ੴ

ਸਿੱਖਬਾਣੀ · SikhBani

ਜੋ ਪ੍ਰਾਨੀ ਨਿਸਿ ਦਿਨੁ ਭਜੈ ਰੂਪ ਰਾਮ ਤਿਹ ਜਾਨੁ ॥

jo praanee nis din bhajai roop raam tih jaan
Guru Tegh Bahadur Ji ਗੁਰੂ ਤੇਗ਼ ਬਹਾਦਰ ਜੀ · Salok Ninth Mehl · Ang 1427, 1428 · 2 lines
Translations

ਜੋ ਪ੍ਰਾਨੀ. ਨਿਸਿ ਦਿਨੁ ਭਜੈ; ਰੂਪ ਰਾਮ ਤਿਹ ਜਾਨੁ ॥

jo praanee. nis din bhajai; roop raam tih jaan | Ang 1427

Sant Singh KhalsaThat mortal who meditates and vibrates upon the Lord night and day - know him to be the embodiment of the Lord.
Manmohan SinghThe mortal, who, night and day, contemplates his Lord, deem thou him to be His embodiment.
Manmohan Singh (Punjabi)ਜੋ ਜੀਵ ਰੈਣ ਅਤੇ ਦਿਹੁੰ ਆਪਣੈ ਸਾਈਂ ਦਾ ਆਰਾਧਨ ਕਰਦਾ ਹੈ, ਤੂੰ ਉਸ ਨੂੰ ਉਸ ਦਾ ਸਰੂਪ ਹੀ ਸਮਝ।
Fareedkot Teekaਹੇ ਮਨ! ਜੋ ਪ੍ਰਾਨੀ ਰਾਤ ਦਿਨ ਭਜਨ ਕਰਤਾ ਹੈ ਤਿਸ ਕੋ ਤੂੰ ਰਾਮ ਕਾ ਸ੍ਵਰੂਪ ਸਮਝ॥
Prof. Sahib Singhਜਿਹੜਾ ਮਨੁੱਖ ਰਾਤ ਦਿਨ (ਹਰ ਵੇਲੇ ਪਰਮਾਤਮਾ ਦਾ ਨਾਮ) ਜਪਦਾ ਰਹਿੰਦਾ ਹੈ, ਉਸ ਨੂੰ ਪਰਮਾਤਮਾ ਦਾ ਰੂਪ ਸਮਝੋ।

ਪਦ ਅਰਥ ਨਿਸਿ = ਰਾਤ। ਭਜੈ = ਜਪਦਾ ਹੈ। ਰੂਪ ਰਾਮ = ਪਰਮਾਤਮਾ ਦਾ ਰੂਪ। ਤਿਹ = ਉਸ ਨੂੰ। ਜਾਨੁ = ਸਮਝੋ।

SikhNet (Spanish)Conoce al mortal que día y noche medita y vibra su ser en el Señor, conócelo como la encarnación del Mismo Señor.

ਹਰਿ ਜਨ ਹਰਿ ਅੰਤਰੁ ਨਹੀ; ਨਾਨਕ. ਸਾਚੀ ਮਾਨੁ ॥੨੯॥

har jan har antar nahee; naanak. saachee maan |29| Ang 1428

Sant Singh KhalsaThere is no difference between the Lord and the humble servant of the Lord; O Nanak, know this as true. ||29||
Manmohan SinghBetween God's slave and God, there is no difference, O Nanak, understand thou this as true.
Manmohan Singh (Punjabi)ਰੱਬ ਦੇ ਗੋਲੇ ਅਤੇ ਰੱਬ ਦੇ ਵਿਚਕਾਰ, ਕੋਈ ਫਰਕ ਨਹੀਂ ਹੇ ਨਾਨਕ! ਤੂੰ ਇਸ ਨੂੰ ਸੱਚ ਕਰ ਕੇ ਸਮਝ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਇਸ ਬਾਤ ਕੋ ਸਚ ਮਨ ਮੇਂ ਜਾਨ ਕਿ ਹਰਿ ਮੇਂ ਔਰ ਹਰਿ ਜਨ ਮੇਂ ਕੁਛ ਰੰਚਕ ਮਾਤ੍ਰ ਭੀ ਭੇਦ ਨਹੀਂ ਹੈ॥੨੯॥
Prof. Sahib Singhਹੇ ਨਾਨਕ! ਇਹ ਗੱਲ ਸੱਚੀ ਮੰਨੋ ਕਿ ਪਰਮਾਤਮਾ ਦੇ ਭਗਤ ਅਤੇ ਪਰਮਾਤਮਾ ਵਿਚ ਕੋਈ ਫ਼ਰਕ ਨਹੀਂ ਹੈ ॥੨੯॥

ਪਦ ਅਰਥ ਅੰਤਰੁ = ਫ਼ਰਕ, ਵਿੱਥ। ਹਰਿ ਜਨ = ਹਰਿ = ਜਨ, ਪਰਮਾਤਮਾ ਦਾ ਭਗਤ। ਸਾਚੀ ਮਾਨੁ = (ਇਹ ਗੱਲ) ਸੱਚੀ ਮੰਨ ॥੨੯॥

SikhNet (Spanish)No hay diferencia entre el Señor y Su humilde Sirviente, oh, dice Nanak, toma esto como la Verdad. (29)
Answers quote the Granth verbatim with Ang citations. AI commentary is not Gurbani and not a religious ruling.