ਪਉੜੀ ॥
paurree |
Sant Singh KhalsaPauree:
Manmohan SinghPauri.
Manmohan Singh (Punjabi)ਪਉੜੀ।
SikhNet (Spanish)Pauri
ਜਿਨਿ ਉਪਾਏ ਜੀਅ; ਤਿਨਿ ਹਰਿ ਰਾਖਿਆ ॥
jin upaae jeea; tin har raakhiaa |
Sant Singh KhalsaThe Lord, who created the creatures, also protects them.
Manmohan SinghThe Lord who fashioned the creatures, that Lord protects them too.
Manmohan Singh (Punjabi)ਜਿਸ ਪ੍ਰਭੂ ਨੇ ਜੀਵ-ਜੰਤੂ ਪੈਦਾ ਕੀਤੇ ਹਨ, ਉਹੀ ਪ੍ਰਭੂ ਉਨ੍ਹਾਂ ਦੀ ਰੱਖਿਆ ਕਰਦਾ ਹੈ।
Fareedkot Teekaਜਿਸ ਹਰਿ ਨੇ ਜੀਵ ਉਤਪੰਨ ਕੀਏ ਹੈਂ, ਤਿਸੀ ਹਰਿ ਨੇ ਜੀਵੋਂ ਕੀ ਰਖ੍ਯਾ ਕਰੀ ਹੈ॥
Prof. Sahib Singhਜਿਸ ਹਰੀ ਨੇ ਜੀਵ ਪੈਦਾ ਕੀਤੇ ਹਨ, ਉਸੇ ਨੇ ਉਹਨਾਂ ਦੀ ਰੱਖਿਆ ਕੀਤੀ ਹੈ।
ਪਦ ਅਰਥ ਜਿਨਿ = ਜਿਸ ਨੇ। ਤਿਨਿ = ਉਸੇ ਨੇ।
SikhNet (Spanish)Aquél que crea la vida, también la protege;
ਅੰਮ੍ਰਿਤੁ ਸਚਾ ਨਾਉ; ਭੋਜਨੁ ਚਾਖਿਆ ॥
amrit sachaa naau; bhojan chaakhiaa |
Sant Singh KhalsaI have tasted the food of Ambrosial Nectar, the True Name.
Manmohan SinghI have partaken of the fare of the ambrosial True Name.
Manmohan Singh (Punjabi)ਮੈਂ ਅੰਮ੍ਰਿਤ ਸਰੂਪ ਸੱਚੇ ਨਾਮ ਦਾ ਖਾਣਾ ਖਾਧਾ ਹੈ।
Fareedkot Teekaਹਮਨੇ ਸਚੇ ਨਾਮ ਅੰਮ੍ਰਿਤ ਕਾ ਭੋਜਨ ਛਕਾ ਹੈ॥
Prof. Sahib Singhਜੋ ਜੀਵ ਉਸ ਹਰੀ ਦਾ ਆਤਮਕ ਜੀਵਨ ਦੇਣ ਵਾਲਾ ਸੱਚਾ ਨਾਮ (ਰੂਪ) ਭੋਜਨ ਛਕਦੇ ਹਨ,
SikhNet (Spanish)así uno debe de participar del Nombre del Señor,
ਤਿਪਤਿ ਰਹੇ ਆਘਾਇ; ਮਿਟੀ ਭਭਾਖਿਆ ॥
tipat rahe aaghaae; mittee bhabhaakhiaa |
Sant Singh KhalsaI am satisfied and satiated, and my hunger is appeased.
Manmohan SinghI am sated and satiated and my desire to eat is stilled.
