ੴ

ਸਿੱਖਬਾਣੀ · SikhBani

ਤਾ ਕਾ ਕਹਿਆ ਦਰਿ ਪਰਵਾਣੁ ॥

taa kaa kahiaa dar paravaan
Guru Nanak Dev Ji ਗੁਰੂ ਨਾਨਕ ਦੇਵ ਜੀ · Raag Prabhaatee · Ang 1328 · 11 lines
Translations

ਪ੍ਰਭਾਤੀ ਮਹਲਾ ੧ ॥

prabhaatee mahalaa 1 |

Sant Singh KhalsaPrabhaatee, First Mehl:
Manmohan SinghParbhati 1st Guru.
Manmohan Singh (Punjabi)ਪ੍ਰਭਾਤੀ ਪਹਿਲੀ ਪਾਤਿਸ਼ਾਹੀ।
SikhNet (Spanish)Parbhati, Mejl Guru Nanak, Primer Canal Divino.

ਤਾ ਕਾ ਕਹਿਆ; ਦਰਿ ਪਰਵਾਣੁ ॥

taa kaa kahiaa; dar paravaan |

Sant Singh KhalsaWhat he says is approved in the Court of the Lord.
Manmohan SinghHis utterance is approved in the Lord's Court,
Manmohan Singh (Punjabi)ਕੇਵਲ ਉਸ ਦਾ ਆਖਿਆ ਹੀ ਪ੍ਰਭੂ ਦੇ ਦਰਬਾਰ ਅੰਦਰ ਕਬੂਲ ਪੈਦਾ ਹੈ,
Fareedkot Teekaਤਿਨ ਸੰਤ ਜਨੋਂ ਕਾ ਬਚਨ ਉਚਾਰਨ ਕੀਆ ਹੂਆ ਤੇਰੀ ਦਰਗਾਹਿ ਮੇਂ ਪਰਵਾਨ ਹੋਤਾ ਹੈ॥
Prof. Sahib Singh(ਪਰਮਾਤਮਾ ਦੀ ਰਜ਼ਾ ਬਾਰੇ) ਉਸ ਮਨੁੱਖ ਦਾ ਬੋਲਿਆ ਹੋਇਆ ਬਚਨ ਪਰਮਾਤਮਾ ਦੇ ਦਰ ਤੇ ਠੀਕ ਮੰਨਿਆ ਜਾਂਦਾ ਹੈ,

ਪਦ ਅਰਥ ਤਾ ਕਾ = ਉਸ ਮਨੁੱਖ ਦਾ। ਕਹਿਆ = ਬੋਲਿਆ ਹੋਇਆ ਬਚਨ। ਦਰਿ = ਪ੍ਰਭੂ ਦੇ ਦਰ ਤੇ। ਪਰਵਾਣੁ = ਕਬੂਲ, ਠੀਕ ਮੰਨਿਆ ਜਾਂਦਾ ਹੈ।

