ੴ

ਸਿੱਖਬਾਣੀ · SikhBani

ਜਨਮੁ ਪਾਇ ਕਛੁ ਭਲੋ ਨ ਕੀਨੋ ਤਾ ਤੇ ਅਧਿਕ ਡਰਉ ॥

janam paae kachh bhalo na keeno taa te adhik ddrau
Guru Tegh Bahadur Ji ਗੁਰੂ ਤੇਗ਼ ਬਹਾਦਰ ਜੀ · Raag Dhanaasree · Ang 685 · 7 lines
Translations

ਧਨਾਸਰੀ ਮਹਲਾ ੯ ॥

dhanaasaree mahalaa 9 |

Sant Singh KhalsaDhanaasaree, Ninth Mehl:
Manmohan SinghDhanasri 9th Guru.
Manmohan Singh (Punjabi)ਧਨਾਸਰੀ ਨੌਵੀਂ ਪਾਤਿਸ਼ਾਹੀ।
SikhNet (Spanish)Dhanasri, Mejl Guru Teg Bajadur, Noveno Canal Divino.

ਅਬ ਮੈ; ਕਉਨੁ ਉਪਾਉ ਕਰਉ ॥

ab mai; kaun upaau krau |

Sant Singh KhalsaNow, what efforts should I make?
Manmohan SinghWhat effort should I make, now.
Manmohan Singh (Punjabi)ਹੁਣ ਮੈਂ ਕਿਹੜਾ ਉਪਰਾਲਾ ਕਰਾਂ?
Fareedkot Teekaਹੇ ਅਕਾਲ ਪੁਰਖ! ਅਬ ਮੈਂ ਕਉਨ ਉਪਾਵ ਕਰਉ?
Prof. Sahib Singhਹੇ ਭਾਈ! ਹੁਣ ਮੈਂ ਕੇਹੜਾ ਜਤਨ ਕਰਾਂ?

ਪਦ ਅਰਥ ਅਬ = ਹੁਣ। ਕਉਨੁ = ਕੇਹੜਾ ਜਤਨ। ਕਰਉ = ਕਰਉਂ, ਮੈਂ ਕਰਾਂ।

SikhNet (Spanish)Oh Dios, ¿qué puedo hacer para eliminar la duda de mi mente

ਜਿਹ ਬਿਧਿ ਮਨ ਕੋ ਸੰਸਾ ਚੂਕੈ; ਭਉ ਨਿਧਿ ਪਾਰਿ ਪਰਉ ॥੧॥ ਰਹਾਉ ॥

jih bidh man ko sansaa chookai; bhau nidh paar prau |1| rahaau |

Sant Singh KhalsaHow can I dispel the anxieties of my mind? How can I cross over the terrifying world-ocean? ||1||Pause||
Manmohan SinghBe the help of which my mental anxiety may be ended, and I may cross the terrible ocean? Pause.
Manmohan Singh (Punjabi)ਜਿਸ ਤਰੀਕੇ ਨਾਲ ਮੇਰੇ ਮਨ ਦਾ ਭਰਮ ਮਿਟ ਜਾਵੇ ਅਤੇ ਮੈਂ ਭਿਆਨਕ ਸੰਸਾਰ-ਸਮੁੰਦਰ ਤੋਂ ਪਾਰ ਹੋ ਜਾਵਾਂ। ਠਹਿਰਾਉ।
Fareedkot Teekaਜਿਸ ਪ੍ਰਕਾਰ ਮੇਰੇ ਮਨ ਕਾ ਸੰਸਾ (ਚੂਕੈ) ਦੂਰ ਹੋਵੈ ਔਰ ਸੰਸਾਰ ਸਮੁੰਦ੍ਰ ਸੇ ਪਾਰ ਹੋਇ ਜਾਵੋਂ॥੧॥ ਰਹਾਉ ॥
Prof. Sahib Singhਜਿਸ ਤਰ੍ਹਾਂ (ਮੇਰੇ) ਮਨ ਦਾ ਸਹਮ ਮੁੱਕ ਜਾਏ, ਅਤੇ, ਮੈਂ ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਵਾਂ ॥੧॥ ਰਹਾਉ ॥

