ੴ

ਸਿੱਖਬਾਣੀ · SikhBani

Ang 608

Sri Guru Granth Sahib · Raag Sorath · 3 shabads, 33 lines
Translations
Shabad Guru Ramdas Ji Raag Sorath continued from Ang 607

ਰਤਨੁ ਲੁਕਾਇਆ ਲੂਕੈ ਨਾਹੀ; ਜੇ ਕੋ ਰਖੈ ਲੁਕਾਈ ॥੪॥

ratan lukaaeaa lookai naahee; je ko rakhai lukaaee |4|

Sant Singh KhalsaThe jewel is concealed, but it is not concealed, even though one may try to conceal it. ||4||
Manmohan SinghBy concealing, the emerald remains not concealed, even though one may try to conceal.
Manmohan Singh (Punjabi)ਛੁਪਾਉਣ ਨਾਲ, ਮਾਣਕ ਛੁਪਿਆ ਨਹੀਂ ਰਹਿੰਦਾ, ਭਾਵਨੂੰ ਕੋਈ ਛੁਪਾਉਣ ਦੀ (ਹਜ਼ਾਰ) ਕੋਸ਼ਿਸ਼ ਕਰੇ।
Fareedkot Teekaਜੋ ਕੋਈ ਇਸ ਗ੍ਯਾਨ ਰਤਨ ਕੋ ਲੁਕਾਇ ਰਖਾ ਚਾਹੇ ਤੋ ਲੁਕਾਇਆ ਲੁਕਤਾ ਨਹੀਂ॥੪॥
Prof. Sahib Singh(ਹਾਂ ਜੇ ਕਿਸੇ ਨੂੰ ਇਹ ਨਾਮ-ਰਤਨ ਹਾਸਲ ਹੋ ਜਾਵੇ, ਤਾਂ) ਜੇ ਉਹ ਮਨੁੱਖ (ਇਸ ਰਤਨ ਨੂੰ ਆਪਣੇ ਅੰਦਰ) ਲੁਕਾ ਕੇ ਰੱਖਣਾ ਚਾਹੇ, ਤਾਂ ਲੁਕਾਇਆਂ ਇਹ ਰਤਨ ਲੁਕਦਾ ਨਹੀਂ (ਉਸ ਦੇ ਆਤਮਕ ਜੀਵਨ ਤੋਂ ਰਤਨ-ਪ੍ਰਾਪਤੀ ਦੇ ਲੱਛਣ ਦਿੱਸ ਪੈਂਦੇ ਹਨ) ॥੪॥

ਪਦ ਅਰਥ ਕੋ = ਕੋਈ ਮਨੁੱਖ ॥੪॥

SikhNet (Spanish)Pero esta Joya que es Dios, no la puede uno esconder por más que uno trate. (4)

ਸਭੁ ਕਿਛੁ ਤੇਰਾ. ਤੂ ਅੰਤਰਜਾਮੀ; ਤੂ ਸਭਨਾ ਕਾ ਪ੍ਰਭੁ ਸੋਈ ॥

sabh kichh teraa. too antarajaamee; too sabhanaa kaa prabh soee |

Sant Singh KhalsaEverything is Yours, O Inner-knower, Searcher of hearts; You are the Lord God of all.
Manmohan SinghEverything is Thine, Thou art the reader of hearts and Thou art the Beauteous Lord of all.
Manmohan Singh (Punjabi)ਹਰ ਵਸਤੂ ਤੈਂਡੀ ਹੈ। ਤੂੰ ਦਿਲਾਂ ਦੀਆਂ ਜਾਨਣ ਵਾਲਾ ਹੈ। ਤੂੰ ਸਾਰਿਆਂ ਦਾ ਸੁਭਾਇਮਾਨ ਸੁਆਮੀ ਹੈ।
Fareedkot Teekaਹੇ ਅੰਤਰਜਾਮੀ ਪ੍ਰਭੂ! ਸਭ ਕੁਛ ਤੇਰਾ ਹੈ ਤੂੰ ਸੋਈ ਸਭਨੋਂ ਕਾ ਹੈਂ॥
Prof. Sahib Singhਹੇ ਪ੍ਰਭੂ! ਇਹ ਸਾਰਾ ਜਗਤ ਤੇਰਾ ਬਣਾਇਆ ਹੋਇਆ ਹੈ, ਤੂੰ ਸਭ ਜੀਵਾਂ ਦੇ ਦਿਲ ਦੀ ਜਾਣਨ-ਵਾਲਾ ਹੈਂ, ਤੂੰ ਸਭ ਦੀ ਸਾਰ ਲੈਣ ਵਾਲਾ ਮਾਲਕ ਹੈਂ।

ਪਦ ਅਰਥ ਅੰਤਰਜਾਮੀ = ਦਿਲ ਦੀ ਜਾਣਨ ਵਾਲਾ। ਸੋਈ = ਸਾਰ ਰੱਖਣ ਵਾਲਾ।

SikhNet (Spanish)Todo Te pertenece a Ti, oh Conocedor Íntimo; Encantador de corazones, eres el Dios de todo,

ਜਿਸ ਨੋ ਦਾਤਿ ਕਰਹਿ ਸੋ ਪਾਏ; ਜਨ ਨਾਨਕ. ਅਵਰੁ ਨ ਕੋਈ ॥੫॥੯॥

jis no daat kareh so paae; jan naanak. avar na koee |5|9|

Sant Singh KhalsaHe alone receives the gift, unto whom You give it; O servant Nanak, there is no one else. ||5||9||
Manmohan SinghHe alone receives the gift whom Thou blesseth with it, O Lord. None else can receive it, O Slave Nanak.
Manmohan Singh (Punjabi)ਕੇਵਲ ਓਹੀ ਬਖਸ਼ੀਸ਼ ਨੂੰ ਪਾਉਂਦਾ ਹੈ, ਜਿਸ ਨੂੰ ਤੂੰ ਪ੍ਰਦਾਨ ਕਰਦਾ ਹੈ, ਹੇ ਸੁਆਮੀ! ਹੋਰ ਕੋਈ ਹੇ ਦਾਸ ਨਾਨਕ, ਇਸ ਨੂੰ ਨਹੀਂ ਪਾ ਸਕਦਾ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਿਸ ਕੋ ਤੂੰ ਦਾਤਿ ਕਰਤਾ ਹੈਂ ਇਸ ਭੇਦ ਕੋ ਸੋਈ ਪਾਉਤਾ ਹੈ ਔਰ ਕੋਈ ਬਿਨਾਂ ਤੇਰੀ ਦਾਤਿ ਕੇ ਨਹੀਂ ਪਾਇ ਸਕਤਾ॥੫॥੯॥☬ਪਰਮੇਸਰ ਕੇ ਸਨਮੁਖ ਬੇਨਤੀ ਕਰਤੇ ਹੈਂ:
Prof. Sahib Singhਹੇ ਨਾਨਕ! (ਆਖ-ਹੇ ਪ੍ਰਭੂ!) ਉਹੀ ਮਨੁੱਖ ਤੇਰਾ ਨਾਮ ਹਾਸਲ ਕਰ ਸਕਦਾ ਹੈ ਜਿਸ ਨੂੰ ਤੂੰ ਇਹ ਦਾਤਿ ਬਖ਼ਸ਼ਦਾ ਹੈਂ। ਹੋਰ ਕੋਈ ਭੀ ਐਸਾ ਜੀਵ ਨਹੀਂ (ਜੋ ਤੇਰੀ ਬਖ਼ਸ਼ਸ਼ ਤੋਂ ਬਿਨਾ ਤੇਰਾ ਨਾਮ ਪ੍ਰਾਪਤ ਕਰ ਸਕੇ) ॥੫॥੯॥

* ਨੋਟ: ਇਸ ਰਾਗ ਵਿਚ ਦੇ ਗੁਰੂ ਨਾਨਕ ਦੇਵ ਜੀ ਦੇ ਸਾਰੇ ਹੀ ਸ਼ਬਦਾਂ ਵਿਚ 'ਰਹਾਉ' ਦੀਆਂ ਤੁਕਾਂ ਨਾਲ ਲਫ਼ਜ਼ ਸਿਰਫ਼ "ਰਹਾਉ" ਹੈ, "੧।ਰਹਾਉ" ਨਹੀਂ। ਇਹੀ ਸਮਾਨਤਾ ਗੁਰੂ ਅਮਰਦਾਸ ਜੀ ਅਤੇ ਗੁਰੂ ਰਾਮਦਾਸ ਜੀ ਦੇ ਸ਼ਬਦਾਂ ਵਿਚ ਮਿਲਦੀ ਹੈ। ਗੁਰੂ ਨਾਨਕ ਦੇਵ ਜੀ ਦੀ ਸਾਰੀ ਬਾਣੀ ਇਹਨਾਂ ਪਾਸ ਮੌਜੂਦ ਸੀ।

SikhNet (Spanish)sólo será bendecido aquél a quien Tú bendices, oh Dios, pues no hay nadie como Tú. (5‑9)

Open this shabad (13 lines, Angs 607-608) →

Shabad Guru Arjan Dev Ji Raag Sorath

ਸੋਰਠਿ ਮਹਲਾ ੫ ਘਰੁ ੧ ਤਿਤੁਕੇ ॥

soratth mahalaa 5 ghar 1 tituke |

Sant Singh KhalsaSorat'h, Fifth Mehl, First House, Thi-Thukay:
Manmohan SinghSorath 5th Guru. Titukas.
Manmohan Singh (Punjabi)ਸੋਰਠਿ ਪੰਜਵੀਂ ਪਾਤਿਸ਼ਾਹੀ। ਤਿਤੁਕੇ।
Prof. Sahib Singhਰਾਗ ਸੋਰਠਿ, ਘਰ ੧ ਵਿੱਚ ਗੁਰੂ ਅਰਜਨਦੇਵ ਜੀ ਦੀ ਤਿਨ-ਤੁਕੀ ਬਾਣੀ।

ਪਦ ਅਰਥ ਤਿਤੁਕੇ = ਤਿ-ਤੁਕੇ, ਤਿੰਨ ਤਿੰਨ ਤੁਕਾਂ ਵਾਲੇ ਬੰਦ (ਇਸ ਸ਼ਬਦ ਦੇ ਹਰੇਕ 'ਬੰਦ' ਵਿਚ ਤਿੰਨ ਤਿੰਨ ਤੁਕਾਂ ਹਨ)।

SikhNet (Spanish)Sorath, Mejl Guru Aryan, Quinto Canal Divino, Ti-Tukas.

