ਸੋਰਠਿ ਮਹਲਾ ੫ ਘਰੁ ੩ ਚਉਪਦੇ ॥
soratth mahalaa 5 ghar 3 chaupade |
Sant Singh KhalsaSorat'h, Fifth Mehl, Third House, Chau-Padhay:
Manmohan SinghSorath 5th Guru. Chaupadas.
Manmohan Singh (Punjabi)ਸੋਰਠਿ ਪੰਜਵੀਂ ਪਾਤਿਸ਼ਾਹੀ। ਚਉਪਦੇ।
Prof. Sahib Singhਰਾਗ ਸੋਰਠਿ, ਘਰ ੩ ਵਿੱਚ ਗੁਰੂ ਅਰਜਨਦੇਵ ਜੀ ਦੀ ਚਾਰ-ਬੰਦਾਂ ਵਾਲੀ ਬਾਣੀ।
SikhNet (Spanish)Sorath, Mejl Guru Aryan, Quinto Canal Divino, Chau-Padas.
ੴ ਸਤਿਗੁਰ ਪ੍ਰਸਾਦਿ ॥
ik oankaar satigur prasaad |
Sant Singh KhalsaOne Universal Creator God. By The Grace Of The True Guru:
Manmohan SinghThere is but One God. By True Guru's grace He is obtained.
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪ੍ਰਾਪਤ ਹੁੰਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador del Universo, por la Gracia del Verdadero Guru
ਮਿਲਿ ਪੰਚਹੁ; ਨਹੀ ਸਹਸਾ ਚੁਕਾਇਆ ॥
mil panchahu; nahee sahasaa chukaaeaa |
Sant Singh KhalsaMeeting with the council, my doubts were not dispelled.
Manmohan SinghMeeting with the elect my doubt was dispelled not.
Manmohan Singh (Punjabi)ਮੁਖੀ ਜਨਾਂ ਨੂੰ ਮਿਲ ਕੇ, ਮੇਰਾ ਸੰਦੇਹ ਨਵਿਰਤ ਨਾਂ ਹੋਇਆ।
Fareedkot Teekaਹਮ ਪ੍ਰਥਮ ਕਾਲ ਮੇਂ ਜਗ੍ਯਾਸਾ ਧਾਰ ਕੈ (ਪੰਚਹੁ) ਪੰਡਤੋਂ ਕੋ ਮਿਲੇ ਤੌ ਉਨੋਂ ਨੇ ਭੀ ਹਮਾਰਾ ਸੰਸਾ ਨ (ਚੁਕਾਇਆ) ਦੂਰ ਕੀਆ ॥
Prof. Sahib Singhਹੇ ਭਾਈ! ਨਗਰ ਦੇ ਪੈਂਚਾਂ ਨੂੰ ਮਿਲ ਕੇ (ਕਾਮਾਦਿਕ ਵੈਰੀਆਂ ਤੋਂ ਪੈ ਰਿਹਾ) ਸਹਿਮ ਦੂਰ ਨਹੀਂ ਕੀਤਾ ਜਾ ਸਕਦਾ।ਪਦ ਅਰਥ ਮਿਲਿ = ਮਿਲ ਕੇ {ਲਫ਼ਜ਼ 'ਮਿਲਿ' ਅਤੇ ਅਖ਼ੀਰਲੀ ਤੁਕ ਦੇ ਲਫ਼ਜ਼ 'ਮਿਲੁ' ਦਾ ਫ਼ਰਕ ਧਿਆਨ ਨਾਲ ਵੇਖੋ}। ਮਿਲਿ ਪੰਚਹੁ = (ਨਗਰ ਦੇ) ਪੈਂਚਾਂ ਨੂੰ ਮਿਲ ਕੇ। ਸਹਸਾ = (ਕਾਮਾਦਿਕ ਵੈਰੀਆਂ ਵਲੋਂ ਪੈ ਰਿਹਾ) ਸਹਿਮ। ਚੁਕਾਇਆ = ਮੁਕਾਇਆ।
SikhNet (Spanish)El anciano de la villa no pudo liberarme de mi duda,
ਸਿਕਦਾਰਹੁ. ਨਹ ਪਤੀਆਇਆ ॥
sikadaarahu. neh pateeaeaa |
Sant Singh KhalsaThe chiefs did not give me satisfaction.