ਪਦ ਅਰਥ ਜਿਹ ਬਿਧਿ = ਜਿਸ ਤਰੀਕੇ ਨਾਲ। ਕੋ = ਦਾ। ਸੰਸਾ = ਸਹਮ। ਚੂਕੈ = ਮੁੱਕ ਜਾਏ। ਭਉ ਨਿਧਿ = ਸੰਸਾਰ-ਸਮੁੰਦਰ। ਪਰਉ = ਪਰਉਂ, ਮੈਂ ਲੰਘ ਜਾਵਾਂ ॥੧॥ ਰਹਾਉ ॥

SikhNet (Spanish)y para ser llevado a través del terrible mar de las existencias? (1-Pausa)

ਜਨਮੁ ਪਾਇ. ਕਛੁ ਭਲੋ ਨ ਕੀਨੋ; ਤਾ ਤੇ ਅਧਿਕ ਡਰਉ ॥

janam paae. kachh bhalo na keeno; taa te adhik ddrau |

Sant Singh KhalsaObtaining this human incarnation, I have done no good deeds; this makes me very afraid!
Manmohan SinghObtaining human life, I have done nothing good, wherefore I fear a great deal.
Manmohan Singh (Punjabi)ਮਨੁੱਖੀ ਜੀਵਨ ਪ੍ਰਾਪਤ ਕਰ ਕੇ, ਮੈਂ ਕੋਈ ਚੰਗਾ ਕੰਮ ਨਹੀਂ ਕੀਤਾ, ਇਸ ਲਈ ਮੈਂ ਬਹੁਤ ਡਰਦਾ ਹਾਂ।
Fareedkot Teekaਇਹ ਮਨੁਖ ਜਨਮ ਪਾਇ ਕਰ ਕੇ ਮੈਂ ਰੰਚਕ ਮਾਤ੍ਰ ਭੀ ਭਲਾ ਅਰਥਾਤ ਸੁਭ ਕਰਮ ਨਹੀਂ ਕੀਆ ਹੈ, ਤਿਸੀ ਤੇ ਮੈਂ ਰਿਦੇ ਬੀਚ ਅਧਕ ਭੈ ਕਰਤਾ ਹੂੰ॥
Prof. Sahib Singhਹੇ ਭਾਈ! ਮਨੁੱਖਾ ਜਨਮ ਪ੍ਰਾਪਤ ਕਰ ਕੇ ਮੈਂ ਕੋਈ ਭਲਾਈ ਨਹੀਂ ਕੀਤੀ, ਇਸ ਵਾਸਤੇ ਮੈਂ ਬਹੁਤ ਡਰਦਾ ਰਹਿੰਦਾ ਹਾਂ।

ਪਦ ਅਰਥ ਪਾਇ = ਹਾਸਲ ਕਰ ਕੇ। ਭਲੋ = ਭਲਾਈ। ਤਾ ਤੇ = ਇਸ ਤੋਂ, ਇਸ ਵਾਸਤੇ। ਅਧਿਕ = ਬਹੁਤ। ਡਰਉ = ਡਰਉਂ, ਮੈਂ ਡਰਦਾ ਹਾਂ।

SikhNet (Spanish)En ésta vida no le he hecho bien a nadie, y lo que me provoca miedo es saber que no Te alabé a través de la Palabra,