ੴ ਸਤਿਗੁਰ ਪ੍ਰਸਾਦਿ ॥

ik oankaar satigur prasaad |

Sant Singh KhalsaOne Universal Creator God. By The Grace Of The True Guru:
Manmohan SinghThere is but One God. By True Guru's grace, he is obtained.
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪ੍ਰਾਪਤ ਹੁੰਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador del Universo, por la Gracia del Verdadero Guru

ਕਿਸੁ ਹਉ ਜਾਚੀ. ਕਿਸੁ ਆਰਾਧੀ; ਜਾ ਸਭੁ ਕੋ ਕੀਤਾ ਹੋਸੀ ॥

kis hau jaachee. kis aaraadhee; jaa sabh ko keetaa hosee |

Sant Singh KhalsaWho should I ask? Who should I worship? All were created by Him.
Manmohan SinghWhom should I beg and whom worship, when all are created by the Lord?
Manmohan Singh (Punjabi)ਮੈਂ ਕੀਹਦੇ ਕੋਲੋਂ ਮੰਗਾਂ ਅਤੇ ਕਿਸ ਦੀ ਉਪਾਸ਼ਨਾ ਕਰਾਂ, ਜਦ ਸਾਰੇ ਹੀ ਸੁਆਮੀ ਦੇ ਸਾਜੇ ਹੋਏ ਹਨ?
Fareedkot Teekaਹੇ ਵਾਹਗੁਰੂ! ਜੋ ਸਭ ਕੁਛ ਤੇਰਾ ਹੀ ਕੀਆ ਤੀਨ ਕਾਲ ਮੇਂ ਹੋਤਾ ਹੈ, ਤੋ ਮੈਂ ਕਿਸ ਸੇ ਜਾਚਨਾਂ ਕਰੂੰ ਔ ਕਿਸ ਕੋ ਮੈਂ ਅਰਾਧੂੰ॥
Prof. Sahib Singhਹੇ ਭਾਈ! ਜਦੋਂ ਹਰੇਕ ਜੀਵ ਪਰਮਾਤਮਾ ਦਾ ਹੀ ਪੈਦਾ ਕੀਤਾ ਹੋਇਆ ਹੈ, ਤਾਂ (ਉਸ ਕਰਤਾਰ ਨੂੰ ਛੱਡ ਕੇ) ਮੈਂ ਹੋਰ ਕਿਸ ਪਾਸੋਂ ਕੁਝ ਮੰਗਾਂ? ਮੈਂ ਹੋਰ ਕਿਸ ਦੀ ਆਸ ਰੱਖਦਾ ਫਿਰਾਂ?

ਪਦ ਅਰਥ ਹਉ ਜਾਚੀ = ਹਉ ਜਾਚੀਂ, ਮੈਂ ਮੰਗਾਂ। ਆਰਾਧੀ = ਆਰਾਧੀਂ, ਮੈਂ ਆਰਾਧਨਾ ਕਰਾਂ। ਸਭੁ ਕੋ = ਹਰੇਕ ਜੀਵ। ਕੀਤਾ = (ਪਰਮਾਤਮਾ ਦਾ) ਬਣਾਇਆ ਹੋਇਆ। ਹੋਸੀ = ਹੋਵੇਗਾ, ਹੈ।

SikhNet (Spanish)¿A quién podría buscar o en quién meditar cuando todos son creados por Ti,

ਜੋ ਜੋ ਦੀਸੈ ਵਡਾ ਵਡੇਰਾ; ਸੋ ਸੋ ਖਾਕੂ ਰਲਸੀ ॥

jo jo deesai vaddaa vadderaa; so so khaakoo ralasee |

Sant Singh KhalsaWhoever appears to be the greatest of the great, shall ultimately be mixed with the dust.
Manmohan SinghWho-so-ever appear to be the greatest of the great, they all will ultimately mix with the dust.
Manmohan Singh (Punjabi)ਜਿਹੜੇ ਕੋਈ ਭੀ ਵੱਡਿਆਂ ਤੋਂ ਵੱਡੇ ਦਿਸਦੇ ਹਨ, ਉਹ ਸਾਰੇ ਹੀ ਆਖਰ ਨੂੰ ਮਿੱਟੀ ਵਿੱਚ ਰਲ ਜਾਂਦੇ ਹਨ।
Fareedkot Teekaਜੋ ਜੋ ਬਡਿਓਂ ਸੇ ਬਡਾ ਦੇਖੀਤਾ ਹੈ, ਸੋਈ ਸੋਈ ਖਾਕ ਮੇਂ ਮਿਲ ਜਾਨੇ ਵਾਲਾ ਹੈ॥
Prof. Sahib Singhਜੇਹੜਾ ਭੀ ਕੋਈ ਵੱਡਾ ਜਾਂ ਧਨਾਢ ਮਨੁੱਖ ਦਿੱਸਦਾ ਹੈ, ਹਰੇਕ ਨੇ (ਮਰ ਕੇ) ਮਿੱਟੀ ਵਿਚ ਰਲ ਜਾਣਾ ਹੈ (ਇਕ ਪਰਮਾਤਮਾ ਹੀ ਸਦਾ ਕਾਇਮ ਰਹਿਣ ਵਾਲਾ ਦਾਤਾ ਹੈ)।

ਪਦ ਅਰਥ ਖਾਕੂ = ਖ਼ਾਕ ਵਿਚ।

SikhNet (Spanish)y por más grandioso que sea, se volverá polvo también al final? Es el Valiente Señor sin miedo,

ਨਿਰਭਉ ਨਿਰੰਕਾਰੁ. ਭਵ ਖੰਡਨੁ; ਸਭਿ ਸੁਖ ਨਵ ਨਿਧਿ ਦੇਸੀ ॥੧॥

nirbhau nirankaar. bhav khanddan; sabh sukh nav nidh desee |1|

Sant Singh KhalsaThe Fearless, Formless Lord, the Destroyer of Fear bestows all comforts, and the nine treasures. ||1||
Manmohan SinghThe Fearless, the Formless Lord, the Destroyer of dread, gives all comforts and nine treasure.
Manmohan Singh (Punjabi)ਡਰ ਦੇ ਨਾਸ ਕਰਨ ਵਾਲਾ, ਡਰ-ਰਹਿਤ, ਸਰੂਪ-ਰਹਿਤ ਸੁਆਮੀ, ਸਾਰੇ ਸੁੱਖ ਅਤੇ ਨੌ ਖਜਾਨੇ ਦਿੰਦਾ ਹੈ।
Fareedkot Teekaਹੇ ਨਿਰੰਕਾਰ ਭੈ ਸੇ ਰਹਿਤ ਪੁਨਾ ਸਰਬ ਭੈ ਕੇ ਖੰਡਨਹਾਰ! ਤੁਮ ਹੀ ਸਭ ਸੁਖ ਔ ਨੌ ਨਿਧੋਂ ਕੋ ਤੀਨ ਕਾਲ ਮੇਂ ਦੇਨੇ ਵਾਲਾ ਹੈਂ॥੧॥
Prof. Sahib Singhਹੇ ਭਾਈ! ਸਾਰੇ ਸੁਖ ਤੇ ਜਗਤ ਦੇ ਸਾਰੇ ਨੌ ਖ਼ਜ਼ਾਨੇ ਉਹ ਨਿਰੰਕਾਰ ਹੀ ਦੇਣ ਵਾਲਾ ਹੈ ਜਿਸ ਨੂੰ ਕਿਸੇ ਦਾ ਡਰ ਨਹੀਂ, ਤੇ, ਜੋ ਸਭ ਜੀਵਾਂ ਦਾ ਜਨਮ ਮਰਨ ਨਾਸ ਕਰਨ ਵਾਲਾ ਹੈ ॥੧॥

ਪਦ ਅਰਥ ਭਵ ਖੰਡਨੁ = ਜਨਮ (ਮਰਨ) ਨਾਸ ਕਰਨ ਵਾਲਾ। ਸਭਿ = ਸਾਰੇ। ਨਵ ਨਿਧਿ = ਜਗਤ ਦੇ ਨੌ ਹੀ ਖ਼ਜ਼ਾਨੇ। ਦੇਸੀ = ਦੇਵੇਗਾ, ਦੇਂਦਾ ਹੈ ॥੧॥

SikhNet (Spanish)Quien elimina nuestras idas y venidas y nos bendice con todas las Dichas; sí, con los Nueve Tesoros de Virtud. (1)

ਹਰਿ ਜੀਉ; ਤੇਰੀ ਦਾਤੀ ਰਾਜਾ ॥

har jeeo; teree daatee raajaa |

Sant Singh KhalsaO Dear Lord, Your gifts alone satisfy me.
Manmohan SinghO sire Lord, with Thin gifts alone, I am satiated.
Manmohan Singh (Punjabi)ਹੇ ਮਹਾਰਾਜ ਸੁਆਮੀ! ਤੇਰੀਆਂ ਬਖਸ਼ਿਸ਼ਾਂ ਨਾਲ ਮੈਂ ਰੱਜ ਜਾਂਦਾ ਹਾਂ।
Fareedkot Teekaਹੇ ਹਰੀ! ਤੇਰੀ (ਦਾਤੀ) ਬਖਸਸ਼ੋਂ ਕਰ ਕੇ ਮੈਂ ਤ੍ਰਿਪਤਿ ਹੋਤਾ ਹੂੰ॥
Prof. Sahib Singhਹੇ ਪ੍ਰਭੂ ਜੀ! ਮੈਂ ਤੇਰੀਆਂ (ਦਿੱਤੀਆਂ) ਦਾਤਾਂ ਨਾਲ (ਹੀ) ਰੱਜ ਸਕਦਾ ਹਾਂ।

ਪਦ ਅਰਥ ਹਰਿ = ਹੇ ਹਰੀ! ਦਾਤੀ = ਦਾਤੀਂ, ਦਾਤਾਂ ਨਾਲ। ਰਾਜਾ = ਰਾਜਾਂ, ਮੈਂ ਰੱਜਦਾ ਹਾਂ।

SikhNet (Spanish)Oh Señor, sólo Tu Bondad me sacia.

