ੴ

ਸਿੱਖਬਾਣੀ · SikhBani

ਸਚਾ ਨਾਮੁ ਧਿਆਇ ਤੂ ਸਭੋ ਵਰਤੈ ਸਚੁ ॥

sachaa naam dhiaae too sabho varatai sach
Guru Amardas Ji ਗੁਰੂ ਅਮਰਦਾਸ ਜੀ · Raag Raamkalee · Ang 950 · 5 lines
Translations

ਸਲੋਕ ਮਃ ੩ ॥

salok mahalaa 3 |

Sant Singh KhalsaSalok, Third Mehl:
Manmohan SinghSlok 3rd Guru.
Manmohan Singh (Punjabi)ਸਲੋਕ ਤੀਜੀ ਪਾਤਸ਼ਾਹੀ।
SikhNet (Spanish)Slok, Mejl Guru Amar Das, Tercer Canal Divino.

ਸਚਾ ਨਾਮੁ ਧਿਆਇ ਤੂ; ਸਭੋ ਵਰਤੈ ਸਚੁ ॥

sachaa naam dhiaae too; sabho varatai sach |

Sant Singh KhalsaMeditate on the True Name; the True Lord is all-pervading.
Manmohan SinghMeditate thou on the True Name. The True Lord is pervading everywhere.
Manmohan Singh (Punjabi)ਤੂੰ ਸੱਚੇ ਨਾਮ ਦਾ ਆਰਾਧਨ ਕਰ। ਸੱਚਾ ਸਾਈਂ ਸਾਰੀ ਥਾਂਈਂ ਵਿਆਪਕ ਹੋ ਰਿਹਾ ਹੈ।
Fareedkot Teekaਹੇ ਭਾਈ! ਸਚਾ ਨਾਮ ਤੂੰ ਧਿਆਇ ਔ ਤੂੰ ਇਹੁ ਨਿਸਚਾ ਕਰ ਜੋ ਸਭ ਸਚੁ ਰੂਪੁ ਵਾਹਿਗੁਰੂ ਵਰਤਤਾ ਹੈ॥
Prof. Sahib Singh(ਉਸ ਪ੍ਰਭੂ ਦਾ) ਸਦਾ-ਥਿਰ ਰਹਣ ਵਾਲਾ ਨਾਮ ਸਿਮਰ ਜੋ ਹਰ ਥਾਂ ਮੌਜੂਦ ਹੈ।

ਪਦ ਅਰਥ ਸਭੋ = ਹਰ ਥਾਂ। ਸਚੁ = ਸਦਾ ਕਾਇਮ ਰਹਿਣ ਵਾਲਾ ਪ੍ਰਭੂ।

SikhNet (Spanish)Medita en el Nombre Verdadero del Señor, pues tu Señor prevalece en todo.

ਨਾਨਕ ਹੁਕਮੈ ਜੋ ਬੁਝੈ; ਸੋ ਫਲੁ ਪਾਏ ਸਚੁ ॥

naanak hukamai jo bujhai; so fal paae sach |

Sant Singh KhalsaO Nanak, one who realizes the Hukam of the Lord's Command, obtains the fruit of Truth.
Manmohan SinghNanak, he, who realises the Lord's will, obtains the fruit of truth.
Manmohan Singh (Punjabi)ਨਾਨਕ, ਜਿਹੜਾ ਸਾਹਿਬ ਦੀ ਰਜ਼ਾ ਨੂੰ ਸਮਝਦਾ ਹੈ, ਉਹ ਸੱਚ ਦੇ ਮੇਵੇ ਨੂੰ ਪਾ ਲੈਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਜੋ ਹੁਕਮ ਕੋ ਸਮਝਤਾ ਹੈ, ਸੋ ਸਚ ਸਰੂਪ ਫਲ ਪਾਵਤਾ ਹੈ॥
Prof. Sahib Singhਹੇ ਨਾਨਕ! ਜੋ ਮਨੁੱਖ ਪ੍ਰਭੂ ਦੇ ਹੁਕਮ ਨੂੰ ਸਮਝਦਾ ਹੈ (ਭਾਵ, ਹੁਕਮ ਵਿਚ ਤੁਰਦਾ ਹੈ) ਉਹ ਪ੍ਰਭੂ ਦੀ ਪ੍ਰਾਪਤੀ-ਰੂਪ ਫਲ ਪਾਂਦਾ ਹੈ,

ਪਦ ਅਰਥ ਸਚੁ ਫਲੁ = ਪ੍ਰਭੂ ਦੀ ਪ੍ਰਾਪਤੀ-ਰੂਪ ਫਲ।

SikhNet (Spanish)Dice Nanak, aquél que realiza Su Voluntad, cosecha el Fruto de la Verdad.

