ਸੋਰਠਿ ਮਹਲਾ ੫ ॥
soratth mahalaa 5 | Ang 620
Sant Singh KhalsaSorat'h, Fifth Mehl:
Manmohan SinghSorath 5th Guru.
Manmohan Singh (Punjabi)ਸੋਰਠਿ ਪੰਜਵੀਂ ਪਾਤਿਸ਼ਾਹੀ।
SikhNet (Spanish)Sorath, Mejl Guru Aryan, Quinto Canal Divino.
ਮੇਰਾ. ਸਤਿਗੁਰੁ ਰਖਵਾਲਾ ਹੋਆ ॥
meraa. satigur rakhavaalaa hoaa | Ang 620
Sant Singh KhalsaMy True Guru is my Savior and Protector.
Manmohan SinghMy True Guru is not my saviour.
Manmohan Singh (Punjabi)ਮੈਂਡਾ ਸੱਚਾ ਗੁਰੂ ਹੁਣ ਮੇਰਾ ਰੱਖਿਅਕ ਹੈ।
Fareedkot Teekaਸਤਿਗੁਰੁ ਮੇਰਾ ਰਾਖਾ ਹੂਆ ਹੈ॥
Prof. Sahib Singhਹੇ ਭਾਈ! ਮੇਰਾ ਗੁਰੂ (ਮੇਰਾ) ਸਹਾਈ ਬਣਿਆ ਹੈ,
SikhNet (Spanish)Sólo el Señor es mi Refugio; mi Maestro me ha bendecido,
ਧਾਰਿ ਕ੍ਰਿਪਾ ਪ੍ਰਭ ਹਾਥ ਦੇ ਰਾਖਿਆ; ਹਰਿ ਗੋਵਿਦੁ ਨਵਾ ਨਿਰੋਆ ॥੧॥ ਰਹਾਉ ॥
dhaar kripaa prabh haath de raakhiaa; har govid navaa niroaa |1| rahaau | Ang 620
Sant Singh KhalsaShowering us with His Mercy and Grace, God extended His Hand, and saved Hargobind, who is now safe and secure. ||1||Pause||
Manmohan SinghTaking pity and lending His hand, the Lord has saved Hargobind and he is now safe and sound. Pause.
Manmohan Singh (Punjabi)ਆਪਣੀ ਮਿਹਰ ਕਰ ਅਤੇ ਹੱਥ ਦੇ ਕੇ, ਸਾਹਿਬ ਨੇ ਹਰਿਗੋਬਿੰਦ ਨੂੰ ਰੱਖ ਲਿਆ ਹੈ। ਉਹ ਹੁਣ ਨੌ-ਬਰ-ਨੌ ਹੈ। ਠਹਿਰਾਉ।
Fareedkot Teekaਐਸੀ ਕਿਰਪਾ ਧਾਰੀ ਹੈ ਕਿ ਹਰਿ ਗੋਬਿੰਦ ਕੋ ਹਾਥ ਦੇ ਕਰ ਰਾਖ ਲੀਆ ਹੈ। ਇਸੀ ਤੇ ਨਵਾ ਨਿਰੋਆ ਅਰਥਾਤ ਰਾਜੀ ਬਾਜੀ ਹੂਆ ਹੈ॥੧॥ ਰਹਾਉ ॥
Prof. Sahib Singh(ਗੁਰੂ ਦੀ ਸ਼ਰਨ ਦੀ ਬਰਕਤਿ ਨਾਲ) ਪ੍ਰਭੂ ਨੇ ਕਿਰਪਾ ਕਰ ਕੇ (ਆਪਣੇ) ਹੱਥ ਦੇ ਕੇ (ਬਾਲਕ ਹਰਿ ਗੋਬਿੰਦ ਨੂੰ) ਬਚਾ ਲਿਆ ਹੈ, (ਹੁਣ ਬਾਲਕ) ਹਰਿ ਗੋਬਿੰਦ ਬਿਲਕੁਲ ਰਾਜ਼ੀ-ਬਾਜ਼ੀ ਹੋ ਗਿਆ ਹੈ ॥੧॥ ਰਹਾਉ ॥ਪਦ ਅਰਥ ਧਾਰਿ = ਧਾਰ ਕੇ। ਪ੍ਰਭਿ = ਪ੍ਰਭੂ ਨੇ। ਨਵਾ ਨਿਰੋਆ = ਬਿਲਕੁਲ ਅਰੋਗ ॥੧॥ ਰਹਾਉ ॥
SikhNet (Spanish)y Jargobind, mi hijo, está íntegro otra vez. (1-Pausa)
ਤਾਪੁ ਗਇਆ. ਪ੍ਰਭਿ ਆਪਿ ਮਿਟਾਇਆ; ਜਨ ਕੀ ਲਾਜ ਰਖਾਈ ॥
taap geaa. prabh aap mittaaeaa; jan kee laaj rakhaaee | Ang 620
Sant Singh KhalsaThe fever is gone - God Himself eradicated it, and preserved the honor of His servant.
