ਧਨਾਸਰੀ ਮਹਲਾ ੧ ਘਰੁ ੨ ਅਸਟਪਦੀਆ ॥
dhanaasaree mahalaa 1 ghar 2 asattapadeea |
Sant Singh KhalsaDhanaasaree, First Mehl, Second House, Ashtpadheeyaa:
Manmohan SinghDhanasri 1st Guru. Ashtapadis.
Manmohan Singh (Punjabi)ਧਨਾਸਰੀ ਪਹਿਲੀ ਪਾਤਿਸ਼ਾਹੀ। ਅਸ਼ਟਪਦੀਆਂ।
Prof. Sahib Singhਰਾਗ ਧਨਾਸਰੀ, ਘਰ ੨ ਵਿੱਚ ਗੁਰੂ ਨਾਨਕਦੇਵ ਜੀ ਦੀ ਅੱਠ-ਬੰਦਾਂ ਵਾਲੀ ਬਾਣੀ।
SikhNet (Spanish)Dhanasri, Mejl Guru Nanak, Primer Canal Divino, Ashtapadis.
ੴ ਸਤਿਗੁਰ ਪ੍ਰਸਾਦਿ ॥
ik oankaar satigur prasaad |
Sant Singh KhalsaOne Universal Creator God. By The Grace Of The True Guru:
Manmohan SinghThere is but One God. By True Guru's grace is He obtained.
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਰਹਿਮਤ ਸਦਕਾ ਉਹ ਪ੍ਰਾਪਤ ਹੁੰਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador del Universo, por la Gracia del Verdadero Guru.
ਗੁਰੁ ਸਾਗਰੁ ਰਤਨੀ ਭਰਪੂਰੇ ॥
gur saagar ratanee bharapoore |
Sant Singh KhalsaThe Guru is the ocean, filled with pearls.
Manmohan SinghThe Guru is an ocean, full of pearls.
Manmohan Singh (Punjabi)ਗੁਰੂ ਜੀ ਨਾਮ ਦੇ ਮੋਤੀਆਂ ਨਾਲ ਭਰਿਆ ਹੋਇਆ ਸਮੁੰਦਰ ਹਨ।
Fareedkot Teekaਹੇ ਭਾਈ! ਗੁਰੂ ਰੂਪ (ਸਾਗਰ) ਮਾਨ ਸਰੋਵਰ ਸੁਭ ਗੁਣੋਂ ਰੂਪੀ ਰਤਨੋਂ ਕਰ ਕੇ ਪੂਰਨ ਹੈ॥
Prof. Sahib Singhਗੁਰੂ (ਮਾਨੋ) ਇਕ ਸਮੁੰਦਰ (ਹੈ ਜੋ ਪ੍ਰਭੂ ਦੀ ਸਿਫ਼ਤ-ਸਾਲਾਹ ਦੇ) ਰਤਨਾਂ ਨਾਲ ਨਕਾਨਕ ਭਰਿਆ ਹੋਇਆ ਹੈ।ਪਦ ਅਰਥ ਰਤਨੀ = ਰਤਨਾਂ ਨਾਲ, ਸੋਹਣੇ ਜੀਵਨ-ਉਪਦੇਸ਼। ਭਰਪੂਰੇ = ਨਕਾ ਨਕ ਭਰਿਆ ਹੋਇਆ।
SikhNet (Spanish)El Guru es el Mar lleno de Perlas, los Santos, como cisnes, recogen las Perlas
ਅੰਮ੍ਰਿਤੁ ਸੰਤ ਚੁਗਹਿ; ਨਹੀ ਦੂਰੇ ॥
amrit sant chugeh; nahee doore |
Sant Singh KhalsaThe Saints gather in the Ambrosial Nectar; they do not go far away from there.
Manmohan SinghThe saint swans pick up ambrosial pearls and go not away from there.
Manmohan Singh (Punjabi)ਸੰਤ ਰੂਪੀ ਹੰਸ ਅੰਮ੍ਰਿਤ-ਮਈ ਮੌਤੀ ਚੁਗਦੇ ਹਨ ਅਤੇ ਓਥੋਂ ਦੁਰੇਡੇ ਨਹੀਂ ਜਾਂਦੇ।
Fareedkot Teekaਤਹਾਂ ਤੇ ਅੰਮ੍ਰਿਤ ਰੂਪ ਗੁਣੋਂ ਕੋ ਸੰਤ ਰੂਪੀ ਹੰਸ ਚੁਗਤੇ ਹੈਂ, ਭਾਵ ਸੇ ਔਗੁਣੋਂ ਕੋ ਤਿਆਗ ਕਰ ਕੇ ਗੁਣ ਗ੍ਰਹਣ ਕਰਤੇ ਹੈਂ। ਪੁਨਾ ਤਿਸ ਚੋਗ ਵਾ ਸਤਿਗੁਰ ਸਰੋਵਰ ਸੇ ਦੂਰ ਨਹੀਂ ਹੋਤੇ ਹੈਂ॥
Prof. Sahib Singhਗੁਰਮੁਖ ਸਿੱਖ (ਉਸ ਸਾਗਰ ਵਿਚੋਂ) ਆਤਮਕ ਜੀਵਨ ਦੇਣ ਵਾਲੀ ਖ਼ੁਰਾਕ (ਪ੍ਰਾਪਤ ਕਰਦੇ ਹਨ ਜਿਵੇਂ ਹੰਸ ਮੋਤੀ) ਚੁਗਦੇ ਹਨ, (ਤੇ ਗੁਰੂ ਤੋਂ) ਦੂਰ ਨਹੀਂ ਰਹਿੰਦੇ।ਪਦ ਅਰਥ ਸੰਤ = ਗੁਰਮੁਖਿ ਬੰਦੇ। ਚੁਗਹਿ = ਚੁਗਦੇ ਹਨ।
SikhNet (Spanish)y permanecen apegados a Él.
ਹਰਿ ਰਸੁ ਚੋਗ ਚੁਗਹਿ; ਪ੍ਰਭ ਭਾਵੈ ॥
har ras chog chugeh; prabh bhaavai |
Sant Singh KhalsaThey taste the subtle essence of the Lord; they are loved by God.
