ੴ

ਸਿੱਖਬਾਣੀ · SikhBani

ਸਗਲ ਇਛ ਮੇਰੀ ਪੁੰਨੀਆ ਮਿਲਿਆ ਨਿਰੰਜਨ ਰਾਇ ਜੀਉ ॥

sagal ichh meree puneea miliaa niranjan raae jeeo
Guru Arjan Dev Ji ਗੁਰੂ ਅਰਜਨ ਦੇਵ ਜੀ · Raag Raamkalee · Ang 927 · 7 lines
Translations

ਛੰਤੁ ॥

chhant |

Sant Singh KhalsaChhant:
Manmohan SinghChhant.
Manmohan Singh (Punjabi)ਛੰਤ।
Prof. Sahib Singhਛੰਤੁ।

ਪਦ ਅਰਥ ਛੰਤੁ।

SikhNet (Spanish)Chhant

ਸਗਲ ਇਛ ਮੇਰੀ ਪੁੰਨੀਆ; ਮਿਲਿਆ ਨਿਰੰਜਨ ਰਾਇ ਜੀਉ ॥

sagal ichh meree puneea; miliaa niranjan raae jeeo |

Sant Singh KhalsaAll my desires are fulfilled, meeting with my Immaculate, Sovereign Lord.
Manmohan SinghMeeting with my Immaculate Lord, the King, all my aspirations are realised.
Manmohan Singh (Punjabi)ਆਪਣੇ ਪਵਿੱਤ੍ਰ ਪ੍ਰਭੂ ਪਾਤਿਸ਼ਾਹ ਨਾਲ ਮਿਲ ਕੇ ਮੇਰੀਆਂ ਸਾਰੀਆਂ ਅਭਿਲਾਸ਼ਾਂ ਪੂਰੀਆਂ ਹੋ ਗਈਆਂ ਹਨ।
Fareedkot Teekaਹੇ ਭਾਈ! ਜਬ ਨਿਰੰਜਨ ਰਾਇ ਮਿਲਿਆ, ਸਭ ਇਛਾਂ ਮੇਰੀਆਂ ਪੂਰਨ ਹੋਈਆਂ॥
Prof. Sahib Singhਨਿਰਲੇਪ ਪ੍ਰਭੂ-ਪਾਤਿਸ਼ਾਹ (ਜਦੋਂ ਦਾ) ਮੈਨੂੰ ਮਿਲਿਆ ਹੈ, ਮੇਰੀਆਂ ਸਾਰੀਆਂ ਮੁਰਾਦਾਂ ਪੂਰੀਆਂ ਹੋ ਗਈਆਂ ਹਨ।

ਪਦ ਅਰਥ ਇਛ = ਮੁਰਾਦਾਂ। ਪੁੰਨੀਆ = ਪੂਰੀਆਂ ਹੋ ਗਈਆਂ। ਨਿਰੰਜਨ = ਨਿਰ-ਅੰਜਨ, ਨਿਰਲੇਪ। ਰਾਇ = ਪਾਤਿਸ਼ਾਹ।

SikhNet (Spanish)Estoy en verdad satisfecho, encontrando a mi Dios Inmaculado, el Rey.

