ੴ

ਸਿੱਖਬਾਣੀ · SikhBani

ਗੁਰੁ ਗੋਵਿੰਦੁ ਸਲਾਹੀਐ ਭਾਈ ਮਨਿ ਤਨਿ ਹਿਰਦੈ ਧਾਰ ॥

gur govind salaaheeai bhaaee man tan hiradai dhaar
Guru Arjan Dev Ji ਗੁਰੂ ਅਰਜਨ ਦੇਵ ਜੀ · Raag Sorath · Ang 608, 609 · 19 lines
Translations

ਸੋਰਠਿ ਮਹਲਾ ੫ ਘਰੁ ੧ ਚੌਤੁਕੇ ॥

soratth mahalaa 5 ghar 1 chauatuke | Ang 608

Sant Singh KhalsaSorat'h, Fifth Mehl, First House, Chau-Thukay:
Manmohan SinghSorath 5th Guru. Chautukas.
Manmohan Singh (Punjabi)ਸੋਰਠਿ ਪੰਜਵੀਂ ਪਾਤਿਸ਼ਾਹੀ। ਚੋਤੁਕੇ।
Prof. Sahib Singh

ਪਦ ਅਰਥ ਚੌਤੁਕੇ = ਚੌ-ਤੁਕੇ, ਚਾਰ ਚਾਰ ਤੁਕਾਂ ਵਾਲੇ 'ਬੰਦ' (ਇਸ ਸ਼ਬਦ ਦੇ ਹਰੇਕ 'ਬੰਦ' ਵਿਚ ਚਾਰ ਤੁਕਾਂ ਹਨ)।

SikhNet (Spanish)Sorath, Mejl Guru Aryan, Quinto Canal Divino, Chau-Tukas.

ਗੁਰੁ ਗੋਵਿੰਦੁ ਸਲਾਹੀਐ ਭਾਈ; ਮਨਿ ਤਨਿ ਹਿਰਦੈ ਧਾਰ ॥

gur govind salaaheeai bhaaee; man tan hiradai dhaar | Ang 608

Sant Singh KhalsaPraise the Guru, and the Lord of the Universe, O Siblings of Destiny; enshrine Him in your mind, body and heart.
Manmohan SinghPraise Thou the great Lord of the world, O brother, and enshrine Him in thy mind, body and soul.
Manmohan Singh (Punjabi)ਹੇ ਵੀਰ! ਤੂੰ ਸੰਸਾਰ ਦੇ ਵੱਡੇ ਸੁਆਮੀ ਦਾ ਜੱਸ ਗਾਇਨ ਕਰ ਅਤੇ ਉਸ ਨੂੰ ਆਪਣੇ ਚਿੱਤ, ਦੇਹ ਤੇ ਆਤਮਾ ਅੰਦਰ ਟਿਕਾ।
Fareedkot Teekaਹੇ ਭਾਈ! ਗੁਰੋਂ ਦੁਆਰੇ ਮਨ ਤਨ ਸੇ ਹਿਰਦੈ ਵਿਖੈ ਧਾਰ ਕੇ ਗੋਬਿੰਦ ਕੋ ਹੀ ਸਲਾਹੀਏ॥
Prof. Sahib Singhਹੇ ਭਾਈ! ਮਨ ਵਿਚ, ਤਨ ਵਿਚ, ਹਿਰਦੇ ਵਿਚ, (ਪ੍ਰਭੂ ਨੂੰ) ਟਿਕਾ ਕੇ ਉਸ ਸਭ ਤੋਂ ਵੱਡੇ ਗੋਬਿੰਦ ਦੀ ਸਿਫ਼ਤ-ਸਾਲਾਹ ਕਰਨੀ ਚਾਹੀਦੀ ਹੈ।

ਪਦ ਅਰਥ ਸਲਾਹੀਐ = ਸਿਫ਼ਤ-ਸਾਲਾਹ ਕਰਨੀ ਚਾਹੀਦੀ ਹੈ। ਮਨਿ = ਮਨ ਵਿਚ। ਤਨਿ = ਤਨ ਵਿਚ। ਧਾਰ = ਧਾਰਿ, ਧਾਰ ਕੇ, ਟਿਕਾ ਕੇ।

SikhNet (Spanish)Alaba al Guru y a Dios, y enaltécelos en tu mente, en tu cuerpo y en tu corazón.

ਸਾਚਾ ਸਾਹਿਬੁ ਮਨਿ ਵਸੈ ਭਾਈ; ਏਹਾ ਕਰਣੀ ਸਾਰ ॥

saachaa saahib man vasai bhaaee; ehaa karanee saar | Ang 608

Sant Singh KhalsaLet the True Lord and Master abide in your mind, O Siblings of Destiny; this is the most excellent way of life.
Manmohan SinghDwell thou the True Lord within thy heart, O brother; This is the sublime way of life.
Manmohan Singh (Punjabi)ਤੂੰ ਸੱਚੇ ਸੁਆਮੀ ਨੂੰ ਆਪਣੇ ਦਿਲ ਅੰਦਰ ਵਸਾ ਹੇ ਵੀਰ! ਏਹੋ ਹੀ ਸ੍ਰੇਸ਼ਟ ਜੀਵਨ ਰਹੁ-ਰੀਤੀ ਹੈ।
Fareedkot Teekaਹੇ ਭਾਈ! ਜੇ ਸਾਚਾ ਸਾਹਿਬ ਮਨ ਮੇਂ ਵਸ ਜਾਏ ਤੌ ਏਹੀ ਕਰਣੀ ਸ੍ਰੇਸ੍ਟ ਹੈ॥
Prof. Sahib Singhਮਨੁੱਖ ਵਾਸਤੇ ਸਭ ਤੋਂ ਸ੍ਰੇਸ਼ਟ ਕਰਤੱਬ ਹੈ ਹੀ ਇਹ ਕਿ ਸਦਾ ਕਾਇਮ ਰਹਿਣ ਵਾਲਾ ਮਾਲਕ-ਪ੍ਰਭੂ (ਮਨੁੱਖ ਦੇ) ਮਨ ਵਿਚ ਵੱਸਿਆ ਰਹੇ।

ਪਦ ਅਰਥ ਸਾਚਾ = ਸਦਾ ਕਾਇਮ ਰਹਿਣ ਵਾਲਾ। ਸਾਰ = ਸ੍ਰਸ਼ੇਟ। ਕਰਣੀ = ਕਰਤੱਬ।

SikhNet (Spanish)El Supremo Éxtasis significa que el Señor Verdadero venga a tu mente.

