ਗੋਂਡ ਮਹਲਾ ੫ ॥
gondd mahalaa 5 |
Sant Singh KhalsaGond, Fifth Mehl:
Manmohan SinghGond 5th Guru.
Manmohan Singh (Punjabi)ਗੋਂਡ ਪੰਜਵੀਂ ਪਾਤਿਸ਼ਾਹੀ।
SikhNet (Spanish)Gond, Mejl Guru Aryan, Quinto Canal Divino.
ਅਚਰਜ ਕਥਾ; ਮਹਾ ਅਨੂਪ ॥
acharaj kathaa; mahaa anoop |
Sant Singh KhalsaWondrous and beautiful is the description of the beauty of the Supreme Soul,
Manmohan SinghWondrous and greatly unequalled is the description,
Manmohan Singh (Punjabi)ਅਦਭੁਤ ਅਤੇ ਮਹਾਨ ਲਾਸਾਨੀ ਹੈ ਵਰਣਨ,
Fareedkot Teekaਇਸ ਦੀ ਕਥਾ ਅਤੀ ਅਨੂਪਮ ਅਰ ਅਸਚਰਜ ਰੂਪ੍ਰ ਹੈ॥
Prof. Sahib Singhਹੇ ਭਾਈ! ਜਿਸ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੀਆਂ ਗੱਲਾਂ ਹੈਰਾਨ ਕਰਨ ਵਾਲੀਆਂ ਹਨ ਤੇ ਬੜੀਆਂ ਅਦੁਤੀ ਹਨ,ਪਦ ਅਰਥ ਅਚਰਜ = ਹੈਰਾਨ ਕਰਨ ਵਾਲੀ। ਅਨੂਪ = ਉਪਮਾ-ਰਹਿਤ, ਅਦੁਤੀ, ਜਿਸ ਵਰਗੀ ਹੋਰ ਕੋਈ ਸ਼ੈ ਨਾਹ ਹੋਵੇ।
SikhNet (Spanish)Maravillosa y sin igual es la Palabra del Señor;
ਪ੍ਰਾਤਮਾ; ਪਾਰਬ੍ਰਹਮ ਕਾ ਰੂਪੁ ॥ ਰਹਾਉ ॥
praatamaa; paarabraham kaa roop | rahaau |
Sant Singh KhalsaThe Supreme Lord God. ||Pause||
Manmohan Singhof beauty of the Supreme Soul and Glorious God. Pause.
Manmohan Singh (Punjabi)ਪਰਮ ਆਤਮਾ ਤੇ ਵਿਸ਼ਾਲ ਵਾਹਿਗੁਰੂ ਦੀ ਸੁੰਦਰਤਾ ਦਾ। ਠਹਿਰਾਉ।
Fareedkot Teekaਹੇ ਭਾਈ! ਜੀਵਾਤਮਾ ਜੋ (ਪ੍ਰ) ਵਸੇਸ ਕਰ ਪਾਰਬ੍ਰਹਮ ਕਾ ਰੂਪ ਹੈ॥ ਰਹਾਉ ॥
Prof. Sahib Singhਜੀਵਾਤਮਾ ਉਸ ਪਰਮਾਤਮਾ ਦਾ ਹੀ ਰੂਪ ਹੈ ਰਹਾਉ॥ਪਦ ਅਰਥ ਪ੍ਰਾਤਮਾ = ਜੀਵਾਤਮਾ ॥ਰਹਾਉ॥
SikhNet (Spanish)nuestra Alma es imagen Perfecta del Dios Trascendente.(Pausa)
ਨਾ ਇਹੁ ਬੂਢਾ; ਨਾ ਇਹੁ ਬਾਲਾ ॥
naa ihu boodtaa; naa ihu baalaa |
Sant Singh KhalsaHe is not old; He is not young.
Manmohan SinghHe is not old, nor is He young.
