ੴ

ਸਿੱਖਬਾਣੀ · SikhBani

ਜਿਸ ਕੈ ਮਸਤਕਿ ਕਰਮੁ ਹੋਇ ਸੋ ਸੇਵਾ ਲਾਗਾ ॥

jis kai masatak karam hoe so sevaa laagaa
Guru Arjan Dev Ji ਗੁਰੂ ਅਰਜਨ ਦੇਵ ਜੀ · Raag Raamkalee · Ang 964, 965 · 9 lines
Translations

ਪਉੜੀ ॥

paurree | Ang 964

Sant Singh KhalsaPauree:
Manmohan SinghPauri.
Manmohan Singh (Punjabi)ਪਉੜੀ।
SikhNet (Spanish)Pauri

ਜਿਸ ਕੈ ਮਸਤਕਿ. ਕਰਮੁ ਹੋਇ; ਸੋ ਸੇਵਾ ਲਾਗਾ ॥

jis kai masatak. karam hoe; so sevaa laagaa | Ang 964

Sant Singh KhalsaOne who has such good karma inscribed upon his forehead, is committed to the Lord's service.
Manmohan SinghHe alone, on whose forehead good destiny is writ, takes to the Lord's service.
Manmohan Singh (Punjabi)ਜਿਸ ਦੇ ਮੱਥੇ ਉੱਤੇ ਚੰਗੀ ਪ੍ਰਾਲਬਧ ਲਿਖੀ ਹੋਈ ਹੈ, ਕੇਵਲ ਉਹ ਹੀ ਸੁਆਮੀ ਦੀ ਟਹਿਲ ਅੰਦਰ ਜੁੜਦਾ ਹੈ।
Fareedkot Teekaਜਿਸ ਕੇ ਮਸਤਕ ਪਰ ਬਡੇ ਭਾਗ ਹੋਤੇ ਹੈਂ, ਸੋ ਸੇਵਾ ਮੇਂ ਲਾਗਾ ਹੈ॥
Prof. Sahib Singhਜਿਸ ਮਨੁੱਖ ਦੇ ਮੱਥੇ ਉਤੇ ਪ੍ਰਭੂ ਦੀ ਬਖ਼ਸ਼ਸ਼ (ਦਾ ਲੇਖ) ਹੋਵੇ ਉਹ ਪ੍ਰਭੂ ਦੀ ਸੇਵਾ-ਭਗਤੀ ਵਿਚ ਲੱਗਦਾ ਹੈ।

ਪਦ ਅਰਥ ਮਸਤਕਿ = ਮੱਥੇ ਉਤੇ। ਕਰਮੁ = ਬਖ਼ਸ਼ਸ਼, ਪ੍ਰਭੂ ਦੀ ਬਖ਼ਸ਼ਸ਼ ਦਾ ਲੇਖਾ।

SikhNet (Spanish)Quien tiene tan buen Karma puesto en su frente, se compromete en el Servicio del Señor,

ਜਿਸੁ ਗੁਰ ਮਿਲਿ ਕਮਲੁ ਪ੍ਰਗਾਸਿਆ; ਸੋ ਅਨਦਿਨੁ ਜਾਗਾ ॥

jis gur mil kamal pragaasiaa; so anadin jaagaa | Ang 964

Sant Singh KhalsaOne whose heart lotus blossoms forth upon meeting the Guru, remains awake and aware, night and day.
Manmohan SinghHe, whose heart-lotus has bloomed, by meeting the Guru, remains awake night and day.
Manmohan Singh (Punjabi)ਜਿਸ ਦਾ ਦਿਲ ਕੰਵਲ ਗੁਰਾਂ ਨੂੰ ਮਿਲ ਕੇ ਖਿੜ ਗਿਆ ਹੈ, ਉਹ ਰਾਤ ਦਿਨ ਜਾਗਦਾ ਰਹਿੰਦਾ ਹੈ।
Fareedkot Teekaਜਿਸ ਕਾ ਰਿਦਾ ਕਮਲ ਗੁਰੋਂ ਸੇ ਮਿਲ ਕੇ ਪ੍ਰਕਾਸਿਆ ਹੈ, ਸੋ ਰਾਤ ਦਿਨ ਭਜਨ ਮੇਂ ਜਾਗਾ ਹੈ॥
Prof. Sahib Singhਗੁਰੂ ਨੂੰ ਮਿਲ ਕੇ ਜਿਸ ਮਨੁੱਖ ਦਾ ਹਿਰਦਾ-ਕੰਵਲ ਖਿੜ ਪੈਂਦਾ ਹੈ, ਉਹ (ਵਿਕਾਰਾਂ ਦੇ ਹੱਲਿਆਂ ਵਲੋਂ) ਸਦਾ ਸੁਚੇਤ ਰਹਿੰਦਾ ਹੈ।

