ਪ੍ਰਭਾਤੀ ਮਹਲਾ ੧ ॥
prabhaatee mahalaa 1 | Ang 1328
Sant Singh KhalsaPrabhaatee, First Mehl:
Manmohan SinghParbhati 1at Guru.
Manmohan Singh (Punjabi)ਪ੍ਰਭਾਤੀ ਪਹਿਲੀ ਪਾਤਿਸ਼ਾਹੀ।
SikhNet (Spanish)Parbhati, Mejl Guru Nanak, Primer Canal Divino.
ਅੰਮ੍ਰਿਤੁ ਨੀਰੁ. ਗਿਆਨਿ ਮਨ ਮਜਨੁ; ਅਠਸਠਿ ਤੀਰਥ ਸੰਗਿ ਗਹੇ ॥
amrit neer. giaan man majan; atthasatth teerath sang gahe | Ang 1328
Sant Singh KhalsaOne who bathes in the Ambrosial Water of spiritual wisdom takes with him the virtues of the sixty-eight sacred shrines of pilgrimage.
Manmohan SinghThe man, who bathes in the ambrosial water of the Divine knowledge takes with him the merit of bathing at the sixty-eight holies.
Manmohan Singh (Punjabi)ਜਿਹੜਾ ਇਨਸਾਨ, ਬ੍ਰਹਮ-ਵੀਚਾਰ ਦੇ ਸੁਧਾਸਰੂਪ-ਪਾਣੀ ਅੰਦਰ ਨ੍ਹਾਉਂਦਾ ਹੈ, ਉਹ ਅਠਾਹਟ ਧਰਮ ਅਸਥਾਨਾਂ ਤੇ ਨ੍ਹਾਉਣ ਦੇ ਫਲ ਨੂੰ ਆਪਣੇ ਨਾਲ ਲੈ ਜਾਂਦਾ ਹੈ।
Fareedkot Teekaਗਿਆਨ ਰੂਪੀ ਅੰਮ੍ਰਿਤ ਜਲ ਕਰ ਪੂਰਨ ਜੋ ਸਤਿਗੁਰੂ ਤੀਰਥ ਹੈ, ਤਿਸ ਮੇਂ ਜਿਸ ਨੇ ਮਨ ਕਰ ਇਸ਼ਨਾਨ ਕੀਆ ਤਿਸ ਨੇ ਅਠਾਹਠ ਤੀਰਥੋਂ ਕੋ ਅਪਨੇ ਸਾਥ ਹੀ ਗ੍ਰਹਿਣ ਕੀਆ ਹੈ, ਭਾਵ ਇਹ ਕਿ ਤਿਸ ਕੋ ਸੰਪੂਰਨ ਤੀਰਥੋਂ ਕੇ ਇਸ਼ਨਾਨ ਕਾ ਫਲ੍ਹ ਪ੍ਰਾਪਤਿ ਹੂਆ ਹੈ। ਯਥਾ-☬"ਅਠਸਠਿ ਤੀਰਥਿ ਤਿਨ ਸੰਗਿ ਰਹਹਿ ਜਿਨ ਹਰਿ ਹਿਰਦੇ ਰਹਿਆ ਸਮਾਇ॥"
Prof. Sahib Singh(ਗੁਰੂ ਤੋਂ ਮਿਲਣ ਵਾਲਾ) ਪ੍ਰਭੂ-ਨਾਮ (ਗੁਰੂ-ਤੀਰਥ ਦਾ) ਜਲ ਹੈ, ਗੁਰੂ ਤੋਂ ਮਿਲੇ ਆਤਮਕ ਚਾਨਣ ਵਿਚ ਮਨ ਦੀ ਚੁੱਭੀ (ਉਸ ਗੁਰ-ਤੀਰਥ ਦਾ) ਇਸ਼ਨਾਨ ਹੈ, (ਗੁਰੂ-ਤੀਰਥ ਦੇ) ਨਾਲ ਹੀ ਅਠਾਹਠ ਤੀਰਥ (ਦੇ ਇਸ਼ਨਾਨ) ਮਿਲ ਜਾਂਦੇ ਹਨ।ਪਦ ਅਰਥ ਅੰਮ੍ਰਿਤੁ = ਅਟਲ ਆਤਮਕ ਜੀਵਨ ਦੇਣ ਵਾਲਾ ਨਾਮ-ਰਸ। ਨੀਰੁ = ਪਾਣੀ। ਗਿਆਨਿ = ਗਿਆਨ ਵਿਚ, ਗੁਰੂ ਤੋਂ ਮਿਲੇ ਆਤਮਕ ਚਾਨਣ ਵਿਚ। ਮਜਨੁ = ਚੁੱਭੀ, ਇਸ਼ਨਾਨ। ਅਠਸਠਿ = ਅਠਾਹਠ। ਸੰਗਿ = ਨਾਲ ਹੀ, ਗੁਰੂ-ਤੀਰਥ ਦੇ ਨਾਲ ਹੀ। ਗਹੇ = ਮਿਲ ਜਾਂਦੇ ਹਨ।