Manmohan Singh (Punjabi)ਨਾਂ ਉਹ ਬੁੱਢਾ ਹੈ ਅਤੇ ਨਾਂ ਹੀ ਉਹ ਜੁਆਨ।
Fareedkot Teekaਕਿਉਂਕਿ ਨਾ ਇਹ ਬੁਢਾ ਹੀ ਹੋਤਾ ਹੈ ਨਾ ਏਹੁ ਬਾਲਕਾ ਹੀ ਕਹਾ ਜਾਤਾ ਹੈ॥
Prof. Sahib Singh(ਹੇ ਭਾਈ! ਜੀਵਾਤਮਾ ਜਿਸ ਪਰਮਾਤਮਾ ਦਾ ਰੂਪ ਹੈ ਉਹ ਐਸਾ ਹੈ ਕਿ) ਨਾਹ ਇਹ ਕਦੇ ਬੁੱਢਾ ਹੁੰਦਾ ਹੈ, ਨਾਹ ਹੀ ਇਹ ਕਦੇ ਬਾਲਕ (ਅਵਸਥਾ ਵਿਚ ਪਰ-ਅਧੀਨ) ਹੁੰਦਾ ਹੈ।ਪਦ ਅਰਥ ਬਾਲਾ = ਬਾਲਕ।
SikhNet (Spanish)El Alma no es ni vieja ni joven;
ਨਾ ਇਸੁ ਦੂਖੁ; ਨਹੀ ਜਮ ਜਾਲਾ ॥
naa is dookh; nahee jam jaalaa |
Sant Singh KhalsaHe is not in pain; He is not caught in Death's noose.
Manmohan SinghHe has no sorrow, nor is He caught in the death's noose.
Manmohan Singh (Punjabi)ਨਾਂ ਉਸ ਨੂੰ ਕੋਈ ਗਮ ਹੈ ਨਾਂ ਹੀ ਉਹ ਮੌਤ ਦੀ ਫਾਹੀ ਵਿੱਚ ਫਸਦਾ ਹੈ।
Fareedkot Teekaਨਹੀਂ ਇਸ ਕੋ ਕੋਈ ਦੁਖ ਹੈ ਔ ਨਾ ਕੋਈ ਜਮ ਕਾ ਹੀ ਜਾਲੁ ਹੈ॥
Prof. Sahib Singhਇਸ ਨੂੰ ਕੋਈ ਦੁੱਖ ਨਹੀਂ ਪੋਹ ਸਕਦਾ, ਜਮਾਂ ਦਾ ਜਾਲ ਫਸਾ ਨਹੀਂ ਸਕਦਾ।ਪਦ ਅਰਥ ਜਮ ਜਾਲਾ = ਜਮਾਂ ਦਾ ਜਾਲ।
SikhNet (Spanish)no sufre penas ni tampoco puede caer en la trampa de la muerte.
ਨਾ ਇਹੁ ਬਿਨਸੈ; ਨਾ ਇਹੁ ਜਾਇ ॥
naa ihu binasai; naa ihu jaae |
Sant Singh KhalsaHe does not die; He does not go away.
Manmohan SinghHe neither perishes, nor departs He.
Manmohan Singh (Punjabi)ਨਾਂ ਉਹ ਨਾਸ ਹੁੰਦਾ ਹੈ ਨਾਂ ਹੀ ਉਹ ਜਾਂਦਾ ਹੈ।
Fareedkot Teekaਨਾ ਇਹੁ ਮਰਤਾ ਹੈ ਨ ਜਨਮਤਾ ਹੀ ਹੈ॥
Prof. Sahib Singh(ਪਰਮਾਤਮਾ ਐਸਾ ਹੈ ਕਿ) ਨਾਹ ਇਹ ਕਦੇ ਮਰਦਾ ਹੈ ਨਾਹ ਜੰਮਦਾ ਹੈ,ਪਦ ਅਰਥ ਜਾਇ = ਜੰਮਦਾ।
SikhNet (Spanish)No puede ser destruida ni se va a ningún lado,
ਆਦਿ ਜੁਗਾਦੀ; ਰਹਿਆ ਸਮਾਇ ॥੧॥
aad jugaadee; rahiaa samaae |1|
Sant Singh KhalsaIn the beginning, and throughout the ages, He is permeating everywhere. ||1||
Manmohan SinghIn the beginning and from commencement of ages, He is contained everywhere.