ਅਨਦੁ ਭਇਆ ਵਡਭਾਗੀਹੋ; ਗ੍ਰਿਹਿ ਪ੍ਰਗਟੇ ਪ੍ਰਭ ਆਇ ਜੀਉ ॥

anad bheaa vaddabhaageeho; grihi pragatte prabh aae jeeo |

Sant Singh KhalsaI am in ecstasy, O very fortunate ones; the Dear Lord has become manifest in my own home.
Manmohan SinghO very fortunate ones, bliss has welled up, as the sire Lords has become manifest in my home.
Manmohan Singh (Punjabi)ਹੇ ਭਾਰੇ ਕਰਮਾਂ ਵਾਲਿਓ। ਖੁਸ਼ੀ ਉਤਪੰਨ ਹੋ ਆਈ ਹੈ ਕਿਉਂਕਿ ਮੇਰੇ ਘਰ ਅੰਦਰ ਮਹਾਰਾਜ ਮਾਲਕ ਪ੍ਰਤੱਖ ਥੀ ਗਿਆ ਹੈ।
Fareedkot Teekaਹੇ ਵਡਭਾਗੀਓ! ਬਡਾ ਹੀ ਅਨੰਦ ਹੋਇਆ ਜੋ (ਗ੍ਰਿਹਿ) ਅੰਤਸਕਰਨ ਮੇਂ ਪ੍ਰਭ ਜੀਉ ਆ ਪ੍ਰਗਟੇ॥
Prof. Sahib Singhਹੇ ਵੱਡੇ ਭਾਗਾਂ ਵਾਲੇ ਸੱਜਣੋ! ਜਿਸ ਮਨੁੱਖ ਦੇ ਹਿਰਦੇ-ਘਰ ਵਿਚ ਪ੍ਰਭੂ ਜੀ ਆ ਵੱਸਦੇ ਹਨ, ਉਸਦੇ ਅੰਦਰ ਆਤਮਕ ਆਨੰਦ ਬਣਿਆ ਰਹਿੰਦਾ ਹੈ।

ਪਦ ਅਰਥ ਗ੍ਰਿਹਿ = (ਜਿਸ ਦੇ) ਹਿਰਦੇ-ਘਰ ਵਿਚ। ਆਇ = ਆ ਕੇ।

SikhNet (Spanish)Oh seres benditos, hay Éxtasis en mi hogar,

ਗ੍ਰਿਹਿ ਲਾਲ ਆਏ. ਪੁਰਬਿ ਕਮਾਏ; ਤਾ ਕੀ ਉਪਮਾ. ਕਿਆ ਗਣਾ ॥

grihi laal aae. purab kamaae; taa kee upamaa. kiaa ganaa |

Sant Singh KhalsaMy Beloved has come to my home, because of my past actions; how can I count His Glories?
Manmohan SinghOn account of my past deeds, my love has visited my home. How can I count His excellences?
Manmohan Singh (Punjabi)ਮੇਰੇ ਪੂਰਬਲੇ ਕਰਮਾਂ ਦੇ ਕਾਰਨ, ਮੇਰਾ ਪ੍ਰੀਤਮ ਮੇਰੇ ਘਰ (ਹਿਰਦੇ) ਵਿੱਚ ਆ ਗਿਆ ਹੈ। ਉਸ ਦੀਆਂ ਵਡਿਆਈਆਂ ਮੈਂ ਕਿਸ ਤਰ੍ਹਾਂ ਗਿਣ ਸਕਦੀ ਹਾਂ।
Fareedkot Teekaਮੇਰੇ ਘਰ ਮੇਂ ਪੂਰਬ ਕਮਾਏ ਅਨੁਸਾਰ (ਲਾਲ) ਪ੍ਯਾਰਾ ਜੀ ਆਏ ਹੈਂ। ਤਿਸ ਪ੍ਯਾਰੇ ਦੀ ਉਪਮਾ ਕੋ ਮੈਂ ਕਿਆ ਕਹ ਕਰ ਗਿਣਾ, ਭਾਵ ਬਿਅੰਤ ਮਹਿੰਮਾ ਹੈ॥
Prof. Sahib Singhਪਰ, ਉਸ ਦੇ ਹਿਰਦੇ-ਘਰ ਵਿਚ ਸੋਹਣਾ ਪਾਤਿਸ਼ਾਹ ਆ ਕੇ ਵੱਸਦਾ ਹੈ ਜਿਸ ਨੇ ਪੂਰਬਲੇ ਜਨਮ ਵਿਚ ਨੇਕ ਕਰਮ ਕਮਾਏ ਹੁੰਦੇ ਹਨ। ਮੈਂ ਉਸ ਪ੍ਰਭੂ ਦੀ ਕੋਈ ਵਡਿਆਈ ਕਰਨ-ਜੋਗ ਨਹੀਂ ਹਾਂ।

ਪਦ ਅਰਥ ਪੁਰਬਿ ਕਮਾਏ = ਪੂਰਬਲੇ ਜਨਮ ਵਿਚ ਜਿਸ ਨੇ ਚੰਗੇ ਕਰਮ ਕੀਤੇ। ਤਾ ਕੀ = ਉਸ (ਪਰਮਾਤਮਾ) ਦੀ। ਉਪਮਾ = ਵਡਿਆਈ। ਗਣਾ = ਗਣਾਂ, ਮੈਂ ਦੱਸਾਂ।

SikhNet (Spanish)pues el Señor se ha manifestado en mi ser.

