ਧਨਾਸਰੀ ਮਹਲਾ ੯ ॥
dhanaasaree mahalaa 9 |
Sant Singh KhalsaDhanaasaree, Ninth Mehl:
Manmohan SinghDhanasri 9th Guru.
Manmohan Singh (Punjabi)ਧਨਾਸਰੀ ਨੌਵੀਂ ਪਾਤਿਸ਼ਾਹੀ।
SikhNet (Spanish)Dhanasri, Mejl Guru Teg Bajadur, Noveno Canal Divino.
ਤਿਹ ਜੋਗੀ ਕਉ; ਜੁਗਤਿ ਨ ਜਾਨਉ ॥
tih jogee kau; jugat na jaanau |
Sant Singh KhalsaThat Yogi does not know the way.
Manmohan SinghThat Yogi knows not the way of the Lord.
Manmohan Singh (Punjabi)ਉਹ ਯੋਗੀ ਪ੍ਰਭੂ ਦੇ ਮਾਰਗ ਨੂੰ ਨਹੀਂ ਜਾਣਦਾ।
Fareedkot Teekaਹੇ ਭਾਈ! ਤਿਸ ਜੋਗੀ ਕੋ ਵਾਹਿਗੁਰੂ ਸਾਥਿ (ਜੁਗਤਿ) ਜੁੜਿਆ ਹੂਆ ਨ ਜਾਣੋਂ॥
Prof. Sahib Singhਹੇ ਭਾਈ! ਮੈਂ ਸਮਝਦਾ ਹਾਂ ਕਿ ਉਸ ਜੋਗੀ ਨੂੰ (ਸਹੀ) ਜੀਵਨ-ਜਾਚ (ਅਜੇ) ਨਹੀਂ ਆਈ,ਪਦ ਅਰਥ ਤਿਹ ਜੋਗੀ ਕਉ = ਉਸ ਜੋਗੀ ਨੂੰ। ਜੁਗਤਿ = ਸਹੀ ਜੀਵਨ-ਜਾਚ। ਜਾਨਉ = ਜਾਨਉਂ, ਮੈਂ ਸਮਝਦਾ ਹਾਂ।
SikhNet (Spanish)Ese Yogui no conoce el Sendero del Señor,
ਲੋਭ ਮੋਹ ਮਾਇਆ ਮਮਤਾ ਫੁਨਿ; ਜਿਹ ਘਟਿ ਮਾਹਿ ਪਛਾਨਉ ॥੧॥ ਰਹਾਉ ॥
lobh moh maaeaa mamataa fun; jih ghatt maeh pachhaanau |1| rahaau |
Sant Singh KhalsaUnderstand that his heart is filled with greed, emotional attachment, Maya and egotism. ||1||Pause||
Manmohan SinghWithin whose mind thou recognizest avarice, worldly attachment, desire for riches and also my-ness. Pause.
Manmohan Singh (Punjabi)ਜਿਸ ਦੇ ਮਨ ਅੰਦਰ ਤੂੰ ਲਾਲਚ, ਸੰਸਾਰੀ ਲਗਨ, ਧਨ-ਦੌਲਤ ਦੀ ਇੱਛਾ ਅਤੇ ਮੁੜ ਮੇਰ ਤੇਰ ਨੂੰ ਸਿੰਞਾਣਦਾ ਹੈ। ਠਹਿਰਾਉ।
Fareedkot Teekaਕਿਉਂਕਿ ਮਾਯਾ ਕੀ ਮਮਤਾ ਪੁਨਾ ਲੋਭ, ਮੋਹ ਆਦੀ ਵਿਕਾਰੋਂ ਕਾ ਸਮਦਾਇ ਜਿਸ ਕੇ (ਘਟਿ) ਅੰਤਸਕਰਣ ਮੇਂ ਸਮਾਇ ਰਹਾ ਹੈ॥੧॥ ਰਹਾਉ ॥
Prof. Sahib Singhਜਿਸ (ਜੋਗੀ) ਦੇ ਹਿਰਦੇ ਵਿਚ ਮੈਂ ਲੋਭ ਮਾਇਆ ਦੇ ਮੋਹ ਅਤੇ ਮਮਤਾ (ਦੀਆਂ ਲਹਰਾਂ ਉੱਠ ਰਹੀਆਂ) ਵੇਖਦਾ ਹਾਂ ॥੧॥ ਰਹਾਉ ॥ਪਦ ਅਰਥ ਫੁਨਿ = ਫਿਰ, ਅਤੇ। ਜਿਹ ਘਟ ਮਾਹਿ = ਜਿਸ (ਜੋਗੀ) ਦੇ ਹਿਰਦੇ ਵਿਚ। ਪਛਾਨਉ = ਪਛਾਨਉਂ, ਮੈਂ ਪਛਾਣਦਾ ਹਾਂ ॥੧॥ ਰਹਾਉ ॥
SikhNet (Spanish)su corazón está infestado de avaricia, apego y orgullo. (1-Pausa)
ਪਰ ਨਿੰਦਾ ਉਸਤਤਿ ਨਹ. ਜਾ ਕੈ; ਕੰਚਨ ਲੋਹ ਸਮਾਨੋ ॥
