ੴ

ਸਿੱਖਬਾਣੀ · SikhBani

ਜੀਅ ਜੰਤ੍ਰ ਸਭਿ ਤਿਸ ਕੇ ਕੀਏ ਸੋਈ ਸੰਤ ਸਹਾਈ ॥

jeea jantr sabh tis ke kee soee sant sahaaee
Guru Arjan Dev Ji ਗੁਰੂ ਅਰਜਨ ਦੇਵ ਜੀ · Raag Sorath · Ang 621 · 7 lines
Translations

ਸੋਰਠਿ ਮਹਲਾ ੫ ॥

soratth mahalaa 5 |

Sant Singh KhalsaSorat'h, Fifth Mehl:
Manmohan SinghSorath 5th Guru.
Manmohan Singh (Punjabi)ਸੋਰਠਿ ਪੰਜਵੀਂ ਪਾਤਿਸ਼ਾਹੀ।
SikhNet (Spanish)Sorath, Mejl Guru Aryan, Quinto Canal Divino.

ਜੀਅ ਜੰਤ੍ਰ ਸਭਿ ਤਿਸ ਕੇ ਕੀਏ; ਸੋਈ ਸੰਤ ਸਹਾਈ ॥

jeea jantr sabh tis ke kee; soee sant sahaaee |

Sant Singh KhalsaAll beings and creatures were created by Him; He alone is the support and friend of the Saints.
Manmohan SinghThe mortals and other creatures are all created by Him and He alone is the saints succour.
Manmohan Singh (Punjabi)ਜੀਵ ਜੰਤੂ ਸਾਰੇ ਉਸ ਦੇ ਪੈਦਾ ਕੀਤੇ ਹੋਏ ਹਨ। ਕੇਵਲ ਉਹੀ ਸਾਧੂਆਂ ਦਾ ਸਹਾਇਕ ਹੈ।
Fareedkot Teekaਜੋ ਸੂਖਮ ਅਸਥੂਲ ਜੀਵ ਹੈਂ ਸਭ ਤਿਸੀ ਕੇ ਕੀਏ ਹੂਏ ਹੈਂ, ਸੋਈ ਪ੍ਰਮਾਤਮ ਦੇਵ ਸੰਤੋਂ ਕਾ ਸਹਾਈ ਹੈ॥
Prof. Sahib Singhਹੇ ਭਾਈ! ਸਾਰੇ ਜੀਵ ਉਸ (ਪਰਮਾਤਮਾ) ਦੇ ਹੀ ਪੈਦਾ ਕੀਤੇ ਹੋਏ ਹਨ; ਉਹ ਪਰਮਾਤਮਾ ਹੀ ਸੰਤ ਜਨਾਂ ਦਾ ਮਦਦਗਾਰ ਰਹਿੰਦਾ ਹੈ।

ਪਦ ਅਰਥ ਸਭਿ = ਸਾਰੇ। ਤਿਸ ਕੇ = {ਲਫ਼ਜ਼ 'ਤਿਸੁ' ਦਾ (ੁ) ਸੰਬੰਧਕ 'ਕੇ' ਦੇ ਕਾਰਨ ਉਡ ਗਿਆ ਹੈ}। ਸੋਈ = ਉਹ (ਪ੍ਰਭੂ) ਹੀ। ਸਹਾਈ = ਮਦਦਗਾਰ।

SikhNet (Spanish)El Señor Solo creó todo; sólo Él es el Soporte de los Santos,

ਅਪੁਨੇ ਸੇਵਕ ਕੀ ਆਪੇ ਰਾਖੈ; ਪੂਰਨ ਭਈ ਬਡਾਈ ॥੧॥

apune sevak kee aape raakhai; pooran bhee baddaaee |1|

Sant Singh KhalsaHe Himself preserves the honor of His servants; their glorious greatness becomes perfect. ||1||
Manmohan SinghHe Himself saves the honour of His devotee and perfect becomes his greatness.
Manmohan Singh (Punjabi)ਉਹ ਖੁਦ ਹੀ ਆਪਣੇ ਟਹਿਲੂਆਂ ਦੀ ਪੱਤ ਰੱਖਦਾ ਹੈ, ਅਤੇ ਮੁਕੰਮਲ ਥੀ ਵੰਞਦੀ ਹੈ ਉਸ ਦੀ ਵਿਸ਼ਾਲਤਾ।
Fareedkot Teekaਵਹੁ ਅਪਨੇ ਸੇਵਕੋਂ ਕੀ ਪ੍ਰਤੱਗ੍ਯਾ ਆਪ ਹੀ ਰਾਖਤਾ ਹੈ, ਇਸੀ ਤੇ ਹਮਾਰੀ ਭੀ ਸੋਭਾ ਪੂਰਨ ਹੋਈ ਹੈ ॥੧॥
Prof. Sahib Singhਆਪਣੇ ਸੇਵਕ ਦੀ (ਇੱਜ਼ਤ) ਪਰਮਾਤਮਾ ਆਪ ਹੀ ਰੱਖਦਾ ਹੈ (ਉਸ ਦੀ ਕਿਰਪਾ ਨਾਲ ਹੀ ਸੇਵਕ ਦੀ) ਇੱਜ਼ਤ ਪੂਰੇ ਤੌਰ ਤੇ ਬਣੀ ਰਹਿੰਦੀ ਹੈ ॥੧॥