SikhNet (Spanish)Lo que diga será aprobado en la Corte del Señor

ਬਿਖੁ ਅੰਮ੍ਰਿਤੁ ਦੁਇ. ਸਮ ਕਰਿ ਜਾਣੁ ॥੧॥

bikh amrit due. sam kar jaan |1|

Sant Singh KhalsaHe looks upon poison and nectar as one and the same. ||1||
Manmohan Singhwho deems both poison and Nectar alike.
Manmohan Singh (Punjabi)ਜੋ ਜ਼ਹਿਰ ਅਤੇ ਸੁਧਾਰਸ ਦੋਨਾਂ ਨੂੰ ਇਕ ਸਮਾਨ ਸਮਝਦਾ ਹੈ।
Fareedkot Teekaਕਿਉਂਕਿ ਤਿਨੋਂ ਨੇ (ਬਿਖੁ ਅੰਮ੍ਰਿਤੁ) ਦੁਖ ਸੁਖ ਆਦੀ ਭੋਗੋਂ ਕੋ ਏਕ ਸਮਾਨ ਹੀ ਜਾਣਿਆ ਹੈ॥੧॥ ਯਥਾ "ਸੁਖੁ ਦੁਖੁ ਦੋਨੋ ਸਮ ਕਰਿ ਜਾਨੈ ਅਉਰੁ ਮਾਨੁ ਅਪਮਾਨਾ॥☬ਹਰਖ ਸੋਗ ਤੇ ਰਹੈ ਅਤੀਤਾ ਤਿਨਿ ਜਗਿ ਤਤੁ ਪਛਾਨਾ॥"
Prof. Sahib Singhਜੋ ਮਨੁੱਖ ਜ਼ਹਰ ਤੇ ਅੰਮ੍ਰਿਤ (ਦੁੱਖ ਤੇ ਸੁਖ) ਦੋਹਾਂ ਨੂੰ ਇਕੋ ਜਿਹਾ ਸਮਝਣ-ਜੋਗਾ ਹੋ ਜਾਂਦਾ ਹੈ। (ਕਿਉਂਕਿ ਉਹ ਮਨੁੱਖ ਚੰਗੀ ਤਰ੍ਹਾਂ ਜਾਣਦਾ ਹੈ ਕਿ ਜਿਨ੍ਹਾਂ ਨੂੰ ਸੁਖ ਜਾਂ ਦੁੱਖ ਮਿਲਦਾ ਹੈ ਉਹਨਾਂ ਸਭਨਾਂ ਵਿਚ ਪਰਮਾਤਮਾ ਆਪ ਮੌਜੂਦ ਹੈ) ॥੧॥

ਪਦ ਅਰਥ ਬਿਖੁ = ਜ਼ਹਿਰ (ਭਾਵ, ਦੁੱਖ)। ਅੰਮ੍ਰਿਤੁ = (ਭਾਵ, ਸੁਖ)। ਸਮ = ਬਰਾਬਰ। ਕਰਿ = ਕਰ ਕੇ। ਜਾਣੁ = ਜਾਣੂ, ਜੋ ਜਾਣਨ ਵਾਲਾ ਹੈ ॥੧॥

SikhNet (Spanish)y mirará al Néctar y al veneno de la misma forma. (1)

ਕਿਆ ਕਹੀਐ; ਸਰਬੇ ਰਹਿਆ ਸਮਾਇ ॥

kiaa kaheeai; sarabe rahiaa samaae |

Sant Singh KhalsaWhat can I say? You are permeating and pervading all.
Manmohan SinghWhat should I say, O Lord, except that Thou are contained amongst all,
Manmohan Singh (Punjabi)ਮੈਂ ਇਸ ਦੇ ਬਗੈਰ ਕੀ ਆਖਾਂ ਹੇ ਸੁਆਮੀ, ਕਿ ਤੂੰ ਸਾਰਿਆਂ ਅੰਦਰ ਰਮ ਰਿਹਾ ਹੈ,
Fareedkot Teekaਹੇ ਹਰੀ! ਜੋ ਸੰਤ ਤੁਝ ਕੋ ਸਰਬ ਮੇਂ (ਸਮਾਇ) ਵਿਆਪਕ ਹੋਇ ਰਹਾ ਜਾਨਤੇ ਹੈਂ ਤਿਨ ਕੀ ਗਤੀ ਕਿਆ ਉਚਾਰਨ ਕਰੀਏ, ਭਾਵ ਇਹ ਤਿਨ ਕੀ ਅਗ੍ਰਹ ਗਤੀ ਹੈ॥
Prof. Sahib Singh(ਕਿਸੇ ਨੂੰ ਸੁਖ ਹੈ ਕਿਸੇ ਨੂੰ ਦੁੱਖ ਮਿਲ ਰਿਹਾ ਹੈ, ਪਰ ਇਸ ਦੇ ਉਲਟ) ਕੁਝ ਕਿਹਾ ਨਹੀਂ ਜਾ ਸਕਦਾ ਕਿਉਂਕਿ ਤੂੰ ਸਭ ਜੀਵਾਂ ਵਿਚ ਮੌਜੂਦ ਹੈਂ (ਜਿਨ੍ਹਾਂ ਨੂੰ ਸੁਖ ਜਾਂ ਦੁੱਖ ਮਿਲਦਾ ਹੈ ਉਹਨਾਂ ਵਿਚ ਭੀ ਤੂੰ ਆਪ ਹੀ ਵਿਆਪਕ ਹੈਂ, ਤੇ ਆਪ ਹੀ ਉਸ ਸੁਖ ਜਾਂ ਦੁੱਖ ਨੂੰ ਭੋਗ ਰਿਹਾ ਹੈਂ)

