ੴ

ਸਿੱਖਬਾਣੀ · SikhBani

Ang 868

Sri Guru Granth Sahib · Raag Gond · 3 shabads, 56 lines
Translations
Shabad Guru Arjan Dev Ji Raag Gond continued from Ang 867

ਨਾਰਾਇਣ; ਸਭ ਮਾਹਿ ਨਿਵਾਸ ॥

naaraaein; sabh maeh nivaas |

Sant Singh KhalsaThe Lord abides in everyone.
Manmohan SinghThe Lord abides amongst all.
Manmohan Singh (Punjabi)ਪ੍ਰਭੂ ਸਾਰਿਆਂ ਦੇ ਅੰਦਰ ਵਸਦਾ ਹੈ।
Fareedkot Teekaਨਾਰਾਇਣ ਕਾ ਸਭ ਮਹਿ ਨਿਵਾਸੁ ਹੈ॥
Prof. Sahib Singhਹੇ ਭਾਈ! ਸਭ ਜੀਵਾਂ ਵਿਚ ਨਾਰਾਇਣ ਦਾ ਨਿਵਾਸ ਹੈ,
SikhNet (Spanish)El Señor habita

ਨਾਰਾਇਣ; ਘਟਿ ਘਟਿ ਪਰਗਾਸ ॥

naaraaein; ghatt ghatt paragaas |

Sant Singh KhalsaThe Lord illumines each and every heart.
Manmohan SinghIt is the Lord, who illumines all the hearts.
Manmohan Singh (Punjabi)ਪ੍ਰਭੂ ਹੀ ਸਾਰਿਆਂ ਦਿਲਾਂ ਨੂੰ ਰੋਸ਼ਨ ਕਰਦਾ ਹੈ।
Fareedkot Teekaਨਾਰਾਇਣ ਕਾ ਘਟੋਂ ਘਟੋਂ ਮੇਂ ਪਰਕਾਸ਼ ਹੈ॥
Prof. Sahib Singhਹਰੇਕ ਸਰੀਰ ਵਿਚ ਨਾਰਾਇਣ (ਦੀ ਜੋਤਿ) ਦਾ ਹੀ ਚਾਨਣ ਹੈ।

ਪਦ ਅਰਥ ਘਟਿ ਘਟਿ = ਹਰੇਕ ਘਟ ਵਿਚ, ਹਰੇਕ ਸਰੀਰ ਵਿਚ।

SikhNet (Spanish)en cada uno y así ilumina los corazones

ਨਾਰਾਇਣ ਕਹਤੇ; ਨਰਕਿ ਨ ਜਾਹਿ ॥

naaraaein kahate; narak na jaeh |

Sant Singh KhalsaChanting the Lord's Name, one does not fall into hell.
Manmohan SinghUttering the Lord's Name, man falls not into hell.
Manmohan Singh (Punjabi)ਸਾਈਂ ਦੇ ਨਾਮ ਨੂੰ ਉਚਾਰਨ ਕਰਨ ਦੁਆਰਾ, ਬੰਦਾ ਦੋਜ਼ਕ ਵਿੱਚ ਨਹੀਂ ਡਿੱਗਦਾ।
Fareedkot Teekaਜੋ ਨਾਰਾਇਣ ਕਾ ਨਾਮ ਕਹਤੇ ਹੈਂ, ਸੋ ਨਰਕ ਮੇਂ ਨਹੀਂ ਜਾਤੇ॥
Prof. Sahib Singhਨਾਰਾਇਣ (ਦਾ ਨਾਮ) ਜਪਣ ਵਾਲੇ ਜੀਵ ਨਰਕ ਵਿਚ ਨਹੀਂ ਪੈਂਦੇ।

ਪਦ ਅਰਥ ਨਰਕਿ = ਨਰਕ ਵਿਚ। ਨ ਜਾਹਿ = ਨਹੀਂ ਜਾਂਦੇ।

SikhNet (Spanish)Cantando el Nombre del Señor, no cae en el pozo oscuro de sus pasiones;

ਨਾਰਾਇਣ ਸੇਵਿ; ਸਗਲ ਫਲ ਪਾਹਿ ॥੧॥

naaraaein sev; sagal fal paeh |1|

Sant Singh KhalsaServing the Lord, all fruitful rewards are obtained. ||1||
Manmohan SinghThrough the Lord's service, all the fruits are obtained.
Manmohan Singh (Punjabi)ਸੁਆਮੀ ਦੀ ਸੇਵਾ ਰਾਹੀਂ ਸਾਰੇ ਮੇਵੇ ਪਰਾਪਤ ਹੋ ਜਾਂਦੇ ਹਨ।
Fareedkot Teekaਪੁਨਾ ਨਾਰਾਇਣ ਕੀ ਸੇਵਾ ਕਰਨੇ ਵਾਲੇ ਸਭ ਫਲੋਂ ਕੌ ਪਾਵਤੇ ਹੈਂ॥੧॥
Prof. Sahib Singhਨਾਰਾਇਣ ਦੀ ਭਗਤੀ ਕਰ ਕੇ ਸਾਰੇ ਫਲ ਪ੍ਰਾਪਤ ਕਰ ਲੈਂਦੇ ਹਨ ॥੧॥

ਪਦ ਅਰਥ ਸੇਵਿ = ਸਿਮਰ ਕੇ ॥੧॥

SikhNet (Spanish)aquél que Lo sirve, es plenamente satisfecho. (1)

ਨਾਰਾਇਣ; ਮਨ ਮਾਹਿ ਅਧਾਰ ॥

naaraaein; man maeh adhaar |

Sant Singh KhalsaWithin my mind is the Support of the Lord.
Manmohan SinghWithin my mind is the Lord's mainstay.
Manmohan Singh (Punjabi)ਮੇਰੇ ਚਿੱਤ ਅੰਦਰ ਪ੍ਰਭੂ ਦਾ ਆਸਰਾ ਹੈ।
Fareedkot Teekaਹਮਾਰੇ ਤੋ ਮਨ ਮੇਂ ਨਾਰਾਇਣ ਕਾ ਹੀ ਆਸਰਾ ਹੈ॥
Prof. Sahib Singhਹੇ ਭਾਈ! ਨਾਰਾਇਣ (ਦੇ ਨਾਮ) ਨੂੰ (ਆਪਣੇ) ਮਨ ਵਿਚ ਆਸਰਾ ਬਣਾ ਲੈ,

ਪਦ ਅਰਥ ਅਧਾਰ = ਆਸਰਾ।

SikhNet (Spanish)El Señor es lo principal en nuestra vida;

ਨਾਰਾਇਣ; ਬੋਹਿਥ ਸੰਸਾਰ ॥

naaraaein; bohith sansaar |

Sant Singh KhalsaThe Lord is the boat to cross over the world-ocean.
Manmohan SinghThe Lord is the ship to cross the world-ocean.
Manmohan Singh (Punjabi)ਪ੍ਰਭੂ ਜਗਤ-ਸਮੁੰਦਰ ਤੋਂ ਤਰਨ ਲਈ ਇਕ ਜਹਾਜ਼ ਹੈ।
Fareedkot Teekaਨਾਰਾਇਣ ਕੋ ਹੀ ਸੰਸਾਰ ਸਾਗਰ ਤਾਰਨੇ ਕੋ ਜਹਾਜ ਜਾਨਿਆ ਹੈ॥
Prof. Sahib Singhਨਾਰਾਇਣ (ਦਾ ਨਾਮ) ਸੰਸਾਰ-ਸਮੁੰਦਰ ਵਿਚੋਂ ਪਾਰ ਲੰਘਣ ਲਈ ਜਹਾਜ਼ ਹੈ।

ਪਦ ਅਰਥ ਬੋਹਿਥ = ਜਹਾਜ਼।

SikhNet (Spanish)el Señor es el Barco que nos lleva a través.

ਨਾਰਾਇਣ ਕਹਤ; ਜਮੁ ਭਾਗਿ ਪਲਾਇਣ ॥

naaraaein kehat; jam bhaag palaaein |

Sant Singh KhalsaChant the Lord's Name, and the Messenger of Death will run away.
Manmohan SinghUttering the Lord's Name, death's courier runs and hastens away.
Manmohan Singh (Punjabi)ਸੁਆਮੀ ਦੇ ਨਾਮ ਦਾ ਉਚਾਰਨ ਕਰਨ ਰਾਹੀਂ ਮੌਤ ਦਾ ਦੂਤ ਦੌੜ ਕੇ ਭੱਜ ਜਾਂਦਾ ਹੈ।
Fareedkot Teekaਪੁਨਾ ਨਾਰਾਇਣ ਕੇ ਕਹਿਣੇ ਕਰ ਜਮ (ਭਾਗਿ) ਭਗੌੜਾ ਅਰਥਾਤ ਕਾਇਰ ਹੋਇਕੈ (ਪਲਾਇਣ) ਭਾਗ ਜਾਤਾ ਹੈ॥
Prof. Sahib Singhਨਾਰਾਇਣ ਦਾ ਨਾਮ ਜਪਦਿਆਂ ਜਮ ਭੱਜ ਕੇ ਪਰੇ ਚਲਾ ਜਾਂਦਾ ਹੈ।

ਪਦ ਅਰਥ ਭਾਗਿ = ਭੱਜ ਕੇ। ਪਲਾਇਣ = ਦੌੜ (ਲਾ ਦੇਂਦਾ ਹੈ)।

SikhNet (Spanish)Recitando el Nombre del Señor la muerte se aleja;

ਨਾਰਾਇਣ; ਦੰਤ ਭਾਨੇ ਡਾਇਣ ॥੨॥

naaraaein; dant bhaane ddaaein |2|

Sant Singh KhalsaThe Lord breaks the teeth of Maya, the witch. ||2||
Manmohan SinghThe Lord breaks the teeth of mammon, the wizard.
Manmohan Singh (Punjabi)ਸੁਆਮੀ ਮਾਇਆ, ਚੁੜੇਲ ਦੇ ਦੰਦ ਭੰਨ ਦਿੰਦਾ ਹੈ।
Fareedkot Teekaਨਾਰਾਇਣ ਨਾਮ ਨੇ ਮਾਇਆ ਡਾਇਣ ਕੇ ਦੰਦ ਤੋੜ ਦੀਏ ਹੈਂ; ਵਾ ਪਰਤਖ ਡਾਇਣ ਕੇ ਦੰਤ ਤੋੜ ਦੀਏ ਹੈਂ, ਭਾਵ ਨਾਮ ਜਪਨੇ ਤੇ ਬਲ ਨਹੀਂ ਪਾ ਸਕਤੀ ਹੈ॥੨॥
Prof. Sahib Singhਨਾਰਾਇਣ (ਦਾ ਨਾਮ ਮਾਇਆ) ਡੈਣ ਦੇ ਦੰਦ ਭੰਨ ਦੇਂਦਾ ਹੈ ॥੨॥

