ਕਤਿਕਿ ਕਰਮ ਕਮਾਵਣੇ; ਦੋਸੁ. ਨ ਕਾਹੂ ਜੋਗੁ ॥
katik karam kamaavane; dos. na kaahoo jog |
Sant Singh KhalsaIn the month of Katak, do good deeds. Do not try to blame anyone else.
Manmohan SinghIn Katak do thou Good deeds. It is not advisable to impute blame to any other.
Manmohan Singh (Punjabi)ਕੱਤਕ ਵਿੱਚ ਤੂੰ ਚੰਗੇ ਅਮਲ ਕਰ। ਕਿਸੇ ਹੋਰ ਉਤੇ ਇਲਜਾਮ ਲਾਉਣਾ ਮੁਨਾਸਬ ਨਹੀਂ।
Fareedkot Teekaਕੱਤਕ ਦੁਆਰੇ ਕਹਤੇ ਹੈਂ: ਜੈਸੇ ਜੀਵ ਕਰਮ ਕਮਾਵਣੇ ਕਰਤਾ ਹੈ, ਤੈਸੇ ਫਲ ਭੋਗਤਾ ਹੈ ਕਿਸੀ ਕੋ ਦੋਸ਼ ਦੇਣਾ ਜੋਗ ਨਹੀਂ॥
Prof. Sahib Singhਕੱਤਕ (ਦੀ ਸੁਹਾਵਣੀ ਰੁੱਤ) ਵਿਚ (ਭੀ ਜੇ ਪ੍ਰਭੂ-ਪਤੀ ਨਾਲੋਂ ਵਿਛੋੜਾ ਰਿਹਾ ਤਾਂ ਇਹ ਆਪਣੇ) ਕੀਤੇ ਕਰਮਾਂ ਦਾ ਸਿੱਟਾ ਹੈ, ਕਿਸੇ ਹੋਰ ਦੇ ਮੱਥੇ ਕੋਈ ਦੋਸ ਨਹੀਂ ਲਾਇਆ ਜਾ ਸਕਦਾ।ਪਦ ਅਰਥ ਕਤਿਕਿ = ਕੱਤਕ (ਦੀ ਠੰਡੀ ਬਹਾਰ) ਵਿਚ। ਕਾਹੂ ਜੋਗੁ = ਕਿਸੇ ਦੇ ਜ਼ਿੰਮੇ, ਕਿਸੇ ਦੇ ਮੱਥੇ।
SikhNet (Spanish)En Kartik, realiza las buenas acciones, y no culpes a los demás por tus desgracias,
ਪਰਮੇਸਰ ਤੇ ਭੁਲਿਆਂ ਵਿਆਪਨਿ ਸਭੇ ਰੋਗ ॥
paramesar te bhuliaan viaapan sabhe rog |
Sant Singh KhalsaForgetting the Transcendent Lord, all sorts of illnesses are contracted.
Manmohan SinghBy forgetting the supreme Lord, all the ailments cling to the man.
Manmohan Singh (Punjabi)ਪਾਰਬ੍ਰਹਿਮ ਨੂੰ ਭੁਲਾਉਣ ਕਰਕੇ ਇਨਸਾਨ ਨੂੰ ਸਾਰੀਆਂ ਬੀਮਾਰੀਆਂ ਚਿਮੜ ਜਾਂਦੀਆਂ ਹਨ।
Fareedkot Teekaਪਰਮੇਸ੍ਵਰ ਸੇ ਭੂਲਿਆਂ ਹੋਇਆਂ ਕੋ ਸੰਪੂਰਨ ਰੋਗ ਆਨ ਕਰ ਲਗਤੇ ਹੈਂ॥
Prof. Sahib Singhਪਰਮੇਸਰ (ਦੀ ਯਾਦ) ਤੋਂ ਖੁੰਝਿਆਂ (ਦੁਨੀਆ ਦੇ) ਸਾਰੇ ਦੁੱਖ-ਕਲੇਸ਼ ਜ਼ੋਰ ਪਾ ਲੈਂਦੇ ਹਨ।ਪਦ ਅਰਥ ਵਿਆਪਨਿ = ਜ਼ੋਰ ਪਾ ਲੈਂਦੇ ਹਨ।
SikhNet (Spanish)pues, todas las desgracias vienen por olvidarse de Dios.