Manmohan SinghThe fever is gone, the Lord has Himself banished it and saved the honour of His slave.
Manmohan Singh (Punjabi)ਬੁਖਾਰ ਹੱਟ ਗਿਆ ਹੈ, ਸਾਈਂ ਨੇ ਖੁਦ ਇਸ ਨੂੰ ਦੂਰ ਕੀਤਾ ਹੈ ਅਤੇ ਆਪਣੇ ਦਾਸ ਦੀ ਇੱਜ਼ਤ-ਆਬਰੂ ਰੱਖੀ ਹੈ।
Fareedkot Teekaਤਾਪ ਜੋ ਗਿਆ ਹੈ, ਸੋ ਪ੍ਰਭੂ ਨੇ ਆਪ ਕ੍ਰਿਪਾ ਕਰੇ ਮਿਟਾਇਆ ਹੈ, ਮੈਂ ਜਨ ਕੀ ਸ੍ਰੀ ਗੁਰੂ ਰਾਮਦਾਸ ਜੀ ਨੇ ਲਾਜ ਰਖਾਈ ਹੈ॥
Prof. Sahib Singh(ਹੇ ਭਾਈ! ਬਾਲਕ ਹਰਿ ਗੋਬਿੰਦ ਦਾ) ਤਾਪ ਲਹਿ ਗਿਆ ਹੈ, ਪ੍ਰਭੂ ਨੇ ਆਪ ਉਤਾਰਿਆ ਹੈ, ਪ੍ਰਭੂ ਨੇ ਆਪਣੇ ਸੇਵਕ ਦੀ ਇੱਜ਼ਤ ਰੱਖ ਲਈ ਹੈ।ਪਦ ਅਰਥ ਪ੍ਰਭਿ = ਪ੍ਰਭੂ ਨੇ। ਲਾਜ = ਇੱਜ਼ਤ।
SikhNet (Spanish)La fiebre se ha ido, Dios de Sí mismo la erradicó y conservó el Honor de Su Sirviente.
ਸਾਧਸੰਗਤਿ ਤੇ ਸਭ ਫਲ ਪਾਏ; ਸਤਿਗੁਰ ਕੈ ਬਲਿ ਜਾਂਈ ॥੧॥
saadhasangat te sabh fal paae; satigur kai bal jaanee |1| Ang 620
Sant Singh KhalsaI have obtained all blessings from the Saadh Sangat, the Company of the Holy; I am a sacrifice to the True Guru. ||1||
Manmohan SinghFrom the society of saints, I have obtained all the boons and unto the True Guru, I am a sacrifice.