ਪਦ ਅਰਥ ਭਾਨੇ = ਭੰਨ ਦੇਂਦਾ ਹੈ। ਦੰਤ ਡਾਇਣ = (ਮਾਇਆ) ਡੈਣ ਦੇ ਦੰਦ ॥੨॥

SikhNet (Spanish)el Señor le rompe los dientes a Maya, la bruja. (2)

ਨਾਰਾਇਣ; ਸਦ ਸਦ ਬਖਸਿੰਦ ॥

naaraaein; sad sad bakhasind |

Sant Singh KhalsaThe Lord is forever and ever the Forgiver.
Manmohan SinghThe Lord is ever, ever the Pardoner.
Manmohan Singh (Punjabi)ਸੁਆਮੀ ਸਦੀਵ, ਸਦੀਵ ਹੀ ਮੁਆਫੀ ਦੇਣਹਾਰ ਹੈ।
Fareedkot Teekaਨਾਰਾਇਣ ਤੋ (ਸਦ ਸਦ) ਨਿਤਯੰਪ੍ਰਤਿ ਬਖਸੰਦ ਹੈ॥
Prof. Sahib Singhਹੇ ਭਾਈ! ਨਾਰਾਇਣ ਸਦਾ ਹੀ ਬਖ਼ਸ਼ਣਹਾਰ ਹੈ।

ਪਦ ਅਰਥ ਸਦ ਸਦ = ਸਦਾ ਸਦਾ। ਬਖਸਿੰਦ = ਬਖ਼ਸ਼ਣ ਵਾਲਾ।

SikhNet (Spanish)Nuestro Señor es siempre Compasivo

ਨਾਰਾਇਣ; ਕੀਨੇ ਸੂਖ ਅਨੰਦ ॥

naaraaein; keene sookh anand |

Sant Singh KhalsaThe Lord blesses us with peace and bliss.
Manmohan SinghThe Lord blesses me with peace and pleasure.
Manmohan Singh (Punjabi)ਸੁਆਮੀ ਮੈਨੂੰ ਆਰਾਮ ਤੇ ਖੁਸ਼ੀ ਪਰਦਾਨ ਕਰਦਾ ਹੈ।
Fareedkot Teekaਨਾਰਾਇਣ ਨੇ ਹੀ ਹਮ ਕੋ ਸੁਖ ਅਨੰਦ ਪ੍ਰਾਪਤਿ ਕੀਏ ਹੈਂ॥
Prof. Sahib Singhਨਾਰਾਇਣ (ਆਪਣੇ ਸੇਵਕਾਂ ਦੇ ਹਿਰਦੇ ਵਿਚ) ਸੁਖ ਆਨੰਦ ਪੈਦਾ ਕਰਦਾ ਹੈ,

ਪਦ ਅਰਥ ਕੀਨੇ = ਪੈਦਾ ਕਰ ਦਿੱਤੇ।

SikhNet (Spanish)y todo el tiempo nos bendice con Su Paz y Su Éxtasis.

ਨਾਰਾਇਣ; ਪ੍ਰਗਟ ਕੀਨੋ ਪਰਤਾਪ ॥

naaraaein; pragatt keeno parataap |

Sant Singh KhalsaThe Lord has revealed His glory.
Manmohan SinghThe Lord manifests His slave's glory.
Manmohan Singh (Punjabi)ਸਾਈਂ ਆਪਣੇ ਸੇਵਕ ਦੀ ਵਡਿਆਈ ਉਘੀ ਕਰ ਦਿੰਦਾ ਹੈ।
Fareedkot Teekaਨਾਰਾਇਣ ਨੇ ਹੀ ਹਮਾਰਾ ਪਰਤਾਪ ਪਰਗਟ ਕੀਆ ਹੈ॥
Prof. Sahib Singh(ਉਹਨਾਂ ਦੇ ਅੰਦਰ ਆਪਣਾ) ਤੇਜ-ਪਰਤਾਪ ਪਰਗਟ ਕਰਦਾ ਹੈ।
SikhNet (Spanish)A través de la Gracia del Señor, Su Gloria

ਨਾਰਾਇਣ; ਸੰਤ ਕੋ ਮਾਈ ਬਾਪ ॥੩॥

naaraaein; sant ko maaee baap |3|

Sant Singh KhalsaThe Lord is the mother and father of His Saint. ||3||
Manmohan SinghThe Lord is the mother and father of His saint.
Manmohan Singh (Punjabi)ਸੁਆਮੀ ਆਪਣੇ ਸਾਧੂ ਦੀ ਅੰਮੜੀ ਤੇ ਬਾਬਲ ਹੈ।
Fareedkot Teekaਕਿਉਂਕੇ ਨਾਰਾਇਣ ਹੀ ਸੰਤੋਂ ਕਾ ਮਾਈ ਬਾਪ ਹੈ॥੩॥
Prof. Sahib Singhਹੇ ਭਾਈ! ਨਾਰਾਇਣ ਆਪਣੇ ਸੇਵਕਾਂ ਸੰਤਾਂ ਦਾ ਮਾਂ ਪਿਉ (ਵਾਂਗ ਰਾਖਾ) ਹੈ ॥੩॥

ਪਦ ਅਰਥ ਕੋ = ਦਾ ॥੩॥

SikhNet (Spanish)se manifiesta en nosotros; el Señor es el Padre y la Madre del Santo.(3)

ਨਾਰਾਇਣ; ਸਾਧਸੰਗਿ ਨਰਾਇਣ ॥

naaraaein; saadhasang naraaein |

Sant Singh KhalsaThe Lord, the Lord, is in the Saadh Sangat, the Company of the Holy.
Manmohan SinghThe Lord Master ever remains with His saint.
Manmohan Singh (Punjabi)ਸੁਆਮੀ ਮਾਲਕ ਸਦਾ ਆਪਣੇ ਸੰਤਾ ਦੇ ਨਾਲ ਰਹਿੰਦਾ ਹੈ।
Fareedkot Teekaਨਾਰਾਇਣ ਸਾਧ ਸੰਗੁ ਰੂਪ ਹੈ ਔਰ ਸਾਧ ਸੰਗਤ ਨਰਾਇਣ ਰੂਪੁ ਹੈ॥
Prof. Sahib Singhਹੇ ਭਾਈ! ਜੇਹੜੇ ਮਨੁੱਖ ਸਾਧ ਸੰਗਤਿ ਵਿਚ ਟਿਕ ਕੇ ਸਦਾ ਨਾਰਾਇਣ ਦਾ ਨਾਮ ਜਪਦੇ ਹਨ,

ਪਦ ਅਰਥ ਸਾਧ ਸੰਗਿ = ਗੁਰੂ ਦੀ ਸੰਗਤਿ ਵਿਚ।

SikhNet (Spanish)El Señor, el Señor, está en la Saad Sangat, en la Congregación de los Santos;

ਬਾਰੰ ਬਾਰ; ਨਰਾਇਣ ਗਾਇਣ ॥

baaran baar; naraaein gaaein |

Sant Singh KhalsaTime and time again, I sing the Lord's Praises.
Manmohan SinghOver and over again, I hymn the Lord's praise.
Manmohan Singh (Punjabi)ਮੁੜ ਮੁੜ ਕੇ ਮੈਂ ਪ੍ਰਭੂ ਦੀ ਕੀਰਤੀ ਗਾਇਨ ਕਰਦਾ ਹਾਂ।
Fareedkot Teekaਕਿਉਂਕਿ ਵਹੁ ਸੰਤ ਜਨ ਵਾਰੰਵਾਰ ਨਾਰਾਇਣ ਕਾ ਹੀ ਜਸੁ ਗਾਇਨ ਕਰਤੇ ਹੈਂ॥
Prof. Sahib Singhਮੁੜ ਮੁੜ ਉਸ ਦੀ ਸਿਫ਼ਤਿ-ਸਾਲਾਹ ਦੇ ਗੀਤ ਗਾਂਦੇ ਹਨ,

ਪਦ ਅਰਥ ਬਾਰੰਬਾਰ = ਮੁੜ ਮੁੜ।

SikhNet (Spanish)ahí cantan por siempre Su Alabanza

ਬਸਤੁ ਅਗੋਚਰ; ਗੁਰ ਮਿਲਿ ਲਹੀ ॥

basat agochar; gur mil lahee |

Sant Singh KhalsaMeeting with the Guru, I have attained the incomprehensible object.
Manmohan SinghMeeting with the Guru, I have attained to the Incomprehensible Thing.
Manmohan Singh (Punjabi)ਗੁਰਾਂ ਨਾਲ ਮਿਲਣ ਦੁਆਰਾ, ਮੈਨੂੰ ਅਗਾਧ ਵਸਤੂ ਪਰਾਪਤ ਹੋ ਗਈ ਹੈ।
Fareedkot Teekaਜੋ ਆਤਮ ਬਸਤੂ ਇੰਦ੍ਰਯੋਂ ਕੇ ਅਬਿਸੇ ਹੈ, ਸੋ ਗੁਰੋਂ ਸਾਥ ਮਿਲ ਕੇ ਲਈ ਹੈ॥
Prof. Sahib Singhਉਹ ਮਨੁੱਖ ਗੁਰੂ ਨੂੰ ਮਿਲ ਕੇ (ਉਹ ਮਿਲਾਪ-ਰੂਪ ਕੀਮਤੀ) ਚੀਜ਼ ਲੱਭ ਲੈਂਦੇ ਹਨ ਜੇਹੜੀ ਇਹਨਾਂ ਇੰਦਰਿਆਂ ਦੀ ਪਹੁੰਚ ਤੋਂ ਪਰੇ ਹੈ।

ਪਦ ਅਰਥ ਬਸਤੁ = ਚੀਜ਼। ਅਗੋਚਰ = {ਅ-ਗੋ-ਚਰ। ਗੋ = ਇੰਦਰੇ। ਚਰ = ਪਹੁੰਚ} ਇੰਦਰਿਆਂ ਦੀ ਪਹੁੰਚ ਤੋਂ ਪਰੇ। ਗੁਰ ਮਿਲਿ = ਗੁਰੂ ਨੂੰ ਮਿਲ ਕੇ। ਲਹੀ = ਲੱਭ ਲਈ।

SikhNet (Spanish)y encontrando al Guru, obtienen al Ser Inefable.