Manmohan Singh (Punjabi)ਆਰੰਭ ਅਤੇ ਯੁੱਗ ਦੇ ਸ਼ੁਰੂ ਵਿੱਚ ਉਹ ਹਰ ਥਾਂ ਰਮ ਰਿਹਾ ਹੈ।
Fareedkot Teekaਸਦਾ ਸਦਾ ਇਹ ਸਮਾਇ ਰਹਿਆ ਹੈ॥੧॥
Prof. Sahib Singhਇਹ ਤਾਂ ਸ਼ੁਰੂ ਤੋਂ ਹੀ, ਜੁਗਾਂ ਦੇ ਸ਼ੁਰੂ ਤੋਂ ਹੀ (ਹਰ ਥਾਂ) ਵਿਆਪਕ ਚਲਿਆ ਆ ਰਿਹਾ ਹੈ ॥੧॥ਪਦ ਅਰਥ ਆਦਿ = ਮੁੱਢ ਤੋਂ। ਜੁਗਾਦੀ = ਜੁਗਾਦਿ, ਜੁਗਾਂ ਦੇ ਮੁੱਢ ਤੋਂ ॥੧॥
SikhNet (Spanish)pues desde tiempo inmemorial vive inmergida en su propio ser. (1)
ਨਾ ਇਸੁ ਉਸਨੁ; ਨਹੀ ਇਸੁ ਸੀਤੁ ॥
naa is usan; nahee is seet |
Sant Singh KhalsaHe is not hot; He is not cold.
Manmohan SinghHe feels not heat, nor feels he cold.
Manmohan Singh (Punjabi)ਨਾਂ ਉਸ ਨੂੰ ਗਰਮੀ ਲੱਗਦੀ ਹੈ ਨਾਂ ਹੀ ਉਸ ਨੂੰ ਸਰਦੀ।
Fareedkot Teekaਨਾ ਹੀਂ ਇਸ ਕੋ ਗਰਮੀ ਨਾ ਹੀਂ ਇਸ ਕੋ ਸਰਦੀ॥
Prof. Sahib Singh(ਹੇ ਭਾਈ! ਜੀਵਾਤਮਾ ਜਿਸ ਪ੍ਰਭੂ ਦਾ ਰੂਪ ਹੈ ਉਹ ਐਸਾ ਹੈ ਕਿ) ਇਸ ਨੂੰ (ਵਿਕਾਰਾਂ ਦੀ) ਤਪਸ਼ ਨਹੀਂ ਪੋਹ ਸਕਦੀ (ਚਿੰਤਾ-ਫ਼ਿਕਰ ਦਾ) ਪਾਲਾ ਨਹੀਂ ਵਿਆਪ ਸਕਦਾ।ਪਦ ਅਰਥ ਉਸਨੁ = (ਵਿਕਾਰਾਂ ਦੀ) ਗਰਮੀ। ਸੀਤੁ = ਠੰਢ।
SikhNet (Spanish)No conoce el calor ni el frío,
ਨਾ ਇਸੁ ਦੁਸਮਨੁ; ਨਾ ਇਸੁ ਮੀਤੁ ॥
naa is dusaman; naa is meet |
Sant Singh KhalsaHe has no enemy; He has no friend.
Manmohan SinghHe has no enemy, nor has He any friend.
