ਪ੍ਰਭ ਕਉ ਸਿਮਰਹਿ; ਸੇ ਧਨਵੰਤੇ ॥
prabh kau simareh; se dhanavante |
Sant Singh KhalsaThose who remember God are wealthy.
Manmohan SinghThey who remember the Master are wealthy.
Manmohan Singh (Punjabi)ਜੋ ਮਾਲਕ ਦਾ ਚਿੰਤਨ ਕਰਦੇ ਹਨ, ਉਹ ਧਨਾਡ ਹਨ।
Fareedkot Teekaਜੋ ਪ੍ਰਭੂ ਕੋ ਸਿਮਰਤੇ ਹੈਂ, ਸੋ ਨਾਮੁ ਧਨ ਵਾਲੇ ਹੈਂ॥
Prof. Sahib Singhਜੋ ਮਨੁੱਖ ਪ੍ਰਭੂ ਨੂੰ ਸਿਮਰਦੇ ਹਨ, ਉਹ ਧਨਾਢ ਹਨ,ਪਦ ਅਰਥ ਸਿਮਰਹਿ = (ਜੋ) ਸਿਮਰਦੇ ਹਨ। ਸੇ = ਉਹ ਮਨੁੱਖ। ਧਨਵੰਤੇ = ਧਨ ਵਾਲੇ, ਧਨਾਢ।
SikhNet (Spanish)Sólo aquéllos que aman el Nombre experimentan Su Divina Riqueza;
ਪ੍ਰਭ ਕਉ ਸਿਮਰਹਿ; ਸੇ ਪਤਿਵੰਤੇ ॥
prabh kau simareh; se pativante |
Sant Singh KhalsaThose who remember God are honorable.
Manmohan SinghThey, who remember the Master are honourable.
Manmohan Singh (Punjabi)ਜੋ ਮਾਲਕ ਦਾ ਚਿੰਤਨ ਕਰਦੇ ਹਨ, ਉਹ ਇਜ਼ਤ ਵਾਲੇ ਹਨ।
Fareedkot Teekaਜੋ ਪ੍ਰਭੂ ਕੌ ਸਿਮਰਤੇ ਹੈਂ ਸੋਈ (ਪਤਿ) ਪ੍ਰਤਿਸ੍ਟਾ ਵਾਲੇ ਹੈਂ॥
Prof. Sahib Singhਤੇ, ਉਹ ਇੱਜ਼ਤ ਵਾਲੇ ਹਨ।ਪਦ ਅਰਥ ਪਤਿਵੰਤੇ = ਇੱਜ਼ਤ ਵਾਲੇ।
SikhNet (Spanish)ellos son respetados
ਪ੍ਰਭ ਕਉ ਸਿਮਰਹਿ; ਸੇ ਜਨ ਪਰਵਾਨ ॥
prabh kau simareh; se jan paravaan |
Sant Singh KhalsaThose who remember God are approved.
Manmohan SinghAcceptable are the persons who meditate in the Master.
Manmohan Singh (Punjabi)ਕਬੂਲ ਹਨ ਉਹ ਪੁਰਸ਼ ਜੋ ਮਾਲਕ ਦਾ ਆਰਾਧਨ ਕਰਦੇ ਹਨ।
Fareedkot Teekaਜੋ ਪੁਰਸ ਪ੍ਰਭੂ ਕੋ ਸਿਮਰਤੇ ਹੈਂ ਸੋਈ ਪ੍ਰਵਾਨ ਹੈਂ॥
Prof. Sahib Singhਜੋ ਮਨੁੱਖ ਪ੍ਰਭੂ ਨੂੰ ਸਿਮਰਦੇ ਹਨ, ਉਹ ਮੰਨੇ-ਪ੍ਰਮੰਨੇ ਹੋਏ ਹਨ,ਪਦ ਅਰਥ ਪਰਵਾਨ = ਕਬੂਲ, ਮੰਨੇ ਪ੍ਰਮੰਨੇ।
SikhNet (Spanish)y aceptados a los ojos de Dios,
ਪ੍ਰਭ ਕਉ ਸਿਮਰਹਿ; ਸੇ ਪੁਰਖ ਪ੍ਰਧਾਨ ॥
prabh kau simareh; se purakh pradhaan |
Sant Singh KhalsaThose who remember God are the most distinguished persons.
Manmohan SinghThe most distinguished are the men who meditate on the Master,
Manmohan Singh (Punjabi)ਪਰਮ ਨਾਮਵਰ ਹਨ ਉਹ ਇਨਸਾਨ ਜੋ ਮਾਲਕ ਦਾ ਆਰਾਧਨ ਕਰਦੇ ਹਨ।
Fareedkot Teekaਜੋ ਪ੍ਰਭੂ ਕੌ ਸਿਮਰਤੇ ਹੈਂ ਸੋਈ ਪ੍ਰਧਾਨ ਅਰਥਾਤ ਮੁਖ੍ਯ ਪੁਰਖ ਹੈਂ॥
Prof. Sahib Singhਤੇ ਉਹ (ਸਭ ਮਨੁੱਖਾਂ ਤੋਂ) ਚੰਗੇ ਹਨ।ਪਦ ਅਰਥ ਪੁਰਖ = ਮਨੁੱਖ। ਪ੍ਰਧਾਨ = ਸ੍ਰੇਸ਼ਟ, ਚੰਗੇ।
SikhNet (Spanish)ellos son los verdaderos regentes del mundo.