Manmohan Singh (Punjabi)ਸਤਿ ਸੰਗਤ ਪਾਸੋਂ ਮੈਂ ਸਾਰੀਆਂ ਦਾਤਾਂ ਪ੍ਰਾਪਤ ਕੀਤੀਆਂ ਹਨ। ਸੱਚੇ ਗੁਰਾਂ ਦੇ ਉਤੋਂ ਮੈਂ ਕੁਰਬਾਨ ਜਾਂਦਾ ਹਾਂ।
Fareedkot Teekaਏਹੁ ਸਭ ਫਲ ਸਾਧ ਸੰਗਤ ਤੇ ਪਾਏ ਹੈਂ, ਇਸ ਤੇ ਸਤਿਗੁਰੋਂ ਕੇ ਬਲਿਹਾਰ ਜਾਤੇ ਹੈਂ, ਕਿਉਂਕਿ ਸਤਿਗੁਰ ਹੀ ਸਾਧ ਸੰਗਤ ਕਾ ਸਰੂਪ ਹੈ ॥੧॥
Prof. Sahib Singhਹੇ ਭਾਈ! ਗੁਰੂ ਦੀ ਸੰਗਤਿ ਤੋਂ (ਮੈਂ) ਸਾਰੇ ਫਲ ਪ੍ਰਾਪਤ ਕੀਤੇ ਹਨ, ਮੈਂ (ਸਦਾ) ਗੁਰੂ ਤੋਂ (ਹੀ) ਕੁਰਬਾਨ ਜਾਂਦਾ ਹਾਂ ॥੧॥ਪਦ ਅਰਥ ਤੇ = ਤੋਂ, ਪਾਸੋਂ। ਬਲਿ ਜਾਂਈ = ਮੈਂ ਕੁਰਬਾਨ ਜਾਂਦਾ ਹਾਂ ॥੧॥
SikhNet (Spanish)He obtenido toda Bendición de la Saad Sangat; la Compañía de los Santos, y ofrezco mi ser en sacrificio al Guru Perfecto. (1)
ਹਲਤੁ ਪਲਤੁ ਪ੍ਰਭ ਦੋਵੈ ਸਵਾਰੇ; ਹਮਰਾ ਗੁਣੁ ਅਵਗੁਣੁ. ਨ ਬੀਚਾਰਿਆ ॥
halat palat prabh dovai savaare; hamaraa gun avagun. na beechaariaa | Ang 620
Sant Singh KhalsaGod has saved me, both here and hereafter. He has not taken my merits and demerits into account.
Manmohan SinghThe Lord has saved me both in this world and the next one and my merits and demerits, He has not taken into account.
Manmohan Singh (Punjabi)ਸੁਆਮੀ ਨੇ ਮੈਨੂੰ ਲੋਕ ਅਤੇ ਪ੍ਰਲੋਕ ਦੋਹਾਂ ਵਿੱਚ ਸੁਰਖਰੂ ਕਰ ਦਿੱਤਾ ਹੈ। ਉਸ ਨੇ ਮੇਰੀਆਂ ਨੇਕੀਆਂ ਤੇ ਬਦੀਆਂ ਦਾ ਖਿਆਲ ਨਹੀਂ ਕੀਤਾ।
Fareedkot Teekaਸਮਰਥ ਗੁਰੋਂ ਨੇ ਲੋਕ ਪਰਲੋਕ ਦੋਵੋਂ ਸਵਾਰ ਦੀਏ ਹੈਂ, ਹਮਾਰਾ ਕੋਈ ਗੁਣ ਔਗੁਣ ਨਹੀਂ ਬੀਚਾਰਾ ਹੈ॥☬ਪੁਨਾ ਐਸੇ ਬੇਨਤੀ ਕਰਤੇ ਹੈਂ:
Prof. Sahib Singh(ਹੇ ਭਾਈ ਜੇਹੜਾ ਭੀ ਮਨੁੱਖ ਪ੍ਰਭੂ ਦਾ ਪੱਲਾ ਫੜੀ ਰੱਖਦਾ ਹੈ, ਉਸ ਦਾ) ਇਹ ਲੋਕ ਤੇ ਪਰਲੋਕ ਦੋਵੇਂ ਹੀ ਪਰਮਾਤਮਾ ਸਵਾਰ ਦੇਂਦਾ ਹੈ। ਅਸਾਂ ਜੀਵਾਂ ਦਾ ਕੋਈ ਗੁਣ ਜਾਂ ਔਗੁਣ ਪਰਮਾਤਮਾ ਚਿੱਤ ਵਿਚ ਨਹੀਂ ਰੱਖਦਾ।ਪਦ ਅਰਥ ਹਲਤੁ = {अत्र} ਇਹ ਲੋਕ। ਪਲਤੁ {परत्र} ਪਰ ਲੋਕ। ਹਮਰਾ = ਅਸਾਂ ਜੀਵਾਂ ਦਾ।
SikhNet (Spanish)El Señor me ha salvado aquí y aquí después; sin tomar en cuenta mi mérito o demérito.