ਜਿਤੁ ਤਨਿ ਨਾਮੁ. ਨ ਊਪਜੈ ਭਾਈ; ਸੇ ਤਨ ਹੋਏ ਛਾਰ ॥

jit tan naam. na aoopajai bhaaee; se tan hoe chhaar | Ang 608

Sant Singh KhalsaThose bodies, in which the Name of the Lord does not well up, O Siblings of Destiny - those bodies are reduced to ashes.
Manmohan SinghThe bodies, in which the Name springs not, O brother, those bodies are reduced to ashes.
Manmohan Singh (Punjabi)ਜਿਹੜੀਆਂ ਦੇਹਾਂ ਅੰਦਰ ਨਾਮ ਉਤਪੰਨ ਨਹੀਂ ਹੁੰਦਾ, ਹੇ ਵੀਰ! ਉਹ ਦੇਹਾਂ ਸੁਆਹ ਹੋ ਜਾਂਦੀਆਂ ਹਨ।
Fareedkot Teekaਜਿਸ ਕੇ ਸਰੀਰ ਮੇਂ ਨਾਮ ਨਹੀਂ ਉਤਪੰਨ ਹੋਤਾ, ਹੇ ਭਾਈ! ਸੇ ਤਨ ਬਾਰੰਬਾਰ ਭਸਮ ਹੋਏ ਹੈਂ, ਭਾਵ ਸੇ ਵਹੁ ਪੁਰਖ ਜਨਮਤੇ ਮਰਤੇ ਹੈ॥
Prof. Sahib Singhਹੇ ਭਾਈ! ਜਿਸ ਜਿਸ ਸਰੀਰ ਵਿਚ ਪਰਮਾਤਮਾ ਦਾ ਨਾਮ ਪਰਗਟ ਨਹੀਂ ਹੁੰਦਾ ਉਹ ਸਾਰੇ ਸਰੀਰ ਵਿਅਰਥ ਗਏ ਸਮਝੋ।

ਪਦ ਅਰਥ ਜਿਤੁ = ਜਿਸ ਵਿਚ। ਜਿਤੁ ਤਨਿ = ਜਿਤੁ ਜਿਤੁ ਤਨਿ, ਜਿਸ ਜਿਸ ਸਰੀਰ ਵਿਚ। ਸੇ ਤਨ = ਉਹ (ਸਾਰੇ) ਸਰੀਰ। ਛਾਰ = ਸੁਆਹ।

SikhNet (Spanish)El cuerpo en el que no nace el Nombre del Señor es reducido a polvo.

ਸਾਧਸੰਗਤਿ ਕਉ ਵਾਰਿਆ ਭਾਈ; ਜਿਨ ਏਕੰਕਾਰ ਅਧਾਰ ॥੧॥

saadhasangat kau vaariaa bhaaee; jin ekankaar adhaar |1| Ang 608

Sant Singh KhalsaI am a sacrifice to the Saadh Sangat, the Company of the Holy, O Siblings of Destiny; they take the Support of the One and Only Lord. ||1||
Manmohan SinghO brother, I am a sacrifice unto the society of saints, that leans on the support of One Lord alone.
Manmohan Singh (Punjabi)ਹੇ ਵੀਰ! ਮੈਂ ਸਤਿਸੰਗਤ ਉਤੋਂ ਕੁਰਬਾਨ ਹਾਂ, ਜਿਸ ਨੂੰ ਕੇਵਲ ਇਕ ਪ੍ਰਭੂ ਦਾ ਹੀ ਆਸਰਾ ਹੈ।
Fareedkot Teekaਹੇ ਭਾਈ! ਮੈਂ ਤੌ ਸਾਧ ਸੰਗਤ ਕੇ ਊਪਰ ਸੇ ਬਲਿਹਾਰ ਜਾਤਾ ਹੂੰ, ਜਿਨ ਕੋ ਏਕ ਸਰੂਪ ਕਾ ਹੀ ਆਸਰਾ ਹੈ॥੧॥
Prof. Sahib Singhਹੇ ਭਾਈ! (ਮੈਂ ਤਾਂ ਉਹਨਾਂ ਗੁਰਮੁਖਾਂ ਦੀ ਸੰਗਤਿ ਤੋਂ ਕੁਰਬਾਨ ਜਾਂਦਾ ਹਾਂ ਜਿਨ੍ਹਾਂ ਨੇ ਇੱਕ ਪਰਮਾਤਮਾ (ਦੇ ਨਾਮ ਨੂੰ ਜ਼ਿੰਦਗੀ) ਦਾ ਆਸਰਾ (ਬਣਾਇਆ ਹੋਇਆ) ਹੈ ॥੧॥

ਪਦ ਅਰਥ ਕਉ = ਤੋਂ। ਵਾਰਿਆ = ਕੁਰਬਾਨ। ਸਾਧ ਸੰਗਤਿ ਕਉ = ਉਹਨਾਂ ਗੁਰਮੁਖਾਂ ਦੀ ਸੰਗਤਿ ਤੋਂ। ਅਧਾਰ = ਆਸਰਾ ॥੧॥

SikhNet (Spanish)Ofrezco mi ser en sacrificio a los Santos que se apoyan en el Ser Supremo. (1)