ਨਾਰਾਇਣ ਓਟ; ਨਾਨਕ ਦਾਸ ਗਹੀ ॥੪॥੧੭॥੧੯॥

naaraaein ott; naanak daas gahee |4|17|19|

Sant Singh KhalsaSlave Nanak has grasped the Support of the Lord. ||4||17||19||
Manmohan SinghNanak, the slave, has grasped the refuge of the Lord.
Manmohan Singh (Punjabi)ਗੋਲੇ ਨਾਨਕ ਨੇ ਪ੍ਰਭੂ ਦੀ ਪਨਾਹ ਪਕੜੀ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਤਾਂ ਤੇ ਹਮਨੇ ਦਾਸ ਹੋਇ ਕੇ ਨਾਰਾਇਣ ਕੀ ਓਟ (ਗਹੀ) ਪਕੜੀ ਹੈ॥੪॥੧੭॥੧੯॥
Prof. Sahib Singhਹੇ ਨਾਨਕ! ਨਾਰਾਇਣ ਦੇ ਦਾਸ ਸਦਾ ਨਾਰਾਇਣ ਦਾ ਆਸਰਾ ਲਈ ਰੱਖਦੇ ਹਨ ॥੪॥੧੭॥੧੯॥

ਪਦ ਅਰਥ ਦਾਸ = ਦਾਸਾਂ ਨੇ। ਗਹੀ = ਪਕੜੀ, ਫੜੀ। ਓਟ = ਆਸਰਾ ॥੪॥੧੭॥੧੯॥

SikhNet (Spanish)El Esclavo Nanak ha obtenido el Soporte del Señor. (4-17-19)

Open this shabad (19 lines, Angs 867-868) →

Shabad Guru Arjan Dev Ji Raag Gond

ਗੋਂਡ ਮਹਲਾ ੫ ॥

gondd mahalaa 5 |

Sant Singh KhalsaGond, Fifth Mehl:
Manmohan SinghGond 5th Guru.
Manmohan Singh (Punjabi)ਗੋਂਡ ਪੰਜਵੀਂ ਪਾਤਿਸ਼ਾਹੀ।
SikhNet (Spanish)Gond, Mejl Guru Aryan, Quinto Canal Divino.

ਜਾ ਕਉ ਰਾਖੈ; ਰਾਖਣਹਾਰੁ ॥

jaa kau raakhai; raakhanahaar |

Sant Singh KhalsaOne who is protected by the Protector Lord
Manmohan SinghHe, whom the Protector protects,
Manmohan Singh (Punjabi)ਰੱਖਣ ਵਾਲਾ ਜਿਸ ਦੀ ਰੱਖਿਆ ਕਰਦਾ ਹੈ,
Fareedkot Teekaਰਾਖਨਹਾਰ ਜਿਸ ਕੋ ਰਾਖਤਾ ਹੈ॥
Prof. Sahib Singhਹੇ ਭਾਈ! ਜਿਸ ਮਨੁੱਖ ਨੂੰ ਰੱਖਣ-ਜੋਗ ਪ੍ਰਭੂ (ਕਾਮਾਦਿਕ ਵਿਕਾਰਾਂ ਤੋਂ) ਬਚਾਣਾ ਚਾਹੁੰਦਾ ਹੈ,

ਪਦ ਅਰਥ ਜਾ ਕਉ = ਜਿਸ (ਮਨੁੱਖ) ਨੂੰ। ਰਾਖੈ = ਬਚਾਂਦਾ ਹੈ। ਰਾਖਣਹਾਰੁ = ਬਚਾਣ ਦੀ ਸਮਰਥਾ ਵਾਲਾ ਪ੍ਰਭੂ।

SikhNet (Spanish)Aquél a quien el Señor salva,

ਤਿਸ ਕਾ ਅੰਗੁ; ਕਰੇ ਨਿਰੰਕਾਰੁ ॥੧॥ ਰਹਾਉ ॥

tis kaa ang; kare nirankaar |1| rahaau |

Sant Singh Khalsa- the Formless Lord is on his side. ||1||Pause||
Manmohan Singhhis side the Formless Lord takes. Pause.
Manmohan Singh (Punjabi)ਉਸ ਦਾ ਪੱਖ ਸਰੂਤ-ਰਹਿਤ ਸੁਆਮੀ ਲੈ ਲੈਂਦਾ ਹੈ। ਠਹਿਰਾਉ।
Fareedkot Teeka(ਨਿਰੰਕਾਰੁ) ਪਰਮੇਸ੍ਵਰ ਤਿਸ ਕਾ ਪਖੁ ਕਰਤਾ ਹੈ॥੧॥ ਰਹਾਉ ॥
Prof. Sahib Singhਪ੍ਰਭੂ ਉਸ ਮਨੁੱਖ ਦਾ ਪੱਖ ਕਰਦਾ ਹੈ (ਉਸ ਦੀ ਮਦਦ ਕਰਦਾ ਹੈ) ॥੧॥ ਰਹਾਉ ॥

ਪਦ ਅਰਥ ਤਿਸ ਕਾ = {ਲਫ਼ਜ਼ 'ਤਿਸੁ' ਦਾ (ੁ) ਸੰਬੰਧਕ 'ਕਾ' ਦੇ ਕਾਰਨ ਉਡ ਗਿਆ ਹੈ}। ਅੰਗੁ = ਪੱਖ। ਨਿਰੰਕਾਰੁ = ਆਕਾਰ-ਰਹਿਤ ਪ੍ਰਭੂ ॥੧॥ ਰਹਾਉ ॥

SikhNet (Spanish)el Señor Sin Forma lo salva estando de su lado. (1-Pausa)

ਮਾਤ ਗਰਭ ਮਹਿ; ਅਗਨਿ ਨ ਜੋਹੈ ॥

maat garabh meh; agan na johai |

Sant Singh KhalsaIn the mother's womb, the fire does not touch him.
Manmohan SinghFire touches him not in his mother's womb.
Manmohan Singh (Punjabi)ਉਸ ਦੀ ਮਾਂ ਦੇ ਪੇਟ ਅੰਦਰ ਦੀ ਅੱਗ ਉਸ ਨੂੰ ਪੋਂਹਦੀ ਨਹੀਂ।
Fareedkot Teekaਪੁਨਾ ਤਿਸ ਕੋ ਮਾਤਾ ਕੇ ਗਰਭ ਮੇਂ ਅਗਨੀ ਨਹੀਂ (ਜੋਹੈ) ਦਬਾਵਤੀ॥
Prof. Sahib Singhਹੇ ਭਾਈ! (ਜਿਵੇਂ ਜੀਵ ਨੂੰ) ਮਾਂ ਦੇ ਪੇਟ ਵਿਚ ਅੱਗ ਦੁੱਖ ਨਹੀਂ ਦੇਂਦੀ,

ਪਦ ਅਰਥ ਜੋਹੈ = ਤੱਕਦੀ, ਦੁੱਖ ਦੇਂਦੀ।

SikhNet (Spanish)Él no se quema en el fuego del vientre materno,

ਕਾਮੁ ਕ੍ਰੋਧੁ ਲੋਭੁ ਮੋਹੁ. ਨ ਪੋਹੈ ॥

kaam krodh lobh mohu. na pohai |

Sant Singh KhalsaSexual desire, anger, greed and emotional attachment do not affect him.
Manmohan SinghLust, wrath, avarice and worldly love affect him not.
Manmohan Singh (Punjabi)ਕਾਮ-ਚੇਸਟਾ, ਗੁੱਸਾ, ਲਾਲਚ ਅਤੇ ਸੰਸਾਰੀ ਮਮਤਾ ਉਸ ਉਤੇ ਅਸਰ ਨਹੀਂ ਕਰਦੀਆਂ।
Fareedkot Teekaਕਾਮ, ਕ੍ਰੋਧ, ਲੋਭ, ਮੋਹ ਨਹੀਂ ਬਿਆਪਤੇ॥
Prof. Sahib Singh(ਤਿਵੇਂ ਪ੍ਰਭੂ ਜਿਸ ਮਨੁੱਖ ਦਾ ਪੱਖ ਕਰਦਾ ਹੈ, ਉਸ ਨੂੰ) ਕਾਮ, ਕ੍ਰੋਧ, ਲੋਭ, ਮੋਹ (ਕੋਈ ਭੀ) ਆਪਣੇ ਦਬਾਉ ਵਿਚ ਨਹੀਂ ਲਿਆ ਸਕਦਾ।

ਪਦ ਅਰਥ ਨ ਪੋਹੈ = ਆਪਣਾ ਪ੍ਰਭਾਵ ਨਹੀਂ ਪਾ ਸਕਦਾ।

SikhNet (Spanish)ni tampoco la lujuria, el enojo, la avaricia y el apego le afligen.