ਪਦ ਅਰਥ ਕਿਆ ਕਹੀਐ = ਕੁਝ ਆਖਿਆ ਨਹੀਂ ਜਾ ਸਕਦਾ। ਸਰਬੇ = ਸਭ ਜੀਵਾਂ ਵਿਚ।

SikhNet (Spanish)¿Qué podría decir? Estás prevaleciendo y compenetrándolo todo.

ਜੋ ਕਿਛੁ ਵਰਤੈ; ਸਭ ਤੇਰੀ ਰਜਾਇ ॥੧॥ ਰਹਾਉ ॥

jo kichh varatai; sabh teree rajaae |1| rahaau |

Sant Singh KhalsaWhatever happens, is all by Your Will. ||1||Pause||
Manmohan Singhand that whatever happens, all that in Thy will. Pause.
Manmohan Singh (Punjabi)ਅਤੇ ਜਿਹੜਾ ਕੁਛ ਭੀ ਹੁੰਦਾ ਹੈ, ਉਹ ਸਾਰਾ ਕੁਛ ਤੇਰੇ ਭਾਣੇ ਅੰਦਰ ਹੈ। ਠਹਿਰਾਉ।
Fareedkot Teekaਕਿਉਂਕਿ ਵਹੁ ਐਸੇ ਕਹਤੇ ਹੈਂ: ਹੇ ਪ੍ਰਭੂ! ਜੋ ਕੁਛ ਵਰਤ ਰਹਾ ਹੈ, ਸੋ ਸਭ ਤੇਰੀ (ਰਜਾਇ) ਆਗਿਆ ਹੈ, ਭਾਵ ਇਹ ਤੇਰੇ ਭਾਣੇ ਮੇਂ ਸਦਾ ਪ੍ਰਸੰਨ ਰਹਿਤੇ ਹੈਂ॥੧॥ ਰਹਾਉ ॥
Prof. Sahib Singhਹੇ ਪ੍ਰਭੂ! (ਜਗਤ ਵਿਚ) ਜੋ ਕੁਝ ਵਾਪਰ ਰਿਹਾ ਹੈ ਸਭ ਤੇਰੇ ਹੁਕਮ ਅਨੁਸਾਰ ਵਾਪਰ ਰਿਹਾ ਹੈ ॥੧॥ ਰਹਾਉ ॥

ਪਦ ਅਰਥ ਰਜਾਇ = ਹੁਕਮ ਅਨੁਸਾਰ ॥੧॥ ਰਹਾਉ ॥

SikhNet (Spanish)Lo que sucede ocurre por Tu Voluntad. (1-Pausa)

