ੴ

ਸਿੱਖਬਾਣੀ · SikhBani

ਪ੍ਰਭ ਕਾ ਸਿਮਰਨੁ ਸਭ ਤੇ ਊਚਾ ॥

prabh kaa simaran sabh te aoochaa
Guru Arjan Dev Ji ਗੁਰੂ ਅਰਜਨ ਦੇਵ ਜੀ · Raag Gauree · Ang 263 · 10 lines
Translations

ਪ੍ਰਭ ਕਾ ਸਿਮਰਨੁ; ਸਭ ਤੇ ਊਚਾ ॥

prabh kaa simaran; sabh te aoochaa |

Sant Singh KhalsaThe remembrance of God is the highest and most exalted of all.
Manmohan SinghLord's meditation is the most exalted of all.
Manmohan Singh (Punjabi)ਸੁਆਮੀ ਦੀ ਬੰਦਗੀ ਸਾਰਿਆਂ ਦੀ ਸ਼੍ਰੋਮਣੀ ਹੈ।
Fareedkot Teekaਪ੍ਰਭੂ ਕਾ ਸਿਮਰਨ ਸਭ ਸੇ ਊਚਾ ਹੈ॥
Prof. Sahib Singhਪ੍ਰਭੂ ਦਾ ਸਿਮਰਨ ਕਰਨਾ (ਹੋਰ) ਸਾਰੇ (ਆਹਰਾਂ) ਨਾਲੋਂ ਚੰਗਾ ਹੈ;
SikhNet (Spanish)La repetición del Nombre es la práctica más elevada;

ਪ੍ਰਭ ਕੈ ਸਿਮਰਨਿ; ਉਧਰੇ ਮੂਚਾ ॥

prabh kai simaran; udhare moochaa |

Sant Singh KhalsaIn the remembrance of God, many are saved.
Manmohan SinghThrough Master's meditation many have been saved.
Manmohan Singh (Punjabi)ਮਾਲਕ ਦਾ ਆਰਾਧਨ ਕਰਨ ਦੁਆਰਾ ਅਨੇਕਾਂ ਪਾਰ ਉਤਰ ਗਏ ਹਨ।
Fareedkot Teekaਪ੍ਰਭੂ ਕੈ ਸਿਮਰਨੇ ਸੇ (ਮੂਚਾ) ਬਹੁਤ ਉਧਰੇ ਹੈਂ॥
Prof. Sahib Singhਪ੍ਰਭੂ ਦਾ ਸਿਮਰਨ ਕਰਨ ਨਾਲ ਬਹੁਤ ਸਾਰੇ (ਜੀਵ) (ਵਿਕਾਰਾਂ ਤੋਂ) ਬਚ ਜਾਂਦੇ ਹਨ।

ਪਦ ਅਰਥ ਉਧਰੇ = (ਵਿਕਾਰਾਂ ਤੋਂ) ਬਚ ਜਾਂਦੇ ਹਨ। ਮੂਚਾ = ਮਹਾਨ ਉੱਚਾ, ਬਹੁਤ ਸਾਰੇ।

SikhNet (Spanish)ha redimido a innumerables Almas humanas.

ਪ੍ਰਭ ਕੈ ਸਿਮਰਨਿ; ਤ੍ਰਿਸਨਾ ਬੁਝੈ ॥

prabh kai simaran; trisanaa bujhai |

Sant Singh KhalsaIn the remembrance of God, thirst is quenched.
Manmohan SinghThrough Master's meditation, thirst is quenched.
Manmohan Singh (Punjabi)ਮਾਲਕ ਦਾ ਆਰਾਧਨ ਕਰਨ ਦੁਆਰਾ ਤੇਹਿ ਬੁਝ ਜਾਂਦੀ ਹੈ।
Fareedkot Teekaਪ੍ਰਭੂ ਕੇ ਸਿਮਰਨ ਸੇ ਤ੍ਰਿਸਨਾ ਅਗਨੀ ਬੁਝ ਜਾਤੀ ਹੈ॥
Prof. Sahib Singhਪ੍ਰਭੂ ਦਾ ਸਿਮਰਨ ਕਰਨ ਨਾਲ (ਮਾਇਆ ਦੀ) ਤ੍ਰਿਹ ਮਿਟ ਜਾਂਦੀ ਹੈ,

ਪਦ ਅਰਥ ਤ੍ਰਿਸਨਾ = (ਮਾਇਆ ਦੀ) ਤ੍ਰਿਹ।

SikhNet (Spanish)Repitiendo el Santo Nombre, los deseos de la mente insaciable son satisfechos