SikhNet (Spanish)Quien se baña con el Agua Ambrosial de la Sabiduría Espiritual se lleva consigo todas las Virtudes de los sesenta y ocho santuarios de peregrinaje.
ਗੁਰ ਉਪਦੇਸਿ ਜਵਾਹਰ ਮਾਣਕ; ਸੇਵੇ ਸਿਖੁ. ਸੋੁ ਖੋਜਿ ਲਹੈ ॥੧॥
gur upades javaahar maanak; seve sikh. suo khoj lahai |1| Ang 1328
Sant Singh KhalsaThe Guru's Teachings are the gems and jewels; the Sikh who serves Him searches and finds them. ||1||
Manmohan SinghThe Guru's instructions are the gems and the jewels. The Guru's disciple, who serves him, obtains them, through search.
Manmohan Singh (Punjabi)ਗੁਰਾ ਦੀ ਸਿਖਮਤ ਹੀਰੇ ਅਤੇ ਜਵਾਹਰਾਤ ਹਨ। ਗੁਰਾਂ ਦਾ ਮੁਰੀਦ ਜੋ ਉਨ੍ਹਾਂ ਦੀ ਘਾਲ ਕਮਾਉਂਦਾ ਹੈ, ਢੂੰਡ ਭਾਲ ਰਾਹੀਂ ਉਨ੍ਹਾਂ ਨੂੰ ਪਾ ਲੈਂਦਾ ਹੈ।
Fareedkot Teekaਸਤਿਗੁਰ ਕੇ ਉਪਦੇਸ਼ ਮੇਂ ਜਵਾਹਰ ਔ ਮਾਣਕ ਹੈਂ, ਪਰੰਤੂ ਜੋ ਸਿਖ ਤਿਨੋਂ ਕੇ ਚਰਨੋਂ ਕੋ ਸੇਵਤਾ ਹੈ, ਸੋ ਤਿਨੋਂ ਕਾ ਖੋਜ ਲਹਿਤਾ ਹੈ। ਭਾਵ ਇਹ ਹੈ ਕਿ ਗੁਰ ਉਪਦੇਸ਼ ਕੋ ਸ੍ਰਵਨ ਕਰ ਮਨਨ ਨਿਧਿਆਸਨ ਆਦਿ ਕਰਤਾ ਹੈ, ਸੋਈ ਸਾਖਿਆਤਕਾਰ ਕੋ ਪਾਵਤਾ ਹੈ॥੧॥
Prof. Sahib Singhਗੁਰੂ ਦੇ ਉਪਦੇਸ਼ (-ਰੂਪ ਡੂੰਘੇ ਪਾਣੀਆਂ ਵਿਚ ਪਰਮਾਤਮਾ ਦੀ ਸਿਫ਼ਤ-ਸਾਲਾਹ ਦੇ) ਮੋਤੀ ਤੇ ਜਵਾਹਰ ਹਨ। ਜੇਹੜਾ ਸਿੱਖ (ਗੁਰੂ-ਤੀਰਥ ਨੂੰ) ਸੇਂਵਦਾ ਹੈ (ਸਰਧਾ ਨਾਲ ਆਉਂਦਾ ਹੈ) ਉਹ ਭਾਲ ਕਰ ਕੇ ਲੱਭ ਲੈਂਦਾ ਹੈ ॥੧॥ਪਦ ਅਰਥ ਉਪਦੇਸਿ = ਉਪਦੇਸ ਵਿਚ। ਸ = ਉਹ (ਸਿੱਖ) (ਨੋਟ: ਅਸਲ ਲਫ਼ਜ਼ ਹੈ 'ਸੋ', ਪਰ ਇਥੇ ਪੜ੍ਹਨਾ ਹੈ 'ਸੁ')। ਲਹੈ = ਲੱਭ ਲੈਂਦਾ ਹੈ। ਖੋਜਿ = ਖੋਜ ਕੇ ॥੧॥
SikhNet (Spanish)Las Enseñanzas del Guru son las Gemas y las Joyas, y ese Sikh que Las sirve las busca y las encuentra. (1)