Manmohan SinghThe chiefs satisfied me not.
Manmohan Singh (Punjabi)ਚੌਧਰੀਆਂ ਤੋਂ ਭੀ ਮੇਰੀ ਤਸੱਲੀ ਨਾਂ ਹੋਈ।
Fareedkot Teekaਪੁਨਾ ਸਰਦਾਰ ਅਰਥਾਤ ਜੋਤਸੀਆਂ ਭੀ ਮੇਰੇ ਕੋ ਪਤੀਆਇਆ ਨਹੀਂ, ਭਾਵ ਸੇ ਨਿਰਸੰਦੇਹ ਨਾ ਕੀਆ॥
Prof. Sahib Singhਸਰਦਾਰਾਂ ਲੋਕਾਂ ਤੋਂ ਭੀ ਤਸੱਲੀ ਨਹੀਂ ਮਿਲ ਸਕਦੀ (ਕਿ ਇਹ ਵੈਰੀ ਤੰਗ ਨਹੀਂ ਕਰਨਗੇ।)ਪਦ ਅਰਥ ਸਿਕਦਾਰਹੁ = ਸਰਦਾਰਾਂ ਤੋਂ। ਪਤੀਆਇਆ = ਪਤੀਜ ਸਕਿਆ।
SikhNet (Spanish)ni tampoco estaba satisfecho con el juicio del jefe.
ਉਮਰਾਵਹੁ ਆਗੈ ਝੇਰਾ ॥
aumaraavahu aagai jheraa |
Sant Singh KhalsaI presented my dispute to the noblemen as well.
Manmohan SinghI presented my dispute to the nobles too.
Manmohan Singh (Punjabi)ਮੈਂ ਆਪਣਾ ਝਗੜਾ ਅਮੀਰਾਂ ਵਜ਼ੀਰਾਂ ਮੂਹਰੇ ਵੀ ਰੱਖਿਆ।
Fareedkot Teekaਔ ਉਮਰਾਵ ਜੋ ਦੇਵਤੇ ਹੈਂ ਤਿਨ ਕੇ ਆਗੇ ਭੀ ਝਗੜਾ ਕੀਆ ਤੋ ਭੀ ਨਿਬੇੜਾ ਹੂਆ ਨਹੀਂ॥
Prof. Sahib Singhਸਰਕਾਰੀ ਹਾਕਮਾਂ ਅੱਗੇ ਭੀ ਇਹ ਝਗੜਾ (ਪੇਸ਼ ਕੀਤਿਆਂ ਕੁਝ ਨਹੀਂ ਬਣਦਾ।)ਪਦ ਅਰਥ ਉਮਰਾਵਹੁ ਆਗੈ = ਸਰਕਾਰੀ ਹਾਕਮਾਂ ਦੇ ਸਾਹਮਣੇ। ਝੇਰਾ = ਝਗੜਾ।
SikhNet (Spanish)Presenté mi disputa ante los cortesanos, pero sólo el Señor,
ਮਿਲਿ ਰਾਜਨ ਰਾਮ; ਨਿਬੇਰਾ ॥੧॥
mil raajan raam; niberaa |1|
Sant Singh KhalsaBut it was only settled by meeting with the King, my Lord. ||1||
Manmohan SinghBut meeting with the Lord King alone my dispute could be settled.