Manmohan SinghThey partake of the fare of God's elixir and are liked by the Lord.
Manmohan Singh (Punjabi)ਉਹ ਰੱਬ ਦੇ ਨਾਮ-ਅੰਮ੍ਰਿਤ ਦਾ ਚੋਗਾ ਚੁਗਦੇ ਹਨ ਅਤੇ ਸੁਆਮੀ ਨੂੰ ਚੰਗੇ ਲੱਗਦੇ ਹਨ।
Fareedkot Teekaਹਰੀ ਕੇ (ਰਸੁ) ਪ੍ਰੇਮ ਕਾ ਚੋਗ ਚੁਗਤੇ ਹੈਂ ਇਸੀ ਤੇ ਪ੍ਰਭੂ ਕੌ ਭਾਵਤੇ ਹੈਂ॥
Prof. Sahib Singhਪ੍ਰਭੂ ਦੀ ਮੇਹਰ ਅਨੁਸਾਰ ਸੰਤ-ਹੰਸ ਹਰਿ-ਨਾਮ ਰਸ (ਦੀ) ਚੋਗ ਚੁਗਦੇ ਹਨ।ਪਦ ਅਰਥ ਚੋਗ = ਖ਼ੁਰਾਕ, ਆਤਮਕ ਜੀਵਨ ਦੀ ਖ਼ੁਰਾਕ।
SikhNet (Spanish)Al tener una actitud de total Reverencia, el Señor disfruta de ellos.
ਸਰਵਰ ਮਹਿ ਹੰਸੁ; ਪ੍ਰਾਨਪਤਿ ਪਾਵੈ ॥੧॥
saravar meh hans; praanapat paavai |1|
Sant Singh KhalsaWithin this pool, the swans find their Lord, the Lord of their souls. ||1||
Manmohan SinghWithin the (world) ocean the sans meet the Lord of their soul.
Manmohan Singh (Punjabi)ਸਮੁੰਦਰ ਦੇ ਅੰਦਰ ਰਾਜ-ਹੰਸ (ਹਰੀ-ਸੰਤ) ਆਪਣੇ ਜੀਵਨ-ਸੁਆਮੀ ਨੂੰ ਮਿਲ ਪੈਂਦੇ ਹਨ।
Fareedkot Teekaਸਤਸੰਗ ਰੂਪੀ ਸਰੋਵਰ ਮੇਂ ਜਾਕਰ ਜਗ੍ਯਾਸੀ ਰੂਪੁ ਹੰਸ ਪ੍ਰਾਨੋਂ ਕਾ ਪਤੀ ਜੋ ਹਰੀ ਹੈ ਤਿਸ ਕੋ ਪਾਇ ਲੇਤਾ ਹੈ॥੧॥
Prof. Sahib Singh(ਗੁਰਸਿੱਖ) ਹੰਸ (ਗੁਰੂ-) ਸਰੋਵਰ ਵਿਚ (ਟਿਕਿਆ ਰਹਿੰਦਾ ਹੈ, ਤੇ) ਜਿੰਦ ਦੇ ਮਾਲਕ ਪ੍ਰਭੂ ਨੂੰ ਲੱਭ ਲੈਂਦਾ ਹੈ ॥੧॥ਪਦ ਅਰਥ ਪ੍ਰਾਨਪਤਿ = ਪਰਮਾਤਮਾ ॥੧॥
SikhNet (Spanish)Y dentro de ese mar los cisnes reciben eso que aman. (1)
ਕਿਆ ਬਗੁ ਬਪੁੜਾ; ਛਪੜੀ ਨਾਇ ॥
kiaa bag bapurraa; chhaparree naae |
Sant Singh KhalsaWhat can the poor crane accomplish by bathing in the mud puddle?
Manmohan Singhwhat avails the poor crane to bathe at the puddle?
Manmohan Singh (Punjabi)ਵਿਚਾਰੇ ਬਗਲੇ ਨੂੰ ਟੋਭੇ ਵਿੱਚ ਨ੍ਹਾਉਣ ਦਾ ਕੀ ਲਾਭ ਹੈ?
Fareedkot Teekaਜੋ ਕੁਸੰਗ ਰੂਪੀ ਛਪੜੀ ਮੇਂ ਨਾਤਾ ਹੈ, ਸੋ ਮਨਮੁਖ ਦੰਭੀ ਬਗਲਾ ਕਿਆ ਹੈ ਅਰਥਾਤ ਤੁਛ ਹੈ॥
Prof. Sahib Singhਵਿਚਾਰਾ ਬਗਲਾ ਛਪੜੀ ਵਿਚ ਕਾਹਦੇ ਲਈ ਨ੍ਹਾਉਂਦਾ ਹੈ?ਪਦ ਅਰਥ ਬਗੁ = ਬਗਲਾ। ਬਪੁੜਾ = ਵਿਚਾਰਾ। ਨਾਇ = ਨ੍ਹਾਉਂਦਾ ਹੈ।
SikhNet (Spanish)La grulla se baña en el charco en balde, pues ella se hunde
ਕੀਚੜਿ ਡੂਬੈ; ਮੈਲੁ. ਨ ਜਾਇ ॥੧॥ ਰਹਾਉ ॥
keecharr ddoobai; mail. na jaae |1| rahaau |
Sant Singh KhalsaIt sinks into the mire, and its filth is not washed away. ||1||Pause||
Manmohan SinghIt sinks in the mire and its filth goes not. Pause.