ਪ੍ਰਭ ਕਉ ਸਿਮਰਹਿ; ਸਿ ਬੇਮੁਹਤਾਜੇ ॥
prabh kau simareh; si bemuhataaje |
Sant Singh KhalsaThose who remember God are not lacking.
Manmohan SinghThey who meditate on the Lord are without want.
Manmohan Singh (Punjabi)ਜੋ ਸਾਹਿਬ ਦਾ ਆਰਾਧਨ ਕਰਦੇ ਹਨ ਉਹ ਬੇਮੁਹਤਾਜ ਹਨ।
Fareedkot Teekaਜੋ ਪ੍ਰਭੂ ਕੋ ਸਿਮਰਤੇ ਹੈਂ, ਸੋ ਕਿਸੀ ਕੇ ਮੁਹਤਾਜ ਨਹੀਂ ਹੋਤੇ ਹੈਂ॥
Prof. Sahib Singhਜੋ ਮਨੁੱਖ ਪ੍ਰਭੂ ਨੂੰ ਸਿਮਰਦੇ ਹਨ ਉਹ ਕਿਸੇ ਦੇ ਮੁਥਾਜ ਨਹੀਂ ਹਨ,ਪਦ ਅਰਥ ਸਿ = ਸੇ, ਉਹ ਮਨੁੱਖ। ਬੇਮੁਹਤਾਜੇ = ਬੇ-ਮੁਥਾਜ, ਬੇ-ਪਰਵਾਹ।
SikhNet (Spanish)Aquéllos que practican el Nombre, no dependen de otros
ਪ੍ਰਭ ਕਉ ਸਿਮਰਹਿ; ਸਿ ਸਰਬ ਕੇ ਰਾਜੇ ॥
prabh kau simareh; si sarab ke raaje |
Sant Singh KhalsaThose who remember God are the rulers of all.
Manmohan SinghThey, who meditate on the Lord are the monarchs of all.
Manmohan Singh (Punjabi)ਜੋ ਸਾਹਿਬ ਦਾ ਆਰਾਧਨ ਕਰਦੇ ਹਨ ਉਹ ਸਾਰਿਆਂ ਦੇ ਪਾਤਸ਼ਾਹ ਹਨ।
Fareedkot Teekaਜੋ ਪ੍ਰਭੂ ਕੌ ਸਿਮਰਤੇ ਹੈਂ, ਸੋ ਸਰਬ ਕੇ ਰਾਜੇ ਹੈਂ ਭਾਵ ਕਿਸੀ ਕੇ ਅਧੀਨ ਨਹੀਂ ਹੋਤੇ ਹੈਂ॥
Prof. Sahib Singhਉਹ (ਤਾਂ ਸਗੋਂ) ਸਭ ਦੇ ਬਾਦਸ਼ਾਹ ਹਨ।
SikhNet (Spanish)y se convierten en maestros de los demás.
ਪ੍ਰਭ ਕਉ ਸਿਮਰਹਿ; ਸੇ ਸੁਖਵਾਸੀ ॥
prabh kau simareh; se sukhavaasee |
Sant Singh KhalsaThose who remember God dwell in peace.
Manmohan SinghThey, who meditate on the Lord dwell in peace.
Manmohan Singh (Punjabi)ਜੋ ਸਾਹਿਬ ਦਾ ਆਰਾਧਨ ਕਰਦੇ ਹਨ ਉਹ ਆਰਾਮ ਅੰਦਰ ਰਹਿੰਦੇ ਹਨ।
Fareedkot Teekaਜੋ ਪ੍ਰਭੂ ਕੌ ਸਿਮਰਤੇ ਹੈਂ, ਸੋ ਸਰਬ ਪ੍ਰਕਾਰ ਸੇ ਸੁਖੋਂ ਕੇ ਨਿਵਾਸੀ ਹੋਤੇ ਹੈਂ॥
Prof. Sahib Singhਜੋ ਮਨੁੱਖ ਪ੍ਰਭੂ ਨੂੰ ਸਿਮਰਦੇ ਹਨ ਉਹ ਸੁਖੀ ਵੱਸਦੇ ਹਨ,
SikhNet (Spanish)Los que practican el Nombre viven en continua Dicha
ਪ੍ਰਭ ਕਉ ਸਿਮਰਹਿ; ਸਦਾ ਅਬਿਨਾਸੀ ॥
prabh kau simareh; sadaa abinaasee |
Sant Singh KhalsaThose who remember God are immortal and eternal.