Manmohan Singh (Punjabi)ਪ੍ਰੰਤੂ ਪ੍ਰਭੂ ਪਾਤਿਸ਼ਾਹ ਨਾਲ ਮਿਲ ਕੇ, ਹੀ ਮੇਰਾ ਝਗੜਾ ਨਿਬੜ ਸਕਿਆ।
Fareedkot Teekaਜਬ ਗੁਰੋਂ ਦ੍ਵਾਰੇ ਰਾਜਾ ਰਾਮ ਕੋ ਮਿਲੇ ਤੌ ਸਭ ਨਿਬੇੜਾ ਹੂਆ, ਭਾਵ ਸੇ ਸੁਭਾਸੁਭ ਕਰਮ ਸਭ ਨਿਪਟ ਗਏ। ਵਾ ਔਰ ਅਰਥ ਤੌ ਉਸੀ ਤਰਾਂ ਕਰਨਾ। ਉਮਰਾਵ ਜੋ ਸੰਤ ਹੈਂ, ਜਬ ਤਿਨ ਕੇ ਆਗੇ ਆਪਨਾ (ਝੇਰਾ) ਝਗੜਾ ਕਹਾ, ਤਿਨੋਂ ਨੇ ਮਿਲਾਕੇ ਰਾਜਾ ਰਾਮ ਸੇ ਚੌਰਾਸੀ ਫਿਰਨੇ ਕਾ ਨਿਬੇੜਾ ਹੀ ਕਰ ਦੀਆ ਹੈ॥੧॥
Prof. Sahib Singhਪ੍ਰਭੂ ਪਾਤਿਸ਼ਾਹ ਨੂੰ ਮਿਲ ਕੇ ਫ਼ੈਸਲਾ ਹੋ ਜਾਂਦਾ ਹੈ (ਤੇ, ਕਾਮਾਦਿਕ ਵੈਰੀਆਂ ਦਾ ਡਰ ਮੁੱਕ ਜਾਂਦਾ ਹੈ) ॥੧॥ਪਦ ਅਰਥ ਰਾਜਨ ਰਾਮ = ਪ੍ਰਭੂ ਪਾਤਿਸ਼ਾਹ। ਨਿਬੇਰਾ = ਨਿਬੇੜਾ, ਫ਼ੈਸਲਾ ॥੧॥
SikhNet (Spanish)mi Rey, pudo descifrar lo recto de lo incorrecto. (1)
ਅਬ ਢੂਢਨ. ਕਤਹੁ ਨ ਜਾਈ ॥
ab dtoodtan. katahu na jaaee |
Sant Singh KhalsaNow, I do not go searching anywhere else,
Manmohan SinghNow I go not anywhere for search because,
Manmohan Singh (Punjabi)ਹੁਣ ਮੈਂ ਕਿਧਰੇ ਲੱਭਣ ਲਈ ਨਹੀਂ ਜਾਂਦਾ ਕਿਉਂਕਿ,
Fareedkot Teekaਅਬ ਹਮਾਰਾ ਮਨ ਢੂੰਢਨੇ ਕੋ ਕਹੀਂ ਨਹੀਂ ਜਾਤਾ ਹੈ॥
Prof. Sahib Singhਹੁਣ (ਕਾਮਾਦਿਕ ਵੈਰੀਆਂ ਤੋਂ ਪੈ ਰਹੇ ਸਹਿਮ ਤੋਂ ਬਚਣ ਲਈ) ਕਿਸੇ ਹੋਰ ਥਾਂ (ਆਸਰਾ) ਭਾਲਣ ਦੀ ਲੋੜ ਨਾਹ ਰਹਿ ਗਈ,ਪਦ ਅਰਥ ਕਤਹੁ = ਕਿਤੇ ਭੀ। ਭੇਟੇ = ਮਿਲ ਪਏ।
SikhNet (Spanish)Ahora no busco a nadie más afuera;
ਗੋਬਿਦ ਭੇਟੇ ਗੁਰ ਗੋਸਾਈ ॥ ਰਹਾਉ ॥
gobid bhette gur gosaaee | rahaau |
Sant Singh Khalsabecause I have met the Guru, the Lord of the Universe. ||Pause||
Manmohan SinghI have met Guru's God, the Lord of the world. Pause.