ਗੁਰ ਸਮਾਨਿ ਤੀਰਥੁ; ਨਹੀ ਕੋਇ ॥
gur samaan teerath; nahee koe | Ang 1328
Sant Singh KhalsaThere is no sacred shrine equal to the Guru.
Manmohan SinghNo pilgrim-station is equal to the Guru.
Manmohan Singh (Punjabi)ਕੋਈ ਯਾਤ੍ਰਾ ਅਸਥਾਨ ਭੀ ਗੁਰਾਂ ਦੇ ਤੁਲ ਨਹੀਂ।
Fareedkot Teekaਸਤਿਗੁਰੋਂ ਕੇ ਸਮਾਨ ਔਰ ਕੋਈ ਤੀਰਥ ਨਹੀਂ ਹੈ॥
Prof. Sahib Singhਗੁਰੂ ਦੇ ਬਰਾਬਰ ਦਾ ਹੋਰ ਕੋਈ ਤੀਰਥ ਨਹੀਂ ਹੈ।ਪਦ ਅਰਥ ਸਮਾਨਿ = ਵਰਗਾ, ਬਰਾਬਰ ਦਾ।
SikhNet (Spanish)No existe santuario alguno que iguale al Guru.
ਸਰੁ ਸੰਤੋਖੁ; ਤਾਸੁ ਗੁਰੁ ਹੋਇ ॥੧॥ ਰਹਾਉ ॥
sar santokh; taas gur hoe |1| rahaau | Ang 1328
Sant Singh KhalsaThe Guru encompasses the ocean of contentment. ||1||Pause||
Manmohan SinghThe ocean of contentment is contained in that Guru. Pause.
Manmohan Singh (Punjabi)ਉਸ ਗੁਰਦੇਵ ਜੀ ਅੰਦਰ ਸੰਤੁਸ਼ਟਤਾ ਦਾ ਸਮੁੰਦਰ ਹੈ। ਠਹਿਰਾਉ।
Fareedkot Teekaਕਿਉਂਕਿ ਸੰਤੋਖ ਆਦੀ ਗੁਰੋਂ ਕੇ (ਸਰੁ) ਸਮੁੰਦਰ ਹੈਂ ਔਰ ਗਿਆਨ ਭੀ (ਤਾਸੁ) ਤਿਸ ਸਤਿਗੁਰੂ ਤੇ ਹੀ ਪ੍ਰਾਪਤਿ ਹੋਤਾ ਹੈ॥੧॥ ਰਹਾਉ ॥
Prof. Sahib Singhਉਹ ਗੁਰੂ ਹੀ ਸੰਤੋਖ-ਰੂਪ ਸਰੋਵਰ ਹੈ ॥੧॥ ਰਹਾਉ ॥ਪਦ ਅਰਥ ਸਰੁ = ਤਾਲਾਬ। ਤਾਸੁ = ਉਹੀ ॥੧॥ ਰਹਾਉ ॥
SikhNet (Spanish)El Guru es el Océano de Contentamiento. (1-Pausa)
ਗੁਰੁ ਦਰੀਆਉ ਸਦਾ ਜਲੁ ਨਿਰਮਲੁ; ਮਿਲਿਆ ਦੁਰਮਤਿ ਮੈਲੁ ਹਰੈ ॥
gur dareeaau sadaa jal niramal; miliaa duramat mail harai | Ang 1329
Sant Singh KhalsaThe Guru is the River, from which the Pure Water is obtained forever; it washes away the filth and pollution of evil-mindedness.
