ਮਃ ੫ ॥
mahalaa 5 | Ang 1099
Sant Singh KhalsaFifth Mehl:
Manmohan Singh5th Guru.
Manmohan Singh (Punjabi)ਪਜੰਵੀਂ ਪਾਤਿਸ਼ਾਹੀ।
SikhNet (Spanish)Mejl Guru Aryan, Quinto Canal Divino.
ਲੋਇਣ ਲੋਈ ਡਿਠ; ਪਿਆਸ. ਨ ਬੁਝੈ, ਮੂ ਘਣੀ ॥
loein loee dditth; piaas. na bujhai, moo ghanee | Ang 1099
Sant Singh KhalsaWith my eyes, I have seen the Light; my great thirst for Him is not quenched.
Manmohan SinghWith my eyes I have seen the Lord's Light and my great thirst for Him is quenched not.
Manmohan Singh (Punjabi)ਆਪਣੀਆਂ ਅੱਖਾਂ ਨਾਲ ਮੈਂ ਪ੍ਰਭੂ ਦੇ ਪ੍ਰਕਾਸ਼ ਨੂੰ ਵੇਖ ਲਿਆ ਹੈ ਅਤੇ ਉਸ ਲਈ ਮੇਰੀ ਬਹੁਤੀ ਤ੍ਰੇਹ ਬੁਝਦੀ ਨਹੀਂ।
Fareedkot Teekaਨੇਤ੍ਰੋਂ ਕਰ ਕੇ ਪਰਮੇਸਰ ਕੋ ਪ੍ਰਕਾਸ ਕਰਨ ਵਾਲਾ ਮੈਨੇ ਦੇਖਿਆ ਹੈ, ਪਰੰਤੂ ਮੇਰੇ ਨੇਤ੍ਰੋਂ ਕੀ ਪਿਆਸ ਨਹੀਂ ਬੂਝਤੀ ਅਰਥਾਤ (ਘਣੀ) ਬਹੁਤ ਹੋਤੀ ਜਾਤੀ ਹੈ॥☬ਪ੍ਰਸ਼ਨ: ਹਮ ਕੋ ਵਹੁ ਪਰਮੇਸਰ ਦਿਖਾਈ ਕਿਉਂ ਨਹੀਂ ਦੇਤਾ?
Prof. Sahib Singh(ਜਿਉਂ ਜਿਉਂ) ਮੈਂ ਇਹਨਾਂ ਅੱਖਾਂ ਨਾਲ (ਨਿਰੇ) ਜਗਤ ਨੂੰ (ਭਾਵ, ਦੁਨੀਆ ਦੇ ਪਦਾਰਥਾਂ ਨੂੰ) ਤੱਕਦਾ ਹਾਂ (ਇਹਨਾਂ ਪਦਾਰਥਾਂ ਵਾਸਤੇ ਮੇਰੀ ਲਾਲਸਾ ਬਹੁਤ ਵਧਦੀ ਜਾਂਦੀ ਹੈ, ਲਾਲਸਾ ਮੁੱਕਦੀ ਨਹੀਂ।
ਪਦ ਅਰਥ ਲੋਇਣ = ਅੱਖਾਂ ਨਾਲ। ਲੋਈ = ਲੋਕ, ਜਗਤ, ਮਾਇਕ ਪਦਾਰਥ। ਪਿਆਸ = ਮਾਇਕ ਪਦਾਰਥਾਂ ਦੀ ਲਾਲਸਾ। ਮੂ = ਮੇਰੀ। ਘਣੀ = ਬਹੁਤ ਵਧੀ ਹੋਈ।
SikhNet (Spanish)Mis ojos han visto la Luz de Dios, y mi sed por Él se ha calmado.
ਨਾਨਕ. ਸੇ ਅਖੜੀਆ ਬਿਅੰਨਿ; ਜਿਨੀ ਡਿਸੰਦੋ. ਮਾ ਪਿਰੀ ॥੩॥
naanak. se akharreea bian; jinee ddisando. maa piree |3| Ang 1100
Sant Singh KhalsaO Nanak, these are not the eyes which can see my Beloved Husband Lord. ||3||
Manmohan SinghNanak, some other (different) are the eyes, with which my Beloved Spouse is seen.
Manmohan Singh (Punjabi)ਨਾਨਕ, ਉਹ ਕੋਈ ਹੋਰ ਹੀ ਨੇਤ੍ਰ ਹਨ, ਜਿਨ੍ਹਾਂ ਨਾਲ ਮੇਰਾ ਪਿਆਰਾ ਪਤੀ ਵੇਖਿਆ ਜਾਂਦਾ ਹੈ।
Fareedkot Teekaਉੱਤਰ: ਸ੍ਰੀ ਗੁਰੂ ਜੀ ਕਹਤੇ ਹੈਂ: ਸੇ ਅਖੀਆਂ ਦੂਸਰੀਆਂ ਹੈਂ ਜਿਨ ਅਖੀਆਂ ਕਰਿ ਮੇਰਾ ਪਤੀ ਦਿਖਾਈ ਦੇਤਾ ਹੈ, ਭਾਵ ਵਹੁ ਗ੍ਯਾਨ ਧਿਆਨ ਰੂਪ ਨੇਤ੍ਰ ਹੈਂ॥੩॥
Prof. Sahib Singhਹੇ ਨਾਨਕ! (ਤ੍ਰਿਸਨਾ-ਮਾਰੀਆਂ ਅੱਖਾਂ ਨਾਲ ਪਿਆਰਾ ਪ੍ਰਭੂ ਦਿੱਸ ਨਹੀਂ ਸਕਦਾ) ਉਹ ਅੱਖਾਂ (ਇਹਨਾਂ ਤ੍ਰਿਸ਼ਨਾ-ਵੇੜ੍ਹੀਆਂ ਅੱਖਾਂ ਨਾਲੋਂ) ਹੋਰ ਕਿਸਮ ਦੀਆਂ ਹਨ, ਜਿਨ੍ਹਾਂ ਨਾਲ ਪਿਆਰਾ ਪਤੀ-ਪ੍ਰਭੂ ਦਿੱਸਦਾ ਹੈ ॥੩॥
ਪਦ ਅਰਥ ਅਖੜੀਆ = ਅੱਖਾਂ। ਬਿਅੰਨਿ = ਹੋਰ ਕਿਸਮ ਦੀਆਂ। ਮਾ = ਮੇਰਾ ॥੩॥
SikhNet (Spanish)Dice Nanak, pero estos ojos no son los que pueden ver a mi Bienamado Esposo. (3)