ਸੋਈ ਸਚੁ ਅਰਾਧਣਾ ਭਾਈ; ਜਿਸ ਤੇ ਸਭੁ ਕਿਛੁ ਹੋਇ ॥

soee sach araadhanaa bhaaee; jis te sabh kichh hoe | Ang 608

Sant Singh KhalsaSo worship and adore that True Lord, O Siblings of Destiny; He alone does everything.
Manmohan SinghMeditate thou on that True Lord alone, who has the power to do all things, O brother.
Manmohan Singh (Punjabi)ਤੂੰ ਉਸ ਸੱਚੇ ਸੁਆਮੀ ਦਾ ਸਿਮਰਨ ਕਰ, ਜਿਸ ਵਿੱਚ ਸਾਰਾ ਕੁਝ ਕਰਨ ਦੀ ਸੱਤਿਆ ਹੈ, ਹੇ ਵੀਰ!
Fareedkot Teekaਹੇ ਭਾਈ! ਸੋਈ ਸਚ ਸਰੂਪ ਕਾ ਅਰਾਧਨਾ ਕਰੋ, ਜਿਸ ਤੇ ਇਹ ਸਭ ਕੁਛ ਹੂਆ ਨਜਰ ਆਵਤਾ ਹੈ॥
Prof. Sahib Singhਹੇ ਭਾਈ! ਉਸ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਦੀ ਹੀ ਆਰਾਧਨਾ ਕਰਨੀ ਚਾਹੀਦੀ ਹੈ, ਜਿਸ ਤੋਂ (ਜਗਤ ਦੀ) ਹਰੇਕ ਚੀਜ਼ ਹੋਂਦ ਵਿਚ ਆਈ ਹੈ।

ਪਦ ਅਰਥ ਸਚੁ = ਸਦਾ ਕਾਇਮ ਰਹਿਣ ਵਾਲਾ ਪ੍ਰਭੂ। ਜਿਸ ਤੇ = {ਲਫ਼ਜ਼ 'ਜਿਸੁ' ਦਾ (ੁ) ਸੰਬੰਧਕ 'ਤੇ' ਦੇ ਕਾਰਨ ਉਡ ਗਿਆ ਹੈ} ਜਿਸ ਤੋਂ।

SikhNet (Spanish)Medita sólo en ese Ser que tiene el poder de hacer Su Voluntad;

ਗੁਰਿ ਪੂਰੈ ਜਾਣਾਇਆ ਭਾਈ; ਤਿਸੁ ਬਿਨੁ. ਅਵਰੁ ਨ ਕੋਇ ॥ ਰਹਾਉ ॥

gur poorai jaanaaeaa bhaaee; tis bin. avar na koe | rahaau | Ang 608

Sant Singh KhalsaThe Perfect Guru has taught me, O Siblings of Destiny, that without Him, there is no other at all. ||Pause||
Manmohan SinghThe Perfect Guru has make it known me, that without Him there is not any other, O brother. Pause.
Manmohan Singh (Punjabi)ਪੂਰਨ ਗੁਰਾਂ ਨੇ ਮੈਨੂੰ ਦਰਸਾ ਦਿੱਤਾ ਹੈ, ਹੇ ਵੀਰ! ਕਿ ਉਸ ਦੇ ਬਗੈਰ ਹੋਰ ਕੋਈ ਨਹੀਂ। ਠਹਿਰਾਉ।
Fareedkot Teekaਹਮ ਕੋ ਤੌ ਗੁਰੂ ਜੀ ਨੇ ਇਹ ਉੁਪਦੇਸ਼ ਜਨਾਇ ਦੀਆ ਹੈ ਕਿ ਹੇ ਭਾਈ ਤਿਸ ਵਾਹਿਗੁਰੂ ਸੇ ਬਿਨਾਂ ਹੋਰ ਸਲਾਹਨੇ ਜੋਗ ਕੋਈ ਭੀ ਨਹੀਂ॥ ਰਹਾਉ ॥
Prof. Sahib Singhਹੇ ਭਾਈ! ਪੂਰੇ ਗੁਰੂ ਨੇ (ਮੈਨੂੰ ਇਹ) ਸਮਝ ਬਖ਼ਸ਼ੀ ਹੈ ਕਿ ਉਸ (ਪਰਮਾਤਮਾ) ਤੋਂ ਬਿਨਾ ਹੋਰ ਕੋਈ (ਪੂਜਣ-ਜੋਗ) ਨਹੀਂ ਹੈ ਰਹਾਉ॥

ਪਦ ਅਰਥ ਗੁਰਿ = ਗੁਰੂ ਨੇ ॥ਰਹਾਉ॥

SikhNet (Spanish)mi Guru Perfecto me hizo saber que no hay nadie más que Él. (Pausa)