ਵੇਮੁਖ ਹੋਏ ਰਾਮ ਤੇ; ਲਗਨਿ ਜਨਮ ਵਿਜੋਗ ॥
vemukh hoe raam te; lagan janam vijog |
Sant Singh KhalsaThose who turn their backs on the Lord shall be separated from Him and consigned to reincarnation, over and over again.
Manmohan SinghThe non-believers in the Omnipresent Lord suffer separation from Him, birth after birth.
Manmohan Singh (Punjabi)ਸਰਬ-ਵਿਆਪਕ ਸੁਆਮੀ ਵਿੱਚ ਭਰੋਸਾ ਨਾਂ ਰਖਣ ਵਾਲੇ ਉਸ ਨਾਲੋਂ ਜਨਮ ਜਨਮਾਤ੍ਰਾਂ ਲਈ ਵਿਛੜ ਜਾਂਦੇ ਹਨ।
Fareedkot Teekaਜੋ ਰਾਮ ਤੇ ਵੇਮੁਖ ਹੋਏ ਹੈਂ ਤਿਨ ਕੋ ਜਨਮ ਕਰ ਵਿਛੋੜੇ ਸੇ ਦੁਖ ਲਗਤੇ ਹੈਂ॥
Prof. Sahib Singhਜਿਨ੍ਹਾਂ ਨੇ (ਇਸ ਜਨਮ ਵਿਚ) ਪਰਮਾਤਮਾ ਦੀ ਯਾਦ ਵੱਲੋਂ ਮੂੰਹ ਮੋੜੀ ਰੱਖਿਆ, ਉਹਨਾਂ ਨੂੰ (ਫਿਰ) ਲੰਮੇ ਵਿਛੋੜੇ ਪੈ ਜਾਂਦੇ ਹਨ।ਪਦ ਅਰਥ ਰਾਮ ਤੇ = ਰੱਬ ਤੋਂ। ਲਗਨਿ = ਲੱਗ ਜਾਂਦੇ ਹਨ। ਜਨਮ ਵਿਜੋਗ = ਜਨਮਾਂ ਦੇ ਵਿਛੋੜੇ, ਲੰਮੇ ਵਿਛੋੜੇ।
SikhNet (Spanish)Los que le dan la espalda a Dios, sufren la separación vida tras vida.
ਖਿਨ ਮਹਿ ਕਉੜੇ ਹੋਇ ਗਏ; ਜਿਤੜੇ ਮਾਇਆ ਭੋਗ ॥
khin meh kaurre hoe ge; jitarre maaeaa bhog |
Sant Singh KhalsaIn an instant, all of Maya's sensual pleasures turn bitter.
Manmohan SinghIn an instant all the pleasures of wealth become bitter.
Manmohan Singh (Punjabi)ਇਕ ਮੁਹਤ ਵਿੱਚ ਧਨ ਦੌਲਤ ਦੇ ਸਾਰੇ ਰੰਗ ਰਸ ਤਲਖ ਹੋ ਜਾਂਦੇ ਹਨ।
Fareedkot Teekaਜਿਤਨੇ ਮਾਇਆ ਕੇ ਭੋਗ ਮੀਠੇ ਮਾਨਤਾ ਥਾ, ਸੋ ਖਿਨ ਮੇਂ ਅੰਤ ਕਾਲ ਸਮੇਂ (ਕਉੜੇ) ਦੁਖਦਾਈ ਹੋ ਗਏ॥
Prof. Sahib Singhਜੇਹੜੀਆਂ ਮਾਇਆ ਦੀਆਂ ਮੌਜਾਂ (ਦੀ ਖ਼ਾਤਰ ਪ੍ਰਭੂ ਨੂੰ ਭੁਲਾ ਦਿੱਤਾ ਸੀ, ਉਹ ਭੀ) ਇਕ ਪਲ ਵਿਚ ਦੁਖਦਾਈ ਹੋ ਜਾਂਦੀਆਂ ਹਨ,ਪਦ ਅਰਥ ਮਾਇਆ ਭੋਗ = ਮਾਇਆ ਦੀਆਂ ਮੌਜਾਂ, ਦੁਨੀਆ ਦੇ ਐਸ਼।
SikhNet (Spanish)Amargo se vuelve el sabor de los placeres sensoriales en un abrir y cerrar de ojos.