ਕਥਨੀ ਬਦਨੀ ਕਰਤਾ ਫਿਰੈ; ਹੁਕਮੁ. ਨ ਬੂਝੈ ਸਚੁ ॥

kathanee badanee karataa firai; hukam. na boojhai sach |

Sant Singh KhalsaOne who merely mouths the words, does not understand the Hukam of the True Lord's Command.
Manmohan SinghHe, who indulges in the mere words of mouth, understands not the True Lord's command.
Manmohan Singh (Punjabi)ਜੋ ਕੇਵਲ ਮੂੰਹ ਜਬਾਨੀ ਹੀ ਗੱਲਾਂ ਬਾਤਾਂ ਕਰਦਾ ਫਿਰਦਾ ਹੈ, ਉਹ ਸੱਚੇ ਸਾਹਿਬ ਦੇ ਫਰਮਾਨ ਨੂੰ ਨਹੀਂ ਸਮਝਦਾ।
Fareedkot Teekaਜੋ ਪੁਰਸ ਕਥਾ ਔ ਕਬੀਸਰੀਆਂ ਵਾ (ਬਦਨੀ) ਮੁਖ ਦੀ ਕਥਨੀ ਕਰਤਾ ਫਿਰਤਾ ਹੈ ਔ (ਸਚੁ) ਪਰਮੇਸ੍ਵਰ ਕਾ ਹੁਕਮ ਨਹੀਂ ਬੂਝਤਾ ਹੈ, ਸੋ ਭਗਤੁ ਨਹੀਂ ਹੈ॥
Prof. Sahib Singh(ਪਰ ਜੋ ਮਨੁੱਖ ਨਿਰੀਆਂ) ਮੂੰਹ ਦੀਆਂ ਗੱਲਾਂ ਕਰਦਾ ਹੈ ਉਹ ਅਟੱਲ ਹੁਕਮ ਨੂੰ ਨਹੀਂ ਸਮਝਦਾ।

ਪਦ ਅਰਥ ਕਥਨੀ ਬਦਨੀ = ਮੂੰਹ ਦੀਆਂ ਗੱਲਾਂ। ਸਚੁ = ਸਦਾ-ਥਿਰ ਰਹਿਣ ਵਾਲਾ।

SikhNet (Spanish)Parloteando, uno no llega a conocer la Voluntad del Uno Verdadero.

ਨਾਨਕ. ਹਰਿ ਕਾ ਭਾਣਾ ਮੰਨੇ, ਸੋ ਭਗਤੁ ਹੋਇ; ਵਿਣੁ ਮੰਨੇ. ਕਚੁ ਨਿਕਚੁ ॥੧॥

naanak. har kaa bhaanaa mane, so bhagat hoe; vin mane. kach nikach |1|

Sant Singh KhalsaO Nanak, one who accepts the Will of the Lord is His devotee. Without accepting it, he is the falsest of the false. ||1||
Manmohan SinghNanak, he who accepts God's will, is His devotee. Without accepting it, one is the falsest of the false.
Manmohan Singh (Punjabi)ਨਾਨਕ, ਜੋ ਵਾਹਿਗੁਰੂ ਦੀ ਰਜ਼ਾ ਨੂੰ ਕਬੂਲ ਕਰਦਾ ਹੈ, ਉਹ ਹੀ ਉਸ ਦਾ ਸਰਧਾਲੂ ਹੈ। ਇਸ ਨੂੰ ਕਬੂਲ ਕਰਨ ਦੇ ਬਾਝੋਂ ਇਨਸਾਨ ਕੂੜਿਆਂ ਦਾ ਪਰਮ ਕੂੜਾ ਹੈ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਜੋ ਹਰੀ ਕਾ (ਭਾਣਾ) ਹੁਕਮ ਮੰਨੇ ਸੋ ਤੋ ਭਗਤ ਹੋਤਾ ਹੈ ।ਭਾਣੇ ਮੰਨੇ ਬਿਨਾ ਜੋ ਹੈ, ਸੋ ਕੱਚ ਤੇ ਭੀ ਵਿਸੇਸ ਕਚ ਹੈ, ਭਾਵ ਨਿਕੰਮਾਂ ਹੈ॥੧॥
Prof. Sahib Singhਹੇ ਨਾਨਕ! ਜੋ ਮਨੁੱਖ ਪਰਮਾਤਮਾ ਦਾ ਹੁਕਮ ਮੰਨਦਾ ਹੈ ਉਹ (ਅਸਲ) ਭਗਤ ਹੈ। ਹੁਕਮ ਮੰਨਣ ਤੋਂ ਬਿਨਾ ਮਨੁੱਖ ਬਿਲਕੁਲ ਕੱਚਾ ਹੈ (ਭਾਵ, ਅੱਲ੍ਹੜ ਮਨ ਵਾਲਾ ਹੈ ਜੋ ਹਰ ਵੇਲੇ ਡੋਲਦਾ ਹੈ) ॥੧॥

ਪਦ ਅਰਥ ਕਚੁ ਨਿਕਚੁ = ਬਿਲਕੁਲ ਕੱਚਾ, ਅੱਲ੍ਹੜ ਮਨ ਵਾਲਾ ॥੧॥

SikhNet (Spanish)Dice Nanak, aquél que se entrega a la Voluntad del Señor, es el Devoto de Dios; de otra forma, es falso.(1)
Answers quote the Granth verbatim with Ang citations. AI commentary is not Gurbani and not a religious ruling.