Manmohan Singh (Punjabi)ਮੈਂ ਸ੍ਰਿਸ਼ਟੀ ਦੇ ਸੁਆਮੀ ਗੁਰੂ-ਪ੍ਰਮੇਸ਼ਰ ਨੂੰ ਮਿਲ ਪਿਆ ਹਾਂ। ਠਹਿਰਾਉ।
Fareedkot Teekaਕਿਉਂਕਿ ਗੋਬਿੰਦ ਜੋ ਪ੍ਰਿਥੀ ਕੇ ਸ੍ਵਾਮੀ ਹੈਂ ਗੁਰੋਂ ਦ੍ਵਾਰੇ ਹਮ ਕੋ ਮਿਲੇ ਹੈਂ॥ ਰਹਾਉ ॥
Prof. Sahib Singhਜਦੋਂ ਗੋਬਿੰਦ ਨੂੰ, ਗੁਰੂ ਨੂੰ ਸ੍ਰਿਸ਼ਟੀ ਦੇ ਖਸਮ ਨੂੰ ਮਿਲ ਪਏ। ਰਹਾਉ॥ਪਦ ਅਰਥ ਗੋਸਾਈ = ਧਰਤੀ ਦਾ ਮਾਲਕ ॥ਰਹਾਉ॥
SikhNet (Spanish)ahora que he tenido la Visión de mi Señor, mi Director y Maestro. (Pausa)
ਆਇਆ ਪ੍ਰਭ ਦਰਬਾਰਾ ॥
aaeaa prabh darabaaraa |
Sant Singh KhalsaWhen I came to God's Darbaar, His Holy Court,
Manmohan SinghWhen I reached the Lord court,
Manmohan Singh (Punjabi)ਜਦ ਮੈਂ ਸਾਹਿਬ ਦੀ ਦਰਗਾਹ ਵਿੱਚ ਪੁੱਜਾ,
Fareedkot Teekaਜਬ ਪ੍ਰਭੂ ਕੇ ਦਰਬਾਰ ਮੇਂ ਆਇਆ॥
Prof. Sahib Singhਹੇ ਭਾਈ! ਜਦੋਂ ਮਨੁੱਖ ਪ੍ਰਭੂ ਦੀ ਹਜ਼ੂਰੀ ਵਿਚ ਪਹੁੰਚਦਾ ਹੈ (ਚਿੱਤ ਜੋੜਦਾ ਹੈ),
SikhNet (Spanish)He llegado hasta la Corte del Señor,
ਤਾ ਸਗਲੀ ਮਿਟੀ ਪੂਕਾਰਾ ॥
taa sagalee mittee pookaaraa |
Sant Singh Khalsathen all of my cries and complaints were settled.
Manmohan Singhthen all the cries of my mind were stilled.
Manmohan Singh (Punjabi)ਤਦ ਮੇਰੇ ਮਨ ਦਾ ਸਾਰਾ ਚੀਕ-ਚਿਹਾੜਾ ਮੁੱਕ ਗਿਆ ਹੈ।
Fareedkot Teekaਤਬ ਸਗਲੀ ਪੁਕਾਰ ਮਿਟ ਗਈ ਹੈ॥
Prof. Sahib Singhਤਦੋਂ ਇਸ ਦੀ (ਕਾਮਾਦਿਕ ਵੈਰੀਆਂ ਦੇ ਵਿਰੁੱਧ) ਸਾਰੀ ਸ਼ਿਕੈਤ ਮੁੱਕ ਜਾਂਦੀ ਹੈ।ਪਦ ਅਰਥ ਪੂਕਾਰਾ = (ਕਾਮਾਦਿਕ ਵੈਰੀਆਂ ਦੇ ਵਿਰੁੱਧ) ਸ਼ਿਕੈਤ।
SikhNet (Spanish)y el ruido de mi mente se ha calmado.