Manmohan Singh (Punjabi)ਇਹ ਮਾਇਆ ਦੇ ਚਿੱਕੜ ਵਿੱਚ ਡੁੱਬ ਜਾਂਦਾ ਹੈ ਤੇ ਇਸ ਦਾ ਵਿਕਾਰਾਂ ਦਾ ਗੰਦ ਨਹੀਂ ਲਹਿੰਦਾ। ਠਹਿਰਾਉ।
Fareedkot Teekaਪੁਨਾ ਕਰਮੋਂ ਰੂਪੀ ਚਿਕੜ ਮੇਂ ਡੁਬਤਾ ਹੈ, ਤਿਸੀ ਤੇ ਤਿਸ ਕੀ ਰਾਗ ਦ੍ਵੈਖ ਰੂਪੀ ਮੈਲ ਨਹੀਂ ਜਾਤੀ ਹੈ॥੧॥ ਰਹਾਉ ॥
Prof. Sahib Singh(ਕੁੱਝ ਨਹੀਂ ਖੱਟਦਾ, ਸਗੋਂ ਛਪੜੀ ਵਿਚ ਨ੍ਹਾ ਕੇ) ਚਿੱਕੜ ਵਿਚ ਡੁੱਬਦਾ ਹੈ, (ਉਸ ਦੀ ਇਹ) ਮੈਲ ਦੂਰ ਨਹੀਂ ਹੁੰਦੀ (ਜੇਹੜਾ ਮਨੁੱਖ ਗੁਰੂ-ਸਮੁੰਦਰ ਨੂੰ ਛੱਡ ਕੇ ਦੇਵੀ ਦੇਵਤਿਆਂ ਆਦਿਕ ਹੋਰ ਹੋਰ ਦੇ ਆਸਰੇ ਭਾਲਦਾ ਹੈ ਉਹ, ਮਾਨੋ, ਛਪੜੀ ਵਿਚ ਹੀ ਨ੍ਹਾ ਰਿਹਾ ਹੈ। ਉਥੋਂ ਉਹ ਹੋਰ ਮਾਇਆ-ਮੋਹ ਦੀ ਮੈਲ ਸਹੇੜ ਲੈਂਦਾ ਹੈ) ॥੧॥ ਰਹਾਉ ॥ਪਦ ਅਰਥ ਕੀਚੜਿ = ਚਿੱਕੜ ਵਿਚ ॥੧॥ ਰਹਾਉ ॥
SikhNet (Spanish)en el lodo y sus manchas no se quitan. (1-Pausa)
ਰਖਿ ਰਖਿ ਚਰਨ; ਧਰੇ ਵੀਚਾਰੀ ॥
rakh rakh charan; dhare veechaaree |
Sant Singh KhalsaAfter careful deliberation, the thoughtful person takes a step.
Manmohan SinghThe thoughtful man takes a step after a careful consideration.
Manmohan Singh (Punjabi)ਵਿਚਾਰਵਾਨ ਪੁਰਸ਼, ਗੂੜ੍ਹੀ ਸੋਚ ਵਿਚਾਰ ਮਗਰੋਂ ਪੈਰ ਰੱਖਦਾ ਹੈ।
Fareedkot Teeka(ਵੀਚਾਰੀ) ਵੀਚਾਰਵਾਨ ਪੁਰਸ ਮਨ ਰੂਪੀ ਚਰਨੋਂ ਕੌ ਔ ਵਿਖਯੋਂ ਸੇ (ਰਖਿ ਰਖਿ) ਬਚਾਇ ਕਰ ਕੇ ਧਰਤੇ ਹੈਂ, ਭਾਵ ਪ੍ਰਵਿਰਤ ਹੋਤੇ ਹੈਂ; ਵਾ ਵਿਚਾਰਵਾਨ ਪੁਰਖ ਜੋ ਹੈਂ, ਸੋ ਜੰਤ ਕੇ ਮਰਣ ਕੇ ਭੈ ਸੇ ਚਰਣ ਕੋ ਰਖ ਰਖ, ਭਾਵ ਦੇਖ ਦੇਖ ਧਰਤਾ ਹੈ॥
Prof. Sahib Singhਗੁਰਸਿੱਖ ਬੜਾ ਸੁਚੇਤ ਹੋ ਕੇ ਪੂਰੀ ਵੀਚਾਰ ਨਾਲ (ਜੀਵਨ-ਸਫ਼ਰ ਵਿਚ) ਪੈਰ ਰੱਖਦਾ ਹੈ।ਪਦ ਅਰਥ ਰਖਿ ਰਖਿ = ਰੱਖ ਕੇ, ਰੱਖ ਕੇ, ਧਿਆਨ ਨਾਲ। ਵੀਚਾਰੀ = ਵੀਚਾਰ ਦੇ ਆਸਰੇ।
SikhNet (Spanish)El Sabio da un paso después de mucho meditar
ਦੁਬਿਧਾ ਛੋਡਿ; ਭਏ ਨਿਰੰਕਾਰੀ ॥
dubidhaa chhodd; bhe nirankaaree |
Sant Singh KhalsaForsaking duality, he becomes a devotee of the Formless Lord.
Manmohan SinghForsaking duality, he becomes the worshipper of the one Formless Lord.
Manmohan Singh (Punjabi)ਦਵੈਤ-ਭਾਵ ਨੂੰ ਤਿਆਗ ਕੇ ਉਹ ਆਕਾਰ ਰਹਿਤ ਸੁਆਮੀ ਦਾ ਉਪਾਸ਼ਕ ਹੋ ਜਾਂਦਾ ਹੈ।
Fareedkot Teekaਸੰਤ ਜਨ ਦੁਬਿਧਾ ਕੋ ਛੋਡ ਕਰ ਕੇ ਇਕ (ਨਿਰੰਕਾਰੀ) ਨਿਰੰਕਾਰ ਕੇ ਹੀ ਹੋਇ ਰਹੇ ਹੈਂ॥
Prof. Sahib Singhਪਰਮਾਤਮਾ ਤੋਂ ਬਿਨਾ ਕਿਸੇ ਹੋਰ ਆਸਰੇ ਦੀ ਭਾਲ ਛੱਡ ਕੇ ਪਰਮਾਤਮਾ ਦਾ ਹੀ ਬਣ ਜਾਂਦਾ ਹੈ।ਪਦ ਅਰਥ ਦੁਬਿਧਾ = ਕਿਸੇ ਹੋਰ ਆਸਰੇ ਦੀ ਭਾਲ।
SikhNet (Spanish)y deshaciéndose de la dualidad se abandona sólo al Señor Sin Forma.
