ੴ

ਸਿੱਖਬਾਣੀ · SikhBani

ਜਾਂ ਪਿਰੁ ਅੰਦਰਿ ਤਾਂ ਧਨ ਬਾਹਰਿ ॥

jaan pir andar taan dhan baahar
Guru Arjan Dev Ji ਗੁਰੂ ਅਰਜਨ ਦੇਵ ਜੀ · Raag Raamkalee · Ang 965 · 6 lines
Translations

ਸਲੋਕ ਮਃ ੫ ॥

salok mahalaa 5 |

Sant Singh KhalsaSalok, Fifth Mehl:
Manmohan Singh5th Guru.
Manmohan Singh (Punjabi)ਸਲੋਕ ਪੰਜਵੀਂ ਪਾਤਸ਼ਾਹੀ।
SikhNet (Spanish)Slok, Mejl Guru Aryan, Quinto Canal Divino.

ਜਾਂ ਪਿਰੁ ਅੰਦਰਿ; ਤਾਂ ਧਨ ਬਾਹਰਿ ॥

jaan pir andar; taan dhan baahar |

Sant Singh KhalsaWhen the Husband Lord is within the heart, then Maya, the bride, goes outside.
Manmohan SinghWhen God, the spouse, is within man. then the mammon, His bride, forsakes him.
Manmohan Singh (Punjabi)ਜਦ ਵਾਹਿਗੁਰੂ, ਪਤੀ, ਬੰਦੇ ਦੇ ਅੰਦਰ ਹੁੰਦਾ ਹੈ, ਤਦ ਮਾਇਆ, ਉਸ ਦੀ ਪਤਨੀ, ਬੰਦੇ ਨੂੰ ਛੱਡ ਜਾਂਦੀ ਹੈ।
Fareedkot Teekaਜਬ ਪਰਮੇਸਰ ਪਤੀ ਅਪਨੇ ਅੰਤਰ ਜਾਣਿਆ ਤਾਂ (ਧਨਿ) ਇਸਤ੍ਰੀ ਅਰਥਾਤ ਮਾਇਆ ਰਿਦੇ ਤੇ ਬਾਹਰ ਹੋ ਗਈ॥
Prof. Sahib Singhਜਦੋਂ ਪਤੀ-ਪ੍ਰਭੂ ਜੀਵ-ਇਸਤ੍ਰੀ ਦੇ ਹਿਰਦੇ ਵਿਚ ਪ੍ਰਤੱਖ ਮੌਜੂਦ ਹੋਵੇ, ਤਾਂ ਜੀਵ-ਇਸਤ੍ਰੀ ਮਾਇਕ ਧੰਧਿਆਂ ਝੰਬੇਲਿਆਂ ਤੋਂ ਨਿਰਲੇਪ ਰਹਿੰਦੀ ਹੈ।

ਪਦ ਅਰਥ ਪਿਰੁ = ਪਤੀ-ਪਰਮਾਤਮਾ। ਅੰਦਰਿ = ਹਿਰਦੇ ਵਿਚ (ਪ੍ਰਤੱਖ)। ਧਨ = ਜੀਵ-ਇਸਤ੍ਰੀ। ਬਾਹਰਿ = ਨਿਰਲੇਪ (ਧੰਧਿਆਂ ਤੋਂ)।

SikhNet (Spanish)Cuando el Esposo, nuestro Dios, está en nosotros, entonces Maya, Su esposa, nos deja.