ਪਦ ਅਰਥ ਆਪੋ = ਆਪ ਹੀ। ਬਡਾਈ = ਇੱਜ਼ਤ ॥੧॥

SikhNet (Spanish)sólo Él salva el Honor de Sus Devotos y Su Gloria se vuelve manifiesta. (1)

ਪਾਰਬ੍ਰਹਮੁ ਪੂਰਾ; ਮੇਰੈ ਨਾਲਿ ॥

paarabraham pooraa; merai naal |

Sant Singh KhalsaThe Perfect Supreme Lord God is always with me.
Manmohan SinghThe Perfect Supreme Lord in with me.
Manmohan Singh (Punjabi)ਪੂਰਨ ਸ਼੍ਰੋਮਣੀ ਸੁਆਮੀ ਮੇਰੇ ਅੰਗ ਸੰਗ ਹੈ।
Fareedkot Teekaਪੂਰਾ ਵਾਹਿਗੁਰੂ ਮੇਰੇ ਸਾਥ ਹੈ॥
Prof. Sahib Singhਹੇ ਭਾਈ! ਪੂਰਨ ਪਰਮਾਤਮਾ (ਸਦਾ) ਮੇਰੇ ਅੰਗ-ਸੰਗ (ਸਹਾਈ) ਹੈ।
SikhNet (Spanish)El Señor Trascendente y Perfecto está siempre conmigo; sí, el Guru Perfecto salvó mi honor

ਗੁਰਿ ਪੂਰੈ. ਪੂਰੀ ਸਭ ਰਾਖੀ; ਹੋਏ ਸਰਬ ਦਇਆਲ ॥੧॥ ਰਹਾਉ ॥

gur poorai. pooree sabh raakhee; hoe sarab deaal |1| rahaau |

Sant Singh KhalsaThe Perfect Guru has perfectly and totally protected me, and now everyone is kind and compassionate to me. ||1||Pause||
Manmohan SinghThe Perfect Guru has all too perfectly preserved my honour and everybody is compassionate to me. Pause.
Manmohan Singh (Punjabi)ਪੂਰਨ ਗੁਰਾਂ ਨੇ ਐਨ ਪੂਰੀ ਤਰ੍ਹਾਂ ਮੇਰੀ ਪਤਿ ਰੱਖ ਲਈ ਹੈ ਅਤੇ ਸਾਰੇ ਹੀ ਮੇਰੇ ਉਤੇ ਮਿਹਰਬਾਨ ਹਨ, ਠਹਿਰਾਉ।
Fareedkot Teekaਸਤਿਗੁਰੂ ਪੂਰਿਓਂ ਨੇ ਮੇਰੀ ਪ੍ਰਤਗ੍ਯਾ ਸਭ ਪ੍ਰਕਾਰ ਪੂਰੀ ਰਾਖ ਲਈ ਹੈ ਔ ਹਮਾਰੇ ਸਰਬ ਕੁਟੰਬ ਪਰ ਦਯਾਲ ਹੂਏ ਹੈਂ॥੧॥ ਰਹਾਉ ॥
Prof. Sahib Singhਪੂਰੇ ਗੁਰੂ ਨੇ ਚੰਗੀ ਤਰ੍ਹਾਂ ਮੇਰੀ (ਇੱਜ਼ਤ) ਰੱਖ ਲਈ ਹੈ। ਗੁਰੂ ਸਾਰੇ ਜੀਵਾਂ ਉੱਤੇ ਹੀ ਦਇਆਵਾਨ ਰਹਿੰਦਾ ਹੈ ॥੧॥ ਰਹਾਉ ॥

ਪਦ ਅਰਥ ਗੁਰਿ ਪੂਰੇ = ਪੂਰੇ ਗੁਰੂ ਨੇ। ਸਰਬ = ਸਾਰਿਆਂ ਉੱਤੇ ॥॥੧॥ਰਹਾਉ॥

SikhNet (Spanish)y veo la Compasión por todas partes. (1‑Pausa)