ਲਬਧਿ ਆਪਣੀ ਪਾਈ ॥
labadh aapanee paaee |
Sant Singh KhalsaNow that I have attained what I had sought,
Manmohan SinghNow that I have received what was destined for me,
Manmohan Singh (Punjabi)ਹੁਣ ਜਦ ਮੈਂ, ਜੋ ਮੇਰੀ ਪ੍ਰਾਲਭਧ ਵਿੱਚ ਸੀ, ਹਾਸਲ ਕਰ ਲਿਆ ਹੈ,
Fareedkot Teekaਜਿਸ ਕੋ (ਲਬਧਿ) ਖੋਜ ਰਹੇ ਥੇ, ਸੋ ਆਪਣੀ ਵਸਤੁ ਜਬ ਪਾਇ ਲਈ, ਭਾਵ ਸੇ ਜਬ ਸਰੂਪ ਵਸਤੁ ਪਾਈ॥
Prof. Sahib Singhਤਦੋਂ ਮਨੁੱਖ ਉਹ ਵਸਤ ਹਾਸਲ ਕਰ ਲੈਂਦਾ ਹੈ,ਪਦ ਅਰਥ ਲਬਧਿ = ਜਿਸ ਚੀਜ਼ ਦੇ ਪ੍ਰਾਪਤ ਕਰਨ ਦੀ ਲੋੜ ਸੀ।
SikhNet (Spanish)Eso que busqué, Lo obtuve;
ਤਾ ਕਤ ਆਵੈ, ਕਤ ਜਾਈ ॥੨॥
taa kat aavai, kat jaaee |2|
Sant Singh Khalsawhere should I come and where should I go? ||2||
Manmohan Singhwhere then am I to come and where to go?
Manmohan Singh (Punjabi)ਤਾਂ ਮੈਂ ਕਿਥੇ ਆਉਣਾ ਅਤੇ ਕਿਥੇ ਜਾਣਾ ਹੈ?
Fareedkot Teekaਤਬ ਹਮਾਰਾ ਮਨ ਕਹਾਂ ਆਵਤਾ ਹੈ ਔ ਕਹਾਂ ਜਾਤਾ ਹੈ, ਭਾਵ ਸੇ ਅਚਲ ਹੂਆ ਹੈ॥੨॥
Prof. Sahib Singhਜੋ ਸਦਾ ਇਸ ਦੀ ਆਪਣੀ ਬਣੀ ਰਹਿੰਦੀ ਹੈ, ਤਦੋਂ ਵਿਕਾਰਾਂ ਦੇ ਢਹੇ ਚੜ੍ਹ ਕੇ ਭਟਕਣੋਂ ਬਚ ਜਾਂਦਾ ਹੈ ॥੨॥ਪਦ ਅਰਥ ਕਤ = ਕਿੱਥੇ? ਤਾ = ਤਦੋਂ ॥੨॥
SikhNet (Spanish)ahora, ¿qué otra cosa puede mi mente ir a buscar? (2)
ਤਹ ਸਾਚ ਨਿਆਇ ਨਿਬੇਰਾ ॥
teh saach niaae niberaa |
Sant Singh KhalsaThere, true justice is administered.
Manmohan SinghThere in the Lord's court, the even handed justice is administered.
Manmohan Singh (Punjabi)ਉਥੇ ਸਾਈਂ ਦੀ ਕਚਹਿਰੀ ਵਿੱਚ ਸੱਚਾ ਸੁੱਚਾ ਇਨਸਾਫ ਹੁੰਦਾ ਹੈ।
Fareedkot Teekaਤਹਾਂ ਅਰਥਾਤ ਸਚ ਮੇਂ ਸਚੇ ਨਿਆਉਂ ਕਾ ਨਿਬੇਰਾ ਹੋਤਾ ਹੈ, ਭਾਵ ਸੇ ਤਹਾਂ ਸਤ ਅਸਤ ਕਾ ਨਿਰਨਾ ਹੋਤਾ ਹੈ॥
Prof. Sahib Singhਹੇ ਭਾਈ! ਪ੍ਰਭੂ ਦੀ ਹਜ਼ੂਰੀ ਵਿਚ ਸਦਾ ਕਾਇਮ ਰਹਿਣ ਵਾਲੇ ਨਿਆਂ ਅਨੁਸਾਰ (ਕਾਮਾਦਿਕਾਂ ਨਾਲ ਹੋ ਰਹੀ ਟੱਕਰ ਦਾ) ਫ਼ੈਸਲਾ ਹੋ ਜਾਂਦਾ ਹੈ।ਪਦ ਅਰਥ ਤਹ = ਉੱਥੇ, ਪ੍ਰਭੂ ਦੇ ਦਰਬਾਰ ਵਿਚ। ਸਾਚ ਨਿਆਇ = ਸਦਾ ਕਾਇਮ ਰਹਿਣ ਵਾਲੇ ਨਿਆਂ ਅਨੁਸਾਰ।
SikhNet (Spanish)En la Corte del Señor el juicio está basado en la Verdad.