ਮਨ ਬਚ ਕ੍ਰਮ ਹਰਿ ਗੁਨ, ਨਹੀ ਗਾਏ; ਯਹ ਜੀਅ ਸੋਚ ਧਰਉ ॥੧॥

man bach kram har gun, nahee gaae; yeh jeea soch dhrau |1|

Sant Singh KhalsaIn thought, word and deed, I have not sung the Lord's Praises; this thought worries my mind. ||1||
Manmohan SinghIn though, word and deed, I have not sung God's praise, This anxiety haunts my mind.
Manmohan Singh (Punjabi)ਮਨ, ਬਚਨਾਂ ਅਤੇ ਅਮਲ ਵਿੱਚ ਮੈਂ ਵਾਹਿਗੁਰੂ ਦੀ ਕੀਰਤੀ ਗਾਇਨ ਨਹੀਂ ਕੀਤੀ। ਇਹ ਚਿੰਤਾ ਮੇਰੇ ਮਨ ਨੂੰ ਲੱਗੀ ਰਹਿੰਦੀ ਹੈ।
Fareedkot Teekaਹੇ ਹਰੀ! ਮਨ, ਬਚ, ਕ੍ਰਮ, ਕਰ ਕੇ ਤੇਰੇ ਗੁਣ ਨਹੀਂ ਗਾਏ ਹੈਂ, ਇਹੀ ਮੈਂ ਅਪਨੇ ਜੀਅ ਮੇਂ (ਸੋਚ) ਚਿੰਤਾ ਧਰਤਾ ਹੂੰ॥੧॥
Prof. Sahib Singhਮੈਂ (ਆਪਣੀ) ਜਿੰਦ ਵਿਚ (ਹਰ ਵੇਲੇ) ਇਹੀ ਚਿੰਤਾ ਕਰਦਾ ਰਹਿੰਦਾ ਹਾਂ ਕਿ ਮੈਂ ਆਪਣੇ ਮਨ ਨਾਲ, ਬਚਨ ਨਾਲ, ਕਰਮ ਨਾਲ (ਕਦੇ ਭੀ) ਪਰਮਾਤਮਾ ਦੇ ਗੁਣ ਨਹੀਂ ਗਾਂਦਾ ਰਿਹਾ ॥੧॥

ਪਦ ਅਰਥ ਮਨਿ = ਮਨ ਦੀ ਰਾਹੀਂ। ਬਚਿ = ਬਚਨ ਦੀ ਰਾਹੀਂ। ਕ੍ਰਮ = ਕਰਮ ਦੀ ਰਾਹੀਂ। ਯਹ ਸੋਚ = ਇਹ ਚਿੰਤਾ। ਜੀਅ = ਮਨ ਵਿਚ। ਧਰਉ = ਧਰਉਂ, ਮੈਂ ਧਰਦਾ ਹਾਂ ॥੧॥

SikhNet (Spanish)ni a través de mis obras, ni tampoco a través del pensamiento y ésta preocupación corroe mi mente. (1)

ਗੁਰਮਤਿ ਸੁਨਿ. ਕਛੁ ਗਿਆਨੁ, ਨ ਉਪਜਿਓ; ਪਸੁ ਜਿਉ ਉਦਰੁ ਭਰਉ ॥

guramat sun. kachh giaan, na upajio; pas jiau udar bhrau |

Sant Singh KhalsaI listened to the Guru's Teachings, but spiritual wisdom did not well up within me; like a beast, I fill my belly.
Manmohan SinghDespite hearing Guru's instruction, no Divine knowledge has welled up in me. I fall my belly like a beast.
Manmohan Singh (Punjabi)ਗੁਰਾਂ ਦਾ ਉਪਦੇਸ਼ ਸੁਣ ਕੇ ਮੇਰੇ ਅੰਦਰ ਕੋਈ ਬ੍ਰਹਮ-ਬੋਧ ਪੈਦਾ ਨਹੀਂ ਹੋਇਆ। ਮੈਂ ਡੰਗਰ ਦੀ ਤਰ੍ਹਾਂ ਆਪਣ ਢਿੱਡ ਭਰਦਾ ਹਾਂ।
Fareedkot Teekaਗੁਰੋਂ ਕੀ (ਮਤਿ) ਸਿਖ੍ਯਾ ਸੁਣ ਕਰ ਭੀ ਮੇਰੇ ਰਿਦੇ ਮੇਂ ਕੁਛ ਗਿਆਨ ਉਤਪਤਿ ਨਹੀਂ, ਭਯਾ, ਭਾਵ ਸੇ ਸੋ ਗੁਰ ਸਿਖ੍ਯਾ ਧਾਰਨ ਨਹੀਂ ਕਰੀ, ਅਰ ਪਸ਼ੂ ਵਤ ਨਿਤ ਅਪਨੇ ਉਦਰ ਕੇ ਤਾਈਂ ਭਰਤਾ ਹੂੰ॥
Prof. Sahib Singhਹੇ ਭਾਈ! ਗੁਰੂ ਦੀ ਮਤਿ ਸੁਣ ਕੇ ਮੇਰੇ ਅੰਦਰ ਆਤਮਕ ਜੀਵਨ ਦੀ ਕੁਝ ਭੀ ਸੂਝ ਪੈਦਾ ਨਹੀਂ ਹੋਈ, ਮੈਂ ਪਸ਼ੂ ਵਾਂਗ (ਨਿੱਤ) ਆਪਣਾ ਢਿੱਡ ਭਰ ਲੈਂਦਾ ਹਾਂ।