ਸਾਧਸੰਗਿ; ਜਪੈ ਨਿਰੰਕਾਰੁ ॥

saadhasang; japai nirankaar |

Sant Singh KhalsaIn the Saadh Sangat, the Company of the Holy, he meditates on the Formless Lord.
Manmohan SinghIn the society of saints, he contemplates the Formless Lord.
Manmohan Singh (Punjabi)ਸਤਿ ਸੰਗਤ ਅੰਦਰ ਉਹ ਸਰੂਪ-ਰਹਿਤ ਸੁਆਮੀ ਦਾ ਸਿਮਰਨ ਕਰਦਾ ਹੈ।
Fareedkot Teekaਜੋ ਸਾਧ ਸੰਗ ਦੁਆਰੇ ਪਰਮੇਸ੍ਵਰ ਕੋ ਜਪਤਾ ਹੈ॥
Prof. Sahib Singhਉਹ ਮਨੁੱਖ ਗੁਰੂ ਦੀ ਸੰਗਤਿ ਵਿਚ ਟਿਕ ਕੇ ਪਰਮਾਤਮਾ ਦਾ ਨਾਮ ਜਪਦਾ ਹੈ,

ਪਦ ਅਰਥ ਸਾਧ ਸੰਗਿ = ਗੁਰੂ ਦੀ ਸੰਗਤਿ ਵਿਚ।

SikhNet (Spanish)Él medita en el Señor Absoluto en la Saad Sangat,

ਨਿੰਦਕ ਕੈ ਮੁਹਿ ਲਾਗੈ ਛਾਰੁ ॥੧॥

nindak kai muhi laagai chhaar |1|

Sant Singh KhalsaDust is thrown into the faces of the slanderers. ||1||
Manmohan SinghDust is thrown in the face of his slanderer.
Manmohan Singh (Punjabi)ਉਸ ਦੀ ਬਦਖੋਈ ਕਰਨ ਵਾਲੇ ਦੇ ਮੂੰਹ ਤੇ ਮਿੱਟੀ ਪੈਂਦੀ ਹੈ।
Fareedkot Teekaਤਿਸ ਕੇ ਨਿੰਦਕ ਕੇ ਮੁਖ ਪਰ ਪਾਪੋਂ ਰੂਪ ਸੁਆਹ ਲਾਗਤੀ ਹੈ॥੧॥
Prof. Sahib Singh(ਪਰ ਉਸ) ਦੀ ਨਿੰਦਾ ਕਰਨ ਵਾਲੇ ਮਨੁੱਖ ਦੇ ਸਿਰ ਉਤੇ ਸੁਆਹ ਪੈਂਦੀ ਹੈ (ਨਿੰਦਕ ਬਦਨਾਮੀ ਹੀ ਖੱਟਦਾ ਹੈ) ॥੧॥

ਪਦ ਅਰਥ ਕੈ ਮੁਹਿ = ਦੇ ਮੂੰਹ ਵਿਚ, ਦੇ ਸਿਰ ਉਤੇ। ਛਾਰੁ = ਸੁਆਹ ॥੧॥

SikhNet (Spanish)la Sociedad de los Santos, y la cara de sus calumniadores las cubre de vergüenza. (1)

ਰਾਮ ਕਵਚੁ; ਦਾਸ ਕਾ ਸੰਨਾਹੁ ॥

raam kavach; daas kaa sanaahu |

Sant Singh KhalsaThe Lord's protective spell is the armor of His slave.
Manmohan SinghThe spell of the Lord's Name is His slave's armour.
Manmohan Singh (Punjabi)ਸਾਈਂ ਦੇ ਨਾਮ ਦਾ ਮੰਤ੍ਰ ਉਸ ਦੇ ਗੋਲੇ ਦਾ ਸੰਜੋਅ ਹੈ।
Fareedkot Teekaਰਾਮ ਕਾ ਨਾਮ ਦਾਸ ਕਾ ਕਵਚ ਅਰੁ ਸੰਜੋਇ ਕੇ ਸਮਾਨ ਰਖ੍ਯਾ ਕਰਨੇ ਵਾਲਾ ਹੈ॥
Prof. Sahib Singhਹੇ ਭਾਈ! ਪਰਮਾਤਮਾ (ਦਾ ਨਾਮ) ਸੇਵਕ ਵਾਸਤੇ (ਸ਼ਸਤ੍ਰਾਂ ਦੀ ਮਾਰ ਤੋਂ ਬਚਾਣ ਵਾਲਾ) ਤੰਤ੍ਰ ਹੈ, ਸੰਜੋਅ ਹੈ।

ਪਦ ਅਰਥ ਕਵਚੁ = {कवच} ੧. ਲੋਹੇ ਦਾ ਕੋਟ, ਜ਼ਿਰਹ ਬਕਤਰ ੨. ਤੰਤਰ ਜੋ ਸ਼ਸਤ੍ਰਾਂ ਦੀ ਮਾਰ ਤੋਂ ਬਚਾ ਸਕੇ। ਸੰਨਾਹੁ = ਸੰਜੋਅ।

SikhNet (Spanish)El Mantra del Nombre del Señor es la armadura de Su Devoto,

ਦੂਤ ਦੁਸਟ; ਤਿਸੁ ਪੋਹਤ ਨਾਹਿ ॥

doot dusatt; tis pohat naeh |

Sant Singh KhalsaThe wicked, evil demons cannot even touch him.
Manmohan SinghThe demons and miscreants touch him not.
Manmohan Singh (Punjabi)ਭੂਤਨੇ ਅਤੇ ਲੁੱਚੇ ਲੰਡੇ ਉਸ ਨੂੰ ਛੂੰਹਦੇ ਤੱਕ ਨਹੀਂ।
Fareedkot Teekaਤਿਸ ਕਰ ਕੇ ਖੋਟੇ ਦੁਸਮਨ ਦਾਸੋਂ ਕੋ ਸਪਰਸੁ ਨਹੀਂ ਕਰ ਸਕਤੇ ਹੈਂ॥
Prof. Sahib Singh(ਜਿਸ ਮਨੁੱਖ ਦੇ ਪਾਸ ਰਾਮ-ਨਾਮ ਦਾ ਕਵਚ ਹੈ ਸੰਜੋਅ ਹੈ) ਉਸ ਨੂੰ (ਕਾਮਾਦਿਕ) ਚੰਦਰੇ ਵੈਰੀ ਪੋਹ ਨਹੀਂ ਸਕਦੇ।

ਪਦ ਅਰਥ ਦੂਤ = (ਕਾਮਾਦਿਕ) ਵੈਰੀ। ਦੁਸਟ = ਭੈੜੇ ਚੰਦਰੇ।

SikhNet (Spanish)y así los seres malignos del deseo no lo tocan.

ਜੋ ਜੋ ਗਰਬੁ ਕਰੇ; ਸੋ ਜਾਇ ॥

jo jo garab kare; so jaae |

Sant Singh KhalsaWhoever indulges in egotistical pride, shall waste away to ruin.
Manmohan SinghWho-so-ever indulges in ego; he is wasted away.
Manmohan Singh (Punjabi)ਜੋ ਕੋਈ ਭੀ ਹੰਕਾਰ ਕਰਦਾ ਹੈ; ਉਹ ਬਰਬਾਦ ਹੋ ਜਾਂਦਾ ਹੈ।
Fareedkot Teekaਜੋ ਜੋ (ਗਰਬੁ) ਹੰਕਾਰ ਕਰਤਾ ਹੈ, ਸੋ (ਜਾਇ) ਨਸਟ ਹੋ ਜਾਤਾ ਹੈ॥
Prof. Sahib Singh(ਪਰ) ਜੇਹੜਾ ਜੇਹੜਾ ਮਨੁੱਖ (ਆਪਣੀ ਤਾਕਤ ਦਾ) ਮਾਣ ਕਰਦਾ ਹੈ, ਉਹ (ਆਤਮਕ ਜੀਵਨ ਵਲੋਂ) ਤਬਾਹ ਹੋ ਜਾਂਦਾ ਹੈ।

ਪਦ ਅਰਥ ਗਰਬੁ = ਅਹੰਕਾਰ। ਜਾਇ = ਨਾਸ ਹੋ ਜਾਂਦਾ ਹੈ।

SikhNet (Spanish)Aquél que habita en su ego, desperdicia su vida en vano,

ਗਰੀਬ ਦਾਸ ਕੀ; ਪ੍ਰਭੁ ਸਰਣਾਇ ॥੨॥

gareeb daas kee; prabh saranaae |2|

Sant Singh KhalsaGod is the Sanctuary of His humble slave. ||2||
Manmohan SinghThe Lord is the prop of His humble slave.
Manmohan Singh (Punjabi)ਸੁਆਮੀ ਆਪਣੇ ਆਜਿਜ਼ ਗੋਲੇ ਦਾ ਆਸਰਾ ਹੈ।
Fareedkot Teekaਜੋ ਗਰੀਬ ਸੰਤ ਹੈਂ ਤਿਨ ਕੋ ਤੋ ਪ੍ਰਭੂ ਕੀ ਸਰਣਾਇ, ਭਾਵ ਆਸਰਾ ਹੈ॥੨॥
Prof. Sahib Singhਗ਼ਰੀਬ ਦਾ ਆਸਰਾ ਸੇਵਕ ਦਾ ਆਸਰਾ ਪ੍ਰਭੂ ਆਪ ਹੈ ॥੨॥

ਪਦ ਅਰਥ ਸਰਣਾਇ = ਆਸਰਾ ॥੨॥

SikhNet (Spanish)pero el humilde Devoto que busca el Santuario del Señor, es salvado. (2)

ਜੋ ਜੋ ਸਰਣਿ ਪਇਆ; ਹਰਿ ਰਾਇ ॥

jo jo saran peaa; har raae |

Sant Singh KhalsaWhoever enters the Sanctuary of the Sovereign Lord
Manmohan SinghHe, who enters into the refuge of God, the King;
Manmohan Singh (Punjabi)ਜਿਹੜਾ ਕੋਈ ਵਾਹਿਗੁਰੂ ਪਾਤਿਸ਼ਾਹ ਦੀ ਪਨਾਹ ਲੈਂਦਾ ਹੈ,
Fareedkot Teekaਜੋ ਜੋ ਹਰੀ ਰਾਜਾ ਕੀ ਸਰਣ ਪਾਇਆ ਹੈ॥
Prof. Sahib Singhਹੇ ਭਾਈ! ਜੇਹੜਾ ਜੇਹੜਾ ਮਨੁੱਖ ਪ੍ਰਭੂ ਪਾਤਿਸ਼ਾਹ ਦੀ ਸਰਨੀ ਪੈ ਜਾਂਦਾ ਹੈ,

ਪਦ ਅਰਥ ਰਾਇ = ਰਾਜਾ, ਪਾਤਿਸ਼ਾਹ।

SikhNet (Spanish)Aquél que ha penetrado en el Santuario del Señor,

ਸੋ ਦਾਸੁ ਰਖਿਆ; ਅਪਣੈ ਕੰਠਿ ਲਾਇ ॥

so daas rakhiaa; apanai kantth laae |

Sant Singh Khalsa- He saves that slave, hugging him close in His embrace.
Manmohan Singhthe Lord saves that slave, hugging him to His bosom.
Manmohan Singh (Punjabi)ਉਸ ਗੋਲੇ ਨੂੰ ਸੁਆਮੀ ਆਪਣੀ ਛਾਤੀ ਨਾਲ ਲਾ ਕੇ ਬਚਾ ਲੈਂਦਾ ਹੈ।
Fareedkot Teekaਸੋ ਦਾਸ ਅਪਣੇ ਕੰਠ ਨਾਲ ਲਾਇ ਕੇ ਰਖ ਲੀਆ ਹੈ॥
Prof. Sahib Singhਉਸ ਸੇਵਕ ਨੂੰ ਪ੍ਰਭੂ ਆਪਣੇ ਗਲ ਨਾਲ ਲਾ ਕੇ (ਦੁਸਟ ਦੂਤਾਂ ਤੋਂ) ਬਚਾ ਲੈਂਦਾ ਹੈ।

ਪਦ ਅਰਥ ਕੰਠਿ = ਗਲ ਨਾਲ। ਲਾਇ = ਲਾ ਕੇ।

SikhNet (Spanish)su Rey, el Señor lo salva llevándolo a Su Pecho.