ਅਟਲ ਬਚਨੁ ਨਾਨਕ ਗੁਰ ਤੇਰਾ; ਸਫਲ ਕਰੁ ਮਸਤਕਿ ਧਾਰਿਆ ॥੨॥੨੧॥੪੯॥
attal bachan naanak gur teraa; safal kar masatak dhaariaa |2|21|49| Ang 621
Sant Singh KhalsaYour Word is eternal, O Guru Nanak; You placed Your Hand of blessing upon my forehead. ||2||21||49||
Manmohan SinghNever failing, O Guru Nanak, is Thy word. Thy auspicious hand, thou hast placed on my forehead.
Manmohan Singh (Punjabi)ਕਦੇ ਨਾਂ-ਟਲਣ ਵਾਲਾ ਹੈ, ਹੇ ਗੁਰੂ ਨਾਨਕ, ਤੇਰਾ ਬਚਨ ਬਿਲਾਸ, ਆਪਣਾ ਮੁਬਾਰਕ ਹੱਥ ਤੂੰ ਮੇਰੇ ਮਥੇ ਉਤੇ ਰੱਖਿਆ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਸ੍ਰੀ ਗੁਰੂ ਨਾਨਕ ਦੇਵ ਜੀ ਕਾ ਬਚਨ ਅਟਲ ਹੂਆ ਹੈ, ਪੁਨਾ ਤੈਨੇ ਅਪਨਾ ਸਫਲ ਹਾਥ ਹਮਾਰੇ ਮਸਤਕ ਪਰ ਧਾਰਾ ਹੈ॥੨॥੨੧॥੪੯॥
Prof. Sahib Singhਹੇ ਨਾਨਕ! (ਆਖ-) ਹੇ ਗੁਰੂ! ਤੇਰਾ (ਇਹ) ਬਚਨ ਕਦੇ ਟਲਣ ਵਾਲਾ ਨਹੀਂ (ਕਿ ਪਰਮਾਤਮਾ ਹੀ ਜੀਵ ਦਾ ਲੋਕ ਪਰਲੋਕ ਵਿਚ ਰਾਖਾ ਹੈ)। ਹੇ ਗੁਰੂ! ਤੂੰ ਆਪਣਾ ਬਰਕਤਿ ਵਾਲਾ ਹੱਥ (ਅਸਾਂ ਜੀਵਾਂ ਦੇ) ਮੱਥੇ ਉੱਤੇ ਰੱਖਦਾ ਹੈਂ ॥੨॥੨੧॥੪੯॥ਪਦ ਅਰਥ ਅਟਲ = ਕਦੇ ਨਾਹ ਟਲਣ ਵਾਲਾ। ਨਾਨਕ = ਹੇ ਨਾਨਕ! ਗੁਰ = ਹੇ ਗੁਰੂ! ਸਫਲ = ਫਲ ਦੇਣ ਵਾਲਾ, ਬਰਕਤਿ ਵਾਲਾ। ਕਰੁ = ਹੱਥ। ਮਸਤਕਿ = ਮੱਥੇ ਉੱਤੇ ॥੨॥੨੧॥੪੯॥
SikhNet (Spanish)Tu Palabra es Eterna, oh Guru Nanak, posaste Tu Mano llena de Bendiciones sobre mi frente. (2‑21‑49)