ਪ੍ਰਗਟੀ ਜੋਤਿ; ਚੂਕਾ ਅਭਿਮਾਨੁ ॥

pragattee jot; chookaa abhimaan |

Sant Singh KhalsaThe Divine Light shines radiantly, and egotistical pride is dispelled.
Manmohan SinghThe Divine Light becomes manifest unto him and he is rid of his self-conceit,
Manmohan Singh (Punjabi)ਉਸ ਉਤੇ ਰੱਬੀ ਨੂਰ ਨਾਜਲ ਹੋ ਜਾਂਦਾ ਹੈ ਅਤੇ ਉਹ ਆਪਣੀ ਸਵੈ-ਹੰਗਤਾ ਤੋਂ ਖਲਾਸੀ ਪਾ ਜਾਂਦਾ ਹੈ,
Fareedkot Teekaਤਿਨ ਕੇ ਰਿਦੇ ਮੇਂ ਤੇਰੀ ਜੋਤ ਪ੍ਰਗਟੀ ਹੈ, ਤਿਸੀ ਤੇ ਤਿਨ ਕਾ ਦੇਹ ਅਭਿਮਾਨ ਦੂਰ ਭਇਆ ਹੈ॥
Prof. Sahib Singhਉਸ ਮਨੁੱਖ ਦੇ ਅੰਦਰ ਪਰਮਾਤਮਾ ਦੀ ਜੋਤਿ ਦਾ ਚਾਨਣ ਹੋ ਜਾਂਦਾ ਹੈ (ਉਸ ਚਾਨਣ ਦੀ ਬਰਕਤਿ ਨਾਲ ਉਸ ਨੂੰ ਆਪਣੇ ਵਿਤ ਦੀ ਸਮਝ ਆ ਜਾਂਦੀ ਹੈ, ਇਸ ਵਾਸਤੇ ਉਸ ਦੇ ਅੰਦਰੋਂ) ਅਹੰਕਾਰ ਦੂਰ ਹੋ ਜਾਂਦਾ ਹੈ,

ਪਦ ਅਰਥ ਚੂਕਾ = ਦੂਰ ਹੋ ਗਿਆ।

SikhNet (Spanish)La Luz Divina brilla radiante y el orgullo egoísta es disipado.

ਸਤਿਗੁਰਿ ਦੀਆ; ਅੰਮ੍ਰਿਤ ਨਾਮੁ ॥੨॥

satigur deea; amrit naam |2|

Sant Singh KhalsaThe True Guru bestows the Ambrosial Naam, the Name of the Lord. ||2||
Manmohan Singhwhen the True Guru blesses man with the Name-Nectar.
Manmohan Singh (Punjabi)ਜਦ ਸੱਚੇ ਗੁਰਦੇਵ ਜੀ ਬੰਦੇ ਨੂੰ ਨਾਮ ਸੁਧਾਰਸ ਬਖਸ਼ ਦਿੰਦੇ ਹਨ।
Fareedkot Teekaਕਿਉਂਕਿ ਸਤਿਗੁਰੋਂ ਨੇ ਤਿਨੋਂ ਕੋ ਨਾਮ ਅੰਮ੍ਰਿਤ ਦੀਆ ਹੈ॥੨॥
Prof. Sahib Singhਜਿਸ ਮਨੁੱਖ ਨੂੰ ਸਤਿਗੁਰੂ ਨੇ ਆਤਮਕ ਜੀਵਨ ਦੇਣ ਵਾਲਾ ਪ੍ਰਭੂ ਦਾ ਨਾਮ ਦਿੱਤਾ ਹੈ ॥੨॥

ਪਦ ਅਰਥ ਸਤਿਗੁਰਿ = ਸਤਿਗੁਰ ਨੇ ॥੨॥

SikhNet (Spanish)El Guru Verdadero otorga el Naam Ambrosial, el Nombre del Señor. (2)