ਮਾਣਸੁ ਬਪੁੜਾ ਕਿਆ ਸਾਲਾਹੀ; ਕਿਆ ਤਿਸ ਕਾ ਮੁਹਤਾਜਾ ॥ ਰਹਾਉ ॥

maanas bapurraa kiaa saalaahee; kiaa tis kaa muhataajaa | rahaau |

Sant Singh KhalsaWhy should I praise the poor helpless man? Why should I feel subservient to him? ||Pause||
Manmohan SinghWhy should I praise the helpless man and why should I feel subservient to him? Pause.
Manmohan Singh (Punjabi)ਮੈਂ ਨਿਗੂਣੇ ਇਨਸਾਨ ਦੀ ਕਿਉਂ ਤਾਰੀਫ ਕਰਾਂ? ਉਸ ਦੀ ਮੁਛੰਦਗੀ ਮੈਂ ਕਿਉਂ ਲਵਾਂ? ਠਹਿਰਾਉ।
Fareedkot Teekaਮਾਨੁਖ ਜੋ ਬਿਚਾਰਾ ਹੈ ਤਿਸ ਕੋ ਮੈਂ ਕਿਆ ਸਲਾਹੋ, ਭਾਵ ਸੇ ਵਹੁ ਸਲਾਹੁਣੇ ਜੋਗ ਨਹੀਂ ਹੈ, ਤੌ ਤਿਸ ਕੋ (ਮੁਹਤਾਜਾ) ਅਧੀਨ ਕਿਆ ਹੋਨਾ ਹੈ॥ ਰਹਾਉ ॥
Prof. Sahib Singhਮੈਂ ਕਿਸੇ ਵਿਚਾਰੇ ਮਨੁੱਖ ਦੀ ਵਡਿਆਈ ਕਿਉਂ ਕਰਦਾ ਫਿਰਾਂ? ਮੈਨੂੰ ਕਿਸੇ ਮਨੁੱਖ ਦੀ ਮੁਥਾਜੀ ਕਿਉਂ ਹੋਵੇ? ਰਹਾਉ॥

ਪਦ ਅਰਥ ਬਪੁੜਾ = ਵਿਚਾਰਾ। ਸਾਲਾਹੀ = ਸਲਾਹੀਂ, ਮੈਂ ਸਾਲਾਹਾਂ। ਤਿਸ ਕਾ = {ਲਫ਼ਜ਼ 'ਤਿਸੁ' ਦਾ (ੁ) ਸੰਬੰਧਕ 'ਕਾ' ਦੇ ਕਾਰਨ ਉਡ ਗਿਆ ਹੈ} ॥ਰਹਾਉ॥

SikhNet (Spanish)¿Por qué entonces debería de alabar al hombre simple? ¿Por qué debería de buscar su apoyo? (Pausa)

ਜਿਨਿ ਹਰਿ ਧਿਆਇਆ. ਸਭੁ ਕਿਛੁ ਤਿਸ ਕਾ; ਤਿਸ ਕੀ ਭੂਖ ਗਵਾਈ ॥

jin har dhiaaeaa. sabh kichh tis kaa; tis kee bhookh gavaaee |

Sant Singh KhalsaAll things come to one who meditates on the Lord; the Lord satisfies his hunger.
Manmohan SinghAll the things belong to him, who meditates on God. The Lord appeases his hunger.
Manmohan Singh (Punjabi)ਸਾਰੀਆਂ ਵਸਤੂਆਂ ਉਸ ਦੀਆਂ ਹਨ, ਜੋ ਵਾਹਿਗੁਰੂ ਦਾ ਸਿਮਰਨ ਕਰਦਾ ਹੈ। ਸਾਈਂ ਉਸ ਦੀ ਭੁੱਖ ਦੂਰ ਕਰ ਦਿੰਦਾ ਹੈ।
Fareedkot Teekaਹੇ ਹਰੀ! ਜਿਸ ਨੇ ਤੇਰੇ ਕੋ ਧਿਆਇਆ ਹੈ ਤਿਸ ਕਾ ਸਭ ਕਿਛੁ ਕੀਆ ਹੂਆ ਕਰਤੱਬ ਸਫਲਾ ਹੈ, ਪੁਨਾ ਤਿਸ ਕੀ ਤੁਮ ਨੇ ਸਭ ਭੁੱਖ ਗਵਾਈ ਹੈ॥
Prof. Sahib Singhਹੇ ਭਾਈ! ਜਿਸ ਮਨੁੱਖ ਨੇ ਪਰਮਾਤਮਾ ਦੀ ਭਗਤੀ ਸ਼ੁਰੂ ਕਰ ਦਿੱਤੀ, ਜਗਤ ਦੀ ਹਰੇਕ ਚੀਜ਼ ਹੀ ਉਸ ਦੀ ਬਣ ਜਾਂਦੀ ਹੈ, ਪਰਮਾਤਮਾ ਉਸ ਦੇ ਅੰਦਰੋਂ (ਮਾਇਆ ਦੀ) ਭੁੱਖ ਦੂਰ ਕਰ ਦੇਂਦਾ ਹੈ।

ਪਦ ਅਰਥ ਜਿਨਿ = ਜਿਸ (ਮਨੁੱਖ) ਨੇ। ਸਭੁ ਕਿਛੁ = ਹਰੇਕ ਚੀਜ਼।

SikhNet (Spanish)Aquéllos que vivieron en el Señor, todo les perteneció y su hambre fue saciada,

ਐਸਾ ਧਨੁ ਦੀਆ ਸੁਖਦਾਤੈ; ਨਿਖੁਟਿ. ਨ ਕਬ ਹੀ ਜਾਈ ॥

aisaa dhan deea sukhadaatai; nikhutt. na kab hee jaaee |

Sant Singh KhalsaThe Lord, the Giver of peace, bestows such wealth, that it can never be exhausted.
Manmohan SinghThee Bestower of peace confers such wealth, as is never exhausted.
Manmohan Singh (Punjabi)ਖੁਸ਼ੀ ਬਖਸ਼ਣਹਾਰ ਐਹੋ ਜੇਹੀ ਦੌਲਤ ਦਿੰਦਾ ਹੈ, ਜੋ ਕਦੇ ਭੀ ਮੁੱਕਦੀ ਨਹੀਂ।
Fareedkot Teekaਹੇ ਸੁਖਦਾਤੇ ਵਾਹਗੁਰੂ! ਤੈਨੇ ਐਸਾ ਤਿਸ ਕੋ ਨਾਮ ਧਨ ਦੀਆ ਹੈ ਵਹੁ ਕਬੀ ਨਿਖੁਟ ਨਹੀਂ ਜਾਤਾ ਹੈ॥
Prof. Sahib Singhਸੁਖਦਾਤੇ ਪ੍ਰਭੂ ਨੇ ਉਸ ਨੂੰ ਅਜੇਹਾ (ਨਾਮ-) ਧਨ ਦੇ ਦਿੱਤਾ ਹੈ ਜੋ (ਉਸ ਪਾਸੋਂ) ਕਦੇ ਭੀ ਨਹੀਂ ਮੁੱਕਦਾ।

ਪਦ ਅਰਥ ਸੁਖਦਾਤੈ = ਸੁਖ ਦੇਣ ਵਾਲੇ (ਪ੍ਰਭੂ) ਨੇ।

SikhNet (Spanish)pues tal es la Bienaventuranza del Señor que nunca se acaba.

ਅਨਦੁ ਭਇਆ ਸੁਖ ਸਹਜਿ ਸਮਾਣੇ; ਸਤਿਗੁਰਿ ਮੇਲਿ ਮਿਲਾਈ ॥੨॥

anad bheaa sukh sehaj samaane; satigur mel milaaee |2|

Sant Singh KhalsaI am in ecstasy, absorbed in celestial peace; the True Guru has united me in His Union. ||2||
Manmohan SinghThe True Guru has united me in the Lord's union and I am now happy being absorbed in supreme bliss.
Manmohan Singh (Punjabi)ਸੱਚੇ ਗੁਰਾਂ ਨੇ ਮੈਨੂੰ ਮਾਲਕ ਦੇ ਮਿਲਾਪ ਵਿੱਚ ਮਿਲਾ ਦਿੱਤਾ ਹੈ। ਮੈਂ ਹੁਣ ਖੁਸ਼ ਹਾਂ ਤੇ ਪਰਮ ਆਨੰਦ ਅੰਦਰ ਲੀਨ ਹਾਂ।
Fareedkot Teekaਤਿਸ ਕੋ ਅਨੰਦ ਜੋ ਪ੍ਰਾਪਤਿ ਹੂਆ ਹੈ, ਤਿਸੀ ਸੁਖ ਮੇਂ ਤਿਸ ਕੇ ਅੰਤਸ਼ਕਰਣ ਸੁਤੇ ਹੀ ਸਮਾਏ ਹੈਂ, ਪਰੰਤੂ ਇਹ ਲਾਭ ਤਿਸ ਕੋ ਤਬ ਹੂਆ ਜਬ ਤਿਸ ਨੇ ਸਤਿਗੁਰੋਂ ਕੇ ਮੇਲ ਸੇ ਅਪਨੀ ਬੁਧੀ ਨਾਮ ਮੇਂ ਮਿਲਾਈ ਹੈ॥੨॥
Prof. Sahib Singhਗੁਰੂ ਨੇ ਉਸ ਪਰਮਾਤਮਾ ਦੇ ਚਰਨਾਂ ਵਿਚ (ਜਦੋਂ) ਮਿਲਾ ਦਿੱਤਾ, ਤਾਂ ਆਤਮਕ ਅਡੋਲਤਾ ਦੇ ਕਾਰਨ ਉਸ ਦੇ ਅੰਦਰ ਆਨੰਦ ਤੇ ਸਾਰੇ ਸੁਖ ਆ ਵੱਸਦੇ ਹਨ ॥੨॥