ਅਨਦਿਨੁ ਨਾਨਕੁ ਨਾਮੁ ਧਿਆਏ; ਜੀਅ ਪ੍ਰਾਨ ਕਾ ਦਾਤਾ ॥

anadin naanak naam dhiaae; jeea praan kaa daataa |

Sant Singh KhalsaNight and day, Nanak meditates on the Naam, the Name of the Lord; He is the Giver of the soul, and the breath of life itself.
Manmohan SinghNight and day Nanak utters the name of God, who is the Giver of soul and very life.
Manmohan Singh (Punjabi)ਰਾਤ ਦਿਨ ਨਾਨਕ ਵਾਹਿਗੁਰੂ ਦੇ ਨਾਮ ਦਾ ਉਚਾਰਨ ਕਰਦਾ ਹੈ ਜੋ ਆਤਮਾ ਅਤੇ ਜਿੰਦ-ਜਾਨ ਦੇਣ ਵਾਲਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹਮ ਰਾਤ ਦਿਨ ਤਿਸ ਕੇ ਨਾਮ ਕੋ ਧਿਆਵਤੇ ਹੈਂ, ਜੋ ਜੀਵੋਂ ਕੇ ਪ੍ਰਾਨੋਂ ਕਾ ਦਾਤਾ ਹੈ॥☬ਪੁਨ: ਵਹੁ ਕੈਸਾ ਹੈ?
Prof. Sahib Singhਹੇ ਭਾਈ! ਨਾਨਕ (ਤਾਂ ਉਸ ਪਰਮਾਤਮਾ ਦਾ) ਨਾਮ ਹਰ ਵੇਲੇ ਸਿਮਰਦਾ ਰਹਿੰਦਾ ਹੈ ਜੋ ਜਿੰਦ ਦੇਣ ਵਾਲਾ ਹੈ ਜੋ ਸੁਆਸ ਦੇਣ ਵਾਲਾ ਹੈ।

ਪਦ ਅਰਥ ਅਨਦਿਨੁ = ਹਰ ਰੋਜ਼ {अनुदिनां}, ਹਰ ਵੇਲੇ। ਨਾਨਕੁ ਧਿਆਏ = ਨਾਨਕ ਧਿਆਉਂਦਾ ਹੈ। ਜੀਅ ਕਾ ਦਾਤਾ = ਜਿੰਦ ਦਾ ਦੇਣ ਵਾਲਾ।

SikhNet (Spanish)Nanak habita siempre en el Nombre del Señor, Quien nos bendice con la respiración vital y con el Alma.

ਅਪੁਨੇ ਦਾਸ ਕਉ ਕੰਠਿ ਲਾਇ ਰਾਖੈ; ਜਿਉ ਬਾਰਿਕ ਪਿਤ ਮਾਤਾ ॥੨॥੨੨॥੫੦॥

apune daas kau kantth laae raakhai; jiau baarik pit maataa |2|22|50|

Sant Singh KhalsaHe hugs His slave close in His loving embrace, like the mother and father hug their child. ||2||22||50||
Manmohan SinghHis slave, He keeps clasped to His bosom, as do father and mother their child.
Manmohan Singh (Punjabi)ਆਪਣੇ ਗੋਲੇ ਨੂੰ ਉਹ ਇਸ ਤਰ੍ਹਾਂ ਆਪਣੀ ਹਿੱਕ ਨਾਲ ਲਾਈ ਰੱਖਦਾ ਹੈ, ਜਿਸ ਤਰ੍ਹਾਂ ਬਾਬਲ ਤੇ ਅੰਮੜੀ ਆਪਣੇ ਬੱਚੇ ਨੂੰ।
Fareedkot Teekaਅਪੁਨੇ ਸੇਵਕ ਕਉ ਕੰਠ ਲਾਇ ਰਾਖਤਾ ਹੈ ਜੈਸੇ ਬਾਲਕੋਂ ਕੋ ਮਾਤਾ ਪਿਤਾ ਕੰਠ ਸਾਥ ਲਾਇ ਰਾਖਤੇ ਹੈਂ॥੨॥੨੨॥੫੦॥☬ਸਤਿਗੁਰੂ ਔ ਸਤਿਸੰਗ ਕੀ ਮਹਿਮਾ ਉਚਾਰਤੇ ਹੈਂ:
Prof. Sahib Singhਹੇ ਭਾਈ! ਜਿਵੇਂ ਮਾਪੇ ਆਪਣੇ ਬੱਚਿਆਂ ਦਾ ਧਿਆਨ ਰੱਖਦੇ ਹਨ, ਤਿਵੇਂ ਪਰਮਾਤਮਾ ਆਪਣੇ ਸੇਵਕ ਨੂੰ (ਆਪਣੇ) ਗਲ ਨਾਲ ਲਾ ਕੇ ਰੱਖਦਾ ਹੈ ॥੨॥੨੨॥੫੦॥

ਪਦ ਅਰਥ ਕਉ = ਨੂੰ। ਕੰਠਿ = ਗਲ ਨਾਲ। ਲਾਇ = ਲਾ ਕੇ। ਪਿਤ = ਪਿਤਾ ॥੨॥੨੨॥੫੦॥

SikhNet (Spanish)Él lleva a Su Devoto a Su Pecho, así como el padre y la madre llevan a su hijo. (2‑22‑50)
Answers quote the Granth verbatim with Ang citations. AI commentary is not Gurbani and not a religious ruling.