ਜੇ ਕੋ; ਬਹੁਤੁ ਕਰੇ ਅਹੰਕਾਰੁ ॥

je ko; bahut kare ahankaar |

Sant Singh KhalsaWhoever takes great pride in himself,
Manmohan SinghHe who takes much pride;
Manmohan Singh (Punjabi)ਜੋ ਕੋਈ ਘਣੇਰਾ ਹੰਕਾਰ ਕਰਦਾ ਹੈ;
Fareedkot Teekaਜੋ ਕੋਈ ਬਹੁਤ ਹੰਕਾਰ ਕਰੇ॥
Prof. Sahib Singhਪਰ ਜੇਹੜਾ ਮਨੁੱਖ (ਆਪਣੀ ਹੀ ਤਾਕਤ ਉਤੇ) ਬੜਾ ਮਾਣ ਕਰਦਾ ਹੈ,
SikhNet (Spanish)Quien se vanagloria y promueve su propio ego,

ਓਹੁ ਖਿਨ ਮਹਿ ਰੁਲਤਾ; ਖਾਕੂ ਨਾਲਿ ॥੩॥

ohu khin meh rulataa; khaakoo naal |3|

Sant Singh Khalsain an instant, shall be like dust mixing with dust. ||3||
Manmohan Singhin an instant he is made dust with the dust.
Manmohan Singh (Punjabi)ਉਹ ਇਕ ਮੁਹਤ ਅੰਦਰ ਮਿੱਟੀ ਵਿੱਚ ਰੁਲ ਜਾਂਦਾ ਹੈ।
Fareedkot Teekaਵਹੁ ਖਿਨ ਮਾਤ੍ਰ ਮੇਂ ਖਾਕ ਨਾਲ (ਰੁਲਤਾ) ਮਿਲ ਜਾਤਾ ਹੈ॥੩॥
Prof. Sahib Singhਉਹ ਮਨੁੱਖਾਂ (ਇਹਨਾਂ ਦੂਤਾਂ ਦੇ ਟਾਕਰੇ ਤੇ) ਇਕ ਖਿਨ ਵਿਚ ਹੀ ਮਿੱਟੀ ਵਿਚ ਮਿਲ ਜਾਂਦਾ ਹੈ ॥੩॥

ਪਦ ਅਰਥ ਖਾਕੂ ਨਾਲਿ = ਮਿੱਟੀ ਵਿਚ ॥੩॥

SikhNet (Spanish)es reducido a polvo instantáneamente. (3)

ਹੈ ਭੀ ਸਾਚਾ; ਹੋਵਣਹਾਰੁ ॥

hai bhee saachaa; hovanahaar |

Sant Singh KhalsaThe True Lord is, and shall always be.
Manmohan SinghHe, the True Lord is and shall also be.
Manmohan Singh (Punjabi)ਉਹ ਸੱਚਾ ਸੁਆਮੀ ਹੈ ਅਤੇ ਅੱਗੇ ਨੂੰ ਭੀ ਹੋਵੇਗਾ।
Fareedkot Teekaਜੋ ਅਬ ਸਾਚਾ ਹੈ ਔ ਆਗੇ ਭੀ ਹੋਵਨੇਹਾਰ ਹੈ॥
Prof. Sahib Singhਹੇ ਭਾਈ! ਸਦਾ ਕਾਇਮ ਰਹਿਣ ਵਾਲਾ ਪ੍ਰਭੂ ਹੁਣ ਭੀ ਮੌਜੂਦ ਹੈ, ਸਦਾ ਲਈ ਮੌਜੂਦ ਰਹੇਗਾ।

ਪਦ ਅਰਥ ਹੈ ਭੀ = ਹੁਣ ਭੀ ਮੌਜੂਦ ਹੈ। ਸਾਚਾ = ਸਦਾ ਕਾਇਮ ਰਹਿਣ ਵਾਲਾ। ਹੋਵਣਹਾਰੁ = ਅਗਾਂਹ ਨੂੰ ਭੀ ਕਾਇਮ ਰਹਿਣ ਵਾਲਾ।

SikhNet (Spanish)Él, el Uno Verdadero, es y siempre será.

ਸਦਾ ਸਦਾ ਜਾਈਂ ਬਲਿਹਾਰ ॥

sadaa sadaa jaaenee balihaar |

Sant Singh KhalsaForever and ever, I am a sacrifice to Him.
Manmohan SinghEver and ever I am a sacrifice unto Him.
Manmohan Singh (Punjabi)ਹਮੇਸ਼ਾ, ਹਮੇਸ਼ਾਂ ਹੀ ਮੈਂ ਉਸ ਉਤੋਂ ਘੋਲੀ ਜਾਂਦਾ ਹਾਂ।
Fareedkot Teekaਤਿਸ ਉਪਰੋਂ ਨਿਤਯੰਪ੍ਰਤੀ ਬਲਿਹਾਰ ਜਾਤਾ ਹੂੰ॥
Prof. Sahib Singhਮੈਂ ਸਦਾ ਉਸੇ ਉਤੋਂ ਸਦਕੇ ਜਾਂਦਾ ਹਾਂ।

ਪਦ ਅਰਥ ਜਾਈ = ਮੈਂ ਜਾਂਦਾ ਹਾਂ। ਬਲਿਹਾਰ = ਕੁਰਬਾਨ।

SikhNet (Spanish)Oh, ofrezco mi ser como sacrificio a mi Señor.

ਅਪਣੇ ਦਾਸ ਰਖੇ; ਕਿਰਪਾ ਧਾਰਿ ॥

apane daas rakhe; kirapaa dhaar |

Sant Singh KhalsaGranting His Mercy, He saves His slaves.
Manmohan SinghHis slaves, the Lord mercifully saves.
Manmohan Singh (Punjabi)ਆਪਣੇ ਗੋਲਿਆਂ ਦੀ ਸਾਈਂ ਮਿਹਰ ਧਾਰ ਕੇ ਰੱਖਿਆ ਕਰਦਾ ਹੈ।
Fareedkot Teekaਕਿਉਂਕਿ ਤਿਸ ਨੇ ਅਪਨੇ ਦਾਸ ਸਭ ਵਿਘਨਾ ਸੇ ਕ੍ਰਿਪਾ ਧਾਰ ਕੇ ਰਖ ਲੀਏ ਹੈਂ॥
Prof. Sahib Singhਹੇ ਭਾਈ! ਪ੍ਰਭੂ ਆਪਣੇ ਦਾਸ ਨੂੰ ਕਿਰਪਾ ਕਰ ਕੇ (ਵਿਕਾਰਾਂ ਤੋਂ ਸਦਾ) ਬਚਾਂਦਾ ਹੈ।

ਪਦ ਅਰਥ ਧਾਰਿ = ਧਾਰ ਕੇ, ਕਰ ਕੇ।

SikhNet (Spanish)A Sus Sirvientes el Señor los salva por Su Misericordia;

ਨਾਨਕ ਕੇ ਪ੍ਰਭ; ਪ੍ਰਾਣ ਅਧਾਰ ॥੪॥੧੮॥੨੦॥

naanak ke prabh; praan adhaar |4|18|20|

Sant Singh KhalsaGod is the Support of Nanak's breath of life. ||4||18||20||
Manmohan SinghThe Lord is the support of Nanak's very life.
Manmohan Singh (Punjabi)ਸੁਆਮੀ ਨਾਨਕ ਦੀ ਜਿੰਦ-ਜਾਨ ਦਾ ਆਸਰਾ ਹੈ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਹਮਾਰੇ ਤੋ ਪ੍ਰਾਣੋਂ ਕਾ ਹੀ ਅਧਾਰ ਪ੍ਰਭੂ ਹੈ॥੪॥੧੮॥੨੦॥☬ਜੀਵ ਕੋ ਬ੍ਰਹਮ ਰੂਪ ਸਿਧ ਹੋਣੇ ਤੇ ਵਾਸਤਵ ਸਰੂਪ ਮੇਂ ਦੁੰਦੋਂ ਕਾ ਅਭਾਵ ਦਿਖਾਵਤੇ ਹੈਂ:
Prof. Sahib Singhਨਾਨਕ ਦੇ ਪ੍ਰਭੂ ਜੀ ਆਪਣੇ ਦਾਸਾਂ ਦੀ ਜਿੰਦ ਦਾ ਆਸਰਾ ਹਨ ॥੪॥੧੮॥੨੦॥

ਪਦ ਅਰਥ ਅਧਾਰ = ਆਸਰਾ ॥੪॥੧੮॥੨੦॥

SikhNet (Spanish)sí, el Señor es lo único importante en la vida de Nanak. (4-18-20)

Open this shabad →

Shabad Guru Arjan Dev Ji Raag Gond

ਗੋਂਡ ਮਹਲਾ ੫ ॥

gondd mahalaa 5 |

Sant Singh KhalsaGond, Fifth Mehl:
Manmohan SinghGond 5th Guru.
Manmohan Singh (Punjabi)ਗੋਂਡ ਪੰਜਵੀਂ ਪਾਤਿਸ਼ਾਹੀ।
SikhNet (Spanish)Gond, Mejl Guru Aryan, Quinto Canal Divino.