ਪਦ ਅਰਥ ਸਹਜਿ = ਆਤਮਕ ਅਡੋਲਤਾ ਦੇ ਕਾਰਨ। ਸਤਿਗੁਰਿ = ਗੁਰੂ ਨੇ। ਮੇਲਿ = ਮਿਲਾਪ ਵਿਚ ॥੨॥

SikhNet (Spanish)Hay Éxtasis en mi mente y me inmerjo en el Estado de Paz cuando, a través del Verdadero Guru, encuentro a mi Señor. (2)

ਮਨ ਨਾਮੁ ਜਪਿ. ਨਾਮੁ ਆਰਾਧਿ; ਅਨਦਿਨੁ ਨਾਮੁ ਵਖਾਣੀ ॥

man naam jap. naam aaraadh; anadin naam vakhaanee |

Sant Singh KhalsaO mind, chant the Naam, the Name of the Lord; worship the Naam, night and day, and recite the Naam.
Manmohan SinghO my soul, repeat Thou the Name, contemplate over the Name, and night and day dilate, thou, upon the Name.
Manmohan Singh (Punjabi)ਹੇ ਮੇਰੀ ਜਿੰਦੇ! ਤੂੰ ਨਾਮ ਨੂੰ ਸਿਮਰ, ਨਾਮ ਦਾ ਚਿੰਤਨ ਕਰ ਅਤੇ ਤੂੰ ਨਾਮ ਦਾ ਹੀ ਰਾਤ ਦਿਨ ਉਚਾਰਨ ਕਰ।
Fareedkot Teekaਇਸਤੇ ਮੈਂ ਤੇਰੇ ਨਾਮ ਕੋ ਹੀ (ਮਨ) ਮਾਨਤਾ ਹੂੰ ਔ ਨਾਮ ਕੋ ਰਿਦੇ ਸੇ ਅਰਾਧਤਾ ਹੂੰ, ਪੁਨਾ ਰਸਨਾ ਦੁਆਰੇ ਭੀ ਮੈਂ ਰਾਤ ਦਿਨ ਤੇਰੇ ਨਾਮ ਕਾ ਹੀ (ਵਖਾਣੀ) ਕਥਨ ਕਰਨੇਹਾਰਾ ਹੂਆ ਹੂੰ॥
Prof. Sahib Singhਹੇ (ਮੇਰੇ) ਮਨ! ਹਰ ਵੇਲੇ ਪਰਮਾਤਮਾ ਦਾ ਨਾਮ ਜਪਿਆ ਕਰ, ਸਿਮਰਿਆ ਕਰ, ਉਚਾਰਿਆ ਕਰ।

ਪਦ ਅਰਥ ਮਨ = ਹੇ ਮਨ! ਅਨਦਿਨੁ = ਹਰ ਰੋਜ਼। ਵਖਾਣੀ = ਵਖਾਣਿ, ਉਚਾਰਦਾ ਰਹੁ।

SikhNet (Spanish)Oh mi mente, canta el Naam, el Nombre del Señor, contémplalo día y noche y recítalo.

ਉਪਦੇਸੁ ਸੁਣਿ ਸਾਧ ਸੰਤਨ ਕਾ; ਸਭ ਚੂਕੀ ਕਾਣਿ ਜਮਾਣੀ ॥

aupades sun saadh santan kaa; sabh chookee kaan jamaanee |

Sant Singh KhalsaListen to the Teachings of the Holy Saints, and all fear of death will be dispelled.
Manmohan SinghHear thou the instruction of the saints and the pious persons and all thy fear of death shall depart.
Manmohan Singh (Punjabi)ਤੂੰ ਜਗਿਆਸੂਆਂ ਤੇ ਪਵਿੱਤਰ ਪੁਰਸ਼ਾਂ ਦੀ ਸਿੱਖਮੱਤ ਸ੍ਰਵਣ ਕਰ ਅਤੇ ਤੇਰਾ ਮੌਤ ਦਾ ਸਾਰਾ ਡਰ ਦੂਰ ਹੋ ਜਾਵੇਗਾ।
Fareedkot Teekaਸ੍ਰੇਸ਼ਟ ਸੰਤੋਂ ਕਾ ਉਪਦੇਸ਼ ਸੁਣ ਕੇ ਸੰਪੂਰਣ ਜੋ ਜਮ ਕੀ (ਕਾਣਿ) ਕਣੋੜ, ਭਾਵ ਅਧੀਨਤਾ ਥੀ ਸੋ (ਚੂਕੀ) ਦੂਰ ਹੂਈ ਹੈਂ॥
Prof. Sahib Singhਸੰਤ ਜਨਾਂ ਦਾ ਉਪਦੇਸ਼ ਸੁਣ ਕੇ ਜਮਾਂ ਦੀ ਭੀ ਸਾਰੀ ਮੁਥਾਜੀ ਮੁੱਕ ਜਾਂਦੀ ਹੈ।

ਪਦ ਅਰਥ ਕਾਣਿ = ਮੁਥਾਜੀ। ਜਮਾਣੀ = ਜਮਾਂ ਦੀ {ਆਣੀ-ਦੀ}।

SikhNet (Spanish)Escuchando las Enseñanzas de los Santos y el miedo a la muerte desaparecerá. Sin embargo,

ਜਿਨ ਕਉ ਕ੍ਰਿਪਾਲੁ ਹੋਆ ਪ੍ਰਭੁ ਮੇਰਾ; ਸੇ ਲਾਗੇ ਗੁਰ ਕੀ ਬਾਣੀ ॥੩॥

jin kau kripaal hoaa prabh meraa; se laage gur kee baanee |3|

Sant Singh KhalsaThose blessed by God's Grace are attached to the Word of the Guru's Bani. ||3||
Manmohan SinghThey, to whom my Master becomes merciful, are dedicated to the Guru's hymns.
Manmohan Singh (Punjabi)ਜਿੰਨ੍ਹਾ ਉਤੇ ਮੈਂਡਾ ਮਾਲਕ ਮਿਹਰਬਾਨ ਹੋ ਜਾਂਦਾ ਹੈ, ਉਹ ਗੁਰਾਂ ਦੀ ਬਾਣੀ ਨਾਲ ਜੁੜ ਜਾਂਦੇ ਹਨ।
Fareedkot Teekaਹੇ ਮੇਰਾ ਪ੍ਰਭੂ! ਜਿਨ ਕੋ ਤੂੰ ਕ੍ਰਿਪਾਲ ਹੂਆ ਹੈਂ, ਸੋ ਪੁਰਖ ਗੁਰੋਂ ਕੀ ਬਾਣੀ ਅਰਥਾਤ ਉਪਦੇਸ਼ ਮੇਂ ਲਾਗੇ ਹੈਂ॥੩॥
Prof. Sahib Singh(ਪਰ, ਹੇ ਮਨ!) ਸਤਿਗੁਰੂ ਦੀ ਬਾਣੀ ਵਿਚ ਉਹੀ ਮਨੁੱਖ ਸੁਰਤਿ ਜੋੜਦੇ ਹਨ, ਜਿਨ੍ਹਾਂ ਉਤੇ ਪਿਆਰਾ ਪ੍ਰਭੂ ਆਪ ਦਇਆਵਾਨ ਹੁੰਦਾ ਹੈ ॥੩॥

ਪਦ ਅਰਥ ਕਉ = ਨੂੰ ॥੩॥

SikhNet (Spanish)sólo aquéllos sobre quienes se posa la Misericordia del Señor practican el Bani de la Palabra del Guru. (3)

ਕੀਮਤਿ ਕਉਣੁ ਕਰੈ ਪ੍ਰਭ ਤੇਰੀ; ਤੂ ਸਰਬ ਜੀਆ ਦਇਆਲਾ ॥

keemat kaun karai prabh teree; too sarab jeea deaalaa |

Sant Singh KhalsaWho can estimate Your worth, God? You are kind and compassionate to all beings.
Manmohan SinghWho can appraise Thine worth, O Lord? Thou are compassionate to all the beings.
Manmohan Singh (Punjabi)ਤੇਰਾ ਮੁੱਲ ਕੌਣ ਪਾ ਸਕਦਾ ਹੈ, ਹੇ ਸੁਆਮੀ? ਤੂੰ ਸਾਰੇ ਜੀਵ ਜੰਤੂਆਂ ਉਤੇ ਮਿਹਰਬਾਨ ਹੈ।
Fareedkot Teekaਹੇ ਪ੍ਰਭੂ! ਤੇਰੀ ਕੌਣ ਕੀਮਤਿ ਕਰੇ, ਭਾਵ ਸੇ ਤੂੰ ਬਿਅੰਤ ਹੈਂ, ਪੁਨਾ ਸਰਬ ਜੀਵੋਂ ਕੇ ਉਪਰ ਤੂਹੀ ਦਇਆਲ ਹੋ ਕਰ ਦਇਆ ਕਰਤਾ ਹੈਂ॥
Prof. Sahib Singhਹੇ ਪ੍ਰਭੂ! ਤੇਰੀ (ਮੇਹਰ ਦੀ) ਕੀਮਤ ਕੌਣ ਪਾ ਸਕਦਾ ਹੈ? ਤੂੰ ਸਾਰੇ ਹੀ ਜੀਵਾਂ ਉੱਤੇ ਮੇਹਰ ਕਰਨ ਵਾਲਾ ਹੈਂ।
SikhNet (Spanish)Oh Señor, ¿quién Te puede apreciar lo suficiente? Eres Compasivo con toda la vida; t