Manmohan SinghThe Guru is the river, whence pure water is ever obtained, by which the filth of evil-understanding is washed off.
Manmohan Singh (Punjabi)ਗੁਰੂ ਜੀ ਦਰਿਆ ਹਨ, ਜਿਥੋ ਸਦੀਵ ਹੀ ਪਵਿੱਤਰ ਪਾਣੀ ਪ੍ਰਾਪਤ ਹੁੰਦਾ ਹੈ, ਜਿਸ ਦੁਆਰਾ ਮੰਦੀ ਸਮਝ ਦੀ ਮਲੀਣਤਾ ਧੋਤੀ ਜਾਂਦੀ ਹੈ।
Fareedkot Teekaਪੁਨਾ ਸਤਿਗੁਰ ਦਰੀਆਇ ਰੂਪ ਤੀਰਥ ਹੈਂ ਜਿਨੋਂ ਮੇਂ ਗਿਆਨ ਰੂਪੀ ਉਜਲ ਜਲ ਹੈ, ਜਿਸ ਕੇ ਮਿਲਨੇ ਕਰ ਖੋਟੀ ਮਤਿ ਰੂਪੀ ਮੈਲ ਦੂਰ ਹੋ ਜਾਤੀ ਹੈ॥
Prof. Sahib Singhਗੁਰੂ ਇਕ (ਐਸਾ) ਦਰਿਆ ਹੈ ਜਿਸ ਪਾਸੋਂ ਮਿਲਦਾ ਨਾਮ-ਅੰਮ੍ਰਿਤ ਉਸ ਦਰਿਆ ਵਿਚ (ਐਸਾ) ਜਲ ਹੈ ਜੋ ਸਦਾ ਹੀ ਸਾਫ਼ ਰਹਿੰਦਾ ਹੈ, ਜਿਸ ਮਨੁੱਖ ਨੂੰ ਉਹ ਜਲ ਮਿਲਦਾ ਹੈ ਉਸ ਦੀ ਖੋਟੀ ਮੱਤ ਦੀ ਮੈਲ ਦੂਰ ਕਰ ਦੇਂਦਾ ਹੈ।ਪਦ ਅਰਥ ਨਿਰਮਲੁ = ਮਲ-ਰਹਿਤ, ਸਾਫ਼। ਦੁਰਮਤਿ = ਭੈੜੀ ਅਕਲ। ਹਰੈ = ਦੂਰ ਕਰਦਾ ਹੈ।
SikhNet (Spanish)El Guru es el río del que la prístina agua es para siempre obtenida y lava la mugre y la contaminación de la mente malvada.
ਸਤਿਗੁਰਿ ਪਾਇਐ. ਪੂਰਾ ਨਾਵਣੁ; ਪਸੂ ਪਰੇਤਹੁ ਦੇਵ ਕਰੈ ॥੨॥
satigur paaeiai. pooraa naavan; pasoo paretahu dev karai |2| Ang 1329
Sant Singh KhalsaFinding the True Guru, the perfect cleansing bath is obtained, which transforms even beasts and ghosts into gods. ||2||
Manmohan SinghFinding the True Guru, man obtains perfect ablution, which makes him a God out of a beast and a ghost.