ਅਚਰਜ ਕਥਾ; ਮਹਾ ਅਨੂਪ ॥

acharaj kathaa; mahaa anoop |

Sant Singh KhalsaWondrous and beautiful is the description of the beauty of the Supreme Soul,
Manmohan SinghWondrous and greatly unequalled is the description,
Manmohan Singh (Punjabi)ਅਦਭੁਤ ਅਤੇ ਮਹਾਨ ਲਾਸਾਨੀ ਹੈ ਵਰਣਨ,
Fareedkot Teekaਇਸ ਦੀ ਕਥਾ ਅਤੀ ਅਨੂਪਮ ਅਰ ਅਸਚਰਜ ਰੂਪ੍ਰ ਹੈ॥
Prof. Sahib Singhਹੇ ਭਾਈ! ਜਿਸ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੀਆਂ ਗੱਲਾਂ ਹੈਰਾਨ ਕਰਨ ਵਾਲੀਆਂ ਹਨ ਤੇ ਬੜੀਆਂ ਅਦੁਤੀ ਹਨ,

ਪਦ ਅਰਥ ਅਚਰਜ = ਹੈਰਾਨ ਕਰਨ ਵਾਲੀ। ਅਨੂਪ = ਉਪਮਾ-ਰਹਿਤ, ਅਦੁਤੀ, ਜਿਸ ਵਰਗੀ ਹੋਰ ਕੋਈ ਸ਼ੈ ਨਾਹ ਹੋਵੇ।

SikhNet (Spanish)Maravillosa y sin igual es la Palabra del Señor;

ਪ੍ਰਾਤਮਾ; ਪਾਰਬ੍ਰਹਮ ਕਾ ਰੂਪੁ ॥ ਰਹਾਉ ॥

praatamaa; paarabraham kaa roop | rahaau |

Sant Singh KhalsaThe Supreme Lord God. ||Pause||
Manmohan Singhof beauty of the Supreme Soul and Glorious God. Pause.
Manmohan Singh (Punjabi)ਪਰਮ ਆਤਮਾ ਤੇ ਵਿਸ਼ਾਲ ਵਾਹਿਗੁਰੂ ਦੀ ਸੁੰਦਰਤਾ ਦਾ। ਠਹਿਰਾਉ।
Fareedkot Teekaਹੇ ਭਾਈ! ਜੀਵਾਤਮਾ ਜੋ (ਪ੍ਰ) ਵਸੇਸ ਕਰ ਪਾਰਬ੍ਰਹਮ ਕਾ ਰੂਪ ਹੈ॥ ਰਹਾਉ ॥
Prof. Sahib Singhਜੀਵਾਤਮਾ ਉਸ ਪਰਮਾਤਮਾ ਦਾ ਹੀ ਰੂਪ ਹੈ ਰਹਾਉ॥

ਪਦ ਅਰਥ ਪ੍ਰਾਤਮਾ = ਜੀਵਾਤਮਾ ॥ਰਹਾਉ॥

SikhNet (Spanish)nuestra Alma es imagen Perfecta del Dios Trascendente.(Pausa)

ਨਾ ਇਹੁ ਬੂਢਾ; ਨਾ ਇਹੁ ਬਾਲਾ ॥

naa ihu boodtaa; naa ihu baalaa |

Sant Singh KhalsaHe is not old; He is not young.
Manmohan SinghHe is not old, nor is He young.
Manmohan Singh (Punjabi)ਨਾਂ ਉਹ ਬੁੱਢਾ ਹੈ ਅਤੇ ਨਾਂ ਹੀ ਉਹ ਜੁਆਨ।
Fareedkot Teekaਕਿਉਂਕਿ ਨਾ ਇਹ ਬੁਢਾ ਹੀ ਹੋਤਾ ਹੈ ਨਾ ਏਹੁ ਬਾਲਕਾ ਹੀ ਕਹਾ ਜਾਤਾ ਹੈ॥
Prof. Sahib Singh(ਹੇ ਭਾਈ! ਜੀਵਾਤਮਾ ਜਿਸ ਪਰਮਾਤਮਾ ਦਾ ਰੂਪ ਹੈ ਉਹ ਐਸਾ ਹੈ ਕਿ) ਨਾਹ ਇਹ ਕਦੇ ਬੁੱਢਾ ਹੁੰਦਾ ਹੈ, ਨਾਹ ਹੀ ਇਹ ਕਦੇ ਬਾਲਕ (ਅਵਸਥਾ ਵਿਚ ਪਰ-ਅਧੀਨ) ਹੁੰਦਾ ਹੈ।

ਪਦ ਅਰਥ ਬਾਲਾ = ਬਾਲਕ।

SikhNet (Spanish)El Alma no es ni vieja ni joven;

ਨਾ ਇਸੁ ਦੂਖੁ; ਨਹੀ ਜਮ ਜਾਲਾ ॥

naa is dookh; nahee jam jaalaa |

Sant Singh KhalsaHe is not in pain; He is not caught in Death's noose.
Manmohan SinghHe has no sorrow, nor is He caught in the death's noose.
Manmohan Singh (Punjabi)ਨਾਂ ਉਸ ਨੂੰ ਕੋਈ ਗਮ ਹੈ ਨਾਂ ਹੀ ਉਹ ਮੌਤ ਦੀ ਫਾਹੀ ਵਿੱਚ ਫਸਦਾ ਹੈ।
Fareedkot Teekaਨਹੀਂ ਇਸ ਕੋ ਕੋਈ ਦੁਖ ਹੈ ਔ ਨਾ ਕੋਈ ਜਮ ਕਾ ਹੀ ਜਾਲੁ ਹੈ॥
Prof. Sahib Singhਇਸ ਨੂੰ ਕੋਈ ਦੁੱਖ ਨਹੀਂ ਪੋਹ ਸਕਦਾ, ਜਮਾਂ ਦਾ ਜਾਲ ਫਸਾ ਨਹੀਂ ਸਕਦਾ।

ਪਦ ਅਰਥ ਜਮ ਜਾਲਾ = ਜਮਾਂ ਦਾ ਜਾਲ।

SikhNet (Spanish)no sufre penas ni tampoco puede caer en la trampa de la muerte.

ਨਾ ਇਹੁ ਬਿਨਸੈ; ਨਾ ਇਹੁ ਜਾਇ ॥

naa ihu binasai; naa ihu jaae |

Sant Singh KhalsaHe does not die; He does not go away.
Manmohan SinghHe neither perishes, nor departs He.
Manmohan Singh (Punjabi)ਨਾਂ ਉਹ ਨਾਸ ਹੁੰਦਾ ਹੈ ਨਾਂ ਹੀ ਉਹ ਜਾਂਦਾ ਹੈ।
Fareedkot Teekaਨਾ ਇਹੁ ਮਰਤਾ ਹੈ ਨ ਜਨਮਤਾ ਹੀ ਹੈ॥
Prof. Sahib Singh(ਪਰਮਾਤਮਾ ਐਸਾ ਹੈ ਕਿ) ਨਾਹ ਇਹ ਕਦੇ ਮਰਦਾ ਹੈ ਨਾਹ ਜੰਮਦਾ ਹੈ,

ਪਦ ਅਰਥ ਜਾਇ = ਜੰਮਦਾ।

SikhNet (Spanish)No puede ser destruida ni se va a ningún lado,

ਆਦਿ ਜੁਗਾਦੀ; ਰਹਿਆ ਸਮਾਇ ॥੧॥

aad jugaadee; rahiaa samaae |1|

Sant Singh KhalsaIn the beginning, and throughout the ages, He is permeating everywhere. ||1||
Manmohan SinghIn the beginning and from commencement of ages, He is contained everywhere.
Manmohan Singh (Punjabi)ਆਰੰਭ ਅਤੇ ਯੁੱਗ ਦੇ ਸ਼ੁਰੂ ਵਿੱਚ ਉਹ ਹਰ ਥਾਂ ਰਮ ਰਿਹਾ ਹੈ।
Fareedkot Teekaਸਦਾ ਸਦਾ ਇਹ ਸਮਾਇ ਰਹਿਆ ਹੈ॥੧॥
Prof. Sahib Singhਇਹ ਤਾਂ ਸ਼ੁਰੂ ਤੋਂ ਹੀ, ਜੁਗਾਂ ਦੇ ਸ਼ੁਰੂ ਤੋਂ ਹੀ (ਹਰ ਥਾਂ) ਵਿਆਪਕ ਚਲਿਆ ਆ ਰਿਹਾ ਹੈ ॥੧॥

ਪਦ ਅਰਥ ਆਦਿ = ਮੁੱਢ ਤੋਂ। ਜੁਗਾਦੀ = ਜੁਗਾਦਿ, ਜੁਗਾਂ ਦੇ ਮੁੱਢ ਤੋਂ ॥੧॥

SikhNet (Spanish)pues desde tiempo inmemorial vive inmergida en su propio ser. (1)

ਨਾ ਇਸੁ ਉਸਨੁ; ਨਹੀ ਇਸੁ ਸੀਤੁ ॥

naa is usan; nahee is seet |

Sant Singh KhalsaHe is not hot; He is not cold.
Manmohan SinghHe feels not heat, nor feels he cold.
Manmohan Singh (Punjabi)ਨਾਂ ਉਸ ਨੂੰ ਗਰਮੀ ਲੱਗਦੀ ਹੈ ਨਾਂ ਹੀ ਉਸ ਨੂੰ ਸਰਦੀ।
Fareedkot Teekaਨਾ ਹੀਂ ਇਸ ਕੋ ਗਰਮੀ ਨਾ ਹੀਂ ਇਸ ਕੋ ਸਰਦੀ॥
Prof. Sahib Singh(ਹੇ ਭਾਈ! ਜੀਵਾਤਮਾ ਜਿਸ ਪ੍ਰਭੂ ਦਾ ਰੂਪ ਹੈ ਉਹ ਐਸਾ ਹੈ ਕਿ) ਇਸ ਨੂੰ (ਵਿਕਾਰਾਂ ਦੀ) ਤਪਸ਼ ਨਹੀਂ ਪੋਹ ਸਕਦੀ (ਚਿੰਤਾ-ਫ਼ਿਕਰ ਦਾ) ਪਾਲਾ ਨਹੀਂ ਵਿਆਪ ਸਕਦਾ।

ਪਦ ਅਰਥ ਉਸਨੁ = (ਵਿਕਾਰਾਂ ਦੀ) ਗਰਮੀ। ਸੀਤੁ = ਠੰਢ।

SikhNet (Spanish)No conoce el calor ni el frío,

ਨਾ ਇਸੁ ਦੁਸਮਨੁ; ਨਾ ਇਸੁ ਮੀਤੁ ॥

naa is dusaman; naa is meet |

Sant Singh KhalsaHe has no enemy; He has no friend.
Manmohan SinghHe has no enemy, nor has He any friend.
Manmohan Singh (Punjabi)ਉਸ ਦਾ ਕੋਈ ਵੈਰੀ ਨਹੀਂ, ਨਾਂ ਹੀ ਉਸ ਦਾ ਕੋਈ ਮਿੱਤਰ।
Fareedkot Teekaਨਹੀਂ ਇਸ ਕਾ ਕੋਈ ਦੁਸਮਨ ਔ ਕੋਈ ਇਸ ਕਾ ਮੀਤ ਭੀ ਨਹੀਂ ਹੈ॥
Prof. Sahib Singhਨਾਹ ਇਸ ਦਾ ਕੋਈ ਵੈਰੀ ਹੈ ਨਾਹ ਮਿੱਤਰ ਹੈ (ਕਿਉਂਕਿ ਇਸ ਦੇ ਬਰਾਬਰ ਦਾ ਕੋਈ ਨਹੀਂ)।
SikhNet (Spanish)no es amiga de nadie ni se aparta de nadie.