ਸਭੁ ਕਿਛੁ ਕੀਤਾ ਤੇਰਾ ਵਰਤੈ; ਕਿਆ ਹਮ ਬਾਲ ਗੁਪਾਲਾ ॥

sabh kichh keetaa teraa varatai; kiaa ham baal gupaalaa |

Sant Singh KhalsaEverything which You do, prevails; I am just a poor child - what can I do?
Manmohan SinghAll that, which Thou doest, prevails, What can I, a poor child do, O Lord?
Manmohan Singh (Punjabi)ਸਾਰਾ ਕੁਝ ਜੋ ਤੂੰ ਕਰਦਾ ਹੈ, ਹੁੰਦਾ ਹੈ। ਮੈਂ ਗਰੀਬ ਬੱਚਾ ਕੀ ਕਰ ਸਕਦਾ ਹਾਂ, ਹੇ ਸੁਆਮੀ?
Fareedkot Teekaਹੇ ਗੁਪਾਲ! ਸਭ ਕੁਛੁ ਤੇਰਾ ਹੀ ਕੀਆ ਹੂਆ ਵਰਤਦਾ ਹੈ, ਹਮ ਬਾਲ ਅਗ੍ਯਾਤ ਕਿਆ ਕਰ ਸਕਤੇ ਹੈਂ, ਭਾਵ ਹਮ ਤੁਛ ਜੀਵ ਕੁਛ ਨਹੀਂ ਕਰਿ ਸਕਤੇ ਹੈਂ॥
Prof. Sahib Singhਹੇ ਗੋਪਾਲ ਪ੍ਰਭੂ! ਸਾਡੀ ਜੀਵਾਂ ਦੀ ਕੀਹ ਪਾਂਇਆਂ ਹੈ? ਜਗਤ ਵਿਚ ਹਰੇਕ ਕੰਮ ਤੇਰਾ ਹੀ ਕੀਤਾ ਹੋਇਆ ਹੁੰਦਾ ਹੈ।

ਪਦ ਅਰਥ ਗੁਪਾਲਾ = ਹੇ ਗੋਪਾਲ! ਕਿਆ ਹਮ = ਸਾਡੀ ਕੀਹ ਪਾਂਇਆਂ ਹੈ?

SikhNet (Spanish)odo lo que sucede, transcurre por Tu Voluntad. ¿Quién soy? Un simple niño ante Ti, oh Gopal, soy Tu Esclavo,

ਰਾਖਿ ਲੇਹੁ ਨਾਨਕੁ ਜਨੁ ਤੁਮਰਾ; ਜਿਉ ਪਿਤਾ ਪੂਤ ਕਿਰਪਾਲਾ ॥੪॥੧॥

raakh lehu naanak jan tumaraa; jiau pitaa poot kirapaalaa |4|1|

Sant Singh KhalsaProtect and preserve Your servant Nanak; be kind to him, like a father to his son. ||4||1||
Manmohan SinghPreserve thou Thy serf Nanak and be merciful to him, as father is to his son.
Manmohan Singh (Punjabi)ਤੂੰ ਆਪਣੇ ਨਫਰ ਨਾਨਕ ਦੀ ਰੱਖਿਆ ਕਰ, ਅਤੇ ਉਸ ਉਤੇ ਇਸ ਤਰ੍ਹਾਂ ਦਇਆਵਾਨ ਹੋ, ਜਿਸ ਤਰ੍ਹਾਂ ਪਿਉ ਆਪਣੇ ਪੁੱਤ੍ਰ ਉਤੇ ਹੁੰਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਮੈਂ ਤੇਰਾ ਦਾਸ ਹੂੰ ਤੂੰ ਮੇਰੇ ਕੋ ਇਸ ਸੰਸਾਰ ਸਾਗਰ ਸੇ ਰਖ੍ਯਾ ਕਰ ਲੈ, ਜੈਸੇ ਪਿਤਾ ਪੂਤ ਪਰ ਕ੍ਰਿਪਾਲ ਹੋ ਕੇ ਰਖ੍ਯਾ ਕਰਤਾ ਹੈ॥੪॥੧॥☬ਉਪਦੇਸ਼ ਕਰਤੇ ਹੈਂ:
Prof. Sahib Singhਹੇ ਪ੍ਰਭੂ! ਨਾਨਕ ਤੇਰਾ ਦਾਸ ਹੈ, (ਇਸ ਦਾਸ ਦੀ) ਰੱਖਿਆ ਉਸੇ ਤਰ੍ਹਾਂ ਕਰਦਾ ਰਹੁ, ਜਿਵੇਂ ਪਿਉ ਆਪਣੇ ਪੁਤਰਾਂ ਉਤੇ ਕਿਰਪਾਲ ਹੋ ਕੇ ਕਰਦਾ ਹੈ ॥੪॥੧॥

ਪਦ ਅਰਥ ਜਨੁ = ਦਾਸ ॥੪॥੧॥

SikhNet (Spanish)salva a Nanak: y ten Compasión de él como el padre la tiene por su hijo. (4‑1)

Open this shabad →

Shabad Guru Arjan Dev Ji Raag Sorath continues on Ang 609

ਸੋਰਠਿ ਮਹਲਾ ੫ ਘਰੁ ੧ ਚੌਤੁਕੇ ॥

soratth mahalaa 5 ghar 1 chauatuke |

Sant Singh KhalsaSorat'h, Fifth Mehl, First House, Chau-Thukay:
Manmohan SinghSorath 5th Guru. Chautukas.
Manmohan Singh (Punjabi)ਸੋਰਠਿ ਪੰਜਵੀਂ ਪਾਤਿਸ਼ਾਹੀ। ਚੋਤੁਕੇ।
Prof. Sahib Singh

ਪਦ ਅਰਥ ਚੌਤੁਕੇ = ਚੌ-ਤੁਕੇ, ਚਾਰ ਚਾਰ ਤੁਕਾਂ ਵਾਲੇ 'ਬੰਦ' (ਇਸ ਸ਼ਬਦ ਦੇ ਹਰੇਕ 'ਬੰਦ' ਵਿਚ ਚਾਰ ਤੁਕਾਂ ਹਨ)।

SikhNet (Spanish)Sorath, Mejl Guru Aryan, Quinto Canal Divino, Chau-Tukas.

ਗੁਰੁ ਗੋਵਿੰਦੁ ਸਲਾਹੀਐ ਭਾਈ; ਮਨਿ ਤਨਿ ਹਿਰਦੈ ਧਾਰ ॥

gur govind salaaheeai bhaaee; man tan hiradai dhaar |

Sant Singh KhalsaPraise the Guru, and the Lord of the Universe, O Siblings of Destiny; enshrine Him in your mind, body and heart.
Manmohan SinghPraise Thou the great Lord of the world, O brother, and enshrine Him in thy mind, body and soul.
Manmohan Singh (Punjabi)ਹੇ ਵੀਰ! ਤੂੰ ਸੰਸਾਰ ਦੇ ਵੱਡੇ ਸੁਆਮੀ ਦਾ ਜੱਸ ਗਾਇਨ ਕਰ ਅਤੇ ਉਸ ਨੂੰ ਆਪਣੇ ਚਿੱਤ, ਦੇਹ ਤੇ ਆਤਮਾ ਅੰਦਰ ਟਿਕਾ।
Fareedkot Teekaਹੇ ਭਾਈ! ਗੁਰੋਂ ਦੁਆਰੇ ਮਨ ਤਨ ਸੇ ਹਿਰਦੈ ਵਿਖੈ ਧਾਰ ਕੇ ਗੋਬਿੰਦ ਕੋ ਹੀ ਸਲਾਹੀਏ॥
Prof. Sahib Singhਹੇ ਭਾਈ! ਮਨ ਵਿਚ, ਤਨ ਵਿਚ, ਹਿਰਦੇ ਵਿਚ, (ਪ੍ਰਭੂ ਨੂੰ) ਟਿਕਾ ਕੇ ਉਸ ਸਭ ਤੋਂ ਵੱਡੇ ਗੋਬਿੰਦ ਦੀ ਸਿਫ਼ਤ-ਸਾਲਾਹ ਕਰਨੀ ਚਾਹੀਦੀ ਹੈ।

ਪਦ ਅਰਥ ਸਲਾਹੀਐ = ਸਿਫ਼ਤ-ਸਾਲਾਹ ਕਰਨੀ ਚਾਹੀਦੀ ਹੈ। ਮਨਿ = ਮਨ ਵਿਚ। ਤਨਿ = ਤਨ ਵਿਚ। ਧਾਰ = ਧਾਰਿ, ਧਾਰ ਕੇ, ਟਿਕਾ ਕੇ।

SikhNet (Spanish)Alaba al Guru y a Dios, y enaltécelos en tu mente, en tu cuerpo y en tu corazón.