Manmohan Singh (Punjabi)ਉਸ ਦਾ ਕੋਈ ਵੈਰੀ ਨਹੀਂ, ਨਾਂ ਹੀ ਉਸ ਦਾ ਕੋਈ ਮਿੱਤਰ।
Fareedkot Teekaਨਹੀਂ ਇਸ ਕਾ ਕੋਈ ਦੁਸਮਨ ਔ ਕੋਈ ਇਸ ਕਾ ਮੀਤ ਭੀ ਨਹੀਂ ਹੈ॥
Prof. Sahib Singhਨਾਹ ਇਸ ਦਾ ਕੋਈ ਵੈਰੀ ਹੈ ਨਾਹ ਮਿੱਤਰ ਹੈ (ਕਿਉਂਕਿ ਇਸ ਦੇ ਬਰਾਬਰ ਦਾ ਕੋਈ ਨਹੀਂ)।
SikhNet (Spanish)no es amiga de nadie ni se aparta de nadie.
ਨਾ ਇਸੁ ਹਰਖੁ; ਨਹੀ ਇਸੁ ਸੋਗੁ ॥
naa is harakh; nahee is sog |
Sant Singh KhalsaHe is not happy; He is not sad.
Manmohan SinghHe feels not joy, nor feels He sorrow.
Manmohan Singh (Punjabi)ਉਹ ਖੁਸ਼ੀ ਮਹਿਸੂਸ ਨਹੀਂ ਕਰਦਾ ਅਤੇ ਨਾਂ ਹੀ ਉਹ ਅਫਸੋਸ।
Fareedkot Teekaਨਹੀਂ ਇਸ ਕੋ ਹਰਖ ਪੁਨਹ ਇਸ ਕੋ ਸੋਕ ਭੀ ਨਹੀਂ ਹੈ॥
Prof. Sahib Singhਕੋਈ ਖ਼ੁਸ਼ੀ ਜਾਂ ਗ਼ਮੀ ਭੀ ਇਸ ਉਤੇ ਆਪਣਾ ਪ੍ਰਭਾਵ ਨਹੀਂ ਪਾ ਸਕਦੀ।ਪਦ ਅਰਥ ਹਰਖੁ = ਖ਼ੁਸ਼ੀ। ਸੋਗੁ = ਫ਼ਿਕਰ। ਇਸ ਕਾ = {ਲਫ਼ਜ਼ 'ਇਸੁ' ਦਾ (ੁ) ਸੰਬੰਧਕ 'ਕਾ' ਦੇ ਕਾਰਨ ਉਡ ਗਿਆ ਹੈ}।
SikhNet (Spanish)No conoce la dicha ni tampoco el dolor;
ਸਭੁ ਕਿਛੁ ਇਸ ਕਾ; ਇਹੁ ਕਰਨੈ ਜੋਗੁ ॥੨॥
sabh kichh is kaa; ihu karanai jog |2|
Sant Singh KhalsaEverything belongs to Him; He can do anything. ||2||
Manmohan SinghEverything belongs to Him and He is potent to do everything.
Manmohan Singh (Punjabi)ਹਰ ਵਸਤੂ ਉਸ ਦੀ ਮਲਕੀਅਤ ਹੈ ਅਤੇ ਉਹ ਸਾਰਾ ਕੁਝ ਕਰਨ ਨੂੰ ਸਮਰੱਥ ਹੈ।
Fareedkot Teekaਸਭ ਕੁਛ ਇਸੀ ਕਾ ਪਸਾਰਾ ਹੈ ਅਰੁ ਇਹੀ ਕਰਨ ਜੋਗ ਹੈ॥੨॥
Prof. Sahib Singh(ਜਗਤ ਦੀ) ਹਰੇਕ ਸ਼ੈ ਇਸੇ ਦੀ ਹੀ ਪੈਦਾ ਕੀਤੀ ਹੋਈ ਹੈ, ਇਹ ਸਭ ਕੁਝ ਕਰਨ ਦੇ ਸਮਰੱਥ ਹੈ ॥੨॥ਪਦ ਅਰਥ ਕਰਨੈ ਜੋਗੁ = ਕਰਨ ਦੀ ਤਾਕਤ ਰੱਖਣ ਵਾਲਾ ॥੨॥
SikhNet (Spanish)todo pertenece a ella, todo está bajo su influencia. (2)
ਨਾ ਇਸੁ ਬਾਪੁ; ਨਹੀ ਇਸੁ ਮਾਇਆ ॥
naa is baap; nahee is maaeaa |
Sant Singh KhalsaHe has no father; He has no mother.