Manmohan Singh (Punjabi)ਮੈਂ ਸੰਤੁਸ਼ਟ ਹੋ ਕੇ ਰੱਜ ਗਿਆ ਹਾਂ, ਅਤੇ ਮੇਰੀ ਖਾਣ ਦੀ ਇੱਛਿਆ ਨਵਿਰਤ ਹੋ ਗਈ ਹੈ।
Fareedkot Teekaਇਸ ਸੇ ਸੰਤੁਸ੍ਟ ਹੋ ਕਰ ਹਮੇਸ ਕੇ ਵਾਸਤੇ ਤ੍ਰਿਪਤ ਹੋ ਗਏ ਹੈਂ, (ਭਭਾਖਿਆ) ਅਭਿਲਾਖਾ ਵਾ ਤ੍ਰਿਸਨਾ ਮਿਟ ਗਈ ਹੈ॥
Prof. Sahib Singhਤੇ (ਇਸ ਨਾਮ-ਰੂਪ ਭੋਜਨ ਨਾਲ) ਉਹ ਬੜੇ ਰੱਜ ਜਾਂਦੇ ਹਨ ਉਹਨਾਂ ਦੀ ਹੋਰ ਖਾਣ ਦੀ ਇੱਛਾ ਮਿਟ ਜਾਂਦੀ ਹੈ।
ਪਦ ਅਰਥ ਭਭਾਖਿਆ = ਖਾਣ ਦੀ ਇੱਛਾ।
SikhNet (Spanish)el Hada que sostiene la vida. Con el Nombre, uno sacia toda su hambre y su deseo se calma.
ਸਭ ਅੰਦਰਿ ਇਕੁ ਵਰਤੈ; ਕਿਨੈ ਵਿਰਲੈ ਲਾਖਿਆ ॥
sabh andar ik varatai; kinai viralai laakhiaa |
Sant Singh KhalsaThe One Lord is pervading in all, but rare are those who realize this.
Manmohan SinghThe One Lord pervades amongst all, but rare alone realises this thing.
Manmohan Singh (Punjabi)ਸਾਰਿਆ ਵਿੱਚ ਇਕ ਸਾਹਿਬ ਵਿਆਪਕ ਹੋ ਰਿਹਾ ਹੈ। ਕੋਈ ਟਾਵਾਂ ਟੱਲਾ ਹੀ ਇਸ ਗੱਲ ਨੂੰ ਅਨੁਭਵ ਕਰਦਾ ਹੈ।
Fareedkot Teekaਸਭ ਕੇ ਅੰਦਰ ਏਕ ਪਰਮਾਤਮਾਂ ਹੈ ਪ੍ਰੰਤੂ ਕਿਸੀ ਬਿਰਲੇ ਨੇ ਉਸ ਕੋ ਲਖਾ ਹੈ॥
Prof. Sahib Singhਸਾਰੇ ਜੀਵਾਂ ਵਿਚ ਇਕ ਪ੍ਰਭੂ ਆਪ ਵਿਆਪਕ ਹੈ, ਪਰ ਕਿਸੇ ਵਿਹਲੇ ਨੇ ਇਹ ਸਮਝਿਆ ਹੈ;
SikhNet (Spanish)El Señor prevalece en todo, pero extraordinario es quien sabe esto.
ਜਨ ਨਾਨਕ ਭਏ ਨਿਹਾਲੁ; ਪ੍ਰਭ ਕੀ ਪਾਖਿਆ ॥੨੦॥
jan naanak bhe nihaal; prabh kee paakhiaa |20|
Sant Singh KhalsaServant Nanak is enraptured, in the Protection of God. ||20||
Manmohan SinghSeeking the protection of the Lord slave Nanak is enraptured.
Manmohan Singh (Punjabi)ਸੁਆਮੀ ਦੀ ਸ਼ਰਨ ਲੈ ਕੇ, ਗੋਲਾ ਨਾਨਕ ਪਰਮ ਪ੍ਰਸੰਨ ਹੋ ਗਿਆ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਪ੍ਰਭ ਕੀ (ਪਾਖਿਆ) ਸਰਨ ਮੇਂ ਪੜਨੇ ਕਰ ਕੇ ਹਮ (ਨਿਹਾਲੁ) ਕ੍ਰਿਤ ਕ੍ਰਿਤ੍ਯ ਹੂਏ ਹੈਂ॥੨੦॥
Prof. Sahib Singhਤੇ ਹੇ ਨਾਨਕ! (ਉਹ ਵਿਰਲਾ) ਦਾਸ ਪ੍ਰਭੂ ਦੇ ਪੱਖ ਕਰ ਕੇ ਖਿੜਿਆ ਰਹਿੰਦਾ ਹੈ ॥੨੦॥
SikhNet (Spanish)Nanak es bendecido, pues él se apoya sólo en Dios. (20)