ਨਾਮ ਵਿਹੂਣੇ ਪਚਿ ਮੁਏ ਭਾਈ; ਗਣਤ. ਨ ਜਾਇ ਗਣੀ ॥

naam vihoone pach mue bhaaee; ganat. na jaae ganee | Ang 608

Sant Singh KhalsaWithout the Naam, the Name of the Lord, they putrefy and die, O Siblings of Destiny; their numbers cannot be counted.
Manmohan SinghWithout the Name, O brother, the mortals putrefy and die and their number cannot be reckoned.
Manmohan Singh (Punjabi)ਨਾਮ ਦੇ ਬਾਝੋਂ ਹੇ ਭਰਾ! ਪ੍ਰਾਣੀ ਗਲ ਸੜ ਕੇ ਮਰ ਜਾਂਦੇ ਹਨ। ਉਨ੍ਹਾਂ ਦੀ ਗਿਣਤੀ ਗਿਣੀ ਨਹੀਂ ਜਾ ਸਕਦੀ।
Fareedkot Teekaਹੇ ਭਾਈ! ਜੋ ਨਾਮ ਸਿਮਰਨ ਸੇ ਬਿਨਾਂ ਨਰਕਾਗਨੀ ਮੇਂ ਪੜਕਰ ਜਲੇ ਹੈਂ ਤਿਨ ਪੁਰਸ਼ੋਂ ਕੀ ਗਿਨਤ ਨਹੀਂ ਗਿਨੀ ਜਾਤੀ॥
Prof. Sahib Singhਹੇ ਭਾਈ! ਉਹਨਾਂ ਮਨੁੱਖਾਂ ਦੀ ਗਿਣਤੀ ਗਿਣੀ ਨਹੀਂ ਜਾ ਸਕਦੀ, ਜੇਹੜੇ ਪਰਮਾਤਮਾ ਦੇ ਨਾਮ ਤੋਂ ਵਾਂਜੇ ਰਹਿ ਕੇ (ਮਾਇਆ ਦੇ ਮੋਹ ਵਿਚ) ਉਲਝ ਕੇ ਆਤਮਕ ਮੌਤੇ ਮਰਦੇ ਰਹਿੰਦੇ ਹਨ।

ਪਦ ਅਰਥ ਪਚਿ = (ਮਾਇਆ ਦੇ ਮੋਹ ਵਿਚ) ਖ਼ੁਆਰ ਹੋ ਹੋ, ਉਲਝ ਕੇ। ਮੁਏ = ਆਤਮਕ ਮੌਤੇ ਮਰ ਗਏ। ਗਣਤ = ਗਿਣਤੀ।

SikhNet (Spanish)Privados del Nombre del Señor, sí, de la Verdad del Señor, millones de criaturas han sido consumidas por la muerte,

ਵਿਣੁ ਸਚ. ਸੋਚ ਨ ਪਾਈਐ ਭਾਈ; ਸਾਚਾ ਅਗਮ ਧਣੀ ॥

vin sach. soch na paaeeai bhaaee; saachaa agam dhanee | Ang 608

Sant Singh KhalsaWithout Truth, purity cannot be achieved, O Siblings of Destiny; the Lord is true and unfathomable.
Manmohan SinghWithout Truth, purification is not attained, O brother True and unfathomable is my Master.
Manmohan Singh (Punjabi)ਸੱਚ ਦੇ ਬਗੈਰ ਪਵਿੱਤਰਤਾ ਪ੍ਰਾਪਤ ਨਹੀਂ ਹੁੰਦੀ, ਹੇ ਵੀਰ! ਸੱਚਾ ਅਤੇ ਥਾਹ-ਰਹਿਤ ਹੈ, ਮੇਰਾ ਮਾਲਕ!
Fareedkot Teekaਹੇ ਭਾਈ! ਸਚੇ ਬਿਚਾਰ ਬਿਨਾਂ ਸਚਾ ਜੋ (ਅਗਮ ਧਣੀ) ਮਨਾਦਿ ਕਾ ਅਵਿਸਯ ਸ੍ਵਾਮੀ ਵਾਹਗੁਰੂ ਹੈ, ਸੋ ਨਹੀਂ ਪਾਈਤਾ॥
Prof. Sahib Singhਹੇ ਭਾਈ! ਸਦਾ-ਥਿਰ ਪ੍ਰਭੂ (ਦੇ ਨਾਮ) ਤੋਂ ਬਿਨਾ ਆਤਮਕ ਪਵਿਤ੍ਰਤਾ ਪ੍ਰਾਪਤ ਨਹੀਂ ਹੋ ਸਕਦੀ। ਉਹ ਸਦਾ-ਥਿਰ ਅਪਹੁੰਚ ਮਾਲਕ ਹੀ (ਪਵਿਤ੍ਰਤਾ ਦਾ ਸੋਮਾ ਹੈ)।

ਪਦ ਅਰਥ ਵਿਣੁ ਸਚ = ਸਦਾ-ਥਿਰ ਪ੍ਰਭੂ (ਦੇ ਨਾਮ) ਤੋਂ ਬਿਨਾ। ਸੋਚ = (ਆਤਮਕ) ਪਵਿਤਤ੍ਰਾ। ਅਗਮ = ਅਪਹੁੰਚ। ਧਣੀ = ਮਾਲਕ।

SikhNet (Spanish)pues sin la Verdad del Señor uno no se vuelve Puro.

ਆਵਣ ਜਾਣੁ. ਨ ਚੁਕਈ ਭਾਈ; ਝੂਠੀ ਦੁਨੀ ਮਣੀ ॥

aavan jaan. na chukee bhaaee; jhootthee dunee manee | Ang 608

Sant Singh KhalsaComing and going do not end, O Siblings of Destiny; pride in worldly valuables is false.
Manmohan SinghFalse is the pride of the worldly valuables. Attached to them, man's coming and going ends not, O brother.
Manmohan Singh (Punjabi)ਕੂੜ ਹੈ ਹੰਕਾਰ ਸੰਸਾਰੀ ਪਦਾਰਥਾਂ ਦਾ। ਉਨ੍ਹਾਂ ਨਾਲ ਜੁੜੇ ਹੋਏ ਇਨਸਾਨ ਦਾ ਆਉਣ ਤੇ ਜਾਣਾ ਮੁਕਦਾ ਨਹੀਂ, ਹੇ ਭਾਈ!
Fareedkot Teekaਹੇ ਭਾਈ! ਇਸੀ ਸੇ ਜਨਮ ਮਰਣ ਨਹੀਂ ਦੂਰ ਹੋਤਾ ਔਰ ਦੁਨੀਆਂ ਕੀ (ਮਣੀ) ਅਹੰਤਾ ਝੂਠੀ ਹੈ॥
Prof. Sahib Singhਹੇ ਭਾਈ! (ਪ੍ਰਭੂ ਦੇ ਨਾਮ ਤੋਂ ਬਿਨਾ) ਜਨਮ ਮਰਨ (ਦਾ ਗੇੜ) ਨਹੀਂ ਮੁੱਕਦਾ। ਦੁਨੀਆ ਦੇ ਪਦਾਰਥਾਂ ਦਾ ਮਾਣ ਕੂੜਾ ਹੈ (ਇਹ ਮਾਣ ਤਾਂ ਲੈ ਡੁੱਬਦਾ ਹੈ, ਜਨਮ ਮਰਨ ਵਿਚ ਪਾਈ ਰੱਖਦਾ ਹੈ)।