ਵਿਚੁ. ਨ ਕੋਈ ਕਰਿ ਸਕੈ; ਕਿਸ ਥੈ ਰੋਵਹਿ ਰੋਜ ॥
vich. na koee kar sakai; kis thai roveh roj |
Sant Singh KhalsaNo one can then serve as your intermediary. Unto whom can we turn and cry?
Manmohan SinghFor them none can play the role of an intermediary. Before whom shall they daily bewail?
Manmohan Singh (Punjabi)ਉਨ੍ਹਾਂ ਲਈ ਕੋਈ ਭੀ ਵਿਚੋਲਗੀ ਨਹੀਂ ਕਰ ਸਕਦਾ। ਉਹ ਨਿਤਾ ਪ੍ਰਤੀ ਕੀਹਦੇ ਮੂਹਰੇ ਜਾ ਕੇ ਵਿਰਲਾਪ ਕਰਨਗੇ?
Fareedkot Teekaਔਰ ਮਿਲਾਪ ਮੇਂ (ਵਿਚੁ ਨ) ਵਿਚੋਲਪਨਾ ਕੋਈ ਨਹੀਂ ਕਰ ਸਕਤਾ, ਕਿਸ ਕੇ ਪਾਸ (ਰੋਜ) ਹਮੇਸ ਵਾ ਰੋਣਾ ਰੋਈਏ॥
Prof. Sahib Singh(ਉਸ ਦੁਖੀ ਹਾਲਤ ਵਿਚ) ਕਿਸੇ ਪਾਸ ਭੀ ਨਿਤ ਰੋਣੇ ਰੋਣ ਦਾ ਕੋਈ ਲਾਭ ਨਹੀਂ ਹੁੰਦਾ, (ਕਿਉਂਕਿ ਦੁੱਖ ਤਾਂ ਹੈ ਵਿਛੋੜੇ ਦੇ ਕਾਰਨ, ਤੇ ਵਿਛੋੜੇ ਨੂੰ ਦੂਰ ਕਰਨ ਲਈ) ਕੋਈ ਵਿਚੋਲਾ-ਪਨ ਨਹੀਂ ਕਰ ਸਕਦਾ।ਪਦ ਅਰਥ ਵਿਚੁ = ਵਿਚੋਲਾ ਪਨ। ਕਿਸ ਥੈ = (ਹੋਰ) ਕਿਸ ਕੋਲ? ਰੋਜ = ਨਿਤ, ਹਰ ਰੋਜ਼।
SikhNet (Spanish)¿A quién podemos acudir? Nada sirve.
ਕੀਤਾ. ਕਿਛੂ ਨ ਹੋਵਈ; ਲਿਖਿਆ ਧੁਰਿ ਸੰਜੋਗ ॥
keetaa. kichhoo na hovee; likhiaa dhur sanjog |
Sant Singh KhalsaBy one's own actions, nothing can be done; destiny was pre-determined from the very beginning.
Manmohan SinghNothing can be done by man's doing. In the very beginning the destiny was recorded.