ਪਦ ਅਰਥ ਜਿਸੁ ਕਮਲੁ = ਜਿਸ ਦਾ ਹਿਰਦਾ-ਕਮਲ। ਅਨਦਿਨੁ = ਹਰ ਰੋਜ਼, ਸਦਾ। ਜਾਗਾ = (ਵਿਕਾਰਾਂ ਦੀ ਘਾਤ ਵਲੋਂ) ਸੁਚੇਤ।

SikhNet (Spanish)pues a quien le florece de su corazón, encontrando al Guru, vive despierto para siempre.

ਲਗਾ ਰੰਗੁ ਚਰਣਾਰਬਿੰਦ; ਸਭੁ ਭ੍ਰਮੁ ਭਉ ਭਾਗਾ ॥

lagaa rang charanaarabind; sabh bhram bhau bhaagaa | Ang 964

Sant Singh KhalsaAll doubt and fear run away from one who is in love with the Lord's lotus feet.
Manmohan SinghHe who bears love to the Lord's lotus feet All his doubt and dread flee away.
Manmohan Singh (Punjabi)ਜਿਸ ਦਾ ਪ੍ਰਭੂ ਦੇ ਕੰਵਲ ਚਰਨਾਂ ਨਾਲ ਪਿਆਰ ਪਿਆ ਹੋਇਆ ਹੈ, ਉਸ ਦੇ ਸਮੂਹ ਸੰਦੇਹ ਤੇ ਡਰ ਦੌੜ ਜਾਂਦੇ ਹਨ।
Fareedkot Teekaਜਿਸ ਕੋ ਚਰਨ ਕਮਲੋਂ ਕਾ (ਰੰਗੁ) ਪ੍ਰੇਮ ਲਗਾ ਹੈ, ਉਸ ਕਾ ਸਭ ਭ੍ਰਮ ਔ ਭੌ ਭਾਗਾ ਹੈ॥
Prof. Sahib Singhਜਿਸ ਮਨੁੱਖ (ਦੇ ਮਨ) ਵਿਚ ਪ੍ਰਭੂ ਦੇ ਸੋਹਣੇ ਚਰਨਾਂ ਦਾ ਪਿਆਰ ਪੈਦਾ ਹੁੰਦਾ ਹੈ, ਉਸ ਦੀ ਭਟਕਣਾ ਉਸ ਦਾ ਡਰ ਭਉ ਦੂਰ ਹੋ ਜਾਂਦਾ ਹੈ,

ਪਦ ਅਰਥ ਚਰਣਾਰਬਿੰਦ = ਚਰਣ-ਅਰਬਿੰਦ। ਅਰਬਿੰਦ = ਕਮਲ ਫੁੱਲ।

SikhNet (Spanish)Miedos y dudas desaparecen de quien vive enamorado de los Pies de Loto del Señor.

ਆਤਮੁ ਜਿਤਾ ਗੁਰਮਤੀ; ਆਗੰਜਤ ਪਾਗਾ ॥

aatam jitaa guramatee; aaganjat paagaa | Ang 965

Sant Singh KhalsaHe conquers his soul, following the Guru's Teachings, and attains the Imperishable Lord.
Manmohan SinghHe, who conquers his-self, by Guru's instruction attains to the imperishable Lord.
Manmohan Singh (Punjabi)ਜੋ ਗੁਰਾਂ ਦੀ ਸਿਖਮੱਤ ਦੁਆਰਾ ਆਪਣੇ ਆਪ ਨੂੰ ਜਿੱਤ ਲੈਂਦਾ ਹੈ, ਉਹ ਅਬਿਨਾਸੀ ਪ੍ਰਭੂ ਨੂੰ ਪਾ ਲੈਂਦਾ ਹੈ।
Fareedkot Teekaਗੁਰੋਂ ਕੀ ਸਿਖਿਆ ਦੁਆਰਾ ਜਿਸ ਨੇ ਮਨੁ ਜੀਤਿਆ ਹੈ, (ਆਗੰਜਤ) ਨਾਸ ਤੇ ਰਹਿਤ ਜੋ ਪਰਮੇਸਰ ਹੈ, ਸੋ ਤਿਸ ਮੇਂ (ਪਾਗਾ) ਖਚਤ ਹੂਆ ਹੈ॥
Prof. Sahib Singhਕਿਉਂਕਿ ਗੁਰੂ ਦੀ ਮੱਤ ਲੈ ਕੇ ਉਹ ਆਪਣੇ ਮਨ ਨੂੰ ਜਿੱਤ ਲੈਂਦਾ ਹੈ, ਤੇ ਉਸ ਨੂੰ ਅਬਿਨਾਸੀ ਪ੍ਰਭੂ ਮਿਲ ਪੈਂਦਾ ਹੈ।