ਪਦ ਅਰਥ ਸੁਨਿ = ਸੁਣ ਕੇ। ਗਿਆਨੁ = ਆਤਮਕ ਜੀਵਨ ਦੀ ਸੂਝ। ਪਸੁ ਜਿਉ = ਪਸ਼ੂ ਵਾਂਗ। ਉਦਰੁ = ਢਿੱਡ। ਭਰਉ = ਭਰਉਂ, ਮੈਂ ਭਰਦਾ ਹਾਂ।

SikhNet (Spanish)No he escuchado la Palabra del Shabd del Guru, ni la Sabiduría fue construida en mi, y lleno mi estómago como un animal.

ਕਹੁ ਨਾਨਕ. ਪ੍ਰਭ ਬਿਰਦੁ ਪਛਾਨਉ; ਤਬ ਹਉ ਪਤਿਤ. ਤਰਉ ॥੨॥੪॥੯॥੯॥੧੩॥੫੮॥੪॥੯੩॥

kahu naanak. prabh birad pachhaanau; tab hau patit. trau |2|4|9|9|13|58|4|93|

Sant Singh KhalsaSays Nanak, O God, please confirm Your Law of Grace; for only then can I, the sinner, be saved. ||2||4||9||9||13||58||4||93||
Manmohan SinghSays Nanak, O Lord, uphold Thy creed of forgiveness; it is then alone that I, am sinner, can be saved.
Manmohan Singh (Punjabi)ਗੁਰੂ ਜੀ ਫੁਰਮਾਉਂਦੇ ਹਨ, ਹੋ ਸੁਆਮੀ! ਤੂੰ ਆਪਣੇ ਬਖਸ਼ ਦੇਣ ਦੇ ਧਰਮ ਦੀ ਪਾਲਣਾ ਕਰ। ਕੇਵਲ ਤਦ ਹੀ ਮੈਂ ਪਾਪੀ ਪਾਰ ਉੱਤਰ ਸਕਦਾ ਹਾਂ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਪ੍ਰਭੂ! ਤੁਮ ਅਪਨਾ ਪਤਤਿ ਪਾਵਨ ਬਿਰਦ ਪਛਾਨੋ, ਤਬ ਮੈਂ ਪਾਪੀ ਇਸ ਸੰਸਾਰ ਸਮੁੰਦ੍ਰ ਸੇ ਤਰ ਜਾਊਂ, ਭਾਵ ਸੇ ਤੇਰੀ ਸਰਨ ਹੂਆ ਹੂੰ ਤੂੰ ਹੀ ਕਲ੍ਯਾਨ ਕਰੇਂਗਾ॥੨॥੪॥੯॥੯॥੧੩॥੫੮॥੪॥੯੩॥☬ਸ੍ਰੀ ਗੁਰੂ ਨਾਨਕ ਸਾਹਿਬ ਜੀ ਗੁਰਮੁਖੋਂ ਕੋ ਹੰਸ ਰੂਪ ਔ ਮਨਮੁਖੋਂ ਕੋ ਬਗਲਾ ਰੂਪੁ ਕਹ ਕਰ ਤਿਨ ਕੋ ਹਾਨ ਲਾਭ ਉਚਾਰਨ ਕਰਤੇ ਹੈਂ:
Prof. Sahib Singhਨਾਨਕ ਆਖਦਾ ਹੈ- ਹੇ ਪ੍ਰਭੂ! ਮੈਂ ਵਿਕਾਰੀ ਤਦੋਂ ਹੀ (ਸੰਸਾਰ-ਸਮੁੰਦਰ ਤੋਂ) ਪਾਰ ਲੰਘ ਸਕਦਾ ਹਾਂ ਜੇ ਤੂੰ ਆਪਣਾ ਮੁੱਢ-ਕਦੀਮਾਂ ਦਾ (ਪਿਆਰ ਵਾਲਾ) ਸੁਭਾਉ ਚੇਤੇ ਰੱਖੇ ॥੨॥੪॥੯॥੯॥੧੩॥੫੮॥੪॥੯੩॥