ਪਦ ਅਰਥ ਦੁਨੀ ਮਣੀ = ਦੁਨੀਆ (ਦੇ ਪਦਾਰਥਾਂ) ਦਾ ਮਾਣ।

SikhNet (Spanish)La Verdad del Señor es mi Maestra Insondable. El orgullo que se tienen por las posesiones mundanas es falso;

ਗੁਰਮੁਖਿ ਕੋਟਿ ਉਧਾਰਦਾ ਭਾਈ; ਦੇ ਨਾਵੈ ਏਕ ਕਣੀ ॥੨॥

guramukh kott udhaaradaa bhaaee; de naavai ek kanee |2| Ang 608

Sant Singh KhalsaThe Gurmukh saves millions of people, O Siblings of Destiny, blessing them with even a particle of the Name. ||2||
Manmohan SinghBlessing with even a particle of the Name, the Exalted Guru, saves myriads of me, O brother.
Manmohan Singh (Punjabi)ਭੋਰਾ ਕੁ ਨਾਮ ਦੀ ਦਾਤ ਦੇ ਕੇ ਮੁਖੀ ਗੁਰਦੇਵ ਜੀ, ਕ੍ਰੋੜਾਂ ਹੀ ਇਨਸਾਨਾਂ ਦਾ ਪਾਰ ਉਤਾਰਾ ਕਰ ਦਿੰਦੇ ਹਨ, ਹੇ ਵੀਰ!
Fareedkot Teekaਹੇ ਭਾਈ! ਗੁਰੋਂ ਦੁਆਰੇ ਪਰਮੇਸਰ ਨਾਮ ਕੀ ਏਕ (ਕਣੀ) ਬੂੰਦ, ਭਾਵ ਰੰਚਕ ਸਿਖਿਆ ਦੇ ਕੇ ਬਹੁਤਿਓਂ ਕੋ ਉਧਾਰਤਾ ਹੈ॥੨॥
Prof. Sahib Singh(ਦੂਜੇ ਪਾਸੇ) ਹੇ ਭਾਈ! ਜੇਹੜਾ ਮਨੁੱਖ ਗੁਰੂ ਦੇ ਸਨਮੁਖ ਰਹਿੰਦਾ ਹੈ, ਉਹ ਹਰਿ-ਨਾਮ ਦੀ ਇਕ ਕਣੀ ਹੀ ਦੇ ਕੇ ਕ੍ਰੋੜਾਂ ਨੂੰ (ਜਨਮ ਮਰਨ ਦੇ ਗੇੜ ਵਿਚੋਂ) ਬਚਾ ਲੈਂਦਾ ਹੈ ॥੨॥

ਪਦ ਅਰਥ ਗੁਰਮੁਖਿ = ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ। ਕੋਟਿ = ਕ੍ਰੋੜਾਂ ਨੂੰ। ਨਾਵੈ = ਨਾਮ ਦੀ ॥੨॥

SikhNet (Spanish)por estar apegados a ellas, nuestras idas y venidas no se acaban, pero el Guru salva a las millones de criaturas que tienen, aunque sea, una partícula del Nombre de Dios. (2)

ਸਿੰਮ੍ਰਿਤਿ ਸਾਸਤ ਸੋਧਿਆ ਭਾਈ; ਵਿਣੁ ਸਤਿਗੁਰ. ਭਰਮੁ ਨ ਜਾਇ ॥

sinmrit saasat sodhiaa bhaaee; vin satigur. bharam na jaae | Ang 608

Sant Singh KhalsaI have searched through the Simritees and the Shaastras, O Siblings of Destiny - without the True Guru, doubt does not depart.
Manmohan SinghSimritis and Shashtras I have searched, O brother but without the True Guru, the doubt departs not.
Manmohan Singh (Punjabi)ਮ੍ਰਿੰਮਤੀਆਂ ਤੇ ਸ਼ਾਸਤਰ ਮੈਂ ਖੋਜੇ ਹਨ, ਹੇ ਭਰਾਵਾਂ! ਸੱਚੇ ਗੁਰਾਂ ਦੇ ਬਗੈਰ ਸੰਦੇਹ ਦੂਰ ਨਹੀਂ ਹੁੰਦਾ।
Fareedkot Teekaਹੇ ਭਾਈ! ਹਮ ਨੇ ਸਿੰਮ੍ਰਤੀਆਂ ਔ ਸਾਸਤ੍ਰੋਂ ਕੋ ਬੀਚਾਰ ਕੇ ਭਲੀ ਪ੍ਰਕਾਰ ਸੋਧਿਆ ਹੈ, ਪਰੰਤੂ ਸਿਧਾਂਤ ਯਹੀ ਸਿਧ ਹੂਆ ਹੈ ਕਿ ਸਤਿਗੁਰੂ ਕੇ ਮਿਲੇ ਬਿਨਾ ਮਨ ਕਾ ਭ੍ਰਮ ਨਹੀਂ ਜਾਤਾ॥
Prof. Sahib Singhਹੇ ਭਾਈ! ਸਿੰਮ੍ਰਿਤੀਆਂ ਸ਼ਾਸਤ੍ਰ ਵਿਚਾਰ ਵੇਖੇ ਹਨ (ਉਹਨਾਂ ਪਾਸੋਂ ਭੀ ਕੁਝ ਨਹੀਂ ਮਿਲਦਾ), ਗੁਰੂ ਤੋਂ ਬਿਨਾ (ਕਿਸੇ ਹੋਰ ਪਾਸੋਂ) ਭਟਕਣਾ ਦੂਰ ਨਹੀਂ ਹੋ ਸਕਦੀ।