ਪਦ ਅਰਥ ਆਗੰਜਤ = ਅਵਿਨਾਸੀ ਪ੍ਰਭੂ। ਪਾਗਾ = ਪਾ ਲੈਂਦਾ ਹੈ।

SikhNet (Spanish)Él conquista su Alma, siguiendo las Enseñanzas del Guru y obtiene al Señor Imperecedero,

ਜਿਸਹਿ ਧਿਆਇਆ ਪਾਰਬ੍ਰਹਮੁ; ਸੋ ਕਲਿ ਮਹਿ ਤਾਗਾ ॥

jiseh dhiaaeaa paarabraham; so kal meh taagaa | Ang 965

Sant Singh KhalsaHe alone keeps up in this Dark Age of Kali Yuga, who meditates on the Supreme Lord God.
Manmohan SinghHe, who contemplates his Lofty Lord; he alone prospers in this Darkage.
Manmohan Singh (Punjabi)ਜੋ ਆਪਣੇ ਉੱਚੇ ਸੁਆਮੀ ਦਾ ਸਿਮਰਨ ਕਰਦਾ ਹੈ, ਕੇਵਲ ਉਹ ਹੀ ਇਸ ਕਾਲਯੁਗ ਅੰਦਰ ਤਰਦਾ ਹੈ।
Fareedkot Teekaਜਿਸ ਨੇ ਪਰਮੇਸਰ ਕੋ ਧਿਆਇਆ ਹੈ, ਸੋ ਕਲੀ ਮੇਂ (ਤਾਗਾ) ਗ੍ਯਾਨੀ ਹੈ ਵਾ ਇਸਥਿਤ ਹੂਆ ਹੈ॥
Prof. Sahib Singhਜਿਸ ਹੀ ਮਨੁੱਖ ਨੇ ਪਰਮਾਤਮਾ ਨੂੰ ਸਿਮਰਿਆ ਹੈ ਉਹ ਸੰਸਾਰ ਵਿਚ (ਵਿਕਾਰਾਂ ਦਾ) ਟਾਕਰਾ ਕਰਨ ਜੋਗਾ ਹੋ ਜਾਂਦਾ ਹੈ,

ਪਦ ਅਰਥ ਜਿਸਹਿ = ਜਿਸ ਹੀ ਨੇ। ਤਾਗਾ = ਟਾਕਰਾ ਕਰਨ ਜੋਗਾ।

SikhNet (Spanish)así se conserva en esta Edad oscura de Kali Yug, meditando en el Supremo Dios nuestro Señor.

ਸਾਧੂ ਸੰਗਤਿ ਨਿਰਮਲਾ; ਅਠਸਠਿ ਮਜਨਾਗਾ ॥

saadhoo sangat niramalaa; atthasatth majanaagaa | Ang 965

Sant Singh KhalsaIn the Saadh Sangat, the Company of the Holy, he is immaculate, as if he has bathed at the sixty-eight sacred shrines of pilgrimage.
Manmohan SinghHe who becomes immaculate in the society of the saints, is deemed to have bathed at the sixty-eight places of pilgrimage.
Manmohan Singh (Punjabi)ਜੋ ਸਤਿਸੰਗਤ ਅੰਦਰ ਪਵਿਤ੍ਰ ਹੋ ਜਾਂਦਾ ਹੈ, ਉਸ ਦਾ ਅਠਾਹਟ ਤੀਰਥ ਅਸਥਾਨਾਂ ਤੇ ਇਸ਼ਨਾਨ ਕਰ ਲੈਣਾ ਮੰਨ ਲਿਆ ਜਾਂਦਾ ਹੈ।
Fareedkot Teekaਪ੍ਰਮੇਸਰ ਮੇਂ ਔਰ ਜੋ ਸਾਧੂਆਂ ਕੀ ਸੰਗਤ ਮੇਂ ਕਰ ਕੇ ਮਲ ਵਿਛੇਪ ਤੇ (ਨਿਰ) ਰਹਿਤ ਹੂਆ ਹੈ ਤਿਸ ਨੇ ਅਠਾਹਠ ਤੀਰਥੋਂ ਕਾ ਅਸ਼ਨਾਨ ਕਰ ਲੀਆ ਹੈ॥
Prof. Sahib Singhਗੁਰਮੁਖਾਂ ਦੀ ਸੰਗਤ ਵਿਚ ਉਸ ਦਾ ਮਨ ਪਵਿਤ੍ਰ ਹੋ ਜਾਂਦਾ ਹੈ ਮਾਨੋ, ਉਸ ਨੇ ਅਠਾਹਠ ਤੀਰਥਾਂ ਦਾ ਇਸ਼ਨਾਨ ਕਰ ਲਿਆ ਹੈ।