Manmohan Singh (Punjabi)ਆਦਮੀ ਦੇ ਕਰਨ ਨਾਲ ਕੁਝ ਭੀ ਨਹੀਂ ਹੋ ਸਕਦਾ, ਐਨ ਆਰੰਭ ਵਿੱਚ ਹੀ ਕਿਸਮਤ ਲਿਖੀ ਗਈ ਸੀ।
Fareedkot Teekaਅਪਨਾ ਕੀਆ ਹੂਆ ਕਿਛੁ ਨਹੀਂ ਹੋਤਾ ਸੰਜੋਗ ਵਿਜੋਗ ਧੁਰ ਸੇ ਹੀ ਲਿਆ ਗਯਾ ਹੈ॥
Prof. Sahib Singh(ਦੁਖੀ ਜੀਵ ਦੀ ਆਪਣੀ) ਕੋਈ ਪੇਸ਼ ਨਹੀਂ ਜਾਂਦੀ, (ਪਿਛਲੇ ਕੀਤੇ ਕਰਮਾਂ ਅਨੁਸਾਰ) ਧੁਰੋਂ ਹੀ ਲਿਖੇ ਲੇਖਾਂ ਦੀ ਬਿਧ ਆ ਬਣਦੀ ਹੈ।ਪਦ ਅਰਥ ਕੀਤਾ = ਆਪਣਾ ਕੀਤਾ। ਧੁਰਿ = ਧੁਰ ਤੋਂ, ਪ੍ਰਭੂ ਦੀ ਹਜ਼ੂਰੀ ਤੋਂ।
SikhNet (Spanish)Lo que es el Decreto Divino, viene a pasar; ¿qué puede hacer el mortal?
ਵਡਭਾਗੀ ਮੇਰਾ ਪ੍ਰਭੁ ਮਿਲੈ; ਤਾਂ ਉਤਰਹਿ ਸਭਿ ਬਿਓਗ ॥
vaddabhaagee meraa prabh milai; taan utareh sabh biog |
Sant Singh KhalsaBy great good fortune, I meet my God, and then all pain of separation departs.
Manmohan SinghThrough the greatest good luck my Lord is met. Then do all the pangs of separation depart.
Manmohan Singh (Punjabi)ਭਾਰੇ ਚੰਗੇ ਕਰਮਾਂ ਰਾਹੀਂ ਮੇਰਾ ਮਾਲਕ ਮਿਲਦਾ ਹੈ। ਤਦ ਵਿਛੋੜੇ ਦੇ ਦੁਖੜੇ ਸਮੂਹ ਦੂਰ ਹੋ ਜਾਂਦੇ ਹਨ।
Fareedkot Teekaਜਬ ਵੱਡੇ ਭਾਗੋਂ ਕਰ ਮੇਰਾ ਪ੍ਰਭੂ ਮਿਲਤਾ ਹੈ ਤਬ ਵਿਛੋੜੇ ਕੇ ਦੁਖ ਮਿਟ ਜਾਤੇ ਹੈਂ॥☬ਤਾਂ ਤੇ ਐਸੇ ਬੇਨਤੀ ਕਰੇ:
Prof. Sahib Singh(ਹਾਂ!) ਜੇ ਚੰਗੇ ਭਾਗਾਂ ਨੂੰ ਪ੍ਰਭੂ (ਆਪ) ਆ ਮਿਲੇ, ਤਾਂ ਵਿਛੋੜੇ ਤੋਂ ਪੈਦਾ ਹੋਏ ਸਾਰੇ ਦੁੱਖ ਮਿਟ ਜਾਂਦੇ ਹਨ।ਪਦ ਅਰਥ ਸਭਿ = ਸਾਰੇ। ਬਿਓਗ = ਵਿਛੋੜੇ ਦੇ ਦੁੱਖ।
SikhNet (Spanish)Todas sus aflicciones cesan, si por la buena fortuna encuentra al Señor.
ਨਾਨਕ ਕਉ. ਪ੍ਰਭ ਰਾਖਿ ਲੇਹਿ; ਮੇਰੇ ਸਾਹਿਬ ਬੰਦੀ ਮੋਚ ॥
naanak kau. prabh raakh lehi; mere saahib bandee moch |
Sant Singh KhalsaPlease protect Nanak, God; O my Lord and Master, please release me from bondage.