ਪ੍ਰਭ ਕੈ ਸਿਮਰਨਿ; ਸਭੁ ਕਿਛੁ ਸੁਝੈ ॥

prabh kai simaran; sabh kichh sujhai |

Sant Singh KhalsaIn the remembrance of God, all things are known.
Manmohan SinghThrough Lord's meditation man comes to know everything.
Manmohan Singh (Punjabi)ਸਾਹਿਬ ਦੇ ਭਜਨ ਰਾਹੀਂ ਆਦਮੀ ਨੂੰ ਸਾਰਾ ਕੁਝ ਪਤਾ ਲਗ ਜਾਂਦਾ ਹੈ।
Fareedkot Teekaਪ੍ਰਭੂ ਕੇ ਸਿਮਰਨ ਸੇ ਸਭ ਕਿਛ ਸੂਝ ਆਵਤਾ ਹੈ, ਭਾਵ ਸੇ ਦਿਬ੍ਯ ਦ੍ਰਿਸ੍ਟੀ ਹੋ ਜਾਤੀ ਹੈ॥
Prof. Sahib Singh(ਕਿਉਂਕਿ ਮਾਇਆ ਦੇ) ਹਰੇਕ (ਕੇਲ) ਦੀ ਸਮਝ ਪੈ ਜਾਂਦੀ ਹੈ।

ਪਦ ਅਰਥ ਸਭੁ ਕਿਛੁ = ਹਰੇਕ ਗੱਲ।

SikhNet (Spanish)y se alcanza el Conocimiento Pleno.

ਪ੍ਰਭ ਕੈ ਸਿਮਰਨਿ; ਨਾਹੀ ਜਮ ਤ੍ਰਾਸਾ ॥

prabh kai simaran; naahee jam traasaa |

Sant Singh KhalsaIn the remembrance of God, there is no fear of death.
Manmohan SinghBy remembering the Lord the fear of Death is removed.
Manmohan Singh (Punjabi)ਸੁਆਮੀ ਨੂੰ ਚੇਤੇ ਕਰਨ ਦੁਆਰਾ ਮੌਤ ਦਾ ਡਰ ਦੂਰ ਹੋ ਜਾਂਦਾ ਹੈ।
Fareedkot Teekaਪ੍ਰਭੂ ਕੇ ਸਿਮਰਨ ਸੇ ਜਮ ਕਾ (ਤ੍ਰਾਸਾ) ਭੈ ਨਹੀਂ ਰਹਤਾ ਹੈ॥
Prof. Sahib Singhਪ੍ਰਭੂ ਦਾ ਸਿਮਰਨ ਕਰਨ ਨਾਲ ਜਮਾਂ ਦਾ ਡਰ ਮੁੱਕ ਜਾਂਦਾ ਹੈ,

ਪਦ ਅਰਥ ਤ੍ਰਾਸ = ਡਰ। ਜਮ ਤ੍ਰਾਸਾ = ਜਮਾਂ ਦਾ ਡਰ।

SikhNet (Spanish)ese hombre pierde el terror a la muerte.

ਪ੍ਰਭ ਕੈ ਸਿਮਰਨਿ; ਪੂਰਨ ਆਸਾ ॥

prabh kai simaran; pooran aasaa |

Sant Singh KhalsaIn the remembrance of God, hopes are fulfilled.
Manmohan SinghBy remembering the Lord the desire is fulfilled.
Manmohan Singh (Punjabi)ਸੁਆਮੀ ਨੂੰ ਚੇਤੇ ਕਰਨ ਦੁਆਰਾ ਖਾਹਿਸ਼ ਪੂਰੀ ਹੋ ਜਾਂਦੀ ਹੈ।
Fareedkot Teekaਪੁਨਾ ਪ੍ਰਭੂ ਕਾ ਸਿਮਰਨ ਕਰਨੇ ਸੇ ਹੀ ਸਰਬ ਆਸਾ ਪੂਰਨ ਹੋਇ ਜਾਤੀ ਹੈ॥
Prof. Sahib Singhਤੇ (ਜੀਵ ਦੀ) ਆਸ ਪੂਰਨ ਹੋ ਜਾਂਦੀ ਹੈ (ਭਾਵ, ਆਸਾਂ ਵੱਲੋਂ ਮਨ ਰੱਜ ਜਾਂਦਾ ਹੈ)।
SikhNet (Spanish)Viendo realizados sus anhelos y esperanzas,

ਪ੍ਰਭ ਕੈ ਸਿਮਰਨਿ; ਮਨ ਕੀ ਮਲੁ ਜਾਇ ॥

prabh kai simaran; man kee mal jaae |

Sant Singh KhalsaIn the remembrance of God, the filth of the mind is removed.
Manmohan SinghBy remembering the Lord mind's filth is removed,
Manmohan Singh (Punjabi)ਸੁਆਮੀ ਨੂੰ ਚੇਤੇ ਕਰਨ ਦੁਆਰਾ ਚਿੱਤ ਦੀ ਮਲੀਨਤਾ ਉਤਰ ਜਾਂਦੀ ਹੈ,
Fareedkot Teekaਪ੍ਰਭੂ ਕੇ ਸਿਮਰਨ ਸੇ ਮਨ ਕੀ ਮਲੀਨਤਾ ਦੂਰ ਹੋ ਜਾਤੀ ਹੈ॥
Prof. Sahib Singhਪ੍ਰਭੂ ਦਾ ਸਿਮਰਨ ਕੀਤਿਆਂ ਮਨ ਦੀ (ਵਿਕਾਰਾਂ ਦੀ) ਮੈਲ ਦੂਰ ਹੋ ਜਾਂਦੀ ਹੈ,
SikhNet (Spanish)Su mente es purificada