ਨਾ ਇਸੁ ਹਰਖੁ; ਨਹੀ ਇਸੁ ਸੋਗੁ ॥

naa is harakh; nahee is sog |

Sant Singh KhalsaHe is not happy; He is not sad.
Manmohan SinghHe feels not joy, nor feels He sorrow.
Manmohan Singh (Punjabi)ਉਹ ਖੁਸ਼ੀ ਮਹਿਸੂਸ ਨਹੀਂ ਕਰਦਾ ਅਤੇ ਨਾਂ ਹੀ ਉਹ ਅਫਸੋਸ।
Fareedkot Teekaਨਹੀਂ ਇਸ ਕੋ ਹਰਖ ਪੁਨਹ ਇਸ ਕੋ ਸੋਕ ਭੀ ਨਹੀਂ ਹੈ॥
Prof. Sahib Singhਕੋਈ ਖ਼ੁਸ਼ੀ ਜਾਂ ਗ਼ਮੀ ਭੀ ਇਸ ਉਤੇ ਆਪਣਾ ਪ੍ਰਭਾਵ ਨਹੀਂ ਪਾ ਸਕਦੀ।

ਪਦ ਅਰਥ ਹਰਖੁ = ਖ਼ੁਸ਼ੀ। ਸੋਗੁ = ਫ਼ਿਕਰ। ਇਸ ਕਾ = {ਲਫ਼ਜ਼ 'ਇਸੁ' ਦਾ (ੁ) ਸੰਬੰਧਕ 'ਕਾ' ਦੇ ਕਾਰਨ ਉਡ ਗਿਆ ਹੈ}।

SikhNet (Spanish)No conoce la dicha ni tampoco el dolor;

ਸਭੁ ਕਿਛੁ ਇਸ ਕਾ; ਇਹੁ ਕਰਨੈ ਜੋਗੁ ॥੨॥

sabh kichh is kaa; ihu karanai jog |2|

Sant Singh KhalsaEverything belongs to Him; He can do anything. ||2||
Manmohan SinghEverything belongs to Him and He is potent to do everything.
Manmohan Singh (Punjabi)ਹਰ ਵਸਤੂ ਉਸ ਦੀ ਮਲਕੀਅਤ ਹੈ ਅਤੇ ਉਹ ਸਾਰਾ ਕੁਝ ਕਰਨ ਨੂੰ ਸਮਰੱਥ ਹੈ।
Fareedkot Teekaਸਭ ਕੁਛ ਇਸੀ ਕਾ ਪਸਾਰਾ ਹੈ ਅਰੁ ਇਹੀ ਕਰਨ ਜੋਗ ਹੈ॥੨॥
Prof. Sahib Singh(ਜਗਤ ਦੀ) ਹਰੇਕ ਸ਼ੈ ਇਸੇ ਦੀ ਹੀ ਪੈਦਾ ਕੀਤੀ ਹੋਈ ਹੈ, ਇਹ ਸਭ ਕੁਝ ਕਰਨ ਦੇ ਸਮਰੱਥ ਹੈ ॥੨॥

ਪਦ ਅਰਥ ਕਰਨੈ ਜੋਗੁ = ਕਰਨ ਦੀ ਤਾਕਤ ਰੱਖਣ ਵਾਲਾ ॥੨॥

SikhNet (Spanish)todo pertenece a ella, todo está bajo su influencia. (2)

ਨਾ ਇਸੁ ਬਾਪੁ; ਨਹੀ ਇਸੁ ਮਾਇਆ ॥

naa is baap; nahee is maaeaa |

Sant Singh KhalsaHe has no father; He has no mother.
Manmohan SinghHe has no father, nor has He any mother.
Manmohan Singh (Punjabi)ਉਸ ਦਾ ਪਿਓ ਨਹੀਂ ਅਤੇ ਨਾਂ ਹੀ ਉਸ ਦੀ ਕੋਈ ਮਾਂ।
Fareedkot Teekaਇਸ ਕਾ ਬਾਪ ਭੀ ਨਹੀਂ ਪੁਨਹ ਮਾਤਾ ਭੀ ਇਸ ਕੀ ਨਹੀਂ ਹੈ॥
Prof. Sahib Singh(ਹੇ ਭਾਈ! ਜੀਵਾਤਮਾ ਜਿਸ ਪਰਮਾਤਮਾ ਦਾ ਰੂਪ ਹੈ ਉਹ ਐਸਾ ਹੈ ਕਿ) ਇਸ ਦਾ ਨਾਹ ਕੋਈ ਪਿਉ ਹੈ, ਨਾਹ ਇਸ ਦੀ ਮਾਂ ਹੈ।

ਪਦ ਅਰਥ ਮਾਇਆ = ਮਾਂ।

SikhNet (Spanish)No tiene padre ni madre,

ਇਹੁ ਅਪਰੰਪਰੁ; ਹੋਤਾ ਆਇਆ ॥

eihu aparanpar; hotaa aaeaa |

Sant Singh KhalsaHe is beyond the beyond, and has always been so.
Manmohan SinghHe is yonder of the yond and has ever been.
Manmohan Singh (Punjabi)ਉਹ ਪਰੇ ਤੋਂ ਭੀ ਬਹੁਤ ਪਰੇਡੇ ਅਤੇ ਸਦਾ ਹੀ ਹੁੰਦਾ ਆਇਆ ਹੈ।
Fareedkot Teekaਇਹ ਅਪਰੰਪਰ ਬ੍ਰਹਮਾਦਿਕੋਂ ਸੇ ਪਰੇ ਹੈ ਔ ਹੋਤਾ ਹੀ ਚਲਾ ਆਇਆ ਹੈ, ਭਾਵ ਤੀਨੋਂ ਕਾਲੋਂ ਮੇਂ ਅਬਾਧ ਰੂਪ ਹੈ॥
Prof. Sahib Singhਇਹ ਤਾਂ ਪਰੇ ਤੋਂ ਪਰੇ ਹੈ, ਤੇ ਸਦਾ ਹੀ ਹੋਂਦ ਵਾਲਾ ਹੈ।

ਪਦ ਅਰਥ ਅਪਰੰਪਰੁ = ਪਰੇ ਤੋਂ ਪਰੇ।

SikhNet (Spanish)pues ha venido de la Eternidad, de más allá del más allá.

ਪਾਪ ਪੁੰਨ ਕਾ ਇਸੁ ਲੇਪੁ; ਨ ਲਾਗੈ ॥

paap pun kaa is lep; na laagai |

Sant Singh KhalsaHe is not affected by virtue or vice.
Manmohan SinghBy vice and virtue, He is affected not.
Manmohan Singh (Punjabi)ਬਦੀ ਅਤੇ ਨੇਕੀ ਉਸ ਉਤੇ ਅਸਰ ਨਹੀਂ ਕਰਦੇ।
Fareedkot Teekaਪਾਪੋਂ ਔ ਪੁਨੋਂ ਕਾ ਤੌ ਇਸ ਕੋ ਲੇਪ ਲਾਗਤਾ ਹੀ ਨਹੀਂ॥
Prof. Sahib Singhਪਾਪਾਂ ਅਤੇ ਪੁੰਨਾਂ ਦਾ ਭੀ ਇਸ ਉਤੇ ਕੋਈ ਅਸਰ ਨਹੀਂ ਪੈਂਦਾ।

ਪਦ ਅਰਥ ਲੇਪੁ = ਅਸਰ।

SikhNet (Spanish)No vive afectada por la Virtud ni por el error;

ਘਟ ਘਟ ਅੰਤਰਿ; ਸਦ ਹੀ ਜਾਗੈ ॥੩॥

ghatt ghatt antar; sad hee jaagai |3|

Sant Singh KhalsaDeep within each and every heart, He is always awake and aware. ||3||
Manmohan SinghWithin all the hearts, He is ever awake.
Manmohan Singh (Punjabi)ਸਾਰਿਆਂ ਦਿਲਾਂ ਅੰਦਰ ਉਹ ਹਮੇਸ਼ਾਂ ਹੀ ਜਾਗਦਾ ਰਹਿੰਦਾ ਹੈ।
Fareedkot Teekaਸਰਬ ਕੇ ਘਟੋਂ ਘਟੋਂ ਕੇ ਅੰਤਰ ਬਿਆਪਕ ਹੈ ਪੁਨਹ ਸਦੀਵ (ਜਾਗੈ) ਪ੍ਰਕਾਸਤਾ ਹੈ॥੩॥☬ਜੇ ਕਹੇ ਐਸੇ ਪ੍ਰਮਾਤਮਾ ਵਿਖੇ ਜੀਵ ਈਸਰ ਕਾ ਭੇਦ ਕੈਸੇ ਹੂਆ ਹੈ? ਤਿਸ ਪਰ ਕਹਿਤੇ ਹੈਂ:
Prof. Sahib Singhਇਹ ਪ੍ਰਭੂ ਹਰੇਕ ਸਰੀਰ ਦੇ ਅੰਦਰ ਮੌਜੂਦ ਹੈ, ਅਤੇ ਸਦਾ ਹੀ ਸੁਚੇਤ ਰਹਿੰਦਾ ਹੈ ॥੩॥