Manmohan SinghHe has no father, nor has He any mother.
Manmohan Singh (Punjabi)ਉਸ ਦਾ ਪਿਓ ਨਹੀਂ ਅਤੇ ਨਾਂ ਹੀ ਉਸ ਦੀ ਕੋਈ ਮਾਂ।
Fareedkot Teekaਇਸ ਕਾ ਬਾਪ ਭੀ ਨਹੀਂ ਪੁਨਹ ਮਾਤਾ ਭੀ ਇਸ ਕੀ ਨਹੀਂ ਹੈ॥
Prof. Sahib Singh(ਹੇ ਭਾਈ! ਜੀਵਾਤਮਾ ਜਿਸ ਪਰਮਾਤਮਾ ਦਾ ਰੂਪ ਹੈ ਉਹ ਐਸਾ ਹੈ ਕਿ) ਇਸ ਦਾ ਨਾਹ ਕੋਈ ਪਿਉ ਹੈ, ਨਾਹ ਇਸ ਦੀ ਮਾਂ ਹੈ।ਪਦ ਅਰਥ ਮਾਇਆ = ਮਾਂ।
SikhNet (Spanish)No tiene padre ni madre,
ਇਹੁ ਅਪਰੰਪਰੁ; ਹੋਤਾ ਆਇਆ ॥
eihu aparanpar; hotaa aaeaa |
Sant Singh KhalsaHe is beyond the beyond, and has always been so.
Manmohan SinghHe is yonder of the yond and has ever been.
Manmohan Singh (Punjabi)ਉਹ ਪਰੇ ਤੋਂ ਭੀ ਬਹੁਤ ਪਰੇਡੇ ਅਤੇ ਸਦਾ ਹੀ ਹੁੰਦਾ ਆਇਆ ਹੈ।
Fareedkot Teekaਇਹ ਅਪਰੰਪਰ ਬ੍ਰਹਮਾਦਿਕੋਂ ਸੇ ਪਰੇ ਹੈ ਔ ਹੋਤਾ ਹੀ ਚਲਾ ਆਇਆ ਹੈ, ਭਾਵ ਤੀਨੋਂ ਕਾਲੋਂ ਮੇਂ ਅਬਾਧ ਰੂਪ ਹੈ॥
Prof. Sahib Singhਇਹ ਤਾਂ ਪਰੇ ਤੋਂ ਪਰੇ ਹੈ, ਤੇ ਸਦਾ ਹੀ ਹੋਂਦ ਵਾਲਾ ਹੈ।ਪਦ ਅਰਥ ਅਪਰੰਪਰੁ = ਪਰੇ ਤੋਂ ਪਰੇ।
SikhNet (Spanish)pues ha venido de la Eternidad, de más allá del más allá.
ਪਾਪ ਪੁੰਨ ਕਾ ਇਸੁ ਲੇਪੁ; ਨ ਲਾਗੈ ॥
paap pun kaa is lep; na laagai |
Sant Singh KhalsaHe is not affected by virtue or vice.
Manmohan SinghBy vice and virtue, He is affected not.
Manmohan Singh (Punjabi)ਬਦੀ ਅਤੇ ਨੇਕੀ ਉਸ ਉਤੇ ਅਸਰ ਨਹੀਂ ਕਰਦੇ।
Fareedkot Teekaਪਾਪੋਂ ਔ ਪੁਨੋਂ ਕਾ ਤੌ ਇਸ ਕੋ ਲੇਪ ਲਾਗਤਾ ਹੀ ਨਹੀਂ॥
Prof. Sahib Singhਪਾਪਾਂ ਅਤੇ ਪੁੰਨਾਂ ਦਾ ਭੀ ਇਸ ਉਤੇ ਕੋਈ ਅਸਰ ਨਹੀਂ ਪੈਂਦਾ।ਪਦ ਅਰਥ ਲੇਪੁ = ਅਸਰ।
SikhNet (Spanish)No vive afectada por la Virtud ni por el error;
ਘਟ ਘਟ ਅੰਤਰਿ; ਸਦ ਹੀ ਜਾਗੈ ॥੩॥
ghatt ghatt antar; sad hee jaagai |3|
Sant Singh KhalsaDeep within each and every heart, He is always awake and aware. ||3||
Manmohan SinghWithin all the hearts, He is ever awake.