ਊਹਾ ਸਮ ਠਾਕੁਰੁ. ਸਮ ਚੇਰਾ ॥
aoohaa sam tthaakur. sam cheraa |
Sant Singh KhalsaThere, the Lord Master and His disciple are one and the same.
Manmohan SinghAs is the Master, so is the servant there.
Manmohan Singh (Punjabi)ਓਥੇ ਜੇਹੋ ਜਿਹਾ ਮਾਲਕ ਹੈ, ਉਹੋ ਜੇਹਾ ਹੀ ਹੈ ਨੌਕਰ।
Fareedkot Teekaਕਿਉਂਕਿ ਤਹਾਂ ਸਮਾਨ ਹੀ ਰਾਜਾ ਹੈ ਔ ਸਮਾਨ ਹੀ ਦਾਸ ਹੈ॥
Prof. Sahib Singhਉਸ ਦਰਗਾਹ ਵਿਚ (ਜਾਬਰਾਂ ਦਾ ਕੋਈ ਲਿਹਾਜ਼ ਨਹੀਂ ਕੀਤਾ ਜਾਂਦਾ) ਮਾਲਕ ਤੇ ਨੌਕਰ ਇਕੋ ਜਿਹਾ ਸਮਝਿਆ ਜਾਂਦਾ ਹੈ।ਪਦ ਅਰਥ ਸਮ = ਬਰਾਬਰ। ਠਾਕੁਰੁ = ਮਾਲਕ। ਚੇਰਾ = ਨੌਕਰ।
SikhNet (Spanish)Al maestro y al sirviente se les toma por igual ante el Señor.
ਅੰਤਰਜਾਮੀ ਜਾਨੈ ॥
antarajaamee jaanai |
Sant Singh KhalsaThe Inner-knower, the Searcher of hearts, knows.
Manmohan SinghThe Inner-Knower knows every thing.
Manmohan Singh (Punjabi)ਅੰਦਰਲੀਆਂ ਜਾਨਣਹਾਰ ਸਾਰਾ ਕੁਛ ਜਾਣਦਾ ਹੈ।
Fareedkot Teekaਵਹਾਂ ਸਤਸੰਗ ਮੇਂ ਤੌ ਏਕ (ਅੰਤਰਜਾਮੀ) ਪਰਮੇਸਰ ਕੋ ਹੀ ਜਾਨਤੇ ਹੈਂ॥
Prof. Sahib Singhਹਰੇਕ ਦੇ ਦਿਲ ਦੀ ਜਾਣਨ ਵਾਲਾ ਪ੍ਰਭੂ (ਹਜ਼ੂਰੀ ਵਿਚ ਪਹੁੰਚੇ ਹੋਏ ਸਵਾਲੀਏ ਦੇ ਦਿਲ ਦੀ) ਜਾਣਦਾ ਹੈ,ਪਦ ਅਰਥ ਅੰਤਰਜਾਮੀ = ਹਰੇਕ ਦੇ ਦਿਲ ਦੀ ਜਾਣਨ ਵਾਲਾ।
SikhNet (Spanish)El Conocedor Interno conoce todo sobre todo,
ਬਿਨੁ ਬੋਲਤ ਆਪਿ ਪਛਾਨੈ ॥੩॥
bin bolat aap pachhaanai |3|
Sant Singh KhalsaWithout our speaking, He understands. ||3||
Manmohan SinghWithout even his speaking, understands He Himself the man's object.