par nindaa usatat neh. jaa kai; kanchan loh samaano |
Sant Singh KhalsaOne who does not slander or praise others, who looks upon gold and iron alike,
Manmohan SinghHe, to whom gold and iron are alike, slanders or praises not others,
Manmohan Singh (Punjabi)ਜਿਸ ਲਈ ਸੋਨਾ ਅਤੇ ਲੋਹਾ ਇਕ ਬਰਾਬਰ ਹਨ ਉਹ ਹੋਰਨਾਂ ਦੀ ਬਦਖੋਈ ਜਾਂ ਵਡਿਆਈ ਨਹੀਂ ਕਰਦਾ,
Fareedkot Teekaਜਿਸ ਕੇ ਮਨ ਮੇਂ ਪਰਾਈ ਨਿੰਦਾ ਔਰ ਉਸਤਤਿ ਦੋਨੋਂ ਨਹੀਂ ਔਰ ਸ੍ਵਰਨ ਪੁਨਾ ਲੋਹੇ ਕੋ ਸਮਾਨ ਦੇਖਤਾ ਹੈ॥
Prof. Sahib Singhਹੇ ਭਾਈ! ਜਿਸ ਮਨੁੱਖ ਦੇ ਹਿਰਦੇ ਵਿਚ ਪਰਾਈ ਨਿੰਦਿਆ ਨਹੀਂ ਹੈ, ਪਰਾਈ ਖ਼ੁਸ਼ਾਮਦ ਨਹੀਂ ਹੈ, ਜਿਸ ਨੂੰ ਸੋਨਾ ਲੋਹਾ ਇਕੋ ਜਿਹੇ ਦਿੱਸਦੇ ਹਨ,ਪਦ ਅਰਥ ਜਾ ਕੈ = ਜਿਸ ਦੇ ਹਿਰਦੇ ਵਿਚ। ਕੰਚਨੁ = ਸੋਨਾ। ਲੋਹ = ਲੋਹਾ। ਸਮਾਨੋ = ਇਕੋ ਜਿਹਾ।
SikhNet (Spanish)Pero aquél a quien no le preocupan ni las alabanzas que los otros le hacen,
ਹਰਖ ਸੋਗ ਤੇ. ਰਹੈ ਅਤੀਤਾ; ਜੋਗੀ ਤਾਹਿ ਬਖਾਨੋ ॥੧॥
harakh sog te. rahai ateetaa; jogee taeh bakhaano |1|
Sant Singh Khalsawho is free from pleasure and pain - he alone is called a true Yogi. ||1||
Manmohan Singhand who is also free from joy and sorrow, call him thou, a true Yogi.
Manmohan Singh (Punjabi)ਅਤੇ ਉਹ ਗਮੀ ਤੋਂ ਨਿਰਲੇਪ ਹੈ, ਉਸ ਨੂੰ ਤੂੰ ਸੱਚਾ ਯੋਗੀ ਆਖ।
Fareedkot Teekaਪੁਨਾ ਜੋ ਹਰਖ ਸੋਗ ਤੇ ਅਤੀਤ ਰਹੇ, ਭਾਵ ਦੁਖ ਸੁਖ ਮੇਂ ਸਮਾਨ ਹੋਇ, ਤਿਸ ਕੋ ਜੋਗੀ ਉਚਾਰਨ ਕਰੀਤਾ ਹੈ॥੧॥
Prof. Sahib Singhਜੇਹੜਾ ਮਨੁੱਖ ਖ਼ੁਸ਼ੀ ਗ਼ਮੀ ਤੋਂ ਨਿਰਲੇਪ ਰਹਿੰਦਾ ਹੈ; ਉਸ ਨੂੰ ਹੀ ਜੋਗੀ ਆਖ ॥੧॥ਪਦ ਅਰਥ ਹਰਖ = ਖ਼ੁਸ਼ੀ। ਸੋਗ = ਗ਼ਮ। ਤੇ = ਤੋਂ। ਅਤੀਤਾ = ਵਿਰਕਤ, ਪਰੇ। ਤਾਹਿ = ਉਸ ਨੂੰ ਹੀ। ਬਖਾਨੋ = ਬਖਾਨੁ, ਆਖ ॥੧॥
SikhNet (Spanish)ni las críticas que le lanzan y ve al hierro y al oro de la misma forma, se eleva más allá del dolor y del placer; sólo él es el verdadero Yogui. (1)
ਚੰਚਲ ਮਨੁ. ਦਹ ਦਿਸਿ ਕਉ ਧਾਵਤ; ਅਚਲ ਜਾਹਿ ਠਹਰਾਨੋ ॥
chanchal man. deh dis kau dhaavat; achal jaeh tthaharaano |
Sant Singh KhalsaThe restless mind wanders in the ten directions - it needs to be pacified and restrained.