Manmohan Singh (Punjabi)ਸਾਰਿਆਂ ਦਿਲਾਂ ਅੰਦਰ ਉਹ ਹਮੇਸ਼ਾਂ ਹੀ ਜਾਗਦਾ ਰਹਿੰਦਾ ਹੈ।
Fareedkot Teekaਸਰਬ ਕੇ ਘਟੋਂ ਘਟੋਂ ਕੇ ਅੰਤਰ ਬਿਆਪਕ ਹੈ ਪੁਨਹ ਸਦੀਵ (ਜਾਗੈ) ਪ੍ਰਕਾਸਤਾ ਹੈ॥੩॥☬ਜੇ ਕਹੇ ਐਸੇ ਪ੍ਰਮਾਤਮਾ ਵਿਖੇ ਜੀਵ ਈਸਰ ਕਾ ਭੇਦ ਕੈਸੇ ਹੂਆ ਹੈ? ਤਿਸ ਪਰ ਕਹਿਤੇ ਹੈਂ:
Prof. Sahib Singhਇਹ ਪ੍ਰਭੂ ਹਰੇਕ ਸਰੀਰ ਦੇ ਅੰਦਰ ਮੌਜੂਦ ਹੈ, ਅਤੇ ਸਦਾ ਹੀ ਸੁਚੇਤ ਰਹਿੰਦਾ ਹੈ ॥੩॥ਪਦ ਅਰਥ ਘਟ ਘਟ ਅੰਤਰਿ = ਹਰੇਕ ਸਰੀਰ ਵਿਚ। ਸਦ = ਸਦਾ। ਜਾਗੈ = (ਵਿਕਾਰਾਂ ਵਲੋਂ) ਸੁਚੇਤ ਰਹਿੰਦਾ ਹੈ ॥੩॥
SikhNet (Spanish)se conserva siempre alerta en su ser interior en cada corazón. (3)
ਤੀਨਿ ਗੁਣਾ; ਇਕ ਸਕਤਿ ਉਪਾਇਆ ॥
teen gunaa; ik sakat upaaeaa |
Sant Singh KhalsaFrom the three qualities, the one mechanism of Maya was produced.
Manmohan SinghHe created three qualities and one mammon.
Manmohan Singh (Punjabi)ਉਸ ਦੇ ਤਿੰਨ ਲੱਛਣ ਅਤੇ ਇਕ ਮਾਇਆ ਉਤਪੰਨ ਕੀਤੇ ਹਨ।
Fareedkot Teekaਤੀਨ ਗੁਣਾਤਮਕ ਜੋ ਮਹਾ ਮਾਇਆ ਇਕ ਸਕਤੀ ਹੈ॥
Prof. Sahib Singh(ਹੇ ਭਾਈ! ਜੀਵਾਤਮਾ ਜਿਸ ਪਰਮਾਤਮਾ ਦਾ ਰੂਪ ਹੈ) ਇਹ ਬੜੀ ਡਾਢੀ ਮਾਇਆ ਉਸੇ ਦਾ ਹੀ ਪਰਛਾਵਾਂ ਹੈ,ਪਦ ਅਰਥ ਸਕਤਿ = ਮਾਇਆ।
SikhNet (Spanish)Las tres Gunas dieron nacimiento a Maya,
ਮਹਾ ਮਾਇਆ; ਤਾ ਕੀ ਹੈ ਛਾਇਆ ॥
mahaa maaeaa; taa kee hai chhaaeaa |
Sant Singh KhalsaThe great Maya is only His shadow.