ਜਾਂ ਪਿਰੁ ਬਾਹਰਿ; ਤਾਂ ਧਨ ਮਾਹਰਿ ॥

jaan pir baahar; taan dhan maahar |

Sant Singh KhalsaWhen one's Husband Lord is outside of oneself, then Maya, the bride, is supreme.
Manmohan SinghBut, when the Spouse is not within him, then the mammon reigns supreme.
Manmohan Singh (Punjabi)ਜਦ ਪਤੀ ਬੰਦੇ ਦੇ ਅੰਦਰ ਨਹੀਂ ਹੁੰਦਾ, ਤਦ ਮਾਇਆ ਚੌਧਰਾਨੀ ਬਣ ਬਹਿੰਦੀ ਹੈ।
Fareedkot Teekaਜਬ ਪਿਰ ਬਾਹਰ ਹੋ ਰਹਾ ਥਾ ਤਾਂ ਮਾਇਆ ਪ੍ਰਧਾਨ ਹੋ ਰਹੀ ਥੀ; ਵਾ ਜਾਂ ਪਿਰ ਅੰਤਰ ਲੁਕਾ ਹੂਆ ਥਾ ਅਰਥਾਤ ਪਰੋਖ ਹੋ ਰਹਾ ਥਾ ਤਾਂ (ਧਨ) ਬੁਧੀ ਬਾਹਰ ਹੋ ਰਹੀ ਥੀ ਅਰਥਾਤ ਵਿਸੇ ਪਰਾਯਣ ਹੋ ਰਹੀ ਥੀ। ਜਾਂ ਪਿਰ ਬਾਹਰ ਹੋਯਾ ਅਰਥਾਤ ਅਪ੍ਰੋਖ ਹੂਆ ਤਾਂ (ਧਨ) ਬੁਧੀ ਰੂਪ ਇਸਤ੍ਰੀ (ਮਾਹਰਿ) ਪ੍ਰਧਾਨ ਅਰਥਾਤ ਪੂਜ੍ਯ ਹੋਇ ਗਈ॥
Prof. Sahib Singhਜਦੋਂ ਪਤੀ-ਪ੍ਰਭੂ ਯਾਦ ਤੋਂ ਦੂਰ ਹੋ ਜਾਏ, ਤਾਂ ਜੀਵ-ਇਸਤ੍ਰੀ ਮਾਇਕ ਧੰਧਿਆਂ ਵਿਚ ਖਚਿਤ ਹੋਣ ਲੱਗ ਪੈਂਦੀ ਹੈ।

ਪਦ ਅਰਥ ਜਾਂ ਪਿਰੁ ਬਾਹਰਿ = ਜਦੋਂ ਪਤੀ-ਪ੍ਰਭੂ ਜੀਵ-ਇਸਤ੍ਰੀ ਦੀ ਯਾਦ ਤੋਂ ਪਰੇ ਹੋ ਜਾਂਦਾ ਹੈ। ਮਾਹਰਿ = ਚੌਧਰਾਣੀ, ਧੰਧਿਆਂ ਵਿਚ ਖਚਿਤ।

SikhNet (Spanish)Pero cuando sacamos a Dios, Maya recobra su poder supremo.

ਬਿਨੁ ਨਾਵੈ; ਬਹੁ ਫੇਰ ਫਿਰਾਹਰਿ ॥

bin naavai; bahu fer firaahar |

Sant Singh KhalsaWithout the Name, one wanders all around.
Manmohan SinghWithout the Name, one greatly wanders.
Manmohan Singh (Punjabi)ਨਾਮ ਦੇ ਬਗੈਰ, ਬੰਦਾ ਘਣੇਰਾ ਹੀ ਭਟਕਦਾ ਹੈ।
Fareedkot Teekaਬਿਨਾਂ ਨਾਮ ਤੋਂ ਏਹ ਜੀਵ ਫੇਰੋਂ ਮੇਂ ਹੀ ਫਿਰਤਾ ਥਾ॥
Prof. Sahib Singhਪ੍ਰਭੂ ਦੀ ਯਾਦ ਤੋਂ ਬਿਨਾ ਜੀਵ ਅਨੇਕਾਂ ਭਟਕਣਾਂ ਵਿਚ ਭਟਕਦਾ ਹੈ।

ਪਦ ਅਰਥ ਫੇਰ = ਜਨਮਾਂ ਦੇ ਗੇੜ, ਭਟਕਣਾ।

SikhNet (Spanish)Sin el Nombre deSeñor, la mente vaga y divaga;