ਮੁਕਤਿ ਪਦਾਰਥੁ; ਹਰਿ ਰਸ ਚਾਖੇ ॥
mukat padaarath; har ras chaakhe |
Sant Singh KhalsaHe obtains the treasure of liberation, and enjoys the sublime essence of the Lord.
Manmohan SinghHe obtains the wealth of salvation and enjoys the Lord's elixir.
Manmohan Singh (Punjabi)ਉਹ ਮੋਖਸ਼ ਦੀ ਦੌਲਤ ਨੂੰ ਪਾ ਲੈਂਦਾ ਹੈ ਅਤੇ ਪ੍ਰਭੂ ਦੇ ਅੰਮ੍ਰਿਤ ਨੂੰ ਮਾਣਦਾ ਹੈ।
Fareedkot Teekaਤਿਨੋਂ ਨੇ ਹਰੀ ਕਾ (ਰਸੁ) ਪ੍ਰੇਮ (ਚਾਖੇ) ਧਾਰਨੇ ਤੇ ਮੁਕਤਿ ਪਦਾਰਥ ਪਾਇਆ ਹੈ; ਵਾ ਮੁਕਤਿ ਪਦਾਰਥ ਕੋ ਪਾਇ ਕਰ ਭੀ ਹਰੀ ਨਾਮ ਕੇ ਅਨੰਦ ਕੋ ਭੋਗਤੇ ਹੈਂ॥
Prof. Sahib Singhਪਰਮਾਤਮਾ ਦੇ ਨਾਮ ਦਾ ਰਸ ਚੱਖ ਕੇ ਗੁਰਸਿੱਖ ਉਹ ਪਦਾਰਥ ਹਾਸਲ ਕਰ ਲੈਂਦਾ ਹੈ ਜੋ ਮਾਇਆ ਦੇ ਮੋਹ ਤੋਂ ਖ਼ਲਾਸੀ ਦਿਵਾ ਦੇਂਦਾ ਹੈ।
SikhNet (Spanish)Él saborea de la Esencia del Señor y es emancipado,
ਆਵਣ ਜਾਣ ਰਹੇ; ਗੁਰਿ ਰਾਖੇ ॥੨॥
aavan jaan rahe; gur raakhe |2|
Sant Singh KhalsaHis comings and goings end, and the Guru protects him. ||2||
Manmohan SinghHis comings and goings end, and the Guru protects him.
Manmohan Singh (Punjabi)ਉਸ ਦੇ ਆਉਣੇ ਤੇ ਜਾਣੇ ਮੁੱਕ ਜਾਂਦੇ ਹਨ ਅਤੇ ਗੁਰੂ ਜੀ ਉਸ ਦੀ ਰੱਖਿਆ ਕਰਦੇ ਹਨ।
Fareedkot Teekaਸੋ ਪੁਰਸ ਸਤਿਗੁਰੋਂ ਨੇ ਦੁਖੋਂ ਸੇ ਰਾਖੇ ਹੈਂ, ਤਿਸੀ ਤੇ ਤਿਨ ਕੇ ਜਨਮ ਮਰਨ ਰੂਪੀ ਆਵਣ ਜਾਣ ਰਹੇ, ਭਾਵ ਦੂਰ ਭਏ ਹੈਂ॥੨॥
Prof. Sahib Singhਜਿਸ ਦੀ ਗੁਰੂ ਨੇ ਸਹਾਇਤਾ ਕਰ ਦਿੱਤੀ ਉਸ ਦੇ ਜਨਮ ਮਰਨ ਦੇ ਗੇੜ ਮੁੱਕ ਗਏ ॥੨॥ਪਦ ਅਰਥ ਰਹੇ = ਮੁੱਕ ਜਾਂਦੇ ਹਨ। ਗੁਰਿ = ਗੁਰੂ ਨੇ ॥੨॥
SikhNet (Spanish)así sus idas y venidas cesan, pues el Guru lo protege siempre. (2)
ਸਰਵਰ ਹੰਸਾ; ਛੋਡਿ ਨ ਜਾਇ ॥
saravar hansaa; chhodd na jaae |
Sant Singh KhalsaThe swan do not leave this pool.
Manmohan SinghAbandoning the ocean, the swan goes no where else.
Manmohan Singh (Punjabi)ਹਰੀ-ਸਮੁੰਦਰ ਨੂੰ ਛੱਡ ਕੇ ਰਾਜ ਹੰਸ (ਗੁਰਮੁੱਖ) ਹੋਰ ਕਿਧਰੇ ਨਹੀਂ ਜਾਂਦਾ।
Fareedkot Teekaਤਿਸ ਸਤਸੰਗ ਸਰੋਵਰ ਕੋ ਜਗ੍ਯਾਸੀ ਹੰਸ ਤਿਆਗ ਕਰ ਕੇ ਜਾਤੇ ਨਹੀਂ ਹੈ॥
Prof. Sahib Singh(ਜਿਵੇਂ) ਹੰਸ ਮਾਨਸਰੋਵਰ ਨੂੰ ਛੱਡ ਕੇ ਨਹੀਂ ਜਾਂਦਾ,
SikhNet (Spanish)Los Santos cisnes no abandonan el Lago de Néctar
ਪ੍ਰੇਮ ਭਗਤਿ ਕਰਿ; ਸਹਜਿ ਸਮਾਇ ॥
prem bhagat kar; sehaj samaae |
Sant Singh KhalsaIn loving devotional worship, they merge in the Celestial Lord.
Manmohan SinghEmbracing devotional service, he merge in the supreme Lord.