ਪਦ ਅਰਥ ਸੋਧਿਆ = ਵਿਚਾਰ ਵੇਖੇ ਹਨ। ਭਰਮੁ = ਭਟਕਣਾ। ਨ ਜਾਇ = ਨਹੀਂ ਜਾਂਦੀ।

SikhNet (Spanish)He ido a través de los Textos Semíticos y de los Shastras y he encontrado que sin el Guru Verdadero uno no es liberado de la duda. Aunque uno se canse de hacer buenas acciones, está cada vez más y más atado a los valores mundanos.

ਅਨਿਕ ਕਰਮ ਕਰਿ ਥਾਕਿਆ ਭਾਈ; ਫਿਰਿ ਫਿਰਿ ਬੰਧਨ ਪਾਇ ॥

anik karam kar thaakiaa bhaaee; fir fir bandhan paae | Ang 608

Sant Singh KhalsaThey are so tired of performing their many deeds, O Siblings of Destiny, but they fall into bondage again and again.
Manmohan SinghO brother, the mortal grows weary of doing good many deeds and again and again, he falls into the mammon's net.
Manmohan Singh (Punjabi)ਹੇ ਭਰਾ, ਪ੍ਰਾਣੀ ਅਨੇਕ ਸੰਸਕਾਰ ਕਰਦਾ ਕਰਦਾ ਹਾਰ ਹੁੱਟ ਜਾਂਦਾ ਹੈ ਅਤੇ ਮੁੜ ਮੁੜ ਕੇ, ਉਹ ਮਾਇਆ ਦੇ ਜਾਲ ਵਿੱਚ ਫਸਦਾ ਹੈ।
Fareedkot Teekaਹੇ ਭਾਈ! ਜੋ ਨਿਗੁਰਾ ਹੈ, ਸੋ ਅਨੇਕ ਕਰਮੋਂ ਕੋ ਕਰ ਕੇ ਥਕਤ ਹੋਇ ਗਿਆ ਹੈ, ਵਹੁ ਬਾਰੰਬਾਰ ਬੰਧਨੋਂ ਮੇਂ ਹੀ ਆਪ ਪੜਾ ਹੈ ਔਰੋਂ ਕੋ ਪਾਵਤਾ ਹੈ॥
Prof. Sahib Singhਹੇ ਭਾਈ! (ਸ਼ਾਸਤ੍ਰ ਦੇ ਦੱਸੇ ਹੋਏ) ਅਨੇਕਾਂ ਕਰਮ ਕਰ ਕੇ ਮਨੁੱਖ ਥੱਕ ਜਾਂਦਾ ਹੈ, (ਸਗੋਂ) ਮੁੜ ਮੁੜ ਬੰਧਨ ਹੀ ਸਹੇੜਦਾ ਹੈ।

ਪਦ ਅਰਥ ਪਾਇ = ਸਹੇੜਦਾ ਹੈ।

SikhNet (Spanish)He buscado por las cuatro esquinas del mundo, oh Hermanos del Destino, pero sin el Verdadero Guru, la duda no desaparece. Están tan cansados de actuar, oh Hermanos del Destino, pero son atrapados una y otra vez.

ਚਾਰੇ ਕੁੰਡਾ ਸੋਧੀਆ ਭਾਈ; ਵਿਣੁ ਸਤਿਗੁਰ ਨਾਹੀ ਜਾਇ ॥

chaare kunddaa sodheea bhaaee; vin satigur naahee jaae | Ang 608

Sant Singh KhalsaI have searched in the four directions, O Siblings of Destiny, but without the True Guru, there is no place at all.
Manmohan SinghI have searched the four directions, O brother but without the True Guru there is no place.
Manmohan Singh (Punjabi)ਮੈਂ ਚਾਰੇ ਪਾਸੇ ਖੋਜ ਲਏ ਹਨ, ਹੇ ਭਰਾਵਾਂ! ਸੱਚੇ ਗੁਰਾਂ ਦੇ ਬਾਝੋਂ ਹੋਰ ਕੋਈ ਟਿਕਾਣਾ ਨਹੀਂ।
Fareedkot Teekaਹੇ ਭਾਈ! ਹਮ ਤੋ ਚਾਰੇ ਕੁੰਡਾਂ ਸੋਧ ਕੇ ਦੇਖੀਆਂ ਹੈਂ, ਸਤਿਗੁਰੋਂ ਸੇ ਬਿਨਾਂ ਔਰ ਰਖ੍ਯਾ ਕਰਨੇ ਕੀ ਕੋਈ (ਜਾਇ) ਜਗਾ ਨਹੀਂ ਹੈ॥
Prof. Sahib Singhਹੇ ਭਾਈ! ਸਾਰਾ ਜਗਤ ਢੂੰਢ ਕੇ ਵੇਖ ਲਿਆ ਹੈ (ਭਟਕਣਾ ਨੂੰ ਦੂਰ ਕਰਨ ਲਈ) ਗੁਰੂ ਤੋਂ ਬਿਨਾ ਹੋਰ ਕੋਈ ਥਾਂ ਨਹੀਂ ਹੈ।

ਪਦ ਅਰਥ ਜਾਇ = ਥਾਂ।

SikhNet (Spanish)He buscado en las cuatro direcciones, oh Hermanos del Destino, pero sin el Verdadero Guru no hay a dónde ir.