Manmohan Singh (Punjabi)ਇਨਸਾਨ ਦੇ ਬੋਲਿਆਂ ਬਗੈਰ ਹੀ ਉਹ ਖੁਦ ਇਨਸਾਨ ਦੇ ਮਨੋਰਥ ਨੂੰ ਸਮਝਦਾ ਹੈ।
Fareedkot Teekaਬਿਨਾਂ ਬੋਲਿਆਂ ਹੀ ਸੰਕਲਪ ਜਗ੍ਯਾਸੂਓਂ ਕਾ ਸੰਤ ਆਪ ਪਹਿਚਾਨਤੇ ਹੈਂ॥੩॥
Prof. Sahib Singh(ਉਸ ਦੇ) ਬੋਲਣ ਤੋਂ ਬਿਨਾਂ ਉਹ ਪ੍ਰਭੂ ਆਪ (ਉਸ ਦੇ ਦਿਲ ਦੀ ਪੀੜਾ ਨੂੰ) ਸਮਝ ਲੈਂਦਾ ਹੈ ॥੩॥
SikhNet (Spanish)y sin hablar del caso, siente nuestras emociones. (3)
ਸਰਬ ਥਾਨ ਕੋ ਰਾਜਾ ॥
sarab thaan ko raajaa |
Sant Singh KhalsaHe is the King of all places.
Manmohan SinghHe is the King of all the places.
Manmohan Singh (Punjabi)ਉਹ ਸਾਰਿਆਂ ਥਾਵਾਂ ਦਾ ਪਾਤਿਸ਼ਾਹ ਹੈ।
Fareedkot Teekaਸਰਬ ਥਾਨੋਂ ਕੇ ਬੀਚ ਸਤਸੰਗ ਸਥਾਨ ਰਾਜਾ ਪ੍ਰਕਾਸਤਾ, ਭਾਵ ਸੋਭਤਾ ਹੈ॥
Prof. Sahib Singhਹੇ ਭਾਈ! ਪ੍ਰਭੂ ਸਾਰੇ ਥਾਵਾਂ ਦਾ ਮਾਲਕ ਹੈ,ਪਦ ਅਰਥ ਕੋ = ਦਾ। ਤਹ = ਉੱਥੇ, 'ਸਰਬ ਥਾਨ ਕੋ ਰਾਜਾ' ਨਾਲ ਮੇਲ-ਅਵਸਥਾ ਵਿਚ।
SikhNet (Spanish)Él es el Rey del Universo Entero,
ਤਹ ਅਨਹਦ ਸਬਦ ਅਗਾਜਾ ॥
teh anahad sabad agaajaa |
Sant Singh KhalsaThere, the unstruck melody of the Shabad resounds.
Manmohan SinghThere in His presence, celestial music, resounds.
Manmohan Singh (Punjabi)ਉਥੇ ਉਸ ਦੀ ਹਜ਼ੂਰੀ ਵਿੱਚ ਬੈਕੁੰਠੀ ਕੀਰਤਨ ਗੂੰਜਦਾ ਹੈ।
Fareedkot Teekaਤਿਸ ਸਤਸੰਗ ਮੇਂ ਏਕ ਰਸ ਉਪਦੇਸ਼ ਪ੍ਰਗਟ ਹੋ ਰਹਾ ਹੈ॥
Prof. Sahib Singhਉਸ ਨਾਲ ਮਿਲਾਪ-ਅਵਸਥਾ ਵਿਚ ਮਨੁੱਖ ਦੇ ਅੰਦਰ ਪ੍ਰਭੂ ਦੀ ਸਿਫ਼ਤ-ਸਾਲਾਹ ਦੀ ਬਾਣੀ ਇਕ-ਰਸ ਪੂਰਾ ਪ੍ਰਭਾਵ ਪਾ ਲੈਂਦੀ ਹੈ (ਤੇ, ਮਨੁੱਖ ਉੱਤੇ ਕਾਮਾਦਿਕ ਵੈਰੀ ਆਪਣਾ ਜ਼ੋਰ ਨਹੀਂ ਪਾ ਸਕਦੇ)।ਪਦ ਅਰਥ ਅਨਹਦ = ਇਕ-ਰਸ, ਬਿਨਾ ਵਜਾਏ, ਲਗਾਤਾਰ। ਸਬਦ = ਸਿਫ਼ਤ-ਸਾਲਾਹ ਦੀ ਬਾਣੀ। ਅਗਾਜਾ = ਗੱਜ ਪਈ, ਪੂਰਾ ਪ੍ਰਭਾਵ ਪਾਂਦੀ ਹੈ।
SikhNet (Spanish)y en Su Presencia resuena la Melodía Divina de Éxtasis.