Manmohan Singh (Punjabi)ਪ੍ਰੀਤ ਭਿੰਨੀ ਸੇਵਾ ਕਮਾ ਕੇ ਉਹ ਪਰਮ ਪ੍ਰਭੂ ਵਿੱਚ ਲੀਨ ਹੋ ਜਾਂਦਾ ਹੈ।
Fareedkot Teekaਪਰੇਮਾ ਭਗਤੀ ਕਰ ਕੇ ਵੁਹ (ਸਹਜਿ) ਸਾਂਤਿ ਪਦ ਮੇਂ ਸਮਾਏ ਹੈਂ॥
Prof. Sahib Singh(ਤਿਵੇਂ ਜੇਹੜਾ ਸਿੱਖ ਗੁਰੂ ਦਾ ਦਰ ਛੱਡ ਕੇ ਨਹੀਂ ਜਾਂਦਾ ਉਹ) ਪ੍ਰੇਮ ਭਗਤੀ ਦੀ ਬਰਕਤਿ ਨਾਲ ਅਡੋਲ ਆਤਮਕ ਅਵਸਥਾ ਵਿਚ ਲੀਨ ਹੋ ਜਾਂਦਾ ਹੈ।ਪਦ ਅਰਥ ਸਹਜਿ = ਸਹਜ ਵਿਚ, ਅਡੋਲ ਆਤਮਕ ਅਵਸਥਾ ਵਿਚ।
SikhNet (Spanish)y mediante la Adoración Amorosa, se inmergen en el Equilibrio.
ਸਰਵਰ ਮਹਿ ਹੰਸੁ; ਹੰਸ ਮਹਿ ਸਾਗਰੁ ॥
saravar meh hans; hans meh saagar |
Sant Singh KhalsaThe swans are in the pool, and the pool is in the swans.
Manmohan SinghIn the Guru ocean is the sikh swan and within the sikh swan is the Guru ocean.
Manmohan Singh (Punjabi)ਗੁਰੂ ਸਮੁੰਦਰ ਵਿੱਚ ਗੁਰਮੁੱਖ ਰਾਜ ਹੰਸ ਹੈ, ਅਤੇ ਗੁਰਮੁੱਖ ਰਾਜ ਹੰਸ ਅੰਦਰ ਗੁਰੂ ਸਮੁੰਦਰ (ਦੋਵਨੂੰ ਓਤ ਪੋਤ ਹਨ)।
Fareedkot Teekaਸਤਸੰਗ ਸਰੋਵਰ ਮੇਂ ਬਿਬੇਕੀ ਹੰਸ ਵਸਤਾ ਹੈ ਔ ਤਿਸੀ ਹੰਸ ਕੇ ਰਿਦੇ ਮੇਂ ਸਤਿਸੰਗ ਵਾ ਗੁਰੂ ਸਾਗਰ ਰਹਿਤਾ ਹੈਂ॥
Prof. Sahib Singhਜੇਹੜਾ ਗੁਰਸਿੱਖ-ਹੰਸ ਗੁਰੂ-ਸਰੋਵਰ ਵਿਚ ਟਿਕਦਾ ਹੈ, ਉਸ ਦੇ ਅੰਦਰ ਗੁਰੂ-ਸਰੋਵਰ ਆਪਣਾ ਆਪ ਪਰਗਟ ਕਰਦਾ ਹੈ (ਉਸ ਸਿੱਖ ਦੇ ਅੰਦਰ ਗੁਰੂ ਵੱਸ ਪੈਂਦਾ ਹੈ)-
SikhNet (Spanish)En el Guru están los Devotos y dentro de los Devotos está el Guru,
ਅਕਥ ਕਥਾ; ਗੁਰ ਬਚਨੀ ਆਦਰੁ ॥੩॥
akath kathaa; gur bachanee aadar |3|
Sant Singh KhalsaThey speak the Unspoken Speech, and they honor and revere the Guru's Word. ||3||
Manmohan SinghThe sikh utters the Ineffable Lord In the primal sits a Yogi our Lord.
Manmohan Singh (Punjabi)ਸਿੱਖ ਅਕਹਿ ਪ੍ਰਭੂ ਦਾ ਉਚਾਰਨ, ਅਤੇ ਗੁਰਾਂ ਦੀ ਬਾਣੀ ਨੂੰ ਨਮਸ਼ਕਾਰ ਕਰਦਾ ਹੈ।
Fareedkot Teekaਕਿਉਂਕਿ ਜੋ ਹਰੀ ਕੀ ਅਕਥ ਕਥਾ ਹੈ ਤਿਸ ਕਾ ਗੁਰਵਾਕ ਦ੍ਵਾਰਾ ਸੋ ਹੰਸ ਜਨ ਆਦਰ ਕਰਤਾ ਹੈ, ਭਾਵ ਮਾਨਤਾ ਹੈ॥੩॥
Prof. Sahib Singhਇਹ ਕਥਾ ਅਕੱਥ ਹੈ (ਭਾਵ, ਇਸ ਆਤਮਕ ਅਵਸਥਾ ਦਾ ਬਿਆਨ ਨਹੀਂ ਹੋ ਸਕਦਾ। ਸਿਰਫ਼ ਇਹ ਕਹਿ ਸਕਦੇ ਹਾਂ ਕਿ) ਗੁਰੂ ਦੇ ਬਚਨਾਂ ਉਤੇ ਤੁਰ ਕੇ ਉਹ (ਲੋਕ ਪਰਲੋਕ ਵਿਚ) ਆਦਰ ਪਾਂਦਾ ਹੈ ॥੩॥ਪਦ ਅਰਥ ਆਦਰੁ = ਇੱਜ਼ਤ ॥੩॥
SikhNet (Spanish)pues los Devotos recitan el Evangelio Inefable del Señor y alaban para siempre la Palabra del Shabd del Guru. (3)
ਸੁੰਨ ਮੰਡਲ; ਇਕੁ ਜੋਗੀ ਬੈਸੇ ॥
sun manddal; ik jogee baise |
Sant Singh KhalsaThe Yogi, the Primal Lord, sits within the celestial sphere of deepest Samaadhi.
Manmohan SinghIn the primal state sits a Yogi, our Lord.