Manmohan SinghThe great mammon is His shadow.
Manmohan Singh (Punjabi)ਪਰਮ ਮੋਹਨੀ ਉਸ ਦੀ ਛਾਂ ਹੈ।
Fareedkot Teekaਤਿਸ ਮੈ (ਤਾ ਕੀ) ਤਿਸੁ ਸੁਧ ਬ੍ਰਹਮ ਕੀ ਛਾਇਆ ਪੜੀ ਹੈ। ਤਿਸ ਕਰ ਸੁਧ ਮਲਨ ਉਪਾਧੀਓਂ ਕੇ ਭੇਦ ਤੇ ਜੀਵ ਅਰੁ ਈਸਰ ਕੋ ਮਾਯਾ ਨੇ ਉਤਪੰਨ ਕੀਆ, ਭਾਵ ਦੋ ਸੰਗਿਆ ਕਰ ਦਈ ਹੈ॥☬ਪੁਨਾ ਈਸਰ ਕੈਸਾ ਹੈ?
Prof. Sahib Singhਇਹ ਤਿੰਨਾਂ ਗੁਣਾਂ ਵਾਲੀ ਮਾਇਆ ਉਸੇ ਨੇ ਹੀ ਪੈਦਾ ਕੀਤੀ ਹੈ।ਪਦ ਅਰਥ ਤਾ ਕੀ = ਉਸ (ਪ੍ਰਭੂ) ਦੀ। ਛਾਇਆ = ਛਾਂ, ਪਰਛਾਵਾਂ।
SikhNet (Spanish)de la cual la ignorancia es su propio reflejo.
ਅਛਲ ਅਛੇਦ ਅਭੇਦ ਦਇਆਲ ॥
achhal achhed abhed deaal |
Sant Singh KhalsaHe is undeceivable, impenetrable, unfathomable and merciful.
Manmohan SinghHe is Undeceivable, Impenetrable, Inscrutable and Merciful.
Manmohan Singh (Punjabi)ਉਹ ਨਾਂ ਠੱਗਿਆ ਜਾਣ ਵਾਲਾ, ਨਾਂ ਟੁੱਟ ਸਕਣ ਵਾਲਾ, ਜਿਸ ਦਾ ਭੇਦ ਨਹੀਂ ਪਾਇਆ ਜਾ ਸਕਦਾ ਅਤੇ ਜੋ ਮਿਹਰਬਾਨ ਹੈ।
Fareedkot Teekaਦ੍ਯਾਲੂ ਅਛਲੁ ਔ ਅਛੇਦ ਪੁਨਹ ਅਭੇਦ ਹੈ॥
Prof. Sahib Singhਉਸ ਪ੍ਰਭੂ ਨੂੰ (ਕੋਈ ਵਿਕਾਰ) ਛਲ ਨਹੀਂ ਸਕਦਾ, ਵਿੰਨ੍ਹ ਨਹੀਂ ਸਕਦਾ, ਉਸ ਦਾ ਭੇਤ ਨਹੀਂ ਪਾਇਆ ਜਾ ਸਕਦਾ, ਉਹ ਦਇਆ ਦਾ ਘਰ ਹੈ,
SikhNet (Spanish)El Señor es Imperceptible, el Ser imposible de engañar, Misterioso y Compasivo;
ਦੀਨ ਦਇਆਲ ਸਦਾ ਕਿਰਪਾਲ ॥
deen deaal sadaa kirapaal |
Sant Singh KhalsaHe is merciful to the meek, forever compassionate.
Manmohan SinghHe is Merciful to the meek and ever compassionate.