ਤਿਸੁ ਪਹਿ ਕਿਆ ਚਤੁਰਾਈ ॥
tis peh kiaa chaturaaee |
Sant Singh KhalsaOf what use is cleverness when dealing with Him?
Manmohan SinghWhat cleverness can avail with Him?
Manmohan Singh (Punjabi)ਉਹ ਨਾਲ ਕਿਹੜੀ ਚਾਲਾਕੀ ਪੁੱਗ ਸਕਦੀ ਹੈ।
Fareedkot Teekaਤਿਸ ਸਤਸੰਗਤਿ ਕੇ ਪਾਸ ਜਾਇ ਕਰ ਚਤਰਾਈ ਕਿਆ ਕਰਨੀ ਹੈ॥
Prof. Sahib Singh(ਪਰ, ਹੇ ਭਾਈ! ਉਸ ਨੂੰ ਮਿਲਣ ਵਾਸਤੇ) ਉਸ ਨਾਲ ਕੋਈ ਚਲਾਕੀ ਨਹੀਂ ਕੀਤੀ ਜਾ ਸਕਦੀ।ਪਦ ਅਰਥ ਪਹਿ = ਪਾਸ।
SikhNet (Spanish)¿Cómo puede uno jugar astucias con Él?, pues Encontrándolo,
ਮਿਲੁ ਨਾਨਕ. ਆਪੁ ਗਵਾਈ ॥੪॥੧॥੫੧॥
mil naanak. aap gavaaee |4|1|51|
Sant Singh KhalsaMeeting with Him, O Nanak, one loses his self-conceit. ||4||1||51||
Manmohan SinghEffacing his self conceit, the man meets the Lord, O Nanak.
Manmohan Singh (Punjabi)ਆਪਣੀ ਹੰਗਤਾ ਨੂੰ ਮੇਟ ਕੇ, ਇਨਸਾਨ ਪ੍ਰਭੂ ਨੂੰ ਮਿਲ ਪੈਂਦਾ ਹੈ, ਹੇ ਨਾਨਕ!
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਸਤਸੰਗ ਮੇਂ ਜਾਇਕੈ ਹੀ ਹੰਤਾ ਗਵਾਈਤੀ ਹੈ॥੪॥੧॥੫੧॥☬ਸਿਖ ਪ੍ਰਤੀ ਉਪਦੇਸ਼ ਸੁਨਾਇਆ ਹੈ:
Prof. Sahib Singhਹੇ ਨਾਨਕ! (ਆਖ-ਹੇ ਭਾਈ! ਜੇ ਉਸ ਨੂੰ ਮਿਲਣਾ ਹੈ, ਤਾਂ) ਆਪਾ-ਭਾਵ ਗਵਾ ਕੇ (ਉਸ ਨੂੰ) ਮਿਲ ॥੪॥੧॥੫੧॥ਪਦ ਅਰਥ ਆਪੁ = ਆਪਾ-ਭਾਵ। ਗਵਾਈ = ਗਵਾ ਕੇ ॥੪॥੧॥੫੧॥
* ਨੋਟ: ਇਥੋਂ 'ਘਰੁ ੩' ਦੇ ਸ਼ਬਦ ਸ਼ੁਰੂ ਹੋਏ ਹਨ। ਅਖ਼ੀਰ ਤੇ ਅੰਕ ੧ ਇਹੀ ਦੱਸਦਾ ਹੈ।
SikhNet (Spanish)oh, Dice Nanak, uno se deshace de su ego. (4‑1‑51)