Manmohan Singh (Punjabi)ਸੱਚੇ ਗੁਰਾਂ ਨੂੰ ਪ੍ਰਾਪਤ ਹੋ, ਬੰਦੇ ਦਾ ਪੂਰਨ ਇਸ਼ਨਾਨ ਹੋ ਜਾਂਦਾ ਹੈ, ਜੋ ਉਸ ਨੂੰ ਇਕ ਡੰਗਰ ਅਤੇ ਭੂਤਨੇ ਤੋਂ ਦੇਵਤੇ ਬਣਾ ਦਿੰਦਾ ਹੈ।
Fareedkot Teekaਐਸੇ ਸਤਿਗੁਰੋਂ ਕੇ ਪਾਵਣੇ ਤੇ ਪੂਰਨ ਇਸ਼ਨਾਨ ਗਿਆਨ ਹੋਤਾ ਹੈ, ਤਾਂ ਤੇ ਸੋ ਗਿਆਨ ਇਸ਼ਨਾਨ ਪਸੂ ਪਰੇਤ ਆਦਿਕੋਂ ਤੇ ਦੇਵਤਾ ਰੂਪ ਕਰ ਦੇਤਾ ਹੈ, ਭਾਵ ਪਰਮੇਸਰ ਰੂਪ ਕਰ ਦੇਤਾ ਹੈ॥੨॥
Prof. Sahib Singhਜੇ ਗੁਰੂ ਮਿਲ ਪਏ ਤਾਂ (ਉਸ ਗੁਰੂ-ਦਰਿਆ ਵਿਚ ਕੀਤਾ ਇਸ਼ਨਾਨ) ਸਫਲ ਇਸ਼ਨਾਨ ਹੁੰਦਾ ਹੈ, ਗੁਰੂ ਪਸ਼ੂਆਂ ਤੋਂ ਪਰੇਤਾਂ ਤੋਂ ਦੇਵਤੇ ਬਣਾ ਦੇਂਦਾ ਹੈ ॥੨॥ਪਦ ਅਰਥ ਸਤਿਗੁਰਿ ਪਾਇਐ = ਜੋ ਸਤਿਗੁਰੂ ਮਿਲ ਪਏ। ਨਾਵਣੁ = ਇਸ਼ਨਾਨ। ਪਰੇਤਹੁ = ਪਰੇਤਾਂ ਤੋਂ। ਕਰੈ = ਬਣਾ ਦੇਂਦਾ ਹੈ ॥੨॥
SikhNet (Spanish)Encontrando al Verdadero Guru, el baño perfecto de purificación es obtenido, pues transforma hasta a las bestias y a los fantasmas en dioses. (2)
ਰਤਾ ਸਚਿ ਨਾਮਿ, ਤਲ ਹੀਅਲੁ; ਸੋ ਗੁਰੁ ਪਰਮਲੁ ਕਹੀਐ ॥
rataa sach naam, tal heeal; so gur paramal kaheeai | Ang 1329
Sant Singh KhalsaHe is said to be the Guru, with the scent of sandalwood, who is imbued with the True Name to the bottom of His Heart.
Manmohan SinghHe alone is called the sandal-like Guru, who is imbued to the very bottom of his heart with the True Name.