ਸਾਚਾ ਸਾਹਿਬੁ ਮਨਿ ਵਸੈ ਭਾਈ; ਏਹਾ ਕਰਣੀ ਸਾਰ ॥

saachaa saahib man vasai bhaaee; ehaa karanee saar |

Sant Singh KhalsaLet the True Lord and Master abide in your mind, O Siblings of Destiny; this is the most excellent way of life.
Manmohan SinghDwell thou the True Lord within thy heart, O brother; This is the sublime way of life.
Manmohan Singh (Punjabi)ਤੂੰ ਸੱਚੇ ਸੁਆਮੀ ਨੂੰ ਆਪਣੇ ਦਿਲ ਅੰਦਰ ਵਸਾ ਹੇ ਵੀਰ! ਏਹੋ ਹੀ ਸ੍ਰੇਸ਼ਟ ਜੀਵਨ ਰਹੁ-ਰੀਤੀ ਹੈ।
Fareedkot Teekaਹੇ ਭਾਈ! ਜੇ ਸਾਚਾ ਸਾਹਿਬ ਮਨ ਮੇਂ ਵਸ ਜਾਏ ਤੌ ਏਹੀ ਕਰਣੀ ਸ੍ਰੇਸ੍ਟ ਹੈ॥
Prof. Sahib Singhਮਨੁੱਖ ਵਾਸਤੇ ਸਭ ਤੋਂ ਸ੍ਰੇਸ਼ਟ ਕਰਤੱਬ ਹੈ ਹੀ ਇਹ ਕਿ ਸਦਾ ਕਾਇਮ ਰਹਿਣ ਵਾਲਾ ਮਾਲਕ-ਪ੍ਰਭੂ (ਮਨੁੱਖ ਦੇ) ਮਨ ਵਿਚ ਵੱਸਿਆ ਰਹੇ।

ਪਦ ਅਰਥ ਸਾਚਾ = ਸਦਾ ਕਾਇਮ ਰਹਿਣ ਵਾਲਾ। ਸਾਰ = ਸ੍ਰਸ਼ੇਟ। ਕਰਣੀ = ਕਰਤੱਬ।

SikhNet (Spanish)El Supremo Éxtasis significa que el Señor Verdadero venga a tu mente.

ਜਿਤੁ ਤਨਿ ਨਾਮੁ. ਨ ਊਪਜੈ ਭਾਈ; ਸੇ ਤਨ ਹੋਏ ਛਾਰ ॥

jit tan naam. na aoopajai bhaaee; se tan hoe chhaar |

Sant Singh KhalsaThose bodies, in which the Name of the Lord does not well up, O Siblings of Destiny - those bodies are reduced to ashes.
Manmohan SinghThe bodies, in which the Name springs not, O brother, those bodies are reduced to ashes.
Manmohan Singh (Punjabi)ਜਿਹੜੀਆਂ ਦੇਹਾਂ ਅੰਦਰ ਨਾਮ ਉਤਪੰਨ ਨਹੀਂ ਹੁੰਦਾ, ਹੇ ਵੀਰ! ਉਹ ਦੇਹਾਂ ਸੁਆਹ ਹੋ ਜਾਂਦੀਆਂ ਹਨ।
Fareedkot Teekaਜਿਸ ਕੇ ਸਰੀਰ ਮੇਂ ਨਾਮ ਨਹੀਂ ਉਤਪੰਨ ਹੋਤਾ, ਹੇ ਭਾਈ! ਸੇ ਤਨ ਬਾਰੰਬਾਰ ਭਸਮ ਹੋਏ ਹੈਂ, ਭਾਵ ਸੇ ਵਹੁ ਪੁਰਖ ਜਨਮਤੇ ਮਰਤੇ ਹੈ॥
Prof. Sahib Singhਹੇ ਭਾਈ! ਜਿਸ ਜਿਸ ਸਰੀਰ ਵਿਚ ਪਰਮਾਤਮਾ ਦਾ ਨਾਮ ਪਰਗਟ ਨਹੀਂ ਹੁੰਦਾ ਉਹ ਸਾਰੇ ਸਰੀਰ ਵਿਅਰਥ ਗਏ ਸਮਝੋ।

ਪਦ ਅਰਥ ਜਿਤੁ = ਜਿਸ ਵਿਚ। ਜਿਤੁ ਤਨਿ = ਜਿਤੁ ਜਿਤੁ ਤਨਿ, ਜਿਸ ਜਿਸ ਸਰੀਰ ਵਿਚ। ਸੇ ਤਨ = ਉਹ (ਸਾਰੇ) ਸਰੀਰ। ਛਾਰ = ਸੁਆਹ।

SikhNet (Spanish)El cuerpo en el que no nace el Nombre del Señor es reducido a polvo.

ਸਾਧਸੰਗਤਿ ਕਉ ਵਾਰਿਆ ਭਾਈ; ਜਿਨ ਏਕੰਕਾਰ ਅਧਾਰ ॥੧॥

saadhasangat kau vaariaa bhaaee; jin ekankaar adhaar |1|

Sant Singh KhalsaI am a sacrifice to the Saadh Sangat, the Company of the Holy, O Siblings of Destiny; they take the Support of the One and Only Lord. ||1||
Manmohan SinghO brother, I am a sacrifice unto the society of saints, that leans on the support of One Lord alone.
Manmohan Singh (Punjabi)ਹੇ ਵੀਰ! ਮੈਂ ਸਤਿਸੰਗਤ ਉਤੋਂ ਕੁਰਬਾਨ ਹਾਂ, ਜਿਸ ਨੂੰ ਕੇਵਲ ਇਕ ਪ੍ਰਭੂ ਦਾ ਹੀ ਆਸਰਾ ਹੈ।
Fareedkot Teekaਹੇ ਭਾਈ! ਮੈਂ ਤੌ ਸਾਧ ਸੰਗਤ ਕੇ ਊਪਰ ਸੇ ਬਲਿਹਾਰ ਜਾਤਾ ਹੂੰ, ਜਿਨ ਕੋ ਏਕ ਸਰੂਪ ਕਾ ਹੀ ਆਸਰਾ ਹੈ॥੧॥
Prof. Sahib Singhਹੇ ਭਾਈ! (ਮੈਂ ਤਾਂ ਉਹਨਾਂ ਗੁਰਮੁਖਾਂ ਦੀ ਸੰਗਤਿ ਤੋਂ ਕੁਰਬਾਨ ਜਾਂਦਾ ਹਾਂ ਜਿਨ੍ਹਾਂ ਨੇ ਇੱਕ ਪਰਮਾਤਮਾ (ਦੇ ਨਾਮ ਨੂੰ ਜ਼ਿੰਦਗੀ) ਦਾ ਆਸਰਾ (ਬਣਾਇਆ ਹੋਇਆ) ਹੈ ॥੧॥

ਪਦ ਅਰਥ ਕਉ = ਤੋਂ। ਵਾਰਿਆ = ਕੁਰਬਾਨ। ਸਾਧ ਸੰਗਤਿ ਕਉ = ਉਹਨਾਂ ਗੁਰਮੁਖਾਂ ਦੀ ਸੰਗਤਿ ਤੋਂ। ਅਧਾਰ = ਆਸਰਾ ॥੧॥

SikhNet (Spanish)Ofrezco mi ser en sacrificio a los Santos que se apoyan en el Ser Supremo. (1)

ਸੋਈ ਸਚੁ ਅਰਾਧਣਾ ਭਾਈ; ਜਿਸ ਤੇ ਸਭੁ ਕਿਛੁ ਹੋਇ ॥

soee sach araadhanaa bhaaee; jis te sabh kichh hoe |

Sant Singh KhalsaSo worship and adore that True Lord, O Siblings of Destiny; He alone does everything.
Manmohan SinghMeditate thou on that True Lord alone, who has the power to do all things, O brother.
Manmohan Singh (Punjabi)ਤੂੰ ਉਸ ਸੱਚੇ ਸੁਆਮੀ ਦਾ ਸਿਮਰਨ ਕਰ, ਜਿਸ ਵਿੱਚ ਸਾਰਾ ਕੁਝ ਕਰਨ ਦੀ ਸੱਤਿਆ ਹੈ, ਹੇ ਵੀਰ!
Fareedkot Teekaਹੇ ਭਾਈ! ਸੋਈ ਸਚ ਸਰੂਪ ਕਾ ਅਰਾਧਨਾ ਕਰੋ, ਜਿਸ ਤੇ ਇਹ ਸਭ ਕੁਛ ਹੂਆ ਨਜਰ ਆਵਤਾ ਹੈ॥
Prof. Sahib Singhਹੇ ਭਾਈ! ਉਸ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਦੀ ਹੀ ਆਰਾਧਨਾ ਕਰਨੀ ਚਾਹੀਦੀ ਹੈ, ਜਿਸ ਤੋਂ (ਜਗਤ ਦੀ) ਹਰੇਕ ਚੀਜ਼ ਹੋਂਦ ਵਿਚ ਆਈ ਹੈ।

ਪਦ ਅਰਥ ਸਚੁ = ਸਦਾ ਕਾਇਮ ਰਹਿਣ ਵਾਲਾ ਪ੍ਰਭੂ। ਜਿਸ ਤੇ = {ਲਫ਼ਜ਼ 'ਜਿਸੁ' ਦਾ (ੁ) ਸੰਬੰਧਕ 'ਤੇ' ਦੇ ਕਾਰਨ ਉਡ ਗਿਆ ਹੈ} ਜਿਸ ਤੋਂ।

SikhNet (Spanish)Medita sólo en ese Ser que tiene el poder de hacer Su Voluntad;