Manmohan SinghThe restless mind wanders in ten directions; it needs to be pacified and stabilized;
Manmohan Singh (Punjabi)ਚੁਲਬੁਲਾ ਮਨ ਦਸੀਂ ਪਾਸੀਂ ਭਟਕਦਾ ਫਿਰਦਾ ਹੈ, ਪ੍ਰੰਤੂ ਇਸ ਪ੍ਰਕਾਰ ਦਾ ਇਨਸਾਨ ਜੋ ਇਸ ਨੂੰ ਫਡ ਕੇ ਅਹਿੱਲ ਰੱਖਦਾ ਹੈ,
Fareedkot Teekaਇਹ ਚੰਚਲ ਮਨ ਜੋ ਦਸੋਂ ਦਿਸਾ ਮੇਂ ਸੰਕਲਪੋਂ ਦਵਾਰਾ ਧਾਵਤਾ ਹੈ, ਇਸ ਮਨ ਕੋ ਜਿਸ ਜਨ ਨੇ ਅਚਲ ਸਰੂਪ ਮੇਂ ਇਸਥਿਤ ਕੀਆ ਹੈ॥
Prof. Sahib Singh(ਹੇ ਭਾਈ!) ਇਹ ਸਦਾ ਭਟਕਦਾ ਰਹਿਣ ਵਾਲਾ ਮਨ ਦਸੀਂ ਦੌੜਦਾ ਫਿਰਦਾ ਹੈ। ਜਿਸ ਮਨੁੱਖ ਨੇ ਇਸ ਨੂੰ ਅਡੋਲ ਕਰ ਕੇ ਟਿਕਾ ਲਿਆ ਹੈ,ਪਦ ਅਰਥ ਚੰਚਲ = ਭਟਕਣ ਵਾਲਾ। ਦਹ = ਦਸ। ਦਿਸਿ = ਪਾਸਾ। ਕਉ = ਨੂੰ, ਵਲ। ਜਾਹਿ = ਜਿਸ ਨੇ। ਅਚਲੁ = ਅਡੋਲ।
SikhNet (Spanish)Él logra controlar su mente mercurial, la cual vaga por todas direcciones.
ਕਹੁ ਨਾਨਕ. ਇਹ ਬਿਧਿ ਕੋ ਜੋ ਨਰੁ; ਮੁਕਤਿ ਤਾਹਿ ਤੁਮ ਮਾਨੋ ॥੨॥੩॥
kahu naanak. ih bidh ko jo nar; mukat taeh tum maano |2|3|
Sant Singh KhalsaSays Nanak, whoever knows this technique is judged to be liberated. ||2||3||
Manmohan SinghWhosoever knows this art deem him thou to be emancipated, says Nanak.
Manmohan Singh (Punjabi)ਗੁਰੂ ਜੀ ਆਖਦੇ ਹਨ, ਤੂੰ ਉਸ ਨੂੰ ਮੋਖਸ਼ ਹੋਇਆ ਹੋਇਆ ਜਾਣ ਲੈ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਹੇ ਭਾਈ! ਇਸ ਪ੍ਰਕਾਰ ਕਾ ਜੋ ਪੁਰਸ ਹੈ, ਤਿਸ ਕੋ ਤੁਮ ਮੁਕਤਿ ਸਰੂਪ ਰਿਦੇ ਮੇਂ ਮਾਨੋ॥੨॥੩॥☬ਬੇਨਤੀ ਕਾ ਪ੍ਰਕਾਰ ਉਚਾਰਨ ਕਰਤੇ ਹੈਂ:
Prof. Sahib Singhਨਾਨਕ ਆਖਦਾ ਹੈ- ਜੇਹੜਾ ਮਨੁੱਖ ਇਸ ਕਿਸਮ ਦਾ ਹੈ, ਸਮਝ ਲੈ ਕਿ ਉਸ ਨੂੰ ਵਿਕਾਰਾਂ ਤੋਂ ਖ਼ਲਾਸੀ ਮਿਲ ਗਈ ਹੈ ॥੨॥੩॥ਪਦ ਅਰਥ ਕੋ = ਦਾ। ਇਹ ਬਿਧਿ ਕੋ = ਇਸ ਕਿਸਮ ਦਾ। ਮੁਕਤਿ = ਵਿਕਾਰਾਂ ਤੋਂ ਖ਼ਲਾਸੀ। ਮਾਨੋ = ਮਾਨੁ, ਸਮਝ ॥੨॥੩॥
SikhNet (Spanish)Dice Nanak, aquél que conoce ésta forma es emancipado en Verdad. (2-3)