ਬੇਅੰਤ ਪੂਰਨ ਸੁਖ ਸਹਜ ਦਾਤਾ; ਕਵਨ ਰਸਨਾ ਗੁਣ ਭਣਾ ॥

beant pooran sukh sehaj daataa; kavan rasanaa gun bhanaa |

Sant Singh KhalsaThe Lord, the Giver of peace and intuition, is infinite and perfect; with what tongue can I describe His Glorious Virtues?
Manmohan SinghInfinite and Omnipresent is my Lord, the Giver of peace and poise, With what tongue can I utter His virtues.
Manmohan Singh (Punjabi)ਅਨੰਤ ਅਤੇ ਸਰਬ-ਵਿਆਪਕ ਹੈ ਆਰਾਮ ਅਤੇ ਅਡੋਲਤਾ ਦੇਣ ਵਾਲਾ ਮੇਰਾ ਸੁਆਮੀ। ਕਿਹੜੀ ਜ਼ਬਾਨ ਨਾਲ ਮੈਂ ਉਸ ਦੀਆਂ ਨੇਕੀਆਂ ਵਰਨਣ ਕਰ ਸਕਦੀ ਹਾਂ।
Fareedkot Teekaਵਹੁ ਪਰਮੇਸ੍ਵਰ ਬੇਅੰਤ ਪੂਰਨ ਹੈ, (ਸਹਜ) ਗਿਆਨ ਸੁਖ ਕਾ ਵਹੁ ਦਾਤਾ ਹੈ, ਤਿਸ ਕੇ ਗੁਨ ਕੌਨ ਕੌਨ ਰਸਨਾ ਸੇ (ਭਣਾ) ਕਹਾਂ॥
Prof. Sahib Singhਉਹ ਬੇਅੰਤ ਹੈ, ਸਾਰੇ ਗੁਣਾਂ ਨਾਲ ਭਰਪੂਰ ਹੈ, ਆਤਮਕ ਅਡੋਲਤਾ ਦੇ ਆਨੰਦ ਬਖ਼ਸ਼ਣ ਵਾਲਾ ਹੈ। ਮੈਂ ਆਪਣੀ ਜੀਭ ਨਾਲ ਉਸ ਦੇ ਕਿਹੜੇ ਕਿਹੜੇ ਗੁਣ ਬਿਆਨ ਕਰਾਂ?

ਪਦ ਅਰਥ ਸਹਜ = ਆਤਮਕ ਅਡੋਲਤਾ। ਰਸਨਾ = ਜੀਭ ਨਾਲ। ਕਵਨ ਗੁਣ = ਕਿਹੜੇ ਕਿਹੜੇ ਗੁਣ? ਭਣਾ = ਭਣਾਂ, ਮੈਂ ਉਚਾਰਾਂ।

SikhNet (Spanish)Tales fueron las acciones que sembré en el pasado, que florecieron como experiencia del Señor en mí. ¿Cómo podría describir este Estado de Experiencia en la Unidad?