ਅੰਮ੍ਰਿਤ ਨਾਮੁ; ਰਿਦ ਮਾਹਿ ਸਮਾਇ ॥

amrit naam; rid maeh samaae |

Sant Singh KhalsaThe Ambrosial Naam, the Name of the Lord, is absorbed into the heart.
Manmohan Singhand the ambrosial Name is absorbed in the heart.
Manmohan Singh (Punjabi)ਤੇ ਸੁਧਾ-ਸਰੂਪ ਨਾਮ ਦਿਲ ਅੰਦਰ ਰਸ ਜਾਂਦਾ ਹੈ।
Fareedkot Teekaਔਰ ਨਾਮ ਅੰਮ੍ਰਿਤ ਰਿਦੇ ਮੇਂ ਆਇ ਕਰ ਸਮਾਇ ਜਾਤਾ ਹੈ॥
Prof. Sahib Singhਅਤੇ ਮਨੁੱਖ ਦੇ ਹਿਰਦੇ ਵਿਚ (ਪ੍ਰਭੂ ਦਾ) ਅਮਰ ਕਰਨ ਵਾਲਾ ਨਾਮ ਟਿਕ ਜਾਂਦਾ ਹੈ।

ਪਦ ਅਰਥ ਰਿਦ ਮਾਹਿ = ਹਿਰਦੇ ਵਿਚ। ਸਮਾਇ = ਟਿਕ ਜਾਂਦਾ ਹੈ।

SikhNet (Spanish)y su corazón se inunda del Dulce Nombre.

ਪ੍ਰਭ ਜੀ ਬਸਹਿ; ਸਾਧ ਕੀ ਰਸਨਾ ॥

prabh jee baseh; saadh kee rasanaa |

Sant Singh KhalsaGod abides upon the tongues of His Saints.
Manmohan SinghThe honourable Lord abides on the tongue of His saint.
Manmohan Singh (Punjabi)ਮਾਨਯੋਗ ਮਾਲਕ ਆਪਣੇ ਸੰਤ ਦੀ ਜੀਭਾ ਉਤੇ ਨਿਵਾਸ ਰਖਦਾ ਹੈ।
Fareedkot Teekaਪ੍ਰਭੂ ਜੀ ਕਾ ਨਾਮ ਵਾ ਜਿਨ ਸੰਤੋਂ ਕੀ ਰਸਨਾ ਮੇਂ ਵਸਤਾ ਹੈ॥
Prof. Sahib Singhਪ੍ਰਭੂ ਜੀ ਗੁਰਮੁਖ ਮਨੁੱਖਾਂ ਦੀ ਜੀਭ ਉਤੇ ਵੱਸਦੇ ਹਨ (ਭਾਵ, ਸਾਧ ਜਨ ਸਦਾ ਪ੍ਰਭੂ ਨੂੰ ਜਪਦੇ ਹਨ)।

ਪਦ ਅਰਥ ਰਸਨਾ = ਜੀਭ।

SikhNet (Spanish)El Señor habita en los labios de los Santos.

ਨਾਨਕ. ਜਨ ਕਾ; ਦਾਸਨਿ ਦਸਨਾ ॥੪॥

naanak. jan kaa; daasan dasanaa |4|

Sant Singh KhalsaNanak is the servant of the slave of His slaves. ||4||
Manmohan SinghNanak is the slave of the slave of the Lord's slaves.
Manmohan Singh (Punjabi)ਨਾਨਕ ਸਾਹਿਬ ਦੇ ਗੋਲਿਆਂ ਦੇ ਗੋਲੇ ਦਾ ਗੋਲਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਮੈਂ ਤਿਨ ਸੰਤ ਜਨੋਂ ਕੇ ਦਾਸੋਂ ਦਾ ਦਾਸ ਹੂੰ॥੪॥
Prof. Sahib Singh(ਆਖ) ਹੇ ਨਾਨਕ! (ਮੈਂ) ਗੁਰਮੁਖਾਂ ਦੇ ਸੇਵਕਾਂ ਦਾ ਸੇਵਕ (ਬਣਾਂ) ॥੪॥

ਪਦ ਅਰਥ ਜਨ ਕਾ = ਜਨਾਂ ਦਾ, ਸਾਧਾਂ ਦਾ। ਸਾਧ = ਗੁਰਮੁਖ। ਦਾਸਨਿ ਦਸਨਾ = ਦਾਸਾਂ ਦਾ ਦਾਸ ॥੪॥

SikhNet (Spanish)Nanak es el Esclavo de aquéllos que sirven al Señor.(4)
Answers quote the Granth verbatim with Ang citations. AI commentary is not Gurbani and not a religious ruling.