਅੰਤਹਕਰਣ ਮੇਂ ਔਰ ਜਰੀ ਨਾਮ ਕੰਠ ਮੇਂ ਜੜਤ ਹੈ॥
Prof. Sahib Singhਪਰਮਾਤਮਾ ਦੇ ਗੁਣਾਨੁਵਾਦ ਉਹਨਾਂ ਦੇ ਹਿਰਦੇ ਵਿਚ ਪ੍ਰੋਤੇ ਰਹਿੰਦੇ ਹਨ, ਜਿਵੇਂ ਹੀਰੇ ਜਵਾਹਰ ਤੇ ਲਾਲਾਂ ਦਾ ਗਲ ਵਿਚ ਪਾਇਆ ਹੁੰਦਾ ਹੈ।ਪਦ ਅਰਥ ਕੰਠਿ = ਗਲ ਵਿਚ (ਭਾਵ, ਹਿਰਦੇ ਵਿਚ)।
SikhNet (Spanish)Las gemas, esmeraldas y rubíes del Naam, el Nombre de Dios los adornan.
ਨਾਨਕ ਬਾਂਛੈ ਧੂੜਿ ਤਿਨ; ਪ੍ਰਭ ਸਰਣੀ ਦਰਿ ਪੜੀਆਹ ॥
naanak baanchhai dhoorr tin; prabh saranee dar parreeaah |
Sant Singh KhalsaNanak seeks the dust of the feet of those who take to the Sanctuary of the Lord's Door.
Manmohan SinghNanak desires the dust of the feet of those who fall for shelter at the Lord's door.
Manmohan Singh (Punjabi)ਨਾਨਕ ਉਨ੍ਹਾਂ ਦੇ ਪੈਰਾਂ ਦੀ ਖਾਕ ਲੋੜਦਾ ਹੈ ਜੋ ਪਨਾਹ ਲੈਣ ਲਈ ਸਾਹਿਬ ਦੇ ਬੂਹੇ ਤੇ ਡਿਗਦੇ ਹਨ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜੋ ਪ੍ਰਭੂ ਕੇ ਦਰ ਮੇਂ ਜਾਕਰ ਸਰਣ ਪੜੀਆਂ ਹੈਂ, ਮੈਂ ਤਿਨ ਕੀ ਧੂੜ ਚਾਹਤਾ ਹੂੰ॥
Prof. Sahib Singhਨਾਨਕ ਉਹਨਾਂ ਸਤਸੰਗੀਆਂ ਦੇ ਚਰਨਾਂ ਦੀ ਧੂੜ ਮੰਗਦਾ ਹੈ ਜੋ ਪ੍ਰਭੂ ਦੇ ਦਰ ਤੇ ਪਏ ਰਹਿੰਦੇ ਹਨ ਜੋ ਪ੍ਰਭੂ ਦੀ ਸਰਨ ਵਿਚ ਰਹਿੰਦੇ ਹਨ।ਪਦ ਅਰਥ ਬਾਂਛੈ = ਮੰਗਦਾ ਹੈ। ਦਰਿ = ਦਰ ਉਤੇ।
SikhNet (Spanish)Nanak añora tocar el Polvo de los Pies de Aquéllos que buscan refugio en la Puerta del Señor.
ਮੰਘਿਰਿ ਪ੍ਰਭੁ ਆਰਾਧਣਾ; ਬਹੁੜਿ. ਨ ਜਨਮੜੀਆਹ ॥੧੦॥
manghir prabh aaraadhanaa; bahurr. na janamarreeaah |10|
Sant Singh KhalsaThose who worship and adore God in Maghar, do not suffer the cycle of reincarnation ever again. ||10||
Manmohan SinghThey, who meditate on the Master in the month of Maghar are not born again.
Manmohan Singh (Punjabi)ਜੋ ਮਘਰ ਦੇ ਮਹੀਨੇ ਅੰਦਰ ਮਾਲਕ ਦਾ ਸਿਮਰਣ ਕਰਦੇ ਹਨ ਉਹ ਮੁੜ ਕੇ ਜਨਮ ਨਹੀਂ ਧਾਰਦੇ।
Fareedkot Teekaਮੰਘਿਰਿ ਦੁਆਰੇ ਕਹਤੇ ਹੈਂ: ਜਿਨੋਂ ਨੇ ਪ੍ਰਭੂ ਦਾ ਅਰਾਧਣਾ ਕੀਤਾ ਹੈ, ਤਿਨ ਕੋ ਫਿਰ ਜਨਮ ਨਹੀਂ ਹੋਤਾ ਹੈ॥੧੦॥
Prof. Sahib Singhਮੱਘਰ ਵਿਚ ਪਰਮਾਤਮਾ ਦਾ ਸਿਮਰਨ ਕੀਤਿਆਂ ਮੁੜ ਜਨਮ ਮਰਨ ਦਾ ਗੇੜ ਨਹੀਂ ਵਾਪਰਦਾ ॥੧੦॥ਪਦ ਅਰਥ ਬਹੁੜਿ = ਮੁੜ, ਫਿਰ ॥੧੦॥
SikhNet (Spanish)Aquellos que adoran a Dios en Manghar, nunca mas sufren el ciclo de reencarnación. (10)