ੴ

ਸਿੱਖਬਾਣੀ · SikhBani

ਪਾਰਬ੍ਰਹਮਿ ਦਇਆਲਿ ਸਾਗਰੁ ਤਾਰਿਆ ॥

paarabraham deaal saagar taariaa
Guru Ramdas Ji ਗੁਰੂ ਰਾਮਦਾਸ ਜੀ · Raag Bilaaval · Ang 854 · 6 lines
Translations

ਪਉੜੀ ॥

paurree |

Sant Singh KhalsaPauree:
Manmohan SinghPauri.
Manmohan Singh (Punjabi)ਪਉੜੀ।
SikhNet (Spanish)Pauri

ਪਾਰਬ੍ਰਹਮਿ ਦਇਆਲਿ; ਸਾਗਰੁ ਤਾਰਿਆ ॥

paarabraham deaal; saagar taariaa |

Sant Singh KhalsaThe Merciful Supreme Lord God has carried me across the world-ocean.
Manmohan SinghThe merciful Transcendent Lord has ferried me across the world-ocean.
Manmohan Singh (Punjabi)ਮਿਹਰਬਾਨ ਪਰਮ ਪ੍ਰਭੂ ਨੇ ਮੈਨੂੰ ਸੰਸਾਰ ਸਮੁੰਦਰ ਤੋਂ ਪਾਰ ਕਰ ਦਿੱਤਾ ਹੈ।
Fareedkot Teekaਤਿਸ ਕੋ ਪਾਰਬ੍ਰਹਮ ਨੇ ਦਿਆਲ ਹੋਇਕੇ ਸੰਸਾਰ ਸਮੁੰਦ੍ਰ ਸੇ ਤਾਰਿਆ ਹੈ॥
Prof. Sahib Singhਹੇ ਭਾਈ! ਦਿਆਲ ਪਾਰਬ੍ਰਹਮ ਨੇ ਉਸ ਮਨੁੱਖ ਨੂੰ ਸੰਸਾਰ-ਸਮੁੰਦਰ ਤੋਂ ਪਾਰ ਲੰਘਾ ਲਿਆ,

ਪਦ ਅਰਥ ਪਾਰਬ੍ਰਹਮਿ = ਪਾਰਬ੍ਰਹਮ ਨੇ। ਦਇਆਲਿ = ਦਇਆਲ ਨੇ। ਸਾਗਰੁ = ਸੰਸਾਰ-ਸਮੁੰਦਰ।

SikhNet (Spanish)El Señor Compasivo y Trascendente me ha llevado a través del mar de la existencia;

ਗੁਰਿ ਪੂਰੈ ਮਿਹਰਵਾਨਿ; ਭਰਮੁ ਭਉ ਮਾਰਿਆ ॥

gur poorai miharavaan; bharam bhau maariaa |

Sant Singh KhalsaThe compassionate perfect Guru has eradicated my doubts and fears.
Manmohan SinghThe compassionate Perfect Guru has dispelled my doubt and dread.
Manmohan Singh (Punjabi)ਦਇਆਵਾਨ ਪੂਰਨ ਗੁਰਾਂ ਨੇ ਮੇਰਾ ਸੰਦੇਹ ਤੇ ਡਰ ਦੂਰ ਕਰ ਦਿੱਤਾ ਹੈ।
Fareedkot Teekaਪੂਰੇ ਗੁਰੋਂ ਨੇ ਮੇਹਰਵਾਨ ਹੋ ਕਰ ਜਿਸ ਕਾ ਭ੍ਰਮ ਭੈ ਮਾਰਿਆ ਹੈ॥
Prof. Sahib Singh(ਜਿਸ ਮਨੁੱਖ ਦੇ ਮਨ ਦੀ) ਭਟਕਣਾ ਤੇ ਸਹਿਮ ਪੂਰੇ ਮਿਹਰਵਾਨ ਗੁਰੂ ਨੇ ਮੁਕਾ ਦਿੱਤਾ।

ਪਦ ਅਰਥ ਗੁਰਿ ਪੂਰੈ = ਪੂਰੇ ਗੁਰੂ ਨੇ। ਭਰਮੁ = (ਮਨ ਦੀ) ਭਟਕਣਾ। ਭਉ = (ਮਨ ਦਾ) ਸਹਿਮ।

SikhNet (Spanish)sí, mi Guru Perfecto y Benévolo me ha liberado de mi duda y de mis miedos.

ਕਾਮ ਕ੍ਰੋਧੁ ਬਿਕਰਾਲੁ; ਦੂਤ ਸਭਿ ਹਾਰਿਆ ॥

kaam krodh bikaraal; doot sabh haariaa |

Sant Singh KhalsaUnsatisfied sexual desire and unresolved anger, the horrible demons, have been totally destroyed.
Manmohan SinghThe dreadful demons like lust and wrath have all been overpowered.
Manmohan Singh (Punjabi)ਭੋਗ ਬਿਲਾਸ ਅਤੇ ਗੁੱਸੇ ਵਰਗੇ ਭਿਆਨਕ ਭੂਤਨੇ ਸਾਰੇ ਕਾਬੂ ਵਿੱਚ ਆ ਗਏ ਹਨ।
Fareedkot Teekaਕਾਮ ਕ੍ਰੋਧ ਆਦੀ (ਬਿਕਰਾਲੁ) ਭ੍ਯਾਨਕ ਦੂਤੋਂ ਕਾ ਸਮਦਾਯ ਤਿਸ ਤੇ ਸਭ ਹਾਰ ਗਇਆ ਹੈ, ਭਾਵ ਯਹਿ ਵਿਕਾਰ ਦੂਰ ਭਏ ਹੈਂ॥
Prof. Sahib Singhਭਿਆਨਕ ਕ੍ਰੋਧ ਅਤੇ ਕਾਮ (ਆਦਿਕ) ਸਾਰੇ (ਉਸ ਦੇ) ਵੈਰੀ (ਉਸ ਉਤੇ ਜ਼ੋਰ ਪਾਣੋਂ) ਹਾਰ ਗਏ।