Manmohan Singh (Punjabi)ਉਹ ਮਸਕੀਨਾਂ ਤੇ ਮਿਹਰਬਾਨ ਅਤੇ ਸਦੀਵ ਹੀ ਦਇਆਵਾਨ ਹੈ।
Fareedkot Teekaਦੀਨੋਂ ਪੈ ਦਿਆਲ ਔ ਸਦਾ ਹੀ ਕ੍ਰਿਪਾਲ ਹੈ॥
Prof. Sahib Singhਉਹ ਦੀਨਾਂ ਉਤੇ ਸਦਾ ਦਇਆ ਕਰਨ ਵਾਲਾ ਹੈ, ਤੇ, ਦਇਆ ਦਾ ਸੋਮਾ ਹੈ।
SikhNet (Spanish)sí, Él es Misericordioso con el humilde, es siempre Benévolo y Bondadoso.
ਤਾ ਕੀ ਗਤਿ ਮਿਤਿ; ਕਛੂ ਨ ਪਾਇ ॥
taa kee gat mit; kachhoo na paae |
Sant Singh KhalsaHis state and limits cannot ever be known.
Manmohan SinghHis condition and measure cannot at all, be known.
Manmohan Singh (Punjabi)ਉਸ ਦੀ ਦਸ਼ਾ ਅਤੇ ਓੜਕ ਦਾ ਕੁਝ ਭੀ ਪਤਾ ਨਹੀਂ ਲੱਗਦਾ।
Fareedkot Teekaਜਿਸ ਕੀ ਮਿਰਜਾਦਾ ਕੀ ਗਤੀ ਕਛੂ ਨਹੀਂ ਪਾਈ ਜਾਤੀ॥
Prof. Sahib Singhਉਹ ਪ੍ਰਭੂ ਕਿਹੋ ਜਿਹਾ ਹੈ ਤੇ ਕੇਡਾ ਵੱਡਾ ਹੈ-ਇਹ ਭੇਤ ਲੱਭਿਆ ਨਹੀਂ ਜਾ ਸਕਦਾ।ਪਦ ਅਰਥ ਗਤਿ = ਆਤਮਕ ਅਵਸਥਾ। ਮਿਤਿ = ਮਰਯਾਦਾ, ਵਿਤ।
SikhNet (Spanish)Nadie puede describir Su Extensión o Su Límite;
ਨਾਨਕ ਤਾ ਕੈ; ਬਲਿ ਬਲਿ ਜਾਇ ॥੪॥੧੯॥੨੧॥
naanak taa kai; bal bal jaae |4|19|21|
Sant Singh KhalsaNanak is a sacrifice, a sacrifice to Him. ||4||19||21||
Manmohan SinghNanak is a sacrifice, a sacrifice unto, Him.
Manmohan Singh (Punjabi)ਨਾਨਕ ਉਸ ਉਤੋਂ ਘੋਲੀ ਜਾਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਤਿਸ ਕੇ ਹਮ ਮਨ ਬਾਣੀ ਕਰ ਕੇ ਬਲਿਹਾਰ ਜਾਤੇ ਹੈਂ। ਭਾਵ ਸੇ ਸਿਖ ਆਤਮਾ ਪ੍ਰਮਾਤਮਾ ਇਕ ਸਰੂਪ ਹੀ ਹੈ ਉਪਾਧੀ ਭੇਦ ਕਰ ਨਾਮ ਭਿੰਨ ਹੈ॥੪॥੧੯॥੨੧॥☬ਜਿਨ ਗੁਰੋਂ ਸੰਤੋਂ ਦੁਆਰੇ ਰਾਮ ਕਾ ਜਪ ਕਰੀਤਾ ਹੈ, ਤਿਨ ਕੀ ਮਹਿਮਾ ਉਚਾਰਤੇ ਹੈਂ:
Prof. Sahib Singhਨਾਨਕ ਉਸ ਪ੍ਰਭੂ ਤੋਂ ਸਦਾ ਸਦਕੇ ਜਾਂਦਾ ਹੈ ॥੪॥੧੯॥੨੧॥ਪਦ ਅਰਥ ਬਲਿ = ਸਦਕੇ ॥੪॥੧੯॥੨੧॥
SikhNet (Spanish)por eso Nanak ofrece su ser y su vida en sacrificio a su Señor (4-19-21)