ਸਲੋਕੁ ਮਃ ੧ ॥
salok mahalaa 1 |
Sant Singh KhalsaSalok, First Mehl:
Manmohan SinghSlok 1st Guru.
Manmohan Singh (Punjabi)ਸਲੋਕ ਪਹਿਲੀ ਪਾਤਿਸ਼ਾਹੀ।
SikhNet (Spanish)Slok, Mejl Guru Nanak, Primer Canal Divino.
ਘਰ ਹੀ. ਮੁੰਧਿ ਵਿਦੇਸਿ, ਪਿਰੁ; ਨਿਤ ਝੂਰੇ ਸੰਮ੍ਹਾਲੇ ॥
ghar hee. mundh vides, pir; nit jhoore samhaale |
Sant Singh KhalsaThe soul-bride is at home, while the Husband Lord is away; she cherishes His memory, and mourns His absence.
Manmohan SinghThe bride is at home, her Groom is abroad and ever she remembers His and pines away.
Manmohan Singh (Punjabi)ਪਤਨੀ ਗ੍ਰਿਹ ਵਿੱਚ ਹੈ, ਉਸ ਦਾ ਪਤੀ ਪ੍ਰਦੇਸ਼ ਵਿੱਚ। ਉਹ ਸਦਾ ਉਸ ਨੂੰ ਯਾਦ ਕਰਦੀ ਹੈ ਤੇ ਸੁੱਕਦੀ ਜਾਂਦੀ ਹੈ।
Fareedkot Teekaਜੀਵ ਰੂਪੀ (ਮੁੰਧਿ) ਇਸਤ੍ਰੀ ਕੇ ਘਰ, ਭਾਵ ਰਿਦੇ ਮੇਂ ਹੀ ਪਰਮੇਸ੍ਵਰ ਪਤੀ ਹੈ, ਤਿਸ ਕੋ ਬਦੇਸ, ਭਾਵ ਕਹੀਂ ਦੂਰ ਜਾਨਤੀ ਹੈ ਔ ਯਾਦ ਕਰ ਨਿਤ ਝੂਰਦੀ ਹੈ, ਭਾਵ ਪ੍ਰੋਖ ਗ੍ਯਾਨ ਹੈ॥
Prof. Sahib Singhਪ੍ਰਭੂ-ਪਤੀ ਤਾਂ ਘਰ (ਭਾਵ, ਹਿਰਦੇ) ਵਿਚ ਹੀ ਹੈ, ਪਰ, (ਜੀਵ-ਇਸਤ੍ਰੀ) ਉਸ ਨੂੰ ਪਰਦੇਸ ਵਿਚ (ਸਮਝਦੀ ਹੋਈ) ਸਦਾ ਝੂਰਦੀ ਤੇ ਯਾਦ ਕਰਦੀ ਹੈ,
ਪਦ ਅਰਥ ਮੁੰਧਿ = ਇਸਤ੍ਰੀ।
SikhNet (Spanish)Para la esposa que está en casa, el esposo parece estar muy lejos, y añora su cercanía con tristeza en el corazón.
ਮਿਲਦਿਆ. ਢਿਲ ਨ ਹੋਵਈ; ਜੇ ਨੀਅਤਿ ਰਾਸਿ ਕਰੇ ॥੧॥
miladiaa. dtil na hovee; je neeat raas kare |1|
Sant Singh KhalsaShe shall meet Him without delay, if she rids herself of duality. ||1||
Manmohan SinghShe shall have no delay in meeting her groom, if she rids, her intention of duality.
Manmohan Singh (Punjabi)ਉਸ ਨੂੰ ਆਪਣੇ ਪਤੀ ਨੂੰ ਮਿਲਦਿਆਂ ਚਿਰ ਨਹੀਂ ਲੱਗਦਾ, ਜੇਕਰ ਉਹ ਆਪਣੇ ਮਨ ਨੂੰ ਦਵੈਤ-ਭਾਵ ਗੁਆ ਕੇ ਸੱਚੇ ਰਸਤੇ ਤੇ ਪਾ ਲਵੇ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜੋ ਅਪਨੀ (ਨੀਅਤਿ) ਬੁਧੀ ਕੋ (ਰਾਸਿ) ਸੁਧ ਕਰੇ ਤੋ ਹਰਿ ਪਤਿ ਸੇ ਮਿਲਤੇ ਕੁਛ ਭੀ ਦੇਰੀ ਨਹੀਂ ਹੋਤੀ ਹੈ॥੧॥
Prof. Sahib Singhਜੇ ਨੀਯਤ ਸਾਫ਼ ਕਰੇ ਤਾਂ (ਪ੍ਰਭੂ ਨੂੰ) ਮਿਲਦਿਆਂ ਢਿੱਲ ਨਹੀਂ ਲੱਗਦੀ ॥੧॥
SikhNet (Spanish)Sin embargo, el Esposo es encontrado espontáneamente si ella Lo alaba en su mente. (1)