Manmohan Singh (Punjabi)ਕੇਵਲ ਉਹ ਹੀ ਚੰਨਣ-ਵਰਗਾ ਗੁਰੂ ਆਖਿਆ ਜਾਂਦਾ ਹੈ, ਜਿਸ ਦਾ ਦਿਲ ਐਨ ਥਲੇ ਤਾਂਈ ਸੱਚੇ ਨਾਮ ਨਾਲ ਰੰਗਿਆ ਹੋਇਆ ਹੈ।
Fareedkot Teekaਜਿਨ ਸਤਿਗੁਰੋਂ ਕਾ (ਤਲ ਹੀਅਲੁ) ਹਿਰਦਾ ਅਸਥਾਨ ਸਚੇ ਨਾਮ ਮੇਂ ਰਤਾ ਹੈ, ਸੋ ਸਤਿਗੁਰੂ (ਪਰਮਲੁ) ਚੰਦਨ ਵਤ ਕਹੀਤੇ ਹੈਂ॥
Prof. Sahib Singhਜਿਸ ਗੁਰੂ ਦੇ ਗਿਆਨ-ਇੰਦ੍ਰੇ ਜਿਸ ਗੁਰੂ ਦਾ ਹਿਰਦਾ (ਸਦਾ) ਪਰਮਾਤਮਾ ਦੇ ਨਾਮ-ਰੰਗ ਵਿਚ ਰੰਗਿਆ ਰਹਿੰਦਾ ਹੈ, ਉਸ ਗੁਰੂ ਨੂੰ ਚੰਦਨ ਆਖਣਾ ਚਾਹੀਦਾ ਹੈ,ਪਦ ਅਰਥ ਰਤਾ = ਰੱਤਾ, ਰੰਗਿਆ ਹੋਇਆ। ਸਚਿ = ਸਦਾ-ਥਿਰ ਪ੍ਰਭੂ ਵਿਚ। ਨਾਮਿ = ਨਾਮ ਵਿਚ। ਤਲ = ਉਪਰਲਾ ਪਾਸਾ, (ਭਾਵ, ਗਿਆਨ-ਇੰਦ੍ਰੇ)। ਹੀਅਲੁ = ਹੀਅਰਾ, ਹਿਰਦਾ। ਪਰਮਲੁ = ਸੁਗੰਧੀ, ਚੰਦਨ।
SikhNet (Spanish)Quien está envuelto en el Nombre Verdadero hasta el fondo de su corazón,
ਜਾ ਕੀ ਵਾਸੁ. ਬਨਾਸਪਤਿ ਸਉਰੈ; ਤਾਸੁ ਚਰਣ ਲਿਵ ਰਹੀਐ ॥੩॥
jaa kee vaas. banaasapat saurai; taas charan liv raheeai |3| Ang 1329
Sant Singh KhalsaBy His Fragrance, the world of vegetation is perfumed. Lovingly focus yourself on His Feet. ||3||
Manmohan SinghBy whose fragrance, the whole vegetation is perfumed, fix thou thy attention to His feet.
Manmohan Singh (Punjabi)ਜਿਸ ਦੀ ਖੁਸ਼ਬੂ ਨਾਲ, ਸਾਰੀ ਬਨਾਸਪਤੀ ਸੁਗੰਧਤ ਥੀ ਵੰਞਦੀ ਹੈ, ਤੂੰ ਉਸ ਦੇ ਪੈਰਾ ਨਾਲ ਆਪਣੀ ਬਿਰਤੀ ਜੋੜ।
Fareedkot Teekaਜਿਸ ਸਤਿਗੁਰੋਂ ਕੀ ਸੰਗਤ ਰੂਪੀ ਵਾਸ਼ਨਾ ਤੇ ਜੀਵੋਂ ਰੂਪੀ ਬਨਾਸਪਤੀ ਸਵਰਤੀ ਹੈ, ਭਾਵ ਇਹ ਹੈ ਕਿ ਜੀਵ ਵਾਹਿਗੁਰੂ ਕੀ ਭਗਤੀ ਮੇਂ ਪ੍ਰਾਪਤਿ ਹੋਤੇ ਹੈਂ, ਤਾਂ ਤੇ ਤਿਨੋਂ ਕੇ ਚਰਨੋਂ ਮੇਂ ਬਿਰਤੀ ਕੋ ਲਗਾਇ ਰਖੀਐ॥੩॥