ਪਦ ਅਰਥ ਮਜਨਾਗਾ = ਇਸ਼ਨਾਨ।

SikhNet (Spanish)En la Saad Sangat, la Sociedad de los Santos él es Inmaculado, como si se hubiera bañado en todos los sitios de peregrinaje,

ਜਿਸੁ ਪ੍ਰਭੁ ਮਿਲਿਆ ਆਪਣਾ; ਸੋ ਪੁਰਖੁ ਸਭਾਗਾ ॥

jis prabh miliaa aapanaa; so purakh sabhaagaa | Ang 965

Sant Singh KhalsaHe alone is a man of good fortune, who has met with God.
Manmohan SinghHe whom His Lord meets; He alone is a man of good fortune.
Manmohan Singh (Punjabi)ਜਿਸ ਨੂੰ ਉਸ ਦਾ ਸੁਆਮੀ ਮਿਲ ਪੈਂਦਾ ਹੈ, ਕੇਵਲ ਉਹ ਹੀ ਚੰਗੇ ਨਸੀਬਾਂ ਵਾਲਾ ਪੁਰਸ਼ ਹੈ।
Fareedkot Teekaਜਿਸ ਕੋ ਆਪਣਾ ਪ੍ਰਭੂ ਮਿਲਿਆ ਹੈ, ਭਾਵ ਸਾਖ੍ਯਾਤ ਹੂਆ ਹੈ, ਸੋ ਪੁਰਖ ਸਹਿਤ ਭਾਗੋਂ ਕੇ ਹੈ॥
Prof. Sahib Singhਭਾਗਾਂ ਵਾਲਾ ਹੈ ਉਹ ਮਨੁੱਖ ਜਿਸ ਨੂੰ ਪਿਆਰਾ ਪ੍ਰਭੂ ਮਿਲ ਪਿਆ।
SikhNet (Spanish)oh, afortunado es quien encuentra a su Señor, el Dios.

ਨਾਨਕ. ਤਿਸੁ ਬਲਿਹਾਰਣੈ; ਜਿਸੁ ਏਵਡ ਭਾਗਾ ॥੧੭॥

naanak. tis balihaaranai; jis evadd bhaagaa |17| Ang 965

Sant Singh KhalsaNanak is a sacrifice to such a one, whose destiny is so great! ||17||
Manmohan SinghNanak, is a sacrifice unto him, so great is whose fortune.
Manmohan Singh (Punjabi)ਨਾਨਕ ਉਸ ਉੱਤੋਂ ਕੁਰਬਾਨ ਹੈ, ਐਡੀ ਵੱਡੀ ਹੈ ਜਿਸ ਦੀ ਕਿਸਮਤ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਹਮ ਤਿਸ ਕੇ ਬਲਿਹਾਰ ਜਾਤੇ ਹੈਂ ਜਿਸ ਕੇ ਏਡੇ ਵਡੇ ਭਾਗ ਹੈਂ॥੧੭॥
Prof. Sahib Singhਹੇ ਨਾਨਕ! ਮੈਂ ਸਦਕੇ ਹਾਂ ਉਸ ਉਤੋਂ ਜਿਸ ਦੇ ਇਤਨੇ ਵੱਡੇ ਭਾਗ ਹਨ ॥੧੭॥
SikhNet (Spanish)Nanak ofrece su vida en sacrificio a quien tiene tal Fortuna. (17)
Answers quote the Granth verbatim with Ang citations. AI commentary is not Gurbani and not a religious ruling.