ਸਤਿਗੁਰਿ. ਸੰਗਿ ਦਿਖਾਇਆ ਜਾਹਰਿ ॥

satigur. sang dikhaaeaa jaahar |

Sant Singh KhalsaThe True Guru shows us that the Lord is with us.
Manmohan SinghThe True Guru has manifestly shown me the Lord with me.
Manmohan Singh (Punjabi)ਸੱਚੇ ਗੁਰਾਂ ਨੇ ਜ਼ਾਹਰ ਤੌਰ ਤੇ ਮੈਨੂੰ ਸੁਆਮੀ ਮੇਰੇ ਨਾਲ ਵਿਖਾਲ ਦਿੱਤਾ।
Fareedkot Teekaਅਬ ਸਤਿਗੁਰੋਂ ਨੇ ਅਪਨੇ (ਸੰਗਿ) ਸਾਥ ਪ੍ਰਗਟ ਹੀ ਦਿਖਾਇ ਦੀਆ ਹੈ, ਭਾਵ ਸਿਖ ਦੇ ਰਿਦੇ ਮੈਂ ਅਪ੍ਰੋਖ ਕਰ ਦੀਆ ਹੈ॥
Prof. Sahib Singhਜਿਸ ਮਨੁੱਖ ਨੂੰ ਗੁਰੂ ਨੇ ਹਿਰਦੇ ਵਿਚ ਪ੍ਰਤੱਖ ਪ੍ਰਭੂ ਵਿਖਾ ਦਿੱਤਾ,

ਪਦ ਅਰਥ ਸਤਿਗੁਰਿ = ਗੁਰੂ ਨੇ। ਸੰਗਿ = ਅੰਦਰ ਨਾਲ ਹੀ। ਜਾਹਰਿ = ਪਰਤੱਖ

SikhNet (Spanish)sí, el Guru Verdadero nos lleva hasta la Presencia Interior del Señor.

ਜਨ ਨਾਨਕ; ਸਚੇ ਸਚਿ ਸਮਾਹਰਿ ॥੧॥

jan naanak; sache sach samaahar |1|

Sant Singh KhalsaServant Nanak merges in the Truest of the True. ||1||
Manmohan SinghServant Nanak is merged in the Truest of the True.
Manmohan Singh (Punjabi)ਦਾਸ ਨਾਨਕ, ਸੱਚਿਆਰਾਂ ਦੇ ਪਰਮ ਸੱਚਿਆਰ ਅੰਦਰ ਲੀਨ ਹੋਇਆ ਹੋਇਆ ਹੈ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਸਚੇ ਨਾਮ ਕਰ ਕੇ ਸਚ ਮੇਂ ਹੀ ਸਮਾਵਣਾ ਹੂਆ ਹੈ; ਵਾ ਸਚੇ ਕਾ ਸਚਾ (ਸਮਾਹਰਿ) ਅਨੰਦ ਪ੍ਰਾਪਤਿ ਹੂਆ ਹੈ॥੧॥
Prof. Sahib Singhਹੇ ਦਾਸ ਨਾਨਕ! ਉਹ ਸਦਾ-ਥਿਰ ਪ੍ਰਭੂ ਵਿਚ ਹੀ ਟਿਕਿਆ ਰਹਿੰਦਾ ਹੈ ॥੧॥

ਪਦ ਅਰਥ ਸਚੇ ਸਚਿ = ਨਿਰੋਲ ਸਦਾ-ਥਿਰ ਹਰੀ ਵਿਚ। ਸਮਾਹਰਿ = ਸਮਾਇਆ ਰਹਿੰਦਾ ਹੈ, ਟਿਕਿਆ ਰਹਿੰਦਾ ਹੈ ॥੧॥

SikhNet (Spanish)Dice Nanak, ahí conoce al Ser Verdadero y se funde en el Dios Verdadero.(1)
Answers quote the Granth verbatim with Ang citations. AI commentary is not Gurbani and not a religious ruling.