ਕਲਿ ਮਹਿ ਆਇਆ; ਸੋ ਜਨੁ ਜਾਣੁ ॥

kal meh aaeaa; so jan jaan |

Sant Singh KhalsaIn this Dark Age of Kali Yuga, one's birth is approved,
Manmohan SinghIn this Darkage, only that man's coming is deemed profitable,
Manmohan Singh (Punjabi)ਇਸ ਕਲਯੁਗ ਅੰਦਰ ਕੇਵਲ ਉਸ ਪੁਰਸ਼ ਦਾ ਆਉਣਾ ਹੀ ਲਾਭਦਾਇਕ ਜਾਣਿਆ ਜਾਂਦਾ ਹੈ,
Fareedkot Teekaਇਸ ਕਲਿਜੁਗ ਮੇਂ ਸੋਈ ਜਨ ਆਇਆ ਹੂਆ ਜਾਣੀਤਾ ਹੈ, ਭਾਵ ਤਿਸ ਕਾ ਜਨਮ ਸਫਲ ਹੂਆ ਹੈ॥
Prof. Sahib Singhਉਸੇ ਮਨੁੱਖ ਨੂੰ ਜਗਤ ਵਿਚ ਜਨਮਿਆ ਸਮਝੋ (ਭਾਵ, ਉਸੇ ਮਨੁੱਖ ਦਾ ਜਗਤ ਵਿਚ ਆਉਣਾ ਸਫਲ ਹੈ, ਜੋ ਸਰਬ-ਵਿਆਪਕ ਪਰਮਾਤਮਾ ਦੀ ਰਜ਼ਾ ਨੂੰ ਸਮਝਦਾ ਹੈ, ਤੇ ਇਸ ਵਾਸਤੇ)

ਪਦ ਅਰਥ ਕਲਿ ਮਹਿ = ਜਗਤ ਵਿਚ। ਜਾਣੁ = ਜਾਣੋ, ਸਮਝੋ।

SikhNet (Spanish)En esta oscura Era de Kali, nuestro nacimiento es aprobado

ਸਾਚੀ ਦਰਗਹ; ਪਾਵੈ ਮਾਣੁ ॥੩॥

saachee daragah; paavai maan |3|

Sant Singh Khalsaif one is honored in the True Court. ||3||
Manmohan Singhwho obtains honour in the True Court.
Manmohan Singh (Punjabi)ਜੋ ਸੱਚੇ ਦਰਬਾਰ ਅੰਦਰ ਇਜ਼ਤ ਆਬਰੂ ਪਾਉਂਦਾ ਹੈ।
Fareedkot Teekaਜੋ ਤੇਰੀ ਸਚੀ ਦਰਗਾਹ ਵਿਖੇ (ਮਾਣੁ) ਆਦਰ ਪਾਵਤਾ ਹੈ॥੩॥
Prof. Sahib Singhਸਦਾ-ਥਿਰ ਰਹਿਣ ਵਾਲੇ ਪ੍ਰਭੂ ਦੀ ਦਰਗਾਹ ਵਿਚ ਇੱਜ਼ਤ ਹਾਸਲ ਕਰਦਾ ਹੈ ॥੩॥

ਪਦ ਅਰਥ ਮਾਣੁ = ਇੱਜ਼ਤ ॥੩॥

SikhNet (Spanish)si uno es honrado en la Verdadera Corte. (3)

ਕਹਣਾ ਸੁਨਣਾ ਅਕਥ ਘਰਿ ਜਾਇ ॥

kahanaa sunanaa akath ghar jaae |

Sant Singh KhalsaSpeaking and listening, one goes to the Celestial Home of the Indescribable Lord.
Manmohan SinghUttering and hearing His praises man arrives at the House of the Ineffable Lord.
Manmohan Singh (Punjabi)ਉਸ ਦੀਆਂ ਸਿਫਤਾਂ ਉਚਾਰਨ ਤੇ ਸ੍ਰਵਨ ਕਰਨ ਦੁਆਰਾ ਬੰਦਾ ਅਕਹਿ ਸੁਆਮੀ ਦੇ ਧਾਮ ਤੇ ਅੱਪੜ ਜਾਂਦਾ ਹੈ।
Fareedkot Teekaਹੇ (ਅਕਥ) ਵਾਹਿਗੁਰੂ! ਸੰਤ ਇਸ ਪਰਕਾਰ ਤੇਰੇ (ਘਰਿ) ਸਰੂਪ ਮੇਂ ਜਾਇ ਪ੍ਰਾਪਤਿ ਭਏ ਹੈਂ, ਤਿਨੋਂ ਕਾ ਤੇਰੇ ਜਸ ਕਾ ਹੀ ਕਹਿਣਾ ਸੁਣਨਾ ਹੈ, ਭਾਵ ਤੇਰੇ ਜਸ ਕੋ ਹੀ ਸੁਣਤੇ ਕਹਤੇ ਰਹਤੇ ਹੈਂ॥
Prof. Sahib Singhਉਹੀ ਬਚਨ ਬੋਲਣੇ ਤੇ ਸੁਣਨੇ ਸਫਲ ਹਨ ਜਿਨ੍ਹਾਂ ਦੀ ਰਾਹੀਂ ਮਨੁੱਖ ਬੇਅੰਤ ਗੁਣਾਂ ਵਾਲੇ ਪਰਮਾਤਮਾ ਦੇ ਚਰਨਾਂ ਵਿਚ ਜੁੜ ਸਕਦਾ ਹੈ,