Manmohan SinghDo Thou protect Nanak, O my Lord Master, the fetter cutter.
Manmohan Singh (Punjabi)ਤੂੰ ਨਾਨਕ ਦੀ ਰਖਿਆ ਕਰ, ਹੇ ਮੇਰੀਆਂ ਬੇੜੀਆਂ ਕੱਟਣ ਵਾਲੇ ਸੁਆਮੀ ਮਾਲਕ!
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਪ੍ਰਭੂ ਸਾਹਿਬ! ਤੂੰ ਵਾਸਨਾ ਰੂਪੀ (ਬੰਦੀ ਮੋਚ) ਬੇੜੀ ਕਾਟ ਕੇ ਰਾਖ ਲੇਹੁ॥
Prof. Sahib Singh(ਨਾਨਕ ਦੀ ਤਾਂ ਇਹੀ ਬੇਨਤੀ ਹੈ-) ਹੇ ਮਾਇਆ ਦੇ ਬੰਧਨਾਂ ਤੋਂ ਛੁਡਾਵਣ ਵਾਲੇ ਮੇਰੇ ਮਾਲਕ! ਨਾਨਕ ਨੂੰ (ਮਾਇਆ ਦੇ ਮੋਹ ਤੋਂ) ਬਚਾ ਲੈ।ਪਦ ਅਰਥ ਕਉ = ਨੂੰ। ਪ੍ਰਭੂ = ਹੇ ਪ੍ਰਭੂ! ਬੰਦੀ ਮੋਚ = ਹੇ ਕੈਦ ਤੋਂ ਛੁਡਾਣ ਵਾਲੇ!
SikhNet (Spanish)Esta es la oración de Nanak, oh Señor, Emancipador de todos, protégeme.
ਕਤਿਕ ਹੋਵੈ ਸਾਧਸੰਗੁ; ਬਿਨਸਹਿ ਸਭੇ ਸੋਚ ॥੯॥
katik hovai saadhasang; binaseh sabhe soch |9|
Sant Singh KhalsaIn Katak, in the Company of the Holy, all anxiety vanishes. ||9||
Manmohan SinghIn Katik by obtaining the society of the saints all the anxieties of the mortal depart.
Manmohan Singh (Punjabi)ਕੱਤਕ ਵਿੱਚ ਸਤਿਸੰਗਤ ਪਰਾਪਤ ਕਰਨ ਦੁਆਰਾ ਪ੍ਰਾਣੀ ਦੇ ਸਮੂਹ ਫਿਕਰ ਅੰਦੇਸੇ ਦੂਰ ਹੋ ਜਾਂਦੇ ਹਨ।
Fareedkot Teekaਕਤਕ ਦੁਆਰਾ ਕਹਤੇ ਹੈਂ: ਜਬ ਸੰਤੋਂ ਕਾ ਸਤਸੰਗ ਹੋਵੇ ਸੰਪੂਰਨ ਸੋਚ ਬਿਨਸ ਜਾਵੈ॥੯॥
Prof. Sahib Singhਕੱਤਕ (ਦੀ ਸੁਆਦਲੀ ਰੁੱਤ) ਵਿਚ ਜਿਨ੍ਹਾਂ ਨੂੰ ਸਾਧ ਸੰਗਤਿ ਮਿਲ ਜਾਏ, ਉਹਨਾਂ ਦੇ (ਵਿਛੋੜੇ ਵਾਲੇ) ਸਾਰੇ ਚਿੰਤਾ ਝੋਰੇ ਮੁੱਕ ਜਾਂਦੇ ਹਨ ॥੯॥ਪਦ ਅਰਥ ਬਿਨਸਹਿ = ਨਾਸ ਹੋ ਜਾਂਦੇ ਹਨ। ਸੋਚ = ਫ਼ਿਕਰ ॥੯॥
SikhNet (Spanish)En el tiempo de Kartik, y en la sociedad de los Santos, que mis ansiedades me dejen. (9)