ਪਦ ਅਰਥ ਪ੍ਰਭ = ਹੇ ਪ੍ਰਭੂ! ਬਿਰਦੁ = ਮੁੱਢ-ਕਦੀਮਾਂ ਦਾ (ਪਿਆਰ ਵਾਲਾ) ਸੁਭਾਉ। ਹਉ = ਮੈਂ। ਪਤਿਤ = ਵਿਕਾਰਾਂ ਵਿਚ ਡਿੱਗਾ ਹੋਇਆ, ਵਿਕਾਰੀ। ਤਰਉ = ਤਰਉਂ, ਮੈਂ ਤਰ ਸਕਦਾ ਹਾਂ ॥੨॥੪॥੯॥੯॥੧੩॥੫੮॥੪॥੯੩॥

* ਨੋਟ: ਅਖ਼ੀਰਲੇ ਅੰਕਾਂ ਦਾ ਵੇਰਵਾ: ੨: ਇਸ ਸ਼ਬਦ ਦੇ ਦੋ ਬੰਦ। ੪: ਮ: ੯ ਦਾ ਚੌਥਾ ਸ਼ਬਦ। ਰਾਗ ਧਨਾਸਰੀ ਵਿਚ ਮਹਲਾ ੧ ਦੇ ਸ਼ਬਦ = ੯। ਰਾਗ ਧਨਾਸਰੀ ਵਿਚ ਮਹਲਾ ੩ ਦੇ ਸ਼ਬਦ = ੯। ਰਾਗ ਧਨਾਸਰੀ ਵਿਚ ਮਹਲਾ ੪ ਦੇ ਸ਼ਬਦ = ੧੩। ਰਾਗ ਧਨਾਸਰੀ ਵਿਚ ਮਹਲਾ ੫ ਦੇ ਸ਼ਬਦ = ੫੮। ਰਾਗ ਧਨਾਸਰੀ ਵਿਚ ਮਹਲਾ ੯ ਦੇ ਸ਼ਬਦ = ੪। ਸਾਰੇ ਸ਼ਬਦਾਂ ਦਾ ਜੋੜ = ੯੩। * ਨੋਟ: ਮਹਲਾ ੫ ਦੇ ਸ਼ਬਦ ਖ਼ਤਮ ਹੋਣ ਤੇ ੯।੯।੧੩।੫੮। ਵਾਲਾ ਜੋੜ '੮੯' ਨਹੀਂ ਦਿੱਤਾ ਗਿਆ।

SikhNet (Spanish)Dice Nanak, oh Dios, pon Tu Naturaleza Esencial en la jugada, para que yo, el más malvado, sea salvado. (2-4-9-9-13-58-4-93)
Answers quote the Granth verbatim with Ang citations. AI commentary is not Gurbani and not a religious ruling.