ਪਦ ਅਰਥ ਘਟ ਘਟ ਅੰਤਰਿ = ਹਰੇਕ ਸਰੀਰ ਵਿਚ। ਸਦ = ਸਦਾ। ਜਾਗੈ = (ਵਿਕਾਰਾਂ ਵਲੋਂ) ਸੁਚੇਤ ਰਹਿੰਦਾ ਹੈ ॥੩॥

SikhNet (Spanish)se conserva siempre alerta en su ser interior en cada corazón. (3)

ਤੀਨਿ ਗੁਣਾ; ਇਕ ਸਕਤਿ ਉਪਾਇਆ ॥

teen gunaa; ik sakat upaaeaa |

Sant Singh KhalsaFrom the three qualities, the one mechanism of Maya was produced.
Manmohan SinghHe created three qualities and one mammon.
Manmohan Singh (Punjabi)ਉਸ ਦੇ ਤਿੰਨ ਲੱਛਣ ਅਤੇ ਇਕ ਮਾਇਆ ਉਤਪੰਨ ਕੀਤੇ ਹਨ।
Fareedkot Teekaਤੀਨ ਗੁਣਾਤਮਕ ਜੋ ਮਹਾ ਮਾਇਆ ਇਕ ਸਕਤੀ ਹੈ॥
Prof. Sahib Singh(ਹੇ ਭਾਈ! ਜੀਵਾਤਮਾ ਜਿਸ ਪਰਮਾਤਮਾ ਦਾ ਰੂਪ ਹੈ) ਇਹ ਬੜੀ ਡਾਢੀ ਮਾਇਆ ਉਸੇ ਦਾ ਹੀ ਪਰਛਾਵਾਂ ਹੈ,

ਪਦ ਅਰਥ ਸਕਤਿ = ਮਾਇਆ।

SikhNet (Spanish)Las tres Gunas dieron nacimiento a Maya,

ਮਹਾ ਮਾਇਆ; ਤਾ ਕੀ ਹੈ ਛਾਇਆ ॥

mahaa maaeaa; taa kee hai chhaaeaa |

Sant Singh KhalsaThe great Maya is only His shadow.
Manmohan SinghThe great mammon is His shadow.
Manmohan Singh (Punjabi)ਪਰਮ ਮੋਹਨੀ ਉਸ ਦੀ ਛਾਂ ਹੈ।
Fareedkot Teekaਤਿਸ ਮੈ (ਤਾ ਕੀ) ਤਿਸੁ ਸੁਧ ਬ੍ਰਹਮ ਕੀ ਛਾਇਆ ਪੜੀ ਹੈ। ਤਿਸ ਕਰ ਸੁਧ ਮਲਨ ਉਪਾਧੀਓਂ ਕੇ ਭੇਦ ਤੇ ਜੀਵ ਅਰੁ ਈਸਰ ਕੋ ਮਾਯਾ ਨੇ ਉਤਪੰਨ ਕੀਆ, ਭਾਵ ਦੋ ਸੰਗਿਆ ਕਰ ਦਈ ਹੈ॥☬ਪੁਨਾ ਈਸਰ ਕੈਸਾ ਹੈ?
Prof. Sahib Singhਇਹ ਤਿੰਨਾਂ ਗੁਣਾਂ ਵਾਲੀ ਮਾਇਆ ਉਸੇ ਨੇ ਹੀ ਪੈਦਾ ਕੀਤੀ ਹੈ।

ਪਦ ਅਰਥ ਤਾ ਕੀ = ਉਸ (ਪ੍ਰਭੂ) ਦੀ। ਛਾਇਆ = ਛਾਂ, ਪਰਛਾਵਾਂ।

SikhNet (Spanish)de la cual la ignorancia es su propio reflejo.

ਅਛਲ ਅਛੇਦ ਅਭੇਦ ਦਇਆਲ ॥

achhal achhed abhed deaal |

Sant Singh KhalsaHe is undeceivable, impenetrable, unfathomable and merciful.
Manmohan SinghHe is Undeceivable, Impenetrable, Inscrutable and Merciful.
Manmohan Singh (Punjabi)ਉਹ ਨਾਂ ਠੱਗਿਆ ਜਾਣ ਵਾਲਾ, ਨਾਂ ਟੁੱਟ ਸਕਣ ਵਾਲਾ, ਜਿਸ ਦਾ ਭੇਦ ਨਹੀਂ ਪਾਇਆ ਜਾ ਸਕਦਾ ਅਤੇ ਜੋ ਮਿਹਰਬਾਨ ਹੈ।
Fareedkot Teekaਦ੍ਯਾਲੂ ਅਛਲੁ ਔ ਅਛੇਦ ਪੁਨਹ ਅਭੇਦ ਹੈ॥
Prof. Sahib Singhਉਸ ਪ੍ਰਭੂ ਨੂੰ (ਕੋਈ ਵਿਕਾਰ) ਛਲ ਨਹੀਂ ਸਕਦਾ, ਵਿੰਨ੍ਹ ਨਹੀਂ ਸਕਦਾ, ਉਸ ਦਾ ਭੇਤ ਨਹੀਂ ਪਾਇਆ ਜਾ ਸਕਦਾ, ਉਹ ਦਇਆ ਦਾ ਘਰ ਹੈ,
SikhNet (Spanish)El Señor es Imperceptible, el Ser imposible de engañar, Misterioso y Compasivo;

ਦੀਨ ਦਇਆਲ ਸਦਾ ਕਿਰਪਾਲ ॥

deen deaal sadaa kirapaal |

Sant Singh KhalsaHe is merciful to the meek, forever compassionate.
Manmohan SinghHe is Merciful to the meek and ever compassionate.
Manmohan Singh (Punjabi)ਉਹ ਮਸਕੀਨਾਂ ਤੇ ਮਿਹਰਬਾਨ ਅਤੇ ਸਦੀਵ ਹੀ ਦਇਆਵਾਨ ਹੈ।
Fareedkot Teekaਦੀਨੋਂ ਪੈ ਦਿਆਲ ਔ ਸਦਾ ਹੀ ਕ੍ਰਿਪਾਲ ਹੈ॥
Prof. Sahib Singhਉਹ ਦੀਨਾਂ ਉਤੇ ਸਦਾ ਦਇਆ ਕਰਨ ਵਾਲਾ ਹੈ, ਤੇ, ਦਇਆ ਦਾ ਸੋਮਾ ਹੈ।
SikhNet (Spanish)sí, Él es Misericordioso con el humilde, es siempre Benévolo y Bondadoso.

ਤਾ ਕੀ ਗਤਿ ਮਿਤਿ; ਕਛੂ ਨ ਪਾਇ ॥

taa kee gat mit; kachhoo na paae |

Sant Singh KhalsaHis state and limits cannot ever be known.
Manmohan SinghHis condition and measure cannot at all, be known.
Manmohan Singh (Punjabi)ਉਸ ਦੀ ਦਸ਼ਾ ਅਤੇ ਓੜਕ ਦਾ ਕੁਝ ਭੀ ਪਤਾ ਨਹੀਂ ਲੱਗਦਾ।
Fareedkot Teekaਜਿਸ ਕੀ ਮਿਰਜਾਦਾ ਕੀ ਗਤੀ ਕਛੂ ਨਹੀਂ ਪਾਈ ਜਾਤੀ॥
Prof. Sahib Singhਉਹ ਪ੍ਰਭੂ ਕਿਹੋ ਜਿਹਾ ਹੈ ਤੇ ਕੇਡਾ ਵੱਡਾ ਹੈ-ਇਹ ਭੇਤ ਲੱਭਿਆ ਨਹੀਂ ਜਾ ਸਕਦਾ।

ਪਦ ਅਰਥ ਗਤਿ = ਆਤਮਕ ਅਵਸਥਾ। ਮਿਤਿ = ਮਰਯਾਦਾ, ਵਿਤ।

SikhNet (Spanish)Nadie puede describir Su Extensión o Su Límite;

ਨਾਨਕ ਤਾ ਕੈ; ਬਲਿ ਬਲਿ ਜਾਇ ॥੪॥੧੯॥੨੧॥

naanak taa kai; bal bal jaae |4|19|21|

Sant Singh KhalsaNanak is a sacrifice, a sacrifice to Him. ||4||19||21||
Manmohan SinghNanak is a sacrifice, a sacrifice unto, Him.
Manmohan Singh (Punjabi)ਨਾਨਕ ਉਸ ਉਤੋਂ ਘੋਲੀ ਜਾਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਤਿਸ ਕੇ ਹਮ ਮਨ ਬਾਣੀ ਕਰ ਕੇ ਬਲਿਹਾਰ ਜਾਤੇ ਹੈਂ। ਭਾਵ ਸੇ ਸਿਖ ਆਤਮਾ ਪ੍ਰਮਾਤਮਾ ਇਕ ਸਰੂਪ ਹੀ ਹੈ ਉਪਾਧੀ ਭੇਦ ਕਰ ਨਾਮ ਭਿੰਨ ਹੈ॥੪॥੧੯॥੨੧॥☬ਜਿਨ ਗੁਰੋਂ ਸੰਤੋਂ ਦੁਆਰੇ ਰਾਮ ਕਾ ਜਪ ਕਰੀਤਾ ਹੈ, ਤਿਨ ਕੀ ਮਹਿਮਾ ਉਚਾਰਤੇ ਹੈਂ:
Prof. Sahib Singhਨਾਨਕ ਉਸ ਪ੍ਰਭੂ ਤੋਂ ਸਦਾ ਸਦਕੇ ਜਾਂਦਾ ਹੈ ॥੪॥੧੯॥੨੧॥

ਪਦ ਅਰਥ ਬਲਿ = ਸਦਕੇ ॥੪॥੧੯॥੨੧॥

SikhNet (Spanish)por eso Nanak ofrece su ser y su vida en sacrificio a su Señor (4-19-21)

Open this shabad →

Ang 868 of 1430