ਆਪੇ ਮਿਲਾਏ ਗਹਿ ਕੰਠਿ ਲਾਏ; ਤਿਸੁ ਬਿਨਾ. ਨਹੀ ਜਾਇ ਜੀਉ ॥

aape milaae geh kantth laae; tis binaa. nahee jaae jeeo |

Sant Singh KhalsaHe hugs me close in His embrace, and merges me into Himself; there is no place of rest other than Him.
Manmohan SinghTaking Hold of me, the Lord has hugged me to His bosom and united me with Himself. Without Him, there is no other place of rest.
Manmohan Singh (Punjabi)ੋਮੈਨੂੰ ਪਕੜ ਕੇ, ਸੁਆਮੀ ਨੇ ਆਪਣੀ ਛਾਤੀ ਨਾਲ ਲਾ ਲਿਆ ਹੈ ਅਤੇ ਆਪਣੇ ਨਾਲ ਮਿਲਾ ਲਿਆ ਹੈ। ਉਸ ਦੇ ਬਗੈਰ ਹੋਰ ਕੋਈ ਅਰਾਮ ਦੀ ਥਾਂ ਨਹੀਂ।
Fareedkot Teekaਆਪ ਵਾਹਿਗੁਰੂ ਨੇ ਉਨ ਕੋ ਪਕੜ ਕਰ ਕੰਠ ਨਾਲ ਲਾਇਕੇ ਮਿਲਾਇ ਲੀਆ ਹੈ। ਤਿਸ ਵਾਹਿਗੁਰੂ ਸੇ ਬਿਨਾਂ ਔਰ ਕੋਈ ਜਗਾ ਨਹੀਂ ਜਾਨੀ ਹੈ॥
Prof. Sahib Singhਉਹ ਆਪ ਹੀ (ਕਿਸੇ ਵਡਭਾਗੀ ਨੂੰ ਆਪਣੇ ਚਰਨਾਂ ਵਿਚ) ਜੋੜਦਾ ਹੈ, ਉਸ ਨੂੰ ਫੜ ਕੇ ਆਪਣੇ ਗਲ ਨਾਲ ਲਾਂਦਾ ਹੈ। ਉਸ ਪ੍ਰਭੂ ਤੋਂ ਬਿਨਾ ਹੋਰ ਕੋਈ (ਮੇਰਾ) ਸਹਾਰਾ ਨਹੀਂ।

ਪਦ ਅਰਥ ਆਪੇ = ਆਪ ਹੀ। ਗਹਿ = ਫੜ ਕੇ। ਕੰਠਿ = ਗਲ ਨਾਲ। ਜਾਇ = ਥਾਂ, ਆਸਰਾ।

SikhNet (Spanish)Mi Dios es Infinito y Perfecto; es el Dador de Paz y Éxtasis. Oh, ¿cómo podría utilizar mis labios para Alabarlo? De Sí Mismo, Él me unió en Su Ser y me abrazó amorosamente.

ਬਲਿ ਜਾਇ ਨਾਨਕੁ. ਸਦਾ ਕਰਤੇ; ਸਭ ਮਹਿ ਰਹਿਆ ਸਮਾਇ ਜੀਉ ॥੪॥੪॥

bal jaae naanak. sadaa karate; sabh meh rahiaa samaae jeeo |4|4|

Sant Singh KhalsaNanak is forever a sacrifice to the Creator, who is contained in, and permeating all. ||4||4||
Manmohan SinghNanak is ever devoted unto the Creator, who is contained amongst all.
Manmohan Singh (Punjabi)ਨਾਨਕ ਸਦੀਵ ਹੀ ਸਿਰਜਣਹਾਰ ਤੋਂ ਸਦਕੇ ਵੰਝਦਾ ਹੈ, ਜੋ ਸਾਰਿਆਂ ਅੰਦਰ ਰਵਿ ਰਹਿਆ ਹੈ,
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਹੇ ਕਰਤੇ ਵਾਹਿਗੁਰੂ ਜੀ! ਤੂੰ ਸਭ ਮੇਂ ਸਮਾਇ ਰਹਿਆ ਹੈਂ। ਮੈਂ ਸਦਾ ਹੀ ਤੇਰੇ ਉਪਰ ਸੇ ਬਲਿਹਾਰ ਜਾਤਾ ਹੂੰ॥੪॥੪॥☬ਸ੍ਰੀ ਗੁਰੂ ਅਰਜਨ ਸਾਹਿਬ ਜੀ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਕੇ ਜਨਮ ਸਮੇਂ ਮੇਂ ਉਚਾਰਤੇ ਭਏ: ਯਹਿ ਸਬਦ ਸਾਰਾ ਭਾਈ ਬਨੋਂ ਜੀ ਕੀ ਬੀੜ ਮੇਂ ਲਿਖਾ ਹੈ।
Prof. Sahib Singhਨਾਨਕ ਸਦਾ ਉਸ ਕਰਤਾਰ ਤੋਂ ਸਦਕੇ ਜਾਂਦਾ ਹੈ, ਉਹ ਸਭਨਾਂ ਜੀਵਾਂ ਵਿਚ ਵਿਆਪਕ ਹੈ ॥੪॥੪॥

ਪਦ ਅਰਥ ਕਰਤੇ = ਕਰਤਾਰ ਤੋਂ ॥੪॥੪॥

SikhNet (Spanish)Sin Él no hay ningún otro lugar al que podría ir. Nanak ofrece su vida en sacrificio a ese Señor Creador, Quien prevalece en todas partes. (4-4)
Answers quote the Granth verbatim with Ang citations. AI commentary is not Gurbani and not a religious ruling.