Prof. Sahib Singhਚੰਦਨ ਦੀ ਸੁਗੰਧੀ (ਨੇੜੇ ਉੱਗੀ) ਬਨਸਪਤੀ ਨੂੰ ਸੁਗੰਧਿਤ ਕਰ ਦੇਂਦੀ ਹੈ (ਗੁਰੂ ਦਾ ਉਪਦੇਸ਼ ਸਰਨ ਆਏ ਬੰਦਿਆਂ ਦੇ ਜੀਵਨ ਸੰਵਾਰ ਦੇਂਦਾ ਹੈ), ਉਸ ਗੁਰੂ ਦੇ ਚਰਨਾਂ ਵਿਚ ਸੁਰਤ ਜੋੜ ਰੱਖਣੀ ਚਾਹੀਦੀ ਹੈ ॥੩॥ਪਦ ਅਰਥ ਜਾ ਕੀ = ਜਿਸ ਦੀ। ਵਾਸੁ = ਸੁਗੰਧੀ (ਨਾਲ)। ਸਉਰੈ = ਸੰਵਰ ਜਾਂਦੀ ਹੈ, ਸੁਗੰਧਿਤ ਹੋ ਜਾਂਦੀ ਹੈ। ਤਾਸੁ ਚਰਣ = ਉਸ ਦੇ ਚਰਨਾਂ ਵਿਚ। ਰਹੀਐ = ਟਿਕੀ ਰਹਿਣੀ ਚਾਹੀਦੀ ਹੈ ॥੩॥
SikhNet (Spanish)se le llama Guru con Aroma a Sándalo. Con su Fragancia, el mundo de la vegetación es perfumado. Con todo Amor postra tu ser a Sus Pies. (3)
ਗੁਰਮੁਖਿ ਜੀਅ ਪ੍ਰਾਨ ਉਪਜਹਿ; ਗੁਰਮੁਖਿ ਸਿਵ ਘਰਿ ਜਾਈਐ ॥
guramukh jeea praan upajeh; guramukh siv ghar jaaeeai | Ang 1329
Sant Singh KhalsaThe life of the soul wells up for the Gurmukh; the Gurmukh goes to the House of God.
Manmohan SinghBy the Guru's grace, wells up the spiritual life in one and by the Guru's grace, one arrives at the Lord's house.
Manmohan Singh (Punjabi)ਗੁਰਾਂ ਦੀ ਦਇਆ ਦੁਆਰਾ ਬੰਦੇ ਅੰਦਰ ਰੁਹਾਨੀ ਜੀਵਨ ਪੈਦਾ ਹੋ ਜਾਂਦਾ ਹੈ ਤੇ ਗੁਰਾਂ ਦੀ ਦਇਆ ਦੁਆਰਾ ਉਹ ਪ੍ਰਭੂ ਦੇ ਧਾਮ ਤੇ ਪੁਜ ਜਾਂਦਾ ਹੈ।
Fareedkot Teekaਗੁਰੋਂ ਦੁਆਰੇ ਇਸ ਜੀਵ ਕੇ ਪ੍ਰਾਨ ਹਰੀ ਕੇ ਭਜਨ ਮੇਂ ਪ੍ਰਗਟਤੇ ਹੈਂ ਔਰ ਗੁਰੂ ਦੁਆਰੇ ਹੀ ਸ਼ਾਂਤੀ ਘਰ ਮੇਂ ਜਾਈਤਾ ਹੈ॥
Prof. Sahib Singhਗੁਰੂ ਦੀ ਸਰਨ ਪਿਆਂ ਜੀਵਾਂ ਦੇ ਅੰਦਰ ਆਤਮਕ ਜੀਵਨ ਪੈਦਾ ਹੋ ਜਾਂਦੇ ਹਨ, ਗੁਰੂ ਦੀ ਰਾਹੀਂ ਉਸ ਪ੍ਰਭੂ ਦੇ ਦਰ ਤੇ ਪਹੁੰਚ ਜਾਈਦਾ ਹੈ ਜੋ ਸਦਾ ਆਨੰਦ-ਸਰੂਪ ਹੈ।ਪਦ ਅਰਥ ਜੀਅ ਪ੍ਰਾਣ = ਜੀਵਾਂ ਦੇ ਪ੍ਰਾਣ, ਜੀਵਾਂ ਦੇ ਆਤਮਕ ਜੀਵਨ। ਉਪਜਹਿ = ਪੈਦਾ ਹੋ ਜਾਂਦੇ ਹਨ। ਸਿਵ ਘਰਿ = ਸ਼ਿਵ ਦੇ ਘਰ ਵਿਚ, ਉਸੇ ਦੇ ਘਰ ਵਿਚ ਜੋ ਸਦਾ ਕਲਿਆਣ-ਰੂਪ ਹੈ।
SikhNet (Spanish)La vida del Alma se edifica para el Gurmukj y el Gurmukj se va a la Casa de Dios.
