ੴ

ਸਿੱਖਬਾਣੀ · SikhBani

ਮਾਇਆ ਕਾਰਨਿ ਧਾਵਹੀ ਮੂਰਖ ਲੋਗ ਅਜਾਨ ॥

maaeaa kaaran dhaavahee moorakh log ajaan
Guru Tegh Bahadur Ji ਗੁਰੂ ਤੇਗ਼ ਬਹਾਦਰ ਜੀ · Salok Ninth Mehl · Ang 1427 · 2 lines
Translations

ਮਾਇਆ ਕਾਰਨਿ ਧਾਵਹੀ; ਮੂਰਖ ਲੋਗ ਅਜਾਨ ॥

maaeaa kaaran dhaavahee; moorakh log ajaan |

Sant Singh KhalsaFor the sake of Maya, the fools and ignorant people run all around.
Manmohan SinghFor the sake of riches, the foolish and ignorant, their life passes away in vain.
Manmohan Singh (Punjabi)ਧਨ-ਦੌਲਤ ਦੀ ਖਾਤਰ, ਬੇਵਕੂਫ ਅਤੇ ਬੇਸਮਝ ਬੰਦੇ ਭੱਜੇ ਫਿਰਦੇ ਹਨ।
Fareedkot Teekaਹੇ ਮਨ! ਮਾਯਾ ਕੇ ਨਮਿਤ ਕਰ ਕੇ ਮੂਰਖ ਲੋਗ (ਅਜਾਨ) ਅਗ੍ਯਾਤ ਪੁਰਸ ਦੌੜਤੇ ਫਿਰਤੇ ਹੈਂ॥
Prof. Sahib Singhਮੂਰਖ ਬੇ-ਸਮਝ ਬੰਦੇ (ਨਿਰੀ) ਮਾਇਆ (ਇਕੱਠੀ ਕਰਨ) ਵਾਸਤੇ ਭਟਕਦੇ ਰਹਿੰਦੇ ਹਨ,

ਪਦ ਅਰਥ ਧਾਵਹੀ = ਧਾਵਹਿ, ਦੌੜੇ ਫਿਰਦੇ ਹਨ। ਅਜਾਨ = ਬੇ-ਸਮਝ।

SikhNet (Spanish)Persiguiendo a Maya, los tontos e ignorantes merodean,

ਕਹੁ ਨਾਨਕ. ਬਿਨੁ ਹਰਿ ਭਜਨ ਬਿਰਥਾ; ਜਨਮੁ ਸਿਰਾਨ ॥੨੮॥

kahu naanak. bin har bhajan birathaa; janam siraan |28|

Sant Singh KhalsaSays Nanak, without meditating on the Lord, life passes away uselessly. ||28||
Manmohan SinghSays Nanak, Without the Lord's meditation, their life passes away in vain.
Manmohan Singh (Punjabi)ਗੁਰੂ ਜੀ ਆਖਦੇ ਹਨ, ਸੁਆਮੀ ਦੇ ਸਿਮਰਨ ਦੇ ਬਗੈਰ, ਉਨ੍ਹਾਂ ਦੀ ਉਮਰ ਬੇਅਰਥ ਬੀਤ ਜਾਂਦੀ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਸੋ ਬਿਨਾਂ ਹਰਿ ਭਜਨ ਕੇ ਬ੍ਯਰਥ ਹੀ ਜਨਮ ਬਿਤਾਵਤੇ ਹੈਂ॥੨੮॥
Prof. Sahib Singhਨਾਨਕ ਆਖਦਾ ਹੈ- ਪਰਮਾਤਮਾ ਦੇ ਭਜਨ ਤੋਂ ਬਿਨਾ (ਉਹਨਾਂ ਦਾ ਇਹ ਮਨੁੱਖਾ) ਜਨਮ ਅਜਾਈਂ ਬੀਤ ਜਾਂਦਾ ਹੈ ॥੨੮॥

ਪਦ ਅਰਥ ਸਿਰਾਨ = ਗੁਜ਼ਰ ਜਾਂਦਾ ਹੈ ॥੨੮॥

SikhNet (Spanish)dice Nanak, sin meditar en el Señor, la vida transcurre inútilmente. (28)
Answers quote the Granth verbatim with Ang citations. AI commentary is not Gurbani and not a religious ruling.