ਪਦ ਅਰਥ ਬਿਕਰਾਲੁ = ਭਿਆਨਕ, ਡਰਾਉਣਾ। ਦੂਤ = ਵੈਰੀ। ਸਭਿ = ਸਾਰੇ। ਹਾਰਿਆ = ਥੱਕ ਗਏ।

SikhNet (Spanish)Los enemigos malignos y salvajes como la lujuria y el enojo han sido vencidos,

ਅੰਮ੍ਰਿਤ ਨਾਮੁ ਨਿਧਾਨੁ; ਕੰਠਿ ਉਰਿ ਧਾਰਿਆ ॥

amrit naam nidhaan; kantth ur dhaariaa |

Sant Singh KhalsaI have enshrined the treasure of the Ambrosial Naam within my throat and heart.
Manmohan SinghI have enshrined the treasure of the ambrosial Name in my throat and heart.
Manmohan Singh (Punjabi)ਮੈਂ ਸੁਧਾ-ਸਰੂਪ ਨਾਮ ਦੇ ਖਜਾਨੇ ਨੂੰ ਆਪਣੇ ਗਲੇ ਅਤੇ ਦਿਲ ਅੰਦਰ ਟਿਕਾਇਆ ਹੈ।
Fareedkot Teekaਨਾਮ ਰੂਪੀ ਅੰਮ੍ਰਿਤ (ਨਿਧਾਨੁ) ਨਿਧੋਂ ਕਾ ਘਰ ਤਿਸ ਨੇ ਕੰਠ ਔਰ ਰਿਦੇ ਮੇਂ ਧਾਰਨ ਕੀਆ ਹੈ॥
Prof. Sahib Singh(ਉਸ ਮਨੁੱਖ ਨੇ ਸਾਰੇ ਸੁਖਾਂ ਦਾ ਖ਼ਜ਼ਾਨਾ (ਪਰਮਾਤਮਾ ਦਾ) ਆਤਮਕ ਜੀਵਨ ਦੇਣ ਵਾਲਾ ਨਾਮ (ਆਪਣੇ) ਗਲੇ ਵਿਚ (ਆਪਣੇ) ਹਿਰਦੇ ਵਿਚ (ਸਦਾ ਲਈ) ਟਿਕਾ ਲਿਆ,

ਪਦ ਅਰਥ ਅੰਮ੍ਰਿਤ = ਆਤਮਕ ਜੀਵਨ ਦੇਣ ਵਾਲਾ। ਨਿਧਾਨੁ = (ਸਾਰੇ ਸੁਖਾਂ ਦਾ) ਖ਼ਜ਼ਾਨਾ। ਕੰਠਿ = ਗਲ ਵਿਚ। ਉਰਿ = ਹਿਰਦੇ ਵਿਚ।

SikhNet (Spanish)y ahora atesoro el Nombre del Señor en mi corazón y en mis labios.

ਨਾਨਕ. ਸਾਧੂ ਸੰਗਿ; ਜਨਮੁ ਮਰਣੁ ਸਵਾਰਿਆ ॥੧੧॥

naanak. saadhoo sang; janam maran savaariaa |11|

Sant Singh KhalsaO Nanak, in the Saadh Sangat, the Company of the Holy, my birth and death have been adorned and redeemed. ||11||
Manmohan SinghNanak, in the society of saints, I have embellished my birth and death.
Manmohan Singh (Punjabi)ਨਾਨਕ, ਸਤਿਸੰਗਤ ਅੰਦਰ ਮੈਂ ਆਪਣੇ ਜੰਮਣਾ ਅਤੇ ਮਰਨ ਨੂੰ ਸ਼ਸ਼ੋਭਤ ਕਰ ਲਿਆ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਸੰਤੋਂ ਕੇ ਸੰਗ ਕਰ ਕੇ ਤਿਸ ਨੇ ਅਪਨਾ ਜਨਮੁ ਮਰਨੁ ਸਵਾਰਿਆ ਹੈ, ਭਾਵ ਯਹਿ ਜਨਮ ਸਫਲ ਕਰਿਆ ਹੈ॥੧॥
Prof. Sahib Singh(ਤੇ ਇਸ ਤਰ੍ਹਾਂ) ਹੇ ਨਾਨਕ! ਗੁਰੂ ਦੀ ਸੰਗਤਿ ਵਿਚ (ਰਹਿ ਕੇ ਉਸ ਨੇ ਆਪਣਾ) ਸਾਰਾ ਜੀਵਨ ਸੰਵਾਰ ਲਿਆ ॥੧੧॥

ਪਦ ਅਰਥ ਸਾਧੂ ਸੰਗਿ = ਗੁਰੂ ਦੀ ਸੰਗਤਿ ਵਿਚ। ਜਨਮੁ ਮਰਣੁ = ਸਾਰਾ ਜੀਵਨ (ਜਨਮ ਤੋਂ ਮੌਤ ਤਕ) ॥੧੧॥

SikhNet (Spanish)Dice Nanak, mi nacimiento y mi muerte han sido bendecidos en la Saad Sangat, la Sociedad de los Santos.(11)
Answers quote the Granth verbatim with Ang citations. AI commentary is not Gurbani and not a religious ruling.