ਵਡਭਾਗੀ ਗੁਰੁ ਪਾਇਆ ਭਾਈ; ਹਰਿ ਹਰਿ ਨਾਮੁ ਧਿਆਇ ॥੩॥

vaddabhaagee gur paaeaa bhaaee; har har naam dhiaae |3| Ang 609

Sant Singh KhalsaBy great good fortune, I found the Guru, O Siblings of Destiny, and I meditate on the Name of the Lord, Har, Har. ||3||
Manmohan SinghThrough the greatest good fortune, I have obtained the Guru, O brother and I, now, meditate on the Lord God's Name.
Manmohan Singh (Punjabi)ਪਰਮ ਚੰਗੇ ਨਸੀਬਾਂ ਰਾਹੀਂ ਮੈਂਨੂੰ ਗੁਰੂ ਜੀ ਪ੍ਰਾਪਤ ਹੋਏ ਹਨ, ਹੇ ਵੀਰ! ਅਤੇ ਹੁਣ ਮੈਂ ਸੁਆਮੀ ਵਾਹਿਗੁਰੂ ਦੇ ਨਾਮ ਦਾ ਸਿਮਰਨ ਕਰਦਾ ਹਾਂ।
Fareedkot Teekaਹੇ ਭਾਈ ਜਿਨ ਵਡਭਾਗੀਓਂ ਨੇ ਸਤੁਗਰੋਂ ਕੋ ਪਾਇਆ ਹੈ, ਤਿਨੋਂ ਨੇ ਹਰੀ ਕਾ ਨਾਮ ਹਰ ਪ੍ਰਕਾਰ ਕਰ ਕੇ ਧਿਆਇਆ ਹੈ॥੩॥
Prof. Sahib Singhਹੇ ਭਾਈ! ਜਿਸ ਵਡਭਾਗੀ ਮਨੁੱਖ ਨੂੰ ਗੁਰੂ ਮਿਲ ਪੈਂਦਾ ਹੈ, ਉਹ ਸਦਾ ਪਰਮਾਤਮਾ ਦਾ ਨਾਮ ਸਿਮਰਦਾ ਹੈ ॥੩॥

ਪਦ ਅਰਥ ਧਿਆਇ = ਧਿਆਉਂਦਾ ਹੈ ॥੩॥

SikhNet (Spanish)Por buena fortuna, encontré al Guru, oh Hermanos del Destino, y así medito en el Nombre del Señor, Jar, Jar. (3)

ਸਚੁ ਸਦਾ ਹੈ ਨਿਰਮਲਾ ਭਾਈ; ਨਿਰਮਲ ਸਾਚੇ ਸੋਇ ॥

sach sadaa hai niramalaa bhaaee; niramal saache soe | Ang 609

Sant Singh KhalsaThe Truth is forever pure, O Siblings of Destiny; those who are true are pure.
Manmohan SinghEver pure is the Truth O brother! and pure are they who are True.
Manmohan Singh (Punjabi)ਸੱਚ ਹਮੇਸ਼ਾਂ ਹੀ ਪਵਿੱਤਰ ਹੈ, ਹੇ ਵੀਰ, ਅਤੇ ਕੇਵਲ ਉਹ ਹੀ ਪਵਿੱਤ੍ਰ ਹਨ ਜੋ ਸੱਚੇ ਹਨ।
Fareedkot Teekaਹੇ ਭਾਈ! ਸਚਾ ਵਾਹਿਗੁਰੂ ਸਦਾ ਹੀ ਨਿਰਮਲ ਹੈ, ਜਿਨੋਂ ਨੇ ਸਾਚੇ ਕੋ ਜਪਿਆ ਹੈ, ਸੋ ਭੀ ਨਿਰਮਲ ਔ ਸੋਭਾ ਯੁਕਤ ਹੂਏ ਹੈਂ॥
Prof. Sahib Singhਹੇ ਭਾਈ! ਸਦਾ-ਥਿਰ ਰਹਿਣ ਵਾਲਾ ਪਰਮਾਤਮਾ (ਹੀ) ਸਦਾ ਪਵਿਤ੍ਰ ਹੈ, ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਪਵਿਤ੍ਰ ਹੈ।

ਪਦ ਅਰਥ ਸਚੁ = ਸਦਾ ਕਾਇਮ ਰਹਿਣ ਵਾਲਾ ਪ੍ਰਭੂ। ਨਿਰਮਲਾ = ਪਵਿਤ੍ਰ। ਸਾਚੇ ਸੋਇ = ਸਦਾ-ਥਿਰ ਪ੍ਰਭੂ ਦੀ ਸੋਭਾ, ਸਦਾ-ਥਿਰ ਹਰੀ ਦੀ ਸਿਫ਼ਤ-ਸਾਲਾਹ।

SikhNet (Spanish)Oh hermano, la Verdad es siempre Pura y puros son aquéllos que son Verdad.

ਨਦਰਿ ਕਰੇ ਜਿਸੁ ਆਪਣੀ ਭਾਈ; ਤਿਸੁ ਪਰਾਪਤਿ ਹੋਇ ॥

nadar kare jis aapanee bhaaee; tis paraapat hoe | Ang 609

Sant Singh KhalsaWhen the Lord bestows His Glance of Grace, O Siblings of Destiny, then one obtains Him.
Manmohan SinghHe, on whom is the Lord's grace, by him alone is the Lord attained, O brother.
Manmohan Singh (Punjabi)ਜਿਸ ਉਤੇ ਪ੍ਰਭੂ ਦੀ ਮਿਹਰ ਹੈ, ਉਸ ਨੂੰ ਹੀ ਪ੍ਰਭੂ ਪ੍ਰਾਪਤ ਹੁੰਦਾ ਹੈ। ਹੇ ਭਾਈ!
Fareedkot Teekaਹੇ ਭਾਈ! ਜਿਸ ਪਰ ਸੋ ਵਾਹਿਗੁਰੂ ਆਪਨੀ ਕ੍ਰਿਪਾ ਦ੍ਰਿਸਟਿ ਕਰਤਾ ਹੈ ਤਿਸ ਕੋ ਹਰੀ ਪ੍ਰਾਪਤ ਹੋਤਾ ਹੈ॥
Prof. Sahib Singhਹੇ ਭਾਈ! ਇਹ ਸਿਫ਼ਤ-ਸਾਲਾਹ ਉਸ ਮਨੁੱਖ ਨੂੰ ਮਿਲਦੀ ਹੈ ਜਿਸ ਉੱਤੇ ਪ੍ਰਭੂ ਮੇਹਰ ਦੀ ਨਜ਼ਰ ਕਰਦਾ ਹੈ,
SikhNet (Spanish)Aquél sobre quien se posa la Gracia del Señor,

