ੴ

ਸਿੱਖਬਾਣੀ · SikhBani

ਨਾਨਕ ਗਾਲੀ ਕੂੜੀਆ ਬਾਝੁ ਪਰੀਤਿ ਕਰੇਇ ॥

naanak gaalee koorreea baajh pareet karee
Guru Nanak Dev Ji ਗੁਰੂ ਨਾਨਕ ਦੇਵ ਜੀ · Raag Vadhans · Ang 594 · 3 lines
Translations

ਮਃ ੧ ॥

mahalaa 1 |

Sant Singh KhalsaFirst Mehl:
Manmohan Singh1st Guru.
Manmohan Singh (Punjabi)ਪਹਿਲੀ ਪਾਤਿਸ਼ਾਹੀ।
SikhNet (Spanish)Primer Mejl Guru Nanak, Primer Canal Divino.

ਨਾਨਕ. ਗਾਲੀ ਕੂੜੀਆ; ਬਾਝੁ ਪਰੀਤਿ ਕਰੇਇ ॥

naanak. gaalee koorreea; baajh pareet karee |

Sant Singh KhalsaO Nanak, false is the speech of one who acts without loving the Lord.
Manmohan SinghNanak, false is the talk in which the man, bereft of Lord's love, engages himself.
Manmohan Singh (Punjabi)ਨਾਨਕ ਝੂਠੀ ਹੈ ਉਹ ਗੱਲਬਾਤ, ਜੋ ਆਦਮੀ ਪ੍ਰਭੂ ਦੇ ਪ੍ਰੇਮ ਤੋਂ ਸੱਖਣਾ ਕਰਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜੋ ਪ੍ਰੇਮ ਤੇ ਰਹਤ ਬਾਰਤਾ ਕਰਤੇ ਹੈਂ ਤਿਨ ਮਨਮੁਖੋਂ ਕੀ ਸਭ ਬਾਤੇਂ ਝੂਠੀ ਹੈਂ॥
Prof. Sahib Singhਹੇ ਨਾਨਕ! ਉਹ ਗਲ-ਬਾਤ ਸਭ ਝੂਠੀ ਹੈ ਜੋ (ਹਰੀ ਨਾਲ) ਪਿਆਰ ਕਰਨ ਤੋਂ ਦੂਰ ਕਰਦੀ ਹੈ।
SikhNet (Spanish)Dice Nanak, sin el Amor de Dios, todo lo que uno hace es en vano.

ਤਿਚਰੁ ਜਾਣੈ ਭਲਾ ਕਰਿ; ਜਿਚਰੁ ਲੇਵੈ ਦੇਇ ॥੨॥

tichar jaanai bhalaa kar; jichar levai dee |2|

Sant Singh KhalsaHe judges things to be good, only as long as the Lord gives and he receives. ||2||
Manmohan SinghSo long as the Lord gives and he receives, till then, the mortal deems good as good.
Manmohan Singh (Punjabi)ਜਦ ਤਾਂਈਂ ਸੁਆਮੀ ਦੇਈ ਜਾਂਦਾ ਹੈ, ਤੇ ਉਹ ਲਈ ਜਾਂਦਾ ਹੈ, ਤਦ ਤਾਈਂ ਹੀ ਪ੍ਰਾਣੀ ਚੰਗੇ ਨੂੰ ਚੰਗਾ ਕਰ ਕੇ ਜਾਣਦਾ ਹੈ।
Fareedkot Teekaਜਬ ਤਕ ਦੇਨੇਹਾਰਾ ਦੇਤਾ ਰਹੈ ਔਰ ਆਪ ਲੇਤਾ ਰਹੈ ਤਬ ਤਕ ਮਨਮੁਖ ਭਲਾ ਕਰ ਜਾਨਤਾ ਹੈ। ਭਾਵ ਯਹ ਕਿ ਜਬ ਕਿਸੀ ਬਸਤ ਕਾ ਘਾਟਾ ਆਉਤਾ ਹੈ ਤਬ ਪਰਮੇਸ੍ਵਰ ਦੋਸ ਅਰੋਪਣ ਕਰਤਾ ਹੈ॥੨॥
Prof. Sahib Singhਜਦ ਤਾਈਂ (ਹਰੀ) ਦੇਂਦਾ ਹੈ ਤੇ (ਜੀਵ) ਲੈਂਦਾ ਹੈ (ਭਾਵ, ਜਦ ਤਕ ਜੀਵ ਨੂੰ ਕੁਝ ਮਿਲਦਾ ਰਹਿੰਦਾ ਹੈ) ਤਦ ਤਾਈਂ (ਹਰੀ ਨੂੰ ਜੀਵ) ਚੰਗਾ ਸਮਝਦਾ ਹੈ ॥੨॥
SikhNet (Spanish)Sólo cuando el hombre recibe de Dios el don de Alabarlo, piensa que Dios es Bueno. (2)
Answers quote the Granth verbatim with Ang citations. AI commentary is not Gurbani and not a religious ruling.