Manmohan Singh (Punjabi)ਅਫੁਰ ਅਵਸਥਾ ਅੰਦਰ ਇਕ ਯੋਗੀ, ਸਾਡਾ ਪ੍ਰਭੂ ਬੈਠਾ ਹੈ।
Fareedkot Teekaਤਾਂ ਤੇ ਤਿਸ (ਸੁੰਨ ਮੰਡਲ) ਅਫੁਰ ਸਰੂਪ ਮੇਂ ਕੋਈ ਇਕ ਵਿਰਲੇ ਜੋਗੀ ਜਨ ਇਸਥਿਤ ਹੂਏ ਹੈਂ॥
Prof. Sahib Singhਜੇਹੜਾ ਕੋਈ ਵਿਰਲਾ ਪ੍ਰਭੂ-ਚਰਨਾਂ ਵਿਚ ਜੁੜਿਆ ਬੰਦਾ ਅਫੁਰ ਅਵਸਥਾ ਵਿਚ ਟਿਕਦਾ ਹੈ,ਪਦ ਅਰਥ ਸੁੰਨ ਮੰਡਲ = ਅਫੁਰ ਅਵਸਥਾ, ਉਹ ਅਵਸਥਾ ਜਿਥੇ ਮਾਇਆ ਦੇ ਫੁਰਨਿਆਂ ਵਲੋਂ ਸੁੰਞ ਹੈ। ਜੋਗੀ = ਪ੍ਰਭੂ-ਚਰਨਾਂ ਵਿਚ ਜੁੜਿਆ ਹੋਇਆ।
SikhNet (Spanish)En el Estado Impecable de Equilibrio habita el Verdadero Yogui,
ਨਾਰਿ ਨ ਪੁਰਖੁ; ਕਹਹੁ ਕੋਊ ਕੈਸੇ ॥
naar na purakh; kahahu koaoo kaise |
Sant Singh KhalsaHe is not male, and He is not female; how can anyone describe Him?
Manmohan SinghHe being neither a female, nor a male, how can anyone describe it?
Manmohan Singh (Punjabi)ਉਹ ਨਾਂ ਮਦੀਨ ਹੈ ਅਤੇ ਨਾਂ ਹੀ ਨਰ। ਉਸ ਨੂੰ ਕੋਈ ਜਣਾ ਕਿਸ ਤਰ੍ਹਾਂ ਬਿਆਨ ਕਰਦਾ ਸਕਦਾ ਹੈ?
Fareedkot Teekaਤਹਾਂ ਨਾ ਮਨੁਖ ਔਰ ਨਾ ਇਸਤ੍ਰੀ ਹੈ, ਭਾਵ ਸਰਬ ਰੂਪ ਏਕ ਹਰੀ ਹੈ। ਤਾਂ ਤੇ ਤਿਸ ਕੋ ਕੋਈ ਕੈਸੇ ਕਰ ਕਹੇ, ਭਾਵ ਕਹਾ ਨਹੀਂ ਜਾਤਾ ਹੈ॥
Prof. Sahib Singhਉਸ ਦੇ ਅੰਦਰ ਇਸਤ੍ਰੀ ਮਰਦ ਵਾਲੀ ਤਮੀਜ਼ ਨਹੀਂ ਰਹਿੰਦੀ (ਭਾਵ, ਉਸ ਦੇ ਅੰਦਰ ਕਾਮ ਚੇਸ਼ਟਾ ਜ਼ੋਰ ਨਹੀਂ ਪਾਂਦੀ)। ਦੱਸੋ, ਕੋਈ ਇਹ ਸੰਕਲਪ ਕਰ ਭੀ ਕਿਵੇਂ ਸਕਦਾ ਹੈ?
SikhNet (Spanish)nuestro Dios, Quien no puede ser identificado ni como mujer ni como hombre.
ਤ੍ਰਿਭਵਣ ਜੋਤਿ; ਰਹੇ ਲਿਵ ਲਾਈ ॥
tribhavan jot; rahe liv laaee |
Sant Singh KhalsaThe three worlds continue to center their attention on His Light.
Manmohan SinghThe three worlds continue fixing their attention on His Light.
Manmohan Singh (Punjabi)ਤਿੰਨੇ ਜਹਾਨ, ਉਸ ਦੇ ਪ੍ਰਕਾਸ਼ ਵਿੱਚ ਆਪਣੀ ਬਿਰਤੀ ਜੋੜੀ ਰੱਖਦੇ ਹਨ।
Fareedkot Teekaਜੋ ਜੋਤੀ ਸਰੂਪ ਤੀਨ ਭਵਨ ਮੇਂ ਵਿਆਪਕ ਹੈ ਤਿਨੋਂ ਨੇ ਤਿਸੀ ਮੇਂ ਬ੍ਰਿਤੀ ਲਗਾਈ ਹੈ॥
Prof. Sahib Singhਕਿਉਂਕਿ ਉਹ ਤਾਂ ਸਦਾ ਉਸ ਪਰਮਾਤਮਾ ਵਿਚ ਸੁਰਤਿ ਜੋੜੀ ਰੱਖਦਾ ਹੈ ਜਿਸ ਦੀ ਜੋਤਿ ਤਿੰਨਾਂ ਭਵਨਾਂ ਵਿਚ ਵਿਆਪਕ ਹੈ,ਪਦ ਅਰਥ ਤ੍ਰਿਭਵਣ ਜੋਤਿ = ਉਹ ਪ੍ਰਭੂ ਜਿਸ ਦੀ ਜੋਤਿ ਤਿੰਨਾਂ ਭਵਨਾਂ ਵਿਚ ਹੈ।
SikhNet (Spanish)En los tres mundos, todos buscan estar entonados en Él,
ਸੁਰਿ ਨਰ ਨਾਥ. ਸਚੇ ਸਰਣਾਈ ॥੪॥
sur nar naath. sache saranaaee |4|
Sant Singh KhalsaThe silent sages and the Yogic masters seek the Sanctuary of the True Lord. ||4||
Manmohan SinghThe God's men and the sublime Yogis seek the True Lord's refuge.