ਪਦ ਅਰਥ ਅਕਥ ਘਰਿ = ਅਕੱਥ ਪ੍ਰਭੂ ਦੇ ਘਰ ਵਿਚ।

SikhNet (Spanish)Hablando y escuchando uno va al Hogar Celestial del Señor Indescriptible.

ਕਥਨੀ ਬਦਨੀ; ਨਾਨਕ. ਜਲਿ ਜਾਇ ॥੪॥੫॥

kathanee badanee; naanak. jal jaae |4|5|

Sant Singh KhalsaMere words of mouth, O Nanak, are burnt away. ||4||5||
Manmohan SinghThe mere words of mouth, O Nanak, are burnt to ashes.
Manmohan Singh (Punjabi)ਨਿਰੀਆਂ ਪੁਰੀਆਂ ਮੂੰਹ-ਜਬਾਨੀ ਗੱਲਾਂ, ਹੇ ਨਾਨਕ! ਸੜ ਕੇ ਸੁਆਹ ਹੋ ਜਾਂਦੀਆਂ ਹਨ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਤਿਨੋਂ ਕੇ ਰਿਦੇ ਤੇ ਤੇਰੇ ਜਸ ਬਿਨਾਂ ਔਰ ਸੰਸਾਰਕ (ਕਥਨੀ) ਕਥਾ ਅਰ (ਬਦਨੀ) ਕਵੀਸ਼ਰੀਆਂ ਜਲ ਜਾਤੀਆਂ ਹੈਂ, ਭਾਵ ਇਹ ਤੇਰੇ ਨਾਮ ਬਿਨਾਂ ਔਰ ਕਥਨੀ ਬਦਨੀ ਨਹੀਂ ਕਰਤੇ ਹੈਂ॥੪॥੫॥☬ਸਤਿਗੁਰੋਂ ਕੀ ਮਹਿਮਾ ਉਚਾਰਨ ਕਰਤੇ ਹੈਂ:
Prof. Sahib Singhਪਰ ਹੇ ਨਾਨਕ! (ਪਰਮਾਤਮਾ ਦੀ ਰਜ਼ਾ ਤੋਂ ਪਰੇ ਲੈ ਜਾਣ ਵਾਲੀ, ਪਰਮਾਤਮਾ ਦੇ ਚਰਨਾਂ ਤੋਂ ਦੂਰ ਰੱਖਣ ਵਾਲੀ) ਹੋਰ ਹੋਰ ਕਹਣੀ ਕਥਨੀ ਵਿਅਰਥ ਜਾਂਦੀ ਹੈ ॥੪॥੫॥

ਪਦ ਅਰਥ ਬਦਨੀ = (वद् = ਬੋਲਣਾ) ਬੋਲਣਾ। ਜਲਿ ਜਾਇ = ਸੜ ਜਾਂਦਾ ਹੈ, ਵਿਅਰਥ ਜਾਂਦਾ ਹੈ ॥੪॥੫॥

SikhNet (Spanish)El parloteo de la boca, oh dice Nanak, es quemado y consumido. (4-5)
Answers quote the Granth verbatim with Ang citations. AI commentary is not Gurbani and not a religious ruling.