ਕੋਟਿ ਮਧੇ ਜਨੁ ਪਾਈਐ ਭਾਈ; ਵਿਰਲਾ ਕੋਈ ਕੋਇ ॥

kott madhe jan paaeeai bhaaee; viralaa koee koe | Ang 609

Sant Singh KhalsaAmong millions, O Siblings of Destiny, hardly one humble servant of the Lord is found.
Manmohan SinghAmongst millions of men, rarely a serf of the Lord is found, O brother.
Manmohan Singh (Punjabi)ਕ੍ਰੋੜਾਂ ਹੀ ਇਨਸਾਨਾਂ ਵਿਚੋਂ ਕੋਈ ਟਾਂਵਾਂ ਟੱਲਾ ਹੀ ਸੁਆਮੀ ਦਾ ਗੋਲਾ ਮਿਲਦਾ ਹੈ, ਹੇ ਭਰਾਵਾ!
Fareedkot Teekaਜਿਸ ਕੋ ਪ੍ਰਾਪਤਿ ਹੂਆ ਹੈ, ਹੇ ਭਾਈ! ਵਹੁ ਪੁਰਸ ਕਰੋੜੋਂ ਮੇਂ ਸੇ ਕੋਈ ਕੋਈ ਵਿਰਲਾ ਹੀ ਦੇਖੀਤਾ ਹੈ॥
Prof. Sahib Singhਤੇ, ਇਹੋ ਜਿਹਾ ਕੋਈ ਮਨੁੱਖ ਕ੍ਰੋੜਾਂ ਵਿਚੋਂ ਹੀ ਇਕ ਲੱਭਦਾ ਹੈ।

ਪਦ ਅਰਥ ਮਧੇ = ਵਿਚ।

SikhNet (Spanish)obtiene al Señor, pero excepcional es aquél que sirve al Señor.

ਨਾਨਕ. ਰਤਾ ਸਚਿ ਨਾਮਿ ਭਾਈ; ਸੁਣਿ ਮਨੁ ਤਨੁ ਨਿਰਮਲੁ ਹੋਇ ॥੪॥੨॥

naanak. rataa sach naam bhaaee; sun man tan niramal hoe |4|2| Ang 609

Sant Singh KhalsaNanak is imbued with the True Name, O Siblings of Destiny; hearing it, the mind and body become immaculately pure. ||4||2||
Manmohan SinghO brother, Nanak is imbued with the True Name, hearing which the mind and body are rendered pure.
Manmohan Singh (Punjabi)ਹੇ ਭਰਾ! ਨਾਨਕ ਸੱਚੇ ਨਾਮ ਨਾਲ ਰੰਗਿਆ ਗਿਆ ਹੈ ਜਿਸ ਨੂੰ ਸੁਣਨ ਦੁਆਰਾ ਆਤਮਾ ਤੇ ਦੇਹ ਪਵਿੱਤਰ ਹੋ ਗਏ ਹਨ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜੋ ਸਚੇ (ਨਾਮਿ) ਵਾਹਿਗੁਰੂ ਮੇਂ ਰਤਾ ਹੈ, ਹੇ ਭਾਈ! ਮੁਖ ਸੇ ਜੇ ਵਾਹਿਗੁਰੂ ਕਾ ਨਾਮ ਸੁਣੀਏ ਤੌ ਮਨ ਔ ਸਰੀਰ ਭੀ ਨਿਰਮਲ ਅਰਥਾਤ ਪਾਪ ਰਹਿਤ ਸੁਧ ਹੋ ਜਾਤਾ ਹੈ॥੪॥੨॥☬ਬੇਨਤੀ ਕਰਤੇ ਹੈਂ:
Prof. Sahib Singhਹੇ ਨਾਨਕ! ਜੇਹੜਾ ਮਨੁੱਖ ਸਦਾ-ਥਿਰ ਪ੍ਰਭੂ ਦੇ ਨਾਮ ਵਿਚ ਰੰਗਿਆ ਰਹਿੰਦਾ ਹੈ, (ਪ੍ਰਭੂ ਦੀ ਸਿਫ਼ਤ-ਸਾਲਾਹ) ਸੁਣ ਸੁਣ ਕੇ ਉਸ ਦਾ ਮਨ ਪਵਿਤ੍ਰ ਹੋ ਜਾਂਦਾ ਹੈ, ਉਸ ਦਾ ਸਰੀਰ ਪਵਿਤ੍ਰ ਹੋ ਜਾਂਦਾ ਹੈ ॥੪॥੨॥

ਪਦ ਅਰਥ ਸਚਿ = ਸਦਾ-ਥਿਰ ਵਿਚ। ਸਚਿ ਨਾਮਿ = ਸਦਾ-ਥਿਰ ਹਰੀ ਦੇ ਨਾਮ ਵਿਚ। ਸੁਣਿ = (ਸੋਇ) ਸੁਣ ਕੇ ॥੪॥੨॥

SikhNet (Spanish)Nanak está imbuido en el Verdadero Nombre, y Escuchándolo su cuerpo y su mente se han vuelto puros. (4-2)
Answers quote the Granth verbatim with Ang citations. AI commentary is not Gurbani and not a religious ruling.