Manmohan Singh (Punjabi)ਦੇਵਤੇ, ਇਨਸਾਨ ਅਤੇ ਸ੍ਰੇਸ਼ਟ ਯੋਗੀ ਸੱਚੇ ਸੁਆਮੀ ਦੀ ਪਨਾਹ ਲੋੜਦੇ ਹਨ।
Fareedkot Teeka(ਸੁਰਿ) ਦੇਵਤੇ, (ਨਰ) ਮਨੁਖ ਔਰ ਨੌ ਨਾਥ ਆਦੀ ਸਭ ਤਿਸ ਸਚੇ ਕੀ ਸਰਣਾਈ ਹੈਂ॥੪॥
Prof. Sahib Singhਅਤੇ ਦੇਵਤੇ ਮਨੁੱਖ ਨਾਥ ਆਦਿਕ ਸਭ ਜਿਸ ਸਦਾ-ਥਿਰ ਦੀ ਸਰਨ ਲਈ ਰੱਖਦੇ ਹਨ ॥੪॥ਪਦ ਅਰਥ ਸੁਰਿ = ਦੇਵਤੇ ॥੪॥
SikhNet (Spanish)sí, todos los sabios y los Yoguis sublimes sólo buscan Su Refugio. (4
ਆਨੰਦ ਮੂਲੁ ਅਨਾਥ ਅਧਾਰੀ ॥
aanand mool anaath adhaaree |
Sant Singh KhalsaThe Lord is the source of bliss, the support of the helpless.
Manmohan SinghThe Lord is the source of bliss and the support of the patronless.
Manmohan Singh (Punjabi)ਸੁਆਮੀ ਪ੍ਰਸੰਨਤਾ ਦਾ ਸੋਮਾ ਅਤੇ ਨਿਖਸਮਿਆਂ ਦਾ ਆਸਰਾ ਹੈ।
Fareedkot Teekaਪੁਨਾ ਸੋ ਕੈਸਾ ਹੈ? ਅਨੰਦ ਕਾ ਮੂਲ, ਭਾਵ ਜਿਸ ਕੇ ਅਨੰਦ ਕੀ ਲੇਸ ਕੋ ਪਾਇ ਕਰ ਸਰਬ ਆਨੰਦੀ ਹੋ ਰਹੇ ਹੈਂ। ਸੋ ਆਪ ਅਨਾਥ ਹੈ ਅਰ ਸਰਬ ਕਾ (ਅਧਾਰੀ) ਆਸਰਾ ਰੂਪ ਹੈ॥
Prof. Sahib Singh(ਗੁਰਮੁਖ-ਹੰਸ ਗੁਰੂ-ਸਾਗਰ ਵਿਚ ਟਿਕ ਕੇ ਉਸ ਪ੍ਰਾਨਪਤਿ-ਪ੍ਰਭੂ ਨੂੰ ਮਿਲਦਾ ਹੈ) ਜੋ ਆਤਮਕ ਆਨੰਦ ਦਾ ਸੋਮਾ ਹੈ ਜੋ ਨਿਆਸਰਿਆਂ ਦਾ ਆਸਰਾ ਹੈ।ਪਦ ਅਰਥ ਆਨੰਦ ਮੂਲੁ = ਆਨੰਦ ਦਾ ਸੋਮਾ।
SikhNet (Spanish)Él es la Fuente de Éxtasis, el Soporte de Aquél que no lo tiene.
ਗੁਰਮੁਖਿ ਭਗਤਿ ਸਹਜਿ ਬੀਚਾਰੀ ॥
guramukh bhagat sehaj beechaaree |
Sant Singh KhalsaThe Gurmukhs worship and contemplate the Celestial Lord.
Manmohan SinghThe guruwards engage in Lord's worship and meditation.
Manmohan Singh (Punjabi)ਗੁਰੂ-ਅਨੁਸਾਰੀ ਸੁਆਮੀ ਦੀ ਉਪਾਸ਼ਨਾ ਅਤੇ ਸਿਮਰਨ ਅੰਦਰ ਜੁੜਦੇ ਹਨ।
Fareedkot Teekaਗੁਰਮੁਖਿ ਜਨ ਤਿਸ ਕੀ ਭਗਤੀ ਕਰ ਕੇ ਸਹਜੇ ਹੀ ਵੀਚਾਰਵਾਨ ਹੋਇ ਜਾਤੇ ਹੈਂ॥
Prof. Sahib Singhਗੁਰਮੁਖ ਉਸ ਦੀ ਭਗਤੀ ਦੀ ਰਾਹੀਂ ਅਤੇ ਉਸ ਦੇ ਗੁਣਾਂ ਦੀ ਵਿਚਾਰ ਦੀ ਰਾਹੀਂ ਅਡੋਲ ਆਤਮਕ ਅਵਸਥਾ ਵਿਚ ਟਿਕੇ ਰਹਿੰਦੇ ਹਨ।ਪਦ ਅਰਥ ਭਗਤਿ ਵਛਲ = ਭਗਤੀ ਨਾਲ ਪਿਆਰ ਕਰਨ ਵਾਲਾ।
SikhNet (Spanish)Los Seres Conscientes en Dios habitan en Él, a través de la Devoción en el Estado de Equilibrio.
ਭਗਤਿ ਵਛਲ; ਭੈ ਕਾਟਣਹਾਰੇ ॥
bhagat vachhal; bhai kaattanahaare |
Sant Singh KhalsaGod is the Lover of His devotees, the Destroyer of fear.
Manmohan SinghGod is the Lover of His saints and the Destroyer of dread.
Manmohan Singh (Punjabi)ਵਾਹਿਗੁਰੂ ਆਪਣੇ ਸੰਤਾਂ ਦਾ ਪ੍ਰੀਤਵਾਨ ਅਤੇ ਡਰ ਨਾਸ ਕਰਨਹਾਰ ਹੈ।
Fareedkot Teekaਭਗਤੋਂ ਕੇ ਪਿਆਰੇ ਭੈ ਕੇ ਕਾਟਣੇ ਅਰਥਾਤ ਦੂਰ ਕਰਨੇਹਾਰੇ ਵਾਹਿਗੁਰੂ॥
Prof. Sahib Singhਉਹ ਪ੍ਰਭੂ (ਆਪਣੇ ਸੇਵਕਾਂ ਦੀ) ਭਗਤੀ ਨਾਲ ਪ੍ਰੇਮ ਕਰਦਾ ਹੈ, ਉਹਨਾਂ ਦੇ ਸਾਰੇ ਡਰ ਦੂਰ ਕਰਨ ਦੇ ਸਮਰੱਥ ਹੈ।
SikhNet (Spanish)Él es el Amante de Sus Devotos, el Desvanecedor del miedo,
ਹਉਮੈ ਮਾਰਿ ਮਿਲੇ; ਪਗੁ ਧਾਰੇ ॥੫॥
haumai maar mile; pag dhaare |5|
Sant Singh KhalsaSubduing ego, one meets the Lord, and places his feet on the Path. ||5||
Manmohan SinghEffacing hie ego, man meets the Lord and places his step on His way.