ਗੁਰਮੁਖਿ ਨਾਨਕ ਸਚਿ ਸਮਾਈਐ; ਗੁਰਮੁਖਿ ਨਿਜ ਪਦੁ ਪਾਈਐ ॥੪॥੬॥
guramukh naanak sach samaaeeai; guramukh nij pad paaeeai |4|6| Ang 1329
Sant Singh KhalsaThe Gurmukh, O Nanak, merges in the True One; the Gurmukh attains the exalted state of the self. ||4||6||
Manmohan SinghThrough the Guru, O Nanak, man merges in the True Lord and, through the Guru, he attains to his exalted state.
Manmohan Singh (Punjabi)ਗੁਰਾਂ ਦੇ ਰਾਹੀਂ ਹੇ ਨਾਨਕ! ਇਨਸਾਨ ਸੱਚੇ ਸੁਆਮੀ ਅੰਦਰ ਲੀਨ ਹੋ ਜਾਂਦਾਹੈ ਅਤੇ ਗੁਰਾਂ ਦੇ ਰਾਹੀਂ ਹੀ ਉਹ ਆਪਣੇ ਨਿਜ ਦੇ ਘਰ ਨੂੰ ਪ੍ਰਾਪਤ ਹੋ ਜਾਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਗੁਰੋਂ ਦੁਆਰੇ ਹੀ ਸਚ ਸਰੂਪ ਮੇਂ ਸਮਾਈਤਾ ਹੈ ਔਰ ਗੁਰੋਂ ਦੁਆਰੇ ਹੀ (ਨਿਜ) ਅਪਨੇ ਸਰੂਪ ਪਦ ਕੋ ਪਾਈਤਾ ਹੈ॥੪॥੬॥☬ਵਾਹਿਗੁਰੂ ਜਜਮਾਨ ਤੇ ਆਪ ਪਰੋਹਤ ਰੂਪ ਹੋ ਕਰ ਭੋਜਨ ਅਰ ਦਖ੍ਯਣਾਂ ਮਾਂਗਤੇ ਹੈਂ:
Prof. Sahib Singhਹੇ ਨਾਨਕ! ਗੁਰੂ ਦੀ ਸਰਨ ਪਿਆਂ ਸਦਾ-ਥਿਰ ਪ੍ਰਭੂ ਵਿਚ ਲੀਨ ਹੋ ਜਾਈਦਾ ਹੈ, ਗੁਰੂ ਦੀ ਰਾਹੀਂ ਉੱਚਾ ਆਤਮਕ ਦਰਜਾ ਮਿਲ ਜਾਂਦਾ ਹੈ ਜੋ ਸਦਾ ਹੀ ਆਪਣਾ ਬਣਿਆ ਰਹਿੰਦਾ ਹੈ (ਅਟੱਲ ਉੱਚੀ ਆਤਮਕ ਅਵਸਥਾ ਮਿਲ ਜਾਂਦੀ ਹੈ) ॥੪॥੬॥ਪਦ ਅਰਥ ਨਿਜ = ਆਪਣਾ। ਪਦੁ = ਆਤਮਕ ਜੀਵਨ ਵਾਲਾ ਦਰਜਾ। ਨਿਜ ਪਦੁ = ਉਹ ਆਤਮਕ ਦਰਜਾ ਜੋ ਸਦਾ ਆਪਣਾ ਬਣਿਆ ਰਹਿੰਦਾ ਹੈ ॥੪॥੬॥
SikhNet (Spanish)El Gurmukj, oh dice Nanak, se inmerge en el Guru Verdadero y obtiene el Estado más Excelso y Elevado del ser. (4-6)