ਗੁਰਿ ਪੂਰੈ ਜਾਣਾਇਆ ਭਾਈ; ਤਿਸੁ ਬਿਨੁ. ਅਵਰੁ ਨ ਕੋਇ ॥ ਰਹਾਉ ॥

gur poorai jaanaaeaa bhaaee; tis bin. avar na koe | rahaau |

Sant Singh KhalsaThe Perfect Guru has taught me, O Siblings of Destiny, that without Him, there is no other at all. ||Pause||
Manmohan SinghThe Perfect Guru has make it known me, that without Him there is not any other, O brother. Pause.
Manmohan Singh (Punjabi)ਪੂਰਨ ਗੁਰਾਂ ਨੇ ਮੈਨੂੰ ਦਰਸਾ ਦਿੱਤਾ ਹੈ, ਹੇ ਵੀਰ! ਕਿ ਉਸ ਦੇ ਬਗੈਰ ਹੋਰ ਕੋਈ ਨਹੀਂ। ਠਹਿਰਾਉ।
Fareedkot Teekaਹਮ ਕੋ ਤੌ ਗੁਰੂ ਜੀ ਨੇ ਇਹ ਉੁਪਦੇਸ਼ ਜਨਾਇ ਦੀਆ ਹੈ ਕਿ ਹੇ ਭਾਈ ਤਿਸ ਵਾਹਿਗੁਰੂ ਸੇ ਬਿਨਾਂ ਹੋਰ ਸਲਾਹਨੇ ਜੋਗ ਕੋਈ ਭੀ ਨਹੀਂ॥ ਰਹਾਉ ॥
Prof. Sahib Singhਹੇ ਭਾਈ! ਪੂਰੇ ਗੁਰੂ ਨੇ (ਮੈਨੂੰ ਇਹ) ਸਮਝ ਬਖ਼ਸ਼ੀ ਹੈ ਕਿ ਉਸ (ਪਰਮਾਤਮਾ) ਤੋਂ ਬਿਨਾ ਹੋਰ ਕੋਈ (ਪੂਜਣ-ਜੋਗ) ਨਹੀਂ ਹੈ ਰਹਾਉ॥

ਪਦ ਅਰਥ ਗੁਰਿ = ਗੁਰੂ ਨੇ ॥ਰਹਾਉ॥

SikhNet (Spanish)mi Guru Perfecto me hizo saber que no hay nadie más que Él. (Pausa)

ਨਾਮ ਵਿਹੂਣੇ ਪਚਿ ਮੁਏ ਭਾਈ; ਗਣਤ. ਨ ਜਾਇ ਗਣੀ ॥

naam vihoone pach mue bhaaee; ganat. na jaae ganee |

Sant Singh KhalsaWithout the Naam, the Name of the Lord, they putrefy and die, O Siblings of Destiny; their numbers cannot be counted.
Manmohan SinghWithout the Name, O brother, the mortals putrefy and die and their number cannot be reckoned.
Manmohan Singh (Punjabi)ਨਾਮ ਦੇ ਬਾਝੋਂ ਹੇ ਭਰਾ! ਪ੍ਰਾਣੀ ਗਲ ਸੜ ਕੇ ਮਰ ਜਾਂਦੇ ਹਨ। ਉਨ੍ਹਾਂ ਦੀ ਗਿਣਤੀ ਗਿਣੀ ਨਹੀਂ ਜਾ ਸਕਦੀ।
Fareedkot Teekaਹੇ ਭਾਈ! ਜੋ ਨਾਮ ਸਿਮਰਨ ਸੇ ਬਿਨਾਂ ਨਰਕਾਗਨੀ ਮੇਂ ਪੜਕਰ ਜਲੇ ਹੈਂ ਤਿਨ ਪੁਰਸ਼ੋਂ ਕੀ ਗਿਨਤ ਨਹੀਂ ਗਿਨੀ ਜਾਤੀ॥
Prof. Sahib Singhਹੇ ਭਾਈ! ਉਹਨਾਂ ਮਨੁੱਖਾਂ ਦੀ ਗਿਣਤੀ ਗਿਣੀ ਨਹੀਂ ਜਾ ਸਕਦੀ, ਜੇਹੜੇ ਪਰਮਾਤਮਾ ਦੇ ਨਾਮ ਤੋਂ ਵਾਂਜੇ ਰਹਿ ਕੇ (ਮਾਇਆ ਦੇ ਮੋਹ ਵਿਚ) ਉਲਝ ਕੇ ਆਤਮਕ ਮੌਤੇ ਮਰਦੇ ਰਹਿੰਦੇ ਹਨ।

ਪਦ ਅਰਥ ਪਚਿ = (ਮਾਇਆ ਦੇ ਮੋਹ ਵਿਚ) ਖ਼ੁਆਰ ਹੋ ਹੋ, ਉਲਝ ਕੇ। ਮੁਏ = ਆਤਮਕ ਮੌਤੇ ਮਰ ਗਏ। ਗਣਤ = ਗਿਣਤੀ।

SikhNet (Spanish)Privados del Nombre del Señor, sí, de la Verdad del Señor, millones de criaturas han sido consumidas por la muerte,

ਵਿਣੁ ਸਚ. ਸੋਚ ਨ ਪਾਈਐ ਭਾਈ; ਸਾਚਾ ਅਗਮ ਧਣੀ ॥

vin sach. soch na paaeeai bhaaee; saachaa agam dhanee |

Sant Singh KhalsaWithout Truth, purity cannot be achieved, O Siblings of Destiny; the Lord is true and unfathomable.
Manmohan SinghWithout Truth, purification is not attained, O brother True and unfathomable is my Master.
Manmohan Singh (Punjabi)ਸੱਚ ਦੇ ਬਗੈਰ ਪਵਿੱਤਰਤਾ ਪ੍ਰਾਪਤ ਨਹੀਂ ਹੁੰਦੀ, ਹੇ ਵੀਰ! ਸੱਚਾ ਅਤੇ ਥਾਹ-ਰਹਿਤ ਹੈ, ਮੇਰਾ ਮਾਲਕ!
Fareedkot Teekaਹੇ ਭਾਈ! ਸਚੇ ਬਿਚਾਰ ਬਿਨਾਂ ਸਚਾ ਜੋ (ਅਗਮ ਧਣੀ) ਮਨਾਦਿ ਕਾ ਅਵਿਸਯ ਸ੍ਵਾਮੀ ਵਾਹਗੁਰੂ ਹੈ, ਸੋ ਨਹੀਂ ਪਾਈਤਾ॥
Prof. Sahib Singhਹੇ ਭਾਈ! ਸਦਾ-ਥਿਰ ਪ੍ਰਭੂ (ਦੇ ਨਾਮ) ਤੋਂ ਬਿਨਾ ਆਤਮਕ ਪਵਿਤ੍ਰਤਾ ਪ੍ਰਾਪਤ ਨਹੀਂ ਹੋ ਸਕਦੀ। ਉਹ ਸਦਾ-ਥਿਰ ਅਪਹੁੰਚ ਮਾਲਕ ਹੀ (ਪਵਿਤ੍ਰਤਾ ਦਾ ਸੋਮਾ ਹੈ)।

ਪਦ ਅਰਥ ਵਿਣੁ ਸਚ = ਸਦਾ-ਥਿਰ ਪ੍ਰਭੂ (ਦੇ ਨਾਮ) ਤੋਂ ਬਿਨਾ। ਸੋਚ = (ਆਤਮਕ) ਪਵਿਤਤ੍ਰਾ। ਅਗਮ = ਅਪਹੁੰਚ। ਧਣੀ = ਮਾਲਕ।

SikhNet (Spanish)pues sin la Verdad del Señor uno no se vuelve Puro.

ਆਵਣ ਜਾਣੁ. ਨ ਚੁਕਈ ਭਾਈ; ਝੂਠੀ ਦੁਨੀ ਮਣੀ ॥

aavan jaan. na chukee bhaaee; jhootthee dunee manee |

Sant Singh KhalsaComing and going do not end, O Siblings of Destiny; pride in worldly valuables is false.
Manmohan SinghFalse is the pride of the worldly valuables. Attached to them, man's coming and going ends not, O brother.
Manmohan Singh (Punjabi)ਕੂੜ ਹੈ ਹੰਕਾਰ ਸੰਸਾਰੀ ਪਦਾਰਥਾਂ ਦਾ। ਉਨ੍ਹਾਂ ਨਾਲ ਜੁੜੇ ਹੋਏ ਇਨਸਾਨ ਦਾ ਆਉਣ ਤੇ ਜਾਣਾ ਮੁਕਦਾ ਨਹੀਂ, ਹੇ ਭਾਈ!
Fareedkot Teekaਹੇ ਭਾਈ! ਇਸੀ ਸੇ ਜਨਮ ਮਰਣ ਨਹੀਂ ਦੂਰ ਹੋਤਾ ਔਰ ਦੁਨੀਆਂ ਕੀ (ਮਣੀ) ਅਹੰਤਾ ਝੂਠੀ ਹੈ॥
Prof. Sahib Singhਹੇ ਭਾਈ! (ਪ੍ਰਭੂ ਦੇ ਨਾਮ ਤੋਂ ਬਿਨਾ) ਜਨਮ ਮਰਨ (ਦਾ ਗੇੜ) ਨਹੀਂ ਮੁੱਕਦਾ। ਦੁਨੀਆ ਦੇ ਪਦਾਰਥਾਂ ਦਾ ਮਾਣ ਕੂੜਾ ਹੈ (ਇਹ ਮਾਣ ਤਾਂ ਲੈ ਡੁੱਬਦਾ ਹੈ, ਜਨਮ ਮਰਨ ਵਿਚ ਪਾਈ ਰੱਖਦਾ ਹੈ)।

ਪਦ ਅਰਥ ਦੁਨੀ ਮਣੀ = ਦੁਨੀਆ (ਦੇ ਪਦਾਰਥਾਂ) ਦਾ ਮਾਣ।

SikhNet (Spanish)La Verdad del Señor es mi Maestra Insondable. El orgullo que se tienen por las posesiones mundanas es falso;