Manmohan Singh (Punjabi)ਆਪਣੇ ਹੰਕਾਰ ਨੂੰ ਮਿਟਾ ਕੇ, ਬੰਦਾ ਸਾਈਂ ਨੂੰ ਮਿਲਦਾ ਹੈ ਅਤੇ ਉਸ ਦੇ ਰਸਤੇ ਉਤੇ ਕਦਮ ਰੱਖਦਾ ਹੈ।
Fareedkot Teekaਜਿਨੋਂ ਨੇ ਸਤਿਸੰਗ ਮਾਰਗ ਮੇਂ ਪਗ ਧਾਰੇ ਹੈਂ, ਸੋਈ ਗੁਰਮੁਖਿ ਹਉਮੈਂ ਕੋ ਮਾਰ ਕਰ ਤਿਸ ਵਾਹਿਗੁਰੂ ਕੋ ਮਿਲੇ ਹੈਂ॥੫॥☬ਅਬ ਮਨਮੁਖੋਂ ਕੀ ਦਸਾ ਕਹਿਤੇ ਹੈਂ:
Prof. Sahib Singhਗੁਰਮੁਖਿ ਹਉਮੈ ਮਾਰ ਕੇ ਅਤੇ (ਸਾਧ ਸੰਗਤਿ ਵਿਚ) ਟਿਕ ਕੇ ਉਸ ਆਨੰਦ-ਮੂਲ ਪ੍ਰਭੂ (ਦੇ ਚਰਨਾਂ) ਵਿਚ ਜੁੜਦੇ ਹਨ ॥੫॥ਪਦ ਅਰਥ ਪਗੁ ਧਾਰੇ = (ਸਤਸੰਗ ਵਿਚ) ਪੈਰ ਟਿਕਾ ਕੇ, ਜਾ ਕੇ ॥੫॥
SikhNet (Spanish)y el hombre se encuentra con Él al calmar su ego, sólo así puede caminar en Su Sendero. (5)
ਅਨਿਕ ਜਤਨ ਕਰਿ; ਕਾਲੁ ਸੰਤਾਏ ॥
anik jatan kar; kaal santaae |
Sant Singh KhalsaHe makes many efforts, but still, the Messenger of Death tortures him.
Manmohan SinghThe man makes various efforts, but death tortures him.
Manmohan Singh (Punjabi)ਆਦਮੀ ਅਨੇਕਾਂ ਉਪਰਾਲੇ ਕਰਦਾ ਹੈ, ਪਰ ਮੌਤ ਉਸ ਨੂੰ ਦੁੱਖ ਦਿੰਦੀ ਹੈ।
Fareedkot Teekaਅਨੇਕ ਯਤਨੋਂ ਕੇ ਕਰਨੇ ਕਰ ਕੇ ਭੀ ਮਨਮੁਖ ਕਾਲ ਨੇ ਸੰਤਾਏ ਹੈਂ, ਭਾਵ ਦੁਖੀ ਕੀਏ ਹੈਂ॥
Prof. Sahib Singhਅਨੇਕਾਂ ਹੋਰ ਹੋਰ ਜਤਨ ਕਰਨ ਕਰਕੇ (ਸਹੇੜੀ ਹੋਈ) ਆਤਮਕ ਮੌਤ ਉਸ ਨੂੰ (ਸਦਾ) ਦੁਖੀ ਕਰਦੀ ਹੈ।ਪਦ ਅਰਥ ਕਰਿ = ਕਰ ਕੇ, ਕਰਨ ਤੇ ਭੀ। ਕਾਲੁ = ਮੌਤ, ਮੌਤ ਦਾ ਡਰ, ਆਤਮਕ ਮੌਤ।
SikhNet (Spanish)Por más que traten y lo intenten miles de veces, la muerte no deja de torturarnos a todos y a cada uno,
ਮਰਣੁ ਲਿਖਾਇ; ਮੰਡਲ ਮਹਿ ਆਏ ॥
maran likhaae; manddal meh aae |
Sant Singh KhalsaDestined only to die, he comes into the world.
Manmohan SinghDestined to die, the man comes into the world.
Manmohan Singh (Punjabi)ਮੌਤ ਨੀਅਤ ਕਰਵਾ ਕੇ ਬੰਦਾ ਸੰਸਾਰ ਵਿੱਚ ਆਉਂਦਾ ਹੈ।
Fareedkot Teekaਕਿਉਂਕਿ ਇਹ ਸੰਪੂਰਨ ਜੀਵ ਮਰਣ ਲਿਖਾਇ ਕਰ ਪ੍ਰਿਥਵੀ ਮੰਡਲ ਮੇਂ ਆਏ ਹੈਂ॥
Prof. Sahib Singhਉਹ (ਪਿਛਲੇ ਕੀਤੇ ਕਰਮਾਂ ਅਨੁਸਾਰ ਧੁਰੋਂ) ਆਤਮਕ ਮੌਤ (ਦਾ ਲੇਖ ਹੀ ਆਪਣੇ ਮੱਥੇ ਉਤੇ) ਲਿਖਾ ਕੇ ਇਸ ਜਗਤ ਵਿਚ ਆਇਆ (ਤੇ ਇਥੇ ਭੀ ਆਤਮਕ ਮੌਤ ਹੀ ਵਿਹਾਝਦਾ ਰਿਹਾ)।ਪਦ ਅਰਥ ਮੰਡਲ = ਜਗਤ। ਮਰਣੁ = ਮੌਤ, ਆਤਮਕ ਮੌਤ।
SikhNet (Spanish)pues destinados a morir, llegamos al mundo.