Manmohan SinghThey, who meditate on the Lord become immortal for ever.
Manmohan Singh (Punjabi)ਜੋ ਸਾਹਿਬ ਨੂੰ ਆਰਾਧਦੇ ਹਨ, ਉਹ ਹਮੇਸ਼ਾਂ ਲਈ ਅਮਰ ਹੋ ਜਾਂਦੇ ਹਨ।
Fareedkot Teekaਜੋ ਪ੍ਰਭੂ ਕੌ ਸਿਮਰਤੇ ਹੈਂ, ਸੋ ਸਦਾ ਹੀ ਅਬਿਨਾਸੀ ਹੈਂ॥
Prof. Sahib Singhਅਤੇ ਸਦਾ ਲਈ ਜਨਮ ਮਰਨ ਤੋਂ ਰਹਿਤ ਹੋ ਜਾਂਦੇ ਹਨ।ਪਦ ਅਰਥ ਅਬਿਨਾਸੀ = ਨਾਸ-ਰਹਿਤ, ਜਨਮ ਮਰਨ ਤੋਂ ਰਹਿਤ।
SikhNet (Spanish)y obtienen la Vida Eterna.
ਸਿਮਰਨ. ਤੇ ਲਾਗੇ; ਜਿਨ ਆਪਿ ਦਇਆਲਾ ॥
simaran. te laage; jin aap deaalaa |
Sant Singh KhalsaThey alone hold to the remembrance of Him, unto whom He Himself shows His Mercy.
Manmohan SinghThey alone take to meditation unto whom He Himself is Merciful.
Manmohan Singh (Punjabi)ਕੇਵਲ ਉਹੀ ਸਾਹਿਬ ਦਾ ਆਰਾਧਨ ਕਰਨ ਲਗਦੇ ਹਨ ਜਿਨ੍ਹਾਂ ਉਤੇ ਉਹ ਖੁਦ ਮਿਹਰਬਾਨ ਹੈ।
Fareedkot Teekaਪਰੰਤੂ ਸੋ ਪ੍ਰਭੂ ਕੇ ਸਿਮਰਨ ਮੇਂ ਲਾਗੇ ਹੈਂ ਜਿਨ ਪਰ ਪ੍ਰਭੂ ਆਪਿ ਦਿਆਲ ਹੂਆ ਹੈ॥
Prof. Sahib Singh(ਪਰ) ਪ੍ਰਭ-ਸਿਮਰਨ ਵਿਚ ਉਹੀ ਮਨੁੱਖ ਲੱਗਦੇ ਹਨ ਜਿਨ੍ਹਾਂ ਉਤੇ ਪ੍ਰਭੂ ਆਪਿ ਮੇਹਰਬਾਨ (ਹੁੰਦਾ ਹੈ);ਪਦ ਅਰਥ ਸਿਮਰਨਿ = ਸਿਮਰਨ ਵਿਚ। ਤੇ = ਉਹ ਮਨੁੱਖ। ਜਿਨ = ਜਿਨ੍ਹਾਂ ਉਤੇ। ਆਪਿ = ਪ੍ਰਭੂ ਆਪ।
SikhNet (Spanish)Sólo llega a meditar en el Nombre aquél que ha sido especialmente bendecido por Dios;
ਨਾਨਕ. ਜਨ ਕੀ; ਮੰਗੈ ਰਵਾਲਾ ॥੫॥
naanak. jan kee; mangai ravaalaa |5|
Sant Singh KhalsaNanak begs for the dust of their feet. ||5||
Manmohan SinghNanak prays for the dust of the feet of God's servants.
Manmohan Singh (Punjabi)ਨਾਨਕ ਵਾਹਿਗੁਰੂ ਦੇ ਸੇਵਕਾਂ ਦੇ ਚਰਨਾਂ ਦੀ ਧੂੜ ਦੀ ਯਾਚਨਾ ਕਰਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਤਿਨ ਸਿਮਰਨ ਕਰਨ ਵਾਲੇ ਜਨੋਂ ਕੀ ਮੇਂ (ਰਵਾਲਾ) ਚਰਨ ਧੂੜ ਮਾਂਗਤਾ ਹੂੰ॥੫॥
Prof. Sahib Singhਹੇ ਨਾਨਕ! (ਕੋਈ ਵਡ-ਭਾਗੀ) ਇਹਨਾਂ ਗੁਰਮੁਖਾਂ ਦੀ ਚਰਨ-ਧੂੜ ਮੰਗਦਾ ਹੈ ॥੫॥ਪਦ ਅਰਥ ਜਨ = ਸੇਵਕ। ਰਵਾਲਾ = ਚਰਨਾਂ ਦੀ ਧੂੜ ॥੫॥
SikhNet (Spanish)Nanak anhela tocar el Polvo de los Pies de tales Hombres. (5)