ਗੁਰਮੁਖਿ ਕੋਟਿ ਉਧਾਰਦਾ ਭਾਈ; ਦੇ ਨਾਵੈ ਏਕ ਕਣੀ ॥੨॥

guramukh kott udhaaradaa bhaaee; de naavai ek kanee |2|

Sant Singh KhalsaThe Gurmukh saves millions of people, O Siblings of Destiny, blessing them with even a particle of the Name. ||2||
Manmohan SinghBlessing with even a particle of the Name, the Exalted Guru, saves myriads of me, O brother.
Manmohan Singh (Punjabi)ਭੋਰਾ ਕੁ ਨਾਮ ਦੀ ਦਾਤ ਦੇ ਕੇ ਮੁਖੀ ਗੁਰਦੇਵ ਜੀ, ਕ੍ਰੋੜਾਂ ਹੀ ਇਨਸਾਨਾਂ ਦਾ ਪਾਰ ਉਤਾਰਾ ਕਰ ਦਿੰਦੇ ਹਨ, ਹੇ ਵੀਰ!
Fareedkot Teekaਹੇ ਭਾਈ! ਗੁਰੋਂ ਦੁਆਰੇ ਪਰਮੇਸਰ ਨਾਮ ਕੀ ਏਕ (ਕਣੀ) ਬੂੰਦ, ਭਾਵ ਰੰਚਕ ਸਿਖਿਆ ਦੇ ਕੇ ਬਹੁਤਿਓਂ ਕੋ ਉਧਾਰਤਾ ਹੈ॥੨॥
Prof. Sahib Singh(ਦੂਜੇ ਪਾਸੇ) ਹੇ ਭਾਈ! ਜੇਹੜਾ ਮਨੁੱਖ ਗੁਰੂ ਦੇ ਸਨਮੁਖ ਰਹਿੰਦਾ ਹੈ, ਉਹ ਹਰਿ-ਨਾਮ ਦੀ ਇਕ ਕਣੀ ਹੀ ਦੇ ਕੇ ਕ੍ਰੋੜਾਂ ਨੂੰ (ਜਨਮ ਮਰਨ ਦੇ ਗੇੜ ਵਿਚੋਂ) ਬਚਾ ਲੈਂਦਾ ਹੈ ॥੨॥

ਪਦ ਅਰਥ ਗੁਰਮੁਖਿ = ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ। ਕੋਟਿ = ਕ੍ਰੋੜਾਂ ਨੂੰ। ਨਾਵੈ = ਨਾਮ ਦੀ ॥੨॥

SikhNet (Spanish)por estar apegados a ellas, nuestras idas y venidas no se acaban, pero el Guru salva a las millones de criaturas que tienen, aunque sea, una partícula del Nombre de Dios. (2)

ਸਿੰਮ੍ਰਿਤਿ ਸਾਸਤ ਸੋਧਿਆ ਭਾਈ; ਵਿਣੁ ਸਤਿਗੁਰ. ਭਰਮੁ ਨ ਜਾਇ ॥

sinmrit saasat sodhiaa bhaaee; vin satigur. bharam na jaae |

Sant Singh KhalsaI have searched through the Simritees and the Shaastras, O Siblings of Destiny - without the True Guru, doubt does not depart.
Manmohan SinghSimritis and Shashtras I have searched, O brother but without the True Guru, the doubt departs not.
Manmohan Singh (Punjabi)ਮ੍ਰਿੰਮਤੀਆਂ ਤੇ ਸ਼ਾਸਤਰ ਮੈਂ ਖੋਜੇ ਹਨ, ਹੇ ਭਰਾਵਾਂ! ਸੱਚੇ ਗੁਰਾਂ ਦੇ ਬਗੈਰ ਸੰਦੇਹ ਦੂਰ ਨਹੀਂ ਹੁੰਦਾ।
Fareedkot Teekaਹੇ ਭਾਈ! ਹਮ ਨੇ ਸਿੰਮ੍ਰਤੀਆਂ ਔ ਸਾਸਤ੍ਰੋਂ ਕੋ ਬੀਚਾਰ ਕੇ ਭਲੀ ਪ੍ਰਕਾਰ ਸੋਧਿਆ ਹੈ, ਪਰੰਤੂ ਸਿਧਾਂਤ ਯਹੀ ਸਿਧ ਹੂਆ ਹੈ ਕਿ ਸਤਿਗੁਰੂ ਕੇ ਮਿਲੇ ਬਿਨਾ ਮਨ ਕਾ ਭ੍ਰਮ ਨਹੀਂ ਜਾਤਾ॥
Prof. Sahib Singhਹੇ ਭਾਈ! ਸਿੰਮ੍ਰਿਤੀਆਂ ਸ਼ਾਸਤ੍ਰ ਵਿਚਾਰ ਵੇਖੇ ਹਨ (ਉਹਨਾਂ ਪਾਸੋਂ ਭੀ ਕੁਝ ਨਹੀਂ ਮਿਲਦਾ), ਗੁਰੂ ਤੋਂ ਬਿਨਾ (ਕਿਸੇ ਹੋਰ ਪਾਸੋਂ) ਭਟਕਣਾ ਦੂਰ ਨਹੀਂ ਹੋ ਸਕਦੀ।

ਪਦ ਅਰਥ ਸੋਧਿਆ = ਵਿਚਾਰ ਵੇਖੇ ਹਨ। ਭਰਮੁ = ਭਟਕਣਾ। ਨ ਜਾਇ = ਨਹੀਂ ਜਾਂਦੀ।

SikhNet (Spanish)He ido a través de los Textos Semíticos y de los Shastras y he encontrado que sin el Guru Verdadero uno no es liberado de la duda. Aunque uno se canse de hacer buenas acciones, está cada vez más y más atado a los valores mundanos.

ਅਨਿਕ ਕਰਮ ਕਰਿ ਥਾਕਿਆ ਭਾਈ; ਫਿਰਿ ਫਿਰਿ ਬੰਧਨ ਪਾਇ ॥

anik karam kar thaakiaa bhaaee; fir fir bandhan paae |

Sant Singh KhalsaThey are so tired of performing their many deeds, O Siblings of Destiny, but they fall into bondage again and again.
Manmohan SinghO brother, the mortal grows weary of doing good many deeds and again and again, he falls into the mammon's net.
Manmohan Singh (Punjabi)ਹੇ ਭਰਾ, ਪ੍ਰਾਣੀ ਅਨੇਕ ਸੰਸਕਾਰ ਕਰਦਾ ਕਰਦਾ ਹਾਰ ਹੁੱਟ ਜਾਂਦਾ ਹੈ ਅਤੇ ਮੁੜ ਮੁੜ ਕੇ, ਉਹ ਮਾਇਆ ਦੇ ਜਾਲ ਵਿੱਚ ਫਸਦਾ ਹੈ।
Fareedkot Teekaਹੇ ਭਾਈ! ਜੋ ਨਿਗੁਰਾ ਹੈ, ਸੋ ਅਨੇਕ ਕਰਮੋਂ ਕੋ ਕਰ ਕੇ ਥਕਤ ਹੋਇ ਗਿਆ ਹੈ, ਵਹੁ ਬਾਰੰਬਾਰ ਬੰਧਨੋਂ ਮੇਂ ਹੀ ਆਪ ਪੜਾ ਹੈ ਔਰੋਂ ਕੋ ਪਾਵਤਾ ਹੈ॥
Prof. Sahib Singhਹੇ ਭਾਈ! (ਸ਼ਾਸਤ੍ਰ ਦੇ ਦੱਸੇ ਹੋਏ) ਅਨੇਕਾਂ ਕਰਮ ਕਰ ਕੇ ਮਨੁੱਖ ਥੱਕ ਜਾਂਦਾ ਹੈ, (ਸਗੋਂ) ਮੁੜ ਮੁੜ ਬੰਧਨ ਹੀ ਸਹੇੜਦਾ ਹੈ।

ਪਦ ਅਰਥ ਪਾਇ = ਸਹੇੜਦਾ ਹੈ।

SikhNet (Spanish)He buscado por las cuatro esquinas del mundo, oh Hermanos del Destino, pero sin el Verdadero Guru, la duda no desaparece. Están tan cansados de actuar, oh Hermanos del Destino, pero son atrapados una y otra vez.

ਚਾਰੇ ਕੁੰਡਾ ਸੋਧੀਆ ਭਾਈ; ਵਿਣੁ ਸਤਿਗੁਰ ਨਾਹੀ ਜਾਇ ॥

chaare kunddaa sodheea bhaaee; vin satigur naahee jaae |

Sant Singh KhalsaI have searched in the four directions, O Siblings of Destiny, but without the True Guru, there is no place at all.
Manmohan SinghI have searched the four directions, O brother but without the True Guru there is no place.
Manmohan Singh (Punjabi)ਮੈਂ ਚਾਰੇ ਪਾਸੇ ਖੋਜ ਲਏ ਹਨ, ਹੇ ਭਰਾਵਾਂ! ਸੱਚੇ ਗੁਰਾਂ ਦੇ ਬਾਝੋਂ ਹੋਰ ਕੋਈ ਟਿਕਾਣਾ ਨਹੀਂ।
Fareedkot Teekaਹੇ ਭਾਈ! ਹਮ ਤੋ ਚਾਰੇ ਕੁੰਡਾਂ ਸੋਧ ਕੇ ਦੇਖੀਆਂ ਹੈਂ, ਸਤਿਗੁਰੋਂ ਸੇ ਬਿਨਾਂ ਔਰ ਰਖ੍ਯਾ ਕਰਨੇ ਕੀ ਕੋਈ (ਜਾਇ) ਜਗਾ ਨਹੀਂ ਹੈ॥
Prof. Sahib Singhਹੇ ਭਾਈ! ਸਾਰਾ ਜਗਤ ਢੂੰਢ ਕੇ ਵੇਖ ਲਿਆ ਹੈ (ਭਟਕਣਾ ਨੂੰ ਦੂਰ ਕਰਨ ਲਈ) ਗੁਰੂ ਤੋਂ ਬਿਨਾ ਹੋਰ ਕੋਈ ਥਾਂ ਨਹੀਂ ਹੈ।

ਪਦ ਅਰਥ ਜਾਇ = ਥਾਂ।

SikhNet (Spanish)He buscado en las cuatro direcciones, oh Hermanos del Destino, pero sin el Verdadero Guru no hay a dónde ir.

Open this shabad (19 lines, Angs 608-609) →

Ang 608 of 1430