ਮਃ ੧ ॥
mahalaa 1 |
Sant Singh KhalsaFirst Mehl:
Manmohan Singh1st Guru.
Manmohan Singh (Punjabi)ਪਹਿਲੀ ਪਾਤਿਸ਼ਾਹੀ।
SikhNet (Spanish)Mejl Guru Nanak, Primer Canal Divino.
ਜਿਸੁ ਮਨਿ ਵਸਿਆ, ਤਰਿਆ ਸੋਇ ॥
jis man vasiaa, tariaa soe |
Sant Singh KhalsaHe alone is carried across, within whose mind the Lord abides.
Manmohan SinghHe within whose mind the Lord is enshrined; he alone is ferried across.
Manmohan Singh (Punjabi)ਜਿਸ ਦੇ ਹਿਰਦੇ ਅੰਦਰ ਪ੍ਰਭੂ ਨਿਵਾਸ ਰੱਖਦਾ ਹੈ, ਕੇਵਲ ਉਹ ਹੀ ਪਾਰ ਉਤਰਦਾ ਹੈ।
Fareedkot Teekaਜਿਸ ਕੇ ਮਨ ਮੇਂ ਸੋ ਵਾਹਿਗੁਰੂ ਵਸਿਆ ਹੈ, ਸੋਈ ਜਨ ਸੰਸਾਰ ਤੇ ਤਰਿਆ ਹੈ॥
Prof. Sahib Singhਹੇ ਨਾਨਕ! ਜਿਸ ਮਨੁੱਖ ਦੇ ਮਨ ਵਿਚ ਪਰਮਾਤਮਾ ਆ ਵੱਸਦਾ ਹੈ ਉਹ (ਸੰਸਾਰ-ਸਮੁੰਦਰ ਤੋਂ) ਪਾਰ ਲੰਘ ਜਾਂਦਾ ਹੈ।
ਪਦ ਅਰਥ ਮਨਿ = ਮਨ ਵਿਚ। ਤਰਿਆ = (ਸੰਸਾਰ-ਸਮੁੰਦਰ ਦੇ ਵਿਕਾਰਾਂ ਤੋਂ) ਪਾਰ ਲੰਘ ਗਿਆ। ਸੋਇ = ਉਹ ਮਨੁੱਖ।
SikhNet (Spanish)Aquél que tiene a Dios en su mente, es emancipado, pero sólo ocurre,
ਨਾਨਕ. ਜੋ ਭਾਵੈ ਸੋ ਹੋਇ ॥੨॥
naanak. jo bhaavai so hoe |2|
Sant Singh KhalsaO Nanak, that alone happens, which is pleasing to His Will. ||2||
Manmohan SinghWhatever pleases the Lord, that alone happens, O Nanak.
Manmohan Singh (Punjabi)ਜਿਹੜਾ ਕੁਛ ਸੁਆਮੀ ਨੂੰ ਚੰਗਾ ਲੱਗਦਾ ਹੈ, ਕੇਵਲ ਉਹ ਹੀ ਹੁੰਦਾ ਹੈ, ਹੇ ਨਾਨਕ!
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜੋ ਹਰੀ ਕੋ ਭਾਵਤਾ ਹੈ, ਸੋ ਹੋਤਾ ਹੈ॥
Prof. Sahib Singh(ਉਸ ਨੂੰ ਸਮਝ ਆ ਜਾਂਦੀ ਹੈ ਕਿ ਜਗਤ ਵਿਚ) ਉਹੀ ਕੁਝ ਹੁੰਦਾ ਹੈ ਜੋ (ਪਰਮਾਤਮਾ ਨੂੰ) ਚੰਗਾ ਲੱਗਦਾ ਹੈ ॥੨॥
ਪਦ ਅਰਥ ਜੋ ਭਾਵੈ = ਜੋ ਕੁਝ (ਪਰਮਾਤਮਾ ਨੂੰ) ਚੰਗਾ ਲੱਗਦਾ ਹੈ ॥੨॥
SikhNet (Spanish)oh, Dice Nanak, lo que el Señor decreta. (2)